• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Manpreet Singh

Manpreet Singh

ਆਖ਼ਰੀ ਦਾਅ

by Manpreet Singh December 4, 2018

ਰਣਦੀਪ ਇੰਗਲੈਂਡ ਵਿੱਚ ‘ਕੱਚਾ’ ਸੀ। ਉਸ ਨੂੰ ‘ਪੱਕੇ’ ਹੋਣ ਦੀ ਆਸ ਵੀ ਬੱਝਦੀ ਦਿਖਾਈ ਨਹੀਂ ਦਿੰਦੀ ਸੀ। ਬਾਪ ਸਿਰ ਵਲਾਇਤ ਦਾ ਚੜ੍ਹਿਆ ਕਰਜ਼ਾ ਉਸ ਦੇ ਮਨ ‘ਤੇ ਬੁਖ਼ਾਰ ਵਾਂਗ ਚੜ੍ਹਿਆ ਰਹਿੰਦਾ। ਵਲਾਇਤ ਭੇਜਣ ਮੌਕੇ ਬਾਪ ਨੇ ਜ਼ਮੀਨ ਦੇ ਨੰਬਰ ਦੇ ਕੇ, ਫ਼ਾਇਨੈਂਸ ਕੰਪਨੀ ਤੋਂ ਛੇ ਲੱਖ ਰੁਪਿਆ ਵਿਆਜੂ ਚੁੱਕਿਆ ਸੀ ਅਤੇ ਘਰੇ ਪਈ ‘ਭੂਰ-ਚੂਰ’ ਵੀ ਰਣਬੀਰ ਦੇ ਇੰਗਲੈਂਡ ਪਹੁੰਚਣ ਦੇ ‘ਲੇਖੇ’ ਲੱਗ ਗਈ ਸੀ।
ਰਣਬੀਰ ਨੇ ਹੀ ‘ਬਾਹਰ’ ਆਉਣ ਦੀ ਰਟ ਲਾਈ ਰੱਖੀ ਸੀ ਅਤੇ ਹਿੰਡ ਨਹੀਂ ਛੱਡੀ ਸੀ। ਗ਼ਰੀਬ ਬਾਪ ਦੇ ਗਲ਼ ‘ਗੂਠਾ’ ਦੇ ਕੇ ਆਪਣੀ ਬਾਹਰ ਆਉਣ ਦੀ ਜ਼ਿਦ ਪੁਗਾਈ ਸੀ। ਰਣਬੀਰ ਦੋ ਭੈਣਾਂ ਦਾ ਇਕਲੌਤਾ ਭਰਾ ਸੀ। ਬਾਪ ‘ਕੱਲੇ-‘ਕੱਲੇ ਪੁੱਤ ਨੂੰ ਪ੍ਰਦੇਸ ਤੋਰਨ ਦੇ ਹੱਕ ਵਿੱਚ ਨਹੀਂ ਸੀ। ਢਿੱਡ ਦੀ ਆਂਦਰ ਨੂੰ ਉਹ ਆਪਣੀਆਂ ਅੱਖਾਂ ਤੋਂ ਪਰ੍ਹੇ ਨਹੀਂ ਕਰਨਾ ਚਾਹੁੰਦਾ ਸੀ। ਪਰ ਕੀ ਕਰਦਾ? ਉਹ ਸੁੱਖਾਂ ਸੁੱਖ-ਸੁੱਖ ਕੇ ਮਸਾਂ ਲਏ ਸੁੱਖੀ ਲੱਧੇ ਪੁੱਤਰ ਦੀ ਜ਼ਿਦ ਅੱਗੇ ਹਾਰ ਗਿਆ ਸੀ ਅਤੇ ਉਸ ਨੇ ਪੁੱਤਰ ਦੀ ਖ਼ੁਸ਼ੀ ਲਈ ਫ਼ਾਈਨੈਂਸ ਕੰਪਨੀ ਦੇ ਜਾ ਕੇ ਛੇ ਲੱਖ ਰੁਪਏ ‘ਤੇ ਅੰਗੂਠਾ ਛਾਪ ਦਿੱਤਾ ਸੀ ਅਤੇ ਜ਼ਮੀਨ ਦੇ ਨੰਬਰ ਦੇ ਦਿੱਤੇ ਸਨ। ਕਰਜ਼ਾ ਮੋੜਨ ਦੀ ਸ਼ਰਤ ਤਿੰਨ ਸਾਲ ਰੱਖੀ ਗਈ ਸੀ, ਨਾ ਮੋੜਨ ਦੀ ਸੂਰਤ ਵਿੱਚ ਜ਼ਮੀਨ ‘ਕੁਰਕ’ ਹੋ ਜਾਣੀ ਸੀ।

ਵਲਾਇਤ ਪਹੁੰਚ ਕੇ ਉਸ ਦਾ ਜ਼ਿੰਦਗੀ ਜਿਉਣ ਦਾ ਉਤਸ਼ਾਹ ਮਾਰਿਆ ਗਿਆ ਅਤੇ ਉਲੀਕੇ ਸੁਪਨੇ ਚਕਨਾਚੂਰ ਹੋ ਗਏ।

ਸਵੇਰੇ ਰੋਟੀ ਲੜ ਬੰਨ੍ਹ ਉਹ ਲਾਵਾਰਸਾਂ ਵਾਂਗ ਗੁਰਦੁਆਰੇ ਦੇ ਚੌਕ ਕੋਲ ਜਾ ਖੜ੍ਹਦਾ। ਕਦੇ ਉਸ ਨੂੰ ਕੰਮ ਮਿਲ ਜਾਂਦਾ ਅਤੇ ਕਦੇ-ਕਦੇ ਹਫ਼ਤਾ-ਹਫ਼ਤਾ ਦਿਹਾੜੀ ਨਸੀਬ ਨਾ ਹੁੰਦੀ। ਜੋ ਰਣਬੀਰ ਗਾਹੇ-ਵਗਾਹੇ ਕਮਾਉਂਦਾ, ਉਸ ਨਾਲ ਤਾਂ ਕਮਰੇ ਦਾ ਕਿਰਾਇਆ ਹੀ ਮਸਾਂ ਤੁਰਦਾ ਸੀ। ਮਚਦੇ ਢਿੱਡ ਦੀ ਅੱਗ ਬੁਝਾਉਣ ਵਾਸਤੇ ਰੋਟੀ ਉਸ ਨੂੰ ਗੁਰਦੁਆਰੇ ਤੋਂ ਖਾਣੀ ਪੈਂਦੀ। ਮਾਂ-ਬਾਪ ਨੂੰ ਪਿੰਡ ਫ਼ੋਨ ਕਰਨ ਨੂੰ ਉਸ ਦੀ ਵੱਢੀ ਰੂਹ ਨਹੀਂ ਕਰਦੀ ਸੀ। ਫ਼ੋਨ ਕਰਦਾ ਵੀ ਕਿਸ ਖ਼ੁਸ਼ੀ ਜਾਂ ਉਤਸ਼ਾਹ ਵਿਚ? ਉਸ ਦੀ ਤਾਂ ਆਪਣੀ ਜ਼ਿੰਦਗੀ ਵਿੱਚ ਭੰਗ ਭੁੱਜੀ ਜਾ ਰਹੀ ਸੀ! ਬਾਪ ਦੀ ਕਬੀਲਦਾਰੀ ਦਾ ਫ਼ਿਕਰ ਉਸ ਨੂੰ ਤੋੜ-ਤੋੜ ਖਾਂਦਾ ਰਹਿੰਦਾ। ਰਣਬੀਰ ਨੂੰ ਨਾ ਦਿਨੇ ਚੈਨ ਅਤੇ ਨਾ ਰਾਤ ਨੂੰ ਨੀਂਦ ਪੈਂਦੀ ਸੀ। ਉਸ ਦੀ ਦੇਹ ਨੂੰ ਦਿਨ ਰਾਤ ਤੋੜਾ-ਖੋਹੀ ਲੱਗੀ ਰਹਿੰਦੀ।

”ਮੈਂ ਤਾਂ ਬਾਪੂ ਦੇ ਠੂਠੇ ਵੀ ਡਾਂਗ ਮਾਰੀ! ਜਿਹੜੇ ਦੋ ਸਿਆੜ ਸੀ, ਉਹ ਵੀ ਗਿਰਵੀ ਰਖਵਾ ਦਿੱਤੇ, ਹੁਣ ਮੋੜੂੰ ਕਿੱਥੋਂ?” ਕਦੇ-ਕਦੇ ਉਹ ਬੈੱਡ ਵਿੱਚ ਪਿਆ ਆਪਣੇ ਆਪ ਨੂੰ ਲਾਅਣਤ ਪਾਉਂਦਾ ਅਤੇ ਉਸ ਦਾ ਉੱਚੀ-ਉੱਚੀ ਰੋਣ ਨਿਕਲ ਜਾਂਦਾ। ਉਸ ਦਾ ਦਿਮਾਗ ਘੋੜ-ਦੌੜ ਵਿੱਚ ਹੀ ਪਿਆ ਰਹਿੰਦਾ ਅਤੇ ਜ਼ਿੰਦਗੀ ਦੀ ਗੱਡੀ ਹਨ੍ਹੇਰੀ ਖੱਡ ਵੱਲ ਨੂੰ ਸਰਕਦੀ ਜਾਪਦੀ। ਇਹਨਾਂ ਸੋਚਾਂ ਵਿੱਚ ਰੁਲਿਆ ਰਣਬੀਰ ਇੱਕ ਦਿਨ ਸਾਈਕਲ ‘ਤੇ ਚੜ੍ਹਿਆ ਆ ਰਿਹਾ ਸੀ। ਦਿਮਾਗ ਉਸ ਦਾ ਟਿਕਾਣੇ ਨਹੀਂ ਸੀ। ਪੰਜ ਦਿਨ ਹੋ ਗਏ ਸਨ, ਕੋਈ ਕੰਮ ਨਹੀਂ ਮਿਲਿਆ ਸੀ। ਉਹ ਦੁਪਿਹਰ ਤੱਕ ਗੁਰਦੁਆਰੇ ਦੇ ਚੌਕ ਕੋਲ ਖੜ੍ਹ ਕੇ ਨਿਰਾਸ਼ ਹੋਇਆ ਮੁੜ ਆਉਂਦਾ। ਕਮਰੇ ਦਾ ਕਿਰਾਇਆ ਉਸ ਦੇ ਜ਼ਿਹਨ ਵਿੱਚ ਕੀਰਨੇਂ ਪਾ ਰਿਹਾ ਸੀ। ਕਦੇ-ਕਦੇ ਉਸ ਦਾ ਮਨ ਉਚਾਟ ਹੋ ਕੇ ਖ਼ੁਦਕਸ਼ੀ ਕਰਨ ਨੂੰ ਕਰਦਾ। ਅੱਜ ਉਸ ਦੇ ਪੱਲੇ ਇੱਕ ‘ਪੈਨੀ’ ਵੀ ਨਹੀਂ ਸੀ। ਸੋਚਾਂ ਉਸ ਨੂੰ ਅੰਦਰੋ-ਅੰਦਰੀ ਘੁਣ ਵਾਂਗ ਖਾ ਰਹੀਆਂ ਸਨ। ਮਜਬੂਰ ਬਾਪ ਦਾ ਗਰੀਬੜਾ ਜਿਹਾ ਭੋਲਾ ਚਿਹਰਾ ਉਸ ਦੇ ਸਿਰ ਵਿੱਚ ਵਦਾਣ ਵਾਂਗ ਸੱਲ ਕਰੀ ਜਾ ਰਿਹਾ ਸੀ। ਅਜੇ ਉਸ ਨੇ ਸਾਈਕਲ ਵੱਡੀ ਸੜਕ ਤੋਂ ਮੋੜਿਆ ਹੀ ਸੀ ਕਿ ਅਚਾਨਕ ਇੱਕ ਗੋਰੀ ਬਿਰਧ ਮਾਈ ਉਸ ਦੇ ਸਾਈਕਲ ਅੱਗੇ ਆ ਗਈ। ਰਣਬੀਰ ਦੇ ਬਰੇਕ ਲਾਉਂਦਿਆਂ-ਲਾਉਂਦਿਆਂ ਸਾਈਕਲ ਬੁੱਢੀ ਵਿੱਚ ਜਾ ਵੱਜਿਆ। ਕਸੂਰ ਸਾਰਾ ਰਣਬੀਰ ਦਾ ਵੀ ਨਹੀਂ ਸੀ। ਮਾਈ ਵੀ ਅੰਨ੍ਹੇਵਾਹ ਸੜਕ ਨੂੰ ਧੁੱਸ ਦੇਈ ਤੁਰੀ ਆ ਰਹੀ ਸੀ।

ਸਾਈਕਲ ਰਣਬੀਰ ਨੇ ਇੱਕ ਪਾਸੇ ਸੁੱਟ ਦਿੱਤਾ ਅਤੇ ‘ਸੌਰੀ-ਸੌਰੀ’ ਕਰਦੇ ਨੇ ਮਾਈ ਬਾਹੋਂ ਫੜ ਜਾ ਉਠਾਈ। ਮਾਈ ਵੀ ”ਓ ਗੌਡ-ਓ ਗੌਡ” ਕਰਦੀ ਖੜ੍ਹੀ ਹੋ ਗਈ। ਉਸ ਨੇ ਰਣਬੀਰ ਨੂੰ ਗਹੁ ਨਾਲ ਤੱਕਿਆ ਤਾਂ ਰਣਬੀਰ ਤ੍ਰਭਕ ਗਿਆ। ਉਸ ਨੂੰ ਗੋਰੀ ਬਿਰਧ ਮਾਈ ਤੋਂ ਭੈਅ ਆਇਆ। ਉਸ ਨੇ ਫ਼ਿਰ ‘ਸੌਰੀ-ਸੌਰੀ’ ਦੀ ਰਟ ਲਾ ਲਈ।
”ਕੀ ਨਾਂ ਏਂ ਤੇਰਾ, ਯੰਗਮੈਨ?”
”ਰਣਬੀਰ, ਰਣਬੀਰ ਸਿੰਘ!”
”ਲੋਕਲ ਹੀ ਰਹਿੰਨੈਂ?”
”ਹਾਂ ਜੀ!”
”ਕੋਈ ਗੱਲ ਨਹੀਂ, ਘਬਰਾ ਨਾ! ਐਹੋ ਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਨੇ, ਚਿੰਤਾ ਨਾ ਕਰ!” ਬੁੱਢੀ ਨੇ ਉਸ ਨੂੰ ਧਰਵਾਸ ਦਿੱਤਾ।

ਰਣਬੀਰ ਦਾ ਮਨ ਹਲਕਾ ਹੋ ਗਿਆ।

”ਕਿਹੜੀ ਰੋਡ ‘ਤੇ ਰਹਿੰਨੈ?”
”ਹਾਈ ਰੋਡ ‘ਤੇ, ਇੱਕੀ ਨੰਬਰ ‘ਚ!”
”ਇੱਕੀ ਹਾਈ ਰੋਡ? ਕੋਈ ਗੱਲ ਨਹੀਂ! ਫ਼ਿਕਰ ਨਾ ਕਰ! ਅਜਿਹੇ ਨਿੱਕੇ ਮੋਟੇ ਹਾਦਸੇ ਹੁੰਦੇ ਹੀ ਰਹਿੰਦੇ ਹਨ!”

