ਅੱਖਰ ਜੋਤ ਹੈ ਅੱਖਰ ਦੀਵਾ ਅੱਖਰ ਚੰਨ ਸਿਤਾਰਾ ਹੈ
ਅੱਖਰ ਦੇ ਵਿਚ ਲੁਕਿਆ ਯਾਰਾ ਇਹ ਬ੍ਰਹਿਮੰਡ ਹੀ ਸਾਰਾ ਹੈ
Sandeep Kaur
ਬਾਰੀਂ ਬਰਸੀਂ ਖੱਟਣ ਗਿਆ ਸੀ,
ਕੀ ਖੱਟ ਲਿਆਇਆ ?
ਖੱਟ ਕੇ ਲਿਆਂਦੀ ਦਾਤੀ।
ਪਿੰਡਾ ਮੇਰਾ ਰੇਸ਼ਮ ਦਾ,
ਮੇਰੇ ਦਿਉਰ ਦੀ ਮਖਮਲੀ ਛਾਤੀ।
ਜੇ ਮੁੰਡਿਆ ਮੈਨੂੰ ਨੱਚਦੀ ਦੇਖਣਾ
ਧਰਤੀ ਨੂੰ ਕਲੀ ਕਰਾਦੇ,
ਨੱਚੂਗੀ ਸਾਰੀ ਰਾਤ,
ਵੇ ਜਾ ਝਾਂਜਰ ਕੀਤੋ ਲਿਆ ਦੇ,
ਨੱਚੂਗੀ ……..,
ਬਣਾ ਲਉ ਡੈਮ ਲੱਖ ਕਰ ਲਉ ਯਤਨ ਰੋਕਣ ਦੇ ਲੱਖ ਵਾਰੀ,
ਮੈਂ ਜਾਣੈ ਅੰਤ ਮਾਰੂਥਲ ਨੂੰ ਮਹਿਕਾਵਣ ਨਦੀ ਆਖੇ।ਕਰਤਾਰ ਸਿੰਘ ਕਾਲੜਾ
ਆਪਦੇ ਬਾਰ ਨੂੰ ਤਖਤ ਲਵਾ ਲਏ
ਮੇਰੇ ਬਾਰ ਨੂੰ ਸਰੀਏ
ਜੇਠ ਜੀ ਦੀ ਵਾਰੀ
ਦੂਰ ਖੜ੍ਹੇ ਗੱਲ ਕਰੀਏ।
ਆਪਣੇ ਆਪ ਨੂੰ ਕਮਜ਼ੋਰ ਅਤੇ ਹਾਰਿਆ
ਸਮਝਣਾ ਜੀਵਨ ਦਾ ਸਭ ਤੋਂ ਵੱਡਾ ਪਾਪ ਹੈ।
ਸੁਣ ਕੇ ਸ਼ਾਇਰੀ ਔਰਤ ਮੂੰਹੋਂ ਹੋਇਆ ਮਰਦ ਹੈਰਾਨ
ਔਰਤ ਮਰਦ ਦਾ ਰਿਸ਼ਤਾ ਕੀ ਹੈ ਡੂੰਘਾ ਮਰਦ ਪਸ਼ੇਮਾਨ
ਮਰਦ ਨੇ ਤੱਕੇ ਪਹਿਲੀ ਵਾਰੀ ਸੁਖ਼ਨ ਦੇ ਇਹ ਨਿਸ਼ਾਨ
ਕੈਸੇ ਕੈਸੇ ਬੋਲ ‘ਅਲਾਵੇ ਇਸ ਤੀਵੀਂ ਦੀ ਜ਼ਬਾਨਸਵਰਾਜਬੀਰ
ਨਹੀਂ ਤਾਂ ਦਿਉਰਾ ਅੱਡ ਤੂੰ ਹੋ ਜਾ,
ਨਹੀਂ ਕਢਾ ਲੈ ਕੰਧ ਵੇ।
ਮੈਂ ਬੁਰੀ ਕਰੂੰਗੀ,
ਆਕੜ ਕੇ ਨਾ ਲੰਘ ਵੇ।
ਅੱਜ ਤੋਂ ਭਾਬੀ ਨੇਮ ਚੁਕਾ ਲੈ,
ਜੇ ਘਰ ਵੜ ਗਿਆ ਤੇਰੇ।
ਨੀ ਪਾਣੀ ਦੀ ਤੂੰ ਚੂਲੀ ਭਰਾ ਲੈ,
ਹੱਥ ਵਿਚ ਗੜਬੀ ਮੇਰੇ।
ਜੇ ਮੈਂ ਮਰ ਗਿਆ ਨੀ,
ਵਿੱਚ ਬੋਊਗਾ ਤੇਰੇ।
ਟੱਲੀ,
ਨੀ ਮਾਂ ਦੀ ਕਮਲੀ
ਸੌਹਰੇ ਚੱਲੀ,
ਨੀ ਮਾਂ …….,
ਸਾਡੀ ਮੰਦੀ ਹਾਲਤ ’ਤੇ ਮਣ ਮਣ ਦੇ ਹਉਕੇ ਭਰਦੇ ਨੇ।
ਨੇਤਾ ਸਾਡੇ ਸੁੱਖਾਂ ਖਾਤਰ ਕਿੰਨੀ ਮਿਹਨਤ ਕਰਦੇ ਨੇ।ਪ੍ਰੇਮ ਸਿੰਘ ਮਸਤਾਨਾ
ਆਪਣੇ ਬਾਰ ਨੂੰ ਤਖਤੇ ਲਵਾ ਲਏ
ਮੇਰੇ ਬਾਰ ਨੂੰ ਖਿੜਕੀ
ਜਾ ਮੈਂ ਨਿਆਣੀ ਸੀ
ਤਾਹੀਂ ਜੇਠ ਨੇ ਝਿੜਕੀ
ਜ਼ਖ਼ਮ ਪੈਰਾਂ ਦਾ ਪੈਰਾਂ ਨੂੰ ਭਾਰੀ ਅਜੇ,
ਸੂਲੀਆਂ ਦਾ ਸਫ਼ਰ ਵੀ ਜਾਰੀ ਅਜੇ
ਖ਼ੌਰੇ ਕਿੰਨੇ ਹਨੇਰੇ ਨੇ ਬਾਕੀ ਪਏ,
ਰਾਤ ਪਲ ਕੁ ਹੀ ਆਪਾਂ ਗੁਜ਼ਾਰੀ ਅਜੇਜਸਵਿੰਦਰ ਮਾਨ