ਇੰਝ ਲਗਦਾ ਸੀ ਜਿਵੇਂ ਉਹ ਇਕ ਦੂਜੇ ਨੂੰ ਸਮਝ ਚੁੱਕੇ ਹੋਣ। ਉਨ੍ਹਾਂ ਦੀ ਕੋਈ ਵੀ ਗੱਲ ਇਕ ਦੂਜੇ ਤੋਂ ਲੁਕੀ ਹੋਈ ਨਹੀਂ ਸੀ। ਸੌਰਭ ਦੀ ਹਰੇਕ ਸੋਚ ਦਾ ਹੱਲ ਅਨੂ ਹੀ ਸੀ। ਸੌਰਭ ਲਈ ਤਾਂ ਅਨੂ ਜਿਵੇਂ ਇਕ ਚਾਨਣਾ, ਪ੍ਰੇਣਾ, ਉਤਸ਼ਾਹ ਸਭ ਕੁਝ ਸੀ ਤੇ ਅਨੂ ਵੀ ਤਾਂ ਸੌਰਭ ਵਿੱਚੋਂ ਆਪਣਾ ਆਪ ਪੂਰਾ ਹੁੰਦਾ ਵੇਖ-ਵੇਖ ਜੀਊਂਦੀ ਸੀ।
ਅਨੂ ਦੇ ਦ੍ਰਿੜ ਹੱਥ ਸੌਰਭ ਦੀਆਂ ਭਾਵੁਕ ਅੱਖਾਂ ਦੇ ਅੱਥਰੂ ਪੂੰਝਦੇ। ਟੁੱਟਿਆਂ, ਵੈਰਾਗ ਸੌਰਭ ਅਨੂ ਦੀ ਗੋਦ ਚ ਸਿਰ ਰੱਖ ਇੰਝ ਨਿਸ਼ਚਿੰਤ ਹੋ ਸੌਂ ਜਾਂਦਾ ਜਿਵੇਂ ਬੱਚਾ ਹੋਵੇ।
ਪਰ ਇਹ ਤਾਂ ਨੌਜਵਾਨ ਦੋਸਤਾਂ ਦੀ ਸਾਂਝ ਸੀ- ਇਕ ਦੂਜੇ ਦੇ ਹਰ ਵਕਤ ਦੇ ਸੁਨੇਹੀਦੋ ਚੰਗੇ ਸਾਥੀ, ਪ੍ਰੇਮ ਭਿੱਜੇ, ਪਰ ਅੱਤ ਸ਼ਾਂਤ
ਅੱਜ ਕੋਈ ਨਵੀਂ ਗੱਲ ਨਹੀਂ ਸੀ ਹੋਈ ਸੌਰਭ ਬਹੁਤ ਉਦਾਸ ਸੀ। ਅਨੂ ਦੇ ਹੱਥਾਂ ਨੇ ਉਸਨੂੰ ਸਹਾਰਾ ਦਿੱਤਾ ਤੇ ਸੌਰਭ ਅਨੂ ਦੀ ਗੋਦ ‘ਚ ਲੰਮੇ ਪਿਆ ਫੁੱਟ ਫੁੱਟ ਕੇ ਰੋਣ ਲੱਗ ਪਿਆ, ਬਹੁਤ ਉਦਾਸ ਅੱਥਰੂ ਅਚਾਨਕ ਸੌਰਭ ਨੂੰ ਕੁਝ ਮਹਿਸੂਸ ਹੋਇਆ। ਉਸਨੇ ਅੱਖਾਂ ਖੋਹਲੀਆਂ। ਅਨੂ ਦਾ ਚਿਹਰਾ ਉਸਦੇ ਚਿਹਰੇ ਵੱਲ ਝੁਕਦਾ ਆ ਰਿਹਾ ਸੀ। ਸੌਰਭ ਤਬਕ ਗਿਆ। ਇਸ ਚਿਹਰੇ ਵਿਚ ਤਾਂ ਅਨੂ ਹੈ ਹੀ ਨਹੀਂ ਸੀ, ਉਥੇ ਤਾਂ ਕੋਈ ਹੋਰ ਹੀ ਲਾਲਸਾ ਸੀ।
ਸੌਰਭ ਜਲਦੀ ਨਾਲ ਉਠ ਖੜੋਤਾ, ਅਨੂ ਦੇ ਹੱਥ ਬੜੀ ਆਸ਼ਾ ਨਾਲ ਵਧੇ, ਅਨੂ ਦੀਆਂ ਅੱਖਾਂ ਤਰਲਾ ਕਰ ਰਹੀਆਂ ਸਨ, ਉਸਦਾ ਸਾਰਾ ਸਰੀਰ ਜਿਵੇਂ ਨਿਮੰਣ ਦੇ ਰਿਹਾ ਹੋਵੇ। ਸੌਰਭ ਨੇ ਇਕ ਡੂੰਘੀ ਤਕਣੀ ਅਨੂ ਵੱਲ ਪਾਈ ਤੇ ਬਾਹਰ ਤੁਰ ਗਿਆ।
ਅਗਲੀ ਸਵੇਰ ਸੌਰਭ ਨੇ ਜਦ ਅਨੁ ਦਾ ਦਰਵਾਜ਼ਾ ਖਟਖਟਾਇਆ ਤਾਂ ਅਵਾਜ਼ ਆਈ, ਵਾਪਿਸ ਚਲੇ ਜਾਓ’ ਇਹ ਅਵਾਜ਼ ਸੀ ਕਿ ਫੰਕਾਰ, ਜ਼ਹਿਰੀਲੀ, ਬਦਲੇ ਨਾਲ ਭਰੀ, ਸੌਰਭ ਹੈਰਾਨ ਸੀ
ਸ਼ਾਮ ਨੂੰ ਸੌਰਭ ਫੇਰ ਵਾਪਸ ਆਇਆ, ਫਿਰ ਦਰਵਾਜ਼ਾ ਖਟਖਟਾਇਆ, ਦਰਵਾਜ਼ਾ ਖੁੱਲ ਗਿਆ, ਪਰ ਅੰਦਰ ਅਨੂ ਜ਼ਿੰਦਾ ਨਹੀਂ ਸੀ।
Jasmeet Kaur
“ਮੰਮੀ…ਮੰਮੀ….ਮੰਮੀ…. ਸਾਹਮਣੀ ਤੋਥੀ ਵਿਚ ਜਿਹੜਾ ਪੁਰੀ ਸੈਬ ਰਹਿੰਦੇ ਉਹਨਾਂ ਦਾ ਤੱਤਾ ਅਧਾ ਤਿਲੋ ਦੁਦ ਤੇ ਦਾਲਮੀਆਂ ਦੇ ਬਿਸਕੁਟ ਖਾਂਦਾ ਏ ਮੈਂ ਪੂਰੀ ਸੈਬ ਨੂੰ ਤਹਾਂਗਾ ਕਿ ਤੁਤੀ ਥਾਂ ਤੇ ਮੈਨੂੰ ਆਪਣੇ ਤੋਲ ਰਥ ਲਓ ਇਹ ਨਿੱਕੀਆਂ ਨਿੱਕੀਆਂ ਗੱਲਾਂ 4-5 ਸਾਲ ਦੇ ਪੱਪੂ ਨੇ ਕਹੀਆਂ।
“ਪੁੱਤਰ ਮੈਂ ਕੀ ਕਹਾਂ ਆਪਣੇ ਡੈਡੀ ਨੂੰ ਪੁੱਛ
ਦੈਦੀ ਦੈਦੀ, ਤੁਸੀਂ ਦਬੋ ਨਾਂ- ਮੈਂ ਪੂਰੀ ਹੋਰਾਂ ਦੇ…ਇ ਗੱਲਾਂ ਕਰਦੇ ਕਰਦੇ ਉਹ ਭਾਰਤ ਨਗਰ ਦੇ ਚੌਕ ਵਿਚ ਆ ਚੁਕੇ ਸਨ। ਇਸ ਚੌਂਕ ਵਿਚ ਇਕ ਵੱਡੇ ਸਾਰੇ ਕੱਪੜੇ ਉਤੇ ਮਾਟੋ ਲਿਖਿਆ ਹੋਇਆ ਸੀ “ਮਾਸ ਸਤੰਬਰ ਮੇ 60 ਰੁਪਏ ਕਮਾਓ ਜ਼ਿਲਾ ਲੁਧਿਆਣਾ ਵਿਚ ਨਸਬੰਦੀ ਕਰਾਓ।’’ ਨਾਲ ਇਕ ਸਟੇਜ ਲੱਗੀ ਹੋਈ ਸੀ ਜਿਸ ਤੇ ਅਨਾਉਸਮੈਂਟ ਹੋ ਰਹੀ ਸੀ: 0 ਰੁਪਏ ਕਮਾਓ, 60 ਰੁਪਏ ਕਮਾਓ….।
ਪੱਪੂ ਕਹਿਣ ਲੱਗਾ ‘ਦਿੰਦੀ ਆਉ ਆਪਾਂ ਵੀ ਸੱਥ ਪਲਈਏ ਲੈ ਲਈਏ।
ਨਵੰਬਰ-1972
ਉਸ ਦੇ ਹਰ ਅੱਖਰ ਦਾ ਮਤਲਬ ਇਨਕਲਾਬ ਹੁੰਦਾ ਸੀ। ਉਹ ਏਨੀ ਜੋਸ਼ੀਲੀ ਕਵਿਤਾ ਲਿਖਦਾ ਸੀ ਕਿ ਚਾਕੂ ਤੋਂ ਲੈ ਕੇ ਹਾਈਡਰੋਜਨ ਤੇ ਹਰ ਐਟਮੀ ਸ਼ਕਤੀ ਤੱਕ ਆਪਣੀ ਕਵਿਤਾ ਵਿਚ ਵਰਤਦਾ ਸੀ। ਉਸ ਦਿਨ ਉਸ ਨੇ ਬਹੁਤ ਹੀ ਗਰਮੀਲੀ ਕਵਿਤਾ ਲਿਖੀ ਜਿਸ ਵਿਚ ਚੀਨ ਵੱਲੋਂ ਚਲਾਏ ਅਖੀਰਲੇ ਐਟਮੀ ਬੰਬ ਦਾ ਜ਼ਿਕਰ ਤੱਕ ਸੀ। ਘਰੋਂ ਬਾਹਰ ਨਿਕਲਿਆ ਤਾਂ ਅੱਗੋਂ ਇੱਕ ਕੁੱਤਾ’ ਆਉਂਦਾ ਦਿਸਿਆ। ਕੁੱਤੇ ਤੋਂ ਡਰਨਾ ਉਸ ਦੀ ਬਚਪਨ ਦੀ ਆਦਤ ਸੀ ਖੌਰੇ ਕਿਸ ਵਕਤ ਸਾਲੇ ਨੇ ਚੱਕ ਮਾਰ ਦੇਣਾ। ਫੇਰ ਉਸਨੂੰ ਆਪਣੀ ਲਿਖੀ ਕਵਿਤਾ ਦਾ ਖਿਆਲ ਆਇਆ ਤਾਂ ਉਹ ਅੱਗੇ ਵਧਣ ਲੱਗਾ ਪਰ ਕੁੱਤੇ ਨਾਲ ਨਜ਼ਰਾਂ ਮਿਲਣ ਤੇ ਫੇਰ ਕੰਬ ਗਿਆ। ਕੁੱਤੇ ਨੂੰ ਹਰ ਆਦਮੀ ਵਲ ਵੇਖ ਕੇ ਘੁਰਕਣ ਦੀ ਵਾਦੀ ਸੀ। ਪਹਿਲਾਂ ਉਸ ਨੇ ਕੁੱਤੇ ਨੂੰ ਡਰਾਉਣ ਲਈ ਆਪਣੀ ਕਵਿਤਾ ਸੁਨਾਉਣ ਦੀ ਸੋਚੀ। ਪਰ ਜੇ ਕੁੱਤੇ ਤੇ ਉਲਟਾ ਅਸਰ ਹੋਇਆ ਤਾਂ? ਇਕ ਬੰਨੇ ਕਵਿਤਾ ਉਸ ਦਾ ਉਤਸ਼ਾਹ ਵਧਾਉਂਦੀ ਪਰ ਦੂਸਰੇ ਬੰਨੇ ਕੁੱਤੇ ਦਾ ਡਰ ਵਾਪਸ ਜਾਣ ਲਈ ਮਜ਼ਬੂਰ ਕਰ ਦਿੰਦਾ। ਅਖੀਰ ਉਸ ਨੇ ਇੱਟ ਫੜਕੇ ਕੁੱਤੇ ਦਾ ਮੁਕਾਬਲਾ ਕਰਨ ਦੀ ਸੋਚੀ। ‘ਕੁੱਤਾ’ ਇਤਨੇ ਚਿਰ ਨੂੰ ਨਜ਼ਦੀਕ ਆ ਚੁੱਕਾ ਸੀ। ਇਸ ਤੋਂ ਪਹਿਲਾਂ ਕਿ ਕੁੱਤਾ ਉਸ ਵੱਲ ਵੇਖਦਾ ਜਾਂ ਉਸ ਨੂੰ ਘੂਰਦਾ ਕਰਾਂਤੀਕਾਰੀ ਆਪਣੀ ਕਵਿਤਾ ਫੜ ਆਪਣੇ ਕਮਰੇ ਵੱਲ ਭੱਜਾ ਜਾ ਰਿਹਾ ਸੀ। |
ਨਵੰਬਰ-1972
ਰਮੇਸ਼ ਨੇ ਸੀਮਾ ਨੂੰ ਕਿਹਾ ਕਿ ਉਹ ਉਸ ਨਾਲ ਸ਼ਾਦੀ ਕਰਵਾ ਲਵੇਗਾ ਪਰ ਜੇ ਉਹ ਆਪਣਾ ਗਰਭ ਗਿਰਾ ਲਵੇ। ਸੀਮਾ ਕਿਸੇ ਵੀ ਹਾਲਤ ‘ਚ ਰਮੇਸ਼ ਨੂੰ ਪ੍ਰਾਪਤ ਕਰਨਾ ਚਾਹੁੰਦੀ ਸੀ ਕਿਉਂਕਿ ਉਹ ਉਸਨੂੰ ਬੇਹਦ ਪਿਆਰ ਕਰਦੀ ਸੀ। ਉਸਦੇ ਪੇਟ `ਚ, ਭਾਵੇਂ ਰਮੇਸ਼ ਦਾ ਹੀ ਬੱਚਾ ਸੀ ਪਰ ਉਹ ਗਰਭ ਗਿਰਾਉਣ ਲਈ ਤਿਆਰ ਹੋ ਗਈ।
| ਗਰਭ ਗਿਰਾਕੇ ਉਹ ਜਦ ਰਮੇਸ਼ ਨੂੰ ਮਿਲੀ ਤਾਂ ਉਹ ਖਿੜ ਖਿੜਾਕੇ ਹਸ ਪਿਆ। ਸੀਮਾ ਹੈਰਾਨ ਸੀ। ਉਹ ਬੋਲਿਆ, “ਸੀਮਾ ਹੁਣ ਤੂੰ ਮੈਨੂੰ ਸ਼ਾਦੀ ਲਈ ਮਜ਼ਬੂਰ ਨਹੀਂ ਕਰ ਸਕਦੀ। ਇਹ ਬੱਚਾ ਹੀ ਸਬੂਤ ਸੀ ਜੋ ਨਸ਼ਟ ਹੋ ਚੁੱਕਾ ਹੈ। ਮੈਂ ਤੇਰੇ ਨਾਲ ਸ਼ਾਦੀ ਨਹੀਂ ਕਰਵਾ ਸਕਦਾ….!
ਭੂਤ
ਕੁਝ ਕਹਿੰਦੇ ਉਹ ਮਰ ਗਿਆ ਸੀ…ਕੁਝ ਕਹਿੰਦੇ ਮਾਰ ਦਿੱਤਾ ਗਿਆ ਸੀ…ਸਰਕਾਰੀ ਤੌਰ ਤੇ ਐਲਾਨ ਕਰ ਦਿੱਤਾ ਗਿਆ ਹੈ ਕਿ ਉਸਨੇ ਆਤਮਘਾਤ ਕਰ ਲਿਆ ਹੈ…..!
ਅੱਜ ਇਸ ਬਸਤੀ ’ਚ ਇਕ ਅਜੀਬ ਜਿਹਾ ਸ਼ੋਰ ਹੈ….ਕੋਈ ਕਹਿੰਦਾ ਹੈ ਉਸਦਾ ਸਿਵਾ ਜਾਗ ਪਿਆ ਹੈ…..ਉਹ ਅੱਜ ਰਾਤੀਂ ਬਸਤੀ ’ਚ ਹੋਕਾ ਦਿੰਦਾ ਰਿਹਾ….ਲੋਕੋ ਜਾਗੋ…..ਲੋਕੋ ਜਾਗੋ……ਡਾਕੂ ਤੁਹਾਡਾ ਮਾਲ ਲੁਟ ਰਹੇ ਨੇ…..!
ਅੱਗ ਦੇ ਭਬੂਕੇ ਵਾਂਗ ਇਹ ਗੱਲ ਸਾਰੇ ਫੈਲ ਗਈ….
‘ਨਹੀਂ….ਨਹੀਂ…ਉਹ ਭੂਤ ਹੈ….।” ਉਹ ਕਹਿੰਦੇ ਹਨ…. ‘ਤੁਹਾਨੂੰ ਚੰਬੜ ਜਾਏਗਾ…ਕਦੀ ਉਮਰ ’ਚ ਆਤਮਘਾਤ ਕਰ ਲੈਣ ਵਾਲਾ ਭੂਤਾਂ ਦੀ ਜੂਨ ਹੀ ਪੈਂਦਾ ਹੈ….
ਕੋਈ ਸਾਇੰਸ ਦਾ ਪੜਾਕੂ ਕਹਿੰਦਾ ਹੈ ਕਿ ….ਇਹ ਤਾਂ ਉਸਦੀਆਂ ਹੱਡੀਆਂ ਦਾ ਫਾਸਫੋਰਸ ਚਮਕ ਰਿਹਾ ਹੈ…
…ਪਰ ਫਾਟਕ ਤੇ ਲਾਲਟੈਨ ਤਾਂ ਅਜ ਫਿਰ ਲਾਲ ਰੰਗ ਦੇ ਪਾਸੇ ਵਾਲੀ ਹੈ…..
ਉਹ ਵੀ ਕਿਧਰੇ ਨਜ਼ਰ ਨਹੀਂ ਆਉਂਦਾ…ਜੋ ਕਹਿੰਦਾ ਹੁੰਦਾ ਸੀ…ਲਾਲ ਰੰਗ ਤਾਂ ਲਹੂ ਦਾ ਹੁੰਦਾ ਹੈ….ਲਹੂ ਜੋ ਕਿਸੇ ਦਾ ਵਹਾਇਆ ਜਾਂਦਾ ਹੈ ਜਾਂ ਕਿਸੇ ਲਈ ਵਹਾਇਆ ਜਾਂਦਾ ਹੈ.ਖੂਨ ਖੂਨ ’ਚ ਫਰਕ ਹੁੰਦਾ ਹੈ….ਖੂਨ ਦਾ ਰੰਗ ਪੀਲਾ ਵੀ ਹੁੰਦਾ ਹੈ….ਲਾਲ ਵੀ……
ਉਸ ਦੀਆਂ ਮੱਥੇ ਵਿਚਲੀਆਂ ਤਿਊੜੀਆਂ ਦਾ ਖੂਨ ਉਸਦੀਆਂ ਅੱਖਾਂ ‘ਚ ਉਤਰ ਆਇਆ ਸੀ….. ਪਤਾ ਨਹੀਂ ਉਹ ਸੱਚਮੁਚ ਹੀ ਭੂਤ ਸੀ…ਇਸ ਬਸਤੀ ਦੀਆਂ ਅੱਖਾਂ ‘ਚੋਂ ਖੂਨ ਖੌਲ ਰਿਹਾ ਸੀ…..ਪਤਾ ਨਹੀਂ ਕਿਉਂ ਇਸ ਬਸਤੀ ਦੇ ਸਾਰੇ ਹੱਥ ਲਾਲ ਸਨ….ਉਸਦਾ ਚਿਹਰਾ ਲਾਲ ਸੀ…
ਅਕਤੂਬਰ 1972
ਅਸੀਂ ਮੁਹੱਲੇ `ਚ ਆਉਂਦੇ ਹਰੇਕ ਦੋਧੀ ਤੋਂ ਦੁੱਧ ਲੈਕੇ ਦੇਖ ਪਰਖ ਲਿਆ ਹੈ ਪਰ ਕੋਈ ਵੀ ਦੁੱਧ ‘ਚ ਪਾਣੀ ਨਹੀਂ ਪਾਉਂਦਾ, ਬਲਕਿ ਸਾਰੇ ਦੇ ਸਾਰੇ ਪਾਣੀ ‘ਚ ਦੁੱਧ ਪਾਕੇ ਵੇਚਦੇ ਹਨ। ਬਹੁਤ ਦੁਖੀ ਹੋ ਗਏ ਹਾਂ, ਚੜਦੇ ਮਹੀਨੇ ਦੋਧੀ ਨੂੰ ਨੋਟ ਨਵੇਂ ਤੇ ਖ਼ਾਲਸ ਦਿੰਦੇ ਹਾਂ ਤੇ ਪਾਣੀ ਪੈਂਦੀ ਹੈ ਸਾਰਾ ਮਹੀਨਾ, ਕੱਚੀ ਲੱਸੀ।
ਕੁਝ ਦਿਨ ਹੋਏ ਦਫਤਰੋਂ ਆਉਂਦੇ ਨੂੰ ਹੀ ਮੇਰੀ ਪਤਨੀ ਨੇ ਜਿਵੇਂ ਖੁਸ਼ਖਬਰੀ ਸੁਣਾਈ, ਮੈਂ ਕਿਹਾ, ਜਮੇਰ ਦੀਆਂ ਬੈਠਕਾਂ ’ਚ ਡਾਕਟਰ ਕਿਰਾਏਦਾਰ ਆਇਐ।” ਚਲੋ ਚੰਗਾ ਹੋਇਆ ਵੇ ਲੇ ਕੁਵੇਲੇ ਦਾਰੂ ਦੱਪਾ ਹੋ ਜਿਆ ਕਰੂ।” ਮੈਂ ਗੱਲ ਨੂੰ ਅਨਗੌਲਿਆਂ ਜਿਹਾ ਕਰ ਦਿੱਤਾ। ਅੱਗੋਂ ਪਤਨੀ ਕਹਿਣ ਲੱਗੀ, “ਨਾ, ਜੀ ਨਾ। ਇਹ ਤਾਂ ਸੈਂਪਲ ਭਰਨ ਵਾਲਾ ਡਾਕਟਰ ਐ। ਮਾੜੇ ਦੁੱਧ ਵਾਲੇ ਦੋਧੀ ਤਾਂ ਹੁਣ ਇਸ ਮੁਹੱਲੇ ਨੂੰ ਮੂੰਹ ਵੀ ਨਹੀਂ ਕਰਨਗੇ। ਉਸ ਦੀਆਂ ਅੱਖਾਂ ‘ਚ ਖਾਲਸ ਦੁੱਧ ਪੀਣ ਤੇ ਵਰਤਣ ਦੀ ਸਿੱਕ ਉਮੜ ਆਈ ਸੀ।
ਅਗਲੀ ਸਵੇਰ ਦੁੱਧ ਲੈਣ ਵੇਲੇ, ਮੈਂ ਆਪਣੇ ਦੋਧੀ ਭਾਗੇ ਗੁੱਜਰ ਨੂੰ, ਰੋਅਬ ਜਿਹਾ ਮਾਰ ਦਿੱਤਾ, ‘‘ਭਾਗੇ ਡਾਕਟਰ ਆ ਗਿਐ ਹੁਣ ਇਸ ਮੁਹੱਲੇ ’ਚ ਪੁੱਤਰਾ! ਦੁੱਧ ਖਾਲਸ ਲਿਆਇਆ ਕਰ ਹੁਣ।” ਭਾਗੋ ਨੇ ਦੁੱਧ ਵਾਲੇ ਬੱਟੇ ਨੂੰ ਡਰੰਮੀ ਦੇ ਨਾਲ ਟੰਗ ਕੇ ਹੱਥ ਤੇ ਹੱਥ ਮਾਰ ਸ਼ਰਾਰਤ ਭਰੀਆਂ ਅੱਖਾਂ ਨਾਲ ਜੁਆਬ ਦਿੱਤਾ, ਉਸ ਕਾ ਤਾਂ, ਸਰਦਾਰ ਜੀ ਰਾਤ ਹੀ ਹੋ ਲਿਆ ਕੰਮ।ਪੁਰਾਣੀ ਪੰਜਾਹ ਲੇਵੇ ਥਾ ਮੀਨੇ ਕੇ ਯੋ ਸੱਤਰ ਮੇਂ ਹੋ ਗਿਆ ਸੈਂਟ।
ਮੇਰੇ ਗੁਆਂਢੀ ਤੇ ਵਾਕਿਫ ਘੜੀ-ਸਾਜ਼ ਦੀ ਦੁਕਾਨ ਦੇ ਖੁੱਲਣ ਦਾ ਕੋਈ ਵੇਲਾ ਨਹੀਂ ਸੀਬਸ, ਜਦੋਂ ਸਾਡੇ ਗੁਆਂਢਲੇ ਗੁਰਦੁਆਰੇ ਭੋਗ ਪੈਂਦਾ, ਉਹ ਦੇਗ ਵਾਲੇ ਹੱਥ ਦਾਹੜੀ ਨਾਲ ਸਾਫ ਕਰਦਾ, “ਵਾਹਿਗੁਰੂ, ਵਾਹਿਗੁਰੂ ਕਹਿੰਦਾ ਦੁਕਾਨ ਖੋਦਾ, ਗੁਰੂ ਨਾਨਕ ਸਾਹਿਬ ਦੀ ਤਸਵੀਰ ਨੂੰ ਧੂਪ ਦਿੰਦਾ, ਆਪਣੇ ਸੰਦ ਝਾੜਦਾ ਤੇ ਆਪਣਾ ਕੰਮ ਸ਼ੁਰੂ ਕਰ ਦੇਦਾ।
ਰਾਤੀਂ ਮੇਰੀ ਘੜੀ ਖਲੋ ਗਈ ਸੀ। ਜਿਉਂ ਹੀ ਸਵੇਰੇ ਉਸ ਦੀ ਦੁਕਾਨ ਖੁੱਲੀ ਤੇ ਮੈਂ ਸਿਰ ਤੇ ਪੱਗ ਧਰਦਿਆਂ ਓਧਰ ਚੱਲ ਪਿਆ। ਅਜੇ ਉਹ ਦੁਕਾਨ ਵਿਚ ਧੂਪ ਹੀ ਦੇ ਰਿਹਾ ਸੀ ਕਿ ਮੈਂ ਉਸਦੀ ਦੁਕਾਨ ਤੇ ਪੁੱਜ ਗਿਆ। ਉਸ ਨੇ ਮਿਸ਼ਰੀ ਘੁਲੀ ਜ਼ੁਬਾਨ ਨਾਲ ਮੈਨੂੰ ਕਈ ਵਾਰ ‘‘ਆਓ ਜੀ, ਆਉ ਜੀ…. ਕਿਹਾ। ਮੈਂ ‘ਆਏ ਜੀ ਕਹਿੰਦਿਆਂ, ਹੱਥ ਮਿਲਾਂਦਿਆਂ, ਸੋਫੇ ਤੇ ਬਹਿੰਦਿਆਂ, ਗੁੱਟ ਤੋਂ ਘੜੀ ਲਾਹ ਕੇ ਦੇਦਿਆਂ ਕਿਹਾ, “ਭਾਈ ਸਾਹਿਬ! ਇਹਨੂੰ ਵੇਖਣਾ ਜ਼ਰਾ। ਉਸ ਨੇ ਘੜੀ ਫੜੀ ਤੇ ਆਈ ਗਲਾਸ ਅੱਖ ਤੇ ਚਾਦਿਆਂ ਚਮਟੀ ਨਾਲ ਉਸ ਦੀ ਇੱਕ ਨਾੜ ਵੇਖੀ। ਅੰਤ ਉਹ ਬੋਲਿਆ, “ਪੰਜ ਸੱਤ ਮਿੰਟ ਲੱਗਣਗੇ, ਹੁਣੇ ਠੀਕ ਕਰ ਦੇਨਾਂ।
ਮੈਂ ਉਥੇ ਹੀ ਬੈਠ ਗਿਆ। ਉਸ ਨੇ ਅੱਖ ਦੀ ਝਮਕੇ ਵਿਚ ਘੜੀ ਚੱਲਦੀ ਕਰਕੇ ਮੇਰੇ ਹੱਥ ਤੇ ਰੱਖ ਦਿੱਤੀ। “ਸੇਵਾ ਪੁੱਛਣ ਤੇ ਉਹ ਬੋਲਿਆ, ‘ਸਿਰਫ ਪੰਜ ਰੁਪੈ। |
ਪੰਜ ਰੁਪਏ ਮੈਂ ਦੇ ਦਿੱਤੇ, ਪਰ ਮੈਨੂੰ ਦੁੱਖ ਬਹੁਤ ਹੋਇਆ। ਮੈਂ ਆਪਣਾ ਦੁੱਖ ਜ਼ਾਹਰ ਜਰੂਰ ਕਰਨਾ ਚਾਹੁੰਦਾ ਸਾਂ ਪਰ ਸੋਚ ਰਿਹਾ ਸਾਂ ਕਿ ਆਖਾਂ ਤਾਂ ਕਿਸ ਤਰ੍ਹਾਂਆਖਾਂ ਤਾਂ ਕਿ ਗੱਲ ਇਸ ਨੂੰ ਚੁਭੇ ਨਾ। ਮੈਂ ਅਜੇ ਸੋਚ ਹੀ ਰਿਹਾ ਸੀ ਕਿ ਉਸ ਨੇ ਸਾਹਮਣੀ ਦੁਕਾਨ ਤੇ ਚਾਹ ਦਾ ਆਰਡਰ ਦੇ ਦਿੱਤਾ ਭਾਵੇਂ ਮੈਂ ਘਰੋਂ ਚਾਹ ਪੀਕੇ ਹੀ ਗਿਆ ਸਾਂ ਪਰ ਮੈਂ ਮੌਕਾ ਦੇਖ ਕੇ ਬੈਠ ਗਿਆ। ਚਾਹ ਆ ਗਈ। ਉਸ ਨੇ ਗੱਲ ਤੋਰੀ, “ਤੁਸੀਂ ਕਦੇ ਗੁਰਦੁਆਰੇ ਨਹੀਂ ਆਏ ਪ੍ਰੋਫੈਸਰ ਸਾਹਿਬ?”
