ਸਮਝ ਨਾ ਸਕੇ ਕਿ ਗ਼ੈਰ ਸੀ ਹਜ਼ੂਰ,
ਸ਼ਾਇਦ ਤਕਦੀਰ ਨੂੰ ਇਹੀ ਸੀ ਮਨਜ਼ੂਰ..!!
Sandeep Kaur
ਇਸ਼ਕ ਨਾ ਰਹਿਣਾ ਚਾਹੀਦਾ ਐ ਅਧੂਰਾ
ਖ਼ੁਆਬ ਦਿਲ ਦੇ ਹਰ ਇੱਕ ਟੁਟ ਜਾਂਦੇ ਨੇ
ਵਕ਼ਤ ਇਦਾਂ ਦਾ ਹੁੰਦਾ ਐਂ ਜਿਦੇ
ਕਰਕੇ ਰੁਹਾ ਵਾਲੇ ਪਿਆਰਾਂ ਦੇ ਵੀ ਹਥ ਛੁਟ ਜਾਂਦੇ ਨੇ
ਰੁਲਨ ਦੇ ਡਰ ਤੋਂ ਬਸ ਅੰਦਰ ਹੀ ਦੱਬ ਲਈਆਂ,
ਕੁਝ ਖਵਾਹਿਸ਼ਾਂ ਉਹਨੇ ਤੇ ਕੁਝ ਮੈਂ..!!
ਪ੍ਰਕਿਰਤੀ ਨੂੰ ਦੇਖੋ, ਪ੍ਰਸਥਿਤੀ ਨੂੰ ਨਹੀਂ। ਪ੍ਰਸਥਿਤੀਆਂ ਸਦਾ ਬਦਲਦੀਆਂ ਰਹਿੰਦੀਆਂ ਹਨ ਪ੍ਰੰਤੂ ਕਿਰਤੀ ਸਥਿਰ ਰਹਿੰਦੀ ਹੈ।
Mahatma Gandhi
ਰੱਬਾ ਕੁਝ ਐਸਾ ਕਰ ਕਿ
ਉਹਨੂੰ ਦਰਦ ਹੋਣ ਤੇ
ਮੈਨੂੰ ਮਹਿਸੂਸ ਨਾ ਹੋਵੇ
ਸੱਚ ਬੋਲ ਕੇ ਦਿਲ ਤਾਂ ਬਹੁਤ ਤੋੜੇ ਨੇ,
ਪਰ ਝੂਠ ਬੋਲ ਕੇ ਕਿਸੇ ਨੂੰ ਖੂਸ਼ ਨਹੀਂ ਕਿਤਾ_
ਉਸ ਮਿਸ ਨੂੰ ਬੜਾ ਮਿਸ ਕਰ ਦੇ ਹਾਂ.
ਜੋ ਮਿਸ ਹੋਈ ਤਕਦੀਰਾਂ ਤੋਂ
ਨਫਰਤਾਂ ਦੇ ਬਾਜ਼ਾਰ ਵਿੱਚ ਜੀਣ ਦਾ ਆਪਣਾ ਈ ਮਜ਼ਾ ਹੈ
ਲੋਕ ਰਵਾਓੁਣਾ ਨਹੀ ਛੱਡਦੇ ਅਸੀ ਹਸਾਓੁਣਾ ਨਹੀ ਛੱਡਦੇ
ਦੇਖ ਕੇ ਤਰੱਕੀ ਜਰੀ ਜਾਵੇ ਨਾਂ,
ਐਂਵੇ ਸਾਲੇ ਖਾਂਦੇ ਰਹਿੰਦੇ ਖਾਰ ਨੀ
ਯਾਰੀ ਤੋ ਦੂਰ ਈ ਰੱਖਿਆ ਨੋਟਾਂ ਤੇ ਨਾਰਾਂ ਨੂੰ
ਮੈਨੂੰ ਤੇਰੇ ਨਾਲ ਕੋਈ ਨਾਰਾਜ਼ਗੀ ਜਾਂ ਰੁਸਵਾਈ ਨਹੀਂ,
ਤੂੰ ਆਪਣੀ ਜਗ੍ਹਾ ਠੀਕ ਸੀ ਤੇ ਮੈਂ ਆਪਣੀ ਜਗ੍ਹਾ..!!
ਰਾਤ ਅੱਧੀ ਆਰ
ਅੱਧੀ ਪਾਰ ਹੈ :
ਸੋਚ ਮੇਰੀ ਵਾਂਗ ਹੀ
ਬੇਜ਼ਾਰ ਹੈ
ਇਹ ਤਾਂ ਮੈਨੂੰ ਇਉਂ ਪਈ ਹੈ ਭਾਸਦੀ
ਮੇਰੇ ਵਾਕਣ ਮਰਦ ਹੈ ਨਾਰ ਹੈ ।
ਰਾਤ ਅੱਧੀ ਆਰ
ਅੱਧੀ ਪਾਰ ਹੈ ।ਗਲੀ ਗਲੀ ਚੁੰਮਣੇ ਪੁੱਤਰ ਪਰਾਏ
ਕਿਸ ਕਦਰ ਹੋਛਾ ਜਿਹਾ ਰੁਜ਼ਗਾਰ ਹਾਏ
ਵੇਲ ਪਿੱਛੋਂ ਸੱਦ ਲਾ ਕੇ ਆਖਣਾ
ਵੇਲ ਤੇਰੀ ਹੋਰ ਵੀ ਦਾਤਾ ਵਧਾਏ ।ਕਿਸ ਕਦਰ
ਅਸਚਰਜ ਦੀ ਗੱਲ ਹਾਏ
ਇਕ ਮਾਂਗਤ ਰਾਜਿਆਂ ਨੂੰ ਖ਼ੈਰ ਪਾਏ
ਹਾਏ ਨਾ ਦਾਤਾ ਸਮਝ ਆਏ ।ਮੇਰੀ ਆਪਣੀ ਵੇਲ ਖੁਦ ਬੇ-ਕਾਰ ਹੈ
ਇਹ ਧੁਰਾਂ ਤੋਂ
ਜ਼ਰਦ ਤੇ ਬਿਮਾਰ ਹੈ
ਏਸ ਨੂੰ ਨਾ ਫੁੱਲ
ਨਾ ਕੋਈ ਖ਼ਾਰ ਹੈ ।
ਮੇਰੇ ਲਈ ਹੈ ਅਜਨਬੀ ਕੁੱਖਾਂ ਦੀ ਪੀੜ
ਪਿਆਰ ਦੀ ਮੈਨੂੰ ਭਲਾ ਕੀ ਸਾਰ ਹੈ ?