ਉਹਨਾਂ ਦੇ ਗੱਲਾਂ ਕਰਦਿਆਂ-ਕਰਦਿਆਂ ਦੋ-ਚਾਰ ਗੋਰੇ ਹੋਰ ਇਕੱਠੇ ਹੋ ਗਏ।

”ਤੂੰ ਜਾਹ ਯੰਗਮੈਨ!” ਬੁੱਢੀ ਨੇ ਪੋਲਾ ਜਿਹਾ ਮੋਢਾ ਥਾਪੜਦਿਆਂ ਰਣਬੀਰ ਨੂੰ ਕਿਹਾ।

ਉਹ ਸਾਈਕਲ ਚੁੱਕ ਘਰ ਨੂੰ ਤੁਰ ਪਿਆ।

ਬੁੱਢੀ ਇਕੱਠੇ ਹੋਏ ਗੋਰਿਆਂ ਨਾਲ ਗੱਲੀਂ ਲੱਗ ਗਈ।

…ਤੇ ਤੀਸਰੇ ਦਿਨ ਰਣਬੀਰ ਨੂੰ ਬੁੱਢੀ ਦੇ ‘ਕਲੇਮ’ ਦਾ ਇੱਕ ਪੱਤਰ ਮਿਲਿਆ, ਜੋ ਬੁੱਢੀ ਦੇ ਵਕੀਲ ਪੁੱਤਰ ਵੱਲੋਂ ਲਿਖਿਆ ਗਿਆ ਸੀ। ਲਿਖਿਆ ਸੀ ਕਿ ਜਾਂ ਤਾਂ ਇਸ ਬੁੱਢੀ ਮਾਈ ਨੂੰ ਤਿੰਨ ਹਜ਼ਾਰ ਪੌਂਡ ‘ਮੁਆਵਜ਼ਾ’ ਦਿੱਤਾ ਜਾਵੇ ਅਤੇ ਨਹੀਂ ਤਾਂ ਕੋਰਟ ਕੇਸ ਲਈ ਤਿਆਰ ਰਹੋ! ਰਣਬੀਰ ਦੀਆਂ ਅੱਖਾਂ ਅੱਗੇ ਭੂਚਾਲ ਆ ਗਿਆ। ਤਿੰਨ ਹਜ਼ਾਰ ਪੌਂਡ? ਪੈਸੇ ਪੱਖੋਂ ਤਾਂ ਉਸ ਦੀ ਜਾਨ ਅੱਗੇ ਦੁਸਾਂਗ ਵਿੱਚ ਫ਼ਸੀ ਹੋਈ ਸੀ ਅਤੇ ਹੁਣ ਉਸ ਨੂੰ ਬੁੱਢੀ ਦੇ ਵਕੀਲ ਪੁੱਤਰ ਦਾ ਜਿੰਨ ਸਤਾਉਣ ਲੱਗ ਪਿਆ ਸੀ | ਰਣਬੀਰ ਜ਼ਿੰਦਗੀ ਪੱਖੋਂ ਘੋਰ ਨਿਰਾਸ਼ ਅਤੇ ਉਦਾਸ ਹੋ ਗਿਆ ਅਤੇ ਡੀਪਰੈੱਸ਼ਨ ਦਾ ਸ਼ਿਕਾਰ ਹੋ ਗਿਆ। ਜਦ ਉਸ ਨੇ ਆਪਣੇ ਯਾਰਾਂ-ਮਿੱਤਰਾਂ ਨੂੰ ਆਪਣੀ ਮੁਸ਼ਕਿਲ ਦੱਸੀ ਤਾਂ ਉਹ ਵਲਾਇਤੀ ਜਨ-ਜੀਵਨ ਦੇ ਤਜਰਬੇ ਪੱਖੋਂ ਕੋਰੇ ਹੋਣ ਕਾਰਨ ਲਾਪ੍ਰਵਾਹਾਂ ਵਾਂਗ ਹੱਸ ਕੇ ਹੀ ਚੁੱਪ ਹੋ ਗਏ। ਰਣਬੀਰ ਦੀ ਜ਼ਿੰਦਗੀ ਨਰਕ ਬਣ ਗਈ। ਉਸ ਨੂੰ ਕੋਈ ਹੱਲ ਨਜ਼ਰ ਨਹੀਂ ਆ ਰਿਹਾ ਸੀ। ਡੀਪਰੈੱਸ਼ਨ ਵੱਧਦਾ ਹੀ ਜਾ ਰਿਹਾ ਸੀ। ਇੱਕ ਰਾਤ ਉਹ ਅਥਾਹ ਬੇਚੈਨ ਹੋ ਗਿਆ ਅਤੇ ਉਸ ਨੂੰ ਕੋਈ ਕਿਨਾਰਾ ਨਜ਼ਰ ਨਹੀਂ ਆਉਂਦਾ ਸੀ। ਅਚਾਨਕ ਉਸ ਨੂੰ ਆਪਣੇ ਘਰ ਦੇ ਪਿਛਲੇ ਪਾਸੇ ਦੀ ਲੰਘਦੀ ਗੱਡੀ ਦੀ ਚੀਕ ਸੁਣਾਈ ਦਿੱਤੀ, ਜੋ ਉਸ ਦੀ ਰੂਹ ਵਾਂਗ ਹੀ ਹਉਕੇ ਜਿਹੇ ਲੈਂਦੀ, ਕੂਕ ਰਹੀ ਸੀ! ਪਤਾ ਨਹੀਂ ਉਸ ਨੂੰ ਕੀ ਸੁੱਝਿਆ, ਉਹ ਫ਼ੁਰਤੀ ਨਾਲ ਉਠਿਆ ਅਤੇ ਨੰਗੇ ਪੈਰੀਂ ਰੇਲਵੇ ਲਾਈਨ ਨੂੰ ਤੁਰ ਪਿਆ …! ਬੱਸ ਇਹੀ ਉਸ ਦਾ ‘ਆਖ਼ਰੀ ਦਾਅ’ ਰਹਿ ਗਿਆ ਸੀ। ਰੇਲਵੇ ਲੀਹ ਵੱਲ ਤੁਰੇ ਜਾਂਦੇ ਰਣਬੀਰ ਨੂੰ ਆਪਣੇ ਘਰ ਦੇ ਜੀਅ ਤਾਂ ਕੀ, ਆਪਣੇ ਪਸ਼ੂ ਵੀ ਯਾਦ ਆ ਰਹੇ ਸਨ …!

ਅੱਖੀਂ ਦੇਖੇ ਵਰਤਾਰੇ

by Manpreet Singh December 4, 2018

ਉਸ ਨੇ ਅਜੇ ਬੱਸੋਂ ਉੱਤਰ ਪੈਰ ਥੱਲੇ ਲਾਇਆ ਹੀ ਸੀ ਕੇ ਅੱਗੋਂ ਲੈਣ ਆਏ ਨਿੱਕੇ ਵੀਰ ਨੇ ਸੰਦੂਖ ਚੁਕਦਿਆਂ ਹੀ ਸੁਨੇਹਾ ਦੇ ਦਿੱਤਾ ਕੇ ਭੈਣੇ ਬਾਪੂ ਕਹਿੰਦਾ ਸੀ ਕੇ ਇਸ ਵਾਰ ਸਿੱਧਾ ਘਰੇ ਆਉਣਾ ..ਚਾਚੇ ਪੂਰਨ ਸਿੰਘ ਵੱਲ ਖਲੋਣ ਦੀ ਕੋਈ ਲੋੜ ਨੀ ..ਹੁਣ ਹੈਨੀ ਬੋਲ ਚਾਲ ਆਪਸ ਵਿਚ ! ਨਿਆਈਆਂ ਵਾਲੇ ਕੀਲੇ ਦਾ ਰੌਲਾ ਏ !
ਉਹ ਇਹ ਸੁਣ ਠਠੰਬਰ ਕੇ ਖਲੋ ਜਿਹੀ ਗਈ ਕਿਓੰਕੇ ਹੁਣ ਤੱਕ ਉਹ ਜਦੋਂ ਵੀ ਪੇਕੇ ਆਉਂਦੀ ਤਾਂ ਰਾਹ ਵਿਚ ਪੈਦੇ ਚਾਚੇ ਪੂਰਨ ਸਿੰਘ ਦੇ ਘਰੇ ਬੈਠ ਪਾਣੀ -ਧਾਣੀ ਪੀ ਕੇ ਹੀ ਆਪਣੇ ਘਰੇ ਪੈਰ ਪਾਉਂਦੀ ਸੀ !
ਪਾਉਂਦੀ ਵੀ ਕਿਓਂ ਨਾ ..ਆਪਣਾ ਵਿਆਹ ਵਾਲਾ ਦਿਨ ਅਜੇ ਵੀ ਚੰਗੀ ਤਰਾਂ ਯਾਦ ਸੀ ਉਸਨੂੰ ..ਹਲਵਾਈਆਂ ਦੀ ਗਲਤੀ ਕਰਕੇ ਸਾਰੇ ਘਰ ਨੂੰ ਲੱਗ ਗਈ ਭਿਆਨਕ ਅੱਗ ਨੇ ਬਰਾਤੀਆਂ ਲਈ ਤਿਆਰ ਕੀਤੇ ਟੇਂਟ ਮਠਿਆਈਆਂ ਕੁਰਸੀਆਂ ਟੇਬਲ ਤੇ ਹੋਰ ਸਭ ਕੁਝ ਮਿੰਟਾ ਸਕਿੰਟਾਂ ਵਿਚ ਸਾੜ ਕੇ ਸੁਆਹ ਕਰ ਦਿੱਤਾ ਸੀ ਇਥੋਂ ਤੱਕ ਕੇ ਦਾਜ ਦਾ ਸਾਰਾ ਸਮਾਨ ਵੀ ਅੱਗ ਦੀ ਭੇਂਟ ਚੜ ਗਿਆ ਸੀ ! ਇਹ ਸਾਰਾ ਕੁਝ ਦੇਖ ਬਾਪੂ ਨੂੰ ਐਸੀ ਦੰਦਲ ਪਈ ਕੇ ਇੱਕ ਪਾਸਾ ਹੀ ਮਾਰਿਆ ਗਿਆ ਸੀ ! ਮਾਂ ਤੇ ਕਮਲੀ ਹੋਈ ਨੂੰ ਕੁਝ ਨਹੀਂ ਸੀ ਸੁਝਦਾ !
ਇਸ ਮੌਕੇ ਤੇ ਚਾਚੇ ਪੂਰਨ ਸਿੰਘ ਨੇ ਆਪਣਾ ਸਾਰਾ ਕੁਝ ਘਰੋਂ ਲਿਆ ਸਾਡੇ ਅੱਗੇ ਢੇਰੀ ਕਰ ਦਿੱਤਾ ਸੀ …ਜੰਝ ਲੈ ਆ ਢੁੱਕੇ ਵੀ ਸਿਆਣੇ ਨਿੱਕਲੇ ਤੇ ਓਹਨਾ ਚਾਰ ਕਪੜਿਆਂ ਵਿਚ ਕੁੜੀ ਤੋਰ ਲਈ ! ਸਾਰੇ ਪਿੰਡ ਨੇ ਰਲ ਮਿਲ ਕੇ ਬਾਰਾਤ ਦਾ ਸੇਵਾ ਪਾਣੀ ਕੀਤਾ ਤੇ ਚਾਚੇ ਪੂਰਨ ਸਿੰਘ ਨੇ ਪਿਓ ਬਣ ਸਾਰੇ ਕਾਰਜ ਸਹੀ ਢੰਗ ਨਾਲ ਨੇਪਰੇ ਚਾੜੇ !
ਚਾਚੇ ਪੂਰਨ ਸਿੰਘ ਦੇ ਘਰ ਅੱਗੋਂ ਲੰਘਣ ਲੱਗੀ ਤਾਂ ਕੀ ਦੇਖਦੀ ਕੇ ਸਾਣੀਂ ਮੰਜੀ ਤੇ ਬੈਠਾ ਚਾਚਾ ਟਿਕਟਿਕੀ ਲਗਾ ਬੂਹੇ ਵੱਲ ਦੇਖੀ ਜਾ ਰਿਹਾ ਸੀ ! ਉਸ ਕੋਲੋਂ ਰਿਹਾ ਨਾ ਗਿਆ ਤੇ ਉਸ ਨੇ ਪਿੱਛੇ ਮੁੜ ਚਾਚੇ ਦੇ ਘਰ ਦੀਆਂ ਬਰੂਹਾਂ ਟੱਪ ਧੂਹ ਕੇ ਜਾ ਮੰਜੇ ਬੈਠੇ ਚਾਚੇ ਨੂੰ ਜੱਫੀ ਪਾ ਲਈ !
ਜਜਬਾਤਾਂ ਤੇ ਆਪਸੀ ਮੋਹ ਦੀਆਂ ਤੰਦਾਂ ਨੇ ਨਿਆਈਆਂ ਵਾਲੇ ਖੇਤ ਦੀ ਮਸਲੇ ਜੜੋਂ ਪੁੱਟ ਸੁੱਟੇ ਤੇ ਦੋਨੋਂ ਪਾਸਿਓਂ ਹੋਈ ਹੰਜੂਆਂ ਦੀ ਵਾਛੜ ਨੇ ਮਨਾ ਤੇ ਪਏ ਮਣਾ ਮੂੰਹੀ ਭਾਰ ਨੂੰ ਕੱਖੋਂ ਹੌਲੇ ਕਰ ਸੁੱਟਿਆ !

