ਕਿਸੇ ਨੂੰ ਸੁੱਟਣ ਦੀ ਜਿੱਦ ਨੀ ਰੱਖੀ
ਬਸ ਖੁਦ ਨੂੰ ਬਣਾਉਣ ਦਾ ਜਨੂੰਨ ਰੱਖਿਆ।
ਕਿਸੇ ਨੂੰ ਸੁੱਟਣ ਦੀ ਜਿੱਦ ਨੀ ਰੱਖੀ
ਬਸ ਖੁਦ ਨੂੰ ਬਣਾਉਣ ਦਾ ਜਨੂੰਨ ਰੱਖਿਆ।
ਪਹਿਲਾਂ ਸ਼ੌਕ ਪੂਰੇ ਕਰਦੇ ਸੀ
ਹੁਣ ਪੈਰ ਪਾ ਲਿਆ ਏ ਮੈਦਾਨ ।
ਹੁਣ ਰੀਸ ਵੀ ਪੁੱਤ ਤੇਰੇ ਤੋ ਹੋਣੀ ਨੀ
ਜਿੱਤ ਲੈ ਕੇ ਜਾਵਾਂਗੇ ਨਾਲ ਸ਼ਮਸ਼ਾਨ ‘ਚ ।
ਪੁਰਾਣੇ ਸਮੇਂ ਦੀ ਗੱਲ ਹੈ। ਇੱਕ ਜੰਗਲ ਵਿੱਚ ਠੰਢੇ ਅਤੇ ਸਾਫ਼ ਪਾਣੀ ਦਾ ਤਲਾਬ ਸੀ। ਉਸ ਤਲਾਬ ਦੇ ਆਲੇ-ਦੁਆਲੇ ਕੁਝ ਖ਼ਰਗੋਸ਼ ਵੀ ਰਹਿੰਦੇ ਸਨ। ਜਦ ਵੀ ਖ਼ਰਗੋਸ਼ਾਂ ਨੂੰ ਪਿਆਸ ਲੱਗਦੀ ਤਾਂ ਉਹ ਉਸੇ ਤਲਾਬ ਤੋਂ ਪਾਣੀ ਪੀ ਕੇ ਆਪਣੀ ਪਿਆਸ ਬੁਝਾਉਂਦੇ ਸਨ। ਫਿਰ ਇੱਕ ਦਿਨ ਹਾਥੀਆਂ ਦਾ ਇੱਕ ਝੁੰਡ ਉਸ ਜੰਗਲ ਵਿੱਚ ਆਇਆ। ਹਾਥੀ ਵੀ ਰੋਜ਼ਾਨਾ ਉਸੇ ਤਲਾਬ ਦਾ ਪਾਣੀ ਪੀਣ ਲੱਗੇ। ਖ਼ਰਗੋਸ਼ਾਂ ਨੂੰ ਹਾਥੀਆਂ ਦਾ ਆਉਣਾ ਚੰਗਾ ਨਹੀਂ ਲੱਗਿਆ ਕਿਉਂਕਿ ਹੁਣ ਉਹ ਆਪਣੀ ਮਰਜ਼ੀ ਨਾਲ ਜਦ ਵੀ ਚਾਹੁਣ ਪਾਣੀ ਨਹੀਂ ਪੀ ਸਕਦੇ ਸਨ। ਖ਼ਰਗੋਸ਼ ਜਦ ਵੀ ਤਲਾਬ ਦੇ ਕੋਲ ਜਾਂਦੇ ਤਾਂ ਉਨ੍ਹਾਂ ਨੂੰ ਕੁਝ ਹਾਥੀ ਤਲਾਬ ਦੇ ਕੋਲ ਜ਼ਰੂਰ ਮਿਲਦੇ ਸਨ। ਇਸ ਲਈ ਖ਼ਰਗੋਸ਼ ਤਲਾਬ ਦੇ ਕੋਲ ਜਾਣ ਤੋਂ ਝਿਜਕਦੇ ਸਨ। ਇਸ ਤੋਂ ਇਲਾਵਾ ਹਾਥੀ ਉਸ ਤਲਾਬ ਨੂੰ ਗੰਦਾ ਵੀ ਕਰਦੇ ਸਨ।
ਇੱਕ ਦਿਨ ਸਾਰੇ ਖ਼ਰਗੋਸ਼ਾਂ ਨੇ ਇਸ ਹਾਲਤ ਤੋਂ ਛੁਟਕਾਰਾ ਪਾਉਣ ਲਈ ਆਪਸ ਵਿੱਚ ਮਸ਼ਵਰਾ ਕੀਤਾ। ਇੱਕ ਬੁੱਢੇ ਅਤੇ ਬੁੱਧੀਮਾਨ ਖ਼ਰਗੋਸ਼ ਨੇ ਕਿਹਾ, ‘‘ਮੈਂ ਇਸ ਸਮੱਸਿਆ ਦਾ ਹੱਲ ਲੱਭ ਲਿਆ ਹੈ। ਮੈਂ ਛੇਤੀ ਹੀ ਇਹੋ ਜਿਹਾ ਕਦਮ ਚੁੱਕਾਂਗਾ ਕਿ ਹਾਥੀ ਕਦੇ ਵੀ ਤਲਾਬ ਦੇ ਕੋਲ ਨਹੀਂ ਆਉਣਗੇ।’’ ਬਾਕੀ ਖ਼ਰਗੋਸ਼ਾਂ ਨੇ ਹੈਰਾਨੀ ਨਾਲ ਪੁੱਛਿਆ, ‘‘ਉਹ ਕਿਵੇਂ?’’