ਲੋਰੀਆਂ ਦੇਣਾ
ਤਾਂ ਇਕ ਰੁਜ਼ਗਾਰ ਹੈ
ਕਾਮ ਦੀ ਜਾਂ ਪੂਰਤੀ ਦਾ ਆਹਰ ਹੈ
ਰਾਤ ਅੱਧੀ ਆਰ
ਅੱਧੀ ਪਾਰ ਹੈ
ਮੇਰੇ ਵਾਕਣ ਮਰਦ ਹੈ ਨਾਰ ਹੈ ।ਹਾਏ ਮੈਨੂੰ
ਕਿਸ ਗੁਨਾਹ ਦੀ ਇਹ ਸਜ਼ਾ ?
ਨਾ ਮੈਂ ਆਦਮ
ਤੇ ਨਾ ਹੀ ਮੈਂ ਹੱਵਾ
ਕਾਮ ਦਾ ਹੁੰਦਾ ਹੈ ਖ਼ੌਰੇ ਕੀਹ ਮਜ਼ਾ ?
ਆਖਦੇ ਨੇ –
ਕਾਮ ਹੁੰਦਾ ਹੈ ਖੁਦਾ
ਕਾਮ ਵਿਚ ਹੁੰਦਾ ਹੈ ਲੋਜੜੇ ਦਾ ਨਸ਼ਾ
ਪਰ ਇਹ ਮੈਨੂੰ ਕੀ ਪਤਾ ।ਕਾਮ ਦੇ ਦਿਉਤੇ ਦੀ
ਮੈਨੂੰ ਤਾਂ ਧੁਰੋਂ ਹੀ ਮਾਰ ਹੈ
ਜਿਸਮ ਮੇਰਾ ਰਾਮ-ਲੀਲ੍ਹਾ ਦਾ
ਕੋਈ ਕਿਰਦਾਰ ਹੈ
ਜਿਸ ਦੇ ਹੱਥ ਵਿਚ
ਕਾਠ ਦੀ ਤਲਵਾਰ ਹੈ
ਚਮਕਦੀ ਹੈ ਪਰ ਨਾ ਕੋਈ ਧਾਰ ਹੈ
ਝੂਠਾ ਮੂਠਾ ਕਰਨਾ ਜਿਸ ਨੇ ਵਾਰ ਹੈ
ਰਾਤ ਅੱਧੀ ਆਰ
ਅੱਧੀ ਪਾਰ ਹੈ
ਮੇਰੇ ਵਾਕਣ ਮਰਦ ਹੈ ਨਾਰ ਹੈ ।ਹੇ ਮਨਾ !
ਨਾ ਹੋਰ ਲੰਮੀ ਸੋਚ ਕਰ
ਸੋਚ ਲੰਮੀ ਸੰਨ੍ਹ ਲਾਣੀ ਸਮੇਂ ਨੂੰ
ਸਮੇਂ ਨੂੰ ਤਾਂ ਸੰਨ੍ਹ ਲਾਣੀ ਪਾਪ ਹੈ ।
ਸਮਾਂ ਹੀ ਤਾਂ ਜ਼ਿੰਦਗੀ ਦਾ ਬਾਪ ਹੈ ।
ਉੱਠ
ਕਿ ਸਾਰੇ ਨੇ ਸਾਥੀ ਸੌਂ ਰਹੇ
ਸੁਪਨਿਆਂ ਦੇ ਸ਼ਹਿਰ ਸੱਭੇ ਭੌਂ ਰਹੇ
ਜ਼ਿੰਦਗੀ ਇਕ ਕਾਮ
ਦੂਜੇ ਕੰਮ ਬਿਨ
ਹੇ ਮਨਾ ਬੇ-ਕਾਰ ਹੈ, ਬੇ-ਕਾਰ ਹੈ
ਇਕ ਵਾਧੂ ਭਾਰ ਹੈ
ਤੈਨੂੰ ਮਰ ਜਾਣਾ ਹੀ ਬਸ ਦਰਕਾਰ ਹੈ
ਰਾਤ ਅੱਧੀ ਆਰ
ਅੱਧੀ ਪਾਰ ਹੈ
ਮੇਰੇ ਵਾਕਣ ਮਰਦ ਹੈ ਨਾਰ ਹੈ
ਰਾਤ ਅੱਧੀ ਆਰ
ਅੱਧੀ ਪਾਰ ਹੈ ।ਸ਼ਿਵ ਕੁਮਾਰ ਬਟਾਲਵੀ