ਅੱਜ ਮੈਂ ਆਪਣੇ ਘਰ ਦਾ ਨੰਬਰ ਮਿਟਾਇਆ ਹੈ
ਤੇ ਗਲੀ ਦੀ ਮੱਥੇ ਤੇ ਲੱਗਾ ਗਲੀ ਦਾ ਨਾਉਂ ਹਟਾਇਆ ਹੈ
ਤੇ ਹਰ ਸੜਕ ਦੀ ਦਿਸ਼ਾ ਦਾ ਨਾਉ ਪੂੰਝ ਦਿੱਤਾ ਹੈਪਰ ਜੇ ਤੁਸਾਂ ਮੈਨੂੰ ਜ਼ਰੂਰ ਲੱਭਣਾ ਹੈ
ਤਾਂ ਹਰ ਦੇਸ ਦੇ, ਹਰ ਸ਼ਹਿਰ ਦੀ,
ਹਰ ਗਲੀ ਦਾ ਬੂਹਾ ਠਕੋਰੋ
ਇਹ ਇਕ ਸ੍ਰਾਪ ਹੈ, ਇਕ ਵਰ ਹੈ
ਤੇ ਜਿੱਥੇ ਵੀ ਸੁਤੰਤਰ ਰੂਹ ਦੀ ਝਲਕ ਪਵੇ
ਸਮਝਣਾਂ ਓਹ ਮੇਰਾ ਘਰ ਹੈ
Sandeep Kaur
ਸਮਾਂ ਸਿਖਾ ਗਿਆ ਏ ਚੱਲਣਾ ਬਿਨਾਂ ਸਹਾਰੇ ਤੋਂ
ਜ਼ਿੰਦਗੀ ਨੀ ਮੁੱਕਦੀ ਇੱਕ ਬਾਜ਼ੀ ਹਾਰੇ ਤੋਂ
ਦਿਲ ਖੋਲ ਕੇ ਰੱਖ ਦੀਏ,
ਜਿੱਥੇ ਕੋਈ ਦਿਲ ਤੋਂ ਕਰੇ।
ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ,
ਜਿੱਥੇ ਜਮੀਰ ਨਾ ਮੰਨੇ, ਉੱਥੇ ਸਲਾਮ ਨੀ ਕਰਦੇ..
ਸਿਰਫ ਇਕ ਘੰਟੇ ਦੇ ਮਨੁੱਖੀ ਪਿਆਰ ਲਈ ਮੈਂ ਬਾਕੀ ਦੀ ਜ਼ਿੰਦ ਵਾਰਨ ਲਈ ਤਿਆਰ ਹਾਂ।
Bertrand Russell
ਕਦੇ ਕਿਸੇ ਨੇ ਨਹੀਂ ਕਿਹਾ ਕਿ ਆਓ! ਚਿੰਤਾ ਕਰੀਏ। ਕਿਉਂ? ਕਿਉਂਕਿ ਅਸੀਂ ਕਿਸੇ ਦੇ ਕਹਿਣ ਤੋਂ ਬਿਨਾਂ ਹੀ ਹਰ ਵੇਲੇ ਚਿੰਤਾ ਕਰਦੇ ਹੀ ਰਹਿੰਦੇ ਹਾਂ। ਨਿੱਤ ਕਰਦੇ ਹਾਂ, ਬਿਨਾਂ ਨਾਗਾ ਕਰਦੇ ਹਾਂ, ਸਾਰੇ ਕਰਦੇ ਹਾਂ।
ਜੀ ਹਾਂ। ਇਹ ਸੱਚ ਹੈ ਕਿ ਅਸੀਂ ਸਾਰੇ ਚਿੰਤਾ ਕਰਦੇ ਹਾਂ। ਕੋਈ ਵੱਧ, ਕੋਈ ਘੱਟ, ਕੋਈ ਹਰ ਪਲ, ਕੋਈ ਹਰ ਰੋਜ਼, ਕੋਈ ਕਦੇ ਕਦਾਈ।
