ਜੇ ਤੂੰ ਰਾਹਾਂ ਵਿਚ ਪਲਕਾਂ ਵਿਛਾਏਂਗੀ.
ਮੈਂ ਵੀ ਪੈਰਾਂ ਥੱਲੇ ਤਲੀਆਂ ਧਰੂੰ..
ਜੇ ਤੂੰ ਰੱਖੇਂਗੀ ਬਣਾਕੇ ਰਾਜਾ ਦਿਲ ਦਾ..
ਵਾਂਗ ਰਾਣੀਆਂ ਦੇ ਰੱਖਿਆਂ ਕਰੂੰ..
Sandeep Kaur
ਹੰਝੂ ਅੱਖ ਨੇ ਲਕਾਇਆ ਏ
ਕਿਉ ਬਣੇ ਅਨਜਾਣ ਤੂੰ ਨਾਮ ਤੇਰਾ ਗੁੱਟ ਤੇ ਲਿਖਾਇਆ ਏ
ਮੁੱਕ ਚੱਲੇ ਸਾਹ ਸਾਰੇ ਦੱਸ ਤੈਨੂੰ ਚੇਤਾ ਨਾ ਮੇਰਾ ਆਇਆ ਏ
ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ !
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈਂ ਨਾ ਸੱਕੀਆਂ ਖੋਹਲ !ਇਕ ਦਿਹਾੜੇ ਤੰਦ ਵਲੀ ਇਕ
ਵਲੀ ਗਈ ਅਣਭੋਲ
ਅੱਖੀਆਂ ਨੇ ਇਕ ਚਾਨਣ ਦਿੱਤਾ
ਅੱਖੀਆਂ ਦੇ ਵਿਚ ਘੋਲ ।ਹੰਢਦਾ ਹੰਢਦਾ ਹੁਸਨ ਹੰਢਿਆ
ਖੋਹਲ ਨਾ ਸੱਕਿਆ ਗੰਢ
ਕੀ ਹੋਇਆ ਜੇ ਅੰਦੇ ਪੈ ਗਈ
ਤੰਦ ਸੁਬਕ ਤੇ ਸੋਹਲ ।ਦੋ ਜਿੰਦਾਂ ਦੋ ਤੰਦਾਂ ਵਲੀਆਂ
ਵਲ ਵਲ ਬੱਝੀ ਜਾਨ
ਕੀ ਹੋਇਆ ਜੇ ਕਦੀ ਕਿਸੇ ਦੇ
ਬੁੱਤ ਨਾ ਵਸਦੇ ਕੋਲ ।ਚੜ੍ਹ ਚੜ੍ਹ ਲਹਿ ਲਹਿ ਸੂਰਜ ਹਫ਼ਿਆ
ਵਧ ਵਧ ਘਟ ਘਟ ਚੰਦਾ
ਸਾਰੀ ਉਮਰਾ ਕੀਲ ਗਏ
ਤੇਰੇ ਜਾਦੂ ਵਰਗੇ ਬੋਲ ।ਖੋਹਲ ਖੋਹਲ ਕੇ ਲੋਕ ਹਾਰਿਆ
ਖੋਹਲ ਖੋਹਲ ਪਰਲੋਕ
ਕੇਹੜੇ ਰੱਬ ਦਾ ਜ਼ੋਰ ਵੱਸਦਾ
ਦੋ ਤੰਦਾਂ ਦੇ ਕੋਲ ।ਇਸ ਮੰਜ਼ਲ ਦੇ ਕੰਡੇ ਵੇਖੇ
ਇਸ ਮੰਜ਼ਲ ਦੀਆਂ ਸੂਲਾਂ
ਇਸ ਮੰਜ਼ਲ ਦੇ ਯੋਜਨ ਤੱਕੇ
