About Bhai Vir Singh

ਭਾਈ ਵੀਰ ਸਿੰਘ  ਜੀ  ਦਾ ਜਨਮ  5 ਦਸੰਬਰ 1872 ਨੂੰ ਅੰਮ੍ਰਿਤਸਰ ਵਿਚ ਹੋਇਆ। ਆਪ ਇਕ ਕਵੀ, ਵਿਦਵਾਨ ਅਤੇ ਧਰਮ ਸ਼ਾਸਤਰੀ ਸਨ ਜੋ ਪੰਜਾਬੀ ਸਾਹਿਤ ਪਰੰਪਰਾ ਦੀ ਮੁੜ ਸੁਰਜੀਤੀ ਅਤੇ ਨਵੀਨੀਕਰਣ ਲਈ ਲਹਿਰ ਵਿਚ ਇਕ ਪ੍ਰਮੁੱਖ ਹਸਤੀ ਸਨ। ਆਪਣੀਆਂ ਵੱਖਰੀਆਂ-ਵੱਖਰੀਆਂ ਸ਼ਖ਼ਸੀਅਤਾਂ ਵਿਚ ਉਹਨਾਂ ਦੇ ਪਾਇਨੀਅਰਿੰਗ ਦੇ ਕੰਮ ਲਈ, ਉਨ੍ਹਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਸਿਰਜਨਹਾਰ ਮੰਨਿਆ ਗਿਆ ਹੈ।

ਅੰਮ੍ਰਿਤਸਰ ਵਿਖੇ ਪੈਦਾ ਹੋਏ ਭਾਈ ਵੀਰ ਸਿੰਘ, ਡਾ. ਚਰਨ ਸਿੰਘ ਦੇ ਤਿੰਨ ਪੁੱਤਰਾਂ ਵਿਚੋਂ ਸਭ ਤੋਂ ਵੱਡਾ ਸੀ। ਆਪਜੀ ਦਾ ਵਿਆਹ ਅੰਮ੍ਰਿਤਸਰ ਦੇ ਸਰਦਾਰ ਨਰੈਣ ਸਿੰਘ ਦੀ ਧੀ ਚਤਰ ਕੌਰ ਨਾਲ  17 ਸਾਲ ਦੀ ਉਮਰ ਵਿਚ ਹੋਇਆ ਸੀ।

ਭਾਈ ਵੀਰ ਸਿੰਘ ਨੇ ਬਹੁਤ ਸਾਰੀਆਂ ਕਿਤਾਬਾਂ,  ਨਾਵਲ, ਕਵਿਤਾਵਾਂ, ਨਾਟਕ, ਇਤਿਹਾਸਿਕ ਖੋਜ, ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਸਿਧਾਂਤਾਂ ਦੀ ਸਮਝ ਸੰਬੰਧੀ ਲੇਖ ਲਿਖੇ। ਉਨ੍ਹਾਂ ਦੀਆਂ ਰਚਨਾਵਾਂ ਵਿਚ ਸੁੰਦਰੀ, ਸਤਵੰਤ ਕੌਰ, ਬਿਜੇ ਸਿੰਘ ਅਤੇ ਸ੍ਰੀ ਗੁਰੁ ਨਾਨਕ ਚਮਤਕਾਰ, ਸ੍ਰੀ ਅਸ਼ਟ ਗੁਰੁ ਚਮਤਕਾਰ ਅਤੇ ਸ਼੍ਰੀ ਗੁਰੁ ਕਲਗੀਧਰ ਚਮਤਕਾਰ ਵਰਗੇ ਪ੍ਰਸਿੱਧ ਨਾਵਲ ਸ਼ਾਮਲ ਹਨ।

ਪੰਜਾਬ ਯੂਨੀਵਰਸਿਟੀ ਨੇ   ਆਪਜੀ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਅਤੇ ਸਾਹਿਤ ਅਕੈਡਮੀ ਨੇ ਪੰਜਾਬੀ ਸਾਹਿਤ ਵਿਚ ਸ਼ਾਨਦਾਰ ਯੋਗਦਾਨ ਲਈ ਓਹਨਾ ਨੂੰ ਆਪਣਾ ਪਹਿਲਾ ਸਾਲਾਨਾ ਪੁਰਸਕਾਰ ਦਿੱਤਾ।  ਉਸ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ। 1952 ਵਿਚ ਉਨ੍ਹਾਂ ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ.

