ਇਹ ਸੱਜਣੀ ਵੀਨਸ ਦਾ ਬੁੱਤ ਹੈ
ਕਾਮ ਦੇਵਤਾ ਇਸ ਦਾ ਪੁੱਤ ਹੈ
ਮਿਸਰੀ ਅਤੇ ਯੂਨਾਨੀ ਧਰਮਾਂ ਵਿਚ
ਇਹ ਦੇਵੀ ਸਭ ਤੋਂ ਮੁੱਖ ਹੈ
ਇਹ ਸੱਜਣੀ ਵੀਨਸ ਦਾ ਬੁੱਤ ਹੈ ।
ਕਾਮ ਜੋ ਸਭ ਤੋਂ ਮਹਾਂਬਲੀ ਹੈ
ਉਸ ਦੀ ਮਾਂ ਨੂੰ ਕਹਿਣਾ ਨੰਗੀ
ਇਹ ਗੱਲ ਉੱਕੀ ਹੀ ਨਾ ਚੰਗੀ
ਤੇਰੀ ਇਸ ਨਾ-ਸਮਝੀ ਉੱਤੇ
ਸੱਚ ਪੁੱਛੇਂ ਤਾਂ ਮੈਨੂੰ ਦੁੱਖ ਹੈ
ਕਾਮ ਖੁਦਾ ਤੋਂ ਵੀ ਪ੍ਰਮੁੱਖ ਹੈ
ਏਸੇ ਦੀ ਹੈ ਬਖ਼ਸ਼ੀ ਹੋਈ
ਤੁੱਦ ਤੇ ਹੁਸਨਾਂ ਦੀ ਜੋ ਰੁੱਤ ਹੈ
ਏਸੇ ਨੇ ਹੈ ਰੂਪ ਵੰਡਣਾ-
ਖ਼ੂਨ ਮੇਰਾ ਜੋ ਤੈਂਡੀ ਕੁੱਖ ਹੈ
ਇਹ ਤਾਂ ਵੀਨਸ ਮਾਂ ਦਾ ਬੁੱਤ ਹੈ
ਖੜੀ ਆ ਮਿੱਟੀ ਦੀ ਇਹ ਬਾਜ਼ੀ
ਚਿੱਟੀ ਦੁੱਧ ਕਲੀ ਜਿਉਂ ਤਾਜ਼ੀ
ਕਾਮ ਹੁਸਨ ਦਾ ਇਕ ਸੰਗਮ ਹੈ
ਕਾਮ ਹੁਸਨ ਦੀ ਕਥਾ ਸੁਣਾਂਦਾ
ਕੋਈ ਅਲਮਸਤ ਜਿਹਾ ਜੰਗਮ ਹੈ
ਤੇਰਾ ਇਸ ਨੂੰ ਟੁੰਡੀ ਕਹਿਣਾ
ਸੱਚ ਪੁੱਛੇਂ ਤਾਂ ਮੈਨੂੰ ਗ਼ਮ ਹੈ
ਕਾਮ ਬਿਨਾਂ ਹੇ ਮੇਰੀ ਸਜਣੀ
ਕਾਹਦੇ ਅਰਥ ਜੇ ਚਲਦਾ ਦਮ ਹੈ ।ਕਾਮ ਹੈ ਸ਼ਿਵਜੀ, ਕਾਮ ਬ੍ਰਹਮ ਹੈ
ਕਾਮ ਹੀ ਸਭ ਤੋਂ ਮਹਾਂ ਧਰਮ ਹੈ
ਕਾਮ ਤੋਂ ਵੱਡਾ ਨਾ ਕੋਈ ਸੁੱਖ ਹੈ
ਕਾਮ ਤੋਂ ਵੱਡਾ ਨਾ ਕੋਈ ਦੁੱਖ ਹੈ
ਤੇਰੀ ਇਸ ਨਾ-ਸਮਝੀ ਉੱਤੇ
ਹੇ ਮੇਰੀ ਸਜਣੀ ! ਮੈਨੂੰ ਦੁੱਖ ਹੈ
ਇਹ ਤਾਂ ਵੀਨਸ ਮਾਂ ਦਾ ਬੁੱਤ ਹੈ
ਵੇਖ ਕਿ ਬੁੱਤ ਨੂੰ ਕੀ ਹੋਇਆ ਹੈ ?