ਬੁਢੇਪਾ

by Manpreet Singh December 3, 2018

ਯੁਨਾਨ ਦੇ ਲੁਕਮਾਨ ਹਕੀਮ ਪਾਸ ਇਕ ੮੦-੮੫ ਸਾਲ ਦਾ ਬਿਰਧ ਬਾਬਾ ਆਇਆ,ਬੁੱਢਾ ਸਰੀਰ। ਜਿਵੇਂ ਹਕੀਮਾਂ ਤੇ ਡਾਕਟਰਾਂ ਦਾ ਤਕੀਆ ਕਲਾਮ ਹੁੰਦਾ ਹੈ,
ਸੁਭਾਵਿਕ ਲੁਕਮਾਨ ਜੀ ਨੇ ਪੁੱਛ ਲਿਆ-
“ਕੀ ਤਕਲੀਫ਼ ਹੈ ਬਾਬਾ,ਕਿਸ ਤਰਾੑਂ ਆਇਆ ਹੈਂ ?”
ਉਹ ਬਾਬਾ ਕਹਿੰਦਾ ਹੈ-
“ਮੱਥਾ ਭਾਰਾ ਰਹਿੰਦਾ ਹੈ,ਪੀੜ ਰਹਿੰਦੀ ਹੈ,ਹਰ ਵਕਤ ਰਹਿੰਦੀ ਹੈ।”
ਤਾਂ ਲੁਕਮਾਨ ਕਹਿੰਦਾ ਹੈ-
“ਪਹਿਲੇ ਮੈਂ ਬਿਮਾਰੀ ਦਾ ਕਾਰਨ ਵੇਖਦਾ ਹਾਂ ਤੇ ਫਿਰ ਮੈਂ ਉਸ ਦਾ ਇਲਾਜ ਕਰਦਾ ਹਾਂ। ਹਰ ਵਕਤ ਸਿਰ ਬੋਝਲ ਰਹਿਣਾ,ਹਰ ਵਕਤ ਪੀੜ ਰਹਿਣੀ,ਹਰ ਵਕਤ ਭਾਰੀ ਰਹਿਣਾ ਇਸਦਾ ਕਾਰਣ ਮੈਨੂੰ ਬੁਢੇਪਾ ਲਗਦਾ ਹੈ ਤੇ ਮੇਰੇ ਕੋਲ ਬੁਢੇਪੇ ਦਾ ਇਲਾਜ ਨਹੀਂ ਹੈ। ਕਿਸੇ ਹੋਰ ਪਾਸੇ ਜਾ,ਇਸ ਦਾ ਇਲਾਜ ਮੇਰੇ ਕੋਲ ਨਹੀਂ।”
ਉਸ ਬਿਰਧ ਬਾਬੇ ਨੇ ਫਿਰ ਕਹਿ ਦਿੱਤਾ-
“ਅੱਖਾਂ ‘ਚੋਂ ਪਾਣੀ ਵੱਗਦਾ ਰਹਿੰਦਾ ਹੈ ਤੇ ਜੋਤ ਘੱਟ ਗਈ ਹੈ।”
ਲੁਕਮਾਨ ਫਿਰ ਬੋਲ ਪਿਆ-
“ਜਿੱਥੌ ਤੱਕ ਮੈਂ ਦੇਖਦਾ ਹਾਂ,ਇਸ ਦਾ ਕਾਰਨ ਵੀ ਬੁਢੇਪਾ ਹੈ। ਇਸਦਾ ਮੇਰੇ ਕੋਲ ਇਲਾਜ ਨਹੀਂ,ਤੂੰ ਜਾ।”
“ਹਕੀਮ ਸਾਹਿਬ! ਮੇਰੇ ਗੋਡੇ ਵੀ ਦੁਖਦੇ ਹਨ। ਚੱਲਣਾ ਬੜਾ ਔਖਾ ਹੋ ਗਿਆ ਹੈ।”
ਲੁਕਮਾਨ ਕਹਿਣ ਲੱਗਾ-
“ਇਸ ਦਾ ਕਾਰਨ ਵੀ ਬੁਢੇਪਾ ਹੈ ਤੇ ਬੁਢੇਪੇ ਦਾ ਮੇੇਰੇ ਕੋਲ ਇਲਾਜ ਨਹੀਂ।”
“ਹਕੀਮ ਸਾਹਿਬ! ਪਾਚਨ ਸ਼ਕਤੀ ਕਮਜ਼ੋਰ ਹੋ ਗਈ ਹੈ। ਖਾਧਾ ਹੋਇਆ ਹਜ਼ਮ ਨਹੀਂ ਹੁੰਦਾ। ਭੁੱਖ ਨਹੀਂ ਲੱਗਦੀ।”
“ਇਸ ਦਾ ਕਾਰਨ ਵੀ ਬੁਢੇਪਾ ਹੀ ਹੈ ਤੇ ਇਸਦਾ ਮੇਰੇ ਪਾਸ ਇਲਾਜ ਨਹੀਂ।”
ਉਹ ਬਾਬਾ ਖਿਝ ਗਿਆ ਤੇ ਉਸਨੇ ਪੰਜ ਸੱਤ ਗਾਲਾੑਂ ਕੱਢ ਦਿੱਤੀਆਂ।ਹਕੀਮ ਨੂੰ ਆਖਿਆ-
“ਤੈਨੂੰ ਹਕੀਮ ਬਣਾਇਆ ਕਿਸ ਨੇ ਹੈ?ਲੁਕਮਾਨ ਹਕੀਮ ਬਣਿਆ ਫਿਰਦਾ ਹੈਂ,ਦੁਨੀਆਂ ਵਿਚ ਇਤਨਾ ਮਸ਼ਹੂਰ ਹੋਇਆ ਫਿਰਦਾ ਹੈਂ,ਤੈਨੂੰ ਹਕੀਮ ਬਣਾਇਆ ਕਿਸ ਨੇ ਹੈ?”
ਪੰਜ ਸੱਤ ਗਾਲਾੑਂ ਕੱਢ ਦਿੱਤੀਆਂ ਤੇ ਲੁਕਮਾਨ ਹੱਸਕੇ ਕਹਿਣ ਲੱਗਾ-
“ਬਾਬਾ,ਇਸਦਾ ਕਾਰਨ ਵੀ ਬੁਢੇਪਾ ਹੀ ਹੈ।
ਇਹ ਜਿਹੜਾ ਤੂੰ ਖਿੱਝਿਆ ਹੈਂ,ਔਖਾ ਹੋਇਆ ਹੈਂ,ਗਾਲਾੑਂ ਕੱਢਣ ‘ਤੇ ਆ ਗਿਆ ਹੈਂ। ਹੋਰ ਕੀ ਕਰ ਸਕਦਾ ਹੈਂ,ਜ਼ਬਾਨ ਚਲਾਉਣ ਤੋਂ ਇਲਾਵਾ? ਕੁਝ ਨਹੀਂ ਕਰ ਸਕਦਾ।”
ਗੁਰੂ ਗ੍ੰਥ ਸਾਹਿਬ ਜੀ ਨੇ ਵੀ ਬੁਢੇਪੇ ਨੂੰ ਰੋਗ ਮੰਨਿਆ ਹੈ-

‘ਜਬ ਲਗੁ ਜਰਾ ਰੋਗੁ ਨਹੀਂ ਆਇਆ॥ ਜਬ ਲਗੁ ਕਾਲਿ
ਗ੍ਸੀ ਨਹੀ ਕਾਇਆ॥
ਜਬ ਲਗੁ ਬਿਕਲ ਭਈ ਨਹੀ ਬਾਨੀ॥ ਭਜਿ ਲੇਹਿ ਰੇ
ਮਨ ਸਾਰਿਗਪਾਨੀ॥
{ਅੰਗ ੧੧੫੯}
ਜਿੰਨੇ ਚਿਰ ਤੱਕ ਬੁਢੇਪੇ ਦਾ ਰੋਗ ਨਹੀਂ ਆਇਆ,ਉਸਤੋਂ ਪਹਿਲੇ ਜੱਪ ਲੈ। ਨਹੀਂ ਤਾਂ ਇਥੇ ਪ੍ਕਰਮਾਂ ਤੇਰੇ ਕੋਲੋਂ ਹੋਣੀਆਂ ਨਹੀਂ। ਫਿਰ ਕੀਰਤਨ ਸੁਣਨ ਨਹੀਂ ਆ ਸਕੇਂਗਾ। ਫਿਰ ਦਰਬਾਰ ਸਾਹਿਬ ਦੇ ਦਰਸ਼ਨ ਨਹੀਂ ਕਰ ਸਕੇਂਗਾ। ਫਿਰ ਇਥੇ ਮੰਜੀ ਸਾਹਿਬ ਵਿਚ ਨਹੀਂ ਆ ਕੇ ਬੈਠ ਸਕੇਂਗਾ। ਸਤਸੰਗਿ ਵਾਸਤੇ ਤਰਸਦਾ ਰਹਿ ਜਾਏਂਗਾ। ਮੰਜੇ ਤੋਂ ਉੱਠਣਾ ਅੌਖਾ ਹੋ ਜਾਏਗਾ।
ਜਦੋਂ ਤੇਰੀ ਜ਼ਬਾਨ ਲੜਖੜਾ ਗਈ ਤਾਂ ਕੀ ਜਪੁਜੀ ਸਾਹਿਬ ਦਾ ਪਾਠ ਕਰੇਂਗਾ?ਇਕ ਸ਼ਿਖਰ ‘ਤੇ ਪਹੁੰਚ ਕੇ ਰੋਜ਼-ਰੋਜ਼ ਸਰੀਰ ਦਾ ਬਲ ਘੱਟਦਾ ਹੈ। ਉਸ ਤੋਂ ਪਹਿਲੇ ਤੂੰ ਆਤਮ ਬਲ ਵਧਾਉਣਾ ਸ਼ੁਰੂ ਕਰ,ਬੁਢੇਪਾ ਕਿਸ ਦੇ ਆਸਰੇ ‘ਤੇ ਕੱਟੇਂਗਾ’। ਸਰੀਰਕ ਬਲ ਪੈਦਾ ਹੁੰਦਾ ਹੈ ਭੋਜਨ ਦੇ ਨਾਲ,ਤੇ ਅਾਤਮ ਬਲ ਪੈਦਾ ਹੁੰਦਾ ਹੈ ਭਜਨ ਦੇ ਨਾਲ। ਜੱਪ ਕਰ,ਤਪ ਕਰ,ਅੰਮਿ੍ਤ ਵੇਲੇ ਉੱਠ।

ਟਰਬਨ

by Manpreet Singh December 3, 2018
punjabi stories website

ਉਸ ਦਿਨ ਟਿੰਮ-ਹੋਰਟਨ ਵਿਚ ਮੀਟਿੰਗ ਸੀ..ਮੈਂ ਕੌਫੀ ਲੈ ਕੇ ਚਾਰ ਕੁਰਸੀਆਂ ਵਾਲੇ ਇੱਕ ਟੇਬਲ ਤੇ ਜਾ ਬੈਠਾ!
ਬਿੰਦ ਕੂ ਮਗਰੋਂ ਹੀ ਇੱਕ ਵਹੀਲ-ਚੇਅਰ ਤੇ ਬੈਠੇ ਗੋਰੇ ਨੂੰ ਕੁਝ ਲੋਕ ਸਹਾਰਾ ਦਿੰਦੇ ਹੋਏ ਅੰਦਰ ਲੈ ਆਏ..
ਕੁਝ ਆਡਰ ਦੇਣ ਕਾਊਟਰ ਵੱਲ ਨੂੰ ਹੋ ਗਏ ਤੇ ਕੁਝ ਆਸੇ ਪਾਸੇ ਤੱਕਦੇ ਹੋਏ ਖਾਲੀ ਥਾਂ ਲੱਭਣ ਲੱਗੇ..
ਏਧਰ ਵੀਲ-ਚੇਅਰ ਤੇ ਬੈਠਾ ਗੋਰਾ ਲਗਾਤਾਰ ਮੇਰੇ ਤੇ ਮੇਰੇ ਟੇਬਲ ਵੱਲ ਦੇਖੀ ਜਾ ਰਿਹਾ ਸੀ…
ਮੈਂ ਮੁਸਕੁਰਾ ਪਿਆ ਤੇ ਉਸਨੂੰ ਹੈਲੋ ਆਖ ਦਿੱਤੀ..
ਅੱਗੋਂ ਮੇਰੀ ਉਨਾਬੀ ਪੱਗ ਵੱਲ ਤੱਕਦਾ ਹੋਇਆ ਆਖਣ ਲੱਗਾ ਬੜਾ ਪਿਆਰਾ ਰੰਗ ਹੈ..ਫੇਰ ਆਹਂਦਾ ਕੇ ਗੱਲ ਪੁੱਛਣੀ ਏ ਜੇ ਮਾਈਂਡ ਨਾ ਕਰੇਂ ਤਾਂ..ਮੈਂ ਆਖਿਆ ਪੁੱਛ ਲੈ ਦੋਸਤਾ!
ਕਹਿੰਦਾ ਦੂਜੀ ਵਰਡ ਵਾਰ World War Second ਵਿਚ ਮੇਰੇ ਬਾਪ ਨਾਲ ਸਾਂਝੇ ਫਰੰਟ ਤੇ ਲੜਦੇ ਹੋਏ ਕੁਝ ਟਰਬਨ(ਪੱਗਾਂ) ਵਾਲੇ ਫੌਜੀ ਅਕਸਰ ਹੀ ਦਸਿਆ ਕਰਦੇ ਸੀ ਕੇ ਇਸ ਵਿਚੋਂ ਦੀ ਗੋਲੀ ਨਹੀਂ ਲੰਘ ਸਕਦੀ..ਇਹ ਗੱਲ ਕਿੰਨੀ ਕੂ ਸਹੀ ਏ?

ਮੈਂ ਆਖਿਆ ਥੋੜਾ ਸੋਚ ਲੈਣ ਦੇ ਫੇਰ ਜੁਆਬ ਦਿੰਨਾ..ਪਰ ਪਹਿਲਾਂ ਤੂੰ ਇਹ ਦੱਸ ਕੇ ਤੂੰ ਅੱਜ ਇਥੇ ਕਿੱਦਾਂ?
ਆਖਣ ਲੱਗਾ ਕੇ ਮੇਰੇ ਪੋਤਰੇ ਪੋਤਰੀਆਂ ਮੈਨੂੰ ਮੇਰੇ “ਆਖਰੀ ਜਨਮ” ਦਿਨ ਤੇ ਮੇਰੀ ਮਨਪਸੰਦ ਜਗਾ ਤੇ ਪਾਰਟੀ ਦੇਣ ਲਿਆਏ ਨੇ..ਇਸੇ ਜਗਾ ਹੀ ਦੋਸਤਾਂ ਮਿੱਤਰਾਂ ਨਾਲ ਮੇਰੀ ਜਿੰਦਗੀ ਦੀਆਂ ਪਤਾ ਨਹੀਂ ਕਿੰਨੀਆਂ ਸ਼ਾਮਾਂ ਇੱਕਠਿਆਂ ਗੁਜ਼ਰੀਆਂ..ਬਾਕੀ ਸਬ ਤੇ ਤੁਰ ਗਏ ਤੇ ਮੈਂ ਬੱਸ ਹੁਣ..
ਵਿਚੋਂ ਹੀ ਟੋਕਦਿਆਂ ਹੋਇਆਂ ਮੈਂ ਉਸਨੂੰ ਪੁੱਛ ਲਿਆ ਕੇ “ਆਖਰੀ ਜਨਮ ਦਿਨ”….ਮੈਂ ਕੁਝ ਸਮਝਿਆ ਨਹੀਂ..?
ਆਖਣ ਲੱਗਾ ਕੇ ਕੈਂਸਰ ਦੀ ਲਾਸਟ ਸਟੇਜ ਏ…ਸ਼ਾਇਦ ਕੁਝ ਹਫਤੇ ਹੀ ਬਾਕੀ ਨੇ ਬਸ…ਹਸਪਤਾਲੋਂ ਇੱਕ ਦਿਨ ਦੀ ਸਪੈਸ਼ਲ ਛੁੱਟੀ ਦਵਾ ਕੇ ਲਿਆਏ ਨੇ ਇਹ ਸਾਰੇ..

