ਜਿਹੜਾ ਬੰਦਾ ਬੁਰੇ ਹਾਲਾਤਾਂ ਵਿੱਚੋਂ ਲੰਘ ਕੇ ਸਫ਼ਲ ਹੁੰਦਾ ਹੈ
ਉਹ ਕਦੇ ਕਿਸੇ ਦਾ ਬੁਰਾ ਨਹੀਂ ਕਰ ਸਕਦਾ
Sandeep Kaur
ਜੰਗਲ ਦੇ ਸੁੱਖੇ ਪੱਤੇ ਵਰਗੇ ਬਣੋਂ
ਖ਼ੁਦ ਜਲੋ ਤਾਂ ਹੋਰਾਂ ਨੂੰ ਵੀ ਜਲਾਉਣ ਦੀ ਔਕਾਤ ਰੱਖੋ
ਚੁਗਲੀ ਦੀ ਅੱਗ ਨਾਲ ਦੂਸਰੇ ਦਾ ਘਰ ਫੂਕ ਕੇ
ਤਮਾਸ਼ਾ ਦੇਖਣ ਵਾਲੇ ਤੋ ਆਪਣੀ ਵਾਰੀ ਆਉਣ ਤੇ
ਫਿਰ ਖੁੱਲ ਕੇ ਰੋਇਆ ਵੀ ਨੀ ਜਾਂਦਾ
ਮੁੜ ਆਉਣਾ ਨੀਂ ਓਹਨਾ ਬੀਤੇ ਵਕਤਾਂ ਨੇਂ ਜੋ ਬਣ ਹਵਾਵਾ ਗੁਜ਼ਰੇ ਨੇ
ਤੂੰ ਸੱਚ ਮੰਨ ਕੇ ਬਹਿ ਗਿਆ ਜੋ ਬੋਲ ਬਣ ਅਫਵਾਹਾ ਗੁਜ਼ਰੇ ਨੇ
ਅੱਖਾਂ ਚ’ ਨੀਂਦ ਬਹੁਤ ਹੈ ਪਰ ਸੋਣਾ ਨਹੀਂ ਹੈ
ਏਹੀ ਵਕ਼ਤ ਆ ਕੁੱਝ ਕਰ ਵਿਖਾਉਣ ਦਾ ਮੇਰੇ ਦੋਸਤ
ਇਹਨੂੰ ਗਵਾਉਣਾ ਨਹੀਂ ਹੈ
ਉਹ ਵਕ਼ਤ ਦਾ ਖੇਲ ਸੀ ਜੌ ਬੀਤ ਗਿਆ
ਹੁਣ ਅਸੀਂ ਖੇਡਾਂਗੇ ਤੇ ਵਕ਼ਤ ਦੇਖੁਗਾ
ਵਕਤ ਕਦੇ ਕਿਸੇ ਦਾ ਇੱਕੋ ਜਿਹਾ ਨਹੀਂ ਰਹਿੰਦਾ
ਉਨ੍ਹਾਂ ਨੂੰ ਵੀ ਰੋਣਾ ਪੈਂਦਾ ਹੈ ਜੋ ਦੂਜਿਆ ਨੂੰ ਰਵਾਉਂਦੇ ਹਨ
ਜਿੰਦਗੀ ਵਿੱਚ ਫਿਰ ਮਿਲੇ ਜੇ ਆਪਾਂ ਦੇਖ ਕੇ ਨਜ਼ਰਾਂ ਨਾਂ ਝੁਕਾ ਲਵੀਂ
ਕਿਤੇ ਵੇਖਿਆ ਲਗਦਾ ਯਾਰਾਂ ਬਸ ਇਨਾਂ ਕਹਿ ਕੇ ਬੁਲਾ ਲਵੀਂ
ਸਕੂਨ ਇੱਕ ਅਜਿਹੀ ਦੌਲਤ ਹੈ
ਜੋ ਹਰ ਕਿਸੇ ਦੇ ਨਸੀਬ ‘ਚ ਨਹੀਂ ਹੁੰਦੀ
ਉੱਡ ਗਈਆਂ ਨੀਂਦ ਰਾਤ ਦੀ
ਜਦੋਂ ਆਪਣਿਆਂ ਨੇਂ ਗੱਲ ਕੀਤੀ ਔਕਾਤ ਦੀ
ਰੱਬ ਦੀ ਅਦਾਲਤ ਦੀ ਵਕਾਲਤ ਬੜੀ ਨਿਆਰੀ ਹੈ
ਤੂੰ ਚੁੱਪ ਰਹਿ ਕੇ ਕਰਮ ਕਰ ਤੇਰਾ ਮੁਕੱਦਮਾ ਜਾਰੀ ਹੈ
ਰਾਹ ਤਾਂ ਤੂੰ ਬਦਲੇ ਸੀ ਕਮਲੀਏ,
ਯਾਰ ਤਾਂ ਅੱਜ ਵੀ ਉਥੇ ਹੀ ਖੜੇ ਨੇ