ਇਉਂ ਲਗਦਾ ਹੈ ਜਿਉਂ ਰੋਇਆ ਹੈ
ਸਾਥੋਂ ਕੋਈ ਪਾਪ ਹੋਇਆ ਹੈਸਾਰੇ ਦੀਵੇ ਝੱਬ ਬੁਝਾ ਦੇ
ਇਸ ਨੂੰ ਥੋੜ੍ਹਾ ਪਰ੍ਹਾਂ ਹਟਾ ਦੇ
ਇਸ ਦੇ ਮੁੱਖ ਨੂੰ ਪਰ੍ਹਾਂ ਭੁਆ ਦੇ
ਜਾਂ ਇਸ ‘ਤੇ ਕੋਈ ਪਰਦਾ ਪਾ ਦੇ
ਇਸ ਦੇ ਦਿਲ ਵਿਚ ਵੀ ਕੋਈ ਦੁੱਖ ਹੈ
ਇਸ ਨੂੰ ਹਾਲੇ ਵੀ ਕੋਈ ਭੁੱਖ ਹੈ
ਭਾਵੇਂ ਕਾਮ ਏਸ ਦਾ ਪੁੱਤ ਹੈਮਿਸਰੀ ਅਤੇ ਯੂਨਾਨੀ ਧਰਮਾਂ
ਵਿਚ ਇਹ ਭਾਵੇਂ ਸਭ ਤੋਂ ਮੁੱਖ ਹੈ
ਭਾਵੇਂ ਵੀਨਸ ਮਾਂ ਦਾ ਬੁੱਤ ਹੈ
ਕਾਮ ਖੁਦਾ ਤੋਂ ਵੀ ਪ੍ਰਮੁੱਖ ਹੈ ।
Sandeep Kaur
ਜਦੋਂ ਮੈਨੂੰ ਤੇਰੇ ਤੋਂ ਇੱਜ਼ਤ ਤੇ ਪਿਆਰ ਦੋਵੇਂ ਬਰਾਬਰ ਮਿਲ ਰਹੇ ਆ
ਫਿਰ ਕਿਸੇ ਹੋਰ ਬਾਰੇ ਸੋਚਣਾ ਤਾਂ ਪਾਪ ਹੀ ਹੋਇਆਂ ਨਾਂ
ਬੇਹਿਮਤੀ ਨੇ ਜੋ ਸ਼ਿਕਵਾ ਕਰਨ ਮੁਕਦਰਾ ਦਾ ਉੱਗਣ ਵਾਲੇ ਉੱਗ ਪੈਂਦੇ ਨੇ ਪਾੜ੍ਹ ਕੇ ਸੀਨਾ ਪੱਥਰਾਂ ਦਾ
ਸਾਨੂੰ ਨਾ ਸਿਖਾਵੀਂ ਕਿਸੇ ਨਾਲ ਮਿਲਣ ਦੇ ਸਲੀਕੇ
ਪਿਆਰ ਹੋਵੇ ਜਾਂ ਨਫ਼ਰਤ
ਬੜੀ ਸ਼ਿੱਦਤ ਨਾਲ ਕਰਦੇ ਹਾਂ ਅਸੀਂ..
ਜਦੋਂ ਲੰਘ ਜੇ ਜਵਾਨੀ ਫਿਰ ਪਿਆਰ ਯਾਦ ਆਉਂਦੇ ਨੇ
ਜਦੋਂ ਵਿੱਛੜ ਜਾਵੇ ਮੇਲਾ ਫਿਰ ਯਾਰ ਯਾਦ ਆਉਂਦੇ ਨੇ
ਕਰਤੱਵ ਦਾ ਪਾਲਣ ਕਰਦੇ ਹੋਏ ਮਰਨਾ ਹੀ ਜੀਵਨ ਦੀ ਦੂਜਾ ਨਾਮ ਹੈ।
Chanakya
ਆਪਾਂ ਕਿਉਂ ਸਬੂਤ ਦਈਏ ਸਹੀ ਹੋਣ ਦੇ
ਜਿਨਾਂ ਨਿਭਣਾਂ ਸਾਡੇ ਨਾਲ ਉਹ ਨਿਬੀ ਜਾਦੇ ਮਿੱਠਿਆ
ਇਤਿਹਾਸ ਚੱਕ ਕੇ ਵੇਖੀਂ ਜਿਓਂ ਜਿਓਂ ਚੁੱਪ ਨੇ ਦਿੱਤੀ ਹੈ ਦਸਤਕ
ਹਾਜ਼ਰੀ ਭਰ ਕੇ ਗਿਆ ਏ ਤੂਫ਼ਾਨ.
ਬਹੁਤੀ ਦੇਰ ਨਹੀ ਲੱਗਦੀ,, ਅੱਜ-ਕੱਲ ਰਿਸ਼ਤੇ ਤੋੜਨ ਨੂੰ,,
ਪਰ ਟੁੱਟੇ ਹੋਏ ਰਿਸ਼ਤਿਆਂ ਨੂੰ ਜੋੜਦੇ, ਜੋੜਦੇ ਸਾਰੀ ਜ਼ਿੰਦਗੀ ਨਿਕਲ ਜਾਂਦੀ ਹੈ,,
ਅਸੀਂ ਮਾਣਕ ਦੀਆਂ ਕਲੀਆਂ ਸੁਣ ਹੋਏ ਵੱਡੇ
ਅਸੀਂ ਹਿੱਕ ਦੇ ਜੋਰ ਨਾਲ ਗਾਉਣ ਵਾਲੇ.
ਯਾਦਾਂ ਸਮੁੰਦਰ ਦੀਆਂ ਉਹਨਾਂ ਲਹਿਰਾਂ ਵਾਂਗ ਹੁੰਦੀਆਂ__
ਜੋ ਕਿਨਾਰੇ’ ਤੇ ਪਏ ਪੱਥਰ ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ_
(ਪ੍ਰਸਿੱਧ ਚਿਤ੍ਰਕਾਰ ਵਿਨਸੈਂਟ ਵਾਨ ਗੌਗ ਦੀ
ਕਲਪਿਤ ਪ੍ਰੇਮਿਕਾ ਮਾਇਆ ਨੂੰ !)ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਗੋਰੀਏ ਵਿਨਸੈਂਟ ਦੀਏ !
ਸੱਚ ਕਿਉਂ ਬਣਦੀ ਨਹੀਂ ?ਹੁਸਨ ਕਾਹਦਾ, ਇਸ਼ਕ ਕਾਹਦਾ
ਤੂੰ ਕਹੀ ਅਭਿਸਾਰਕਾ ?
ਆਪਣੇ ਕਿਸੇ ਮਹਿਬੂਬ ਦੀ
ਆਵਾਜ਼ ਤੂੰ ਸੁਣਦੀ ਨਹੀਂ ।ਦਿਲ ਦੇ ਅੰਦਰ ਚਿਣਗ ਪਾ ਕੇ
ਸਾਹ ਜਦੋਂ ਲੈਂਦਾ ਕੋਈ
ਸੁਲਗਦੇ ਅੰਗਿਆਰ ਕਿਤਨੇ
ਤੂੰ ਕਦੇ ਗਿਣਦੀ ਨਹੀਂ’ ।ਕਾਹਦਾ ਹੁਨਰ, ਕਾਹਦੀ ਕਲਾ
ਤਰਲਾ ਹੈ ਇਕ ਇਹ ਜੀਊਣ ਦਾ
ਸਾਗਰ ਤਖ਼ਈਅਲ ਦਾ ਕਦੇ
ਤੂੰ ਕਦੇ ਮਿਣਦੀ ਨਹੀਂਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਖ਼ਿਆਲ ਤੇਰਾ ਪਾਰ ਨਾ-
ਉਰਵਾਰ ਦੇਂਦਾ ਹੈ ।ਰੋਜ਼ ਸੂਰਜ ਢੰਡਦਾ ਹੈ
ਮੂੰਹ ਕਿਤੇ ਦਿਸਦਾ ਨਹੀਂ
ਮੂੰਹ ਤੇਰਾ ਜੋ ਰਾਤ ਨੂੰ
ਇਕਰਾਰ ਦੇਂਦਾ ਹੈ ।ਤੜਪ ਕਿਸਨੂੰ ਆਖਦੇ ਨੇ
ਤੂੰ ਨਹੀਂ ਇਹ ਜਾਣਦੀ
ਕਿਉਂ ਕਿਸੇ ਤੋਂ ਜ਼ਿੰਦਗੀ
ਕੋਈ ਵਾਰ ਦੇਂਦਾ ਹੈ ।ਦੋਵੇਂ ਜਹਾਨ ਆਪਣੇ
ਲਾਂਦਾ ਹੈ ਕੋਈ ਖੇਡ ‘ਤੇ
ਹਸਦਾ ਹੈ ਨਾ ਮੁਰਾਦ
ਤੇ ਫਿਰ ਹਾਰ ਦੇਂਦਾ ਹੈ ।ਪਰੀਏ ਨੀ ਪਰੀਏ !
