ਯੇ ਜ਼ਿੰਦਗੀ ਹੈ ਜਨਾਬ ,
ਮਰਨੇ ਨਹੀਂ ਦੇਤੀ ਜਬ ਤਕ ਜੀਨਾ ਨਹੀਂ ਸੀਖ ਲੇਤੇ
Sandeep Kaur
ਤੇਰੇ ਨਾਲ ਮੇਰੇ ਦਿਲ ਦਾ ਐਸਾ ਰਿਸ਼ਤਾ
ਜੋ ਧੜਕਣਾ ਤਾਂ ਭੁੱਲ ਸਕਦਾ
ਪਰ ਤੇਰਾ ਨਾਮ ਨੀਂ ਭੁੱਲਦਾ
ਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ…
ਅਸੀ ਵੱਖਰਾ ਪਸੰਦ ਕੁਝ ਕਰਦੇ ਹਾਂ;
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,,
ਅਸੀ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇਹਾਂ
ਇਕ ਵਪਾਰੀ ਕੋਲ ਇਕ ਗਧਾ ਸੀ। ਉਹ ਗਧੇ ਉੱਪਰ ਸਮਾਨ ਰੱਖ ਕੇ ਉਸਨੂੰ ਸ਼ਹਿਰ ਵੇਚਣ ਜਾਂਦਾ ਸੀ। ਉਸ ਦੇ ਰਾਹ ਵਿਚ ਇਕ ਨਹਿਰ ਪੈਂਦੀ ਸੀ। ਇਕ ਦਿਨ ਉਸਨੇ ਗਧੇ ਉੱਪਰ ਤੜੀ ਰੱਖੀ ਅਤੇ ਸ਼ਹਿਰ ਨੂੰ ਤੁਰ ਪਿਆ। ਨਦੀ ਪਾਰ ਕਰਨ ਵੇਲੇ ਗਧੇ ਦਾ ਅਚਾਨਕ ਪੈਰ ਖਿਸਕ ਗਿਆ ਅਤੇ ਉਹ ਪਾਣੀ ਵਿਚ ਡਿੱਗ ਪਿਆ। ਸਾਰੀ ਤੁੜੀ ਪਾਣੀ ਵਿਚ ਰੁੜ ਗਈ। ਗਧੇ ਨੇ ਆਪਣੇ ਆਪ ਨੂੰ ਬੜਾ ਹੌਲਾ ਮਹਿਸੂਸ ਕੀਤਾ। ਵਪਾਰੀ ਨੇ ਹੁਣ ਸ਼ਹਿਰ ਜਾਣਾ ਠੀਕ ਨਾ ਸਮਝਿਆ ਅਤੇ ਉਹ ਵਾਪਸ ਘਰ ਆ ਗਿਆ। ਅਗਲੇ ਦਿਨ ਵਪਾਰੀ ਨੇ ਗਧੇ ਉੱਪਰ ਖੁੱਲਾ ਲੂਣ ਰੱਖਿਆ ਅਤੇ ਸ਼ਹਿਰ ਨੂੰ ਤੁਰ ਪਿਆ। ਠੀਕ ਨਹਿਰ ਦੇ ਵਿਚਾਲੇ ਆ ਕੇ ਗਧਾ ਜਾਣ ਬੁੱਝ ਕੇ ਡਿੱਗ ਪਿਆ। ਪਾਣੀ ਲੱਗਦੇ ਹੀ ਲੂਣ ਖੁੱਰ ਗਿਆ। ਖੋਤਾ ਅੱਗੇ ਨਾਲੋਂ ਵੀ ਹੌਲਾ ਹੋ ਕੇ ਪਾਣੀ ਵਿੱਚੋਂ ਬਾਹਰ ਆਇਆ। ਉਸਨੂੰ ਇਹ ਸਕੀਮ ਚੰਗੀ ਲੱਗੀ। ਉਸਨੇ ਸੋਚਿਆ ਕਿ ਉਹ ਹਰ ਰੋਜ਼ ਇੰਜ ਹੀ ਕਰਿਆ ਕਰੇਗਾ ਅਤੇ ਮਾਲਕ ਵੱਲੋਂ ਲੱਦੇ ਭਾਰ ਤੋਂ ਛੁਟਕਾਰਾ ਪਾਇਆ ਕਰੇਗਾ। ਵਪਾਰੀ ਗਧੇ ਦੀ ਚਲਾਕੀ ਸਮਝ ਗਿਆ। ਉਸਨੇ ਉਸਨੂੰ ਅਕਲ ਸਿਖਾਉਣ ਦੀ ਸੋਚੀ।
