ਖੇਡਣ ਦਾ ਸ਼ੌਕ ਤਾਂ ਅਸੀ ਵੀ ਰੱਖਦੇ ਆ ਪਰ ਹਲੇ ਤੂੰ ਖੇਡ
ਜਿਦਣ ਅਸੀ ਖੇਡਣ ਲੱਗ ਗਏ ਤੇਰੀ ਵਾਰੀ ਨੀ ਆਉਣੀ
Sandeep Kaur
ਅੱਜ ਵੀ ਬਚਪਨ ਚੇਤੇ ਕਰਕੇ ਵਕ਼ਤ ਰੁਕ ਜਾਂਦਾ,
ਬਾਪੂ ਤੇਰੀ ਕੀਤੀ ਮਿਹਨਤ ਕਮਾਈ ਅੱਗੇ ਮੇਰਾ ਸਿਰ ਝੁਕ ਜਾਂਦਾ..
ਅੱਜ ਤੱਕ ਦੇ ਹਾਲਾਤ ਜੋ ਨੇ ਹੱਸਦੇ..
ਅੱਗ ਉਹਨਾਂ ਦੇ ਸਿਨਿਆਂ ਤੇ ਲਾਉਣੀ ਆ.
ਬਾਪੂ ਮੁੱਛ ਨੂੰ ਮਰੋੜਾ ਦੇ ਕੇ ਰੱਖ ਲਾ
ਪੁੱਤ ਤੇਰੇ ਨੇ ਵੀ ਅੱਤ ਹੀ ਕਰਾਉਣੀ ਆ
ਸਿਰ ਉੱਤੇ ਪੱਗ ਐ, ਕੈਹਿੰਦੇ ਸਰਦਾਰ ਨੇ”
ਅਣਖੀ Blood ਐ, ਵੈਰੀ ਸਿੱਖੇ ਮਾਰ ਨੇਂ..
ਮਾਂ ਵਰਗੀ ਉਸ ਬਾਗ ਦੀ ਮਾਲਣ,
ਜਿਹੜੀ ਉੱਥੇ ਸਦੀਵੀ ਰਹਿੰਦੀ ।
ਜਿਹੜਾ ਫਲ ਧੀ ਰਾਣੀ ਚਾਹਵੇ,
ਉਸਨੂੰ ਹੱਸਦੀ ਲਾਹ ਉਹ #ਦਿੰਦੀ ।
ਔਕਾਤ ਨਾਲੋ ਵੱਧ ਕਦੇ ਫੜ ਨਹਿਓ ਮਾਰੀ ਦੀ ,
ਫੋਕੇ ਲਾਰਿਆਂ ਦੇ ਨਾਲ ਦੁਨੀਆਂ ਨੀ ਚਾਰੀ ਦੀ…
ਵਕਤ ਵੀ ਬਦਲੇਗਾ, ਸਾਹਮਣਾ ਵੀ ਹੋਵੇਗਾ !
ਬੱਸ ਜਿਗਰਾ ਰੱਖੀ ਅੱਖ ਮਿਲਾਉਣ ਦਾ
ਹਾਰ ਕੇ ਵੀ ਜਿੱਤ ਜਾਂਦਾ ਹਾਂ
ਜਦੋਂ ਮਾਂ ਨੂੰ ਹੱਸਦੇ ਹੋਏ ਦੇਖਦਾ ਹਾਂ
ਬਾਪੂ ਵੀ ਕਰੂਗਾ ਮਾਣ ਪੁੱਤ ਤੇ
ਔਦੋ ਦਿਲ ਚੰਦਰੇ ਨੂੰ ਚੈਨ ਆਉਗਾ,
ਪਹਿਲੀ ਪੌੜੀ ਉੱਤੇ ਅਜੇ ਪੈਰ ਰੱਖਿਆ
ਹੌਲੀ-ਹੌਲੀ ਮਿੱਤਰਾ ਦਾ ਟਾਇਮ ਆਉਗਾ
ਜਿਨੇ ਸਾਲ ਆ ਪੂਰਾਣੀ ਔਹਨੀ ਖਰੀ ਹੋਈ ਜਾਣੀ ਯਾਰੀ
ਦੋ ਗਲਿਆਂ ਤੋਂ ਦੂਰ ਰਹੀਂ,
ਏ ਗੱਲ ਦਿਲ ਨੂੰ ਸਮਝਾਈ ਹੋਈ ਆ।
ਲੋਕ ਬੋਲ ਕੇ ਸੁਣਾਉਦੇ,
ਸਾਡੀ ਚੁੱਪ ਨੇ ਹੀ ਦੁਨੀਆ ਮਚਾਈ ਹੋਈ ਆ।
ਫੁੱਲਾ ਵਿੱਚ ਜਿਸ ਤਰਾਂ ਖੁਸ਼ਬੂ ਚੰਗੀ ਲੱਗਦੀ ਐ
ਉਹ ਤਰਾਂ ਹੀ ਮੈਨੂੰ ਮੇਰੀ ਮਾਂ ਚੰਗੀ ਲੱਗਦੀ ਐ
ਰੱਬ ਸਦਾ ਸਲਾਮਤ ਰੱਖੇ, ਖੁਸ਼ ਰੱਖੇ ਮੇਰੀ ਮਾਂ ਨੂੰ
ਸਾਰੀਆਂ ਦੁਆਵਾਂ ਵਿਚੋਂ ਬਸ ਮੈਨੂੰ ਇਹ ਦੁਆ ਚੰਗੀ ਲੱਗਦੀ ਐ