ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ , ਓਹ ਆਪਣੇ ਆਪ ਨੂੰ ਸੁਖੀ ਬਣਾ ਨਹੀਂ ਸਕਦਾ |
Sandeep Kaur
ਅਸੀ ਥੋੜੇ ਜਹੇ ਬਰਬਾਦ ਹੋਏ,
ਕੁਝ ਤੇਰੇ ਨਾਲ ਹੋਏ,
ਕੁਝ ਤੇਰੇ ਬਾਅਦ ਹੋਏ
ਧਰਮ ਦਾ ਸਾਰਾ ਇਤਿਹਾਸ ਵਿਗਿਆਨਕ ਚਿੰਤਨ ਦੇ ਵਿਕਾਸ ਵਿਰੁੱਧ ਲੜਾਈ ਦਾ ਇਤਿਹਾਸ ਹੈ।
Karl Marx
ਮੈਨੂੰ ਜ਼ਿੰਦਗੀ ਦਾ ਪਤਾ ਨਈਓਂ ਲੱਗਦਾ,
ਕਿੰਝ ਲੰਘਦੀ ਪਈ ਏ ਤੇਰੇ ਨਾਲ।
ਜ਼ਿੱਦੀ ਬਹੁਤ ਆਂ
ਜਾਂ ਜਿੱਤਦਾ ਹਾਂ … ਜਾਂ ਜਿੱਤਣ ਤੱਕ ਲੜਦਾ ਹਾਂ
ਜੇ ਕੋਈ ਇਨਸਾਨ ਮਿੱਨਤਾਂ ਤਰਲੇ ਕੀਤਿਆਂ ਵੀ,,
ਤੁਹਾਡੀ ਗੱਲ ਨਹੀਂ ਸੁਣਦਾ ਤਾਂ ਸਮਝ ਲਵੋ ਕਿ,,
ਉੱਸ ਦੀ ਜ਼ਿੰਦਗੀ ਵਿੱਚੋਂ ਤੁਹਾਡੀ ਲੋੜ ਤੇ ਦਿਲ ਵਿੱਚੋਂ
ਤੁਹਾਡੀ ਥਾਂ ਦੋਵੇਂ ਹੀ ਖਤਮ ਹੋ ਚੁੱਕੀਆਂ ਨੇਂ,,
ਜਿੱਥੇ ਡੋਲ੍ਹ ਪਸੀਨਾ ਤੂੰ ਹਲ ਵਾਹੇ,
ਕੱਢੇ ਮਿੱਟੀ ਵਿੱਚੋਂ ਰਤਨ ਬਾਬਾ,
ਓਸ ਧਰਤ ਨੂੰ ਬੰਜ਼ਰ ਬਣਾਉਣ ਲਈ,
ਅੱਜ ਹੋਣ ਨੇ ਲੱਗੇ ਯਤਨ ਬਾਬਾ….
