ਸਿਵਿਆਂ ਦੀ ਜੋ ਅੱਗ ਤੇ ਨਿੱਤ ਰਿੰਨ੍ਹ ਪਕਾਵੇ
ਇਕ ਦਿਨ ਏਸੇ ਅੱਗ ਦੀ ਭੇਟਾ ਚੜ੍ਹ ਜਾਵੇ
Sandeep Kaur
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਰੂੜਾ।
ਉਥੋਂ ਦੀ ਇਕ ਨਾਰ ਸੁਣੀਂਦੀ,
ਕਰਦੀ ਗੋਹਾ ਕੂੜਾ।
ਆਉਂਦੇ ਜਾਂਦੇ ਨੂੰ ਦੁੱਧ ਪਿਲਾਉਂਦੀ,
ਡਾਹੁੰਦੀ ਪਲੰਘ ਪੰਘੂੜਾ।
ਬਾਂਹ ਛੱਡ ਵੇ ਮਿੱਤਰਾ,
ਟੁੱਟ ਗਿਆ ਕੱਚ ਦਾ ਚੂੜਾ।
ਸੁਣ ਵੇ ਮੁੰਡਿਆ ਕੈਂਠੇ ਵਾਲਿਆ,
ਖੂਹ ਟੋਭੇ ਨਾਂ ਜਾਈਏ
ਵੇ ਖੂਹ ਟੋਭੇ ਤੇਰੀ ਹੋਵੇ ਚਰਚਾ……
ਚਰਚਾ ਨਾਂ ਕਰਵਾਈਏ
ਵੇ ਜਿਸਦੀ ਬਾਂਹ ਫ਼ੜੀਏ,
ਸਿਰ ਦੇ ਨਾਲ ਨਿਭਾਈਏ
ਵੇ ਜਿਸ ਦੀ ਬਾਂਹ ਫੜੀਏ.
ਕੋਈ ਨਾ ਕੋਈ ਤੇ ਸਭ ਨੂੰ ਚਸਕਾ ਲੱਗਾ ਏ,
‘ਸ਼ਾਹਿਦ’ ਨੂੰ ਲਹਿਜ਼ੇ ਦਾ ਚਸਕਾ ਲਾਉਣ ਦਿਉ।ਹਮਾਯੂੰ ਪਰਵੇਜ਼ ਸ਼ਾਹਿਦ (ਪਾਕਿਸਤਾਨ)
ਊਠਾਂ ਵਾਲਿਓ ਵੇ
ਊਠ ਲੱਦੇ ਨੇ ਲਹੌਰ ਨੂੰ
ਕੱਲੀ ਕੱਤਾਂ ਵੇ
ਘਰ ਘੱਲਿਓ ਮੇਰੇ ਭੌਰ ਨੂੰ।
ਖ਼ੰਜਰ ਲਿਸ਼ਕੇ, ਖ਼ੂਨ ਵਗਾਏ, ਚਾਨਣ ਹੋਇਆ ਤਾਂ ਡਿੱਠਾ
ਇਕ ਪਾਸੇ ਸੀ ਖੜਾ ਜਨੇਊ ਦੂਜੇ ਪਾਸੇ ਅੱਲਾ ਸੀਹਰਭਜਨ ਸਿੰਘ ਹੁੰਦਲ
ਤੇਰੀ ਖਾਤਰ ਰਿਹਾ ਕੁਮਾਰਾ,
ਜੱਗ ਤੋਂ ਛੜਾ ਅਖਵਾਇਆ।
ਨੱਤੀਆਂ ਵੇਚ ਕੇ ਖੋਪਾ ਲਿਆਂਦਾ,
ਤੇਰੀ ਝੋਲੀ ਪਾਇਆ।
ਜੇ ਡਰ ਮਾਪਿਆਂ ਦਾ,
ਪਿਆਰ ਕਾਸ ਤੋਂ ਪਾਇਆ।
ਨਿਦੋ-ਜਿੰਦੋ ਸਕੀਆਂ ਭੈਣਾਂ ,
ਦਿਓਰ-ਜੇਠ ਨੂੰ ਵਿਆਹਿਆ.,
ਦਿਓਰ ਤਾ ਕਹਿੰਦਾ ਮੇਰੀ ਸੋਹਣੀ.,
ਬੱਲੇ…..
ਦਿਓਰ ਤਾ ਕਹਿੰਦਾ ਮੇਰੀ ਸੋਹਣੀ.,
ਜੇਠ ਕਰੇ ਚਤਰਾਈਆਂ.,
ਬਾਲੀ ਸੋਹਣੀ ਦੇ ਵੰਗਾਂ ਮੇਚ ਨਾ ਆਇਆ,
ਬਾਲੀ ਸੋਹਣੀ ਦੇ ਵੰਗਾਂ ਮੇਚ ਨਾ ਆਇਆ…
ਉੱਚਾ ਉੱਡਣਾ ਸੀ ਚਾਹਿਆ ਉਕਾਬਾਂ ਵਾਂਗਰਾਂ।
ਕੀਤੇ ਕੈਦ ਅਲਮਾਰੀ ’ਚ ਕਿਤਾਬਾਂ ਵਾਂਗਰਾਂ।ਹਾਕਮ ਸਿੰਘ ਨੂਰ
ਉਠਾਂ ਵਾਲਿਓ ਵੇ
ਊਠ ਲੱਦੇ ਨੇ ਥੱਲੀ ਨੂੰ
ਆਪ ਚੜ੍ਹ ਗਿਆ ਰੇਲ
ਮੈਨੂੰ ਛੱਡ ਗਿਆ ਕੱਲੀ ਨੂੰ।
ਜਿਦ੍ਹਾ ਸੀਨਾ ਧੜਕਦਾ ਸੀ ਤਿਰੇ ਹੀ ਇੰਤਜ਼ਾਰ ਅੰਦਰ
ਤੇਰਾ ਖ਼ੰਜਰ ਉਦ੍ਹੇ ਸੀਨੇ ‘ਚ ਉਤਰ ਗਿਆ ਉਏ ਹੁਏਅਮਰਜੀਤ ਸਿੰਘ ਸੰਧੂ
ਅੱਟੀਆਂ-ਅੱਟੀਆਂ-ਅੱਟੀਆਂ,
ਤੇਰਾ ਮੇਰਾ ਇਕ ਮਨ ਸੀ,
ਤੇਰੀ ਮਾਂ ਨੇ ਦਰਾਤਾਂ ਰੱਖੀਆਂ।
ਤੈਨੂੰ ਦੇਵੇ ਦੁੱਧ ਲੱਸੀਆਂ,
ਮੈਨੂੰ ਕੌੜੇ ਤੇਲ ਦੀਆਂ ਮੱਠੀਆਂ।
ਤੇਰੇ ਵਿਚੋਂ ਮਾਰੇ ਵਾਸ਼ਨਾ,
ਪੱਲੇ ਲੌਂਗ ਲੈਚੀਆਂ ਰੱਖੀਆਂ।
ਤੇਰੇ ਫਿਕਰਾਂ ‘ਚ,
ਰੋਜ਼ ਘਟਾਂ ਤਿੰਨ ਰੱਤੀਆਂ।