ਪਰ ਕਮਾਲ ਦੀ ਗੱਲ ! ਗੁਰੂ ਸਾਹਿਬ ਜੀ ਕਹਿੰਦੇ ਹਨ ਕਿ ਚਿੰਤਾ ਕਰੋ। ਨਾਲ ਹੀ ਇੱਕ ਸ਼ਰਤ ਵੀ ਹੈ ਕਿ ਕੇਵਲ ਉਸ ਗੱਲ ਦੀ ਚਿੰਤਾ ਕਰੋ ਜੋ ਅਣਹੋਣੀ ਹੋਵੇ। ਜੋ ‘ਹੋਣੀ ਹੈ ਤੇ ਸਭ ਨਾਲ ਹੁੰਦੀ ਆਈ ਹੈ, ਸਭ ਨਾਲ ਹੁੰਦੀ ਰਹੇਗੀ ਉਸ ਗੱਲ ਦੀ ਚਿੰਤਾ ਕਿਉਂ ਕਰੀਏ ਫੁਰਮਾਨ ਹੈ:
ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥
ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥
ਮਰਨ ਦੀ ਚਿੰਤਾ ਤਾਂ ਕਦੇ ਵੀ ਨਾ ਕਰੀਏ। ਨਾ ਆਪਣੇ ਮਰਨ ਦੀ ਤੇ ਨਾ ਹੀ ਆਪਣੇ ਸੁਨੇਹੀਆਂ ਦੇ ਮਰਨ ਦੀ। ਹਰੇਕ ਨੇ ਮਰਨਾ ਹੀ ਮਰਨਾ ਹੈ। ਕਿਸੇ ਨੂੰ ਵੀ ਨਹੀਂ ਪਤਾ ਕਿਸਨੇ ਕਦੋਂ ਤੇ ਕਿਵੇਂ ਮਰਨਾ ਹੈ? ਪਰ ਮਰਨਾ ਜ਼ਰੂਰ ਹੈ। ਸੋ ਮਰਨ ਦੀ ਚਿੰਤਾ ਕਦੇ ਵੀ ਨਾ ਕਰੀਏ। ਮਰਨਾ ਅਣਹੋਣੀ ਨਹੀਂ ਹੈ।
ਇਸੇ ਤਰ੍ਹਾਂ ਦੁੱਖ-ਸੁੱਖ ਵੀ ਸਭ ਤੇ ਆਉਣੇ ਹੀ ਆਉਣੇ ਹਨ। ਕਿਸੇ ਸਰੀਰਿਕ ਰੋਗ ਦੀ, ਐਕਸੀਡੈਂਟ ਦੀ, ਚੋਰੀ ਦੀ, ਨੁਕਸਾਨ ਦੀ ਚਿੰਤਾ ਕਰਨੀ ਵੀ ਬੇਲੋੜੀ ਹੈ। ਹਾਂ, ਆਪਣੇ ਵੱਲੋਂ ਸਭ ਕੁਝ ਧਿਆਨ ਨਾਲ ਕਰੀਏ ਪਰੰਤੂ ਕਿਸੇ ਵੀ ਗੱਲ ਦੀ ਚਿੰਤਾ ਨਾ ਕਰੀਏ।
ਇੱਕ ਦਿਨ ਮੈਂ ਸੋਚਿਆ ਕਿ ਮੈਂ ਕਿੰਨੀ ਵਾਰੀ, ਕਿੰਨੀਆਂ ਗੱਲਾਂ ਬਾਰੇ ਕਿੰਨੀ ਹੀ ਚਿੰਤਾ ਕੀਤੀ। ਪਰ ਚਿੰਤਾ ਕਰਨ ਨਾਲ ਅੱਜ ਤਕ ਕਦੇ ਵੀ ਮੈਨੂੰ ਕੋਈ ਲਾਭ ਨਹੀਂ ਹੋਇਆ। ਸਗੋਂ ਬਹੁਤੀਆਂ ਗੱਲਾਂ ਜਿਹਨਾਂ ਦੀ ਮੈਂ ਚਿੰਤਾ ਕਰਦਾ ਰਿਹਾ, ਉਹ ਹੋਈਆਂ ਹੀ ਨਹੀਂ। ਐਵੇਂ ਸਮਾਂ ਤੇ ਸਿਹਤ ਬਰਬਾਦ ਕੀਤੀ।
ਹੁਣ ਮੈਂ ਸੋਚਿਆ ਹੈ ਕਿ ਕਦੇ ਵੀ ਚਿੰਤਾ ਨਹੀਂ ਕਰਨੀ। ਜੇ ਇਸਦਾ ਕੋਈ ਲਾਭ ਨਹੀਂ ਹੁੰਦਾ, ਫਿਰ ਕਿਉਂ ਕਰੀਏ ?
