ਵਫ਼ਾਦਾਰ ਹੋਣਾ ਸੋਹਣੇ ਹੋਣ ਨਾਲੋਂ
ਕਿਤੇ ਜ਼ਿਆਦਾ ਸੋਹਣਾ ਹੁੰਦਾ ਐ।
Sandeep Kaur
ਖੁਸ਼ੀਆਂ ਭਾਵੇਂ ਕਿਸੇ ਦੇ ਨਾਲ ਵੀ ਵੰਡ ਲਵੋ
ਪਰ ਆਪਣੇ ਦੁੱਖ ਭਰੋਸੇਮੰਦ ਦੇ ਨਾਲ ਹੀ ਵੰਡਣਾ
ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰ
ਹਰ ਇੱਕ ਮੁੱਢਾ ਪੱਛੀ ਪਾਇਆ
ਨਾ ਕੋਈ ਗਿਆ ਤੇ ਨਾ ਕੋਈ ਆਇਆ
ਹਾਏ ਅੱਲ੍ਹਾ ..ਅੱਜ ਕੀ ਬਣਿਆ
ਅੱਜ ਛੋਪੇ ਕੱਤਣ ਵਾਲੀ ਨੂੰ
ਵੇ ਸਾਈਂ ………………….ਤਾਕ ਕਿਸੇ ਨਾ ਖੋਲ੍ਹੇ ਭੀੜੇ
ਨਿੱਸਲ ਪਏ ਰਾਂਗਲੇ ਪੀਹੜੇ
ਵੇਖ ਅਟੇਰਨ ਬਉਰਾ ਹੋਇਆ
ਲੱਭਦਾ ਅੱਟਣ ਵਾਲੀ ਨੂੰ
ਵੇ ਸਾਈਂ ………………..ਕਿਸੇ ਨਾ ਦਿੱਤੀ ਕਿਸੇ ਨਾ ਮੰਗੀ
ਦੂਜੇ ਕੰਨੀ ‘ਵਾਜ਼ ਨਾ ਲੰਘੀ
ਅੰਬਰ ਹੱਸ ਵੇਖਣ ਲੱਗਾ
ਇਸ ਢਾਰੇ ਛੱਤਣ ਵਾਲੀ ਨੂੰ
ਵੇ ਸਾਈਂ
ਤੇਰੇ ਚਰਖੇ ਨੇ ਅੱਜ ਕੱਤ ਲਿਆ ਕੱਤਣ ਵਾਲੀ ਨੂੰAmrita Pritam
ਸਫ਼ਲਤਾ ਉਨ੍ਹਾਂ ਛੋਟੀਆਂ ਵੱਡੀਆਂ
ਕੋਸ਼ਿਸ਼ਾਂ ਦਾ ਹੀ ਨਤੀਜਾ ਹੁੰਦੀ ਹੈ
ਜੋ ਅਸੀਂ ਦਿਨ-ਰਾਤ ਕਰਦੇ ਹਾਂ
ਰਾਬਰਟ ਕੋਲੀਅਰ
ਤੁਹਾਡੀ ਕਿਸਮਤ ਤੁਹਾਡੇ ਹੱਥ ਹੈ।
ਜਿਹੜੀ ਸ਼ਕਤੀ ਤੁਸੀਂ ਚਾਹੁੰਦੇ ਹੋ ਉਹ ਸਾਰੀ ਤੁਹਾਡੇ ਅੰਦਰ ਮੌਜੂਦ ਹੈ।
ਇਸ ਲਈ ਆਪਣੀ ਕਿਸਮਤ ਆਪ ਬਣਾਉ।
Vinoba Bhave
ਤਕਦੀਰ ਕੇ ਲਿਖੇ ਪਰ ਕਭੀ ਸ਼ਿਕਵਾ ਨਾ ਕੀਆ ਕਰ.. ਏ ਬੰਦੇ.. !