ਹਰਾਂ ਸ਼ਾਹਜ਼ਾਦੀਏ !
ਲੱਖਾਂ ਖ਼ਿਆਲ ਇਸ ਤਰ੍ਹਾਂ
ਔਣਗੇ ਟੁਰ ਜਾਣਗੇ ।ਅਰਗ਼ਵਾਨੀ ਜ਼ਹਿਰ ਤੇਰਾ
ਰੋਜ਼ ਕੋਈ ਪੀ ਲਵੇਗਾ
ਨਕਸ਼ ਤੇਰੇ ਰੋਜ਼ ਜਾਦੂ
ਇਸ ਤਰ੍ਹਾਂ ਕਰ ਜਾਣਗੇ ।ਹੱਸੇਗੀ ਤੇਰੀ ਕਲਪਨਾ
ਤੜਪੇਗਾ ਕੋਈ ਰਾਤ ਭਰ
ਸਾਲਾਂ ਦੇ ਸਾਲ ਇਸ ਤਰ੍ਹਾਂ
ਇਸ ਤਰ੍ਹਾਂ ਖੁਰ ਜਾਣਗੇ ।ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਿਤਨੇ ਕੁ ਤੇਰੇ ਵਾਨ ਗੌਗ
ਇਸ ਤਰ੍ਹਾਂ ਮਰ ਜਾਣਗੇ !ਪਰੀਏ ਨੀ ਪਰੀਏ !
ਹੂਰਾਂ ਸ਼ਾਹਜ਼ਾਦੀਏ !
ਹੁਸਨ ਕਾਹਦੀ ਖੇਡ ਹੈ
ਇਸ਼ਕ ਜਦ ਪੁਗਦੇ ਨਹੀਂ ।ਰਾਤ ਹੈ ਕਾਲੀ ਬੜੀ
ਉਮਰਾਂ ਕਿਸੇ ਨੇ ਬਾਲੀਆਂ
ਚੰਨ ਸੂਰਜ ਕਹੇ ਦੀਵੇ
ਅਜੇ ਵੀ ਜਗਦੇ ਨਹੀਂ ।ਬੁੱਤ ਤੇਰਾ ਸੋਹਣੀਏ !
ਤੇ ਇਕ ਸਿੱਟਾ ਕਣਕ ਦਾ,
ਕਾਹਦੀਆਂ ਇਹ ਧਰਤੀਆਂ
ਅਜੇ ਵੀ ਉਗਦੇ ਨਹੀਂ ।ਹੁਨਰ ਭੁੱਖਾ, ਰੋਟੀਏ !
ਪਿਆਰ ਭੁੱਖਾ, ਗੋਰੀਏ !
ਕਾਹਦਾ ਹੈ ਰੁੱਖ ਨਿਜ਼ਾਮ ਦਾ
ਫਲ ਕੋਈ ਲਗਦੇ ਨਹੀਂ ।Amrita Pritam