ਮੇਰਾ ਦਾਅ ਲੱਗ ਗਿਆ, ‘ਨੇਕ ਕਮਾਈ ਕਰਦੇ ਹਾਂ- ਭੁੱਲ ਬਖਸ਼ਾਉਣ ਦੀ ਲੋੜ ਹੀ ਨਹੀਂ ਪੈਂਦੀ।
ਘੜੀ-ਸਾਜ਼ ਨੇ “ਵਾਹਿਗੁਰੂ ਵਾਹਿਗੁਰੂ ਕਹਿੰਦਿਆਂ ਹੱਥ ਫੜ ਲਏ। ਮੈਨੂੰ ਦੋ ਰੁਪਏ ਵਾਪਸ ਦੇਦਿਆਂ ਉਹ ਬੋਲਿਆ, “ਮੁਆਫ ਕਰਨਾ ਗੁਰ ਦੇਵ- ਮੇਰੇ ਦਿਮਾਗ ਦੇ ਕਪਾਟ ਤਾਂ ਅੱਜ ਖੁੱਲੇ ਹਨ।”
ਅਜੇ ਦੋ ਮਹੀਨੇ ਪਹਿਲਾਂ ਉਹ ਅਰਥ-ਵਿਗਿਆਨ ਦੀ ਐਮ.ਏ. ਵਿਚ ਯੂਨੀਵਰਸਿਟੀ ਭਰ `ਚੋਂ ਫਸਟ ਆਈ ਸੀ। ਉਸ ਨੂੰ ਗੋਲਡ ਮੈਡਲ ਮਿਲਿਆ ਸੀ। ਪੜੇ-ਲਿਖੇ ਲੋਕਾਂ ਵਿਚ ਉਸਦੀ ਚਰਚਾ ਸੀ। ਉਸ ਦੀ ਸਮਾਜਿਕ, ਆਰਥਿਕ ਤੇ ਰਾਜਨੀਤਕ ਸੂਝ-ਬੂਝ ਹੈਰਾਨ ਕਰਨ ਵਾਲੀ ਸੀ। ਮੁਹੱਲੇ ਭਰ ਵਿਚ ਉਨ੍ਹਾਂ ਦੀ ਕੋਠੀ ਸਭ ਤੋਂ ਸੁਹਣੀ ਸੀ, ਉਹ ਆਪ ਵੀ ਤਾਂ ਕਿੰਨੀ ਖੂਬਸੂਰਤ ਸੀ, ਰੋਜ਼ ਕਾਰ ਵਿਚ ਪੜ੍ਹਨ ਜਾਂਦੀ, ਕਾਰ ਵਿਚ ਵਾਪਸ ਆਉਂਦੀ। ਉਸ ਦਾ ਪਿਤਾ ਮੰਨਿਆ ਹੋਇਆ ਬਿਜ਼ਨੈਸ-ਮੈਨ ਸੀ। ਉਸ ਦਾ ਕਈ ਰਾਜਨੀਤਿਕ ਪਾਰਟੀਆਂ ਨਾਲ ਬੜੇ ਨੇੜ ਦਾ ਰਿਸ਼ਤਾ ਸੀ। ਸੁਣਿਆਂ, ਉਸ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਉਪਰ ਪੁਲਿਟੀਕਲ-ਪ੍ਰੈਸ਼ਰ ਪਵਾ ਕੇ ਕੁੜੀ ਨੂੰ ਫਸਟ ਲਿਆਂਦਾ ਸੀ, ਰੱਬ ਜਾਣੇ।
ਅਜ, ਜਦ ਉਸ ਨੇ ਆਪਣੇ ਵੱਡੇ ਵੀਰ ਜੀ ਦੇ ਸੁਹਣੇ ਸੁਹਣੇ ਨਿੱਕੇ ਨਿੱਕੇ ਬੱਚਿਆਂ ਨੂੰ ਸਾਹਮਣੇ ਖੋਲੀਆਂ ਵਿਚ ਵਸਦੇ ਧੋਬੀਆਂ ਦੇ ਬੱਚਿਆਂ ਨਾਲ ਖੇਡਦੇ ਤੱਕਿਆ ਤਾਂ ਬੜੇ ਗੁੱਸੇ ਨਾਲ ਅਵਾਜ਼ ਲਗਾਈ, ਬੰਟੂ, ਮੋਹਣੀ ਕੀ ਗੰਦੇ-ਗੰਦੇ ਬੱਚਿਆਂ ਨਾਲ ਖੇਡਣ ਬਹਿ ਜਾਂਦੇ ਹੋ, ਚਲੋ ਇਧਰ ਆਓ, ਨਹੀਂ ਤਾਂ ਮਾਰਾਂਗੀ।” ਆਖਰ ਫੈਮਿਲੀ ਦੀ ਕੋਈ ਰੈਪੂਟੇਸ਼ਨ ਹੁੰਦੀ ਹੈ।
