ਇਤਿਹਾਸ ਬਣਨ ਵਾਲੇ ਲੋਕ, ਅਚਾਨਕ ਕੁੱਝ ਨਹੀਂ ਬਣਾਉਂਦੇ।
ਉਹ ਹਰ ਰੋਜ ਕੁੱਝ ਨਾ ਕੁੱਝ ਨਵਾਂ ਬਣਾਉਂਦੇ ਹਨ।
Sandeep Kaur
ਹਰ ਵੇਰ ਉਠ ਕੇ ਝੁਕ ਗਈ ਉਸ ਸ਼ੋਖ਼ ਦੀ ਨਜ਼ਰ
ਮੇਰੇ ਨਸੀਬ ਮੈ-ਕਸ਼ੋ ਕਿੰਨੇ ਖਰੇ ਰਹੇ
ਕਤਰੇ ਦੀ ਇਕੋ ਰੀਝ ਹੈ ਸਾਗਰ ਕਦੇ ਬਣਾਂ
ਅਸਲੇ ਤੋਂ ਐਪਰ ਆਦਮੀ ਕਿੱਦਾਂ ਪਰ੍ਹੇ ਰਹੇਕਿਰਪਾਲ ਸਿੰਘ ਪ੍ਰੇਸ਼ਾਨ
ਸਾਉਣ ਮਹੀਨਾ ਚੜ੍ਹ ਗਿਆ ਸਖੀਓ,
ਰੁੱਤ ਤੀਆਂ ਦੀ ਆਈ।
ਗੱਡੀ ਜੋੜ ਕੇ ਲੈਣ ਜੋ ਜਾਂਦੇ,
ਭੈਣਾਂ ਨੂੰ ਜੋ ਭਾਈ।
ਨੱਚਣ ਕੁੱਦਣ ਮਾਰਨ ਤਾੜੀ,
ਰੰਗਲੀ ਮਹਿੰਦੀ ਲਾਈ।
ਬਿਜਲੀ ਵਾਂਗੂੰ ਦੂਰੋਂ ਚਮਕੇ,
ਨੱਥ ਵਿਚ ਮਛਲੀ ਪਾਈ।
ਆਉਂਦੇ ਜਾਂਦੇ ਮੋਹ ਲਏ ਰਾਹੀ,
ਰਚਨਾ ਖੂਬ ਰਚਾਈ।
ਤੀਆਂ ਦੇਖਣ ਨੂੰ,
ਸਹੁਰੀਂ ਜਾਣ ਜੁਆਈ।
ਮਾਪਿਆਂ ਦੇ ਘਰ ਪਲੀ ਲਾਡਲੀ,
ਮਾਪਿਆਂ ਦੇ ਘਰ ਪਲੀ ਲਾਡਲੀ,
ਖਾਵਾਂ ਦੁੱਧ ਮਲਾਈਆਂ…
ਬਈ ਤੁਰਦੀ ਦਾ ਲੱਕ ਝੂਟੇ ਖਾਵੇ,
ਤੁਰਦੀ ਦਾ ਲੱਕ ਝੂਟੇ ਖਾਵੇ,
ਪੈਰੀਂ ਝਾਂਜਰਾਂ ਪਾਈਆਂ…
ਗਿੱਧੇ ਵਿੱਚ ਨੱਚਦੀ ਦਾ,
ਦੇਵੇ ਰੂਪ ਦੁਹਾਈਆਂ…
ਦਾਗ਼ ਮੱਚ ਉੱਠੇ ਜਿਗਰ ਦੇ ਮਨ ਦੇ ਅੰਦਰ ਐਤਕੀਂ।
ਸੜ ਗਿਆ ਘਰ ਦੇ ਚਿਰਾਗ਼ ਨਾਲ ਹੀ ਘਰ ਐਤਕੀਂ।ਤਖ਼ਤ ਸਿੰਘ (ਪ੍ਰਿੰ.)
