• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Manpreet Singh

Manpreet Singh

ਆਰਕੇਸਟ੍ਰਾ

by Manpreet Singh March 25, 2018

ਆਰਕੇਸਟ੍ਰਾ ਵਾਲੇ ਮੁੰਡੇ ਨੇ ਅਮ੍ਰਿਤਧਾਰੀ ਰਾਗੀ ਬੀਬੀ ਨੂੰ ਕੀਤਾ ਫੋਨ ,ਪਾਤਸਾਹ ਗਰਕ ਜਾਣ ਤੋ ਬਚਾੲੀ—ਰਾਗੀ ਅਮਨਦੀਪ ਕੌਰ ਮਜੀਠਾ 9953536802। ਰਾਤ ਨੌ ਕੁ ਵਜੇ ਦਾ ਵਕਤ ਹੋਣਾ। ਬੱਸ ਕਰਨਾਲ ਕੋਲ ਸੀ। ਮੈ ਅੱਧ ਸੁੱਤੀ ਜਿਹੀ ਸਫਰ ਕਰ ਰਹੀ ਸੀ। ਅੈਨੇ ਨੂੰ ਫੋਨ ਦੀ ਘੰਟੀ ਵੱਜੀ ,ਮੈ ਫੌਨ ਚੁੱਕਦਿਅਾ ਫਤਿਹ ਬੁਲਾੲੀ ਤਾ ਅੱਗਿੳੁ ਅਵਾਜ ਅਾੲੀ ” ਭੈਣੇ ਮਾਫ ਕਰਨਾ ਮੈ ਤੁਹਾਨੂੰ ਫੋਨ ਕੀਤਾ ਪਰ ਮੈਨੂੰ ਨੀਦ ਨਹੀ ਅਾ ਰਹੀ ਸੀ, ਬੰਦਾ ਤਾ ਮੈ ਗੰਦਾ ਹੀ ਹਾ ਪਰ ਅੱਜ ਮਹਿਸੂਸ ਹੋੲਿਅਾ ਕੁ ਮੈ ਕਿੳੁ ਸਿੱਖੀ ਤੋ ਟੱਟ ਗਿਅਾਮੇਰਾ ਨਾਮ ਬਿਕਰਮ ਹੈ ਮੈ ਅਾਰਕੈਸਟਰਾ ਦਾ ਕੰਮ ਕਰਦਾ ਹਾ, ਲਗਾਤਾਰ ਬੋਲ ਰਹੇ ਬਿਕਰਮ ਨੂੰ ਕਿਹਾ ” ਵੀਰ ਮੈ ਬੱਸ ਵਿੱਚ ਹਾ ਅਵਾਜ ਕੱਟ ਰਹੀ ਹੈਮੈ ਸਵੇਰੇ ਗੱਲ ਕਰਾਗੀ ” ਬਿਕਰਮ ਨੇ “ਚੰਗਾ ਭੈਣਾ ” ਕਹਿ ਕੇ ਫੋਨ ਕੱਟ ਦਿੱਤਾ ਮੇਰੀ ਬੱਸ ਕਰੀਬ ਪੌਣੇ ਕੁ ਬਾਰਾ ਕਰਨਾਲ ਬਾੲੀਪਾਸ ਦਿੱਲੀ ਲੱੱਗੀ ੳੁਥੋ ਅਾਟੋ ਰਿਕਸਾ ਤੇ ਬੈਠ ਕੇ ਘਰ ਚਲੀ ਗੲੀ ੳੁਦੋ ਤੱਕ ਸਵਾ ਬਾਰਾ ਰਾਤ ਦੇ ਵੱਜ ਚੁੱਕੇ ਸੀ।

ਸਵੇਰੇ ਸਵਾ ਕੁ ਅੱਠ ਵਜੇ ੳੁਸ ਬਿਕਰਮ ਦਾ ਫਿਰ ਫੌਨ ਅਾੲਿਅਾ ਕਹਿਣ ਲੱਗਾ “ਪਹਿਲਾ ਤਾ ਮਾਫੀ ਮੰਗਦਾ ਹੈ ਰਾਤ ਤੁਹਾਨੂੰ ਫੋਨ ਕਰਕੇ ਕੇ ਪਰੇਸਾਨ ਕੀਤਾ। ਪਰ ਗੱਲ ਹੀ ਅਜਿਹੀ ਸੀ ਮੈਨੂੰ ਸਾਰੀ ਰਾਤ ਨੀਦ ਨਹੀ ਅਾੲੀ। ਅਸਲ ਵਿੱਚ ਭੈਣੇ ਮੈ ੳੁਹਨਾ ਦੇ ਘਰ ਗਿਅਾ ਸੀ ਜਿੱਥੇ ਤੁਸੀ ਅੱਜ ਕੀਰਤਨ ਕਰਨ ਗੲੇ ਸੀ। ਗੱਲਾ ਗੱਲਾ ਵਿੱਚ ਪਤਾ ਲੱਗਾ ਕੇ, ਪਰਿਵਾਰ ਵਾਲਿਅਾ ਨੇ ਕੀਰਤਨੀ ਜੱਥੇ ਨੂੰ ਸਿਰਫ “ੲਿੱਕਤੀ ਸੌ ਰੂਪੈ” ਦਿੱਤੇ। ਤੇ ਜੱਥਾ ਅਾੲਿਅਾ ਵੀ ਦਿੱਲੀ ਤੋ ਸੀਭੈਣੇ ੳੁਹਨਾ ਦੀ ਗੱਲ ਸੁਣ ਕੇ ਮੈਨੂੰ ਬਹੁਤ ਧੱਕਾ ਲੱਗਾ। ਮੈ ਪਰਿਵਾਰ ਵਾਲਿਅਾ ਤੋ ਤੁਹਾਡਾ ਨੰਬਰ ਲਿਅਾ ਹੈ। ਭੈਣੇ ਅਸੀ ਅਾਰਕੈਸਟਰਾ ਦਾ ਕੰਮ ਕਰਦੇ ਹਾ ਅਸੀ ਅੱਜ ਬਰਾਤ ਨਾਲ ਜਾ ਕੇ “ਡੀ। ਜੇ” ਲਾੳੁਣਾ ਹੈ। ਖੂਬ ਗੰਦ ਪਵੇਗਾ ਜਿਸ ਚਿੱਟੀ ਦਾਹੜੀ ਵਾਲੇ ਨੇ ਸਾਨੂੰ ਬੁੱਕ ਕੀਤਾ ੳੁਹਨਾ ਨੇ ਕੁੜੀਅਾ ਦੀ ਡਰੈਸ ਵੈਸਟਰਨ ਕਿਹਾ ਹੈ। ਤੇ ਅਸੀ ਅੱਸੀ ਹਜਾਰ ਰੂਪੈ ਲੈਣੇ ਨੇ ਵੀਜ-ਤੀਹ ਹਜਾਰ ਸਰਾਬੀਅਾ ਨੇ ਸੁੱਟ ਦੇਣਾ ਹੈ। ਲੱਖ ਰੂਪੈ ਕਮਾ ਕੇ ਮੁੜਾਗੇ। ਭਾਵੇ ਮੈ ੲਿਸ ਕੰਜਰ ਕਿੱਤੇ ਦਾ ਹਿੱਸਾ ਹਾ ਪਰ ਅੱਜ ਮੈਨੂੰ ਖੁਦ ਮਹਿਸੂਸ ਹੋੲਿਅਾ ਕੇ ਮੈ ਤੇ ਮੇਰੇ ਵਰਗੇ ਹਜਾਰਾ ਨੌਜਵਾਨ ਸਿੱਖੀ ਤੋ ਦੂਰ ਕਿੳੁ ਹਾ, ਸਰਮ ਦੀ ਗੱਲ ਹੈ ਸਾਡੀ ਕੌਮ। ਕਿੱਧਰ ਨੂੰ ਜਾ ਰਹੀ ਹੈ। ਗੁਰੂ ਪਾਤਸਾਹ ਦੀ ਬਾਣੀ ਸੁਣਾੳੁਣ ਵਾਲਿਅਾ ਨੂੰ ਤਿੰਨ ਹਜਾਰ ਤੇ ਘਰ ਜਾ ਕੇ ਧੀਅਾ ਭੈਣਾ ਨੂੰ ਗੰਦ ਦਿਖਾੳੁਣ ਵਾਲਿਅਾ ਨੂੰ ਅੱਸੀ ਹਜਾਰ”

ਬਿਕਰਮ ਬੋਲਦਾ ਰਿਹਾ ਮੈ ਸੁਣਦੀ ਰਹੀ ਮੂਕ ਦਰਸਕ ਬਣ ਕੇੳੁਹ ਫਿਰ ੳੁਹ ੲਿਕਦਮ ਬੋਲਿਅਾ “ਹੈਲੋ ਭੈਣੇ ਸੁਣਦੇ ਹੋ, ਤੇ ਮੈ ਅੱਗਿੳੁ “ਹਾ ਵੀਰੇ” ਤੋ ਸਿਵਾੲੇ ਕੁਝ ਨਾ ਕਹਿ ਸਕੀ। ੳੁਹਨੇ ਅਾਪਣੀ ਗੱਲ ਫਿਰ ਸੂਰੁ ਕੀਤੀ ” ਭੈਣੇ ਅੈਨਾ ੲਿਤਿਹਾਸ ਅੈਨੀਅਾ ਕੁਰਬਾਨੀਅਾ ਪਰ ਕੌਮ ਪਾਖੰਡੀਅਾ ਦੇ ਡੇਰਿਅਾ ਤੇ ਜਾਦੀ ਹੈ। ਸਾਡੇ ਲੋਕ ਪਰਚਾੲਿਕਾ ਦੀ ਬਹੁਤ ਦੁਰਗਤੀ ਕਰਦੇ ਹਨ ਤਾਹੀ ਕੋੲੀ ਪ੍ਰਚਾਰਿਕ ਅਾਪਣੇ ਬੱਚਿਅਾ ਨੂੰ ਅੱਗੇ ਪ੍ਰਚਚਾਰਿਕ ਨਹੀ ਬਣਾੳੁਦਾ।

