ਇਹ ਰਾਤਾਂ ਅੱਜ ਕਿਥੋਂ ਜਾ ਕੇ ਚੰਨ-ਟਟਿਹਣਾ ਫੜ ਆਈਆਂ…
ਨੀਂਦਰ ਨੇ ਇਕ ਰੁੱਖ ਬੀਜਿਆ
ਉਂਗਲਾਂ ਕਿਸ ਤਰਖਾਣ ਦੀਆਂ ਅੱਜ ਸੱਤਰ ਸੁਪਨੇ ਘੜ ਆਈਆਂ…
ਨਜ਼ਰ ਤੇਰੀ ਨੇ ਹੱਥ ਫੜਾਇਆ
ਇੱਕੋ ਮੁਲਾਕਾਤ ਵਿਚ ਗੱਲਾਂ ਉਮਰ ਦੀ ਪੌੜੀ ਚੜ੍ਹ ਆਈਆਂ…
ਸਾਡਾ ਸਬਕ ਮੁਬਾਰਕ ਸਾਨੂੰ
ਪੰਜ ਨਮਾਜ਼ਾਂ ਬਸਤਾ ਲੈ ਕੇ ਇਸ਼ਕ ਮਸੀਤੇ ਵੜ ਆਈਆਂ…
ਇਹ ਜੁ ਦਿੱਸਣ ਵੇਦ ਕਤੇਬਾਂ
ਕਿਹੜੇ ਦਿਲ ਦੀ ਟਾਹਣੀ ਨਾਲੋਂ ਇਕ ਦੋ ਪੱਤੀਆਂ ਝੜ ਆਈਆਂ…
ਦਿਲ ਦੀ ਛਾਪ ਘੜੀ ਸੁਨਿਆਰੇ
ਇਕ ਦਿਨ ਇਹ ਤਕਦੀਰਾਂ ਜਾ ਕੇ ਦਰਦ ਨਗੀਨਾ ਜੜ ਆਈਆਂ…
ਉੱਖਲੀ ਇਕ ਵਿਛੋੜੇ ਵਾਲੀ
ਵੇਖ ਸਾਡੀਆਂ ਉਮਰਾਂ ਜਾ ਕੇ ਇਸ਼ਕ ਦਾ ਝੋਨਾ ਛੜ ਆਈਆਂ…
ਦੁਨੀਆਂ ਨੇ ਜਦ ਸੂਲੀ ਗੱਡੀ
ਆਸ਼ਕ ਜਿੰਦਾਂ ਕੋਲ ਖਲੋ ਕੇ ਆਪਣੀ ਕਿਸਮਤ ਪੜ੍ਹ ਆਈਆਂ…
Sandeep Kaur
ਜੋ ਖੁਦ ਨੂੰ ਬਹੁਤ ਕੁਝ ਸਮਝਦੇ ਆ ਇੱਥੇ ,,
ਆਪਾਂ ਓਹਨਾ ਨੂੰ ਕਦੇ ਕੁਝ ਵੀ ਨੀ ਸਮਝਿਆ
ਕਿਸੇ ਕੰਮ ਦਾ ਅਰੰਭ ਹੀ ਉਸ ਦਾ ਸਭ ਤੋਂ ਅਹਿਮ ਅੰਗ ਹੈ।
Plato
ਦਿਲ ਦੇ ਸੱਚੇ ਲੋਕ ਜੀਵਨ ਵਿੱਚ ਭਾਵੇਂ ਇੱਕਲੇ ਰਹਿ ਜਾਂਦੇ ਹਨ
ਪਰ ਅਜਿਹੇ ਲੋਕਾਂ ਦਾ ਰੱਬ ਜਰੂਰ ਸਾਥ ਦਿੰਦਾ ਹੈ
ਮੀਂਹ ਪੈਦਾ ਪਰਖਦਾ ਸਾਨੂੰ ਏ, ਕਿੰਨੀ ਕੂੰ ਖਾਰ ਇਹ ਖਾਂ ਸਕਦੇ,
ਹਾਕਮ ਵੇਖਦੇ ਹੌਸਲੇ ਸਾਡੇ ਨੂੰ, ਕਿੰਨਾਂ ਚਿਰ ਮੋਰਚਾ ਲਾ ਸਕਦੇ,