Books Writtten By Bhai Vir Singh

Punjabi Kahania by Bhai Vir Singh

Religious

ਯਹੂਦੀਆਂ ਦਾ ਤੇ ਸਿੱਖਾਂ ਦਾ ਖੁਦਾ

ਅਸੀਂ ਪਿਛਲੇ ਅੰਕ ਵਿਚ ਜ਼ਿਕਰ ਕਰ ਆਏ ਹਾਂ ਕਿ ਅਸੀਂ ਕੁਝ ਕੁਝ ਹਾਲ ਅਨਮਤਾਂ ਦਾ ਦੱਸਾਂਗੇ ਕਿ ਉਹਨਾਂ ਵਿਚ ਉਹਨਾਂ ਦੇ ਧਾਰਮਕ ਸੇਵਕਾਂ ਨੇ ਅਨਮਤਾਂ ਵਲੋਂ ਆਈਆਂ ਹੋਈਆਂ ਰਸਮਾਂ ਨੂੰ ਕਾਬੂ ਕਰਨ ਵਿੱਚ ਯਾ ਉਡਾਉਣ ਵਿਚ ਕੀ ਕੀ ਕੰਮ ਕੀਤੇ ਸਨ। ਸਭ ਤੋਂ ਪਹਿਲੇ ਅਸੀਂ ਯਹੂਦੀਆਂ ਦੇ ਮਤ ਵਲ ਨਜ਼ਰ ਮਾਰਦੇ ਹਾਂ। ਜਿਨ੍ਹਾਂ ਸਜਣਾਂ ਨੇ ਤੌਰੇਤ Old Testament ਪੜੀ ਹੈ,…...

ਪੂਰੀ ਕਹਾਣੀ ਪੜ੍ਹੋ
Religious

ਕੜਾਹ ਪ੍ਰਸਾਦਿ

ਇਸੇ ਤਰ੍ਹਾਂ ਕੜਾਹ ਪ੍ਰਸਾਦਿ ਦੀ ਤਿਆਰੀ ਤੇ ਭੇਟਾ ਬੀ ਇਕ ਗੁਰੂ ਰੀਤੀ ਹੈ। ਅੱਜ ਕੱਲ ਕੜਾਹ ਪ੍ਰਸਾਦ ਬਨਾਉਣ ਦੀ ਰੀਤੀ ਤਾਂ ਉੱਕੀ ਰੀਮ ਹੋ ਗਈ ਹੈ। ਅਕਸਰ ਲੋਕ ਹਲਵਾਈ ਪਾਸੋਂ ਬਣਿਆ ਬਣਾਇਆ ਹਲਵਾ | ਖਰੀਦ ਲੈਂਦੇ ਹਨ। ਤ੍ਰਿੜ੍ਹਾਵਲ ਦਾ ਕੜਾਹ ਪ੍ਰਸ਼ਾਦਿ ਬਣਦਾ ਹੀ ਨਹੀਂ। ਜੋ ਮਤਲਬ ਇਸ ਹਾਵਲ ਦੇ ਕੜਾਹ ਪ੍ਰਸਾਦ ਦੇ ਬਣਨ ਦਾ ਮਹਿਸੂਸ ਹੁੰਦਾ ਹੈ ਸੋ ਪੂਰਾ ਨਹੀਂ…...