ਬੰਟੂ ਮੋਹਣੀ ਟੱਪਦੇ ਵਾਪਸ ਆ ਗਏ। ਧੋਬੀਆਂ ਦੇ ਦੋ ਕੁ ਸਾਲ ਦੇ ਮੁੰਡੇ ਨੂੰ ਮਗਰ ਆਉਂਦਾ ਦੇਖ ਕੇ ਉਸ ਦਬਕਾ ਮਾਰਿਆ, “ਕਿਧਰ ਮੂੰਹ ਚੁੱਕੀ ਆਉਨਾ ਏਂ, ਚਲ ਭਜ ਇੱਥੋਂ ਧੋਬੀਆਂ ਦਾ ਮੁੰਡਾ ਸਹਿਮ ਕੇ ਖੜ੍ਹ ਗਿਆ, ਆਂਟੀ ਅਸੀਂ ਗੰਦੇ ਨਹੀਂ ਗਰੀਬ ਹਾਂ ਸੁਣ ਕੇ ਉਸ ਨੂੰ ਇਵੇਂ ਲੱਗਾ ਜਿਵੇਂ ਉਸਦਾ ਅਰਥ-ਵਿਗਿਆਨ ਵਿਅਰਥ ਹੋ ਗਿਆ ਹੋਵੇ।
‘‘ਉਹ ਸਾਲਾ ਦਮਸਰ ਆ ਨਾ ਜਿਹੜਾ ਉਹ ਉਨ੍ਹਾਂ ਦਾ ਵੱਡਾ ਈ ਸਪੋਟਰ ਬਣਿਆ ਫਿਰਦੈ”
‘‘ਫੇਰ ਕੁੱਟ ਦਿਓ ਭੁੱਗਾ ਸਾਲੇ ਦਾ, ਨਹੀਂ ਤਾਂ ਇਹ ਗਧੇ ਗਾਜਰੀਂ ਗਿੱਝ ਜਾਣਗੇ।
‘ਭੁੱਗਾ ਤਾਂ ਕੁੱਟ ਦਿਆਂਗੇ ਪਰ ਜੇ ਅਗਲੇ ਨੇ ਥਾਣੇ ਰਪੋਟ ਕਰਤੀ ਤਾਂ ਆਹ ਜਿਹੜੀਆਂ ਪੰਜ ਚਾਰ ਵੋਟਾਂ ਆਪਣੇ ਮਗਰ ਆ ਇਹ ਵੀ ਟੁੱਟ ਜਾਣਗੀਆਂ। ਉਸ ਦੇ ਸਹਾਇਕ ਨੇ ਦੂਰ ਦੀ ਸੋਚੀ ਤੇ ਦੋਨੇ ਕੋਈ ਹੋਰ ਸਕੀਮ ਸੋਚਣ ਲੱਗੇ ਆਖਰ ਵੋਟਾਂ ਦਾ ਮਾਮਲਾ ਸੀ।”
ਅਚਾਨਕ ਸਹਾਇਕ ਦੇ ਮੂੰਹ ਤੇ ਰੌਣਕ ਆ ਗਈ, “ਇਹ ਵੀ ਕੋਈ ਵੱਡੀ ਗੱਲ ਆ ਆਪਾਂ ਪਹਿਲਾਂ ਉਸ ਦਾ ਚੰਗੀ ਤਰ੍ਹਾਂ ਅਰਦਾਸਾ ਸੋਧ ਦਿੰਨੇ ਆਂ ਪਿੱਛੋਂ ਕਹਿ ਦਿਆਂਗੇ ਸਾਡੀ ਭੈਣ ਨੂੰ ਛੇੜਦਾ ਸੀ।”
ਦੋਵੇਂ ਖੁਸ਼ ਨਜ਼ਰ ਆ ਰਹੇ ਹਨ ਆਖਿਰ ‘ਇੱਜ਼ਤਾਂ ਵਾਲਿਆਂ ਦੀ ਇੱਜਤ ਦਾ ਸਵਾਲ ਸੀ।
ਦਿਓਰ ਮੇਰੇ ਨੇ ਇਕ ਦਿਨ ਲੜ ਕੇ
ਖੂਹ ਤੇ ਪਾ ਲਿਆ ਚੁਬਾਰਾ
ਤਿੰਨ ਭਾਂਤ ਦੀ ਇਟ ਲਵਾਈ
ਚਾਰ ਭਾਂਤ ਦਾ ਗਾਰਾ
ਆਕੜ ਕਾਹਦੀ ਵੇ ,ਜੱਗ ਤੇ ਫਿਰੇ ਕੁਵਾਰਾ
ਆਕੜ ਕਾਹਦੀ ਵੇ ,ਹੁਣ ਤਕ ਫਿਰੇ ਕੁਵਾਰਾ
ਦਿਵਾ ਬਲ ਦਾ ਬਨੇਰੇ ਤੇ
ਦਿਵਾ ਬਲ ਦਾ ਬਨੇਰੇ ਤੇ
ਗਲੀ ਗਲੀ ਤੂੰ ਫਿਰਦਾ , ਵੇ ਮੈਂ ਆਸ਼ਿਕ਼ ਤੇਰੇ ਤੇ …
ਗਲੀ ਗਲੀ ਤੂੰ ਫਿਰਦਾ , ਵੇ ਮੈਂ ਆਸ਼ਿਕ਼ ਤੇਰੇ ਤੇ …
ਚਿੱਟਾ ਕੁੱਕੜ ਬਨੇਰੇ ਤੇ
ਚਿੱਟਾ ਕੁੱਕੜ ਬਨੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ , ਮੁੰਡਾ ਆਸ਼ਿਕ਼ ਤੇਰੇ ਤੇ
ਕਾਸ਼ਨੀ ਦੁਪੱਟੇ ਵਾਲੀਏ , ਮੁੰਡਾ ਆਸ਼ਿਕ਼ ਤੇਰੇ ਤੇ