ਬੀਤਿਆ ਹੋਇਆ ਸਮਾਂ ਨਸੀਹਤ ਦੇ ਸਕਦਾ ਹੈ, ਪ੍ਰੰਤੂ ਤੁਹਾਡਾ ਕੱਲ੍ਹ ਅੱਜ ਤੈਅ ਕਰਦਾ ਹੈ।
Edmund Burke
ਪੀਤਕੰਵਲ ਡਬਲ-ਬੈਂਡ ਉੱਤੇ ਇਕੱਲੀ ਲੇਟੀ ਅੱਜ ਦੀ ਵਾਪਰੀ ਘਟਨਾ ਬਾਰੇ ਸੋਚ ਰਹੀ ਸੀ। ਉਸ ਦੇ ਬਚਪਨ ਦੇ ਦਿਨ ਕਿੰਨੇ ਬੇਫਿਕਰ ਅਤੇ ਅੱਖੜੇ ਸਨ। ਉਹ ਉਹੀ ਕੁਝ ਹੀ ਕਰਿਆ ਕਰਦੀ ਸੀ ਜੋ ਉਸ ਨੂੰ ਚੰਗਾ ਲੱਗਦਾ ਸੀ। ਜਵਾਨੀ ਵਿੱਚ ਉਹ ਹਰ ਮੁੰਡੇ ਨੂੰ ਗਾਜਰ-ਮੁਲੀ ਹੀ ਸਮਝਿਆ ਕਰਦੀ ਸੀ। ਉਸ ਨੂੰ ਪਿਆਰ ਕਰਨ ਦੀ ਨਹੀਂ ਕਰਵਾਉਣ ਦੀ ਆਦਤ ਸੀ।
ਉਸ ਨੇ ਆਪਣੇ ਪਤੀ ਨੂੰ ਕੇਵਲ ਇਸ ਕਰਕੇ ਹੀ ਤਲਾਕ ਦੇ ਦਿੱਤਾ ਸੀ । ਕਿਉਂਕਿ ਉਹ ਵਕਤ ਤੋਂ ਪਹਿਲਾਂ ਹੀ ਦਫਤਰ ਚਲਿਆ ਜਾਂਦਾ ਸੀ ਅਤੇ ਰਾਤ ਪਈ ਤੋਂ ਕੰਮ ਨਾਲ ਥੱਕਿਆ ਟੁੱਟਿਆ ਘਰ ਪਰਤਦਾ ਸੀ।
ਉਹ ਸਾਲ ਭਰ ਤੋਂ ਆਪਣੇ ਇੱਕ ਦੋਸਤ ਨਾਲ ਰਹਿ ਰਹੀ ਸੀ। ਉਹ ਆਪਣੇ ਸਮਾਜਿਕ ਫਰਜਾਂ ਨੂੰ ਭੁਲਾਕੇ ਆਪਣੀਆਂ ਨਿੱਜੀ ਗੁਰਜਾਂ ਦੀ ਦਲਦਲ ਵਿੱਚ ਖੁੱਭਦੀ ਜਾ ਰਹੀ ਸੀ। ਇੱਕ ਦਿਨ ਉਹ ਕੁਝ ਅਚਾਨਕ ਹੀ ਵਾਪਰ ਗਿਆ, ਜਿਸ ਬਾਰੇ ਉਸ ਨੂੰ ਕਦੀ ਸੋਚਣ ਦੀ ਵਿਹਲ ਹੀ ਨਹੀਂ ਮਿਲੀ ਸੀ। ਉਸ ਦੇ ਪੇਟ ਦਾ ਸੱਚ ਜਿਉਂ ਹੀ ਮੂੰਹ ਵਿੱਚੋਂ ਬਾਹਰ ਆਇਆ, ਉਸ ਦੇ ਦੋਸਤ ਨੇ ਨਫਰਤ ਨਾਲ ਉਸ ਦੇ ਮੂੰਹ ਉੱਤੇ ਥੱਕਿਆ ਅਤੇ ਉਸ ਨੂੰ ਸਦਾ ਲਈ ਛੱਡਕੇ ਚਲਿਆ ਗਿਆ।
ਉਹ ਸੋਚ ਰਹੀ ਸੀ ਕਿ ਇਹ ਘਟਨਾ ਦੂਜਾ-ਤਲਾਕ ਸੀ ਜਾਂ ਫਿਰ ਪਹਿਲੇ ਤਲਾਕ ਦੀ ਸਜਾ।