ਤੀਜੇ ਦਿਨ ਉਸਨੇ ਗਧੇ ਉੱਪਰ ਕਪਾਹ ਲੱਦ ਦਿੱਤੀ। ਭਾਰ ਪਹਿਲਾਂ ਹੀ ਹੌਲਾ ਹੋਣ ਕਰਕੇ ਗਧਾ ਖੁਸ਼ੀ-ਖੁਸ਼ੀ ਤੁਰ ਪਿਆ। ਨਦੀ ਦੇ ਵਿਚਾਲੇ ਜਾ ਕੇ ਆਪਣੀ ਬਣਾਈ ਸਕੀਮ ਅਨੁਸਾਰ ਗਧਾ ਪਾਣੀ ਵਿਚ ਡਿੱਗ ਪਿਆ। ਪਰ ਉੱਠਣ ਲੱਗਿਆਂ ਉਸ ਤੋਂ ਉੱਠਿਆ ਨਾ ਜਾਵੇ। ਕਪਾਹ ਪਾਣੀ ਨਾਲ ਬੜੀ ਭਾਰੀ ਹੋ ਗਈ ਸੀ। ਉੱਧਰ ਵਪਾਰੀ ਗਧੇ ਨੂੰ ਉਠਾਉਣ ਲਈ ਸੋਟੇ ਮਾਰਨ ਲੱਗਾ। ਗਧਾ ਬਹੁਤ ਪਛਤਾਇਆ। ਉਸ ਦੇ ਵਿਚਾਰ ਵਿਚ ਇਹ ਗੱਲ ਆਈ ਕਿ ਬਹੁਤੀ ਚਲਾਕੀ ਚੰਗੀ ਨਹੀਂ ਹੁੰਦੀ।
ਸਿੱਖਿਆ-ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ।
ਸਫ਼ਲਤਾ ਹਾਸਲ ਕਰਨੀ ਓਨੀ ਜ਼ਰੂਰੀ ਨਹੀਂ ਜਿੰਨਾ ਜ਼ਰੂਰੀ ਹੈ ਕਦਰਾਂ ਕੀਮਤਾਂ ਨੂੰ ਹਾਸਲ ਕਰਨਾ।
Albert Einstein
ਆਉਣ ਨੇਰੀਆਂ ਵੇ ਜਾਣ ਨੇਰੀਆਂ,
ਮੁੰਡਿਆ ਸੱਥ ਦੇ ਵਿਚਾਲੇ ਗੱਲਾਂ ਹੋਣ ਤੇਰੀਆਂ,
ਮੁੰਡਿਆਂ ਸੱਥ……
ਸਰਦੀਆਂ ਦੇ ਅਰੰਭ ਤੋਂ ਹੀ ਇੱਕ ਨਵੀਂ ਰਜਾਈ ਬਣਾਉਣ ਦਾ ਮਸਲਾ ਘਰ ਵਿੱਚ ਚਲ ਰਿਹਾ ਸੀ। ਗਰੀਬੂ ਦੀ ਦਿਹਾੜੀ ਅਤੇ ਬਚਨੀ ਦੀ ਲੋਕਾਂ ਦੇ ਘਰ ਕੀਤੀ ਮਿਹਨਤ ਨਾਲ ਘਰ ਦਾ ਗੁਜਾਰਾ ਮਸਾਂ ਹੀ ਚਲਦਾ ਸੀ। ਕੁੜੀ ਭਰ ਜਵਾਨ ਹੋ ਗਈ ਸੀ, ਉਸ ਦੇ ਵਿਆਹ ਲਈ ਵੀ ਕੁਝ ਬਚਾਉਣਾ ਜਰੂਰੀ ਸੀ।
ਘਰ ਵਿੱਚ ਕੇਵਲ ਚਾਰ ਹੀ ਰਜਾਈਆਂ ਸਨ। ਸਭ ਤੋਂ ਮਾੜੀਆਂ ਦੋ ਰਜਾਈਆਂ ਮਾਪਿਆਂ ਨੇ ਆਪਣੇ ਲਈ ਰੱਖੀਆਂ ਸਨ। ਪੰਦਰਾਂ ਸਾਲ ਦੇ ਜੌੜੇ ਮੁੰਡੇ ਇੱਕ ਰਜਾਈ ਵਿੱਚ ਪੈਂਦੇ ਸਨ। ਸਭ ਤੋਂ ਛੋਟਾ ਦਸ ਸਾਲ ਦਾ ਕੁਲਦੀਪ ਆਪਣੀ ਅਠਾਰਾਂ ਸਾਲ ਦੀ ਭੈਣ ਸੀਬੋ ਨਾਲ ਪੈਂਦਾ ਸੀ। ਕੁਲਦੀਪ ਹਰ ਰੋਜ ਜਿੱਦ ਕਰਿਆ ਕਰਦਾ ਸੀ ਕਿ ਉਸ ਨੇ ਭੈਣ ਨਾਲ ਨਹੀਂ ਪੈਣਾ, ਉਹ ਔਖਾ ਹੁੰਦਾ ਏ। ਭੈਣ ਨਿੱਤ ਆਪਣੇ ਵੀਰ ਨੂੰ ਪਿਆਰ ਕਰਕੇ ਅਤੇ ਉਸ ਦੇ ਕੰਨ ਵਿੱਚ ਕੁਝ ਕਹਿਕੇ ਨਾਲ ਪਾ ਲਿਆ ਕਰਦੀ ਸੀ।