ਬੁੱਢੇ ਖ਼ਰਗੋਸ਼ ਨੇ ਕਿਹਾ, ‘‘ਮੇਰੇ ਕੋਲ ਇੱਕ ਜੁਗਤ ਹੈ। ਛੇਤੀ ਹੀ ਤੁਹਾਨੂੰ ਸਾਰਿਆਂ ਨੂੰ ਮੇਰੀ ਜੁਗਤ ਦਾ ਪਤਾ ਲੱਗ ਜਾਏਗੀ। ਮੈਂ ਅੱਜ ਰਾਤ ਪਹਾੜ ’ਤੇ ਜਾਊਂਗਾ ਅਤੇ ਹਾਥੀਆਂ ਨਾਲ ਗੱਲਬਾਤ ਕਰੂੰਗਾ। ਮੈਨੂੰ ਆਸ ਹੈ ਕਿ ਹਾਥੀ ਮੇਰੀਆਂ ਗੱਲਾਂ ਮੰਨ ਲੈਣਗੇ ਅਤੇ ਇੱਥੋਂ ਚਲੇ ਜਾਣਗੇ।’’ ਹੋਰਨਾਂ ਖ਼ਰਗੋਸ਼ਾਂ ਨੂੰ ਬੁੱਢੇ ਖ਼ਰਗੋਸ਼ ਦੀ ਗੱਲ ’ਤੇ ਵਿਸ਼ਵਾਸ ਸੀ। ਇਸ ਲਈ ਉਹ ਸਾਰੇ ਇੱਕ ਵਾਰ ਬੇਫ਼ਿਕਰ ਹੋ ਗਏ। ਉਸ ਰਾਤ ਚੌਦਵੀਂ ਦਾ ਚੰਦ ਆਪਣੀ ਚਮਕ ਬਿਖੇਰ ਰਿਹਾ ਸੀ। ਬੁੱਢਾ ਖ਼ਰਗੋਸ਼ ਪਹਾੜ ’ਤੇ ਜਾ ਕੇ ਉੱਚੀ ਆਵਾਜ਼ ਵਿੱਚ ਬੋਲਣ ਲੱਗਿਆ,‘‘ਹਾਥੀਓ, ਮੈਂ ਚੰਦਰਮਾ ਦਾ ਦੂਤ ਹਾਂ ਅਤੇ ਉਸ ਵੱਲੋਂ ਤੁਹਾਡੇ ਨਾਲ ਗੱਲ ਕਰਨ ਆਇਆ ਹਾਂ। ਚੰਦਰਮਾ ਨੇ ਹੁਕਮ ਦਿੱਤਾ ਹੈ ਕਿ ਕਿਸੇ ਵੀ ਹਾਥੀ ਨੂੰ ਤਲਾਬ ਦੇ ਨੇੜੇ ਹੋਣ ਦੀ ਆਗਿਆ ਨਹੀਂ ਹੈ ਕਿਉਂਕਿ ਤਲਾਬ ’ਤੇ ਖ਼ਰਗੋਸ਼ਾਂ ਦਾ ਅਧਿਕਾਰ ਹੈ। ਚੰਦਰਮਾ ਵੀ ਖ਼ਰਗੋਸ਼ਾਂ ਦੇ ਨਾਲ ਹੈ। ਮੈਂ ਉਸ ਦਾ ਦੂਤ ਹਾਂ ਅਤੇ ਉਸ ਦਾ ਸੁਨੇਹਾ ਤੁਹਾਡੇ ਤਾਈਂ ਪਹੁੰਚਾ ਰਿਹਾ ਹਾਂ। ਤਲਾਬ ’ਤੇ ਚੰਦਰਮਾ ਅਤੇ ਖ਼ਰਗੋਸ਼ਾਂ ਦਾ ਅਧਿਕਾਰ ਹੈ। ਅੱਜ ਤੋਂ ਬਾਅਦ ਤੁਸੀਂ ਤਲਾਬ ਦੇ ਨੇੜੇ ਨਾ ਢੁਕਣਾ। ਜੇਕਰ ਤੁਸੀਂ ਤਲਾਬ ਦੇ ਕੋਲ ਗਏ ਤਾਂ ਚੰਦਰਮਾ ਤੁਹਾਨੂੰ ਅੰਨ੍ਹਾ ਕਰ ਦੇਵੇਗਾ। ਮੇਰੀ ਗੱਲ ਨੂੰ ਝੂਠ ਨਾ ਸਮਝੋ। ਜੇ ਮੇਰੀ ਗੱਲ ’ਤੇ ਯਕੀਨ ਨਹੀਂ ਤਾਂ ਅੱਜ ਰਾਤ ਪਾਣੀ ਪੀਣ ਲਈ ਤਲਾਬ ਦੇ ਕੋਲ ਜਾਵੋ। ਜਦ ਤੁਸੀਂ ਤਲਾਬ ਵਿੱਚ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਚੰਦਰਮਾ ਕਿੰਨਾ ਗੁੱਸੇ ਵਿੱਚ ਹੈ। ਮੈਂ ਜੋ ਕਹਿ ਰਿਹਾ ਹਾਂ ਉਹ ਤੁਹਾਡੇ ਭਲੇ ਵਿੱਚ ਹੈ। ਬਿਹਤਰ ਹੋਵੇਗਾ ਕਿ ਤੁਸੀਂ ਇੱਥੋਂ ਚਲੇ ਜਾਵੋ।’’
ਆਪਣੀ ਗੱਲ ਕਹਿਣ ਤੋਂ ਬਾਅਦ ਬੁੱਢਾ ਖਰਗੋਸ਼ ਪਹਾੜ ਤੋਂ ਹੇਠਾਂ ਉੱਤਰ ਕੇ ਆਪਣੇ ਸਾਥੀਆਂ ਕੋਲ ਪਹੁੰਚ ਗਿਆ ਅਤੇ ਉਨ੍ਹਾਂ ਨੂੰ ਕਿਹਾ, ‘‘ਹੁਣ ਬੈਠ ਕੇ ਆਪਣੀ ਜੁਗਤ ਦਾ ਨਤੀਜਾ ਦੇਖਦੇ ਹਾਂ। ਪ੍ਰਾਰਥਨਾ ਕਰੋ ਕਿ ਹਾਥੀਆਂ ਨੇ ਮੇਰੀ ਗੱਲ ’ਤੇ ਵਿਸ਼ਵਾਸ ਕਰ ਲਿਆ ਹੋਵੇ।’’
ਹਾਥੀਆਂ ਨੇ ਬੁੱਢੇ ਖ਼ਰਗੋਸ਼ ਦੀ ਗੱਲ ’ਤੇ ਥੋੜ੍ਹਾ ਵਿਚਾਰ ਕੀਤਾ। ਹਾਥੀਆਂ ਦੇ ਸਰਦਾਰ ਨੇ ਕਿਹਾ, ‘‘ਸੰਭਵ ਹੈ ਚੰਦਰਮਾ ਨੇ ਇਹ ਕਿਹਾ ਹੋਵੇ। ਚੱਲੋ, ਅੱਜ ਰਾਤ ਤਲਾਬ ਦੇ ਕੋਲ ਜਾ ਕੇ ਦੇਖਦੇ ਹਾਂ ਕਿ ਖ਼ਰਗੋਸ਼ ਦੀ ਗੱਲ ਕਿੰਨੀ ਸਹੀ ਹੈ?’’ ਸਾਰੇ ਹਾਥੀ ਤਲਾਬ ਵੱਲ ਤੁਰ ਪਏ। ਹਾਥੀਆਂ ਦੇ ਸਰਦਾਰ ਨੇ ਕਿਹਾ, ‘‘ਇਸ ਗੱਲ ਦੀ ਅਸਲੀਅਤ ਨੂੰ ਪਰਖਣ ਦੇ ਲਈ ਮੈਂ ਖ਼ੁਦ ਤਲਾਬ ਦੇ ਕੋਲ ਜਾ ਰਿਹਾ ਹਾਂ। ਤੁਸੀਂ ਸਾਰੇ ਇੱਥੇ ਰੁਕੋ। ਮੈਂ ਆ ਕੇ ਦੱਸੂੰਗਾ ਕਿ ਖ਼ਰਗੋਸ਼ ਦੀ ਗੱਲ ਸਹੀ ਹੈ ਜਾਂ ਗ਼ਲਤ।’’
