• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Sandeep Kaur

Sandeep Kaur

ਰਤੁ ਪਿਤੁ ਕੁਤਿਹੋ ਚਟਿ ਜਾਹੁ।

by Sandeep Kaur May 30, 2021

ਇਹ ਘਟਨਾ ਥੋੜੇ ਦਿਨ ਪਹਿਲਾਂ ਚੰਡੀਗੜ ਦੇ ਇੱਕ ਚੌਂਕ ਵਿੱਚ ਮੇਰੇ ਖੁਦ ਨਾਲ ਵਾਪਰੀ। ਟਰੈਫਿਕ ਪੁਲਿਸ ਦਾ ਮੁਲਾਜਮ ਬੜੀ ਤੇਜੀ ਨਾਲ ਸੜਕ ਤੇ ਅੱਗੇ ਵੱਲ ਵਧਿਆ ਤੇ ਉਸ ਨੇ ਸਾਨੂੰ ਰੁਕਣ ਦਾ ਇਸ਼ਾਰਾ ਕੀਤਾ। ਮੈਂ ਇੱਕ ਦਮ ਬਰਾਬਰ ਦੀ ਸੀਟ ਤੇ ਬੈਠੇ ਆਪਣੇ ਛੋਟੇ ਭਰਾ ਵੱਲ ਦੇਖਿਆ ਤਾਂ ਉਸ ਨੇ ਵੀ ਸੀਟ ਬੈਲਟ ਲਾਈ ਹੋਈ ਸੀ। ਸਾਡੀ ਗੱਡੀ ਦੇ ਕਾਗਜ ਵੀ ਪੂਰੇ ਸਨ, ਡਰਾਈਵਿੰਗ ਲਾਇਸੰਸ, ਬੀਮਾ ਆਦਿ ਸਭ ਕੁਝ ਠੀਕ ਸੀ, ਫੇਰ ਉਸ ਨੇ ਸਾਨੂੰ ਹੀ ਕਿਉ ਰੋਕਿਆ, ਜਦ ਕਿ ਕਈ ਹੋਰ ਗੱਡੀਆਂ ਸਾਡੇ ਕੋਲੋਂ ਸਾਡੇ ਰੁਕਣ ਤੋਂ ਪਹਿਲਾਂ ਅਤੇ ਬਾਅਦ ਵੀ ਬਿਨਾ ਰੋਕਣ ਦੇ ਲੰਘ ਗਈਆਂ। ਗੱਡੀ ਮੈਂ ਖੁਦ ਚਲਾ ਰਿਹਾ ਸੀ। ਗੱਡੀ ਦਾ ਸ਼ੀਸ਼ਾ ਥੱਲੇ ਕਰਦੇ ਹੋਏ ਸਾਨੂੰ ਰੋਕਣ ਦਾ ਕਾਰਨ ਜਾਨਣ ਲਈ ਗੱਡੀ ਦੇ ਬਿਲਕੁਲ ਨਾਲ ਜੁੜ ਕੇ ਆ ਖੜ੍ਹੇ ਹੋਏ ਪੁਲਿਸ ਮੁਲਾਜਮ ਨੂੰ ਮੈਂ ਸਵਾਲੀਆ ਅੰਦਾਜ ਵਿੱਚ ਕਿਹਾ ‘ਹਾਂ ਜੀ ਭਾਈ ਸਾਹਿਬ ? ਡਰਾਈਵਿੰਗ ਲਾਇਸੰਸ ਦਿਖਾਓ ਕਹਿੰਦਿਆਂ ਉਸ ਨੇ ਮੈਨੂੰ ਮੇਰੇ ਸਵਾਲ ਦਾ ਜਵਾਬ ਵੀ ਦੇ ਦਿੱਤਾ। ਮੈਂ ਪਰਸ ਵਿੱਚੋਂ ਡਰਾਈਵਿੰਗ ਲਾਇਸੰਸ ਅਜੇ ਕੱਢਿਆ ਵੀ ਨਹੀ ਸੀ ਕਿ ਉਹ ਡਰਾਈਵਿੰਗ ਲਾਇਸੰਸ ਤੋਂ ਬਦਲ ਕੇ ਮਾਸਕ ਤੇ ਪਹੁੰਚ ਗਿਆ, ਜਦ ਮੈਂ ਉਸ ਨੂੰ ਕਿਹਾ ਮਾਸਕ ਤਾਂ ਲਾਇਆ ਹੋਇਆ ਹੈ ਤਾਂ ਉਹ ਇੱਕ ਦਮ ਮੱਛੀ ਵਾਂਗ ਤਿਲਕ ਕੇ ਗੱਡੀ ਦੀ ਨੰਬਰ ਪਲੇਟ ਤੇ ਜਾ ਪਹੁੰਚਾ। ਹੁਣ ਮੈਨੂੰ ਇਹ ਸਮਝਦਿਆਂ ਦੇਰ ਨਾਂ ਲੱਗੀ ਕਿ ਇਹ ਮਸਲਾ ਡਰਾਈਵਿੰਗ ਲਾਇਸੰਸ, ਮਾਸਕ ਜਾਂ ਨੰਬਰ ਪਲੇਟ ਦਾ ਨਹੀ, ਇਹ ਤਾਂ ਬੱਕਰੀ ਦੇ ਲੇਲੇ ਅਤੇ ਬਘਿਆੜ ਦੀ ਉਸ ਕਹਾਣੀ ਵਰਗਾ ਹੈ, ਜਿਸ ਵਿੱਚ ਬਘਿਆੜ ਨੇ ਉਸ ਵੱਲੋਂ ਲੇਲੇ ਵੱਲ ਜਾ ਰਹੇ ਪਾਣੀ ਨੂੰ ਪੀਣ ਮੌਕੇ ਲੇਲੇ ਨੂੰ ਕਿਹਾ ਸੀ ਤੂੰ ਮੇਰਾ ਪਾਣੀ ਜੂਠਾ ਕਰ ਦਿੱਤਾ, ਲੇਲੇ ਨੇ ਕਿਹਾ ਜਨਾਬ ਪਾਣੀ ਤਾਂ ਉਲਟਾ ਤੁਹਾਡੇ ਵੱਲੋਂ ਮੇਰੇ ਵੱਲ ਆ ਰਿਹਾ ਹੈ। ਬਘਿਆੜ ਨੇ ਗੱਲ ਪਲਟੀ ਤੇ ਕਿਹਾ ਤੂੰ ਮੈਨੂੰ ਦੋ ਸਾਲ ਪਹਿਲਾਂ ਗਾਲ੍ਹ ਕੱਢੀ ਸੀ, ਲੇਲੇ ਨੇ ਕਿਹਾ ਜਨਾਬ ਮੈਂ ਤਾਂ ਦੋ ਸਾਲ ਪਹਿਲਾ ਜੰਮਿਆ ਵੀ ਨਹੀ ਸੀ। ਤੇਰੇ ਬਾਪ ਨੇ ਕੱਢੀ ਹੋਵੇ ਗੀ, ਜਿਸ ਨੇ ਮੈਨੂੰ ਗਾਲ੍ਹ ਕੱਢੀ ਸੀ, ਉਹ ਬਿਲਕੁਲ ਤੇਰੇ ਵਰਗਾ ਹੀ ਸੀ, ਇਨਾਂ ਕਹਿਕੇ ਬਘਿਆੜ ਲੇਲੇ ਤੇ ਝਪਟ ਪਿਆ ।