ਜੋ ਹਲਾਤ ਸਾਡੀ ਕੌਮ। ਦੇ ਹਨ ਹੁਣ ਤਾ ਪਾਤਸਾਹ ਹੀ ਬਚਾਵੇ। ਅਸੀ ਤਾ ਗਰਕਣ ਕਿਨਾਰੇ ਹਾ। ਜੇ ਅਸੀ ਨਾ ਸਮਝੇ ਤਾ ਗਰਕਣੋ ਕੋੲੀ ਨਹੀ ਬਚਾ ਸਕਦਾ ” ਅੈਨਾ ਕਹਿ ਕੇ ਬਿਜਰਮ ਧਾਹਾ ਮਾਰ ਰੋਣ ਲੱਗਾ ਤੇ ਫੋਨ ਕੱਟ ਗਿਅਾ। ਫਿਰ ਮੈ ਕਿੰਨੀ ਵਾਰ ਫੋਨ ਲਗਾੲਿਅਾ ਪਰ ੳੁਹਨੇ ਨਹੀ ਚੁੱਕਿਅਾ ਪਰ ਘੰਟੇ ਕੁ ਮਗਰੋ ੳੁਹਨੇ ਫੋਨ ਕਰਿਅਾ ਕਹਿੰਦਾ ” ਭੈਣੇ ਅਸੀ ਗੰਦੇ ਬੰਦੇ ਹਾ ਫਿਰ ਅਾਪਣੇ ਢਿੱਡ ਖਾਤਿਰ ਚੱਲੇ ਹਾ ੳੁਸੇ ਵਿਅਾਹ ਵਾਲਿਅਾ ਦੇ ਘਰ “ਗੰਦ” ਪਾੳੁਣ। ਸਮਾ ਮਿਲਿਅਾ ਤਾ ਜਰੂਰ ਮਿਲਣਾ ਮੇਰਾ ਪਿੰਡ ਬਠਿੰਡੇ ਕੋਲ ਹੈਜਦੋ ਅਾੲੇ ਜਰੂਰ ਮਿਲਣਾ। ਬਿਕਰਮ ਤਾ ਅਾਪਣੇ ਕੰਮ ਤੇ ਚਲਾ ਗਿਅਾ ਪਰ ਮੈ ਕਿੰਨੇ ਦਿਨ ਸੋਚਦੀ ਰਹੀ। ”ਗੱਲਾ ਤਾ ਮੁੰਡੇ ਦੀਅਾ ਸੱਚੀਅਾ ਨੇ ਪਰ ਸਾਡੇ ਲੋਕ ਖੁਦ ਗਰਕਣਾ ਚਾਹੁੰਦੇ ਨੇ ਫਿਰ ਤਾ “ਰੱਬ ਹੀ ਬਚਾ ਸਕਦਾ ਹੈ” ਪਰ ਮੈ ੲਿਹ ਵਾਰਤਾ ਲਿਖਣਾ ਨਹੀ ਚਾਹੁੰਦੀ ਸੀ ਪਰ ਕੱਲ।

ਫਿਰ ਬਿਕਰਮ ਦਾ ਫੋਨ ਅਾੲਿਅਾ ਕਹਿੰਦਾ “ਅਮਨ ਭੈਣੇ ੲਿਹ ਗੱਲ ਲੋਕਾ ਸਾਹਮਣੇ ਜਰੂਰ ਲੈ ਕੇ ਅਾਣਾ ਕਿੳੁ ਕੇ ਜੇ ਸਾਡੀ ੲਿਹ ਗੱਲ ਸੁਣ ਕੇ ਕਿਸੇ ਨੂੰ ਸਮਝ ਅਾ ਗੲੀ ਤਾ ਮੇਰੇ (ਬਿਕਰਮ) ਵਰਗੇ ਗੰਦੇ ਬੰਦੇ ਦਾ ਜਨਮ ਵੀ ਸਫਲ ਹੋ ਜਾਣਾ ਹੈ ਬਾਲੀ ਅਮਨ ਭੈਣੇ ਮੈ ਵਿਸਾਖੀ ਤੇ ਅਮ੍ਰਿਤ ਛਕ ਲੈਣਾ ਹੈ ੳੁਥੇ ਮਿਲਾਗੇ। ਸਿੱਖੀ ਤੋ ਟੁੱਟਚੁੱਕੇ ਲੋਕਾ ਵਿੱਚ ਵੀ ਕਿਤੇ ਨਾ ਕਿਤੇ “ਚਿਣਗ” ਬਾਕੀ ਹੈ ੳੁਹ ਪੂਰੀ ਤਰਾ ਸਵਾਹ ਨਹੀ ਹੋੲੇ, ਲੋੜ ਹੈ। ਪ੍ਰਚਾਰ ਦੀ ਹਵਾ ਨਾਲ ਥੋੜਾ ਚਿਣਗ ਨੂੰ ਹਲੂਣ ਕੇ ਭਾਬੜ ਬਣਾੳੁਣ ਦੀ। ਸਾਨੂੰ ਗੁਰੂ ਸਿਧਾਤ ਨੂੰ ਘਰ ਘਰ ਲੈ ਜਾਣ ਲੲੀ ਲੱਕ ਬੰਨ ਕੇ ਤੁਰਨ ਦੀ। ਟੁੱਟ ਚੁੱਕੇ ਲੋਕ ਜਰੂਰ ਜੁੜਨਗੇ। ਜੇ ਅਾਪਸੀ ਲੜਾੲੀ ਖਿੱਚੋਤਾਣ ਵੈਰ ਵਿਰੋਧ ਭੰਡਣ ਤੋ ਵਿਹਲੇ ਹੋ ਤਾ ਅਾੳੁ ਨਵੀ ਸੁਰੂਅਾਤ ਕਰੀੲੇ,,,
ਇਹ ਬਿਲਕੁਲ ਸੱਚੀ ਘਟਨਾ ਹੈ,, ਸੋ ਆਪ ਸਭ ਨੂੰ ਹੱਥ ਜੋੜ ਕੇ ਬੇਨਤੀ ਹੈ ਕੇ ਇਹ ਪੋਸਟ ਸਭ ਨਾਲ ਸਾਂਝੀ ਜਰੂਰ ਕਰਿਓ।
ਜਿੰਨੇ ਵੀ ਲੋਕ ਸੋਸਲ ਮੀਡਿਆ ਨਾਲ ਜੁੜੇ ਹੋਏ ਨੇ ਸਭ ਤਕ ਇਹ ਪੋਸਟ ਪਹੁੰਚਣੀ ਚਾਹੀਦੀ ਹੈ।

ਗੁਲਾਮ

by Manpreet Singh March 18, 2018

ਉਹ ਵੱਡੇ ਨਹੀਂ ਸਨ ਹੋਏ, ਅਸੀਂ ਆਪਣੇ- ਆਪ ਨੂੰ ਛੋਟਾ ਕਰ ਲਿਆ ਸੀ। ਉਹ ਸਿਆਣੇ ਨਹੀਂ ਸਨ, ਅਸੀਂ ਅੰਧਵਿਸ਼ਵਾਸੀ ਸਾਂ। ਅਸੀਂ ਹੀ ਨਿਰਣਾ ਕਰ ਲਿਆ ਸੀ ਕਿ ਚੌਲਾਂ ਵਰਗਾ ਰੰਗ, ਕਣਕ ਵਾਲੇ ਰੰਗ ਨਾਲੋਂ ਸੋਹਣਾ ਹੁੰਦਾ ਹੈ।
ਅਸੀਂ ਸਾਬਤ ਕਰ ਵਿਖਾਇਆ ਹੈ ਕਿ ਪਤਲੂਨ ਪਾਉਣਾ , ਪਜਾਮੇ ਅਤੇ ਤਹਿਮਤ ਨਾਲੋਂ ਉਚੇਰੀ ਸਭਿਅਤਾ ਹੈ। ਆਪਣੇ ਦੇਸ਼ ਵਿਚ ਸਾਡਾ ਘਰ ਸਾਫ ਕਰਨਾ ਨੀਵੀਂ ਜਾਤ ਦਾ ਕੰਮ ਹੈ ਪਰ ਪ੍ਰਦੇਸ਼ ਵਿਚ ਸੜਕ ਸਾਫ ਕਰਦਿਆਂ, ਸਾਡੀ ਜਾਤ ਨੂੰ ਕੋਈ ਫਰਕ ਨਹੀਂ ਪੈਂਦਾ ।

ਪੜ੍ਹਿਆ – ਲਿਖਿਆ ਮਨੁੱਖ ਅਸੀਂ ਉਸ ਨੂੰ ਸਮਝਦੇ ਹਾਂ, ਜਿਹੜਾ ਆਪਣੀ ਜ਼ੁਬਾਨ ਵਿਚ ਗੱਲ ਨਾ ਕਰੇ।

ਅਸੀਂ ਸਮਝਦੇ ਹਾਂ ਆਪਣੀ ਕਾਰ ਵਿਚ ਜਾਂਦਾ ਬੰਦਾ , ਬੱਸ – ਗੱਡੀ ਵਿਚ ਜਾਣ ਵਾਲੇ ਨਾਲੋਂ ਉੱਚਾ ਹੁੰਦਾ ਹੈ।

ਸਾਡੇ ਨਿਰਣਾ ਕਰਨ ਦੀ ਦੇਰ ਸੀ, ਆਪਣੇ- ਆਪ ਨੂੰ ਛੋਟਾ ਮੰਨਣ ਦੀ ਦੇਰ ਸੀ, ਫਿਰ ਉਨ੍ਹਾਂ ਨੂੰ ਸਾਡੇ ਤੋਂ ਵੱਡੇ ਬਣਨ ਵਿਚ ਕੋਈ ਦੇਰ ਨਹੀਂ ਲੱਗੀ। ਸਾਡੇ ਝੁਕਣ ਦੀ ਦੇਰ ਸੀ , ਉਹ ਪਲਾਕੀ ਮਾਰ ਕੇ ਸਾਡੇ ‘ਤੇ ਸਵਾਰ ਹੋ ਗਏ ਸਨ।

ਸਾਨੂੰ ਝੁਕਾਉਣ ਲਈ ਇਥੇ ਯੂਨਾਨੀ ਆਏ, ਤੁਰਕ ਆਏ, ਲੋਧੀ ਆਏ, ਹੁਨ ਆਏ, ਮੁਗਲ ਆਏ, ਪੁਰਤਗਾਲੀ, ਫਰਾਂਸੀਸੀ ਅਤੇ ਅੰਗਰੇਜ਼ ਆਏ, ਜਿਹੜੇ ਨਹੀਂ ਆਏ, ਪਤਾ ਨਹੀਂ ਕਿਉਂ ਨਹੀਂ ਆਏ?? ਜੇ ਉਹ ਆ ਜਾਂਦੇ ਤਾਂ ਉਨ੍ਹਾਂ ਨੇ ਵੀ ਸਾਡੇ ‘ ਤੇ ਰਾਜ ਹੀ ਕਰਨਾ ਸੀ, ਕਿਉਂਕਿ ਅਸੀਂ ਗੁਲਾਮ ਬਣਨ ਵਿਚ ਮਾਹਿਰ ਸਾਂ ।