ਹਾਥੀਆਂ ਦਾ ਸਰਦਾਰ ਤਲਾਬ ਦੇ ਨੇੜੇ ਪੁੱਜਿਆ। ਅਚਾਨਕ ਉਸ ਦੀ ਨਿਗ੍ਹਾ ਤਲਾਬ ਦੇ ਪਾਣੀ ’ਤੇ ਪਈ। ਉਸ ਨੇ ਹੈਰਾਨੀ ਨਾਲ ਦੇਖਿਆ ਕਿ ਚੰਦ ਦਾ ਚਿੱਤਰ ਪਾਣੀ ’ਤੇ ਉਭਰਿਆ ਹੈ। ਸਰਦਾਰ ਨੇ ਮਨ ਵਿੱਚ ਕਿਹਾ, ‘‘ਇੱਥੋਂ ਤਕ ਤਾਂ ਗੱਲ ਸਹੀ ਹੈ। ਹੁਣ ਤਲਾਬ ਦਾ ਪਾਣੀ ਪੀ ਕੇ ਦੇਖਾਂ। ਜਿਉਂ ਉਸ ਨੇ ਆਪਣਾ ਸੁੰਡ ਪਾਣੀ ਵਿੱਚ ਪਾਇਆ। ਪਾਣੀ ਵਿੱਚ ਲਹਿਰਾਂ ਉੱਠੀਆਂ ਅਤੇ ਪਾਣੀ ਦੇ ਉੱਪਰ ਚੰਦ ਦੇ ਚਿੱਤਰ ਵਿੱਚ ਕੰਬਣੀ ਦਿਖਾਈ ਦਿੱਤੀ। ਹਾਥੀ ਨੇ ਸਮਝਿਆ ਕਿ ਚੰਦਰਮਾ ਗੁੱਸੇ ਹੋ ਗਿਆ ਹੈ ਅਤੇ ਇਸ ਲੲੀ ਕੰਬ ਰਿਹਾ ਹੈ।’’ ਖ਼ਰਗੋਸ਼ਾਂ ਦੇ ਸਰਦਾਰ ਨੂੰ ਯਕੀਨ ਹੋ ਗਿਆ ਕਿ ਇੱਥੋਂ ਚਲੇ ਜਾਣ ਵਿੱਚ ਹੀ ਭਲਾਈ ਹੈ ਨਹੀਂ ਤਾਂ ਚੰਦਰਮਾ ਸਾਨੂੰ ਅੰਨ੍ਹਾ ਕਰ ਦੇਵੇਗਾ।
ਭੋਲਾ ਹਾਥੀ ਇਹ ਨਹੀਂ ਸਮਝ ਸਕਿਆ ਕਿ ਪੈਰ ਨੂੰ ਪਾਣੀ ਵਿੱਚ ਪਾਉਣ ਨਾਲ ਚਿੱਕੜ ਉੱਭਰਿਆ ਅਤੇ ਪਾਣੀ ਗੰਦਲਾ ਹੋ ਗਿਆ ਜਿਸ ਕਾਰਨ ਪਾਣੀ ਵਿੱਚ ਚੰਦਰਮਾ ਦਾ ਚਿੱਤਰ ਧੁੰਦਲਾ ਦਿਖਾਈ ਦਿੱਤਾ। ਹਾਥੀਆਂ ਦਾ ਸਰਦਾਰ ਆਪਣੇ ਸਾਥੀਆਂ ਦੇ ਕੋਲ ਵਾਪਸ ਆਇਆ ਅਤੇ ਉਨ੍ਹਾਂ ਨੂੰ ਕਹਿਣ ਲੱਗਾ, ‘‘ਖ਼ਰਗੋਸ਼ ਦੀ ਗੱਲ ਬਿਲਕੁਲ ਸਹੀ ਸੀ। ਬਿਹਤਰ ਹੈ ਕਿ ਅੱਜ ਦੀ ਰਾਤ ਹੁਣ ਇੱਥੋਂ ਕਿਤੇ ਦੂਰ ਚਲੇ ਜਾਈਏ।’’
(ਨਿਰਮਲ ਪ੍ਰੇਮੀ)