ਨੰਬਰ ਪਲੇਟ ਦੇ ਸਾਹਮਣੇ ਜਾ ਖੜ੍ਹੇ ਹੋਏ ਸ਼ਿਪਾਹੀ ਨੇ ਮੈਨੂੰ ਨੰਬਰ ਪਲੇਟ ਵਿੱਚਲੀ ਗਲਤੀ ਦੱਸਣ ਲਈ ਗੱਡੀ ਵਿੱਚੋਂ ਉੱਤਰ ਕੇ ਆਉਣ ਦਾ ਇਸ਼ਾਰਾ ਕੀਤਾ ਤਾਂ ਮੈਂ ਗੱਡੀ ਵਿੱਚੋਂ ਉੱਤਰ ਕੇ ਸ਼ਿਪਾਹੀ ਦੇ ਕਰੀਬ ਜਾ ਕੇ ਮੁੱਦੇ ਦੀ ਗੱਲ ਪੁੱਛ ਲਈ ਕਿ ਭਾਈ ਸਾਹਿਬ ਅਸਲ ਮਸਲਾ ਕੀ ਹੈ ? ਮੇਰੇ ਇਸ ਸਵਾਲ ਦੇ ਜਵਾਬ ਵਿੱਚ ਉਸ ਨੇ ਖਚਰੀ ਜਿਹੀ ਮੁਸਕਰਾਹਟ ਦੌਰਾਨ ਸੱਜੇ ਹੱਥ ਦੇ ਅੰਗੂਠੇ ਨੂੰ ਨਾਲ ਲੱਗਦੀ ਉਂਗਲ ਤੇ ਦੋ ਤਿੰਨ ਵਾਰ ਘਸਾਉਂਦਿਆਂ ਕਿਹਾ, ਤੁਹਾਡੀ ਗੱਡੀ ਦੀ ਨੰਬਰ ਪਲੇਟ ਠੀਕ ਨਹੀ ਲਿਖੀ ਹੋਈ, ਇਸ ਦਾ ਦੋ ਹਜਾਰ ਦਾ ਚਲਾਣ ਬਣਦਾ। ਉਸ ਸ਼ਿਪਾਹੀ ਵੱਲੋਂ ਸੱਜੇ ਹੱਥ ਦੇ ਅੰਗੂਠੇ ਨੂੰ ਨਾਲ ਲੱਗਦੀ ਉਂਗਲ ਤੇ ਘਸਾਉਣ ਦਾ ਮਤਲਬ ਮੈਂ ਚੰਗੀ ਤਰਾਂ ਸਮਝ ਚੁੱਕਾ ਸੀ। ਮੇਰੇ ਕੋਲ ਦੋ ਹੀ ਰਸਤੇ ਸਨ, ਇੱਕ ਉਸ ਸ਼ਿਪਾਹੀ ਨੂੰ ਉਸ ਦੀ ਗਲਤੀ ਦਾ ਅਹਿਸਾਸ ਕਰਵਾਉਣਾ, ਇਸ ਕੰਮ ਲਈ ਉਸ ਦਿਨ ਮੇਰੇ ਕੋਲ ਟਾਈਮ ਨਹੀ ਸੀ। ਦੂਸਰਾ ਸੀ ਉਸ ਦਾ ਮੂੰਹ ਕਾਲਾ ਕਰਕੇ ਤੁਰ ਜਾਣਾ। ਬੇਸ਼ੱਕ ਮੇਰੀ ਜਮੀਰ ਇਸ ਦੂਸਰੇ ਰਸਤੇ ਤੇ ਤੁਰਨੋ ਮੈਨੂੰ ਰੋਕ ਰਹੀ ਸੀ, ਪਰ ਸਮੇ ਦੀ ਨਜ਼ਾਕਤ ਨੂੰ ਦੇਖਦਿਆਂ ਮੈਂ ਆਪਣੀ ਜੇਬ ਵਿੱਚੋਂ ਪੰਜ ਸੌ ਦਾ ਨੋਟ ਕੱਢਿਆ ਤੇ ਹੌਲੀ ਜਿਹੇ ਉਸ ਹੱਥ ਫੜਾ ਦਿੱਤਾ। ਨੋਟ ਫੜਨ ਤੋਂ ਪਹਿਲਾਂ ਉਹ ਆਂਡਾ ਚੋਰ ਸਿਪਾਹੀ ਦੀ ਚੋਰੀ ਕੈਮਰੇ ਵੱਲੋਂ ਫੜ੍ਹੇ ਜਾਣ ਵਾਂਗ ਕਿਸੇ ਅਣਦਿਖ ਕੈਮਰੇ ਤੋਂ ਬਚਣ ਦੇ ਸੋਚ ਨਾਲ ਉਹ ਗੱਡੀ ਦੇ ਪਿੱਛੇ ਵੱਲ ਜਾ ਖੜਾ ਹੋਇਆ। ਉਸ ਦਾ ਸੀਨੀਅਰ ਏ. ਐੱਸ. ਆਈ. ਜੋ ਪਾਸੇ ਖੜੇ ਮੋਟਰ ਸਾਈਕਲ ਦੀ ਸੀਟ ਤੇ ਬੈਠਾ ਸੀ, ਗੱਲ ਲੰਬੀ ਹੁੰਦੀ ਦੇਖ ਕੇ ਸਾਹਮਣੇ ਆਇਆ ਤੇ ਗੱਡੀ ਦੀ ਨੰਬਰ ਪਲੇਟ ਵੱਲ ਵੇਖ ਕੇ ਗੱਡੀ ਦੇ ਨੰਬਰ ਵਿਚਲੇ ਇੱਕ ਨੂੰ ਜਦ ਸੱਤ ਦੱਸ ਕੇ ਗਲਤੀ ਕੱਢ ਰਿਹਾ ਸੀ ਤਾਂ ਉਸ ਵਕਤ ਉਹ ਮੈਨੂੰ ਉਸ ਕਹਾਣੀ ਵਿਚਲਾ ਬਘਿਆੜ ਹੀ ਤਾਂ ਲੱਗ ਰਿਹਾ ਸੀ, ਜਿਸ ਨੇ ਕੁਝ ਵੀ ਹੋਵੇ ਲੇਲੇ ਨੂੰ ਖਾਣਾ ਹੀ ਖਾਣਾ ਸੀ।
————————–
ਸਵਰਨ ਸਿੰਘ ਖਾਲਸਾ