ਘੁੱਦਾ ਸਿੰਘ ਦੀ ਸਾਂਭਣ ਯੋਗ ਲਿਖ਼ਤ

by Manpreet Singh March 14, 2018

ਕਿਸ ਜਗ੍ਹਾ ਤੇ ਪੈਂਦਾ ਣਾਣਾ ਕਿੱਥੇ ਲੱਗਦਾ ਨੰਨਾ
ਕਿੱਥੇ ਬਾਪੂ ਲਾਈਏ ਡੰਡੀ ਕਿੱਥੇ ਲਾਈਏ ਕੰਨਾ
ਕਿੱਥੇ ਲਾਉਂਦੇ ਅੱਧਕ ਬਾਪੂ ਕੀਹਨੂੰ ਕਹਿਣ ਦੁਲਾਵਾਂ
ਕਿੱਥੇ ਵਰਤਾਂ ਛੱਛਾ ਕਿਓੰ ਸੱਸੇ ਪੈਰ ਬਿੰਦੀ ਲਾਵਾਂ
ਦੱਸ ਖਾਂ ਬਾਪੂ ਕਾਹਤੋਂ ਊੜੇ ਨਾਲ ਸਿਹਾਰੀ ਰੁੱਸੀ
ਗੈਰ ਬੋਲੀ ਦੀ ਚੱਲੇ ਚੌਧਰ ਕਿਓਂ ਪੰਜਾਬੀ ਖੁੱਸੀ
ਹਾਹਾ ਨਾਲੇ ਰਾਰਾ ਦੋਹੇਂ ਦੱਸ ਕਾਹਤੋਂ ਪੈਰੀਂ ਪੈਂਦੇ
ਊੜੇ ਦਾ ਮੂੰਹ ਖੁੱਲ੍ਹਾ ਕਨੌੜੇ ਦੂਰ ਈੜੀ ਤੋਂ ਰਹਿੰਦੇ
ਕਿੱਥੇ ਲੱਗੇ ਟਿੱਪੀ ਬਾਪੂ ਕਿੱਥੇ ਲਾਈਏ ਬਿੰਦੀ
ਕਾਹਤੋਂ ਲੋਕੀਂ ਛੱਡਗੇ ਬਾਪੂ ਤੇਰੀ ਬੋਲੀ ਸ਼ਿੰਦੀ
ਪੰਜਾਬੀ ਵੀ ਪੜ੍ਹਲੀਂ ਨਿੱਕਿਆ ਹੋਰ ਛੱਡਕੇ ਮੁੱਦੇ
ਮਾੰ ਬੋਲੀ ਦੀਆਂ ਗੁੱਝੀਆਂ ਗੱਲਾਂ ਤੂੰ ਕੀ ਜਾਣੇਂ ਘੁੱਦੇ

ਬੋਲਾਂ ਦੀ ਤਾਕਤ 

by Manpreet Singh January 5, 2018

11 ਸਾਲ ਦੀ ਕੁੜੀ ਅਮਰੀਕਾ ਦੇ ਸਕੂਲ ਵਿੱਚ ਪੜ ਰਹੀ ਹੈ ਤੇ ਸਕੂਲ ਵਿੱਚ ਲੱਗੀ ਟੀਵੀ ਤੇ ਕਮਰਸ਼ਲ ਆਉਂਦੀ ਹੈ ਕਿ ਅਮਰੀਕਾ ਦੇਸ਼ ਵਿੱਚ ਸਾਰੀਆਂ ਔਰਤਾਂ ਪਤੀਲਿਆਂ ਤੇ ਤੌੜੀਆਂ ਨੂੰ ਲੱਗੀ ਗਰੀਸ ਤੇ ਘਿਉ ਨਾਲ ਸਾਰਾ ਦਿਨ ਘੁਲਦੀਆਂ ਰਹਿੰਦੀਆਂ ! ਮਤਲਬ ਸਾਡਾ ਭਾਂਡੇ ਧੋਣ ਵਾਲਾ ਸਾਬਣ ਵਰਤੋ ! ਉਸ ਵੇਲੇ ਉਸ ਕੁੜੀ ਨਾਲ ਦੋ ਹੋਰ ਮੁੰਡੇ ਇਹ ਸਾਰਾ ਸੁਣ ਰਹੇ ਸੀ ਤੇ ਉਨਾਂ ਨੇ ਕੁੜੀ ਨੂੰ ਟਿੱਚਰ ਕੀਤੀ ਕਿ ਆਹੋ ! ਇੰਨਾ ਦਾ ਥਾਂ ਹੀ ਰਸੋਈ ਵਿੱਚ ਹੈ ! ਮਤਲਬ ਔਰਤ ਹੋਰ ਕਿਸੇ ਕੰਮ ਜੋਗੀ ਨਹੀਂ ਹੈ ! ਉਸ ਕੁੜੀ ਨੂੰ ਇਕ ਦਮ ਸਦਮਾ ਲੱਗਾ ਤੇ ਉਹ ਦੁਖੀ ਹੋ ਗਈ ! ਉਹਨੂੰ ਇਸ ਗੱਲ ਦਾ ਬਹੁਤ ਗ਼ੁੱਸਾ ਲੱਗਾ ਕਿ ਇਹ ਤਾਂ ਨਿਰਾ ਧੱਕਾ ! ਇਹ ਗੱਲ ਸਹੀ ਨਹੀਂ ! ਕੁਝ ਤਾਂ ਕਰਨਾ ਪਊ !
ਉਹ ਘਰੇ ਗਈ ਤੇ ਆਪਦੇ ਬਾਪ ਨਾਲ ਗੱਲ ਕੀਤੀ ਤੇ ਉਹਦੇ ਬਾਪ ਨੇ ਉਹਨੰੂ ਸੁਲਾਹ ਤੇ ਉਤਸ਼ਾਹ ਦਿੱਤਾ ਕਿ ਤੂੰ ਚਿੱਠੀਆਂ ਲਿਖ ! ਫੇਰ ਉਸ ਕੁੜੀ ਨੇ ਸੋਚਿਆ ਕਿ ਜੇ ਮੈ ਚਿੱਠੀ ਹੀ ਲਿਖਣੀ ਹੈ ਤਾਂ ਕਿਉਂ ਨ ਮੈ ਪ੍ਰੈਜ਼ੀਡੈਂਟ ਦੀ ਘਰਵਾਲ਼ੀ ਨੂੰ ਚਿੱਠੀ ਲਿਖਾਂ ! ਉਦੋਂ ਅਮਿਰਕਾ ਦਾ ਪ੍ਰੈਜ਼ੀਡੈਂਟ ਬਿਲ ਕਲੈਨਟਨ ਸੀ ਤੇ ਉਹਨੇ ਹੈਲਰੀ ਕਲਿਨਟਨ ਤੇ ਨੈਸ਼ਨਲ਼ ਟੀਵੀ ਤੇ ਸ਼ੋਅ ਕਰਨ ਵਾਲੇ ਨੂੰ ਤੇ ਸੁਪਰੀਮ ਕੋਰਟ ਦੇ ਜੱਜ ਨੂੰ ਚਿੱਠੀ ਲਿਖੀ ! ਤੇ ਅਖੀਰ ਵਿੱਚ ਉਹਨੇ ਸਾਬਣ ਬਣਾਉਣ ਵਾਲੀ ਕੰਪਨੀ ਨੂੰ ਵੀ ਚਿੱਠੀ ਲਿਖੀ ! 11 ਸਾਲ ਦੀ ਇਹ ਕੁੜੀ ਨੇ ਪਿੰਨ ਤੇ ਪੇਪਰ ਤੇ ਜੋ ਅੱਖਰ ਬਣਾ ਸਕੀ ਉਹ ਲਿਖ ਕੇ ਚਿੱਠੀਆਂ ਭੇਜ ਦਿੱਤੀਆਂ
ਬਲਿਹਾਰੇ ਉਸ ਦੇਸ਼ ਦੇ ਵੀ ਜਿੱਥੇ 11 ਸਾਲ ਦੇ ਬੱਚੇ ਦੀ ਵੀ ਸੁਣੀ ਜਾਂਦੀ ਹੈ  ਉਹਨੰੂ ਵਾਈਟ ਹਾਊਸ ਤੋਂ ਵੀ ਚਿੱਠੀ ਦਾ ਜਵਾਬ ਆਇਆ ਤੇ ਦੂਜਿਆਂ ਦੋਨਾ ਦਾ ਵੀ  Kids New Show ਵਾਲ਼ਿਆਂ ਨੇ ਇਸ ਕੁੜੀ ਨਾਲ ਇੰਟਰਵਿਉ ਕਰਕੇ ਅਮਰੀਕਾ ਦੇ ਸ਼ੋਅ ਉੱਪਰ ਦਿਖਾਇਆ ਕਿ ਇਕ 11 ਸਾਲ ਦੀ ਬੱਚੀ ਦੀ ਕੀ ਸੋਚ ਹੈ  ਮਹੀਨੇ ਦੇ ਅੰਦਰ ਅੰਦਰ ਸਾਬਣ ਬਣਾਉਣ ਵਾਲੀ ਕੰਪਨੀ Proctor & Gamble ਨੇ ਆਪਦੀ ਕਮਰਸ਼ਲ ਬਦਲ ਦਿੱਤੀ ਤੇ ਹੁਣ ਉਨਾਂ ਨੇ ਲਫ਼ਜ਼ ਜੋ ਪਹਿਲਾਂ ਲਿਖਿਆ ਸੀ ਕਿ ਅਮਰੀਕਾ ਵਿੱਚ ਔਰਤਾਂ ਗਰੀਸ ਤੇ ਘਿਉ ਵਾਲੇ ਭਾਂਡੇ ਧੋਣ ਲਈ ਔਖੀਆਂ ਹੋ ਰਹੀਆਂ ਨੂੰ ਬਦਲ ਕੇ ਇਉਂ ਕਰ ਦਿੱਤਾ ਕਿ ਅਮਰੀਕਾ ਦੇ ਲੋਕ ਗਰੀਸ ਤੇ ਘਿਉ ਵਾਲੇ ਭਾਂਡੇ ਧੋਣ ਲਈ ਔਖੇ ਹੋ ਰਹੇ ਹਨ ! ਔਰਤਾਂ ਲਫ਼ਜ਼ ਨੰੂ ਬਦਲ ਕੇ ਲੋਕ ਕਰ ਦਿੱਤਾ ਗਿਆ ! ਹੁਣ ਇਹ ਲਫ਼ਜ਼ ਹਰ ਇਕ ਤੇ ਢੁੱਕਦਾ ਸੀ ਨ ਕਿ ਸਿਰਫ ਔਰਤਾਂ ਨੰੂ ਘਟੀਆ ਕੰਮਜੋਰ ਤੇ ਨਿਕੰਮੀਆਂ ਬਣਾਉੰਦਾ ਸੀ ! ਇਹ ਹੁੰਦੀ ਇਕ ਲਫ਼ਜ਼ ਦਾ ਫਰਕ ਤੇ ਉਹਦੀ ਤਾਕਤ
ਉਹਦੇ ਹੂਬਹੂ ਬੋਲ ਜਿੰਨੇ ਕੁ ਮੈ ਟਰਾਂਸਲੇਟ ਕਰ ਸਕਦਾਂ !
ਉਹ ਲਿਖਦੀ ਹੈ ਕਿ ਮੈ 11 ਸਾਲ ਦੀ ਸੀ ਕਿ ਜਦੋਂ( ਜੋ ਮੈ ਉਪਰ ਲਿਖਿਆ ਉਹ ਹੋਇਆ ਤੇ ) ਮੈ ਉਦੋਂ ਹੀ ਔਰਤਾਂ ਦੇ ਹੱਕਾਂ ਲਈ ਲੜਨ ਵਾਲੀ ਵਕੀਲ ਬਣ ਗਈ ਸੀ ਉਹ ਲਿਖਦੀ ਕਿ ਜਦੋਂ ਸਾਬਣ ਵਾਲੀ ਕੰਪਨੀ ਨੇ ਕਮਰਸ਼ਲ ਬਦਲੀ ਤਾਂ ਮੈਨੂੰ ਇਸ ਗੱਲ ਦਾ ਅਹਿਸਾਸ ਹੋਇਆ ਕਿ ਜੇ ਮੈ 11 ਸਾਲ ਦੀ ਕੁੜੀ ਨੇ ਇਕ ਛੋਟਾ ਜਿਹਾ ਕਾਰਨਾਮਾ ਕੀਤਾ ਜਿਹਦਾ ਔਰਤਾਂ ਦੇ ਹੱਕਾਂ ਦੀ ਬਰਾਬਰਤਾ ਲਈ ਇੰਨਾ ਵੱਡਾ ਪ੍ਰਭਾਵ ਪਿਆ ! ਤਾਂ ਸਾਨੂੰ ਆਪਦੀ ਤਾਕਤ ਦਾ ਅਹਿਸਾਸ ਨਹੀਂ ਹੈ !
ਸਾਨੂੰ ਔਰਤਾਂ ਨੂੰ ਹਰ ਫੈਸਲਾ ਲੈਣ ਵਾਲੇ ਮੇਜ਼ ਤੇ ਬਰਾਬਰ ਕੁਰਸੀ ਚਾਹੀਦੀ ਹੈ ! ਔਰਤਾਂ ਨੂੰ ਉੱਥੇ ਬੈਠਣ ਲਈ ਸੱਦਾ ਆਉਣਾ ਚਾਹੀਦਾ ! ਉਹ ਕਹਿੰਦੀ ਹੈ ਕਿ ਜੇ ਇਹੋ ਜਿਹਾ ਸਮਾਂ ਆ ਬਣੇ ਜਿੱਥੇ ਮੇਜ਼ ਉਤੇ ਔਰਤਾਂ ਲਈ ਕੁਰਸੀ ਨ ਹੋਵੇ ਉੱਥੇ ਔਰਤਾਂ ਨੂੰ ਆਪਦਾ ਮੇਜ਼ ਡਾਹ ਲੈਣਾ ਚਾਹੀਦਾ ! ਕਿੰਨਾ ਸੋਹਣਾ ਕਿਹਾ ਕਿਸੇ ਨੇ ਕਿ ਸੁਪਨੇ ਲੈਣ ਵਾਲ਼ੀਆਂ ਅੱਜ ਦੀਆਂ ਛੋਟੀਆਂ ਕੁੜੀਆਂ ਕੱਲ ਦੀਆਂ ਮਾਰਗ ਦਰਸ਼ਕ ਔਰਤਾਂ ਬਣਦੀਆਂ ਹਨ ! ਸਾਨੂੰ ਲੋੜ ਹੈ ਕਿ ਅਸੀਂ ਸਾਰੀਆਂ ਔਰਤਾਂ ਇਕ ਦੂਜੇ ਦੇ ਹੱਕਾਂ ਲਈ ਇਕੱਠੀਆਂ ਹੋ ਕੇ ਇਕ ਤਾਕਤ ਬਣੀਏ ਤੇ ਸਚਮੁਚ ਮਾਰਗ ਦਰਸ਼ਕ ਬਣ ਕੇ ਦਿਖਾਈਏ !
ਸਿਰਫ ਬਰਾਬਰਤਾ ਦੇ ਹੱਕਾਂ ਲਈ ਗੱਲਾਂ ਕਰਨੀਆਂ ਹੀ ਕਾਫ਼ੀ ਨਹੀਂ ਸਾਨੂੰ ਇਹਦੇ ਵਿੱਚ ਯਕੀਨ ਕਰਨਾ ਪੈਣਾ ਤੇ ਚਾਹੀਦਾ ! ਕੱਲਾ ਯਕੀਨ ਵੀ ਕਾਫ਼ੀ ਨਹੀਂ ਸਾਨੂੰ ਇਹਦੇ ਲਈ ਕੰਮ ਕਰਨਾ ਪੈਣਾ ! ਆਉ ਇਕੱਠੇ ਹੋ ਕੇ ਆਪਣੇ ਹੱਕਾਂ ਲਈ ਜੂਝੀਏ ! ਤੇ ਆਉ ਹੁਣ ਤੋਂ ਹੀ ਸ਼ੁਰੂ ਕਰੀਏ !
ਗਲਤ ਬੋਲਾਂ ਦੀ ਤਾਕਤ ਨੂੰ ਸਹੀ ਬੋਲਾਂ ਦੀ ਤਾਕਤ ਹੀ ਸਹੀ ਕਰ ਸਕਦੀ ਹੈ ! ਕਿਉਂਕਿ ਬੋਲ ਵੀ ਇਕ ਬਾਣ ਦੀ ਤਰਾਂ ਘਾਇਲ ਕਰਨ ਦੀ ਤਾਕਤ ਰੱਖਦੇ ਹਨ !