ਦਿਲ ਦੇ ਬਜਾਰ ਵਿਚ ਮੈਂ ਸਭ ਤੋਂ ਗਰੀਬ ਹਾਂ
ਖੁਆਬਾਂ ਦੀ ਦੁਨੀਆਂ ਵਿਚ ਵੀ, ਮੈਂ ਹੀ ਬਦਨਸੀਬ ਹਾਂ
ਤੇਰੇ ਕੋਲ ਮੇਰੇ ਵਾਸਤੇ ਟਾਇਮ ਹੀ ਨਹੀ ਯਾਰਾ
ਲੋਕ ਸੋਚਦੇ ਨੇ ਮੈਂ ਤੇਰੇ ਸਭ ਤੋਂ ਕਰੀਬ ਹਾ।
ਸਦਾਗੀ ਏਨੀ ਵੀ ਨਹੀ ਮੇਰੇ ਅੰਦਰ
ਕੇ ਤੂੰ ਵਕਤ ਗੁਜਾਰੇ , ਤੇ ਮੈ ਮੁਹੱਬਤ ਸਮਜਾਂ
ਚੰਗੀ ਹਾਂ ਤਾ ਬਹੁਤ ਚੰਗੀ ਆ ,
ਬੁਰੀ ਆ ਤਾਂ ਫਿਰ ਸਭ ਤੋਂ ਬੁਰੀ ਆ ।
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,
ਨਦੀਆਂ ਆਪ ਮਿਲਣ ਆਉਣਗੀਆਂ।
ਜਿੰਦਗੀ ਜਿਉਣੀ ਜੱਟੀ ਨੇ ਟੋਹਰ ਨਾਲ ਵੇ
ਤੂੰ ਲਾ ਲੈ ਯਾਰੀ ਕਿਸੇ ਹੋਰ ਨਾਲ ਵੇ |
ਜਿੰਦਗੀ ਜਿਉਣ ਦਾ ਐਸਾ ਅੰਦਾਜ ਰੱਖੋ,
ਜੋ ਤੁਹਾਨੂੰ ਨਾ ਸਮਝੇ,ਓਹਨੂੰ ਨਜ਼ਰਅੰਦਾਜ ਰੱਖੋ।
ਕਿਸੇ ਜੰਗਲ ਵਿੱਚ ਇੱਕ ਸੰਨਿਆਸੀ ਤਪ ਕਰਦਾ ਸੀ। ਜੰਗਲ ਦੇ ਜਾਨਵਰ ਉਸ ਕੋਲ ਪ੍ਰਵਚਨ ਸੁਣਨ ਨੂੰ ਆਇਆ ਕਰਦੇ ਸਨ। ਉਹ ਆਕੇ ਉਸਦੇ ਆਲੇ-ਦੁਆਲੇ ਬੈਠ ਜਾਂਦੇ ਅਤੇ ਉਹ ਜਾਨਵਰਾਂ ਨੂੰ ਵਧੀਆ ਜੀਵਨ ਗੁਜ਼ਾਰਨ ਦਾ ਉਪਦੇਸ਼ ਦਿੰਦਾ।
ਉਸੇ ਜੰਗਲ ਵਿੱਚ ਇੱਕ ਛੋਟਾ ਜਿਹਾ ਚੂਹਾ ਵੀ ਰਹਿੰਦਾ ਸੀ। ਉਹ ਵੀ ਰੋਜ ਸੰਨਿਆਸੀ ਦਾ ਪ੍ਰਵਚਨ ਸੁਣਨ ਆਉਂਦਾ ਸੀ।ਇੱਕ ਦਿਨ ਉਹ ਜੰਗਲ ਵਿੱਚ ਸਾਧੂ ਨੂੰ ਭੇਂਟ ਕਰਨ ਲਈ ਕੁੱਝ ਲੱਭ ਰਿਹਾ ਸੀ ਕਿ ਇੱਕ ਵੱਡੀ ਬਿੱਲੀ ਨੇ ਉਸ ਤੇ ਹਮਲਾ ਕਰ ਦਿੱਤਾ। ਚੂਹਾ ਬੇਹੱਦ ਡਰ ਗਿਆ ਅਤੇ ਭੱਜ ਕੇ ਸਿੱਧਾ ਸੰਨਿਆਸੀ ਦੇ ਆਸ਼ਰਮ ਵੱਲ ਆ ਗਿਆ। ਉੱਥੇ ਜਾਕੇ ਡਰੇ ਹੋਏ ਚੂਹੇ ਨੇ ਸੰਨਿਆਸੀ ਨੂੰ ਕੰਬਦੀ ਆਵਾਜ਼ ਵਿੱਚ ਆਪਣੀ ਹੱਡ-ਬੀਤੀ ਦੱਸੀ।