ਮਾੜੇ ਵਕਤ ਵਿੱਚ ਦਿਲ ਨਹੀ ਛੱਡੀਦਾ

by Sandeep Kaur May 30, 2021

ਮਾੜੇ ਵਕਤ ਵਿੱਚ ਦਿਲ ਨਹੀ ਛੱਡੀਦਾ, ਤੇ ਚੰਗੇ ਵਕਤ ਵਿੱਚ ਪੈਰ ਨਹੀਂ ਛੱਡੀਦੇ।

Share on WhatsappDownload ImageCopy

ਜਦੋਂ ਤਲਾਬ ਭਰਦਾ ਹੈ

by Sandeep Kaur May 29, 2021

ਜਦੋਂ ਤਲਾਬ ਭਰਦਾ ਹੈ ਤਾਂ ਮੱਛੀਆਂ ਕੀੜੀਆਂ ਨੂੰ ਖਾਂਦੀਆਂ ਨੇ ਤੇ ਜਦੋਂ ਤਲਾਬ ਖ਼ਾਲੀ ਹੁੰਦਾ ਹੈ ਤਾਂ ਕੀੜੀਆਂ ਮੱਛੀਆ ਨੂੰ ਖ਼ਾਂਦੀਆਂ ਨੇ ਮੌਕਾ ਸਭ ਨੂੰ ਮਿਲਦਾ ਹੈ ਬਸ ਆਪਣੀ ਵਾਰੀ ਦਾ ਇੰਤਜ਼ਾਰ ਕਰੋ

Share on WhatsappDownload ImageCopy

ਧੀਮੀ ਸੁਰ

by Sandeep Kaur May 29, 2021

ਜਦੋਂ ਵੀ ਘਰ ਵਿੱਚ ਕੋਈ ਉੱਚੀ ਜਾਂ ਤਿੱਖੀ ਅਵਾਜ਼ ਵਿੱਚ ਬੋਲਦਾ ਤਾਂ ਉਹ ਸਹਿਮ ਜਾਂਦੀ । ਉਸਦਾ ਕੋਮਲ ਮਨ ਕਮਲਾ ਜਾਂਦਾ।
ਸ਼ਾਤ ਹਲਾਤਾਂ ਵਿੱਚ ਉਹ ਕਿਕਲੀਆਂ ਪਾਉੰਦੀ ਭੱਜ- ਭੱਜ ਕੁੱਛੜ ਚੜ੍ਹਦੀ ਨਾ ਥੱਕਦੀ। ਇੰਨੀਆਂ ਗੱਲਾਂ ਕਰਦੀ ਕਿ ਗੱਲ ਨਾ ਟੁੱਟਣ ਦੇੰਦੀ ਪਰ ਜਦੋਂ ਤਲਖ-ਕਲਾਮੀ ਸੁੱਣਦੀ ਤਾਂ ਕਈ-ਕਈ ਦਿਨ ਰੱਝ ਕੇ ਨਾ ਖਾਂਦੀ ਤੇ ਨਾ ਹੀ ਕਿਸੇ ਨਾਲ ਗੱਲ ਕਰਦੀ।
ਉਹ ਡਰੀ ਘਰਦੇ ਕਿਸੇ ਕੋਨੇ ਵਿੱਚ ਮੂੰਹ ਵਿੱਚ ਉੰਗਲਾਂ ਨੂੰ ਪਾ ਸੋਚਦੀ ਰਹਿੰਦੀ ।
ਉਹ ਸਿਰਫ ਧੀਰਜ ਨਾਲ ਬੋਲਣ ਤੇ ਹੱਸਦੇ ਚਿਹਰਿਆਂ ਨੂੰ ਇਨਸਾਨ ਸਮਝਦੀ ਬਾਕੀ ਉਸਨੂੰ ਡਰਾਉਣੇ ਹਵਾਨ ਜਾਪਦੇ।
ਅੱਕ ਕੇ ਇਕ ਦਿਨ ਉਹ, ਘਰ ਵਿੱਚ ਵੱਡਿਆਂ ਦੀ ਹੁੰਦੀ ਤੂੰ -ਤੂੰ, ਮੈਂ -ਮੈੰ ਵਿੱਚ ਜਾ ਖਲੋਤੀ । ਸਿਸਕੀਆਂ ਲੈੰਦੀ ਨੇ ਆਪਣੇ ਨਿੱਕਿਆਂ ਨਿੱਕਿਆਂ ਹੱਥਾਂ ਨੂੰ ਜੋੜ ਤਰਲਾ ਲਿਆ , ” ਰੱਬ ਦੇ ਵਾਸਤੇ ਸਾਰੇ ਚੁੱਪ ਹੋ ਜਾਓ !! ਤੁਹਾਨੂੰ ਕਿੰਨੇ ਵੱਡਿਆਂ ਬਣਾ ਦਿੱਤਾ , ਤੁਸੀਂ ਤੇ ਨਿਆਣਿਆਂ ਤੋਂ ਵੀ ਗਏ ਗੁਜਰੇ ਹੋ। ਇਸ ਤਰ੍ਹਾਂ ਦੀ ਕਾਵਾਂ ਰੌਲੀ ਤਾਂ ਕਾਂ ਵੀ ਨਹੀਂ ਪਾਉਂਦੇ । ਤੁਸੀਂ ਇੰਨਾਂ ਮਸਲਿਆਂ ਨੂੰ ਆਰਾਮ ਨਾਲ ਬੈਠਕੇ ਵੀ ਹਲ ਕਰ ਸਕਦੇ ਹੋ। ਤੁਸੀਂ ਕਦੀ ਨਹੀਂ ਸੋਚਿਆ ਕਿ ਘਰ ਵਿੱਚ ਛੋਟੇ ਬਾਲ ਵੀ ਰਹਿੰਦੇ ਹਨ॥ ਉਨ੍ਹਾਂ ਦੀ ਕੋਮਲ-ਕਾਇਆ ਤੇ ਤੁਹਾਡੇ ਬੋਲ -ਕਬੋਲਾਂ ਦਾ ਕਿੰਨਾ ਬੁਰਾ ਅਸਰ ਪੈੰਦਾ ਹੋਊ? ਤੁਸੀਂ ਕਈ ਵਾਰੀ ਮੈਨੂੰ ਕਿਹਾ ਕਿ ਤੈਨੂੰ ਖਾਧਾ ਪੀਤਾ ਨਹੀਂ ਲਗਦਾ। ਤੁਹਾਨੂੰ ਕੀ ਪਤਾ ਤੁਹਾਡੇ ਬੋਲ ਬੁਲਾਰੇ ਕਰਕੇ ਮੈਂ ਸਾਰੀ ਸਾਰੀ ਰਾਤ ਸੌੰ ਨਹੀਂ ਸਕਦੀ । ਇਸ ਸਭ ਕੁੱਝ ਲਈ ਤੁਸੀਂ ਦੋਸ਼ੀ ਹੋ । ਜੋ ਘਰੇਲੂ ਮਹੌਲ ਸੁੱਖਾਵਾਂ ਨਹੀ ਰੱਖ ਸਕੇ।
ਬੇਸ਼ਕ ਮੈਂ ਨਿਆਣੀ ਹਾਂ ਪਰ ਮੈਨੂੰ ਇੰਨਾਂ ਕੁ ਪਤਾ ਹੈ ਕਿ ਜਿਸ ਘਰ ਵਿੱਚ ਨਿੱਤ ਕਲੇਸ਼ ਰਹੇ ਉਹ ਘਰ ਨਹੀਂ ਮੁਸਾਫਿਰਖਾਨਾ ਹੁੰਦਾ। ਜਿਥੇ ਕੋਈ ਕਿਸੇ ਦਾ ਖੈਰ ਖਾਹ ਨਹੀ ਸਗੋਂ ਸਭ ਦਿਨ ਕੱਟੀ ਕਰ ਰਹੇ ਹੁੰਦੇ।” ਜਦੋਂ ਇਕੋ ਸਾਹੇ ਉਸ ਸੱਚ ਉਗਲਿਆਂ ਤਾਂ ਸਾਰਿਆਂ ਨੀਵੀਆਂ ਪਾ ਲਈਆਂ । ਉਸ ਰੋੰਦੀ ਨੇ ਅੰਦਰ ਵੜ ਕੁੰਡੀ ਲਾ ਲਈ।
ਗੁਰਨਾਮ ਨਿੱਜਰ