ਜੇ ਮਾਂ ਨਾ ਹੁੰਦੀ ਤਾਂ ਅਸੀਂ ਨਾ ਹੁੰਦੇ

by Manpreet Singh September 19, 2017

ਆਸ਼ਾ_ਸਾਹਨੀ ਜੀ ਦੀ ਮੌਤ ਦੀ ਝੰਜੋੜ ਕੇ ਰੱਖ ਦੇਣ ਵਾਲੀ ਖਬਰ ਬਹੁਤਿਆਂ ਨੇ ਅੱਜ ਪੜ੍ਹੀ ਤੱਕ ਨੀ ਹੋਣੀ । ਕਿਉਂਕਿ ਓਸ ਖਬਰ ਚ ਕੋਈ ਮੁੱਦਾ ਤੇ ਮਸਾਲਾ ਨਹੀਂ ਸੀ । ਖਬਰ ਨਹੀਂ ਪੜਨ ਜਾਂ ਪੜ ਕੇ ਇਗਨੋਰ ਕਰ ਦੇਣ ਦਾ ਇੱਕ ਹੋਰ ਕਾਰਨ ਸੀ-ਓਸ ਚ ਅਸੀਂ ਸਾਰੇ ਆਪਣੀ ਤਸਵੀਰ ਵੇਖਣ ਦਾ ਸਾਹਸ ਨਹੀਂ ਸੀ ਜੋ ਕਰ ਸਕਦੇ ।

ਖੈਰ ਗੱਲ ਕਰਦੇ ਆਂ ਪਹਿਲਾਂ ਆਸ਼ਾ ਸਾਹਨੀ ਜੀ ਦੀ -:
80 ਸਾਲਾਂ ਦੀ ਆਸ਼ਾ ਸਾਹਨੀ ਜੀ ਮੁੰਬਈ ਦੇ ਇੱਕ ਪੌਸ਼ ਇਲਾਕੇ ਚ 10ਵੀ ਮੰਜ਼ਿਲ ਦੇ ਇੱਕ ਫਲੈਟ ਚ ਇਕੱਲੇ ਰਹਿੰਦੀ ਸੀ , ਉਹਨਾਂ ਦੇ ਪਤੀ ਦੀ ਮੌਤ 4 ਸਾਲ ਪਹਿਲਾਂ ਹੋ ਗਈ ਸੀ । ਇਕੱਲਿਆਂ ਕਿਉਂ ਰਹਿੰਦੇ ਸੀ ??
ਕਿਉਂਕਿ ਉਹਨਾਂ ਦਾ ਇਕਲੌਤਾ ਪੁੱਤਰ ਅਮਰੀਕਾ ਵਿੱਚ ਡਾਲਰ ਕਮਾਉਂਦਾ ਸੀ,ਬਹੁਤ ਬਿਜ਼ੀ ਸੀ ।। ਮੁੰਡੇ ਲਈ ਮਾਂ ਮੌਤ ਦੀ ਕਗਾਰ ਤੇ ਖੜਾ ਇੱਕ ਬੁਢਾਪੇ ਤੋਂ ਉੱਤੇ ਕੁਝ ਨਹੀਂ ਸੀ , ਉਹਦੀ ਰੋਜ਼ਾਨਾ ਦੀ ਜਿੰਦਗੀ ਚ ਇਹ ਬੁੱਢੀ ਮਾਂ ਫਿੱਟ ਨਹੀਂ ਬੈਠਦੀ ਸੀ , ਇਹ ਕਹਿਣ ਪਿੱਛੇ ਇਕ ਮਜ਼ਬੂਤ ਆਧਾਰ ਹੈ , ਮੁੰਡੇ ਨੇ ਅਖੀਰਲੀ ਵਾਰ 23 ਅਪ੍ਰੈਲ 2016 ਚ ਆਪਣੀ ਮਾਂ ਨੂੰ ਫੋਨ ਕੀਤਾ ਸੀ,Watsapp ਤੇ ਗੱਲ ਵੀ ਹੋਈ , ਮਾਂ ਨੇ ਕਿਹਾ ਸੀ ਹੁਣ ਕੱਲਿਆਂ ਘਰ ਵਿੱਚ ਰਹਿ ਨਹੀਂ ਹੁੰਦਾ , ਮੈਨੂੰ ਵੀ ਅਮਰੀਕੇ ਬੁਲਾ ਲੈ ਪੁੱਤਰ , ਜੇ ਓਥੇ ਨਹੀਂ ਬੁਲਾ ਸਕਦਾ ਤਾਂ ਕਿਸੇ ਚੰਗੇ ਬਿਰਧ_ਆਸ਼ਰਮ ਚ ਹੀ ਛੱਡ ਜਾ ਆਕੇ ਪਰ ਕੱਲਿਆਂ ਰਹਿਣਾ ਬਹੁਤ ਮੁਸ਼ਕਿਲ ਆ ।
ਬੇਟੇ ਨੇ ਕਿਹਾ ਬਹੁਤ ਜਲਦੀ ਆ ਰਿਹਾ ਹਾਂ ਮਾਂ !!
ਕੁੱਲ ਮਿਲਾ ਕੇ ਡਾਲਰ ਕਮਾਉਂਦੇ ਪੁੱਤ ਨੂੰ ਆਪਣੀ ਮਾਂ ਨਾਲ ਐਨਾ ਕੁ ਲਗਾਅ ਕੇ ਮਾਂ ਦੀ ਮੌਤ ਤੋਂ ਬਾਅਦ ਅੰਧੇਰੀ ਦੇ 3 ਪੌਸ਼ ਫਲੈਟ ਉਹਨੂੰ ਮਿਲ ਜਾਣ ।
ਏਸੇ ਕਰਕੇ ਕਦੇ ਕਦੇ ਮਹੀਨਿਆਂ ਬੱਧੀਂ ਮਾਂ ਦਾ ਹਾਲ ਚਾਲ ਪੁੱਛ ਲਿਆ ਕਰਦਾ ਸੀ ਕਿਉਂ ਓਸਦੀ ਮਜਬੂਰੀ ਜੋ ਸੀ,ਕੋਈ ਆਪਣੀ ਇੱਛਾ ਨਹੀਂ,ਕਦੇ ਕਦੇ ਭੀਖ ਵਾਂਗ ਕੁਝ ਰੁਪਏ ਵੀ ਭੇਜ ਦਿੰਦਾ ਸੀ !!
ਕਿਉਂਕਿ ਏਸ ਸਾਲ ਅਗਸਤ ਵਿੱਚ ਆਉਣਾ ਸੀ ਏਸ ਕਰਕੇ ਪੁੱਤ ਨੇ 23 ਅਪ੍ਰੈਲ 2016 ਤੋਂ ਬਾਅਦ ਫੋਨ ਕਰਨਾ ਜਰੂਰੀ ਨਹੀਂ ਸਮਝਿਆ , 6 ਅਗਸਤ ਨੂੰ ਮੁੰਬਈ ਪਹੁੰਚਿਆ ਕਿਸੇ ਟੂਰ ਪ੍ਰੋਗਰਾਮ ਲਈ , ਬੇਟੇ ਨੇ ਆਪਣਾ ਫਰਜ਼ ਨਿਭਾਉਂਦਿਆਂ ਮਾਂ ਤੇ ਅਹਿਸਾਨ ਮਾਰਦਿਆਂ ਉਹਨਾਂ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ , ਤੇ ਪਹੁੰਚ ਗਿਆ ਮਾਂ ਦੇ ਅੰਧੇਰੀ ਸਥਿਤ ਫਲੈਟ ਚ , ਬੈੱਲ ਬਜਾਈ ਕੋਈ ਜਵਾਬ ਨਾ ਆਇਆ ਤਾਂ ਸੋਚਿਆ ਬੁੜ੍ਹੀ ਮਾਂ ਸੌਂ ਰਹੀ ਹੋਣੀ , 1 ਘੰਟਾ ਜਦੋਂ ਦਰਵਾਜ਼ਾ ਨਾ ਖੁੱਲਿਆ ਤਾਂ ਲੋਕਾਂ ਨੂੰ ਬੁਲਾਇਆ ਪਤਾ ਲੱਗਣ ਤੇ ਪੁਲਿਸ ਵੀ ਪਹੁੰਚ ਗਈ !!
ਦਰਵਾਜ਼ਾ ਤੋੜ ਕੇ ਖੋਲਿਏ ਗਿਆ ਤਾਂ ਸੱਭ ਹੈਰਾਨ ਸੀ , ਬੁੱਢੀ ਮਾਂ ਦੀ ਜਗ੍ਹਾ ਓਸਦਾ ਹੱਡੀਆਂ_ਦਾ_ਕੰਕਾਲ ਪਿਆ ਸੀ ਬੈੱਡ ਦੇ ਨਿੱਚੇ , ਸ਼ਰੀਰ ਗਲ ਚੁੱਕਿਆ ਸੀ ਕੰਕਾਲ ਵੀ ਖਾਸਾ ਪੁਰਾਣਾ ਹੋਗਿਆ ਸੀ ।
ਜਾਂਚ ਤੋਂ ਪਤਾ ਲੱਗਿਆਂ ਕੇ ਆਸ਼ਾ ਸਾਹਨੀ ਜੀ ਦੀ ਮੌਤ ਤਕਰੀਬਨ 8-10 ਮਹੀਨੇ ਪਹਿਲਾਂ ਹੋ ਚੁੱਕੀ ਹੋਵੇਗੀ , ਇਹ ਅੰਦਾਜ਼ਾ ਲਗਾਇਆ ਗਿਆ ਕੇ ਖੁਦ ਨੂੰ ਘੜੀਸਦੇ ਹੋਏ ਦਰਵਾਜ਼ੇ ਤੱਕ ਪਹੁੰਚਣ ਦੀ ਕੋਸ਼ਿਸ਼ ਕੀਤੀ ਹੋਵੇਗੀ ਪਰ ਬੁੱਢਾ ਸ਼ਰੀਰ ਇਹ ਕਰ ਨਾ ਸਕਿਆ , ਲਾਸ਼ ਦੀ ਬਦਬੂ ਏਸ ਕਰਕੇ ਨੀ ਫੈਲੀ ਕਿਉਂਕਿ ਦਸਵੀਂ ਮੰਜ਼ਿਲ ਤੇ ਆਸ਼ਾ ਸਾਹਨੀ ਜੀ ਦੇ ਆਪਣੇ ਈ ਦੋ ਫਲੈਟ ਨੇ ਤੇ ਬੰਦ ਪਏ ਫਲੈਟ ਚੋਂ ਬਦਬੋ ਬਾਹਰ ਨਹੀਂ ਗਈ ਹੋਵੇਗੀ ।।
ਪੁੱਤ ਨੇ ਰੋਂਦੇ ਹੋਏ ਅਖੀਰਲੀ ਵਾਰ ਅਪ੍ਰੈਲ 2016 ਚ ਮਾਂ ਨਾਲ ਗੱਲ ਹੋਈ ਹੋਣ ਦੀ ਗੱਲ ਐਦਾਂ ਮੰਨੀ ਜਿੰਵੇਂ ਮਾਂ ਨਾਲ ਰੋਜ਼ਾਨਾ ਗੱਲ ਕਰਦਾ ਹੋਵੇ , ਜਾਹਿਰ ਆ ਮਾਂ ਨੇ ਬਾਕੀ ਫਲੈਟ ਆਲਿਆਂ ਨਾਲ ਤੇ ਰਿਸ਼ਤੇਦਾਰਾਂ ਨਾਲ ਸੰਪਰਕ ਏਸ ਕਰਕੇ ਤੋੜ ਦਿੱਤਾ ਹੋਣਾ ਕਿਉਂ ਜੇ ਆਪਣਾ ਪੁੱਤ ਨੀ ਬਲਾਉਂਦਾ ਤੇ ਸਾਰ ਲੈਂਦਾ ਤਾਂ ਬਾਕੀ ਲੋਕ ਕਿੰਨੀ ਕੁ ਪਰਵਾਹ ਕਰਦੇ ਹੋਣੇ ??
ਉਹ ਮਰ ਗਈ ਤੂ ਉਹਨੂੰ ਅੰਤਿਮ_ਯਾਤਰਾ ਵੀ ਨਹੀਬ ਨਾ ਹੋਈ ।।
ਏਸ ਬੁੱਢੀ ਮਾਂ ਦੀ ਕਹਾਣੀ ਤੋਂ ਡਰੋ ਤੇ ਅੱਜ ਜਿਹੜੇ ਵੀ ਏਸ ਮਾਂ ਦੇ ਪੁੱਤਰ ਦੀ ਭੂਮਿਕਾ ਚ ਨੇ ਉਹ ਵੀ ਡਰੋ ਨਹੀਂ ਤੁਹਾਡੀ ਮਾਂ ਵੀ ਆਸ਼ਾ ਸਾਹਨੀ ਬਣਨਗੀਆਂ ਤੇ ਜੇ ਤੁਸੀਂ ਕਿਸੇ ਆਸ਼ਾ ਸਾਹਨੀ ਨੂੰ ਜਾਣਦੇ ਹੋ ਤਾਂ ਉਹਨਾਂ ਨੂੰ ਬਚਾ ਲਓ !!
ਪਿਛਲੇ ਦਿਨੀ Economist ਇਕ ਕਹਾਣੀ ਕਵਰ ਕੀਤੀ ਸੀ । ਉਸ ਅਨੁਸਾਰ ਏਸ ਸਦੀ ਦੀ ਸਭ ਤੋਂ ਵੱਡੀ ਬਿਮਾਰੀ ਤੇ ਸੱਭ ਤੋਂ ਵੱਡਾ ਜੋ ਦੁਖ ਨਜ਼ਰ ਆ ਰਿਹਾ ਉਹ ਹੈ ” ਮੌਤ_ਦਾ_ਇੰਤਜ਼ਾਰ ” , ਉਹਨਾਂ ਨੇ ਅੰਕੜਾ ਦੇਕੇ ਦੱਸਿਆ ਕੇ ਕਿਸ ਤਰਾਂ ਯੂਰਪ ਦੇ ਵਿੱਚ ਮੌਤ ਦਾ ਇੰਤਜ਼ਾਰ ਸੱਭ ਤੋਂ ਵੱਡਾ ਟਰੌਮਾ ਬਣ ਰੀਹਾ । ਵਿਗਿਆਨ ਦੀ ਤਰੱਕੀ ਨਾਲ ਬੰਦੇ ਦੀ ਉਮਰ ਤਾਂ ਵਧੀ ਪਰ ਕੱਲਿਆਂ ਰਹਿਣ ਦੀ ਤਾਕਤ ਓਨੀ ਈ ਰਹੀ , ਮੌਤ ਦਾ ਇੰਤਜ਼ਾਰ ਆਸ਼ਾ ਸਾਹਨੀ ਵਰਗੀਆਂ ਮਾਂਵਾਂ ਲਈ ਸਭ ਤੋਂ ਵੱਡਾ ਦੁੱਖ ਹੈ ।