ਕਦਮ ਨਾ ਸੱਕੇ ਡੋਲ ।ਪਿਆਰ ਤੇਰੇ ਦੀਆਂ ਕੱਚੀਆਂ ਗੰਢਾਂ
ਤੂੰ ਨਾ ਸੱਕਿਓਂ ਖੋਹਲ ।
ਪਿਆਰ ਮੇਰੇ ਦੀਆਂ ਕੱਚੀਆਂ ਗੰਢਾਂ
ਮੈ ਨਾ ਸੱਕੀਆਂ ਖੋਹਲ ।Amrita Pritam
ਜਿਹੜੇ ਯਾਰੀਆਂ ਨਿਬੁਾੳਣੀ ਜਾਣਦੇ ਨੇ
ਉਹ ਘਟਾ ਵਧਾ ਦੀ ਪਰਵਾਹ ਨਹੀਂ ਕਰਦੇ
ਹਰ ਮੋੜ ਤੇ ਦੁੱਖ ਖੜ੍ਹਾ ਹੁੰਦਾ ਏ , ਆਦਮੀ ਨਹੀਂ ਆਦਮੀ ਦਾ ਵਕ਼ਤ ਬੁਰਾ ਹੁੰਦਾ ਏ |
ਸਭੀ ਗੁਲਜ਼ਾਰ ਹੂਆ ਨਹੀਂ ਕਰਤੇ,
ਸਭੀ ਫੂਲ ਖ਼ੁਸ਼ਬੂਦਾਰ ਹੂਆ ਨਹੀਂ ਕਰਤੇ,
ਸੋਚ ਸਮਝ ਕੇ ਕਰਨਾ ਦੋਸਤੀ ਏ ਦੋਸਤ,
ਸਭੀ ਦੋਸਤ ਵਫ਼ਾਦਾਰ ਹੂਆ ਨਹੀਂ ਕਰਤੇ,
ਮਨੁੱਖ ਹੀ ਇਕੋ ਇਕ ਅਜਿਹਾ ਜੀਵ ਹੈ ਕਿ ਖਪਤ ਵੱਧ ਕਰਦਾ ਹੈ ਉਤਪਾਦਨ ਘੱਟ।
George Orwell
ਉਹਦੇ ਸਾਹਾਂ ਨਾਲ ਚੱਲਦੇ ਨੇ ਮੇਰੇ ਸਾਹ..
ਇਹ ਸਾਹ ਕਿਤੇ ਰੁਕ ਨਾ ਜਾਵਣ ਏ..
ਇਹ ਰਾਹ ਕਿਤੇ ਮੁੱਕ ਨਾ ਜਾਵਣ..
ਰੱਬਾ ਰੱਖੀ ਮਿਹਰ ਦੀ ਨਿਗਾਹ…!
ਕਲਾਕਾਰੀ ਘੱਟ ਬਕਵਾਸ ਵਾਧੂ ਦੀ
ਕਿੰਨਾਂ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ
ਜਿਹੜੇ ਹੱਸਦੇ ਨੇ ਬਹੁਤਾ ਦਿਲੋ ਭਰੇ ਹੁੰਦੇ ਨੇ,
ਬਾਹਰੋ ਦਿਸਦੇ ਨੇ ਜਿਉਦੇ ਅੰਦਰੋ ਮਰੇ ਹੁੰਦੇ ਨੇ
ਪਿਆਰ ਕਰਨ ਵਾਲਿਆ ਦੇ ਦੀਵਾਨੇ ਆ ਮਿਠਿਆ, ਚੇਲੇ ਕੱਲ ਵੀ ਨਹੀ ਸੀ ਤੇ ਉਸਤਾਦ ਅੱਜ ਵੀ ਨਹੀ ਆ
ਕਹਿੰਦਾ ਮੈਂ ਸਾਰੀ ਦੁਨੀਆਂ ਘੁੰਮੀ ਆ,
ਮੈਂ ਕਿਹਾ ਕਦੇ ਆਪਣੀ ਮਾਂ ਦੇ ਸੀਨੇ ਲੱਗਿਆਂ….?