ਸਹੀ ਸਮੇਂ ਦਾ ਇੰਤਜਾਰ ਨਾ ਕਰੋ

by Sandeep Kaur May 29, 2021

ਸਹੀ ਸਮੇਂ ਦਾ ਇੰਤਜਾਰ ਨਾ ਕਰੋ, ਕਿਉਂਕਿ ਸਮਾਂ ਵੀ ਕਿਸੇ ਦਾ ਇੰਤਜਾਰ ਨਹੀਂ ਕਰਦਾ

Share on WhatsappDownload ImageCopy

ਯੇ ਦੁਨੀਆਂ ਹੈ ਜਨਾਬ

by Sandeep Kaur May 29, 2021

ਯੇ ਦੁਨੀਆਂ ਹੈ ਜਨਾਬ, ਮਹਿਫ਼ਿਲ ਮੇ ਬਦਨਾਮ,

ਔਰ ਅਕੇਲੇ ਮੇ ਸਲਾਮ ਕਰਤੀ ਹੈ!

Share on WhatsappDownload ImageCopy

ਜਿਆਦਾ ਸੋਚਣਾ

by Sandeep Kaur May 28, 2021

ਜਿਆਦਾ ਸੋਚਣਾ ਤੁਹਾਡੀਆਂ ਖੁਸ਼ੀਆਂ ਖ਼ਤਮ ਕਰ ਦਿੰਦਾ ਹੈ

Share on WhatsappDownload ImageCopy

ਜਿੰਦਗੀ

by Sandeep Kaur May 28, 2021

ਭਰਨ ਲਈ ਪਹਿਲਾ ਖਾਲੀ ਹੋਣਾ ਪੈਂਦਾ ਹੈ। ਲੰਬੀ ਛਾਲ ਲਈ ਪਹਿਲਾ ਦੋ ਕਦਮ ਪਿੱਛੇ ਪੁੱਟਣੇ ਪੈਂਦੇ ਨੇ। ਮੀਂਹ ਆਉਣ ਤੋਂ ਪਹਿਲਾਂ ਗਰਮੀ ਦਾ ਵਧਣਾ ਆਮ ਹੈ। ਨਵੇਂ ਪੱਤਿਆ ਦੇ ਉੱਗਣ ਤੋਂ ਪਹਿਲਾ ਪੁਰਾਣਿਆ ਨੂੰ ਝੜਨਾ ਪੈਂਦਾ ਹੈ। ਜੁੜਨ ਤੋਂ ਪਹਿਲਾ ਟੁੱਟਣਾ ਪੈਂਦਾ ਹੈ। ਕਿਉਂਕਿ ਅਗਰ ਟੁੱਟਦੇ ਹੀ ਨਾ ਤਾਂ ਜੁੜਨਾ ਕਿਸ ਨੇ ਸੀ। ਤਾਰਿਆਂ ਦੇ ਚਮਕਣ ਲਈ ਹਨੇਰੇ ਦਾ ਹੋਣਾ ਲਾਜਮੀ ਹੈ।

ਇਸੇ ਤਰ੍ਹਾਂ ਚੰਗਾ ਬੋਲਣ ਦੀ ਅਵਸਥਾ ਚ ਜਾਣ ਤੋਂ ਪਹਿਲਾ ਚੁੱਪ ਰਹਿਣਾ ਲਾਜਮੀ ਹੈ।

ਕੁਝ ਵੀ ਮਾੜਾ ਨਹੀਂ ਹੁੰਦਾ, ਜੋਂ ਵੀ ਹੁੰਦਾ ਹੈ ਕਿਸੇ ਚੰਗੇ ਦੇ ਹੋਣ ਦੀ ਤਿਆਰੀ ਹੁੰਦੀ ਹੈ। ਇਸ ਬ੍ਰਹਿਮੰਡ ਦੇ ਬਹੁਤ ਹਿੱਸੇ ਚ ਖਲਾਅ ( ਖਾਲੀਪਨ ) ਹੈ ਅਤੇ ਕਈ ਗ੍ਰਿਹਾਂ ਚ ਵਾਤਾਵਰਨ ਹੈ ਅਰਥਾਤ ਉਹ ਭਰੇ ਹੋਏ ਨੇ। ਪਰ ਸ਼ਕਤੀਸ਼ਾਲੀ ਗੱਲ ਇਹ ਹੈ ਕਿ ਭਰੇ ਹੋਏ ਵੱਡੇ ਵੱਡੇ ਗ੍ਰਿਹਾਂ ਨੂੰ ਵੀ ਆਪਣੇ ਕਲਾਵੇ ਚ ਉਹ ਬ੍ਰਹਿਮੰਡ ਸੰਭਾਲੀ ਬੈਠਾ ਹੈ ਜਿਸਨੂੰ ਅਸੀ ਖਾਲੀ ਸਮਝਦੇ ਹਾਂ,ਜਿੱਥੇ ਸਾਡੀ ਨਜਰ ਚ ਖਲਾਅ ਹੈ,ਹੋਰ ਕੁਝ ਵੀ ਨਹੀਂ। ਕਈ ਵਾਰ ਜਿਸਨੂੰ ਅਸੀਂ ਖਾਲੀ ਸਮਝ ਬੈਠਦੇ ਹਾਂ ਉਹ ਜਿਆਦਾ ਭਰਿਆ ਹੁੰਦਾ ਹੈ।