ਰਾਜ ਦਾ ਮੁੱਲ

by Manpreet Singh September 4, 2017

ਜਦ ਸਿਕੰਦਰ ਭਾਰਤ ਆਇਆ ਤਦ ਉਸਦੀ ਮੁਲਾਕਾਤ ਇਕ ਫਕੀਰ ਨਾਲ ਹੋਈ। ਸਿਕੰਦਰ ਨੂੰ ਦੇਖ ਕੇ ਫਕੀਰ ਹੱਸਣ ਲੱਗਾ। ਇਸ ”ਤੇ ਸਿਕੰਦਰ ਨੇ ਸੋਚਿਆ ਕਿ ਇਹ ਤਾਂ ਮੇਰਾ ਅਪਮਾਨ ਹੈ ਅਤੇ ਫਕੀਰ ਨੂੰ ਕਿਹਾ, ””ਜਾਂ ਤਾਂ ਤੁਸੀਂ ਮੈਨੂੰ ਜਾਣਦੇ ਨਹੀਂ ਹੋ ਜਾਂ ਫਿਰ ਤੁਹਾਡੀ ਮੌਤ ਆਈ ਹੈ, ਜਾਣਦੇ ਨਹੀਂ ਮੈਂ ਸਿਕੰਦਰ ਮਹਾਨ ਹਾਂ।””
ਇਸ ”ਤੇ ਫਕੀਰ ਹੋਰ ਵੀ ਜ਼ੋਰ-ਜ਼ੋਰ ਨਾਲ ਹੱਸਣ ਲੱਗਾ। ਉਸ ਨੇ ਸਿਕੰਦਰ ਨੂੰ ਕਿਹਾ, ””ਮੈਨੂੰ ਤਾਂ ਤੁਹਾਡੇ ਵਿਚ ਕੋਈ ਮਹਾਨਤਾ ਨਜ਼ਰ ਨਹੀਂ ਆਉਂਦੀ। ਮੈਂ ਤਾਂ ਤੈਨੂੰ ਬੜਾ ਦੀਨ ਅਤੇ ਦਰਿਦਰ ਦੇਖਦਾ ਹਾਂ।”” ਸਿਕੰਦਰ ਬੋਲਿਆ, ””ਤੁਸੀਂ ਪਾਗਲ ਹੋ ਗਏ ਹੋ। ਮੈਂ ਪੂਰੀ ਦੁਨੀਆ ਨੂੰ ਜਿੱਤ ਲਿਆ ਹੈ।””
ਤਦ ਉਸ ਫਕੀਰ ਨੇ ਕਿਹਾ, ””ਅਜਿਹਾ ਕੁਝ ਨਹੀਂ ਹੈ ਤੁਸੀਂ ਅਜੇ ਵੀ ਸਾਧਾਰਨ ਹੀ ਹੋ, ਫਿਰ ਵੀ ਤੁਸੀਂ ਕਹਿੰਦੇ ਤਾਂ ਮੈਂ ਆਪ ਤੋਂ ਇਕ ਗੱਲ ਪੁੱਛਦਾ ਹਾਂ। ਮੰਨ ਲਓ ਤੁਸੀਂ ਕਿਸੇ ਰੇਗਿਸਤਾਨ ਵਿਚ ਫਸ ਗਏ ਅਤੇ ਦੂਰ-ਦੂਰ ਤਕ ਤੁਹਾਡੇ ਆਸ-ਪਾਸ ਕੋਈ ਪਾਣੀ ਦਾ ਸਾਧਨ ਨਹੀਂ ਹੈ ਅਤੇ ਕੋਈ ਵੀ ਹਰਿਆਲੀ ਨਹੀਂ ਹੈ, ਜਿਥੋਂ ਤੁਸੀਂ ਪਾਣੀ ਲੱਭ ਸਕੋ ਤਾਂ ਤੁਸੀਂ ਇਕ ਗਿਲਾਸ ਪਾਣੀ ਦੇ ਬਦਲੇ ਕੀ ਦਿਓਗੇ।””
ਸਿਕੰਦਰ ਨੇ ਕੁਝ ਦੇਰ ਸੋਚ-ਵਿਚਾਰ ਕੀਤਾ ਅਤੇ ਉਸ ਤੋਂ ਬਾਅਦ ਬੋਲਿਆ, ””ਮੈਂ ਆਪਣਾ ਅੱਧਾ ਰਾਜ ਦੇ ਦਿਆਂਗਾ, ਤਾਂ ਇਸ ”ਤੇ ਫਕੀਰ ਨੇ ਕਿਹਾ ਕਿ ਜੇ ਮੈਂ ਅੱਧੇ ਰਾਜ ਲਈ ਨਾ ਮੰਨਾਂ ਤਾਂ ਸਿਕੰਦਰ ਨੇ ਕਿਹਾ ਕਿ ਇੰਨੀ ਬੁਰੀ ਹਾਲਤ ਵਿਚ ਤਾਂ ਮੈਂ ਆਪਣਾ ਪੂਰਾ ਰਾਜ ਦੇ ਦੇਵਾਂਗਾ।””
ਫਕੀਰ ਫਿਰ ਹੱਸਣ ਲੱਗਾ ਅਤੇ ਬੋਲਿਆ ਕਿ ਤੇਰੇ ਰਾਜ ਦਾ ਕੁਲ ਮੁੱਲ ਹੈ ਬਸ ਇਕ ਗਿਲਾਸ ਪਾਣੀ ਅਤੇ ਤੁਸੀਂ ਅਜਿਹੇ ਹੀ ਘੁਮੰਡ ਤੋਂ ਚੂਰ ਹੁੰਦੇ ਹੋ ਰਹੇ ਹੋ। ਇਸ ਤਰ੍ਹਾਂ ਸਿਕੰਦਰ ਦਾ ਹੰਕਾਰ ਮਿੱਟੀ ਵਿਚ ਮਿਲ ਗਿਆ ਅਤੇ ਫਕੀਰ ਤੋਂ ਆਸ਼ੀਰਵਾਦ ਲੈ ਕੇ ਅੱਗੇ ਚਲਾ ਗਿਆ।
ਖੁਦ ਨੂੰ ਮਹਾਨ ਦੱਸਣਾ ਸੰਸਾਰ ਵਿਚ ਇਸ ਤੋਂ ਵੱਡੀ ਮੂਰਖਤਾ ਹੋ ਹੀ ਨਹੀਂ ਸਕਦੀ।

 

ਸਰੋਤ: ਵਟਸਐਪ

ਅਮੀਰ ਕੌਣ

by Manpreet Singh August 25, 2017

6 ਮਹੀਨੇ ਦੇ ਬੱਚੇ ਦੀ ਮਾਂ ਨੇ 5 ਸਟਾਰ ਹੋਟਲ ਦੇ ਮੈਨੇਜਰ ਨੂੰ ਕਿਹਾ !
ਸਰ ਬੱਚੇ ਲਈ ਦੁੱਧ ਮਿਲੇਗਾ?
ਮੈਨੇਜਰ ਹਾਜੀ …100 ਰੁਪਏ ਦਾ ਮਿਲੇਗਾ ।
ਮਾਂ ਠੀਕ ਹੈ ਦੇਦੋ । ਕਿਸੇ ਪ੍ਰੋਗਰਾਮ ਦੇ ਦੌਰਾਨ ਇਹ ਅੌਰਤ ਹੋਟਲ ਵਿੱਚ ਰੁਕੀ ਸੀ ।ਪ੍ਰੋਗਰਾਮ ਖਤਮ ਹੋਣ ਤੇ ਜਦੋ ਉਹ ਕਾਰ ਵਿੱਚ ਘਰ ਜਾ ਰਹੇ ਸੀ ਤਾ ਬੱਚਾ ਫਿਰ ਭੁੱਖ ਨਾਲ ਰੋਣ ਲੱਗ ਗਿਆ।
ਉਹਨਾ ਕਾਰ ਇੱਕ ਟੁੱਟੀ ਫੁੱਟੀ ਝੁੱਗੀ ਵਾਲੀ ਦੁਕਾਨ ਤੇ ਰੋਕੀ ਤੇ ਬੱਚੇ ਨੂੰ ਦੁੱਧ ਪਿਲਾ ਕੇ ਸਾਤ ਕੀਤਾ। ਪੈਸੇ ਪੁੱਛਣ ਤੇ ਦੁਕਾਨ ਦਾਰ ਕਹਿੰਦਾ। ਗੁੱਡੀ ਅਸੀ ਬੱਚੇ ਦੇ ਦੁੱਧ ਦੇ ਪੈਸੇ ਨਹੀ ਲੈਦੇ ਜੇ ਰਸਤੇ ਲਈ ਹੋਰ ਦੁੱਧ ਚਾਹੀਦਾ ਬੱਚੇ ਲਈ ਤਾ ਜਿੰਨਾ ਮਰਜੀ ਲੈ ਜਾਉ!
ਉਸ ਅੌਰਤ ਦੇ ਮਨ ਵਿੱਚ ਇੱਕ ਹੀ ਸਵਾਲ ਸੀ ਅਮੀਰ ਕੌਣ ਹੋਟਲ ਵਾਲਾ ਜਾ ਉਹ ਗਰੀਬ ਚਾਹ ਵਾਲਾ?

ਮਿਲਾ ਹੈ ਜੀਵਨ ਕਿਸੀ ਕੇ ਕਾਮ ਆਨੇ ਕੇ ਲਿਏ ,
ਸਮਯ ਬੀਤ ਰਹਾ ਹੈ ਕਾਗਜ ਕੇ ਟੁਕੜੇ ਕਮਾਨੇ ਮੇ।

ਸਰੋਤ: ਵਟਸਐਪ

ਦਸਵੰਧ ਅਤੇ ਬਰਕਤ

by Manpreet Singh August 19, 2017

ਇਕ ਆਦਮੀ ਦੁਕਾਨ ਤੇ ਗਿਆ ਤੇ ਜਾ ਕੇ ਕੇਲੇ ਅਤੇ ਸੇਬ ਦਾ ਭਾਅ ਪੁਛਿਆ ।ਦੁਕਾਨਦਾਰ ਸਿੱਖ ਸਰਦਾਰ ਸੀ।
ਦੁਕਾਨਦਾਰ ਕਹਿੰਦਾ ਕੇਲੇ 30 ਰੁਪਏ ਦਰਜਨ
ਸੇਬ 80 ਰੁਪਏ ਕਿਲੋ
ਓਸੇ ਵੇਲੇ ਇਕ ਗਰੀਬ ਜਿਹੀ ਔਰਤ ਦੁਕਾਨ ਚ ਆਈ ਤੇ ੳੁਸਨੇ ਵੀ ਕੇਲੇ ਅਤੇ ਸੇਬ ਦਾ ਭਾਅ ਪੁਛਿਆ
ਦੁਕਾਨਦਾਰ ਕਹਿੰਦਾ ਕੇਲੇ 5 ਰੁਪਏ ਦਰਜਨ ਸੇਬ 20 ਰੁਪਏ ਕਿਲੋ।
ਜਿਹੜਾ ਗ੍ਰਾਹਕ ਪਹਿਲਾਂ ਦੁਕਾਨ ਤੇ ਖੜਾ ਸੀ ਉਸ ਨੇ ਬਹੁਤ ਗੁੱਸੇ ਵਾਲੀ ਨਿਗ੍ਹਾ ਨਾਲ ਘੂਰ ਕੇ ਸਰਦਾਰ ਜੀ ਨੂੰ ਵੇਖਿਆ
ਔਰਤ ਖੁਸੀ ਖੁਸੀ ਕਿਲੋ ਸੇਬ ਅਤੇ ਦਰਜਨ ਕੇਲੇ ਲੈ ਕੇ ਚੱਲੇ ਗਈ।
ਇਸ ਤੋਂ ਪਹਿਲਾਂ ਕਿ ਪਹਿਲਾਂ ਗਰਾਹਕ ਕੁਝ ਕਹਿੰਦਾ ਸਰਦਾਰ ਜੀ ਕਹਿੰਦੇ ਇਹ ਵਿਧਵਾ ਬੀਬੀ ਹੈ ਇਸ ਦੇ 4 ਬੱਚੇ ਨੇ ਇਹ ਕਿਸੇ ਕੋਲੋਂ ਵੀ ਮਦਦ ਨਹੀਂ ਲੈਂਦੀ। ਮੈਂ ਵੀ ਬਹੁਤ ਵਾਰੀ ਕੋਸਿਸ ਕੀਤੀ ਮਦਦ ਦੇਣ ਦੀ,, ਪਰ ਹਰ ਵਾਰੀ ਨਾਕਾਮ ਰਿਹਾ।
ਫਿਰ ਮੈਨੂੰ ਤਰਕੀਬ ਸੁੱਝੀ
ਹੁਣ ਜਦੋਂ ਵੀ ਇਹ ਔਰਤ ਆਪਣੇ ਬੱਚਿਆ ਲਈ ਫਰੂਟ ਲੈਣ ਆਉਂਦੀ ਹੈ ਮੈ ਇਸ ਨੂੰ ਘੱਟ ਤੋਂ ਘੱਟ ਰੇਟ ਤੇ ਫਰੂਟ ਦੇ ਦਿੰਦਾ ਹਾਂ। ੲਿਹ ਵੀ ਮੇਰੇ ਗੁਰੂ ਸਾਹਿਬ ਦੇ ਦਸਵੰਧ ਦਾ ਹਿੱਸਾ ਹੈ।
ਹਫਤੇ ਚ ਇਕ ਵਾਰੀ ਜਰੂਰ ਆਉਂਦੀ ਹੈ,, ਵਾਹਿਗੁਰੂ ਗਵਾਹ ਹੈ ਜਿਸ ਦਿਨ ਇਹ ਆਉਂਦੀ ਹੈ ਉਸ ਦਿਨ ਬਹੁਤ ਗ੍ਰਾਹਕ ਆਉਂਦੇ ਨੇ ਉਸ ਦਿਨ ਰੱਬ ਦੀ ਬਹੁਤ ਕਿਰਪਾ ਹੋ ਜਾਂਦੀ ਹੈ।