ਅੱਜ ਦੀਪਾ ਆਪਣੀ ਜਿੱਦ ਉੱਤੇ ਅੜ ਹੀ ਗਿਆ ਸੀ ਕਿ ਉਸ ਨੇ ਭੈਣ ਨਾਲ ਨਹੀਂ ਪੈਣਾ। ਵੱਡੇ ਮੁੰਡੇ ਜਵਾਨ ਸਨ, ਉਨ੍ਹਾਂ ਵਿਚੋਂ ਕਿਸੇ ਨੂੰ ਵੀ ਕੁੜੀ ਨਾਲ ਪਾਉਣਾ ਯੋਗ ਨਹੀਂ ਸੀ। ਬਚਨੀ ਰੋਜ਼ ਰੋਜ਼ ਦੇ ਕਲੇਸ਼ ਤੋਂ ਦੁਖੀ ਹੋ ਗਈ ਸੀ। ਅੱਜ ਉਹ ਦੀਪੇ ਦੇ ਦੋ ਚਾਰ ਲਾ ਦੇਣਾ ਚਾਹੁੰਦੀ ਸੀ।
‘‘ਤੂੰ ਰੋਜ਼ ਔਖਾ ਹੋਣ ਦਾ ਰੌਲਾ ਪਾਉਂਦਾ ਰਹਿੰਣੈ, ਆਸਲ ਗੱਲ ਕੀ ਐ? ਮਾਂ ਨੇ ਦੀਪੇ ਤੋਂ ਪੁੱਛਿਆ।
ਮੁੰਡੇ ਨੇ ਭੈਣ ਵਲ ਵੇਖਿਆ। ਕੁੜੀ ਨੇ ਉਸ ਨੂੰ ਅੱਖਾਂ ਨਾਲ ਘੂਰਿਆ ਅਤੇ ਚੁੱਪ ਰਹਿਣ ਲਈ ਥੱਪੜ ਦਾ ਡਰਾਵਾ ਵੀ ਵਿਖਾਇਆ। “ਬੇਬੇ ਭੈਣ ਮੈਨੂੰ ਦੱਬਕੇ ਨਾਲ ਘੱਟ ਲੈਂਦੀ ਐ, ਕਿਨਾ ਚਿਰ ਫਿਰ ਛੱਡਦੀ ਨੀ, ਮੈਂ ਔਖਾ ਹੋ ਜਾਨਾ।’’ ਕੁੜੀ ਨੇ ਸ਼ਰਮ ਦੇ ਮਾਰੇ ਹੱਥਾਂ ਨਾਲ ਆਪਣੀਆਂ ਅੱਖਾਂ ਢਕ ਲਈਆਂ ਸਨ। ਦੂਜੇ ਦਿਨ ਪੁਰਾਣੀਆਂ ਰਜਾਈਆਂ ਵਰਗੀ ਘਰ ਵਿੱਚ ਇੱਕ ਨਵੀਂ ਰਜਾਈ ਆ ਗਈ ਸੀ।
ਅੱਜ ਅਸਾਂ ਇਕ ਦੁਨੀਆਂ ਵੇਚੀ
ਤੇ ਇਕ ਦੀਨ ਵਿਹਾਜ ਲਿਆਏ
ਗੱਲ ਕੁਫ਼ਰ ਦੀ ਕੀਤੀਸੁਪਨੇ ਦਾ ਇਕ ਥਾਨ ਉਣਾਇਆ
ਗਜ਼ ਕੁ ਕੱਪੜਾ ਪਾੜ ਲਿਆ
ਤੇ ਉਮਰ ਦੀ ਚੋਲੀ ਸੀਤੀਅੱਜ ਅਸਾਂ ਅੰਬਰ ਦੇ ਘੜਿਓਂ
ਬੱਦਲ ਦੀ ਇਕ ਚੱਪਣੀ ਲਾਹੀ
ਘੁੱਟ ਚਾਨਣੀ ਪੀਤੀਗੀਤਾਂ ਨਾਲ ਚੁਕਾ ਜਾਵਾਂਗੇ
ਇਹ ਜੋ ਅਸਾਂ ਮੌਤ ਦੇ ਕੋਲੋਂ
ਘੜੀ ਹੁਦਾਰੀ ਲੀਤੀAmrita Pritam
ਪਾਣੀਂ ਵਰਗੀ ਜ਼ਿੰਦਗੀ ਰੱਖਣਾਂ,
ਪਾਣੀਂ ਜਿਹਾਂ ਸੁਭਾਅ।
ਡਿੱਗ ਪਏ ਤਾਂ ਝਰਨਾ ਬਣਦਾ,
ਜੇ ਤੁਰ ਪਏ ਤਾਂ ਦਰਿਆ।
ਖੂਬਸੁਰਤ ਤਾ ਕੋਈ ਨੀ ਹੁੰਦਾ
ਖੂਬਸੁਰਤ ਸਿਰਫ ਖਿਆਲ ਹੁੰਦਾ ਏ
ਸ਼ਕਲ ਸੂਰਤ ਤਾ ਰੱਬ ਦੀਆ ਦਾਤਾ
ਦਿਲ ਮਿਲਿਆ ਦਾ ਸਵਾਲ ਹੁੰਦਾ