ਚਿੰਤਾ ਕਰਨ ਨਾਲੋਂ ਆਪਣੇ ਚਿੱਤ ਵਿੱਚ ਪਰਮਾਤਮਾ ਦੇ ਨਾਮ ਨੂੰ ਚੇਤੇ ਕਰੀਏ। ਚਿੰਤਾ ਨਹੀਂ ਚਿੰਤਨ ਕਰੀਏ। ਚਿੰਤਾ ਤੋਂ ਮੁਕਤ ਚਿਹਰਾ ਹਰ ਵੇਲੇ ਚੜਦੀਕਲਾ ਵਾਲਾ ਹੁੰਦਾ ਹੈ।
ਨਾਲੇ ਇੱਕ ਹੋਰ ਗੱਲ ਪ੍ਰਭੂ ਭਗਤ ਤਾਂ ਦੁਨਿਆਵੀ ਅਮੀਰਾਂ ਨਾਲੋਂ ਵੀ ਵੱਧ ਅਮੀਰ ਹੁੰਦੇ ਹਨ। ਦੁਨਿਆਵੀ ਅਮੀਰ, ਹਰ ਤਰ੍ਹਾਂ ਦੇ ਕੰਮ ਲਈ ਨੌਕਰ ਰੱਖ ਸਕਦੇ ਹਨ ਪਰ ਭਗਤਾਂ ਕੋਲ ਤਾਂ ਚਿੰਤਾ ਕਰਨ ਵਾਲਾ ਵੀ ਹੁੰਦਾ ਹੈ। ਕੌਣ? ਪਰਮਾਤਮਾ। ਭਗਤ ਪ੍ਰਭੂ ਨੂੰ ਕਹਿੰਦੇ ਹਨ ‘ਚਿੰਤਾ ਕਰਹੁ ਹਮਾਰੀ।
ਯੇ ਜ਼ਿੰਦਗੀ ਹੈ ਜਨਾਬ ,
ਮਰਨੇ ਨਹੀਂ ਦੇਤੀ ਜਬ ਤਕ ਜੀਨਾ ਨਹੀਂ ਸੀਖ ਲੇਤੇ
ਤੇਰੇ ਨਾਲ ਮੇਰੇ ਦਿਲ ਦਾ ਐਸਾ ਰਿਸ਼ਤਾ
ਜੋ ਧੜਕਣਾ ਤਾਂ ਭੁੱਲ ਸਕਦਾ
ਪਰ ਤੇਰਾ ਨਾਮ ਨੀਂ ਭੁੱਲਦਾ
ਨੀਆ ਨਾਲ ਨਹੀਂ ਮਿਲਦੀ ਪਸੰਦ ਸਾਡੀ…
ਅਸੀ ਵੱਖਰਾ ਪਸੰਦ ਕੁਝ ਕਰਦੇ ਹਾਂ;
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,,
ਅਸੀ ਤਾਂ ਸਾਫ਼ ਦਿਲ ਤੇ ਮਿੱਠੜੇ ਬੋਲਾਂ ਤੇ ਮਰਦੇਹਾਂ
ਇਕ ਵਪਾਰੀ ਕੋਲ ਇਕ ਗਧਾ ਸੀ। ਉਹ ਗਧੇ ਉੱਪਰ ਸਮਾਨ ਰੱਖ ਕੇ ਉਸਨੂੰ ਸ਼ਹਿਰ ਵੇਚਣ ਜਾਂਦਾ ਸੀ। ਉਸ ਦੇ ਰਾਹ ਵਿਚ ਇਕ ਨਹਿਰ ਪੈਂਦੀ ਸੀ। ਇਕ ਦਿਨ ਉਸਨੇ ਗਧੇ ਉੱਪਰ ਤੜੀ ਰੱਖੀ ਅਤੇ ਸ਼ਹਿਰ ਨੂੰ ਤੁਰ ਪਿਆ। ਨਦੀ ਪਾਰ ਕਰਨ ਵੇਲੇ ਗਧੇ ਦਾ ਅਚਾਨਕ ਪੈਰ ਖਿਸਕ ਗਿਆ ਅਤੇ ਉਹ ਪਾਣੀ ਵਿਚ ਡਿੱਗ ਪਿਆ। ਸਾਰੀ ਤੁੜੀ ਪਾਣੀ ਵਿਚ ਰੁੜ ਗਈ। ਗਧੇ ਨੇ ਆਪਣੇ ਆਪ ਨੂੰ ਬੜਾ ਹੌਲਾ ਮਹਿਸੂਸ ਕੀਤਾ। ਵਪਾਰੀ ਨੇ ਹੁਣ ਸ਼ਹਿਰ ਜਾਣਾ ਠੀਕ ਨਾ ਸਮਝਿਆ ਅਤੇ ਉਹ ਵਾਪਸ ਘਰ ਆ ਗਿਆ। ਅਗਲੇ ਦਿਨ ਵਪਾਰੀ ਨੇ ਗਧੇ ਉੱਪਰ ਖੁੱਲਾ ਲੂਣ ਰੱਖਿਆ ਅਤੇ ਸ਼ਹਿਰ ਨੂੰ ਤੁਰ ਪਿਆ। ਠੀਕ ਨਹਿਰ ਦੇ ਵਿਚਾਲੇ ਆ ਕੇ ਗਧਾ ਜਾਣ ਬੁੱਝ ਕੇ ਡਿੱਗ ਪਿਆ। ਪਾਣੀ ਲੱਗਦੇ ਹੀ ਲੂਣ ਖੁੱਰ ਗਿਆ। ਖੋਤਾ ਅੱਗੇ ਨਾਲੋਂ ਵੀ ਹੌਲਾ ਹੋ ਕੇ ਪਾਣੀ ਵਿੱਚੋਂ ਬਾਹਰ ਆਇਆ। ਉਸਨੂੰ ਇਹ ਸਕੀਮ ਚੰਗੀ ਲੱਗੀ। ਉਸਨੇ ਸੋਚਿਆ ਕਿ ਉਹ ਹਰ ਰੋਜ਼ ਇੰਜ ਹੀ ਕਰਿਆ ਕਰੇਗਾ ਅਤੇ ਮਾਲਕ ਵੱਲੋਂ ਲੱਦੇ ਭਾਰ ਤੋਂ ਛੁਟਕਾਰਾ ਪਾਇਆ ਕਰੇਗਾ। ਵਪਾਰੀ ਗਧੇ ਦੀ ਚਲਾਕੀ ਸਮਝ ਗਿਆ। ਉਸਨੇ ਉਸਨੂੰ ਅਕਲ ਸਿਖਾਉਣ ਦੀ ਸੋਚੀ।
ਤੀਜੇ ਦਿਨ ਉਸਨੇ ਗਧੇ ਉੱਪਰ ਕਪਾਹ ਲੱਦ ਦਿੱਤੀ। ਭਾਰ ਪਹਿਲਾਂ ਹੀ ਹੌਲਾ ਹੋਣ ਕਰਕੇ ਗਧਾ ਖੁਸ਼ੀ-ਖੁਸ਼ੀ ਤੁਰ ਪਿਆ। ਨਦੀ ਦੇ ਵਿਚਾਲੇ ਜਾ ਕੇ ਆਪਣੀ ਬਣਾਈ ਸਕੀਮ ਅਨੁਸਾਰ ਗਧਾ ਪਾਣੀ ਵਿਚ ਡਿੱਗ ਪਿਆ। ਪਰ ਉੱਠਣ ਲੱਗਿਆਂ ਉਸ ਤੋਂ ਉੱਠਿਆ ਨਾ ਜਾਵੇ। ਕਪਾਹ ਪਾਣੀ ਨਾਲ ਬੜੀ ਭਾਰੀ ਹੋ ਗਈ ਸੀ। ਉੱਧਰ ਵਪਾਰੀ ਗਧੇ ਨੂੰ ਉਠਾਉਣ ਲਈ ਸੋਟੇ ਮਾਰਨ ਲੱਗਾ। ਗਧਾ ਬਹੁਤ ਪਛਤਾਇਆ। ਉਸ ਦੇ ਵਿਚਾਰ ਵਿਚ ਇਹ ਗੱਲ ਆਈ ਕਿ ਬਹੁਤੀ ਚਲਾਕੀ ਚੰਗੀ ਨਹੀਂ ਹੁੰਦੀ।
ਸਿੱਖਿਆ-ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ।
ਸਫ਼ਲਤਾ ਹਾਸਲ ਕਰਨੀ ਓਨੀ ਜ਼ਰੂਰੀ ਨਹੀਂ ਜਿੰਨਾ ਜ਼ਰੂਰੀ ਹੈ ਕਦਰਾਂ ਕੀਮਤਾਂ ਨੂੰ ਹਾਸਲ ਕਰਨਾ।
Albert Einstein