ਦੁਕਾਨ ਤੇ ਆਏ ਗ੍ਰਾਹਕ ਨੇ ਸਿੰਘ ਸਰਦਾਰ ਦੇ ਪਰਉਪਕਾਰ ਤੋਂ ਖੁਸ਼ ਹੋ ਕੇ ਸਰਦਾਰ ਨੂੰ ਘੁੱਟ ਕੇ ਜੱਫੀ ਪਾ ਲਈ ਅਤੇ ਦੋ ਤਿੰਨ ਕਿਲੋ ਫਰੂਟ ਲੈ ਕੇ ਤੁਰਨ ਲੱਗਾ
“ਵਾਹ ਸਰਦਾਰ ਤੇ ਵਾਹ ਸਰਦਾਰਾਂ ਦਾ ਗੁਰੂ”
ਕਹਿ ਕੇ ਖੁਸੀ ਖੁਸ਼ੀ ਚਲਾ ਗਿਆ।

ਜੇਕਰ ਦਿੱਲੋਂ ਖੁਸੀਆ ਵੰਡਣਾ ਚਾਹੁੰਦੇ ਹੋ ਤਾਂ ਦਸਵੰਧ ਦੇ ਕੲੀ ਤਰੀਕੇ ਮਿਲ ਜਾਣਗੇ, ਜੱਗ ਤੇ ਖੁਸ਼ੀਆਂ ਵੰਡੋ ਜੀ।

ਕਈ ਛੋਦੇ ਬੰਦੇ ਕਿਸੇ ਦੀ ਦੁੱਕੀ ਦੀ ਮਦਦ ਨਹੀਂ ਕਰਦੇ ਪਰ ਪਰਉਪਕਾਰੀਆਂ ਦੀ ਨਿੰਦਿਆ ਜ਼ਰੂਰ ਕਰਦੇ ਹੁੰਦੇ ਹਨ। ਇਹੋ ਜਿਹੇ ਅਲੋਚਕਾਂ ਤੋਂ ਬਚ ਹੁੰਦਾ ਤਾਂ ਬਚੋ ਜੀ।

ਸਰੋਤ- ਅਗਿਆਤ

ਆਲ੍ਹਣਾ

by Manpreet Singh August 9, 2017

ਮੀਂਹ ਚ ਇਕ ਘਟਨਾ ਵਾਪਰੀ…! ਇਕ ਦਰੱਖਤ ਤੋਂ ਇਕ ਆਲ੍ਹਣਾ ਜੋਰਦਾਰ ਹਵਾ ਦੇ ਥਪੇੜੇ ਨਾਲ ਹੇਠਾਂ ਡਿੱਗ ਗਿਆ…! ਆਲ੍ਹਣੇ ਨੂੰ ਹੇਠਾਂ ਜਮੀਨ ਤੇ ਪਿਆ ਦੇਖ ਕੇ ਵੀ ਚਿੜਾ ਤੇ ਚਿੜੀ ਮੋਨ ਬੈਠੇ ਰਹੇ…!

ਚਿੜਾ : “ਸਵੇਰੇ ਦੇਖਦੇ ਆਂ”
ਚਿੜੀ : ਹਾਂ

ਦੋਨੋ ਜਣੇ ਦਰੱਖਤ ਦੀ ਕਿਸੇ ਟਾਹਣੀ ਦੇ ਖੁੰਜੇ ਜੇ ਚ ਬੈਠ ਕੇ ਸਵੇਰ ਹੋਣ ਦੀ ਰਾਹ ਦੇਖਦੇ ਰਹੇ…! ਸਵੇਰੇ ਦਾ ਸਾਫ ਮੌਸਮ ਦੇਖ ਕੇ ਦੋਨੋ ਖੁਸ਼ ਹੋ ਗਏ…! ਚਿੜਾ ਜੋਰ ਨਾਲ ਬੋਲਿਆ…, ਕੀ ਅਸੀਂ ਚਲੀਏ… ? ਸ਼ੁਰੂ ਤੋਂ.. ? ਇੱਕਠੇ ਕਰੀਏ ਨਵੇਂ ਤੁਣਕੇ..?

ਚਿੜੀ ਕੁਝ ਨਾ ਬੋਲੀ…, ਬਸ ਚਿੜੇ ਦੀਆਂ ਅੱਖਾਂ ਚ ਇੱਕਟੱਕ ਦੇਖਦੀ ਰਹੀ…! ਉਸਦੀਆਂ ਅੱਖਾਂ ਚ ਪਾਣੀ ਦੇਖ ਚਿੜਾ ਬੋਲਿਆ,, ‘ਪਾਗਲ, ਰੋ ਕਿਉਂ ਰਹੀ ਆ’?
“ਗੇਰਨਾ ਕਿਸਮਤ ਤੇ ਹੱਥ ਚ ਆ,,, ‘ਤੇ’ ਬਣਾਉਣਾ ਸਾਡੇ ਹੱਥ ਚ ਆ…!” ਹੋਰ ਕਿਹਦੀ ਮਦਦ ਦੀ ਰਾਹ ਵੇਖੀਏ..? ਅਸੀਂ ਇਨਸਾਨ ਥੋੜੀ ਆਂ…!
ਤੇ ਦੋਨੋ ਜਣੇ ਚੱਲ ਪਏ.., ਇੱਕ ਨਵੀਂ ਸ਼ੁਰੂਆਤ ਕਰਨ..!

ਇਸੇ ਨੂੰ ਕਹਿੰਦੇ ਆ ਜਿੰਦਗੀ ਦੇ ਰੰਗ ਸੱਜਣਾ…!

ਰਿਸ਼ਤੇ ਲਹੂ-ਲੁਹਾਣ

by Manpreet Singh August 8, 2017

ਕਈ ਦਿਨ ਹੋ ਗਏ, ਬਾਬਾ ਮਿੰਦਰ ਦੇਖਿਆ ਨੀ। ਪਹਿਲਾਂ ਤਾਂ ਸੱਥ ‘ਚ’ ਮੰਜਾ ਡਾਹੀ ਪਿਆ ਰਹਿੰਦਾ ਸੀ, ਆਹੋ ਸੁਣਿਆ ਤਾਂ ਸੀ ਕੇਰਾਂ, ਨਿੰਮੋ ਦੇ ਬਾਪੂ ਨੂੰ ਆਖੀ ਜਾਂਦਾ ਸੀ, ਬਈ ਨੂੰਹ ਰੋਟੀ ਨੀ ਦਿੰਦੀ, ਕਹਿੰਦੀ ਘਰ ‘ਚ’ ਪਿਆ ਬੁਰਾ ਲਗਦੈ। ਤੈਨੂੰ ਤਾਂ ਪਤਾ ਈ ਐ ਲੰਬਰਦਾਰਨੀਏ, ਪੁੱਤ ਵਲੈਤੋਂ ਚਿਰਾਂ ਪਿੱਛੋਂ ਹੀ ਆਉਂਦੈ। ਉਹ ਕਿਹੜਾ ਮੇਰੀ ਸਾਰ ਲੈਂਦੈ, ਫੇਰ ਬੇਗਾਨੀ ਧੀ ਨੇ ਕਿੱਥੋਂ ਪੁੱਛਣੈ। ਬਾਕੀ ਘਰ ਘਰ ਦੀ ਕਹਾਣੀ ਆ ਇਹ ਤਾਂ।

ਬਾਬੇ ਦੇ ਲਫਜ਼ਾਂ ਨੂੰ ਚੇਤੇ ਕਰਦਿਆਂ ਜੱਗੂ ਦੇ ਪੈਰ ਮਿੰਦਰ ਬਾਬੇ ਕੇ ਘਰ ਵੱਲ ਨੂੰ ਮੁੜ ਗਏ। ਤਕੜਾਂ ਬਾਬਾ ? ਕਹਿੰਦਿਆਂ ਜੱਗੂ ਬਾਬੇ ਦੀ ਬੈਠਕ ‘ਚ’ ਵੜਿਆ । ਉਹਨੂੰ ਅਜੀਬ ਜੀ ਬਦਬੂ ਆਈ। ਬਸ ਸ਼ੇਰਾ, ਬੋਲਦਿਆਂ ਬਾਬੇ ਦਾ ਵੀ ਗਲ ਭਰ ਗਿਆ। ਜੱਗੂ ਨੇ ਆਖਿਆ ਬਾਪੂ ਆਹ ਲੱਤ ਨੂੰ ਕੀ ਕਰੀਂ ਬੈਂਠੈਂ ? ਬਸ ਸੱਟ ਜੀ ਲੱਗ ਗੀ ਸੀ ਮਾੜੀ ਜੀ।ਜੱਗੂ ਨੇ ਬਾਬੇ ਦੀ ਨੂੰਹ ਨੂੰ ਆਖਿਆ ਓ ਭਾਬੀ ਆਹ ਡਾਕਟਰ ਨੂੰ ਦਿਖਾਓ ਬਾਬੇ ਦੀ ਲੱਤ ਕਿੰਨੀ ਖਰਾਬ ਹੋਈ ਪਈ ਆ ਤੇ ਪੀਕ ਵੀ ਪਈ ਪਈ ਆ। ਜੱਗੂ ਨੇ ਜੈਲੇ ਦੀ ਘਰ ਵਾਲੀ ਮਤਲਬ ਬਾਬੇ ਦੀ ਨੂੰਹ ਨੂੰ ਲੱਤ ਦਿਖਾਉਦਿਆਂ ਕਿਹਾ। ਅੱਗੋਂ ਜੈਲੇ ਦੀ ਘਰਵਾਲੀ ਵੇ ਭਾਈ ਤੂੰ ਕੁੰਡੀ ਲਾ ਦੇ ਬਾਹਰੋਂ , ਇਹਨੇ ਆਪੇ ਮਰ ਜਾਣਾ, ਕੋਈ ਲੋੜ ਨੀ ਡਾਕਟਰਾਂ ਦੀ।

ਬਾਬੇ ਦਾ ਪਿੰਜ਼ਰ ਬਣਿਆ ਸਰੀਰ ਦਸਦਾ ਸੀ ਉਹਨੂੰ ਸੱਚੀਂ ਕਈ ਦਿਨਾਂ ਤੋਂ ਖਾਣ -ਪੀਣ ਨੂੰ ਨਹੀਂ ਮਿਲਿਆ ਸੀ। ਜੱਗੂ ਕੋਲੋਂ ਬਾਬੇ ਦੀ ਹਾਲਤ ਦੇਖੀ ਨਾ ਗਈ ਤੇ ਉਹਨੇ ਸਹਾਰਾ ਕਲੱਬ ਆਲਿਆਂਂ ਨੂੰ ਫੂਨ ਕਰਤਾ। ਬਾਬੇ ਨੂੰ ਸ਼ਹਿਰ ਲੈ ਗਏ, ਹਸਪਤਾਲ ਆਲਿਆਂ ਨੇ ਐਂਬੂਲੈਂਸ ‘ਚੋ’ ਉਤਰਣ ਹੀ ਨਾ ਦਿੱਤਾ, ਅਖੇ ਲੱਤ ‘ਚ’ ਕੀੜੇ ਪੈ ਗੇ, ਦਿਲ ਤੱਕ ਪਹੁੰਚਣ ਆਲੇ ਆ, ਮਾਫ ਕਰਨਾ ਤੁਸੀਂ ਲੇਟ ਹੋ ਗੇ। ਮੋੜ ਲਿਆਏ ਘਰ ਬਾਬੇ ਨੂੰ। ਬਸ ਹੁਣ ਤਾਂ ਬਾਬਾ ਆਪਣੀ ਆਖਰੀ ਘੜੀ ਦੀ ਉਡੀਕ ਕਰ ਸਕਦਾ ਸੀ, ਹੋਰ ਕੀਹਨੇ ਆਉਣੈ ਉਹਦੇ ਕੋਲ।