ਕੀਤਾ ਇਸ਼ਕ ਤੇ ਆਖਿਰ ਮੈਂ ਬਦਨਾਮ ਹੀ ਹੋਈ ਆ
ਦਿਲ ਤੇ ਲੱਗੀ ਸੱਟ ਤੇ ਉਹਦੇ ਲਈ ਮੋਈ ਆ
ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਪੀੜਾਂ ਕਰ ਗਈ ਦਾਨ ਵੇ ।
ਸਾਡੇ ਗੀਤਾਂ ਰੱਖੇ ਰੋਜੜੇ
ਨਾ ਪੀਵਣ ਨਾ ਕੁਝ ਖਾਣ ਵੇ ।ਮੇਰੇ ਲੇਖਾਂ ਦੀ ਬਾਂਹ ਵੇਖਿਓ
ਕੋਈ ਸੱਦਿਓ ਅੱਜ ਲੁਕਮਾਨ ਵੇ ।
ਇਕ ਜੁਗੜਾ ਹੋਇਆ ਅੱਥਰੇ
ਨਿੱਤ ਮਾੜੇ ਹੁੰਦੇ ਜਾਣ ਵੇ ।ਮੈਂ ਭਰ ਭਰ ਦਿਆਂ ਕਟੋਰੜੇ
ਬੁੱਲ੍ਹ ਚੱਖਣ ਨਾ ਮੁਸਕਾਣ ਵੇ ।
ਮੇਰੇ ਦੀਦੇ ਅੱਜ ਬਦੀਦੜੇ
ਪਏ ਨੀਂਦਾਂ ਤੋਂ ਸ਼ਰਮਾਣ ਵੇ ।ਅਸਾਂ ਗ਼ਮ ਦੀਆਂ ਦੇਗ਼ਾਂ ਚਾੜ੍ਹੀਆਂ
ਅੱਜ ਕੱਢ ਬਿਰਹੋਂ ਦੇ ਡਾਣ੍ਹ ਵੇ ।
ਅੱਜ ਸੱਦੋ ਸਾਕ ਸਕੀਰੀਆਂ
ਕਰੋ ਧਾਮਾਂ ਕੁੱਲ ਜਹਾਨ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੰਝੂ ਕਰ ਗਈ ਦਾਨ ਵੇ ।
ਅੱਜ ਪਿੱਟ ਪਿੱਟ ਹੋਇਆ ਨੀਲੜਾ
ਸਾਡੇ ਨੈਣਾਂ ਦਾ ਅਸਮਾਨ ਵੇ ।ਸਾਡਾ ਇਸ਼ਕ ਕੁਆਰਾ ਮਰ ਗਿਆ
ਕੋਈ ਲੈ ਗਿਆ ਕੱਢ ਮਸਾਣ ਵੇ ।
ਸਾਡੇ ਨੈਣ ਤੇਰੀ ਅੱਜ ਦੀਦ ਦੀ
ਪਏ ਕਿਰਿਆ ਕਰਮ ਕਰਾਣ ਵੇ ।ਸਾਨੂੰ ਦਿੱਤੇ ਹਿਜਰ ਤਵੀਤੜੇ
ਤੇਰੀ ਫੁਰਕਤ ਦੇ ਸੁਲਤਾਨ ਵੇ ।
ਅੱਜ ਪ੍ਰੀਤ ਨਗਰ ਦੇ ਸੌਰੀਏ
ਸਾਨੂੰ ਚੌਕੀ ਬੈਠ ਖਿਡਾਣ ਵੇ ।ਅੱਜ ਪੌਣਾਂ ਪਿੱਟਣ ਤਾਜੀਏ
ਅੱਜ ਰੁੱਤਾਂ ਪੜ੍ਹਨ ਕੁਰਾਨ ਵੇ ।
ਅੱਜ ਪੀ ਪੀ ਜੇਠ ਤਪੰਦੜਾ
ਹੋਇਆ ਫੁੱਲਾਂ ਨੂੰ ਯਰਕਾਨ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਹੌਕੇ ਕਰ ਗਈ ਦਾਨ ਵੇ ।
ਅੱਜ ਸੌਂਕਣ ਦੁਨੀਆਂ ਮੈਂਡੜੀ
