ਭਾਈ ਵੀਰ ਸਿੰਘ (Bhai Vir Singh) ਜੀ ਦਾ ਜਨਮ 5 ਦਸੰਬਰ 1872 ਨੂੰ ਅੰਮ੍ਰਿਤਸਰ ਵਿਚ ਹੋਇਆ। ਆਪ ਇਕ ਕਵੀ, ਵਿਦਵਾਨ ਅਤੇ ਧਰਮ ਸ਼ਾਸਤਰੀ ਸਨ ਜੋ ਪੰਜਾਬੀ ਸਾਹਿਤ ਪਰੰਪਰਾ ਦੀ ਮੁੜ ਸੁਰਜੀਤੀ ਅਤੇ ਨਵੀਨੀਕਰਣ ਲਈ ਲਹਿਰ ਵਿਚ ਇਕ ਪ੍ਰਮੁੱਖ ਹਸਤੀ ਸਨ। ਆਪਣੀਆਂ ਵੱਖਰੀਆਂ-ਵੱਖਰੀਆਂ ਸ਼ਖ਼ਸੀਅਤਾਂ ਵਿਚ ਉਹਨਾਂ ਦੇ ਪਾਇਨੀਅਰਿੰਗ ਦੇ ਕੰਮ ਲਈ, ਉਨ੍ਹਾਂ ਨੂੰ ਆਧੁਨਿਕ ਪੰਜਾਬੀ ਸਾਹਿਤ ਦਾ ਸਿਰਜਨਹਾਰ ਮੰਨਿਆ ਗਿਆ ਹੈ।
ਅੰਮ੍ਰਿਤਸਰ ਵਿਖੇ ਪੈਦਾ ਹੋਏ ਭਾਈ ਵੀਰ ਸਿੰਘ, ਡਾ. ਚਰਨ ਸਿੰਘ ਦੇ ਤਿੰਨ ਪੁੱਤਰਾਂ ਵਿਚੋਂ ਸਭ ਤੋਂ ਵੱਡਾ ਸੀ। ਆਪਜੀ ਦਾ ਵਿਆਹ ਅੰਮ੍ਰਿਤਸਰ ਦੇ ਸਰਦਾਰ ਨਰੈਣ ਸਿੰਘ ਦੀ ਧੀ ਚਤਰ ਕੌਰ ਨਾਲ 17 ਸਾਲ ਦੀ ਉਮਰ ਵਿਚ ਹੋਇਆ ਸੀ।
ਭਾਈ ਵੀਰ ਸਿੰਘ ਨੇ ਬਹੁਤ ਸਾਰੀਆਂ ਕਿਤਾਬਾਂ, ਨਾਵਲ, ਕਵਿਤਾਵਾਂ, ਨਾਟਕ, ਇਤਿਹਾਸਿਕ ਖੋਜ, ਸਿੱਖ ਇਤਿਹਾਸ, ਗੁਰਬਾਣੀ ਅਤੇ ਸਿੱਖ ਸਿਧਾਂਤਾਂ ਦੀ ਸਮਝ ਸੰਬੰਧੀ ਲੇਖ ਲਿਖੇ। ਉਨ੍ਹਾਂ ਦੀਆਂ ਰਚਨਾਵਾਂ ਵਿਚ ਸੁੰਦਰੀ, ਸਤਵੰਤ ਕੌਰ, ਬਿਜੇ ਸਿੰਘ ਅਤੇ ਸ੍ਰੀ ਗੁਰੁ ਨਾਨਕ ਚਮਤਕਾਰ, ਸ੍ਰੀ ਅਸ਼ਟ ਗੁਰੁ ਚਮਤਕਾਰ ਅਤੇ ਸ਼੍ਰੀ ਗੁਰੁ ਕਲਗੀਧਰ ਚਮਤਕਾਰ ਵਰਗੇ ਪ੍ਰਸਿੱਧ ਨਾਵਲ ਸ਼ਾਮਲ ਹਨ।
ਪੰਜਾਬ ਯੂਨੀਵਰਸਿਟੀ ਨੇ ਆਪਜੀ ਨੂੰ ਡਾਕਟਰੇਟ ਦੀ ਡਿਗਰੀ ਦਿੱਤੀ ਅਤੇ ਸਾਹਿਤ ਅਕੈਡਮੀ ਨੇ ਪੰਜਾਬੀ ਸਾਹਿਤ ਵਿਚ ਸ਼ਾਨਦਾਰ ਯੋਗਦਾਨ ਲਈ ਓਹਨਾ ਨੂੰ ਆਪਣਾ ਪਹਿਲਾ ਸਾਲਾਨਾ ਪੁਰਸਕਾਰ ਦਿੱਤਾ। ਉਸ ਨੂੰ ਪਦਮ ਭੂਸ਼ਨ ਨਾਲ ਸਨਮਾਨਿਤ ਕੀਤਾ ਗਿਆ ਸੀ। 1952 ਵਿਚ ਉਨ੍ਹਾਂ ਨੂੰ ਪੰਜਾਬ ਲੈਜਿਸਲੇਟਿਵ ਕੌਂਸਲ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਸੀ.