ਤੂੰ ਹੁਕਮ ਤਾਂ ਕਰਦਾ ਵੇ ਅਸੀਂ ਦੇਂਦੇ ਜਾਨ ਯਾਰਾ |
ਪਰ ਤੈਨੂੰ ਜਿੰਦਗੀ ਚੋਂ ਨਾ ਦੇਂਦੇ ਜਾਨ ਯਾਰਾ
Jasmeet Kaur
ਪਹਿਲਾਂ ਉਹ ਚਾਹੇ ਆਪ ਰੋਂਦਾ ਜਾਂ ਹਸਦਾ ਉਸਦੇ ਗੀਤ ਹੱਸਦੇ ਹੀ ਰਹਿੰਦੇ ਸਨ। ਹੁਣ ਭਾਵੇ ‘ਉਹ ਆਪ ਹੱਸਦਾ ਹੈ, ਉਸ ਦੇ ਗੀਤ ਹਰ ਵੇਲੇ ਰੋਦੇ ਰਹਿੰਦੇ ਹਨ। ਲੋਕ ਕਹਿੰਦੇ ਹਨ ਕਿ ਉਹ ਮਰੇ ਹੋਏ ਗੀਤ ਜੰਮਦਾ ਹੈ।
ਮੈਂ ਮਰੇ ਹੋਏ ਗੀਤ ਕਿਉਂ ਜੰਮਦਾ ਹਾਂ-?? ਉਹ ਹੁਣ ਹਰ ਵੇਲੇ ਸੋਚਦਾ ਆਪਣੀ ਕੋਠੀ ਦੇ ਅੰਦਰ ਝਾਤ ਮਾਰਦਾ ਰਹਿੰਦਾ ਹੈ। ਉਸਨੂੰ ਜਾਪਦਾ ਹੈ ਜਿਵੇਂ ਕੋਠੀ ਦੇ ਇਕ ਕੋਨੇ ਵਿਚ ਉਸ ਦੇ ਗੀਤ ਗਲ ਵਿਚ ਰੱਸਾ ਪਾਕੇ ਆਪੇ ਫਾਹਾ ਲਾਈ ਲਟਕ ਰਹੇ ਹੋਣ। ਉਹ ਰੋ ਪੈਂਦਾ ਹੈ।
ਫੇਰ ਉਸਦਾ ਧਿਆਨ ਬਾਹਰ ਖੇਲਦੇ ਛੋਟੇ ਛੋਟੇ ਬੱਚਿਆਂ ‘ਤੇ ਪੈਂਦਾ ਹੈ ਜਿੰਨ੍ਹਾਂ ਦੇ ਗਲ ਪਾਟੀਆਂ ਲੀਰਾਂ, ਹੱਥ ਖਾਲੀ ਬਾਟੇ ਤੇ ਢਿੱਡਾਂ ਵਿਚ ਭੁੱਖ ਨਹੁੰਦਰਾਂ ਮਾਰ ਰਹੀ ਹੈ। ਉਹ ਕੁਝ ਕੁਝ ਗਾ ਰਹੇ ਹਨ। ਗੀਤਕਾਰ ਨੂੰ ਲੱਗਦਾ ਹੈ ਜਿਵੇਂ ਉਹ ਬੱਚੇ ਉਸ ਨੂੰ ਗਾ ਗਾ ਕੇ ਕੁਝ ਕਹਿ ਰਹੇ ਹੋਣ:
ਇਨ੍ਹਾਂ ਹਵੇਲੀਆਂ ਦੀ ਆਵੋ ਹਵਾ ਤੇਰੇ ਗੀਤਾਂ ਮਾਫਕ ਨਹੀਂ, ਗੀਤਕਾਰ। ਇਸੇ ਲਈ ਤੇਰੇ ਗੀਤ ਜੀਉਂਦੇ ਹੀ ਮਰ ਜਾਂਦੇ ਨੇ।…ਜੇ ਤੂੰ ਚਾਹੁੰਦਾ ਏ ਤੇਰੇ ਗੀਤ ਹੱਸਣ, ਖੇਲਣ, ਕੁੱਦਣ…ਤੂੰ ਮੁੜ ਆਪਣੀ ਪਹਿਲੀ ਦੁਨੀਆਂ ਵਿਚ ਭੱਜ ਜਾ…ਤੇਰੇ ਗੀਤ ਮੁੜ ਹੱਸਣਗੇ ਤੇ ਤੈਨੂੰ ਮੁੜ ਕੋਈ ਨਹੀਂ ਕਹੇਗਾ ਕਿ ਤੂੰ ਮਰੇ ਹੋਏ ਗੀਤ ਜੰਮਦਾ ਹੈ…..।”
