ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀਂ ਆਂ
ਆਹ ਭਾਂਡੇ ਮਾਂਜਦੇ ਚਾਰ ਵੇ ਮੈਂ ਪੈਨੀਂ ਆਂ
ਸੂਹੇ ਵੇ ਚੀਰੇ ਵਾਲਿਆ ਗੱਲ ਮੋੜ ਨਾ ਦਈਂ
ਵਿੱਚ ਕੱਚਦੇ 3 ਗਲਾਸ ਵੀ ਆ ਤੋੜ ਨਾ ਦਈਂ
Sandeep Kaur
ਚਿੱਟਾ ਸਰਾਹਣਾ ਲਾਲ ਬਿਸਤਰਾ
ਆਪਾਂ ਪੈ ਜੀਏ ਰਲ ਕੇ
ਤੇਰੇ ਕਾਂਟਿਆਂ ਦੇ
ਗਿਣਦਾ ਰਾਤ ਨੂੰ ਮਣਕੇ।
ਚੋਰ ਕੁੱਤੀ ਰਲ ਕੇ ਕਰਦੇ ਨੇ ਵਪਾਰ,
ਰਾਜਨੀਤੀ ਹੋ ਗਈ ਦਮਦਾਰ ਵੇਖਰਣਜੀਤ ਸਿੰਘ ਧੂਰੀ
ਕਿਸੇ ਨੂੰ ਬਣੀ-ਬਣਾਈ ਜ਼ਿੰਦਗੀ ਜਿਉਣ ਲਈ ਨਹੀਂ ਮਿਲਦੀ,
ਇਸਨੂੰ ਜਿਉਣ ਲਾਇਕ ਬਣਾਉਣਾ ਪੈਂਦਾ ਹੈ।
ਸਰ ਵਿੰਸਟਨ ਚਰਚਿਲ
ਕਿਸੇ ਦਿਨ ਉੱਡ ਜਾਣਾ ਹੈ ਉਹਨਾਂ ਨੇ ਵੀ ਹਵਾ ਬਣ ਕੇ
ਜੋ ਅਪਣੇ ਘਰ ‘ਚ ਬੈਠੇ ਨੇ ਜਮਾਨੇ ਦੇ ਖ਼ੁਦਾ ਬਣ ਕੇ
ਮੈਂ ਸੁਣਿਆਂ ਮੰਗਦਾ ਹੈ ਆਸਰਾ ਪਰਛਾਵਿਆਂ ਕੋਲੋਂ
ਜੋ ਰਹਿੰਦਾ ਸੀ ਹਰਿਕ ਬੇ-ਆਸਰੇ ਦਾ ਆਸਰਾ ਬਣ ਕੇਪ੍ਰੇਮ ਅਬੋਹਰਵੀ
ਮਾਏ ਤੂੰ ਮੇਰਾ ਦੇਹ ਮੁਕਲਾਵਾ,
ਬਾਰ ਬਾਰ ਸਮਝਾਵਾਂ।
ਚੁੱਲ੍ਹੇ ਚੌਂਤਰੇ ਸਾਰੇ ਢਹਿ ਗਏ।
ਸੁੰਨੀਆਂ ਪਈਆਂ ਸਬਾਤਾਂ,
ਮੇਰੇ ਯਾਰ ਦੀਆਂ,
ਕੌਣ ਕਟਾਊ ਰਾਤਾਂ।
ਧਾਵੇ ਧਾਵੇ ਧਾਵੇ…
ਰਾਹ ਜਗਰਾਵਾਂ ਦੇ,
ਮੁੰਡਾ ਪੜ੍ਹਨ ਸਕੂਲੇ ਜਾਵੇ,
ਰਾਹ ਵਿਚ ਕੁੜੀ ਦਿਸਗੀ,
ਮੁੰਡਾ ਵੇਖ ਕੇ ਨੀਵੀਆਂ ਪਾਵੇ,
ਜਦ ਕੁੜੀ ਦੂਰ ਲੰਘ ਗਈ,
ਮੁੰਡਾ ਦੱਬ ਕੇ ਚੀਕਾਂ ਮਾਰੇ,
ਫੇਲ ਕਰਾ ਤਾ ਨੀ…
ਤੈਂ ਲੰਮੀਏ ਮੁਟਿਆਰੇ
ਗਨੇਰੀਆਂ-ਗਨੇਰੀਆਂ-ਗਨੇਰੀਆਂ
ਕਾਲੀ ਪੱਗ ਨਾ ਬੰਨ੍ਹ ਕੇ
ਤੈਨੂੰ ਨਜ਼ਰਾਂ ਲੱਗਣਗੀਆਂ ਮੇਰੀਆਂ।
ਤੂੰ ਵਿਦਾ ਹੋਇਉਂ ਮੇਰੇ ਦਿਲ ’ਤੇ ਉਦਾਸੀ ਛਾ ਗਈ।
ਪੀੜ ਦਿਲ ਦੀ ਬੂੰਦ ਬਣ ਕੇ ਅੱਖੀਆਂ ਵਿੱਚ ਆ ਗਈ।
ਇਸ਼ਕ ਨੂੰ ਸੌਗਾਤ ਜਿਹੜੀ ਪੀੜ ਸੈਂ ਤੂੰ ਦੇ ਗਿਉਂ,
ਅੰਤ ਉਹੀ ਪੀੜ ‘ਸ਼ਿਵ’ ਨੂੰ ਖਾਂਦੀ-ਖਾਂਦੀ ਖਾ ਗਈ।ਸ਼ਿਵ ਕੁਮਾਰ ਬਟਾਲਵੀ
ਕਾਮਯਾਬ ਲੋਕ ਹਮੇਸ਼ਾ ਅੱਗੇ ਵੱਧਦੇ ਰਹਿੰਦੇ ਹਨ,
ਉਹ ਗਲਤੀਆਂ ਕਰਦੇ ਹਨ ਪਰ ਕਦੇ ਹਾਰ ਮੰਨ ਕੇ ਭੱਜਦੇ ਨਹੀਂ
ਇਸ਼ਕ ਦੀ ਬਾਤ ਸੁਣਾਉਂਦੇ ਵੀ ਹਯਾ ਆਉਂਦੀ ਹੈ
ਹੁਸਨ ਦਾ ਜ਼ਿਕਰ ਚਲਾਉਂਦੇ ਵੀ ਹਯਾ ਆਉਂਦੀ ਹੈ
ਅੱਜ ਦੇ ਇਨਸਾਨ ਦਾ ਕਿਰਦਾਰ ਹੈ ਐਨਾ ਨੀਵਾਂ
ਅਜ ਤਾਂ ਇਨਸਾਨ ਕਹਾਉਂਦੇ ਵੀ ਹਾਯਾ ਆਉਂਦੀ ਹੈਜਨਾਬ ਦੀਪਕ ਜੈਤੋਈ
ਨੌਕਰ ਨੂੰ ਧੀ ਦੇਈਂ ਨਾ ਬਾਬਲਾ,
ਹਾਲੀ ਪੁੱਤਰ ਬਥੇਰੇ।
ਨੌਕਰ ਨੇ ਤਾਂ ਮੋਢੇ ਧਰ ਲੀ ਲੋਈ,
ਤੀਵੀਂ ਨੌਕਰ ਦੀ,
ਰੰਡੀਆਂ ਬਰੋਬਰ ਹੋਈ।