ਲੱਖ ਮਾੜਾ ਬੋਲਣ ਤੇ ਵੀ ਜੇ ਸਾਹਮਣੇ ਆਲਾ ਹੱਸ ਕੇ ਤੈਨੂੰ ਬੁਲਾ ਰਿਹਾ
ਸੱਚ ਮਨਿਓ, ਓਹਦੇ ਤੋਂ ਵੱਧ ਤੈਨੂੰ ਕੋਈ ਨੀਂ ਜਾਣਦਾ
ਸਾਮਰਾਜ: ਇੱਕ ਟਾਵਾਂ ਸ਼ਾਹੀ ਬੂਟਾ
ਹੋਰ ਆਦਮੀ ਦੀ ਜ਼ਾਤ
ਖੱਬਲ ਦੇ ਵਾਂਗ ਉੱਗੀ
ਹਾਕਮ ਦਾ ਹੁਕਮ ਉਨਾ ਹੈ,
ਉਹ ਜਿੰਨਾ ਵੀ ਕਰ ਲਵੇ
ਤੇ ਪਰਜਾ ਦੀ ਪੀੜ ਉਨੀ ਹੈ,
ਉਹ ਜਿੰਨੀ ਵੀ ਜਰ ਲਵੇ…ਸਮਾਜਵਾਦ: ਮਨੁੱਖ ਜ਼ਾਤ ਦਾ ਮੰਦਰ
ਤੇ ਇੱਕ ਇੱਟ ਜਿੰਨੀ
ਇਕ ਮਨੁੱਖ ਦੀ ਕੀਮਤ
ਇਹ ਮੰਦਰ ਦੀ ਲੋੜ ਹੈ,
ਜਾਂ ਠੇਕੇਦਾਰ ਦੀ ਮਰਜ਼ੀ
ਕਿ ਜਿਹੜੀ ਇੱਟ ਨੂੰ,
ਜਿੱਥੇ ਚਾਹੇ ਧਰ ਲਵੇ…ਦਰਦ ਦਾ ਅਹਿਸਾਸ,
ਕੁਝ ਕੂਲੀਆਂ ਸੋਚਾਂ ਤੇ ਸ਼ਖ਼ਸੀ ਆਜ਼ਾਦੀ
ਬਹੁਤ ਵੱਡੇ ਐਬ ਹਨ,
ਜੇ ਬੰਦਾ ਐਬ ਦੂਰ ਕਰ ਲਵੇ
ਤੇ ਫੇਰ ਕਦੀ ਚਾਹੇ-
ਤਾਂ ਰੂਹ ਦਾ ਸੋਨਾ ਵੇਚ ਕੇ,
ਤਾਕਤ ਦਾ ਪੇਟ ਭਰ ਲਵੇ…ਦੀਨੀ ਹਕੂਮਤ: ਰੱਬ ਦੀ ਰਹਿਮਤ
ਸਿਰਫ਼ ਤੱਕਣਾ ਵਰਜਿਤ,
ਤੇ ਬੋਲਣਾ ਵਰਜਿਤ
ਤੇ ਸੋਚਣਾ ਵਰਜਿਤ|ਹਰ ਬੰਦੇ ਦੇ ਮੋਢਿਆਂ ‘ਤੇ
ਲੱਖਾਂ ਸਵਾਲਾਂ ਦਾ ਭਾਰ
ਮਜ਼ਹਬ ਬੜਾ ਮਿਹਰਬਾਨ ਹੈ
ਹਰ ਸਵਾਲ ਨੂੰ ਖ਼ਰੀਦਦਾ
ਪਰ ਜੇ ਕਦੇ ਬੰਦਾ
ਜਵਾਬ ਦਾ ਹੁਦਾਰ ਕਰ ਲਵੇ…ਤੇ ਬੰਦੇ ਨੂੰ ਭੁੱਖ ਲੱਗੇ
ਤਾਂ ਬਹੀ ਰੋਟੀ “ਰੱਬ” ਦੀ
ਉਹ ਚੁੱਪ ਕਰਕੇ ਖਾ ਲਵੇ
ਸਬਰ ਸ਼ੁਕਰ ਕਰ ਲਵੇ,
ਤੇ ਉੇਰ ਜੇ ਚਾਹੇ
ਤਾਂ ਅਗਲੇ ਜਨਮ ਵਾਸਤੇ