ਮੈਂ ਉਦਾਸੀ ਲੁਕਾਉਂਦਿਆਂ ਹੋਇਆ ਪੁੱਛਿਆ ਕੇ ਇਥੇ ਤੇਰਾ ਫ਼ੇਵਰੇਟ ਟੇਬਲ ਕਿਹੜਾ ਹੁੰਦਾ ਸੀ?
ਅੱਗੋਂ ਆਖਣ ਲੱਗਾ ਕੇ ਏਹੀ ਜਿਥੇ ਹੁਣ ਤੂੰ ਬੈਠਾ ਹੋਇਆਂ ਏ…ਮੈਂ ਸਮਾਨ ਸਮੇਟਣ ਵਿਚ ਭੋਰਾ ਜਿੰਨੀ ਵੀ ਦੇਰ ਨਾ ਲਾਈ..ਤੇ ਉਸਨੂੰ ਦੱਸ ਦਿੱਤਾ ਕੇ ਦੋਸਤਾ ਜੇ ਜਿਊਣ ਦਾ ਜਜਬਾ ਅਤੇ ਉਸ ਦੀ ਹੋਂਦ ਵਿਚ ਵਿਸ਼ਵਾਸ਼ ਹੋਵੇ ਤਾਂ ਵਾਕਿਆ ਹੀ ਇਸ ਟਰਬਨ ਵਿਚੋਂ ਗੋਲੀ ਤਾਂ ਕੀ ਟੈਂਕ ਦਾ ਗੋਲਾ ਵੀ ਨੀ ਨਹੀਂ ਲੰਘ ਸਕਦਾ…

ਅੱਗੋਂ ਸੁਆਲੀਆ ਨਜਰਾਂ ਨਾਲ ਮੇਰੇ ਵੱਲ ਤੱਕਣ ਲੱਗਾ..ਸ਼ਾਇਦ ਆਖੀ ਗੱਲ ਦਾ ਵਿਸਥਾਰ ਜਾਣਨਾ ਚਾਹ ਰਿਹਾ ਸੀ…
ਪਰ ਚੱਲਦੇ ਵਾਰਤਾਲਾਪ ਦੇ ਖਾਤਮੇਂ ਦਾ ਇੰਤਜਾਰ ਕਰਦੇ ਹੋਏ ਉਸਦੇ ਨਾਲਦਿਆਂ ਵੱਲ ਦੇਖ ਮੈਂ ਕਾਹਲੀ ਨਾਲ ਏਨੀ ਗੱਲ ਆਖ ਫਤਹਿ ਬੁਲਾ ਦਿੱਤੀ ਕੇ ਦੋਸਤਾ ਜੇ ਜਿੰਦਗੀ ਨੇ ਫੇਰ ਕਦੀ ਦਰਸ਼ਨ ਮੇਲੇ ਕਰਵਾਏ ਤਾਂ ਜਰੂਰ ਦੱਸਾਂਗਾ..!

ਸੋ ਦੋਸਤੋ ਜੇ ਕਿਸੇ ਮਿੱਤਰ ਪਿਆਰੇ ਦੀ ਅਸਲ ਮਾਇਨਿਆਂ ਵਿੱਚ ਖਾਤਿਰਦਾਰੀ ਕਰਨੀ ਹੋਵੇ ਤਾਂ ਉਸਦੇ ਜਿਉਂਦੇ ਜੀ ਹੀ ਕਰ ਲੈਣੀ ਬਣਦੀ ਏ…ਉਸਦੇ ਤੁਰ ਜਾਣ ਮਗਰੋਂ ਦੁਨੀਆਦਾਰੀ ਸਾਹਵੇਂ ਸਿਰਫ ਦਿਖਾਵੇ ਖ਼ਾਤਿਰ ਪਾਏ ਵੈਣ/ਕੀਰਣੇ ਅਤੇ ਭੋਗ ਤੇ ਕੱਢੀਆਂ ਜਲੇਬੀਆਂ ਦੀ ਭੋਰਾ ਜਿੰਨੀ ਵੀ ਵੁੱਕਤ ਨਹੀਂ ਹੁੰਦੀ…

ਮੇਲਾ ਅਤੇ ਭੀੜ

by Manpreet Singh December 3, 2018

ਬਨਾਰਸ ਵਿੱਚ ਸ਼ਿਵਰਾਤਰੀ ਨੂੰ ਕਾਫੀ ਭਾਰੀ ਮੇਲਾ ਲੱਗਿਆ ਸੀ ,,
ਦਿਨ ਦਾ ਵਕਤ ਸੀ ,, ਕਬੀਰ ਦੇ ਸ਼ਿਸ਼ ਕਬੀਰ ਨੂੰ ਕਹਿਣ ਲੱਗੇ ,,
ਸੰਤ ਜੀ ਸ਼ਿਵਰਾਤਰੀ ਤੇ ਬਹੁਤ ਬੜਾ ਇਕੱਠ ਹੋਇਆ ਹੈ ,,ਬਹੁਤ ਸਾਰੇ ਸਾਧੂ ਆਏ ਨੇ ਅਤੇ ਬੜੀ ਦੂਰ ਦੂਰ ਤੋਂ ਸੰਤ ਆਏ ਨੇ ,, ਰਾਸ ਮੰਡਲੀਆਂ ਆਈਆਂ ਨੇ ,, ਬਹੁਤ ਵੱਡੇ ਵੱਡੇ ਮਹਾਤਮਾ ਆਏ ਨੇ ,, ਚਲੋ ਚੱਲੀਏ , ਮੇਲਾ ਦੇਖਣ ਚੱਲੀਏ ,,

ਕਬੀਰ ਕਹਿੰਦੇ ਨੇ ,, ਉਥੇ ਭੀੜ ਹੋਵੇਗੀ ਉਮੀਦ ਤਾਂ ਨਹੀਂ ਮੇਲਾ ਹੋਵੇਗਾ ,, ਚਲੋ ਫਿਰ ਵੀ ਚੱਲਦੇ ਹਾਂ ,, ਜਿਧਰ ਮੇਲਾ ਸੀ ਕਬੀਰ ਜੀ ਆਪਣੇ ਚੇਲਿਆਂ ਦੇ ਨਾਲ ਚੱਲ ਪਏ ,,

ਮੇਲੇ ਚ ਕਿਧਰੇ ਦੰਗਲ ਪੈ ਰਹੇ ਸੀ ,, ਕਿਸੇ ਪਾਸੇ ਕਠਪੁਤਲੀਆਂ ਦਾ ਨਾਚ ਹੋ ਰਿਹਾ ,, ਕਿਧਰੇ ਰਾਸਧਾਰੀਏ ਰਾਸ ਪਾ ਰਹੇ ਨੇ , ਬਹੁਤ ਤਰ੍ਹਾਂ ਦੇ ਪਕਵਾਨ ਬਣ ਰਹੇ ਨੇ ,, ਭੰਡਾਰੇ ਚੱਲ ਰਹੇ ਨੇ ,, ਕਬੀਰ ਜੀ ਕਿਤੇ ਵੀ ਰੁਕਦੇ ਨਹੀਂ , ਚਲਦੇ ਗਏ ,, ਕਿਸੇ ਵੀ ਦ੍ਰਿਸ਼ ਨੇ ਕਿਸੇ ਵੀ ਕੌਤਕ ਨੇ ਕਬੀਰ ਦੇ ਕਦਮਾਂ ਨੂੰ ਰੋਕਿਆ ਨਹੀਂ ,, ਭੀੜ ਦੇ ਵਿਚੋਂ ਨਿਕਲ ਗਏ ,,

ਥੋੜੀ ਦੂਰ ਗੰਗਾ ਤੇ ਤੱਟ ਉੱਤੇ ਇੱਕ ਮਸਤ ਅਭਿਆਸੀ ਬੈਠਾ ਹੋਇਆ ਸੀ , ਰਾਮ ਰਾਮ ਦੀ ਧੁਨ ਵਿੱਚ ਮਗਨ ਪ੍ਰਭੂ ਨਾਲ ਜੁੜਿਆ ਹੋਇਆ ,, ਕਬੀਰ ਉਸਦੇ ਕੋਲ ਬੈਠ ਗਏ ,,

ਚੇਲਿਆਂ ਨੇ ਹੱਥ ਜੋੜ ਕੇ ਆਖਿਆ ਭਗਤ ਜੀ ,, ਮੇਲਾਂ ਤਾਂ ਆਪਾਂ ਪਿੱਛੇ ਛੱਡ ਆਏ ਹਾਂ ,,

ਅਗੋਂ ਕਬੀਰ ਜੀ ਕਹਿੰਦੇ ,, ਉਥੇ ਮੇਲਾ ਨਹੀਂ ਸੀ ਤਮਾਸ਼ੇ , ਕੌਤਕ ਸਨ , ਉਹ ਉਜਾੜ ਹੈ ,,
ਮੇਲਾ ਤਾਂ ਇਥੇ ਹੋ ਰਿਹਾ ਹੈ , ਇਸ ਅਭਿਆਸੀ ਦਾ ਪ੍ਰਭੂ ਨਾਲ ਮਿਲਾਪ ਹੋ ਰਿਹਾ ਹੈ ,,

( ਸੁਰਤ ਸ਼ਬਦ ਨਾਲ ਜੁੜ ਗਈ ਹੈ ਤਾਂ ਮੇਲਾ ਹੈ )
( ਸਿੱਖ ਗੁਰੂ ਨਾਲ ਜੁੜ ਜਾਏ ਤਾਂ ਮੇਲਾ ਹੈ )

ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥

ਸਲੋਕ (ਭ. ਕਬੀਰ) ਗੁਰੂ ਗ੍ਰੰਥ ਸਾਹਿਬ – ਅੰਗ ੧੩੬੫

ਬਘਿਆੜ

by Manpreet Singh December 3, 2018

ਇਕ ਪਿੰਡ ਵਿਚ ਇੱਕ ਮੁੰਡਾ ਰਹਿੰਦਾ ਸੀ | ਉਹ ਭੇਡਾਂ ਚਾਰਨ ਦਾ ਕੌਮ ਕਰਦਾ ਸੀ | ਪਾਰ ਉਸ ਨੂੰ ਆ ਕਾਮ ਪਸੰਦ ਨਹੀਂ ਸੀ | ਪਰ ਉਸ ਨੂੰ ਏਹੇ ਕੰਮ ਕਰਨਾ ਪੈਂਦਾ ਸੀ ਕਿਉਂਕਿ ਉਹ ਬਹੁਤ ਗਰੀਬ ਸੀ ਅਤੇ ਉਸ ਦੇ ਪਿਤਾ ਜੀ ਬਿਮਾਰ ਰਹਿੰਦਾ ਸੀ |ਇੱਕ ਦਿਨ ਉਹ ਭੇਡਾਂ ਚਾਰਨ ਲਈ ਗਿਆ ਅਤੇ ਉਸ ਨੂੰ ਇਕ ਸ਼ਰਾਰਤ ਸੁਜੀ ਅਤੇ ਅਚਾਨਕ ਹੀ ਉਹ  “ਬਘਿਆੜ ਬਘਿਆੜ” ਕਹਿ ਕੇ ਰੌਲਾ ਪੌਣ ਲੱਗਾ
ਸਾਰੇ ਪਿੰਡ ਦੇ ਲੋਕ ਉਸਦੀ ਮਦਦ ਲਈ ਆ ਗਏ ਜਦੋਂ ਉਨ੍ਹਾਂ ਨੇ ਦੇਖਿਆ ਕਿ ਕੋਈ ਵੀ ਬਘਿਆੜ ਨਹੀਂ ਸੀ | ਲੋਕਾਂ ਨੇ ਗੁੱਸ ਕਿੱਤਾ ਅਤੇ ਚਲੇ ਗਏ |
ਅਗਲੇ ਦਿਨ ਉਹ ਫਿਰ ਗਿਆ ਅਤੇ ਅਚਾਨਕ ਉਸ ਨੇ ਇਕ ਬਘਿਆੜ ਨੂੰ ਆਪਣੀਆਂ ਭੇਡਾਂ ਤੇ ਹਮਲਾ ਕਰਨ ਨੂੰ ਦੇਖਿਆ ਉਸ ਨੇ ਫਿਰ ਰੋਲਾ ਪਾਇਆ “ਬਘਿਆੜ ਬਘਿਆੜ”ਪਰ ਪਿੰਡ ਵਾਲਿਆਂ ਨੇ ਸੋਚਿਆ ਕਿ ਉਹ ਉਨ੍ਹਾਂ ਨੂੰ ਦੁਬਾਰਾ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਅਤੇ ਭੇਡਾਂ ਨੂੰ ਬਚਾਉਣ ਲਈ ਨਹੀਂ ਆਇਆ |
ਬਘਿਆੜ ਉਸ ਦੀਆਂ ਭੇਡਾਂ ਖਾ ਗਿਆ | ਉਸ ਨੂੰ ਬਹੁਤ ਦੁੱਖ ਹੋਇਆ |

 

ਚੰਡੀਗੜ੍ਹ ਦੀ ਦਾਸਤਾਨ

by Manpreet Singh December 3, 2018

ਨਵੰਬਰ,1950 ਨੂੰ ਪੰਜਾਬ ਦੇ 28 ਪਿੰਡਾਂ ਨੂੰ ਚੰਡੀਗੜ੍ਹ ਦੀ ਉਸਾਰੀ ਲਈ ਚੁਣਿਆ ਗਿਆ.ਪੰਜਾਬੀਆਂ ਨੂੰ ਇਹ ਕਹਿ ਕੇ ਪਿੰਡਾਂ ਚੋਂ ਉਠਾਇਆ ਗਿਆ ਕਿ ਇੱਥੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੀ ਉਸਾਰੀ ਕਰਨੀ ਹੈ,,,ਤੁਹਾਨੂੰ ਇਕ ਸਾਫ ਸੁਥਰਾ ਵਿਕਸਤ ਸ਼ਹਿਰ ਉਸਾਰ ਕੇ ਦੇਣਾ ਹੈ.

28 ਪਿੰਡਾਂ ਦੇ ਘਰਾਂ ਤੇ ਬੁਲਡੋਜ਼ਰ ਚਲਿਆ, ਨਾ ਮਾਤਰ ਮੁਆਵਜਾ ਦੇ ਕੇ ਸਾਰੇ ਪਰਵਾਰਾਂ ਨੂੰ ਉੱਥੋਂ ਕੱਢ ਦਿੱਤਾ ਗਿਆ. ਘਰ ਦੀ ਛੱਤ ਦੇ ਬਾਲਿਆਂ ਦੇ ਹਿਸਾਬ ਨਾਲ ਪੈਸੇ ਦੇ ਕੇ ਲੋਕਾਂ ਨੂੰ ਪਿੰਡਾਂ ਚੋਂ ਤੋਰ ਦਿੱਤਾ ਗਿਆ.ਇਕ ਬਾਲੇ ਦੇ 50 ਰੁਪਈਏ ਦੇ ਹਿਸਾਬ ਨਾਲ ਪੈਸੇ ਦਿੱਤੇ ਗਏ.