ਇੱਕ ਫਕੀਰ ਨੂੰ ਇੱਕ ਰਾਜਾ ਰੋਕ ਕੇ ਪੁੱਛਣ ਲੱਗਾ ਕਿ ਤੇਰੇ ਥੈਲੇ ਚ ਕੀ ਹੈ, ਉਹ ਕਹਿੰਦਾ ਸ਼ਾਮ ਦੀ ਰੋਟੀ। ਰਾਜਾ ਕਹਿੰਦਾ ਮੈਨੂੰ ਤੇਰੀ ਹਾਲਤ ਦੇਖ ਕੇ ਤਰਸ ਆ ਰਿਹਾ ਹੈਂ। ਚੱਲ ਮੇਰੇ ਨਾਲ ਮੈ ਤੈਨੂੰ ਵਧੀਆ ਪਕਵਾਨ ਖਾਵਾਵਾਂ।

ਫਕੀਰ ਆਪਣੇ ਆਨੰਦ ਚ ਸੀ, ਉਸਦੇ ਚਹਿਰੇ ਤੇ ਨੂਰ ਤੇ ਸ਼ਾਂਤੀ ਸੀ। ਉਸਨੇ ਪਿਆਰ ਨਾਲ ਕਿਹਾ,”ਰਾਜਨ ਧੰਨਵਾਦ ਤੂੰ ਮੇਰਾ ਫ਼ਿਕਰ ਕੀਤਾ, ਪਰ ਤੂੰ ਮੇਰੇ ਤੇ ਤਰਸ ਨਾ ਖਾ, ਬਲਕਿ ਖੁਦ ਤੇ ਖਾ। ਕਿਉਂਕਿ ਤੂੰ ਸਕੂਨ ਸਿਰਫ ਮਹਿੰਗੇ ਪਕਵਾਨਾਂ ਚ ਸਮਝਦਾ ਹੈ, ਭੋਜਨ ਚ ਨਹੀਂ। ਤੇਰੀ ਨਜ਼ਰੇ ਕੱਪੜਾ ਉਹ ਹੈ ਜਿਸਤੇ ਸੋਨੇ ਦੀ ਕਢਾਈ ਹੋਵੇ। ਪਰ ਮੇਰੀ ਨਜਰੇ ਕੱਪੜਾ ਉਹ ਹੈ, ਜੋਂ ਜਿਸਮ ਨੂੰ ਢਕੇ। ਤੂੰ ਜਿੰਦਗੀ ਦਿਖਾਉਣ ਲਈ ਜਿਉਂਦਾ ਹੈ, ਮੈ ਜਿੰਦਗੀ ਜਿਉਣ ਲਈ ਜਿਉਂਦਾ ਹਾਂ। ਮੇਰੇ ਲਈ ਜਿੰਦਗੀ ਬਾਹਰ ਨਹੀਂ, ਮੇਰੇ ਅੰਦਰ ਹੈ।”

ਰਾਜਾ ਫਕੀਰ ਦੇ ਜਵਾਬ ਨੂੰ ਸੁਣਕੇ ਸੁੰਨ ਹੋ ਗਿਆ ਤੇ ਚੁੱਪ ਚਾਪ ਬਿਨਾ ਕੁਝ ਬੋਲੇ ਉਥੋਂ ਚੱਲਣ ਲੱਗਾ।

ਫਕੀਰ ਨੇ ਜਾਂਦੇ ਰਾਜੇ ਨੂੰ ਕਿਹਾ,”ਮੁਬਾਰਕ ਰਾਜਾ, ਅੱਜ ਤੂੰ ਕੁਛ ਛੱਡ ਗਿਆ ਹੈ, ਕੁਝ ਬੋਜ ਲਾ ਗਿਆ ਹੈ। ਅੱਜ ਤੂੰ ਹਲਕਾ ਹੋ ਗਿਆ, ਤੇਰੇ ਅੰਦਰ ਅੱਜ ਇੱਕ ਖਲਾਅ ਪੈਦਾ ਹੋਇਆ ਹੈ, ਜਿਸਨੇ ਅਸਲੀ ਸਕੂਨ ਨੂੰ ਖੁਦ ਚ ਸੰਭਾਲਣਾ ਹੈ।

“ਤੇਰੀ ਚੁੱਪ ਤੇਰੇ ਸ਼ਬਦਾਂ ਨਾਲੋ ਜਿਆਦਾ ਸ਼ਕਤੀਸ਼ਾਲੀ ਹੋ ਗਈ ਅੱਜ, ਇਸ ਚੁੱਪ ਦਾ ਆਨੰਦ ਮਾਣਦਾ ਰਹਿ” ਇੰਨਾ ਕਹਿ ਫਕੀਰ ਆਪਣੇ ਰਾਹ ਤੁਰ ਪਿਆ।