ਕੁਝ ਆਪਣੇ ਨਾਲ ਧਰ ਲਵੇ…ਤੇ ਲੋਕ ਰਾਜ: ਗਾਲ਼ੀ ਗਲੋਚ ਦੀ ਖੇਤੀ
ਕਿ ਬੰਦਾ ਜਦੋਂ ਮੂੰਹ ਮਾਰੇ
ਤਾਂ ਜਿੰਨੀ ਚਾਹੇ ਚਰ ਲਵੇ
ਖੁਰਲੀ ਵੀ ਭਰ ਲਵੇ,
ਤੇ ਫੇਰ ਜਦੋਂ ਚਾਹੇ
ਤਾਂ ਉਸੇ ਗਾਲ਼ੀ ਗਲੋਚ ਦੀ
ਬਹਿ ਕੇ ਜੁਗਾਲੀ ਕਰ ਲਵੇ…(‘ਕਾਗਜ਼ ਤੇ ਕੈਨਵਸ’ ਵਿੱਚੋਂ)
Amrita Pritam
ਮੈਂ ਸੁਣਿਆ ਸੀ ਲੋਕਾਂ ਕੋਲੋਂ ਕਿ ਵਕਤ ਬਦਲਦਾ ਆ..
ਫਿਰ ਵਕਤ ਤੋਂ ਪਤਾ ਲੱਗਾ ਕਿ ਲੋਕ ਬਦਲਦੇ ਨੇ.
ਤਰਕ ਦੀ ਅਣਹੋਂਦ ਹੀ ਰੱਬ ਦੀ ਹੋਂਦ ਹੈ।
Karl Marx
ਡਿਪਰੈਸ਼ਨ ਜਾਂ ਉਦਾਸੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਕਦੇ ਵੀ ਵਿਹਲੇ ਨਾ ਰਹੀਏ। ਜਿੰਨਾ ਅਸੀਂ ਆਪਣੇ ਕੰਮ ਵਿੱਚ ਰੁੱਝੇ (busy) ਰਹਾਂਗੇ। ਓਨਾ ਹੀ ਖੁਸ਼ ਰਹਾਂਗੇ ਤੇ ਡਿਪਰੈਸ਼ਨ ਤੋਂ ਬਚੇ ਰਹਾਂਗੇ।
Busy is Blessed, ਭਾਵ ਜੋ ਰੁੱਝਿਆ ਹੋਇਆ ਹੈ ਉਸ ’ਤੇ ਬੜੀ ਕਿਰਪਾ ਹੈ। ਭਾਵੇਂ ਕੋਈ ਹਸਪਤਾਲ ਜਾਂ ਕੋਰਟ ਕਚਿਹਰੀ ਦੇ ਆਹਰ ਵਿੱਚ ਰੁੱਝਿਆ ਹੈ ਉਹ ਵੀ ਵਿਹਲੇ ਬੰਦੇ ਨਾਲੋਂ ਚੰਗਾ ਹੈ। ਸਭ ਤੋਂ ਡਰਾਉਣੀ ਸ਼ੈਅ ਅੱਗ, ਭੂਤ ਜਾਂ ਸ਼ੇਰ ਨਹੀਂ ਸਗੋਂ ਵਿਹਲਾ ਬੰਦਾ ਹੁੰਦਾ ਹੈ।
ਕਹਿੰਦੇ ਹਨ ਕਈ ਵਾਰੀ ਅਸੀਂ ਉਸ ਵੇਲੇ ਹੀ ਬਿਮਾਰ ਹੁੰਦੇ ਹਾਂ, ਜਦੋਂ ਸਾਡੇ ਕੋਲ ਤੋਂ ਬਿਮਾਰ ਹੋਣ ਲਈ ਸਮਾਂ ਹੁੰਦਾ ਹੈ। ਜੇ ਅਸੀਂ ਨਾ ਆਪਣੇ ਕੰਮ ਵਿੱਚ ਰੁੱਝੇ ਹੋਏ ਹਾਂ ਤਾਂ ਬਿਮਾਰ ਚ ਹੋਣ ਦੀ ਸੰਭਾਵਨਾ ਵੀ ਘੱਟ ਜਾਂਦੀ ਹੈ। ਗੇ ਵਿਹਲਾ ਬੰਦਾ ਵੱਧ ਬਿਮਾਰ ਹੁੰਦਾ ਹੈ।