ਅਖੀਰ ਜਦੋਂ ਚੰਡੀਗੜ੍ਹ ਦੀ ਉਸਾਰੀ ਮੁਕੰਮਲ ਹੋ ਗਈ ਉਸ ਮੌਕੇ ਹਿੰਦੁਸਤਾਨੀ ਸਰਕਾਰ ਚੰਡੀਗੜ੍ਹ ਪੰਜਾਬ ਦੇ ਹਵਾਲੇ ਕਰਨ ਤੋਂ ਮੁੱਕਰ ਗਈ…ਪੰਜਾਬੀਆਂ ਨੂੰ ਇੱਥੋਂ ਤੱਕ ਕਿਹਾ ਗਿਆ ਕਿ ਇਹ ਸ਼ਹਿਰ ਤੁਹਾਡੇ ਦੇਣ ਵਾਲਾ ਨਹੀਂ,,ਤੁਹਾਡੇ ਮੱਝਾਂ, ਖੋਤੇ ਸੜਕਾਂ ਤੇ ਅਵਾਰਾ ਘੁੰਮਦੇ ਫਿਰਨੇ.

ਚੰਡੀਗੜ੍ਹ ਨੂੰ ਹਿੰਦੁਸਤਾਨ ਨੇ ਆਵਦੇ ਕਬਜ਼ੇ ਚ ਰੱਖ ਕੇ ਕੇਂਦਰ ਸ਼ਾਸ਼ਤ ਸੂਬਾ ਬਣਾ ਲਿਆ.ਸੂਬੇ ਦੀ ਬੋਲੀ ਪੰਜਾਬੀ ਤੋਂ ਬਦਲ ਕੇ ਹਿੰਦੀ ਰੱਖ ਦਿੱਤੀ ਗਈ..ਇਸ ਤਰ੍ਹਾਂ ਹਿੰਦੁਸਤਾਨ ਦੀ ਸਰਕਾਰ ਨੇ ਪੰਜਾਬ ਦੇ 28 ਪਿੰਡਾਂ ਤੇ ਨਾਲ ਲੱਗਦੇ ਹੋਰ ਪਿੰਡਾਂ ਦੀ ਪੰਜਾਬੀ ਬੋਲੀ, ਸੱਭਿਆਚਾਰ,ਵਿਰਸਾ ਸਬ ਉਜਾੜ ਦਿੱਤਾ..

ਹੁਣ ਹਿੰਦੁਸਤਾਨ ਦੀ ਸਰਕਾਰ ਦਾ ਤਾਜਾ ਫੈਸਲਾ ਇਹ ਆਇਆ ਹੈ ਕਿ ਚੰਡੀਗੜ੍ਹ ਵਿੱਚ ਸਰਕਾਰੀ ਨੌਕਰੀ ਲੈਣ ਲਈ ਜਿਸ ਨੇ ਮੈਟ੍ਰਿਕ ਪੰਜਾਬੀ ਚ ਕੀਤੀ ਹੈ,ਉਹ ਨੌਕਰੀ ਦੇ ਯੋਗ ਨਹੀਂ. ਮੈਟ੍ਰਿਕ ਹਿੰਦੀ ਜਾ ਅੰਗਰੇਜ਼ੀ ਚ ਹੋਣੀ ਲਾਜ਼ਮੀ ਹੈ…ਸਰਕਾਰ ਦੇ ਇਸ ਫੈਸਲੇ ਨਾਲ ਚੰਡੀਗੜ੍ਹ ਚ ਰਹਿੰਦੇ ਤੇ ਨਾਲ ਲੱਗਦੇ ਪਿੰਡਾਂ ਚ ਰਹਿੰਦੇ ਪੰਜਾਬੀ ਲੋਕਾਂ ਦੀ ਇਕ ਤਰ੍ਹਾਂ ਬੋਲੀ ਖੋਹੀ ਜਾ ਰਹੀ ਹੈ..ਚੰਡੀਗੜ੍ਹ ਚ ਪੰਜਾਬੀਆਂ ਦੀ ਗਿਣਤੀ ਉੱਦਾ ਵੀ ਬਹੁਤ ਘਟਦੀ ਜਾ ਰਹੀ ਹੈ..
ਪੰਜਾਬ ਦੇ ਬਹੁਤ ਵੱਡੇ ਖਿੱਤੇ, ਬੋਲੀ, ਸੱਭਿਆਚਾਰ ਦਾ ਸ਼ੁਰੂ ਤੋਂ ਹੀ ਹਿੰਦੁਸਤਾਨ ਦੀ ਸਰਕਾਰ ਨੇ ਘਾਣ ਕੀਤਾ ਹੈ.. ਸਾਡੇ ਉਜਾੜੇ ਦੀ ਦਾਸਤਾਨ ਬਹੁਤ ਲੰਬੀ ਹੈ… ਸਿੱਖ ਤੇ ਪੰਜਾਬੀ ਪਤਾ ਨਹੀਂ ਕਿਹੜੀ ਗੱਲੋ ਭਾਰਤੀ ਹੋਣ ਤੇ ਮਾਣ ਕਰਦੇ ਨੇ. ਇੰਨਾ ਉਜਾੜਾ ਕਰਾ ਕੇ ਵੀ ਭਾਰਤ ਮਾਤਾ ਦੇ ਭਗਤ ਬਣੇ ਫਿਰਦੇ ਨੇ…ਕਿਸੇ ਕੌਮ ਦੀ ਹੋਂਦ ਇਕੱਲੇ ਪਹਿਰਾਵੇ ਕਰਕੇ ਨਹੀਂ ਹੁੰਦੀ,,ਕੌਮ ਦੀ ਹੋਂਦ ਬੋਲੀ ਕਰਕੇ ਰਹਿੰਦੀ ਦੁਨੀਆਂ ਤੱਕ ਕਾਇਮ ਰਹਿੰਦੀ ਹੈ,,ਰੋਮਨਾ ਰਾਜ 1600 ਸਾਲ ਪਹਿਲਾਂ ਖਤਮ ਹੋ ਚੁੱਕਾ ਉਹਨਾਂ ਦੇ ਜਾਣ ਤੋਂ ਬਾਅਦ ਵੀ ਸਾਰੀ ਦੁਨੀਆਂ ਗਿਣਤੀ ਚ ਉਹਨਾਂ ਦੀ ਲਿੱਪੀ ਦੀ ਵਰਤੋ ਕਰਦੀ ਹੈ.ਉਹਨਾਂ ਦੀ ਬੋਲੀ ਕਰਕੇ ਹੱਲੇ ਵੀ ਉਹਨਾਂ ਨੂੰ ਯਾਦ ਕੀਤਾ ਜਾਂਦਾ….ਉਸ ਕੌਮ ਨੂੰ ਦੁਨੀਆਂ ਭੁਲਾ ਦਿੰਦੀ ਹੈ ਜਿਸਦੀ ਬੋਲੀ ਹੀ ਖਤਮ ਹੋ ਜਾਵੇ..ਪੰਜਾਬ ਦਾ ਖੇਤਰ ਤਾਂ ਸਾਡੇ ਤੋਂ ਖੋਹਿਆ ਹੀ ਗਿਆ ਹੁਣ ਸਾਨੂੰ ਆਵਦੀ ਹੋਂਦ ਬਚਾਉਣ ਲਈ ਬੋਲੀ ਵੀ ਬਚਾਉਣੀ ਪੈਣੀ…ਸਾਡੀ ਬੋਲੀ ਜਿਉਂਦੀ ਰਹੀ ਤਾਂ ਸਾਡੀ ਹਸਤੀ ਨਹੀਂ ਮਿੱਟ ਸਕਦੀ..

ਅੱਗ ਹੀ ਅੱਗ ਹੈ

by Manpreet Singh December 2, 2018

ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਦਰਬਾਰ ਵਿਚ ਇਕ ਭਗਤ “ਸੁਥਰਾ ਸ਼ਾਹ” ਸੀ। ਉਸ ਦਾ ਜਨਮ ਕਸ਼ਮੀਰ ਬਾਰਾਮੂਲੇ ਵਿਚ ਹੋਇਆ। ਜਿਸ ਦਿਨ ਜਨਮਿਆਂ,ਇਸ ਦੇ ਮੂੰਹ ਵਿਚ ਦੋ ਦੰਦ ਸਨ,ਜੋ ਬਾਹਰ ਨਿਕਲੇ ਹੋਏ ਸਨ,ਜਨਮ ਤੋਂ। ਨੱਕ ਟੇਢੀ,ਅੱਖਾਂ ਕਰੂਪ,ਚੇਹਰਾ ਬੜਾ ਭੱਦਾ,ਬਿਲਕੁਲ ਕਾਲਾ ਸੀ। ਉਸ ਨੂੰ ਦੇਖਣ ਨੂੰ ਜੀਅ ਨਾ ਕਰੇ,ਡਰ ਲੱਗੇ। ਮਾਂ ਬਾਪ ਨੂੰ ਬੜੀ ਚਿੰਤਾ ਹੋਈ ਕਿ ਮਜ਼ਾਕ ਬਣੇਗਾ,ਕਸ਼ਮੀਰੀ ਕੀ ਆਖਣਗੇ। ਪਿਉ ਰਾਤ ਦੇ ਵਕਤ ਚੁੱਕ ਕੇ ਬਾਹਰ ਗੰਦਗੀ ਦੇ ਢੇਰ ‘ਤੇ ਸੁੱਟ ਗਿਆ। ਏਨੇ ਨੂੰ ਧੰਨ ਗੁਰੂ ਹਰਿਗੋਬਿੰਦ ਸਾਹਿਬ ਜੀ ਮਹਾਰਾਜ 20-25 ਸਿੰਘਾਂ ਨਾਲ ਉਥੋਂ ਦੀ ਲੰਘੇ। ਬੱਚੇ ਦੇ ਰੋਣ ਦੀ ਆਵਾਜ਼ ਸਤਿਗੁਰਾਂ ਦੇ ਕੰਨਾਂ ਵਿਚ ਪਈ। ਸਤਿਗੁਰੂ ਜੀ ਨਾਲ ਦੇ ਸਿੰਘਾਂ ਨੂੰ ਕਹਿਣ ਲੱਗੇ-
“ਕਿਸੇ ਮਨੁੱਖੀ ਬੱਚੇ ਦੇ ਰੋਣ ਦੀ ਆਵਾਜ਼ ਕੰਨਾਂ ਵਿਚ ਪੈ ਰਹੀ ਹੈ,ਜ਼ਰਾ ਦੇਖੋ।”
ਗੰਦਗੀ ਦੇ ਢੇਰ ‘ਤੇ ਗਏ ਤੇ ਦੇਖ ਕੇ ਕਹਿਣ ਲੱਗੇ-
“ਮਹਾਰਾਜ ! ਹੈ ਤਾਂ ਮਨੁੱਖੀ ਬੱਚਾ,ਪਰ ਗੰਦਾ ਬੜਾ ਹੈ,ਕਰੂਪ ਬੜਾ ਹੈ।”
ਤਾਂ ਸਤਿਗੁਰੂ ਜੀ ਕਹਿਣ ਲੱਗੇ-
“ਚੁੱਕ ਲਿਆਓ,ਸੁਥਰਾ ਹੋ ਜਾਵੇਗਾ।”
ੲਿਸਤੋਂ ੲਿਸਦਾ ਨਾਮ ਸੁਥਰਾ ਸ਼ਾਹ ਪੈ ਗਿਆ। ਇਸ ਨੂੰ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਆਪ ਪਾਲਿਆ। ਵੱਡੇ ਹੋ ਕੇ ਤੁਖ਼ਮੇ ਤਾਸੀਰ ਕਰਕੇ ਮਜ਼ਾਕੀਆ ਸੁਭਾਅ ਦਾ ਸੀ ਤੇ ਗੁਰੂ ਜੀ ਦੀ ਸੰਗਤ ਕਰ ਕੇ ਬ੍ਹਹਮ ਗਿਆਨੀ ਬਣਿਆ।
ਇਕ ਦਿਨ ਗੁਰੂ ਦਰਬਾਰ ਵਿਚ ਇਕ ਜੋਗੀ ਆਇਆ। ਤਨ ਉੱਤੇ ਸੁੁਆਹ ਮਲੀ ਹੋਈ ਸੀ। ਸਤਿਗੁਰਾਂ ਨੂੰ ਮੱਥਾ ਟੇਕ ਕੇ ਸਾਹਮਣੇ ਬੈਠ ਗਿਆ। ਸੁਥਰਾ ਸਤਿਗੁਰਾਂ ‘ਤੇ ਚੌਰ ਕਰਦਾ ਹੋਇਆ,ਉਸ ਜੋਗੀ ਨੂੰ ਚਿੜਾਵੇ। ਕੁਛ ਦੇਰ ਤੱਕ ਤਾਂ ਜੋਗੀ ਨੇ ਬਰਦਾਸ਼ਤ ਕੀਤਾ। ਫਿਰ ਉਸ ਦੇ ਕੋਲ ਜਿਹੜਾ ਚਿਮਟਾ ਸੀ, ਉਸ ਨੇ ਚੁੱਕ ਲਿਆ ਮਾਰਨ ਨੂੰ।
ਸੁਥਰਾ ਸਤਿਗੁਰੂ ਜੀ ਨੂੰ ਕਹਿਣ ਲੱਗਾ-
“ਮਹਾਰਾਜ ! ਮੈਨੂੰ ਬਚਾਉ,ਇਹ ਚਿਮਟੇ ਨਾਲ ਮੈਨੂੰ ਦੁਫਾੜ ਕਰ ਦੇਵੇਗਾ।”
ਛੇਵੇਂ ਪਾਤਿਸ਼ਾਹ ਨੂੰ ਸਭ ਪਤਾ ਸੀ,ਕਹਿਣ ਲੱਗੇ-
“ਸੁਥਰਿਆ ! ਤੂੰ ਫਿਰ ਕੁਝ ਕੀਤਾ ਹੋਵੇਗਾ, ਕੁਝ ਆਖਿਆ ਹੋਣਾ ਹੈ।”
ਸੁਥਰੇ ਨੇ ਕਿਹਾ-
“ਨਹੀਂ, ਮੈਂ ਆਖਿਆ ਤਾਂ ਕੁਛ ਨਹੀਂ, ਪਰ ਇਸ ਨੇ ਤਨ ‘ਤੇ ‘ਜਿਹੜੀ ਸੁਆਹ ਮਲੀ ਹੋਈ ਹੈ ਨਾ, ਮੈਂ ਥੋੜੀੑ ਜਿਹੀ ਸੁਆਹ ਅਲੱਗ ਕਰਦਾ ਪਿਆ ਸੀ, ਦੇਖਾਂ ਕਿ ਕਿਧਰੇ ਅੱਗ ਵੀ ਹੈ ਕਿ ਨਹੀਂ।
ਮਹਾਰਾਜ ਜੀ ! ਮੈਂ ਰਾਖ਼ ਅਜੇ ਥੋੜੀੑ ਜਿਹੀ ਲਾਂਭੇ ਕੀਤੀ ਹੈ, ਭਾਂਬੜ ਹੀ ਭਾਂਬੜ ਨੇ,ਅੱਗ ਹੀ ਅੱਗ ਹੈ।”