ਏਨੇ ਵਿੱਚ ਬਿੱਲੀ ਵੀ ਉੱਥੇ ਆ ਪੁੱਜੀ। ਉਸਨੇ ਸੰਨਿਆਸੀ ਨੂੰ ਆਪਣਾ ਸ਼ਿਕਾਰ ਦੇਣ ਲਈ ਕਿਹਾ।
ਸੰਨਿਆਸੀ ਸੋਚੀਂ ਪੈ ਗਿਆ। ਉਸਨੇ ਇੱਕ ਪਲ ਸੋਚਿਆ ਅਤੇ ਫਿਰ ਆਪਣੀ ਤਪ ਸ਼ਕਤੀ ਨਾਲ ਚੂਹੇ ਨੂੰ ਇੱਕ ਵੱਡੀ ਬਿੱਲੀ ਬਣਾ ਦਿੱਤਾ।ਹੁਣ ਆਪਣੇ ਤੋਂ ਵੱਡੀ ਬਿੱਲੀ ਨੂੰ ਸਾਹਮਣੇ ਵੇਖ ਪਹਿਲੀ ਬਿੱਲੀ ਉੱਥੋਂ ਭੱਜ ਗਈ।
ਹੁਣ ਚੂਹਾ ਬੇਫਿਕਰ ਸੀ। ਉਹ ਹੁਣ ਵੱਡੀ ਬਿੱਲੀ ਵਾਂਗ ਜੰਗਲ ਵਿੱਚ ਵਿਚਰਦਾ। ਦੂਜੇ ਜਾਨਵਰਾਂ ਨੂੰ ਡਰਾਣ ਲਈ ਉਹ ਜ਼ੋਰ ਨਾਲ ਗੁਰਰਾਉਣਾ ਵੀ ਸਿੱਖ ਗਿਆ ਸੀ। ਬਿੱਲੀਆਂ ਤੋਂ ਬਦਲਾ ਲੈਣ ਲਈ ਉਹ ਉਨ੍ਹਾਂ ਨਾਲ ਭਿੜ ਜਾਂਦਾ। ਬਹੁਤ ਸਾਰੀਆਂ ਬਿੱਲੀਆਂ ਉਸਨੇ ਮਾਰ ਦਿੱਤੀਆਂ।ਪਰ ਚੂਹੇ ਦਾ ਇਹ ਬੇਫਿਕਰੀ ਵਾਲਾ ਜੀਵਨ ਲੰਮਾ ਨਹੀਂ ਚੱਲਿਆ।
ਇੱਕ ਦਿਨ ਇੱਕ ਲੂੰਬੜੀ ਨੇ ਉਸ ਤੇ ਝਪੱਟਾ ਮਾਰਿਆ। ਉਸਨੇ ਇਹ ਤਾਂ ਕਦੇ ਸੋਚਿਆ ਹੀ ਨਹੀਂ ਸੀ ਕਿ ਬਿੱਲੀ ਤੋਂ ਵੱਡੇ ਅਤੇ ਖੂੰਖਾਰ ਜਾਨਵਰ ਵੀ ਜੰਗਲ ਵਿੱਚ ਹਨ, ਜੋ ਪਲ ਵਿੱਚ ਉਸਨੂੰ ਚੀਰ- ਫਾੜ ਸਕਦੇ ਹਨ। ਉਹ ਕਿਸੇ ਤਰ੍ਹਾਂ ਲੂੰਬੜੀ ਤੋਂ ਬਚਕੇ ਫਿਰ ਸੰਨਿਆਸੀ ਦੇ ਆਸ਼ਰਮ ਵਿੱਚ ਜਾ ਅੱਪੜਿਆ। ਲੂੰਬੜੀ ਵੀ ਉਸਦਾ ਪਿੱਛਾ ਕਰਦੀ ਉੱਥੇ ਪੁੱਜ ਗਈ। ਹੁਣ ਦੋਵੇਂ ਸੰਨਿਆਸੀ ਦੇ ਸਾਹਮਣੇ ਖੜੇ ਸਨ। ਸੰਨਿਆਸੀ ਨੇ ਚੂਹੇ ਦੀ ਪਰੇਸ਼ਾਨੀ ਵੇਖ ਉਸਨੂੰ ਵੱਡੀ ਸਾਰੀ ਲੂੰਬੜੀ ਬਣਾ ਦਿੱਤਾ। ਹੁਣ ਆਪਣੇ ਤੋਂ ਵੱਡੀ ਲੂੰਬੜੀ ਸਾਹਮਣੇ ਵੇਖ ਪਹਿਲੀ ਲੂੰਬੜੀ ਉੱਥੋਂ ਭੱਜ ਗਈ।
ਵੱਡੀ ਲੂੰਬੜੀ ਬਣਕੇ ਚੂਹਾ ਫਿਰ ਬੇਫਿਕਰ ਹੋ ਗਿਆ ਅਤੇ ਜੰਗਲ ਵਿੱਚ ਨਿਰਭਉ ਵਿਚਰਨ ਲਗਾ। ਲੇਕਿਨ ਉਸਦੀ ਇਹ ਖੁਸ਼ੀ ਵੀ ਜ਼ਿਆਦਾ ਦਿਨ ਨਹੀਂ ਰਹੀ।
ਇੱਕ ਦਿਨ ਜਦੋਂ ਉਹ ਇਵੇਂ ਹੀ ਜੰਗਲ ਵਿੱਚ ਘੁੰਮ ਰਿਹਾ ਸੀ ਕਿ ਇੱਕ ਸ਼ੇਰ ਉਸ ਤੇ ਝਪਟ ਪਿਆ।ਕਿਸੇ ਤਰ੍ਹਾਂ ਉਸਨੇ ਆਪਣੀ ਜਾਨ ਬਚਾਈ ਅਤੇ ਪਹਿਲਾਂ ਵਾਂਗ ਭੱਜ ਕੇ ਆਸ਼ਰਮ ਵਿੱਚ ਪੁੱਜਿਆ।
ਸੰਨਿਆਸੀ ਨੂੰ ਫੇਰ ਚੂਹੇ ਤੇ ਤਰਸ ਆ ਗਿਆ ਅਤੇ ਉਸਨੇ ਉਸਨੂੰ ਸ਼ੇਰ ਦੇ ਰੂਪ ਵਿੱਚ ਬਦਲ ਦਿੱਤਾ।
ਸੰਨਿਆਸੀ ਇਹ ਸਭ ਕਰਦੇ ਸਮੇਂ ਇਹ ਸੋਚਦਾ ਸੀ ਕਿ ਚੂਹਾ ਉਸਦਾ ਪੁਰਾਣਾ ਚੇਲਾ ਹੈ – ਛੋਟਾ ਅਤੇ ਕਮਜ਼ੋਰ ਜੀਵ ਹੈ। ਮਾਰੂ ਜਾਨਵਰਾਂ ਤੋਂ ਉਸਦੀ ਰੱਖਿਆ ਕਰਨਾ ਉਸਦਾ ਫਰਜ਼ ਹੈ।
ਹੁਣ ਫੇਰ ਸ਼ੇਰ ਦਾ ਰੂਪ ਪਾ ਕੇ ਚੂਹਾ ਜੰਗਲ ਵਿੱਚ ਨਿਰਭਉ ਵਿਚਰਨ ਲਗਾ। ਅਕਾਰਣ ਹੀ ਉਸਨੇ ਜੰਗਲ ਦੇ ਬਹੁਤ ਸਾਰੇ ਪ੍ਰਾਣੀ ਮਾਰ ਮੁਕਾਏ। ਸ਼ੇਰ ਦਾ ਰੂਪ ਪਾਉਣ ਦੇ ਬਾਅਦ ਚੂਹਾ ਜੰਗਲ ਦਾ ਸਰਵਸ਼ਕਤੀਮਾਨ ਜੀਵ ਬਣ ਗਿਆ ਸੀ। ਉਹ ਰਾਜੇ ਵਾਂਗ ਵਰਤਾਓ ਕਰਦਾ ਅਤੇ ਉਂਜ ਹੀ ਹੁਕਮ ਦਿੰਦਾ ਜਿਵੇਂ ਕੋਈ ਰਾਜਾ ਦਿੰਦਾ ਹੈ।