ਜਗਮੀਤ ਸਿੰਘ ਹਠੂਰ

ਪਹਿਲੀ ਕਮਾਈ

by Sandeep Kaur May 28, 2021

ਬਿੰਦੀ ਮੇਰਾ ਹਾਣੀ ਅਤੇ ਜਮਾਤ ਦਾ ਸਾਥੀ ਹੈ, ਘਰ ਵੀ ਸਾਡੇ ਨੇੜੇ ਹੀ ਸਨ।ਸੱਤਵੀਂ ਜਮਾਤ ਵਿੱਚ ਅੰਗਰੇਜ਼ੀ ਨਾਲ ਅੜੀ ਪੈਣ ਕਰਕੇ ਅੰਗਰੇਜ਼ੀ ਸਿੱਖਿਆ ਤੰਤਰ ਨੂੰ ਤਿਲਾਂਜਲੀ ਦੇ ਦਿੱਤੀ।ਪਹਿਲਾਂ ਪਸ਼ੂ ਚਾਰਨ ਦੀ ਡਿਊਟੀ ਨਿਭਾਈ ਫੇਰ ਆਪਣੇ ਪਿਉ ਨਾਲ ਪਿਤਾ ਪੁਰਖੀ ਕਿੱਤੇ ਤਰਖਾਣੇ ਕੰਮ ਵਿੱਚ ਹੱਥ ਵਟਾਉਣ ਲੱਗਾ।ਇੱਥੇ ਵੀ ਪਿਉ ਦੀ ਟੋਕਾਟਾਕੀ ਕਾਰਨ ਮਨ ਨਾ ਲੱਗਦਾ।ਉਸ ਦਾ ਸੁਭਾਅ ਸੀ ਹੱਸਦੇ ਰਹਿਣਾ ਅਤੇ ਪਿਉ ਵੱਲੋਂ ਕੰਮ ਪ੍ਰਤੀ ਦਿੱਤੇ ਸੁਝਾਅ ਨੂੰ ਵੇਲੇ ਕਹਿਣਾ ‘ਇਹ ਕਿਹੜਾ ਨੰਦ ਪੜਨੇ..’। ਜੁਆਨ ਹੋਇਆ ਤਾਂ ਪਿਤਾ ਪੁੱਤਰ ਵਾਲੀ ਕਿਚ ਕਿਚ ਵਧਦੀ ਗਈ, ਗੱਲ ਇੱਥੋਂ ਤੱਕ ਪਹੁੰਚ ਗਈ ਕਿ ਉਸ ਨੇ ਦੁਕਾਨ ਤੇ ਕੰਮ ਕਰਨ ਦੀ ਬਜਾਏ ਆਪਣਾ ਆਜਾਦ ਧੰਦਾ ਅਪਣਾਉਣ ਦੀ ਸੋਚੀ।ਸੰਦ ਥੈਲੇ ਵਿੱਚ ਪਾ ਸ਼ਹਿਰ ਤੁਰ ਗਿਆ ਅਤੇ ਮਹੱਲੇ ਵਿੱਚ ‘ਮੰਜੇ ਪੀੜ੍ਹੀਆਂ ਠੀਕ ਕਰਵਾ ਲਵੋ’ ਦਾ ਹੋਕਾ ਜਾ ਲਾਇਆ।ਕਾਫੀ ਭਕਾਈ ਬਾਅਦ ਇੱਕ ਮਾਈ ਨੇ ਪੁਛਿਆ, “ਭਾਈ ਮੰਜਾ ਠੋਕ ਦੇਵੇਂਗਾ”।ਸਾਈਕਲ ਰੋਕ ਜਵਾਬ ਦਿੱਤਾ,”ਇਸ ਵਿੱਚ ਕੀ ਨੰਦ ਪੜਨੇ,ਲਿਆਓ।” ਥੈਲਾ ਬਿਜਲੀ ਦੇ ਖੰਭੇ ਨਾਲ ਟਿਕਾ ਬੈਠ ਗਿਆ, ਮਾਈ ਨੇ ਸਮਾਨ ਫੜਾ ਦਿੱਤਾ।ਆਵਾਜਾਈ ਲਈ ਰਾਹ ਛੱਡ ਹੋ ਗਿਆ ਸ਼ੁਰੂ, ਮੰਜਾ ਠੋਕ ਦਿੱਤਾ ਅਤੇ ਮਾਈ ਨੂੰ ਲੈ ਜਾਣ ਲਈ ਆਵਾਜ ਮਾਰ ਦਿੱਤੀ।”ਵੇ ਜਣਦਿਆਂ ਨੂੰ ਖਾਣਿਆਂ, ਤੈਨੂੰ ਕਿਹੜੇ ਕੰਜਰ ਨੇ ਅਕਲ ਦਿੱਤੀ ਹੈ।” ਹੋਇਆ ਇਸ ਤਰ੍ਹਾਂ ਕਿ ਮੰਜਾ ਠੋਕਣ ਲੱਗਿਆਂ ਖੰਭੇ ਦਾ ਧਿਆਨ ਹੀ ਨਾ ਕੀਤਾ ਅਤੇ ਮੰਜੇ ਦੇ ਵਿਚਾਲੇ ਲੈ ਲਿਆ।ਮਾਈ ਗਾਹਲਾਂ ਦਾ ਮੀਂਹ ਵਰਾਈ ਜਾਵੇ।ਦੁਬਾਰਾ ਖੇੜਨ ਦੇ ਚੱਕਰ ਅਤੇ ਘਬਰਾਹਟ ਕਾਰਨ ਚੂਲ੍ਹ ਟੁੱਟ ਗਈ।ਦੁਬਾਰਾ ਨਵੀਆਂ ਚੂਲਾਂ ਕੱਢ ਮੰਜਾ ਠੋਕ ਮਸਾਂ ਖਹਿੜਾ ਛੁਡਾਇਆ, ਖਾਲੀ ਹੱਥ ਛੂਟ ਵੱਟ ਲਈ।
ਸ਼ਾਮ ਨੂੰ ਮੈਨੂੰ ਆ ਆਵਾਜ਼ ਦਿੱਤੀ।ਮੈਂ ਸੋਚਿਆ ਪਹਿਲੀ ਕਮਾਈ ਦੀ ਪਾਰਟੀ ਕਰੇਗਾ।ਸਦਾ ਹੱਸਦੇ ਰਹਿਣ ਵਾਲੇ ਬਿੰਦੀ ਨੇ ਜਦੋਂ ਸਾਰੀ ਗੱਲ ਦੱਸੀ ਤਾਂ ਮੇਰਾ ਹਾਸਾ ਨਾ ਰੁਕੇ,ਉਸ ਦੀ ਹਾਲਤ ਹੋਰ ਖਰਾਬ ਹੋਈ ਜਾਵੇ।ਰੋਣਹਾਕਾ ਹੋ ਪੁਛਿਆ ਕਿ ਹੁਣ ਕੀ ਕਰਾਂ।ਮੈਂ ਉਸ ਨੂੰ ਸਕੀਮ ਦੱਸੀ ਕਿ ਆਪਣੀ ਦੁਕਾਨ ਤੇ ਬੈਠ ਤੇ ਚੰਗੀ ਤਰ੍ਹਾਂ ਕੰਮ ਸਿੱਖ।ਅਸੀਂ ਸਕੀਮ ਬਣਾਈ ਕਿ ਕਿਵੇਂ ਉਸਦੇ ਬਾਪੂ ਨੂੰ ਮਨਾਉਣਾ।
ਅਗਲੇ ਦਿਨ ਸਵੇਰੇ ਹੀ ਬੇਬੇ ਤੋਂ ਦੁਕਾਨ ਦੀ ਚਾਬੀ ਮੰਗ ਲਈ,”ਬਾਪੂ ਬੱਗੀ ਦਾਹੜੀ ਵਾਲਾ ਝਾੜੂ ਮਾਰਦਾ ਬੁਰਾ ਲੱਗਦਾ, ਸਫਾਈ ਮੈਂ ਕਰ ਦਿੰਨਾ।” ਬਾਪੂ ਅੰਦਰ ਪਿਆ ਬੁੜਬੁੜ ਕਰੀ ਜਾਵੇ,ਬਿੰਦੀ ਚਾਬੀ ਚੱਕ ਦੁਕਾਨ ਤੇ ਆ ਗਿਆ।ਚੰਗੀ ਤਰ੍ਹਾਂ ਸਫਾਈ ਕਰ, ਸੰਦ ਧੋ ਧੂਫਬੱਤੀ ਕਰ ਦਿੱਤੀ।ਜਦੋਂ ਬਾਪੂ ਦੁਕਾਨ ਤੇ ਆਇਆ, ਕੁਰਸੀ ਸਾਫ ਕਰ ਬਿਠਾ ਦਿੱਤਾ।ਬਾਪੂ ਨੂੰ ਕੰਮ ਦਾ ਪੁੱਛ ਕਰਨ ਲੱਗਾ, ਬਾਪੂ ਹੈਰਾਨ।ਕੁਝ ਦਿਨਾਂ ਵਿੱਚ ਜੁਗਤ ਕੰਮ ਆ ਗਈ ਅਤੇ ਬਿੰਦੀ ਦਾ ਹੱਥ ਅਤੇ ਦਿਮਾਗ ਚੱਲਣ ਲੱਗਾ।ਕੁੱਝ ਹੀ ਸਮੇਂ ਵਿੱਚ ਵਧੀਆ ਮਿਸਤਰੀ ਬਣ ਗਿਆ।
ਅੱਜ ਬਿੰਦੀ, ਬਿੰਦਰਪਾਲ ਸਿੰਘ ਬਣ ਗਿਆ ਹੈ ਅਤੇ ਉਸ ਦਾ ਸ਼ਹਿਰ ਵਿੱਚ ਵੱਡਾ ਸ਼ੋਅ ਰੂਮ ਹੈ।ਪੈਸੇ ਟਕੇ ਵੱਲੋਂ ਕਿਰਪਾ ਹੈ,ਇਹ ਸਭ ਉਸ ਦਾ ਪਹਿਲੀ ਕਮਾਈ ਨੂੰ ਦਿਮਾਗ ਵਿੱਚ ਸਾਂਭਣ ਕਾਰਨ ਹੋਇਆ।ਅੱਜ ਵੀ ਜਦੋਂ ਮਿਲਦੇ ਹਾਂ ਤਾਂ ਉਸ ਘਟਨਾ ਨੂੰ ਯਾਦ ਕਰ ਖੂਬ ਹੱਸਦੇ ਹਾਂ।
ਗੁਰਮੀਤ ਸਿੰਘ ਮਰਾੜ੍ਹ

ਦਿਮਾਗ ਵਿਚ ਵਿੱਚ ਸਾਫ਼-ਸੁਥਰਾ ਗਿਆਨ ਰੱਖੋ

by Sandeep Kaur May 28, 2021

ਦਿਮਾਗ ਵਿਚ ਵਿੱਚ ਸਾਫ਼-ਸੁਥਰਾ ਗਿਆਨ ਰੱਖੋ, ਅਤੇ ਹਮੇਸ਼ਾ ਆਪਣੀ ਤਰੱਕੀ ਤੇ ਧਿਆਨ ਰੱਖੋ।

Share on WhatsappDownload ImageCopy

ਛੱਡਣੀ ਸੀ ਚੋਰੀ

by Sandeep Kaur May 27, 2021

ਛੱਡਣੀ ਸੀ ਚੋਰੀ, ਬੇਇਮਾਈ, ਬੇਇਮਾਨੀ , ਧੋਖਾ, ਠੱਗੀ, ਅਤੇ ਨਫ਼ਰਤ, ਪਰ ਲੋਕ ਆਂਡਾ, ਮੀਟ ਛੱਡ ਕੇ ਹੀ ਆਪਣੇ ਆਪ ਨੂ ਧਰਮੀ ਸਮਝੀ ਜਾਂਦੇ ਨੇ।