ਫਿਲੀਪਾਈਨਜ਼ ਦੇਸ਼ ਵਿੱਚ ਇੱਕ ਸਰਵੇ ਮਾ ਕੀਤਾ ਗਿਆ ਕਿ ਲੋਕ ਛੋਟੀ-ਮੋਟੀ ਬਿਮਾਰੀ ਵੇਂ ਲਈ ਕਿਸ ਦਿਨ ਸੋਮਵਾਰ, ਮੰਗਲਵਾਰ…) ਦੇ ਨੂੰ ਡਾਕਟਰ ਕੋਲ ਵੱਧ ਗਿਣਤੀ ਵਿੱਚ ਜਾਂਦੇ ਲੇ ਹਨ। ਓਹਨਾਂ ਵੇਖਿਆ ਕਿ ਸੋਮਵਾਰ ਤੋਂ ਮ ਸ਼ੁਕਰਵਾਰ ਤੱਕ ਬਹੁਤ ਘੱਟ ਅਜਿਹੇ ਮਰੀਜ਼ ਦਾ ਆਉਂਦੇ ਹਨ ਪਰ ਸ਼ਨੀਵਾਰ ਤੇ ਐਤਵਾਰ ਇੱਕ ਦਮ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਸ ਹੈ। ਪਹਿਲੇ 5 ਦਿਨ ਲੋਕ ਆਪਣੇ ਕੰਮਾਂ ਵਿੱਚ ਲ ਐਨੇ ਰੁੱਝੇ ਹੁੰਦੇ ਹਨ ਕਿ ਓਹਨਾਂ ਦਾ ਆਪਣੀ ਬਿਮਾਰੀ ਵੱਲ ਧਿਆਨ ਹੀ ਨਹੀਂ ਜਾਂਦਾ।
ਅਚਾਨਕ ਸ਼ਨੀਵਾਰ/ਐਤਵਾਰ ਜਦ ਓਹ ਵਿਹਲੇ ਹੁੰਦੇ ਹਨ ਤੇ ਸਰੀਰ ਬਿਮਾਰ ਹੋਣ ਦਾ ਇਸ਼ਾਰਾ ਕਰਨ ਲੱਗ ਪੈਂਦਾ ਹੈ।ਓਹਨਾਂ ਨੇ ਬਿਮਾਰੀ ਦਾ ਨਾਮ ਹੀ ਰੱਖ ਦਿੱਤਾ- Leisure sickness ਭਾਵ ਵਿਹਲੇ ਰਹਿਣ ਵਾਲੀ ਬਿਮਾਰੀ।
ਮੈਨੂੰ ਲੱਗਦਾ ਹੈ ਕਿ ਸਾਡਾ ਪੰਜਾਬ ਸੁੱਖ ਨਾਲ ਸਾਰਾ ਹੀ ਵਿਹਲਾ ਹੈ। ਕਣਕ-ਝੋਨਾ ਬੀਜਣ ਵਾਲਾ ਕਿਸਾਨ ਸਾਰਾ ਸਾਲ ਵੱਧ ਤੋਂ ਵੱਧ 60-65 ਦਿਨ ਕੰਮ ਕਰਦਾ ਹੈ। ਬਾਕੀ 300 ਦਿਨ ਵਿਹਲਾ। ਲੋੜ ਹੈ ਅਸੀਂ ਸਹਾਇਕ ਧੰਦੇ ਅਪਣਾਅ ਕੇ ਆਪਣੇ ਆਪ ਨੂੰ ਰੁਝੇਵੇਂ ਵਿੱਚ ਰੱਖੀਏ। ਨਾਲੇ ਆਮਦਨ ਵਧੇ, ਨਾਲੇ ਸਿਹਤ ਠੀਕ ਰਹੇਗੀ।