ਨੀ ਕੁੜੀਏ ਜੈਲੇ ਨੂੰ ਫੂਨ ਕਰਦੇ ਥੋੜਾ ਬਾਪੂ ਅੱਜ ਕੱਲ੍ਹ ਦਾ ਈ ਆ। ਜੱਗੂ ਦੀ ਬੇਬੇ ਜੈਲੇ ਦੀ ਬਹੂ ਨੂੰ ਆਖਣ ਆਈ। ਅੱਗੋਂ ਜੈਲੇ ਦੀ ਘਰਵਾਲੀ ਬਾਬੇ ਦੀ ਨੂੰਹ ਕਹਿੰਦੀ ਊਂ ਉਹ ਨੀ ਆਉਂਦਾ , ਕਿਥੇ ਟੈਮ ਆ? ਉਹ ਤਾਂ ਪਹਿਲਾਂ ਹੀ ਕਹਿੰਦਾ ਸੀ ਆਪੇ ਚੱਕ ਕੇ ਫੂਕ ਦਿਓ ਬੁੜੇ ਨੂੰ, ਮੈਨੂੰ ਨਾ ਉਡੀਕਿਓ। ਟੁਕਵਾਂ ਜਵਾਬ ਸੁਣ ਕੇ ਬੇਬੇ ਹੈਰਾਨ ਹੁੰਦੀ ਮੁੜ ਆਈ। ਆਖਰ ਤੜਕੇ 4ਵਜੇ ਮੌਤ ਨੇ ਬਾਬੇ ਨੂੰ ਗਲ ਨਾਲ ਲਾ ਲਿਆ। ਸਸਕਾਰ ਕਰਨ ਆਏ ਮੁੰਡਿਆਂ ਨੇ ਬੜੀ ਮੁਸ਼ਕਿਲ ਨਾਲ ਬਾਬੇ ਨੂੰ ਚੁੱਕਿਆ। ਅੰਦਰ ਕੀੜਿਆਂ ਨੇ ਖਾ ਲਿਆ ਸੀ, ਤੇ ਮਾਸ ਦੇ ਬੁਰਕ ਝੜੀ ਜਾਂਦੇ ਸੀ। ਗਲੀ ‘ਚ’ਲੰਘਦਿਆਂ ਬੁੜੀਆਂ ਦੇ ਗੱਲਾਂ ਕਰਦੀਆਂਂ ਦੀ ਮੇਰੇ ਕੰਨਾਂ ਚ ਅਵਾਜ਼ ਪਈ, ਕੁੜੇ ਲੈ ਦੱਸ ਮਿੰਦਰ ਬੁੜੇ ਨੇ ਕਿਸੇ ਦਾ ਬੁਰਾ ਨੀ ਸੀ ਕੀਤਾ, ਪਤਾ ਨੀ ਰੱਬ ਨੇ ਐਡੀ ਮਾੜੀ ਮੌਤ ਕਾਹਤੋਂ ਦਿੱਤੀ ਆ। ਮੈ ਮਨ ਹੀ ਮਨ ਉਹਦੀ ਗੱਲ ਦਾ ਜਵਾਬ ਦਿੱਤਾ, ਬੇਬੇ ਮੌਤ ਨੀ ਮਾੜੀ, ਔਲਾਦ ਮਾੜੀ ਆ।

ਆਬ-ਏ-ਹਿਆਤ

by Manpreet Singh August 7, 2017

ਸਲੀਪਰ ਸੀਟ ਬੁੱਕ ਕੀਤੀ ਹੋਈ ਸੀ ਓਹਨੇ, ਪਰ ਬੈਠਾ ਓਹ ਮੁਸਲਮਾਨ ਆਪ ਥੱਲੇ ਸੀ .. ਸੀਟ ਉੱਪਰ ਇੱਕ ਸਾਫ ਬੋਰੀ ਵਿਛਾ ਕੇ ਓਹਦੇ ਉੱਤੇ ਇੱਕ ਘੜਾ ਢੱਕ ਕੇ ਰੱਖਿਆ ਹੋਇਆ ਸੀ, ਸ਼ੈਦ ਤਾਹੀ ਸਭ ਓਹਦੇ ਅੱਲ ਓਪਰੇ ਜੀ ਨਿਗਾ ਨਾਲ ਦੇਖ ਰਹੇ ਸੀ।

ਹਿੰਮਤ ਜੀ ਕਰਕੇ ਸਰਦਾਰ ਸ੍ਹਾਬ ਹੋਰਾਂ ਪੁੱਛ ਹੀ ਲਿਆ ਕੇ ਬਾਈ ਦੱਸ ਤਾਂ ਸਹੀ ਕਿ ਇਸ ਘੜੇ ਚ ਐਡਾ ਕੀ ਆ ਜੀਹਦੀ ਕਦਰ ਚ ਤੈਂ ਹੇਠਾਂ ਬੈਠਾਂ, ਜੇ ਸੱਜਣੋ ਸੱਚ ਜਾਣਿਓਂ ਓਹਦੇ ਸੁਣਾਉਂਦੇ ਤੇ ਮੇਰੇ ਸੁਣਦੇ ਦੀਆਂ ਅੱਖਾਂ ਭਿੱਜ ਗਈਆਂ ਕਿਉਂਕਿ ਜਿਸ ਭਾਵਨਾ ਨਾਲ ਓਹਨੇ ਜੁਆਬ ਦਿੱਤਾ ਮੈਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿਉਂਕਿ ਓਹਦਾ ਜੁਆਬ ਸੀ “ਸਿੰਘ ਸ੍ਹਾਬ ਇਹਦੇ ਚ ਗੁਰੂ ਰਾਮਦਾਸ ਜੀ ਦੇ ਪਵਿੱਤਰ ਸਰੋਵਰ ਦਾ ਆਬ-ਏ-ਹਿਆਤ (ਅੰਮ੍ਰਿਤ) ਹੈ, ਕਿਉਂਕਿ ਸਭੇ ਆਸਾਂ ਮੁੱਕਣ ਤੋਂ ਬਾਅਦ ਇਹੀ ਇੱਕ ਦਰ ਹੈ ਜਿਸ ਨੇ ਮੇਰੇ ਬੱਚੇ ਨੂੰ ਮੌਤ ਦੇ ਮੂੰਹ ਵਿੱਚੋਂ ਕੱਢ ਲਿਆ, ਇਹ ਆਬ-ਏ-ਹਿਆਤ ਮੈਂ ਤਾਂ ਨਾਲ ਲਿਜਾ ਰਿਹਾਂ ਘਰ ਕਿਉਂਕਿ ਇਸੇ ਚ ਇਸ਼ਨਾਨ ਕਰਨ ਨਾਲ ਓਹ ਠੀਕ ਹੋਇਆ”।

ਮੇਰੇ ਦਿਲ ਚੋ ਓਸ ਵਖਤ ਸਿਰਫ ਇਹੀ ਨਹੀਂ ਨਿਕਲਿਆ ਕਿ ਧੰਨੁ ਧੰਨੁ ਰਾਮਦਾਸ ਗੁਰੁ, ਬਲਕਿ ਇਹ ਵੀ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜਾਗਰੂਕ’ ਬਾਈਆਂ ਨੂੰ ਪਤਾ ਨੀ ਕਿਹੜਾ ਗਿਆਨ ਹੋ ਗਿਆ ਜੋ 400 ਸਾਲਾਂ ਦੇ ਕੁਰਬਾਨੀਅਾਂ ਤੇ.ਲਹੂ ਭਿੱਜੇ ਇਤਿਹਾਸ ਚ ਕਿਸੇ ਹੋਰ ਸਿੱਖ ਨੂੰ ਨਹੀਂ ਹੋਇਆ ।

ਸਰੋਤ : ਵਟਸਐਪ

ਰੱਖੜੀ

by Manpreet Singh August 4, 2017

ਨਿੱਕੀ ਭੈਣ ਨੇ ਸ਼ਹਿਰ ਰਹਿੰਦੇ ਵੱਡੇ ਭਰਾ ਦੇ ਘਰ ਫੋਨ ਕੀਤਾ ਤੇ ਭਾਬੀ ਨੂੰ ਪੁੱਛਿਆ ..
“ਭਾਬੀ ਜੀ ਰੱਖੜੀ ਪੋਸਟ ਕੀਤੀ ਸੀ ਪਰਸੋਂ ਦੀ ..✍✍✍✍.ਮਿਲੀ ਕੇ ਨਹੀਂ .?

“ਨਹੀਂ ਮਿਲੀ ਅਜੇ ਤੱਕ ”

“ਚਲੋ ਭਾਬੀ ਜੀ ਕੱਲ ਤੱਕ ਉਡੀਕ ਲਵੋ ..ਨਹੀਂ ਤੇ ਮੈਂ ਤੇ ਨਿੱਕਾ ਖੁਦ ਪਹਿਲੀ ਬੱਸੇ ਚੜ ਆ ਕੇ ਦੇ ਜਾਵਾਂਗੇ ”
ਓਸੇ ਸ਼ਾਮ ਹੀ ਪਿੰਡ ਫੋਨ ਦੀ ਘੰਟੀ ਵੱਜ ਗਈ
.
” ਰਾਣੋਂ ..ਮਿਲ ਗਈ ਰੱਖੜੀ ਤੇਰੀ ,ਹੁਣੇ ਹੀ ਡਾਕੀਆ ਦੇ ਕੇ ਗਿਆ “!

ਸੁਣਦਿਆਂ ਹੀ ਪੱਥਰ ਬਣ ਗਈ ਨੇ ਕੋਲ ਖੇਡਦੇ ਨਿੱਕੇ ਵੀਰ ਨੂੰ ਬੁੱਕਲ ਵਿਚ ਲੈ ਲਿਆ ਤੇ ਭਿੱਜੀਆਂ ਅੱਖਾਂ ਬੰਦ ਕਰ ਸੋਚਣ ਲੱਗੀ ਕੇ ..

” ਜਿਹੜੀ ਭੇਜੀ ਹੀ ਨਹੀਂ ਸੀ ਉਹ ਕਿੱਦਾਂ ਮਿਲ ਗਈ ..?

ਲਿਖਣ ਵਾਲੇ ਨੇ ਸ਼ਾਇਦ ਚਾਰੇ ਪਾਸੇ ਛਾਏ ਹੋਏ ਪਦਾਰਥਵਾਦ ਦੇ ਕਾਲੇ ਬੱਦਲਾਂ ਹੇਠ ਕਮਜ਼ੋਰ ਪੈ ਚੁੱਕੇ ਨਾਜ਼ੁਕ ਰਿਸ਼ਤਿਆਂ ਦੀ ਦਾਸਤਾਨ ਕੁਝ ਸਤਰਾਂ ਵਿਚ ਬਿਆਨ ਕਰ ਕੁੱਜੇ ਵਿਚ ਸਮੁੰਦਰ ਕੈਦ ਕਰ ਦਿੱਤਾ

ਸਰੋਤ ਵਟਸਅੱਪ 

  • 1
  • …
  • 16
  • 17
  • 18
  • 19

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close