Share on WhatsappDownload ImageCopy

ਪਿੰਡ ਦੀ ਮਿੱਟੀ ਦਾ ਮੋਹ

by Sandeep Kaur May 27, 2021

ਭਾਵੇਂ ਅਸੀਂ ਮਜਬੂਰੀ ਕਾਰਨ ਸ਼ਹਿਰ ਯਾ ਬਾਹਰਲੇ ਮੁਲਕਾਂ ਵਿੱਚ ਜਾ ਵੱਸੀਏ ਫਿਰ ਵੀ ਸਾਡਾ ਮਨ ਚੰਦਰਾ ਸਾਨੂੰ ਬਚਪਨ ਤੋਂ ਲੈਕੇ ਵੱਡੇ ਹੁੰਦਿਆਂ ਤੱਕ ਮਾਂ ਬਾਪ ਦੇ ਹੁੰਦਿਆਂ ਲਾ-ਪ੍ਰਵਾਹੀਆਂ ਵਾਲੀ ਜਿਉਂਈਂ ਜ਼ਿੰਦਗੀ ਦੇ ਮੋੜ ਤੇ ਲਿਆ ਖੜ੍ਹਾ ਕਰ ਦੇਂਦਾ ਹੈ।ਭਾਵੇਂ ਅੰਦਰੋਂ ਆਵਾਜ ਆਉਂਦੀ ਹੈ ਕਿ ਹੁਣ ਤਾਂ ਰਿਟਾਇਰ ਹੋ ਗਏ ਹੋ ਹੁਣ ਕੋਈ ਮਜਬੂਰੀ ਨਹੀਂ ਤੁਸੀਂ ਪਤੀ-ਪਤਨੀ ਦੋਵੇਂ ਕਿਉਂ ਨੀ ਉਸੇ ਮੋਹ ਭਰੇ ਪੇਂਡੂ ਮਾਹੌਲ ਵਿੱਚ ਜਾਕੇ ਰਹਿੰਦੇ ਤੇ ਉਸੇ ਮਿੱਟੀ ਦੀ ਮਹਿਕ ਦਾ ਅਨੰਦ ਮਾਣਦੇ, ਨਾਲੇ ਜਿਹੜਾ ਮਕਾਨ ਆਪਣੇ ਹੱਥਾਂ ਨਾਲ ਬਣਾਇਆ ਅਤੇ ਬੱਚਿਆਂ ਦੇ ਬਚਪਨ ਦੀ ਯਾਦ ਬਣਿਆ ਅਜੇ ਵੀ ਉਡੀਕ ਦਾ ਹੈ ਕਿ ਕਦੋਂ ਕੋਈ ਆਵੇ ਰੰਗ ਕਰਾਵੇ ਤੇ ਓਸੇ ਤਰ੍ਹਾਂ ਵੇਹੜੇ ਵਿੱਚ ਮੱਝਾਂ ਗਾਂਵਾਂ ਨੂੰ ਪੱਠੇ ਪੈਣ ਤੇ ਘਰ ਵਾਲੀ ਕਹਿੰਦੀ ਹੋਵੇ ਕਿ ਜਦੋਂ ਖੇਤੋਂ ਆਓ ਟਰੈਕਟਰ ਬਾਹਰ ਹੀ ਖੜਾ ਕਰ ਦੇਣਾਂ ਬਡਾਲੀ ਆਟਾ ਪਿਹਾਕੇ ਲਿਆਉਣਾਂ, ਬੈਂਕ ਚੋਂ ਪੈਨਸ਼ਨ ਕਢਵਾ ਲਿਆਇਓ ਨਾਲੇ ਮੱਝਾਂ ਗਾਵਾਂ ਲਈ ਖਲ ਦੀਆਂ ਦੋ ਬੋਰੀਆਂ ਲੈ ਆਉਣੀਆਂ।
ਇਹ ਤਾਂ ਪਤਾ ਹੀ ਨਹੀਂ ਚਲਿਆ ਕਿ ਕਦੋਂ ਬੱਚੇ ਵੱਡੇ ਹੋ ਪਰਮਾਤਮਾ ਨੇ ਜਿੱਥੇ ਰਿਝਕ ਖਿੰਡਾਇਆ ਖਾਣ ਲਈ ਉਥੇ ਉਥੇ ਚਲੇ ਗਏ। ਜੋ ਸਾਡਾ ਰਲਿਆ ਸੀ ਅਸੀਂ ਵੀ ਘੁੰਮ ਫਿਰ ਆਏ। ਬਚਪਨ ਵਿੱਚ ਕਦੇ ਸੁਪਨਾ ਵੀ ਨਹੀਂ ਲਿਆ ਹੋਵੇਗਾ ਕਿ ਉਤੋਂ ਲੰਘ ਰਹੇ ਜਹਾਜਾਂ ਵਿੱਚ ਸਫਰ ਵੀ ਕਰਾਂਗੇ ਇਹ ਸਭ ਉਹਦੀ ਖੇਡ ਹੈ ਪਰ ਗਲ ਤਾਂ ਮਿੱਟੀ ਦੇ ਮੋਹਦੀ ਚਲ ਰਹੀ ਸੀ। ਇਹ ਮੋਹ ਬੰਦੇ ਦੇ ਅੰਦਰ ਮਰਨ ਤੱਕ ਬਣਿਆਂ ਰਹਿੰਦਾ ਹੈ। ਰਿਟਾਇਰਮੈਂਟ ਤੋਂ ਬਾਅਦ ਜੋ ਸਹੂਲਤਾਂ ਚਾਹੀਦੀਆਂ ਉਹਨਾਂ ਕਰਕੇ ਯਾ ਜਿੰਦਗੀ ਦੇ ਸਫਰ ਵਿੱਚ ਚਲਦਿਆਂ ਕੁਝ ਦੋਸਤਾਂ ਨਾਲ ਬਣਿਆ ਪਿਆਰ ਪਿੱਛੇ ਨਹੀਂ ਮੁੜਨ ਦੇਂਦਾ, ਪਰ ਬਚਪਨ ਵਿੱਚ ਜਿਸ ਮਿੱਟੀ ਨਾਲ ਪਿਆਰ ਪਿਆ ਸੀ ਹੁਣ ਭੁੱਲਿਆ ਤਾਂ ਨਹੀਂ ਜਾ ਸਕਦਾ ਦਿਲ ਵਿੱਚੋਂ ਉਵੇਂ ਹੀ ਮਿੱਟੀ ਦੇ ਮੋਹ ਦੀ ਮਹਿਕ ਆਉਂਦੀ ਰਹਿੰਦੀ ਹੈ, ਜਿਸ ਕਰਕੇ ਕਦੇ ਕਦੇ ਜਰੂਰ ਗੇੜਾ ਮਾਰ ਆਈ ਦਾ ਹੈ।ਖੇਤਾਂ ਦੀਆਂ ਵੱਟਾਂ ਤੇ ਘੁੰਮਦਿਆਂ ਇਕ ਵਾਰ ਜਰੂਰ ਬਾਪੂ ਦੇ ਪੈਰਾਂ ਦੀਆਂ ਪੈੜਾਂ ਵੱਲ ਧਿਆਨ ਚਲਾ ਜਾਂਦਾ ਹੈ ਕਿਉਂਕਿ ਬਚਪਨ ਵਿੱਚ ਪਿਤਾ ਜੀ ਦੇ ਪਿੱਛੇ ਪਿੱਛੇ ਚਾਓ ਨਾਲ ਖੇਤਾਂ ਦੀਆਂ ਵੱਟਾਂ ਤੇ ਮੀਂਹ ਵਿੱਚ ਭਿੱਜਦਿਆਂ ਘੁੰਮਿਆਂ ਕਰਦੇ ਸੀ। ਇਹ ਸਭ ਜਦੋਂ ਯਾਦ ਆ ਜਾਂਦਾ ਹੈ ਤਾਂ ਮਨ ਭਰ ਆਉਂਦਾ ਹੈ ਕਿ ਕਿਆ ਇਹ ਏਸੇ ਤਰ੍ਹਾਂ ਪੀੜ੍ਹੀ ਦਰ ਪੀੜ੍ਹੀ ਚਲਦਾ ਰਹੇਗਾ। ਕਿਆ ਇਹ ਮਿੱਟੀ ਦਾ ਮੋਹ ਹੀ ਐਸਾ ਹੈ ਜੋ ਇਸ ਘੁੰਮਣ ਘੇਰੀ ਵਿੱਚ ਪਾਈਂ ਰੱਖਦਾ ਹੈ। ਬਸ ਜਦੋਂ ਵੀ ਅਜੇਹਾ ਖਿਆਲ ਮਨ ਵਿੱਚ ਆਉਂਦਾ ਹੈ ਪਿੰਡ ਗੇੜਾ ਮਾਰ ਹੀ ਆਈਦਾ ਹੈ ਤੇ ਆਪਣੇ ਬਚਪਨ ਦੇ ਸਾਥੀਆਂ ਨੂੰ ਮਿਲ ਆਈਦਾ ਹੈ।
ਧੰਨਵਾਦ।
“ਜਸਵੰਤ ਸਿੰਘ ਢੀਂਡਸਾ”

  • 1
  • …
  • 481
  • 482
  • 483
  • 484
  • 485
  • …
  • 496

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close