ਤੂੰ ਇਤਨਾ ਅਕਲਮੰਦ ਨਹੀਂ। ਜੋ ਖ਼ੁਦਾ ਕੇ ਇਰਾਦੇ ਸਮਝ ਸਕੇ,
ਉਨ੍ਹਾਂ ਲੋਕਾਂ ਦੀਆਂ ਉਮੀਦਾਂ ਨੂੰ ਕਦੇ ਟੁੱਟਣ ਨਾ ਦਿਓ
ਜਿਨ੍ਹਾਂ ਦੀ ਆਖਰੀ ਉਮੀਦ ਤੁਸੀਂ ਹੀ ਹੋ
ਪੰਛੀਆਂ ਦੀਆਂ ਪੈੜਾਂ ਦੇ ਨਿਸ਼ਾਨ ਨਹੀਂ ਹੁੰਦੇ, ਹਰ ਪੰਛੀ ਨੂੰ ਆਪਣੀ ਉਡਾਣ ਆਪ ਤਲਾਸ਼ਣੀ ਪੈਂਦੀ ਹੈ।
ਨਰਿੰਦਰ ਸਿੰਘ ਕਪੂਰ
ਆਪਣੇ ਟੀਚੇ ਹਮੇਸ਼ਾ ਵੱਡੇ ਸੋਚੋ ਅਤੇ
ਉਨ੍ਹਾਂ ਦੇ ਪੂਰਾ ਹੋਣ ਤੱਕ ਮਿਹਨਤ ਜਾਰੀ ਰੱਖੋ
ਬੋ ਜੈਕਸਨ
ਸਾਰਿਆਂ ਦਾ ਹਿਤ ਸੋਚਣ ਵਾਲਾ ਹੀ ਸੱਚਾ ਪੁਰਸ਼ ਹੁੰਦਾ ਹੈ।
Swami Vivekananda
ਸਾਨੂੰ ਜ਼ਿੰਦਗੀ ਵਿੱਚ ਸਕੂਨ ਲੱਭਣਾ ਚਾਹੀਦਾ ਹੈ,
ਖੁਆਇਸ਼ਾਂ ਤਾਂ ਮੁੱਕਦੀਆਂ ਹੀ ਨਹੀਂ।
ਮੈਂ ਤੈਨੂੰ ਫੇਰ ਮਿਲਾਂਗੀ
ਕਿੱਥੇ ? ਕਿਸ ਤਰਾਂ ? ਪਤਾ ਨਹੀਂ
ਸ਼ਾਇਦ ਤੇਰੇ ਤਖ਼ਈਅਲ ਦੀ ਚਿਣਗ ਬਣਕੇ
ਤੇਰੀ ਕੈਨਵਸ ਤੇ ਉਤਰਾਂਗੀ
ਜਾਂ ਖੌਰੇ ਤੇਰੀ ਕੈਨਵਸ ਦੇ ਉੱਤੇ
ਇਕ ਰਹੱਸਮਈ ਲਕੀਰ ਬਣਕੇ
ਖਾਮੋਸ਼ ਤੈਨੂੰ ਤਕਦੀ ਰਵਾਂਗੀਜਾਂ ਖੌਰੇ ਸੂਰਜ ਦੀ ਲੋਅ ਬਣਕੇ
ਤੇਰੇ ਰੰਗਾਂ ਵਿੱਚ ਘੁਲਾਂਗੀ
ਜਾਂ ਰੰਗਾਂ ਦੀਆਂ ਬਾਹਵਾਂ ਵਿੱਚ ਬੈਠ ਕੇ
ਤੇਰੀ ਕੈਨਵਸ ਨੂੰ ਵਲਾਂਗੀ
ਪਤਾ ਨਹੀ ਕਿਸ ਤਰਾਂ – ਕਿੱਥੇ
ਪਰ ਤੈਨੂੰ ਜ਼ਰੂਰ ਮਿਲਾਂਗੀਜਾਂ ਖੌਰੇ ਇਕ ਚਸ਼ਮਾ ਬਣੀ ਹੋਵਾਂਗੀ
ਤੇ ਜਿਵੇ ਝਰਨਿਆਂ ਦਾ ਪਾਣੀ ਉੱਡਦਾ
ਮੈਂ ਪਾਣੀ ਦੀਆਂ ਬੂੰਦਾਂ
ਤੇਰੇ ਪਿੰਡੇ ਤੇ ਮਲਾਂਗੀ
ਤੇ ਇਕ ਠੰਢਕ ਜਿਹੀ ਬਣਕੇ
ਤੇਰੀ ਛਾਤੀ ਦੇ ਨਾਲ ਲੱਗਾਂਗੀ
ਮੈਂ ਹੋਰ ਕੁਝ ਨਹੀਂ ਜਾਣਦੀ
ਪਰ ਏਨਾ ਜਾਣਦੀ
ਕਿ ਵਕਤ ਜੋ ਵੀ ਕਰੇਗਾ
ਇਹ ਜਨਮ ਮੇਰੇ ਨਾਲ ਤੁਰੇਗਾਇਹ ਜਿਸਮ ਮੁੱਕਦਾ ਹੈ
ਤਾਂ ਸਭ ਕੁੱਝ ਮੁੱਕ ਜਾਂਦਾ
ਪਰ ਚੇਤਿਆਂ ਦੇ ਧਾਗੇ
ਕਾਇਨਾਤੀ ਕਣਾਂ ਦੇ ਹੁੰਦੇ
ਮੈਂ ਉਨਾਂ ਕਣਾਂ ਨੂੰ ਚੁਣਾਂਗੀ
ਧਾਗਿਆਂ ਨੂੰ ਵਲਾਂਗੀ
ਤੇ ਤੈਨੂੰ ਮੈਂ ਫੇਰ ਮਿਲਾਂਗੀ ।Amrita Pritam