” ਅੰਤਰਿ ਅਗਨਿ ਬਾਹਰਿ ਤਨੁ ਸੁਆਹ॥
ਗਲਿ ਪਾਥਰ ਕੈਸੇ ਤਰੈ ਅਥਾਹ ॥”
{ਮ: ੫, ਪੰਨਾ ੨੬੭}

ਸੁਪਨੇ

by Manpreet Singh December 2, 2018

ਕਿ੍ਸ਼ਨ-ਭਗਤ ਮੀਰਾਂ ਰਾਤ ਨੂੰ ਕਿ੍ਸ਼ਨ ਜੀ ਨੂੰ ਚੇਤੇ ਕਰ ਸੌਂ ਗਈ। ਇਸ ਚਿੰਤਨ ਤੋਂ ਬਣੇ ਸੰਸਕਾਰਾਂ ਨੇ ਸੁਪਨੇ ਨੂੰ ਜਨਮ ਦਿੱਤਾ। ਪਰ ਸੁਪਨੇ ਵਿਚ ਜਦ ਮੱਥਾ ਟੇਕਣ ਲਈ ਉਠਣ ਦੀ ਕੋਸ਼ਿਸ਼ ਕੀਤੀ ਤਾਂ ਨੀਂਦ ਟੁੱਟ ਗਈ ਤੇ ਸੁਪਨਾ ਜਾਂਦਾ ਰਿਹਾ,ਨਾਲੇ ਕਿ੍ਸ਼ਨ ਜੀ ਵੀ ਓਝਲ ਹੋ ਗਏ ਤਾਂ ਦੁਖਿਤ ਹੋ ਕੇ ਕਹਿਣ ਲੱਗੀ-

“ਲੋਕੀਂ ਸੌਂ ਕੇ ਗਵਾ ਛੱਡਦੇ ਹਨ,ਮੈਂ ਜਾਗ ਕੇ ਗਵਾ ਬੈਠੀ।”

ਸੁਪਨੇ ਵਿਚ ਜੇਕਰ ਮਨ ਬਹੁਤ ਉਛਾਲਾ ਖਾ ਜਾਵੇ ਤਾਂ ਛੇਤੀ ਸੁਪਨਾ ਟੁੱਟ ਜਾਂਦਾ ਹੈ ਤੇ ਕਾਫ਼ੀ ਸਮੇਂ ਤਕ ਸੁਪਨੇ ਵਿਚ ਆਏ ਮਿੱਤਰ ਦੀ ਤੜਪ ਮਨ ਵਿਚ ਬਣੀ ਰਹਿੰਦੀ ਹੈ :-

“ਸੁਪਨੇ ਵਿਚ ਤੁਸੀਂ ਮਿਲੇ ਅਸਾਨੂੰ,ਅਸਾਂ ਧਾ ਗਲਵਕੜੀ ਪਾਈ।
ਨਿਰਾ ਨੂਰ ਤੁਸੀਂ ਹੱਥ ਨ ਆਏ,ਸਾਡੀ ਕੰਬਦੀ ਰਹੀ ਕਲਾਈ।”
(ਭਾ: ਵੀਰ ਸਿੰਘ ਜੀ)

ਧੰਨ ਹਨ ਉਹ ਸਤਿਪੁਰਸ਼ ਜਿਨਾੑਂ ਨੂੰ ਐਸੇ ਪਿਆਰੇ ਸੁਪਨੇ ਅਾਂਵਦੇ ਹਨ।ਸੁਪਨਿਆਂ ਤੋਂ ਆਪਣੇ ਅੰਦਰ ਦੀ ਤਸਵੀਰ ਝਲਕਾਂ ਮਾਰਦੀ ਹੈ। ਮਲੀਨ ਸੁੁਪਨੇ ਅੰਦਰ ਦੀ ਮਲੀਨਤਾ ਦੀ ਨਿਸ਼ਾਨੀ ਹੈ। ਕੋਈ ਸੁਪਨੇ ਵਿਚ ਵਾਹਿਗੁਰੂ ਆਖ ਦੇਵੇ ਤਾਂ ਇਸ ਘਟਨਾ ਦਾ ਇਹ ਸਬੂਤ ਹੈ ਕਿ ਇਸ ਨੇ ਜਾਗਿ੍ਤ ਅਵਸਥਾ ਵਿਚ ਵੀ ਆਖਣ ਦੀ ਪੂਰੀ ਕੋਸ਼ਿਸ਼ ਕੀਤੀ ਸੀ।
ਕਬੀਰ ਤਾਂ ਅੈਸੇ ਪੁਰਸ਼ ਤੋਂ ਸਦਕੇ ਜਾਂਦੇ ਹਨ,ਜਿਸ ਦੇ ਮੂਹੋਂ ਸੁਪਨੇ ਵਿਚ ਰਾਮ ਨਿਕਲ ਜਾਵੇ :-

“ਕਬੀਰ ਸੁਪਨੈ ਹੂ ਬਰੜਾਇ ਕੈ ਜਿਹ ਮੁਖਿ ਨਿਕਸੈ ਰਾਮੁ॥
ਤਾ ਕੇ ਪਗ ਕੀ ਪਾਨਹੀ ਮੇਰੇ ਤਨ ਕੋ ਚਾਮੁ॥੬੩॥”

ਖ਼ਰਗੋਸ਼ ਅਤੇ ਕੱਛੂਕੁੰਮਾ

by Manpreet Singh December 2, 2018

ਇੱਕ ਸਮਾਂ ਦੀ ਗੱਲ ਹੈ ਇੱਕ ਖ਼ਰਗੋਸ਼ ਅਤੇ ਇੱਕ ਕੱਛੂਕੁੰਮਾ ਹੁੰਦੇ ਸਨ . ਖ਼ਰਗੋਸ਼ ਨੂੰ ਆਪਣੀ ਤੇਜੀ ਉੱਤੇ ਬਹੁਤ ਮਾਣ ਸੀ ਉਹ ਹਰ ਸਮੇਂ ਕੱਛੂਕੁੰਮੇ ਤੰਗ ਕਰਦਾ ਰਹਿੰਦਾ ਸੀ ਕਿ ਉਹੋ ਬਹੁਤ ਤੇਜ ਦੌੜਦਾ ਹੈ | ਇੱਕ ਦਿਨ ਓਹਨਾ ਨੇ ਦੌੜ ਲਗਾਣ ਦਾ ਫੈਸਲਾ ਕੀਤਾ | ਖ਼ਰਗੋਸ਼ ਨੂੰ ਯਕੀਨ ਸੀ ਕੀ ਜਿੱਤ ਜਾਵੇਗਾ | ਓਹਨਾ ਨੇ ਦੌੜ ਸ਼ੁਰੂ ਕੀਤੀ | ਖ਼ਰਗੋਸ਼ ਬਹੁਤ ਤੇਜ਼ ਰਫਤਾਰ ਨਾਲ ਅਗੇ ਲੰਗ ਗਿਆ ਅਤੇ ਕੱਛੂਕੁੰਮਾ  ਹੋਲੀ ਹੋਲੀ  ਆਪਣੀ ਚਾਲ ਚੱਲਦਾ ਰਿਹਾ | ਥੋੜ੍ਹਾ ਦੂਰ ਜਾ ਕੇ ਖ਼ਰਗੋਸ਼ ਥੱਕ ਗਿਆ ਅਤੇ ਇਕ ਰੁੱਖ ਹੇਠਾਂ ਅਰਾਮ ਕਰਨ ਲਈ ਸੋ ਗਿਆ | ਉਸ ਨੂੰ ਗੂੜੀ ਨੀਂਦ ਆ ਗਈ | ਕੱਛੂਕੁੰਮਾ ਆਪਣੀ ਚਾਲ ਚਲਦਾ ਗਿਆ ਅਤੇ ਓਹੋ ਖ਼ਰਗੋਸ਼ ਤੋਂ ਅੱਗੇ ਲੰਗ ਗਿਆ| ਕੱਛੂਕੁੰਮਾ ਦੌੜ ਜਿੱਤ ਗਿਆ | ਇਸਤੇ ਖ਼ਰਗੋਸ਼ ਨੂੰ ਬਹੁਤ ਦੁੱਖ ਹੋਇਆ |

ਪੵਸ਼ਨ

by Manpreet Singh December 2, 2018

ੲਿਕ ਸੂਫੀ ਕਹਾਣੀ ਹੈ। ੲਿਕ ਫਕੀਰ ੲਿਕ ਦਰਖਤ ਦੇ ਹੇਠਾਂ ਹਰ ਰੋਜ਼ ਧਿਅਾਨ ਸਾਧਨਾ ਕਰਦਾ ਸੀ। ਓੁਹ ਰੋਜ਼ ੲਿਕ ਲੱਕੜਹਾਰੇ ਨੂੰ ਲੱਕੜਾਂ ਕੱਟ ਕੇ ਲਿਜਾਦਾਂ ਹੋੲਿਅਾ ਦੇਖਦਾ। ੲਿਕ ਦਿਨ ਫਕੀਰ ਨੇ ੳੁਸ ਲੱਕੜਹਾਰੇ ਨੂੰ ਕਿਹਾ ਕਿ ਸੁਣ ਭਾੲੀ, ਸਾਰਾ ਦਿਨ ੲਿਸ ਜੰਗਲ ਵਿੱਚ ਲੱਕੜਾਂ ਕੱਟਦਾ ੲੇ, ਦੋ ਢੰਗ ਦੀ ਚੰਗੀ ਤਰਾ ਰੋਟੀ ਵੀ ਨਹੀ ਜੁੜਦੀਂ। ਤੂੰ ਜ਼ਰਾ ਜੰਗਲ ਵਿੱਚ ਹੋਰ ਅੱਗੇ ਕਿੳੁਂ ਨਹੀ ਜਾਦਾਂ : ਓੁਥੇ ਚੰਦਨ ਹੀ ਚੰਦਨ ਹੈ। ੲਿਕ ਦਿਨ ਕੱਟੇਗਾ ਤਾਂ ਹਫਤਾ ਭਰ ਤੇਰਾ ਵਧੀਅਾ ਗੁਜ਼ਾਰਾ ਹੋ ਜਾਵੇਗਾ।

ਗਰੀਬ ਲੱਕੜਹਾਰੇ ਨੂੰ ਭਰੋਸਾ ਤਾਂ ਨਹੀ ਅਾੲਿਅਾ, ਕਿੳੁਕਿ ੳੁਹ ਸੋਚਦਾ ਸੀ ਕਿ ਜ਼ੰਗਲ ਨੂੰ ਜਿੰਨਾ ੳੁਹ ਜਾਣਦਾ ਹੈ ਹੋਰ ਕੋੲੀ ਨਹੀ ਜਾਣਦਾ। ੳੁਸਦੀ ਸਾਰੀ ਜ਼ਿੰਦਗੀ ਜ਼ੰਗਲ ਵਿੱਚ ਹੀ ਗੁਜ਼ਰੀ ਸੀ।
ਓੁਸਨੇ ਸੋਚਿਅਾ : ੲਿਹ ਫਕੀਰ ਸਾਰਾ ਦਿਨ ੲਿਸ ਦਰਖਤ ਥਲੇ ਬੈਠਾ ਰਹਿੰਦਾ ਹੈ ੲਿਸਨੂੰ ਕੀ ਖਾਕ ਪਤਾ ਹੋਣਾ ਜੰਗਲ ਬਾਰੇ? ਮੰਨਣ ਨੂੰ ਮਨ ਤਾਂ ਨਾ ਮੰਨੇ।
ਪਰ ਫਿਰ ਸੋਚਿਅਾ ਹਰਜ਼ ਵੀ ਕੀ ਹੈ, ਕੀ ਪਤਾ ਠੀਕ ਹੀ ਕਹਿੰਦਾ ਹੋਵੇ। ਝੂਠ ਬੋਲੇਗਾ ਵੀ ਕਿੳੁ? ਭਲਾ-ਮਾਣਸ ਪੵਤੀਤ ਹੁੰਦਾ ਹੈ। ੲਿਕ ਵਾਰ ਪੵਯੋਗ ਕਰਕੇ ਦੇਖ ਲੈਣਾ ਚਾਹੀਦਾ ਹੈ।

ੳੁਹ ਅਗਲੀ ਸਵੇਰ ਗਿਅਾ ਫਕੀਰ ਕੋਲ, ਫਕੀਰ ਦੇ ਚਰਨਾਂ ਵਿੱਚ ਸਿਰ ਰੱਖਿਅਾ ਤੇ ਕਿਹਾ ਫਕੀਰ ਸਾੲੀਂ ਮੈਨੂੰ ਮਾਫ ਕਰਨਾ, ਮੈਨੂੰ ਲੱਗਿਅਾ ਜੰਗਲ ਬਾਰੇ ਮੇਰੇ ਤੋ ਜਿਅਾਦਾ ਕੋਣ ਜਾਣਦਾ ਹੋਣਾ। ਪਰ ਮੈਨੂੰ ਚੰਦਨ ਦੀ ਪਹਿਚਾਣ ਹੀ ਨਹੀ ਸੀ। ਮੇਰਾ ਪਿੳੁ ਵੀ ਲੱਕੜਹਾਰਾ ਸੀ, ਮੇਰਾ ਦਾਦਾ ਵੀ ਲੱਕੜਹਾਰਾ ਸੀ। ਅਸੀ ਤਾਂ ਸਾਰੀ ਜ਼ਿੰਦਗੀ ਸਿਰਫ ਲੱਕੜਾਂ ਹੀ ਕੱਟੀਅਾਂ, ਸਾਨੂੰ ਚੰਦਨ ਬਾਰੇ ਕੀ ਪਤਾ। ਸਾਨੂੰ ਤਾਂ ਜੇ ਚੰਦਨ ਵੀ ਮਿਲ ਜਾਦਾਂ ਅਸੀ ਤਾਂ ਓੁਸਨੂੰ ਵੀ ਲੱਕੜਾਂ ਦੀ ਤਰਾ ਹੀ ਬਜ਼ਾਰ ਵਿੱਚ ਵੇਚ ਅਾਓੁਦੇ ਸੀ। ਸਾਨੂੰ ਤਾਂ ਅੱਜ ਪਹਿਲੀ ਵਾਰ ਚੰਦਨ ਦੀ ਲੱਕੜ ਦੀ ਅਹਿਮੀਅਤ ਦਾ ਪਤਾ ਲੱਗਿਅਾ ਹੈ। ਨਹੀ ਸਾਨੂੰ ਤਾਂ ਅਾਮ ਲੱਕੜ ਹੀ ਲੱਗਦੀ ਸੀ। ਮੈਂ ਵੀ ਕਿੰਨਾ ਅਭਾਗਾ! ਕਾਸ਼, ਸਾਨੂੰ ਪਹਿਲਾ ਪਤਾ ਲੱਗ ਜਾਦਾਂ।

ਫਕੀਰ ਨੇ ਕਿਹਾ ਕੋੲੀ ਗੱਲ ਨਹੀ, ਫਿਕਰ ਨਾ ਕਰ, ਜਦੋ ਜਾਗੋ ੳੁਸ ਟਾੲਿਮ ਹੀ ਸਵੇਰਾ ਹੁੰਦਾ। ਹੁਣ ਲੱਕੜਹਾਰੇ ਦੇ ਦਿਨ ਬਹੁਤ ਵਧੀਅਾ ਲੰਘਣ ਲੱਗੇ। ੲਿਕ ਦਿਨ ਚੰਦਨ ਦੀਅਾਂ ਲੱਕੜੀਅਾ ਕੱਟ ਕੇ ਲੈ ਜਾਣੀਅਾ, ਤੇ 7-8 ਦਿਨ ਵਧੀਅਾ ਲੰਘ ਜਾਣੇ, 10 ਦਿਨ ਜ਼ੰਗਲ ਜਾਣ ਦੀ ਲ਼ੋੜ ਹੀ ਨਾ ਪੈਣੀ।

ੲਿਕ ਦਿਨ ਫਕੀਰ ਨੇ ਲੱਕੜਹਾਰੇ ਨੂੰ ਕਿਹਾ: ਭਾੲੀ, ਮੈਂ ਤਾਂ ਸੋਚਿਅਾ ਸੀ ਤੈਨੂੰ ਕੁਛ ਅਕਲ ਅਾ ਗੲੀ ਹੋਵੇਗੀ। ਜ਼ਿੰਦਗੀ ਭਰ ਤੂੰ ਲੱਕੜੀਅਾਂ ਕੱਟਦਾ ਰਿਹਾ, ਕਦੀ ਅੱਗੇ ਨਹੀ ਗਿਅਾ: ਤੇਰੇ ਅੰਦਰ ਕਦੇ ੲਿਹ ਸਵਾਲ ਨਹੀ ਪੈਦਾ ਹੋੲਿਅਾ ਵੀ ਚੰਦਨ ਤੋ ਅੱਗੇ ਵੀ ਕੁਛ ਹੋ ਸਕਦਾ ਹੈ। ਲੱਕੜਹਾਰੇ ਨੇ ਕਿਹਾ: ਮੇਰੇ ਤਾਂ ਕਦੇ ਮਨ ਵਿੱਚ ੲਿਹ ਪੵਸ਼ਨ ਹੀ ਪੈਦਾ ਨਹੀ ਹੋੲਿਅਾ, ਵੀ ਚੰਦਨ ਤੋ ਵੀ ਅੱਗੇ ਕੁਛ ਹੋ ਸਕਦਾ। ੳੁਸ ਫਕੀਰ ਨੇ ਕਿਹਾ: ਚੰਦਨ ਤੋ ਜ਼ਰਾ ਅੱਗੇ ਜਾੲੇਗਾਂ ਤਾਂ ਓੁਥੇ ਸੋਨੇ ਦੀ ਖਦਾਨ ਹੈ। ਲੱਕੜੀਅਾਂ ਕੱਟਣੀਅਾ ਛੱਡ। ੲਿਕ ਦਿਨ ਜਾੲੇਗਾਂ ਤਾਂ 5-6 ਮਹੀਨੇ ਲੋੜ ਨਹੀ ਪਵੇਗੀ।

ਹੁਣ ਤਾਂ ਓੁਸਨੂੰ ਭਰੋਸਾ ਸੀ ਫਕੀਰ ਤੇ, ਮਨ ਵਿੱਚ ਕੋੲੀ ਪੵਸ਼ਨ ਵੀ ਨਾ ੳੁਠਿਅਾ। ਹੁਣ ਤਾਂ ਸੋਨੇ ਦੀ ਖਦਾਨ ਹੱਥ ਲੱਗ ਗੲੀ, ਸੋਨਾ ਹੀ ਸੋਨਾ ਸੀ। ੲਿਕ ਦਿਨ ਜ਼ੰਗਲ ਚਲਾ ਜਾਦਾ ਤੇ 5-6 ਮਹੀਨੇ ਵਧੀਅਾ ਲੰਘ ਜਾਦੇਂ। ਪਰ ਅਾਦਮੀ ੲਿੰਨਾ ਮੂਰਖ ਸੀ ਫਿਰ ਵੀ ਮਨ ਵਿੱਚ ੲਿਹ ਖਿਅਾਲ਼ ਨਾ ਅਾੲਿਅਾ ਵੀ ੲਿਸਤੋ ਵੀ ਅੱਗੇ ਕੁਛ ਹੋ ਸਕਦਾ।

ਫਕੀਰ ਨੇ ਕਿਹਾ: ਲੱਗਦਾ ਤੂੰ ਕਦੇ ਜਾਗੇਗਾ ਨਹੀ, ਹਰ ਵਾਰ ਮੈਨੂੰ ਹੀ ਤੈਨੂੰ ਜਗਾੳੁਣਾ ਪਵੇਗਾ। ੲਿਸਤੌ ਅੱਗੇ ਹੀਰਿਅਾਂ ਦੀ ਖਦਾਨ ਹੈ ਮੂਰਖ। ਤੇਰੇ ਅੰਦਰ ਪੵਸ਼ਨ ਕਿੳੁ ਨਹੀ ਓੁਠਦਾ ਵੀ ੲਿਸਤੋਂ ਵੀ ਅੱਗੇ ਕੁਛ ਹੋ ਸਕਦਾ।
ਲੱਕੜਹਾਰੇ ਨੇ ਕਿਹਾ: ਮੈਂ ਮੰਦਭਾਗਾ, ਮੈਨੂੰ ਕਦੇ ੲਿਹ ਖਿਅਾਲ ਹੀ ਨਹੀ ਅਾੲਿਅਾ, ਮੈ ਤਾਂ ਸੋਚਿਅਾ ਸੀ ਸੋਨੇ ਤੋ ਅੱਗੇ ਹੋਰ ਕੁਛ ਨਹੀ, ਸੋਨੇ ਤੋ ਅੱਗੇ ਹੋਰ ਕੀ ਹੋੲੇਗਾ। ਹੁਣ ਤਾਂ ਓੁਸ ਲੱਕੜਹਾਰੇ ਨੂੰ ਹੀਰਿਅਾਂ ਦੀ ਖਦਾਨ ਮਿਲ ਗੲੀ। ਹੁਣ ੲਿਕ ਦਿਨ ੳੁਹ ਲੱਕੜਹਾਰਾ ਜੰਗਲ ਜਾਦਾਂ ਤੇ ਸਾਲ ੳੁਸਨੂੰ ਲੋੜ ਨਾ ਪੈਦੀ।

ਫਿਰ ੲਿਕ ਦਿਨ ੳੁਸ ਫਕੀਰ ਨੇ ਕਿਹਾ: ਬੇਵਕੂਫ ਹੁਣ ਤੂੰ ਹੀਰਿਅਾਂ ਤੇ ਹੀ ਰੁਕ ਗਿਅਾ? ੲਿਸਤੌ ਅੱਗੇ ਨਹੀ ਜਾੲੇਗਾਂ।
ਹੁਣ ੳੁਸ ਲੱਕੜਹਾਰੇ ਵਿੱਚ ਵੀ ਬੜੀ ਅਾਕੜ ਅਾ ਗੲੀ ਸੀ, ਬਹੁਤ ਅਮੀਰ ਹੋ ਗਿਅਾ ਸੀ, ਮਹਿਲ ਖੜੇ ਕਰ ਲੲੇ ਸੀ। ਓੁਸ ਲੱਕੜਹਾਰੇ ਨੇ ਕਿਹਾ ਛੱਡ ਮੈਨੂੰ ਹੋਰ ਪਰੇਸ਼ਾਨ ਨਾ ਕਰ। ਹੁਣ ਸੋਨੇ-ਹੀਰਿਅਾਂ ਤੋ ਅੱਗੇ ਕੀ ਹੋ ਸਕਦਾ।

ਤਾਂ ਓੁਸ ਫਕੀਰ ਨੇ ਕਿਹਾ: ਹੀਰਿਅਾਂ ਤੋ ਅੱਗੇ ਮੈਂ ਹਾਂ। ਤੈਨੂੰ ਕਦੇ ੲਿਹ ਖਿਅਾਲ਼ ਨਹੀ ਅਾੲਿਅਾ ਵੀ ੲਿਹ ਅਾਦਮੀ ੲਿਥੇ ਮਸਤੀ ਵਿੱਚ ਬੈਠਾ ਹੈ, ੲਿਸਨੂੰ ਸੌਨੇ ਦੀ ਖਦਾਨ ਦਾ ਵੀ ਪਤਾ, ੲਿਸਨੂੰ ਹੀਰਿਅਾਂ ਦੀ ਖਦਾਨ ਦਾ ਵੀ ਪਤਾ। ਪਰ ੲਿਹ ਸੋਨਾ ਵੀ ੲਿਕਠਾ ਨਹੀ ਕਰ ਰਿਹੈ, ਹੀਰੇ ਵੀ ੲਿਕਠੇ ਨਹੀ ਕਰ ਰਿਹਾ। ੲਿਸਨੂੰ ਜਰੂਰ ਕੁਛ ਅੈਸਾ ਮਿਲ ਗਿਅਾ ਹੋਣਾ, ਸੋਨੇ ਹੀਰਿਅਾਂ ਤੋ ਵੀ ਜਿਅਾਦਾ ਕੀਮਤੀ, ਤੇਰੇ ਅੰਦਰ ਕਦੀ ਸਵਾਲ ਨਹੀ ਓੁਠਿਅਾ।

ਓੁਸ ਲੱਕੜਹਾਰੇ ਨੇ ਅਾਪਣਾ ਸਿਰ ੳੁਸ ਫਕੀਰ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਰੋਣ ਲੱਗ ਪਿਅਾ ਤੇ ਕਿਹਾ ਮੇਰੇ ਮੂਰਖ ਅੰਦਰ ਕਦੀ ਪੵਸ਼ਨ ਹੀ ਨਹੀ ਓੁਠਦਾ। ਜਦ ਤੁਸੀ ਦੱਸਦੇ ਹੋ ਫਿਰ ਯਾਦ ਅਾੳੁਦਾਂ ਹੈ। ੲਿਹ ਤਾਂ ਮੇਰੇ ਜਨਮਾਂ-ਜਨਮਾਂ ਤਕ ਵੀ ਯਾਦ ਨਹੀ ਅਾ ਸਕਦਾ ਸੀ ਵੀ ਸੋਨੇ ਹੀਰਿਅਾਂ ਤੋ ਵੀ ਵੱਡਾ ਕੋੲੀ ਧਨ ਹੋ ਸਕਦਾ।
ਫਕੀਰ ਨੇ ਕਿਹਾ: ੳੁਸੀ ਧਨ ਦਾ ਨਾਮ ਧਿਅਾਨ ਹੈ, ੲਿਸ ਧਨ ਦੇ ਅੱਗੇ ਸੋਨਾ-ਹੀਰਾ ਕੁਛ ਵੀ ਨਹੀ। ਹੁਣ ਜ਼ਰਾ ੳੁਹ ਖਦਾਨ ਖੌਜ਼, ਜੋ ਤੇਰੇ ਸਭ ਤੋ ਅੱਗੇ ਹੈ।

ਨੋਟ – ੲਿਸ ਲੱਕੜਹਾਰੇ ਦੀ ਜਿੰਦਗੀ ਦੇ ਕੁਝ ਪਹਿਲੂ ਸਾਡੇ ਤੇ ਵੀ ਲਾਗੂ ਹੁੰਦੇ ਹਨ, ਜਿਵੇਂ ਕਿ ਸਾਡੇ ਮਨ ਵਿੱਚ ਵੀ ਪੵਸ਼ਨ ਨਹੀ ਓੁਠਦੇ।

ਪੵਸ਼ਨ

by Manpreet Singh December 2, 2018

ੲਿਕ ਸੂਫੀ ਕਹਾਣੀ ਹੈ। ੲਿਕ ਫਕੀਰ ੲਿਕ ਦਰਖਤ ਦੇ ਹੇਠਾਂ ਹਰ ਰੋਜ਼ ਧਿਅਾਨ ਸਾਧਨਾ ਕਰਦਾ ਸੀ। ਓੁਹ ਰੋਜ਼ ੲਿਕ ਲੱਕੜਹਾਰੇ ਨੂੰ ਲੱਕੜਾਂ ਕੱਟ ਕੇ ਲਿਜਾਦਾਂ ਹੋੲਿਅਾ ਦੇਖਦਾ। ੲਿਕ ਦਿਨ ਫਕੀਰ ਨੇ ੳੁਸ ਲੱਕੜਹਾਰੇ ਨੂੰ ਕਿਹਾ ਕਿ ਸੁਣ ਭਾੲੀ, ਸਾਰਾ ਦਿਨ ੲਿਸ ਜੰਗਲ ਵਿੱਚ ਲੱਕੜਾਂ ਕੱਟਦਾ ੲੇ, ਦੋ ਢੰਗ ਦੀ ਚੰਗੀ ਤਰਾ ਰੋਟੀ ਵੀ ਨਹੀ ਜੁੜਦੀਂ। ਤੂੰ ਜ਼ਰਾ ਜੰਗਲ ਵਿੱਚ ਹੋਰ ਅੱਗੇ ਕਿੳੁਂ ਨਹੀ ਜਾਦਾਂ : ਓੁਥੇ ਚੰਦਨ ਹੀ ਚੰਦਨ ਹੈ। ੲਿਕ ਦਿਨ ਕੱਟੇਗਾ ਤਾਂ ਹਫਤਾ ਭਰ ਤੇਰਾ ਵਧੀਅਾ ਗੁਜ਼ਾਰਾ ਹੋ ਜਾਵੇਗਾ।

ਗਰੀਬ ਲੱਕੜਹਾਰੇ ਨੂੰ ਭਰੋਸਾ ਤਾਂ ਨਹੀ ਅਾੲਿਅਾ, ਕਿੳੁਕਿ ੳੁਹ ਸੋਚਦਾ ਸੀ ਕਿ ਜ਼ੰਗਲ ਨੂੰ ਜਿੰਨਾ ੳੁਹ ਜਾਣਦਾ ਹੈ ਹੋਰ ਕੋੲੀ ਨਹੀ ਜਾਣਦਾ। ੳੁਸਦੀ ਸਾਰੀ ਜ਼ਿੰਦਗੀ ਜ਼ੰਗਲ ਵਿੱਚ ਹੀ ਗੁਜ਼ਰੀ ਸੀ।
ਓੁਸਨੇ ਸੋਚਿਅਾ : ੲਿਹ ਫਕੀਰ ਸਾਰਾ ਦਿਨ ੲਿਸ ਦਰਖਤ ਥਲੇ ਬੈਠਾ ਰਹਿੰਦਾ ਹੈ ੲਿਸਨੂੰ ਕੀ ਖਾਕ ਪਤਾ ਹੋਣਾ ਜੰਗਲ ਬਾਰੇ? ਮੰਨਣ ਨੂੰ ਮਨ ਤਾਂ ਨਾ ਮੰਨੇ।
ਪਰ ਫਿਰ ਸੋਚਿਅਾ ਹਰਜ਼ ਵੀ ਕੀ ਹੈ, ਕੀ ਪਤਾ ਠੀਕ ਹੀ ਕਹਿੰਦਾ ਹੋਵੇ। ਝੂਠ ਬੋਲੇਗਾ ਵੀ ਕਿੳੁ? ਭਲਾ-ਮਾਣਸ ਪੵਤੀਤ ਹੁੰਦਾ ਹੈ। ੲਿਕ ਵਾਰ ਪੵਯੋਗ ਕਰਕੇ ਦੇਖ ਲੈਣਾ ਚਾਹੀਦਾ ਹੈ।