ਪੂਰੀ ਕਹਾਣੀ ਪੜ੍ਹੋ
Religious

ਸਰਵ ਪ੍ਰਿਯ ਸਿੱਖ ਧਰਮ 3

ਤੀਸਰਾ ਹਵਾਲਾ ਸੀ ਸਵਾਮੀ ਨਿਤਯਾਨੰਦ ਜੀ ਉਦਾਸੀਨ ਸਰਸਤੀ ਦੇ ਲਿਖਤ “ਗੁਰੂ-ਗਯਾਨ ਵਿਚੋਂ ਹੈ। ਜਿਨ੍ਹਾਂ ਦੀ ਆਯੂ ਇਸ ਪੁਸਤਕ ਰਚਣ ਵੇਲੇ 135 ਬਰਸ ਦੀ ਦੱਸੀ ਗਈ ਸੀ। ਆਪ ਲਿਖਦੇ ਹਨ: “ਹਮ ਅਪਨੇ ਗੁਰੂ ਸੀ ਸ਼ਾਮੀ ਮਾਨੰਦ ਜੀ ਕੇ ਸਾਥ ਵਿਚਰਤੇ | ਤੀਰਥ ਯਾਤਾ ਕਰਤੇ ਪੰਜਾਬ ਮੇਂ ਆਏ, ਯਹਾਂ ਏਕ ਉਦਾਸੀਨ ਮਹਾਂ ਭਾਉਂ ਕੇ ਦਰਸ਼ਨ ਹੂਏ। ਵਿਚਾਰ ਚਰਚਾ ਮੇਂ ਦਿਨ ਬੀਤਨੇ ਲਗੇ।…...

ਪੂਰੀ ਕਹਾਣੀ ਪੜ੍ਹੋ
Religious

ਸਰਵ ਪ੍ਰਿਯ ਸਿੱਖ ਧਰਮ 2

ਦੂਜਾ ਹਵਾਲਾ ਮਿਸਟਰ ਮੈਕਾਲਫ ਦੇ ਰਚੇ ‘ਸਿਖ ਰਿਲੀਜਨ ਨਾਮੇ ਪੁਸਤਕ ਵਿਚੋਂ ਹੈ। ਆਪ ਜੀ ਨੇ ਦਸ ਬਾਰਾਂ ਬਰਸ ਲਾਕੇ ਸਿਖ ਧਰਮ ਦਾ ਮੁਤਾਲਿਆ ਕੀਤਾ, ਵਡੇ ਵਡੇ ਗਯਾਨੀ ਨਾਲ ਲਾਏ ਤੇ ਪੁਸਤਕ ਤਿਆਰ ਕੀਤਾ, ਜਿਸ ਵਿਚ ਗੁਰੂ ਸਾਹਿਬਾਂ ਦੀਆਂ ਜੀਵਨੀਆਂ ਤੇ ਗੁਰੂ ਬਾਣੀ ਦੇ ਤਰਜਮੇ ਹਨ, ਆਪ ਜੀ ਲਿਖਦੇ ਹਨ: "The followers of all religions are prone to indulge in the luxury…...

ਪੂਰੀ ਕਹਾਣੀ ਪੜ੍ਹੋ
Religious

ਸਰਵ ਪ੍ਰਿਯ ਸਿੱਖ ਧਰਮ

ਪਹਿਲਾ ਹਵਾਲਾ ਮਿਸਟਰ ਡਨਕਨ ਨਲੀਜ਼ ਕ੍ਰਿਤ 'The Gospel of the Guru Granth Sahib" ਵਿਚੋਂ ਹੈ। ਆਪ ਜੀ Comparative Religion ਦੇ ਵਡੇ Scholar (ਪੰਡਤ ਹਨ, ਅਰ ਇਹਨਾਂ ਨੇ ਦੁਨੀਆਂ ਦੇ ਕਈ ਧਰਮਾਂ ਦੇ ਧਰਮ ਪੁਸਤਕਾਂ ਪੁਰ"The World Gospel Series'' ਲੜੀ ਵਿਚ ਕਿਤਾਬਾਂ ਲਿਖੀਆਂ ਹਨ। ਆਪ ਲਿਖਦੇ ਹਨ: "Sikhism is no disguised Hindu sect, but an independent revelation of the one Truth…...

ਪੂਰੀ ਕਹਾਣੀ ਪੜ੍ਹੋ

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.

Subscribe Us

Get notifications about latest stories.

You have successfully subscribed to the newsletter

There was an error while trying to send your request. Please try again.

Punjabi Stories - ਪੰਜਾਬੀ ਕਹਾਣੀਆਂ will use the information you provide on this form to be in touch with you and to provide updates and marketing.