ਮੈਨੂੰ ਆਈ ਕਲੇਰੇ ਪਾਣ ਵੇ ।ਅੱਜ ਖਾਵੇ ਖ਼ੌਫ਼ ਕਲੇਜੜਾ
ਮੇਰੀ ਹਿੱਕ ‘ਤੇ ਪੈਣ ਵਦਾਨ ਵੇ ।
ਅੱਜ ਖੁੰਢੀ ਖੁਰਪੀ ਸਿਦਕ ਦੀ
ਮੈਥੋਂ ਆਈ ਧਰਤ ਚੰਡਾਣ ਵੇ ।ਅਸਾਂ ਖੇਡੀ ਖੇਡ ਪਿਆਰ ਦੀ
ਆਇਆ ਦੇਖਣ ਕੁੱਲ ਜਹਾਨ ਵੇ ।
ਸਾਨੂੰ ਮੀਦੀ ਹੁੰਦਿਆਂ ਸੁੰਦਿਆਂ
ਸਭ ਫਾਡੀ ਆਖ ਬੁਲਾਣ ਵੇ ।ਅੱਜ ਬਣੇ ਪਰਾਲੀ ਹਾਣੀਆਂ
ਮੇਰੇ ਦਿਲ ਦੇ ਪਲਰੇ ਧਾਨ ਵੇ ।
ਮੇਰੇ ਸਾਹ ਦੀ ਕੂਲੀ ਮੁਰਕ ‘ਚੋਂ
ਅੱਜ ਖਾਵੇ ਮੈਨੂੰ ਛਾਣ੍ਹ ਵੇ ।ਤੇਰੀ ਯਾਦ ਅਸਾਨੂੰ ਮਣਸ ਕੇ
ਕੁਝ ਸੂਲਾਂ ਕਰ ਗਈ ਦਾਨ ਵੇ ।
ਅੱਜ ਫੁੱਲਾਂ ਦੇ ਘਰ ਮਹਿਕ ਦੀ
ਆਈ ਦੂਰੋਂ ਚੱਲ ਮੁਕਾਣ ਵੇ ।ਸਾਡੇ ਵਿਹੜੇ ਪੱਤਰ ਅੰਬ ਦੇ
ਗਏ ਟੰਗ ਮਰਾਸੀ ਆਣ ਵੇ ।
ਕਾਗ਼ਜ਼ ਦੇ ਤੋਤੇ ਲਾ ਗਏ
ਮੇਰੀ ਅਰਥੀ ਨੂੰ ਤਰਖਾਣ ਵੇ ।ਤੇਰੇ ਮੋਹ ਦੇ ਲਾਲ ਗੁਲਾਬ ਦੀ
ਆਏ ਮੰਜਰੀ ਭੌਰ ਚੁਰਾਣ ਵੇ ।
ਸਾਡੇ ਸੁੱਤੇ ਮਾਲੀ ਆਸ ਦੇ
ਅੱਜ ਕੋਰੀ ਚਾਦਰ ਤਾਣ ਵੇ ।ਮੇਰੇ ਦਿਲ ਦੇ ਮਾਨ ਸਰੋਵਰਾਂ
ਵਿਚ ਬੈਠੇ ਹੰਸ ਪਰਾਣ ਵੇ ।
ਤੇਰਾ ਬਿਰਹਾ ਲਾ ਲਾ ਤੌੜੀਆਂ
ਆਏ ਮੁੜ ਮੁੜ ਰੋਜ਼ ਉਡਾਣ ਵੇ ।ਸ਼ਿਵ ਕੁਮਾਰ ਬਟਾਲਵੀ
ਤੂੰ ਦਿਲ ਦੀ ਕੀ ਗੱਲ ਕਰਦੀ ਮੈਂ ਜਾਨ ਵੀ ਤੈਥੋਂ ਵਾਰ ਦਿਆਂ..
ਕਿਸੇ ਚੀਜ਼ ਦੀ ਹੱਦ ਹੁੰਦੀ ਆ ਮੈਂ ਉਸ ਹੱਦ ਤੋਂ ਵੱਧ ਤੈਨੂੰ ਪਿਆਰ ਕਰਾਂ..
ਹਜ਼ਾਰਾਂ ਖੁਸ਼ੀਆਂ ਘੱਟ ਨੇ ਇੱਕ ਗਮ ਭੁਲਾਉਣ ਦੇ ਲਈ ,
ਇੱਕ ਗਮ ਕਾਫੀ ਹੈ ਜ਼ਿੰਦਗੀ ਗਵਾਉਣ ਦੇ ਲਈ |
ਚਲ ਹੁਣ ਭੁਲ ਜਾ ਪੁਰਾਣੀ ਗਲਾਂ ਕਰਣ ਦਾ ਕੀ ਫਾਇਦਾ
ਦੁਖਾਂ ਤੋਂ ਬਗੈਰ ਕੁੱਝ ਮਿਲਣਾ ਨੀ ਤਾਂ ਫੇਰ ਓਹਣਾ ਨੂੰ ਯਾਦ ਕਰਣ ਦਾ ਕੀ ਫਾਇਦਾ