ਜਿਸ ਮਨੁੱਖ ਕੋਲ ਵੀ ਸਖ਼ਤ ਮਿਹਨਤ,
ਇੱਛਾ ਸ਼ਕਤੀ ਤੇ ਕੰਮ ਪ੍ਰਤੀ ਸਮਰਪਣ ਹੈ
ਉਹ ਜ਼ਮੀਨ ਤੋਂ ਅਸਮਾਨ ਛੂਹ ਸਕਦਾ ਹੈ ।
ਵਲਵਲੇ ਖ਼ਾਮੋਸ਼ ਰੀਝਾਂ ਹਨ ਉਦਾਸ ਤਾਲਾ ਕੌਣ ਮੁਖ ‘ਤੇ ਲਾ ਗਿਆ
ਫਿੱਕਾ ਫਿੱਕਾ ਜਾਪਦਾ ਤੇਰਾ ਸ਼ਬਾਬ ਬੁਝ ਗਿਆ ਦੀਵਾ ਹਨੇਰਾ ਛਾ ਗਿਆਰਣਜੀਤ ਕਾਂਜਲਾ
ਪਿੰਡਾਂ ਵਿੱਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਸੈਹਣਾ।
ਸੈਹਣੇ ਪਿੰਡ ਵਿੱਚ ਪੈਂਦਾ ਗਿੱਧਾ,
ਕੀ ਗਿੱਧੇ ਦਾ ਕਹਿਣਾ।
ਕੱਲ੍ਹ ਨੂੰ ਆਪਾਂ ਵਿਛੜ ਜਾਵਾਂਗੇ,
ਫੇਰ ਕਦ ਰਲ ਕੇ ਬਹਿਣਾ।
ਭੁੱਲ ਜਾ ਲੱਗੀਆਂ ਨੂੰ,
ਮੰਨ ਲੈ ਭੌਰ ਦਾ ਕਹਿਣਾ।
ਏਧਰ ਕਣਕਾਂ,
ਓਧਰ ਕਣਕਾਂ,
ਵਿੱਚ ਕਣਕਾਂ ਦੇ ਗੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਵੇ ਮੈਂ ਨੱਚਾਂ ਹਾਣੀਆਂ,
ਖੇਤਾਂ ਦੇ ਬੰਨੇ-ਬੰਨੇ…
ਮੈਂ ਸਦਾ ਲੜਦਾ ਰਿਹਾ ਤੁਫ਼ਾਨ ਤੇ ਝੱਖੜਾਂ ਦੇ ਨਾਲ,
ਤੂੰ ਕਿਹੀ ਕਿਸ਼ਤੀ ਜੋ ਮੈਨੂੰ ਡੋਬ ਕੇ ਤਰਦੀ ਰਹੀ।ਸੁਖਦੇਵ ਸਿੰਘ ਗਰੇਵਾਲ
ਇਛਾਵਾਂ ਦੁੱਖ ਤੇ ਡਰ ਦਾ ਕਾਰਨ ਬਣਦੀਆਂ ਹਨ।
ਜੇ ਕੋਈ ਮਨੁੱਖ ਇੱਛਾ ਤੋਂ ਮੁਕਤ ਹੋ ਜਾਵੈ, ਤਾਂ ਦੁੱਖ ਤੇ
ਡਰ ਦੋਹਾਂ ਦੀ ਹੋਂਦ ਖ਼ਤਮ ਹੋ ਜਾਂਦੀ ਹੈ।
ਅੱਖਰ ਅੱਖਰ ਵਹਿ ਗਿਆ ਅੱਖਾਂ ‘ਚੋਂ ਤੇਰਾ ਨਾਮ
ਵਰਕਾ ਵਰਕਾ ਹੋ ਗਿਆ ਦਿਲ ਦੀ ਕਿਤਾਬ ਦਾ
ਹਾਸੇ ਹਾਸੇ ਵਿਚ ਹੀ ਇਸਨੂੰ ਫੋਲ ਬੈਠੀ ਮੈਂ
ਹਰ ਇਕ ਸਫ਼ਾ ਹੀ ਰੋ ਪਿਆ ਦਿਲ ਦੀ ਕਿਤਾਬ ਦਾਮਨਪ੍ਰੀਤ