ਹੁਣ ਉਸਨੂੰ ਸੰਨਿਆਸੀ ਦੀਆਂ ਸ਼ਕਤੀਆਂ ਦੀ ਚਿੰਤਾ ਹੋਣ ਲੱਗੀ ਕਿ ਸੰਨਿਆਸੀ ਨੇ ਕਾਰਨ ਜਾਂ ਅਕਾਰਨ ਉਸਨੂੰ ਪਹਿਲਾਂ ਵਾਂਗ ਚੂਹਾ ਬਣਾ ਦਿੱਤਾ ਤਾਂ ਸਾਰਾ ਖੇਲ ਵਿਗੜ ਜਾਵੇਗਾ। ਉਹ ਜਿੰਨਾ ਸੋਚਦਾ, ਚਿੰਤਾ ਓਨੀ ਹੀ ਵੱਧਦੀ ਜਾਂਦੀ।ਅਖ਼ੀਰ ਨੂੰ ਉਸਨੇ ਸੰਨਿਆਸੀ ਨੂੰ ਮਾਰਨ ਦੀ ਸੋਚੀ ਅਤੇ ਬੋਲਿਆ, “ਮੈਂ ਭੁੱਖਾ ਹਾਂ ਤੇ ਹੁਣ ਮੈਂ ਤੁਹਾਨੂੰ ਖਾਵਾਂਗਾ ਤਾਂ ਕਿ ਸਾਰੀਆਂ ਸ਼ਕਤੀਆਂ ਮੇਰੇ ਵਿੱਚ ਸਮਾ ਜਾਣ; ਮੈਨੂੰ ਆਗਿਆ ਦਿਓ ਕਿ ਤੁਹਾਨੂੰ ਮਾਰ ਸਕਾਂ।” ਚੂਹੇ ਦੇ ਇਹ ਸ਼ਬਦ ਸੁਣਕੇ ਸੰਨਿਆਸੀ ਨੂੰ ਬਹੁਤ ਗੁੱਸਾ ਆਇਆ। ਉਸਨੇ ਉਸਨੂੰ ਤੁਰੰਤ ਹੀ ਫਿਰ ਤੋਂ ਚੂਹਾ ਬਣਾ ਦਿੱਤਾ।
ਹੁਣ ਚੂਹੇ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ। ਉਸਨੇ ਆਪਣੇ ਭੈੜੇ ਵਰਤਾਓ ਲਈ ਸੰਨਿਆਸੀ ਤੋਂ ਮਾਫੀ ਮੰਗਦੇ ਹੋਏ ਉਸਨੂੰ ਫਿਰ ਤੋਂ ਸ਼ੇਰ ਬਣਾ ਦੇਣ ਨੂੰ ਕਿਹਾ। ਪਰ ਸੰਨਿਆਸੀ ਨੇ ਉਸਨੂੰ ਸੋਟੀ ਨਾਲ ਉੱਥੋਂ ਭਜਾ ਦਿੱਤਾ।
ਟੋਰ ਦੀ ਲੋੜ ਨਹੀਂ ਸਾਨੂੰ ਸਾਦਗੀ ਬਹੁਤ ਜੱਚਦੀ ਆ |
ਸਾਨੂੰ ਕਹਿਣ ਦੀ ਲੋੜ ਨਹੀਂ ਪੈਦੀ ਦੁਨੀਆਂ ਵੈਸੇ ਹੀ ਬੜਾ ਮੱਚਦੀ ਆ |
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ।