Mintu Gurusaria

ਮਿੰਟੂ ਗੁਰੂਸਰੀਆ ( Mintu Gurusaria )  ਜੀ ਦਾ ਪੂਰਾ ਨਾਮ ਬਲਜਿੰਦਰ ਸਿੰਘ ਹੈ। ਆਪਦੇ ਪਿਤਾ ਜੀ ਦਾ ਨਾਮ ਬਲਦੇਵ ਸਿੰਘ ਤੇ ਮਾਤਾ ਦਾ ਨਾਮ ਜਸਵੀਰ ਕੌਰ ਹੈ ਹੈ ਤੇ ਉਹ ਪੰਜਾਬੀ ਦੇ ਮਸ਼ਹੂਰ ਜਰਨਲਿਸਟ ਹਨ । ਉਹਨਾਂ ਦਾ ਜਨਮ 23 ਜੁਲਾਈ 1979 ਪੰਜਾਬ ਦੇ ਫਾਜਿਲਕਾ ਦੇ ਇਕ ਪਿੰਡ ਗੁਰੂਸਰ ਵਿਚ ਹੋਇਆ ਜੋ ਕਿ ਰਾਜਸਥਾਨ ਦੇ ਬਾਰਡਰ ਦੇ ਨੇੜੇ ਹੈ ।
ਸਕੂਲ ਦੀ ਪੜ੍ਹਾਈ ਪਿੰਡ ਤੋਂ ਪੂਰੀ ਕਰਕੇ ਅਗਲੀ ਪੜ੍ਹਾਈ ਲਈ ਅਬੋਹਰ ਦਾਖਲਾ ਲਿਆ ਅਤੇ ਫੇਰ ਗ੍ਰੇਜੂਏਸ਼ਨ ਲਈ ਮਲੋਟ ਦਾਖਲਾ ਲੈ ਲਿਆ । ਇਥੇ ਉਹ ਬੁਰੀ ਸੰਗਤ ਕਾਰਨ ਨਸ਼ੇ ਕਰਨ ਲੱਗੇ।
ਬਾਦ ਵਿਚ ਓਹਨਾ ਨੇ ਆਪਣੀ ਸਵੈ ਜੀਵਨੀ ਡਾਕੂਆਂ ਦਾ ਮੁੰਡਾ ( Dakuan da Munda ) ਨਾਮ ਦੀ ਕਿਤਾਬ ਵਿਚ ਲਿਖੀ ਜਿਸਤੇ ਬਾਅਦ ਵਿਚ ਇਕ ਪੰਜਾਬੀ ਫਿਲਮ ਵੀ ਬਣੀ ਜਿਸ ਵਿਚ ਦੇਵ ਖਰੌੜ ( Dev Kharaud ) ਨੇ ਮੁਖ ਅਦਾਕਾਰ ਦੀ ਭੂਮਿਕਾ ਨਿਭਾਈ।
ਮਿੰਟੂ ਗੁਰੂਸਰੀਆ ਨੇ ਇਕ ਹੋਰ ਕਿਤਾਬ ਜਿੰਦਗੀ ਦੇ ਆਸ਼ਿਕ ( Zindagi De Aashiq) ਵੀ ਲਿਖੀ।

Punjabi Stories by Mintu Gurusaria