ਬਹੁਤ ਬਰਕਤ ਆ ਤੇਰੇ ਇਸ਼ਕ ਚ
ਜਦੋਂ ਦਾ ਹੋਇਆ ਵੱਧਦਾ ਈ ਜਾ ਰਿਹਾ
Sandeep Kaur
ਬਣਾ ਕੇ ਦੀਵੇ ਮਿੱਟੀ ਦੇ ਇਨ੍ਹਾਂ ਨੇ ਵੀ ਜ਼ਰਾ ਜਿਹੀ ਆਸ ਰੱਖੀ ਹੈ,
ਇਨ੍ਹਾਂ ਦੀ ਮਿਹਨਤ ਖਰੀਦੋ ਦੋਸਤੋਂ ਇਨ੍ਹਾਂ ਦੇ ਘਰ ਵੀ ਦੀਵਾਲੀ ਹੈ।
ਜੇ ਵਰਤੀ ਨਾ ਜਾਵੇ ਤਾਂ ਯੋਗਤਾ, ਅਯੋਗਤਾ ਬਣ ਜਾਂਦੀ ਹੈ।
ਨਰਿੰਦਰ ਸਿੰਘ ਕਪੂਰ
ਚੁੱਪ ਨਾ ਸਮਝੀ ਸਬਰ ਆ ਹਜੇ “
ਤੋੜ ਵੀ ਦਿੰਦੇ ਕਦਰ ਆ ਹਜੇ
ਜ਼ਿੰਦਗੀ ਆਪਣੇ ਆਪ ਨੂੰ ਲੱਭਣ
ਬਾਰੇ ਨਹੀਂ ਖ਼ੁਦ ਨੂੰ ਬਣਾਉਣ ਬਾਰੇ ਹੈ
ਜਾਰਜ ਬਰਡ ਸ਼ਾਅ
ਜਦੋਂ ਕਿਸੇ ਬੀਮਾਰੀ ਦੇ ਕਈ ਇਲਾਜ ਸੁਝਾਏ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਇਹ ਬੀਮਾਰੀ ਠੀਕ ਨਹੀਂ ਹੋਵੇਗੀ।
Anton Chekhov
ਨਫਰਤਾਂ ਦੇ ਸ਼ਹਿਰ ‘ਚ ਚਲਾਕੀਆਂ ਦੇ ਡੇਰੇ ਨੇ,
ਇੱਥੇ ਉਹ ਲੋਕ ਰਹਿੰਦੇ ਨੇ,
ਜੋ ਤੇਰੇ ਮੂੰਹ ਤੇ ਤੇਰੇ ਤੇ, ਮੇਰੇ ਮੂੰਹ ਤੇ ਮੇਰੇ ਨੇ
ਲੋਕਾਂ ਨੂੰ ਨਹੀਂ
ਆਪਣੇ ਹਾਲਾਤ ਬਦਲੋ…
ਲੋਕ ਆਪਣੇ ਆਪ ਬਦਲ ਜਾਣਗੇ..
ਮੇਰੀਆਂ ਗੱਲਾਂ ‘ਚ, ਮੇਰੀਆਂ ਯਾਦਾਂ ‘ਚ,
ਹਿਸਾਬ ਕਰਕੇ ਦੇਖੀਂ, ਬੇਹਿਸਾਬ ਹੈ ਤੂੰ
ਨਾ ਬਣ ਖ਼ੁਦਾ ਕਿਸੇ ਲਈ,
ਬਸ ਇਨਸਾਨ ਬਣ ਜਾ ਇਨਸਾਨ ਲਈ।
ਜਿੰਦ ਮੇਰੀ ਠੁਰਕਦੀ
ਹੋਂਠ ਨੀਲੇ ਹੋ ਗਏ
ਤੇ ਆਤਮਾ ਦੇ ਪੈਰ ਵਿਚੋਂ
ਕੰਬਣੀ ਚੜ੍ਹਦੀ ਪਈ …ਵਰ੍ਹਿਆਂ ਦੇ ਬੱਦਲ ਗਰਜਦੇ
ਇਸ ਉਮਰ ਦੇ ਅਸਮਾਨ ‘ਤੇ
ਵੇਹੜੇ ਦੇ ਵਿਚ ਪੈਂਦੇ ਪਏ
ਕਾਨੂੰਨ, ਗੋਹੜੇ ਬਰਫ਼ ਦੇ …ਗਲੀਆਂ ਦੇ ਚਿਕੜ ਲੰਘ ਕੇ
ਜੇ ਅੱਜ ਤੂੰ ਆਵੇਂ ਕਿਤੇ
ਮੈਂ ਪੈਰ ਤੇਰੇ ਧੋ ਦੀਆਂ
ਬੁੱਤ ਤੇਰਾ ਸੂਰਜੀ
ਕੱਬਲ ਦੀ ਕੰਨੀ ਚੁੱਕ ਕੇ
ਮੈਂ ਹੱਡਾਂ ਦਾ ਠਾਰ ਭੰਨ ਲਾਂ।ਇਕ ਕੌਲੀ ਧੁੱਪ ਦੀ
ਮੈਂ ਡੀਕ ਲਾ ਕੇ ਪੀ ਲਵਾਂ
ਤੇ ਇਕ ਟੋਟਾ ਧੁੱਪ ਦਾ
ਮੈਂ ਕੁੱਖ ਦੇ ਵਿਚ ਪਾ ਲਵਾਂ। …ਤੇ ਫੇਰ ਖ਼ੌਰੇ ਜਨਮ ਦਾ
ਇਹ ਸਿਆਲ ਗੁਜ਼ਰ ਜਾਏਗਾ। …Amrita Pritam
ਜਿਹਨੂੰ ਕਦੇ ਡਰ ਹੀ ਨਹੀਂ ਸੀ ਮੈਨੂੰ ਖੋਣ ਦਾ,
ਓਹਨੂੰ ਕੀ ਅਫ਼ਸੋਸ ਹੋਣਾ ਮੇਰੇ ਨਾ ਹੋਣ ਦਾ