ੳੁਹ ਅਗਲੀ ਸਵੇਰ ਗਿਅਾ ਫਕੀਰ ਕੋਲ, ਫਕੀਰ ਦੇ ਚਰਨਾਂ ਵਿੱਚ ਸਿਰ ਰੱਖਿਅਾ ਤੇ ਕਿਹਾ ਫਕੀਰ ਸਾੲੀਂ ਮੈਨੂੰ ਮਾਫ ਕਰਨਾ, ਮੈਨੂੰ ਲੱਗਿਅਾ ਜੰਗਲ ਬਾਰੇ ਮੇਰੇ ਤੋ ਜਿਅਾਦਾ ਕੋਣ ਜਾਣਦਾ ਹੋਣਾ। ਪਰ ਮੈਨੂੰ ਚੰਦਨ ਦੀ ਪਹਿਚਾਣ ਹੀ ਨਹੀ ਸੀ। ਮੇਰਾ ਪਿੳੁ ਵੀ ਲੱਕੜਹਾਰਾ ਸੀ, ਮੇਰਾ ਦਾਦਾ ਵੀ ਲੱਕੜਹਾਰਾ ਸੀ। ਅਸੀ ਤਾਂ ਸਾਰੀ ਜ਼ਿੰਦਗੀ ਸਿਰਫ ਲੱਕੜਾਂ ਹੀ ਕੱਟੀਅਾਂ, ਸਾਨੂੰ ਚੰਦਨ ਬਾਰੇ ਕੀ ਪਤਾ। ਸਾਨੂੰ ਤਾਂ ਜੇ ਚੰਦਨ ਵੀ ਮਿਲ ਜਾਦਾਂ ਅਸੀ ਤਾਂ ਓੁਸਨੂੰ ਵੀ ਲੱਕੜਾਂ ਦੀ ਤਰਾ ਹੀ ਬਜ਼ਾਰ ਵਿੱਚ ਵੇਚ ਅਾਓੁਦੇ ਸੀ। ਸਾਨੂੰ ਤਾਂ ਅੱਜ ਪਹਿਲੀ ਵਾਰ ਚੰਦਨ ਦੀ ਲੱਕੜ ਦੀ ਅਹਿਮੀਅਤ ਦਾ ਪਤਾ ਲੱਗਿਅਾ ਹੈ। ਨਹੀ ਸਾਨੂੰ ਤਾਂ ਅਾਮ ਲੱਕੜ ਹੀ ਲੱਗਦੀ ਸੀ। ਮੈਂ ਵੀ ਕਿੰਨਾ ਅਭਾਗਾ! ਕਾਸ਼, ਸਾਨੂੰ ਪਹਿਲਾ ਪਤਾ ਲੱਗ ਜਾਦਾਂ।

ਫਕੀਰ ਨੇ ਕਿਹਾ ਕੋੲੀ ਗੱਲ ਨਹੀ, ਫਿਕਰ ਨਾ ਕਰ, ਜਦੋ ਜਾਗੋ ੳੁਸ ਟਾੲਿਮ ਹੀ ਸਵੇਰਾ ਹੁੰਦਾ। ਹੁਣ ਲੱਕੜਹਾਰੇ ਦੇ ਦਿਨ ਬਹੁਤ ਵਧੀਅਾ ਲੰਘਣ ਲੱਗੇ। ੲਿਕ ਦਿਨ ਚੰਦਨ ਦੀਅਾਂ ਲੱਕੜੀਅਾ ਕੱਟ ਕੇ ਲੈ ਜਾਣੀਅਾ, ਤੇ 7-8 ਦਿਨ ਵਧੀਅਾ ਲੰਘ ਜਾਣੇ, 10 ਦਿਨ ਜ਼ੰਗਲ ਜਾਣ ਦੀ ਲ਼ੋੜ ਹੀ ਨਾ ਪੈਣੀ।

ੲਿਕ ਦਿਨ ਫਕੀਰ ਨੇ ਲੱਕੜਹਾਰੇ ਨੂੰ ਕਿਹਾ: ਭਾੲੀ, ਮੈਂ ਤਾਂ ਸੋਚਿਅਾ ਸੀ ਤੈਨੂੰ ਕੁਛ ਅਕਲ ਅਾ ਗੲੀ ਹੋਵੇਗੀ। ਜ਼ਿੰਦਗੀ ਭਰ ਤੂੰ ਲੱਕੜੀਅਾਂ ਕੱਟਦਾ ਰਿਹਾ, ਕਦੀ ਅੱਗੇ ਨਹੀ ਗਿਅਾ: ਤੇਰੇ ਅੰਦਰ ਕਦੇ ੲਿਹ ਸਵਾਲ ਨਹੀ ਪੈਦਾ ਹੋੲਿਅਾ ਵੀ ਚੰਦਨ ਤੋ ਅੱਗੇ ਵੀ ਕੁਛ ਹੋ ਸਕਦਾ ਹੈ। ਲੱਕੜਹਾਰੇ ਨੇ ਕਿਹਾ: ਮੇਰੇ ਤਾਂ ਕਦੇ ਮਨ ਵਿੱਚ ੲਿਹ ਪੵਸ਼ਨ ਹੀ ਪੈਦਾ ਨਹੀ ਹੋੲਿਅਾ, ਵੀ ਚੰਦਨ ਤੋ ਵੀ ਅੱਗੇ ਕੁਛ ਹੋ ਸਕਦਾ। ੳੁਸ ਫਕੀਰ ਨੇ ਕਿਹਾ: ਚੰਦਨ ਤੋ ਜ਼ਰਾ ਅੱਗੇ ਜਾੲੇਗਾਂ ਤਾਂ ਓੁਥੇ ਸੋਨੇ ਦੀ ਖਦਾਨ ਹੈ। ਲੱਕੜੀਅਾਂ ਕੱਟਣੀਅਾ ਛੱਡ। ੲਿਕ ਦਿਨ ਜਾੲੇਗਾਂ ਤਾਂ 5-6 ਮਹੀਨੇ ਲੋੜ ਨਹੀ ਪਵੇਗੀ।

ਹੁਣ ਤਾਂ ਓੁਸਨੂੰ ਭਰੋਸਾ ਸੀ ਫਕੀਰ ਤੇ, ਮਨ ਵਿੱਚ ਕੋੲੀ ਪੵਸ਼ਨ ਵੀ ਨਾ ੳੁਠਿਅਾ। ਹੁਣ ਤਾਂ ਸੋਨੇ ਦੀ ਖਦਾਨ ਹੱਥ ਲੱਗ ਗੲੀ, ਸੋਨਾ ਹੀ ਸੋਨਾ ਸੀ। ੲਿਕ ਦਿਨ ਜ਼ੰਗਲ ਚਲਾ ਜਾਦਾ ਤੇ 5-6 ਮਹੀਨੇ ਵਧੀਅਾ ਲੰਘ ਜਾਦੇਂ। ਪਰ ਅਾਦਮੀ ੲਿੰਨਾ ਮੂਰਖ ਸੀ ਫਿਰ ਵੀ ਮਨ ਵਿੱਚ ੲਿਹ ਖਿਅਾਲ਼ ਨਾ ਅਾੲਿਅਾ ਵੀ ੲਿਸਤੋ ਵੀ ਅੱਗੇ ਕੁਛ ਹੋ ਸਕਦਾ।

ਫਕੀਰ ਨੇ ਕਿਹਾ: ਲੱਗਦਾ ਤੂੰ ਕਦੇ ਜਾਗੇਗਾ ਨਹੀ, ਹਰ ਵਾਰ ਮੈਨੂੰ ਹੀ ਤੈਨੂੰ ਜਗਾੳੁਣਾ ਪਵੇਗਾ। ੲਿਸਤੌ ਅੱਗੇ ਹੀਰਿਅਾਂ ਦੀ ਖਦਾਨ ਹੈ ਮੂਰਖ। ਤੇਰੇ ਅੰਦਰ ਪੵਸ਼ਨ ਕਿੳੁ ਨਹੀ ਓੁਠਦਾ ਵੀ ੲਿਸਤੋਂ ਵੀ ਅੱਗੇ ਕੁਛ ਹੋ ਸਕਦਾ।
ਲੱਕੜਹਾਰੇ ਨੇ ਕਿਹਾ: ਮੈਂ ਮੰਦਭਾਗਾ, ਮੈਨੂੰ ਕਦੇ ੲਿਹ ਖਿਅਾਲ ਹੀ ਨਹੀ ਅਾੲਿਅਾ, ਮੈ ਤਾਂ ਸੋਚਿਅਾ ਸੀ ਸੋਨੇ ਤੋ ਅੱਗੇ ਹੋਰ ਕੁਛ ਨਹੀ, ਸੋਨੇ ਤੋ ਅੱਗੇ ਹੋਰ ਕੀ ਹੋੲੇਗਾ। ਹੁਣ ਤਾਂ ਓੁਸ ਲੱਕੜਹਾਰੇ ਨੂੰ ਹੀਰਿਅਾਂ ਦੀ ਖਦਾਨ ਮਿਲ ਗੲੀ। ਹੁਣ ੲਿਕ ਦਿਨ ੳੁਹ ਲੱਕੜਹਾਰਾ ਜੰਗਲ ਜਾਦਾਂ ਤੇ ਸਾਲ ੳੁਸਨੂੰ ਲੋੜ ਨਾ ਪੈਦੀ।

ਫਿਰ ੲਿਕ ਦਿਨ ੳੁਸ ਫਕੀਰ ਨੇ ਕਿਹਾ: ਬੇਵਕੂਫ ਹੁਣ ਤੂੰ ਹੀਰਿਅਾਂ ਤੇ ਹੀ ਰੁਕ ਗਿਅਾ? ੲਿਸਤੌ ਅੱਗੇ ਨਹੀ ਜਾੲੇਗਾਂ।
ਹੁਣ ੳੁਸ ਲੱਕੜਹਾਰੇ ਵਿੱਚ ਵੀ ਬੜੀ ਅਾਕੜ ਅਾ ਗੲੀ ਸੀ, ਬਹੁਤ ਅਮੀਰ ਹੋ ਗਿਅਾ ਸੀ, ਮਹਿਲ ਖੜੇ ਕਰ ਲੲੇ ਸੀ। ਓੁਸ ਲੱਕੜਹਾਰੇ ਨੇ ਕਿਹਾ ਛੱਡ ਮੈਨੂੰ ਹੋਰ ਪਰੇਸ਼ਾਨ ਨਾ ਕਰ। ਹੁਣ ਸੋਨੇ-ਹੀਰਿਅਾਂ ਤੋ ਅੱਗੇ ਕੀ ਹੋ ਸਕਦਾ।

ਤਾਂ ਓੁਸ ਫਕੀਰ ਨੇ ਕਿਹਾ: ਹੀਰਿਅਾਂ ਤੋ ਅੱਗੇ ਮੈਂ ਹਾਂ। ਤੈਨੂੰ ਕਦੇ ੲਿਹ ਖਿਅਾਲ਼ ਨਹੀ ਅਾੲਿਅਾ ਵੀ ੲਿਹ ਅਾਦਮੀ ੲਿਥੇ ਮਸਤੀ ਵਿੱਚ ਬੈਠਾ ਹੈ, ੲਿਸਨੂੰ ਸੌਨੇ ਦੀ ਖਦਾਨ ਦਾ ਵੀ ਪਤਾ, ੲਿਸਨੂੰ ਹੀਰਿਅਾਂ ਦੀ ਖਦਾਨ ਦਾ ਵੀ ਪਤਾ। ਪਰ ੲਿਹ ਸੋਨਾ ਵੀ ੲਿਕਠਾ ਨਹੀ ਕਰ ਰਿਹੈ, ਹੀਰੇ ਵੀ ੲਿਕਠੇ ਨਹੀ ਕਰ ਰਿਹਾ। ੲਿਸਨੂੰ ਜਰੂਰ ਕੁਛ ਅੈਸਾ ਮਿਲ ਗਿਅਾ ਹੋਣਾ, ਸੋਨੇ ਹੀਰਿਅਾਂ ਤੋ ਵੀ ਜਿਅਾਦਾ ਕੀਮਤੀ, ਤੇਰੇ ਅੰਦਰ ਕਦੀ ਸਵਾਲ ਨਹੀ ਓੁਠਿਅਾ।

ਓੁਸ ਲੱਕੜਹਾਰੇ ਨੇ ਅਾਪਣਾ ਸਿਰ ੳੁਸ ਫਕੀਰ ਦੇ ਚਰਨਾਂ ਵਿੱਚ ਰੱਖ ਦਿੱਤਾ ਤੇ ਰੋਣ ਲੱਗ ਪਿਅਾ ਤੇ ਕਿਹਾ ਮੇਰੇ ਮੂਰਖ ਅੰਦਰ ਕਦੀ ਪੵਸ਼ਨ ਹੀ ਨਹੀ ਓੁਠਦਾ। ਜਦ ਤੁਸੀ ਦੱਸਦੇ ਹੋ ਫਿਰ ਯਾਦ ਅਾੳੁਦਾਂ ਹੈ। ੲਿਹ ਤਾਂ ਮੇਰੇ ਜਨਮਾਂ-ਜਨਮਾਂ ਤਕ ਵੀ ਯਾਦ ਨਹੀ ਅਾ ਸਕਦਾ ਸੀ ਵੀ ਸੋਨੇ ਹੀਰਿਅਾਂ ਤੋ ਵੀ ਵੱਡਾ ਕੋੲੀ ਧਨ ਹੋ ਸਕਦਾ।
ਫਕੀਰ ਨੇ ਕਿਹਾ: ੳੁਸੀ ਧਨ ਦਾ ਨਾਮ ਧਿਅਾਨ ਹੈ, ੲਿਸ ਧਨ ਦੇ ਅੱਗੇ ਸੋਨਾ-ਹੀਰਾ ਕੁਛ ਵੀ ਨਹੀ। ਹੁਣ ਜ਼ਰਾ ੳੁਹ ਖਦਾਨ ਖੌਜ਼, ਜੋ ਤੇਰੇ ਸਭ ਤੋ ਅੱਗੇ ਹੈ।

ਨੋਟ – ੲਿਸ ਲੱਕੜਹਾਰੇ ਦੀ ਜਿੰਦਗੀ ਦੇ ਕੁਝ ਪਹਿਲੂ ਸਾਡੇ ਤੇ ਵੀ ਲਾਗੂ ਹੁੰਦੇ ਹਨ, ਜਿਵੇਂ ਕਿ ਸਾਡੇ ਮਨ ਵਿੱਚ ਵੀ ਪੵਸ਼ਨ ਨਹੀ ਓੁਠਦੇ।

  • 1
  • …
  • 7
  • 8
  • 9
  • 10
  • 11
  • …
  • 19

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close