…ਤੇ ਗੀਤਕਾਰ ਉਸੇ ਵੇਲੇ ਹੀ ਆਪਣੀ ਕੋਠੀ ਦੀਆਂ ਪੌੜੀਆਂ ਉਤਰ ਸ਼ਹਿਰੋਂ ਬਾਹਰ ਗੰਦੇ ਨਾਲੇ ਤੇ ਝੁੱਗੀਆਂ ਪਾ ਬੈਠੇ ਲੋਕਾਂ ਨੂੰ ਹੋ ਲੈਂਦਾ ਹੈ..।
ਦਿਲੋਂ ਤਾਂ ਨਹੀਂ ਕਦੇ ਤੈਨੂੰ ਭੁੱਲਦੇ
ਜੇ ਧੜਕਣ ਹੀ ਰੁੱਕ ਗਈ ਤਾਂ ਮਾਫ ਕਰੀਂ
ਸਾਡੇ ਸੁਪਨੇ ਹੀ ਨੀ ਟੁੱਟੇ
ਸਾਡਾ ਦਿਲ ਵੀ ਟੁੱਟ ਕੇ ਚੂਰ ਹੋ ਗਿਆ
ਖੁਸ਼ ਰਹੀਏ ਵੀ ਕਿਵੇਂ ਸੱਜਣਾ
ਸਾਡਾ ਖਾਸ ਹੀ ਸਾਡੇ ਤੋਂ ਵੀ ਦੂਰ ਹੋ ਗਿਆ
ਵੇਖ ਕੇ ਸੋਹਣਾ ਮੁੱਖ
ਅਸੀਂ ਇਤਬਾਰ ਨਾ ਕਰਦੇ ,
ਓਹਦੀਆਂ ਝੂਠੀਆਂ ਕਸਮਾਂ ਦਾ
ਇਤਬਾਰ ਨਾ ਕਰਦੇ…
ਜੇ ਪਤਾ ਹੁੰਦਾ ਕਿ ਅਸੀਂ
ਸਿਰਫ ਮਜ਼ਾਕ ਓਹਦੇ ਲਈ ,
ਤਾਂ ਸੌਂਹ ਰੱਬ ਦੀ ਮਰ ਜਾਂਦੇ ,
ਪਰ ਕਦੀ ਪਿਆਰ ਨਾ ਕਰਦੇ
ਜਿੱਤ ਦੇ ਹੋਏ ਵੀ ਹਾਰ ਦੀ ਆ ਤੇਰੇ ਤੋਂ
ਤੈਨੂੰ ਚਾਹੁਨੀ ਆ ਤਾਹੀ ਜਾਨ ਵਾਰ ਦੀ ਆ ਤੇਰੇ ਤੋਂ
ਧੋਖਾ ਮਿਲਣਾ ਵੀ ਜਿੰਦਗੀ ਵਿਚ ਜ਼ਰੂਰੀ ਏ
ਪਿਆਰ ਵਿਚ ਤਾਂ ਹਰ ਕੋਈ ਅਖਾਂ ਬੰਦ ਕਰਕੇ
ਭਰੋਸਾ ਕਰ ਲੈਂਦਾ ਧੋਖਾ ਮਿਲਣ ਦੇ ਬਾਅਦ ਬੰਦਾ
ਜਾ ਤੇਰੇ ਹਵਾਲੇ ਕਿੱਤਾ ਸੱਜਣਾ ਸਾਹਾਂ ਵਾਲੀ ਡੋਰ ਨੂੰ,
ਸਾਂਭ ਕੇ ਰੱਖੀ ਸੱਜਣਾ ਅਸੀਂ ਚਾਹਿਆ ਨੀ ਕਿਸੇ ਹੋਰ ਨੂੰ।
ਰੋਦੇ ਵੀ ਬਹੁਤ ਨੇ ਸੁਰਮਾ ਵੀ ਡੁਲਣ ਨਹੀ ਦਿੰਦੇ
ਮਾਤਮ ਕਰਨ ਲਗਿਆ ਵੀ ਕਿੰਨਾਂ ਖਿਆਲ ਰੱਖਦੇ ਨੇ ਲੋਕ
“ਮਨਿੰਦਰ ਜੀ! (ਸ਼ਰਾਰਤੀ ਲਹਿਜੇ ’ਚ) ਹਰਜੀਤ ਅੱਜ ਦਫਤਰ ਨਹੀਂ ਆਇਆ??
ਕਿਉਂ??? ਕੰਮ ਸੀ?
‘‘ਆਇਐ…ਪਰ ਹੁਣ ਪਤਾ ਨਹੀਂ ਕਿੱਥੇ ਹੈ’’ ਤੇ ਉਸ ਦੀਆਂ ਉਂਗਲਾਂ ਫਿਰ ਟਾਈਪ ਤੇ ਨੱਚਣ ਲੱਗੀਆਂ…..
“ਮੇਰਾ ਇੱਕ ਮੈਸੇਜ ਕਨਵੇਅ ਕਰ ਦੇਣਾ ਕਿ ਉਹ ਸ਼ਾਮ ਨੂੰ ਮੈਨੂੰ ਜ਼ਰੂਰ ਮਿਲੇ ਮਨਿੰਦਰ ਦੇ ਕੋਲ ਨੂੰ ਹੁੰਦਿਆਂ ਓਸਨੇ ਕਿਹਾ। ਸਰਦਾਰ ਜੀ! (ਗੁੱਸੇ ਭਰੇ ਅੰਦਾਜ਼ `ਚ)
“ਅੱਜ ਤੇ ਮੈਂ ਤੁਹਾਡਾ ਇਹ ਸੰਦੇਸ਼ਾ ਲਾ ਦੇਵਾਂਗੀ ਪਰ ਅੱਗੋਂ ਲਈ ਮੈਨੂੰ ਬੁਲਾਓਣ ਤੋਂ ਜ਼ਰਾ ਸੰਕੋਚ ਕਰਨਾ
“ਤੁਸੀਂ ਮਾਈਂਡ ਕਰ ਗਏ…ਮੈਂ ਤਾਂ ਸਹਿਜ ਸੁਭਾ ਹੀ ਜਿਵੇਂ ਫਾਰਨ ਵਗੈਰਾ ਚ ਪੁਛ ਗਿਛ ਕਰ ਲੈਂਦੇ ਹਨ, ਪੁੱਛਿਆ ਸੀ?
‘‘ਪਰ ਸ੍ਰੀਮਾਨ ਜੀ! ਇਹ ਫਾਰਨ ਨਹੀਂ…ਇਹ ਬਠਿੰਡਾ ਹੈ ਤੇ ਫਿਰ ਓਹ ਟਾਈਪ ਦੀ ਟਿਕ ਟਿਕ ਵਿਚ ਗੁੰਮ ਗਈ।
ਜੁਲਾਈ-1976
ਕਹਾਣੀ ਚ ਨੀ ਤੂੰ ਹਕੀਕਤ ਚ ਚਾਹੀਦੀ ਹੈ
ਮੈਨੂੰ ਤੇਰੇ ਵਰਗੀ ਨੀ ਤੂੰ ਚਾਹੀਦੀ ਹੈ
ਕਿਤੇ ਇਸ਼ਕ ਨਾ ਹੋ ਜਾਵੇ
ਦਿਲ ਡਰਦਾ ਰਹਿੰਦਾ ਏ
ਪਰ ਤੈਨੂੰ ਮਿਲਨੇ ਨੂੰ
ਦਿਲ ਮਰਦਾ ਰਹਿੰਦਾ ਏ !!