ਹਰ ਕਿਸੇ ਵਿੱਚੋਂ ਤੈਨੂੰ ਕਿਉ ਲੱਭਾ
ਮੈਂ ਹਰ ਕਿਸੇ ਵਰਗਾ ਥੋੜਾ ਤੂੰ
Sandeep Kaur
ਦੋਸਤ ਭਾਵੇਂ ਇਕ ਹੋਵੇ ਪਰ ਅਜਿਹਾ ਹੋਵੇ
ਜਿਹੜਾ ਅਲਫਾਜ਼ ਤੋਂ ਵੱਧ ਖ਼ਾਮੋਸ਼ੀ ਨੂੰ ਸਮਝੇ
ਮਾਏ ਵਾਰ ਕੰਗਨਾ ਦੀ ਜੋੜੀ ,
ਧੀਆਂ ਪ੍ਰਦੇਸ ਚੱਲੀਆਂ ,
ਮਾਏ ਵਾਰ ਕੰਗਨਾ ਦੀ ਜੋੜੀ ,
ਧੀਆਂ ਪ੍ਰਦੇਸ ਚੱਲੀਆਂ ,
ਅੱਲਾ ! ਇਹ ਕੌਣ ਆਇਆ ਹੈ
ਕਿ ਤੇਰੀ ਜਗ੍ਹਾ ਜ਼ੁਬਾਨ ਤੇ ਅੱਜ ਉਸ ਦਾ ਨਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਕਿ ਲੋਕ ਕਹਿੰਦੇ ਨੇਂ —
ਮੇਰੀ ਤਕਦੀਰ ਦੇ ਘਰ ਤੋਂ ਮੇਰਾ ਪੈਗ਼ਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਇਹ ਨਸੀਬ ਧਰਤੀ ਦੇ –
ਇਹ ਉਸਦੇ ਹੁਸਨ ਨੂੰ ਖੁਦਾ ਦਾ ਇਕ ਸਲਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਅਜ ਦਿਨ ਮੁਬਾਰਕ ਹੈ —
ਕਿ ਮੇਰੀ ਜ਼ਾਤ ਤੇ ਅੱਜ ਇਸ਼ਕ ਦਾ ਇਲਜ਼ਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਨਜ਼ਰ ਵੀ ਹੈਰਾਨ ਹੈ —
ਕਿ ਅੱਜ ਮੇਰੇ ਰਾਹ ਵਿਚ ਕਿਹੋ ਜਿਹਾ ਮੁਕਾਮ ਆਇਆ ਹੈਅੱਲਾ ! ਇਹ ਕੌਣ ਆਇਆ ਹੈ
ਕਿ ਤੇਰੀ ਜਗ੍ਹਾ ਜ਼ੁਬਾਨ ਤੇ ਅੱਜ ਉਸ ਦਾ ਨਾਮ ਆਇਆ ਹੈAmrita Pritam
ਓ ਪਹਿਲਾਂ ਨਾਮ ਗੁਰੂ ਧਿਆਈਏ
ਜਿਸ ਨੇ ਜਗਤ ਰਚਾਇਆ
ਬਾਈ ਭਾਂਤ ਭਾਂਤ ਦੇ ਫੁੱਲ ਸਜਾਕੇ
ਸੋਹਣਾ ਜਗਤ ਰਚਾਇਆ
ਓ ਕਦੇ ਕਿਸੇ ਦੀ ਕਹੀ ਨਾ ਕਰਦਾ
ਕਰਦਾ ਜੋ ਮਨ ਆਇਆ
ਬੋਲੀਆਂ ਪਾਓ ਮਿਤਰੋ
ਸਿਰ ਸਤਿਗੁਰ ਦੀ ਛਾਇਆ
ਉੱਚੇ ਟਿੱਬੇ ਮੈ ਭਾਂਡੇ ਮਾਂਜਦੀ,
ਉੱਤੋਂ ਰੁੜ੍ਹ ਗਿਆ ਗਲਾਸ,
ਹੁਣ ਕਿਉਂ ਰੋਂਦੀ ਆ,
ਜੀਜਾ ਲੈ ਗਿਆ ਸਾਕ,
ਹੁਣ ਕਿਉਂ …….,
ਸੱਚੀ ਦੱਸੀ ਨਈ ਚਾਹਿਆ ਨਾ ਕਿਸੇ ਨੇ ਮੈਥੋਂ ਵੱਧ
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਹੱਸਦਾ ਨਣਦੇ,
ਹੱਸਦਾ ਦੰਦਾਂ ਦਾ ਬੀੜ,
ਨੀ ਜਦ ……,
ਜਿੰਦਗੀ ਸਿੱਕੇ ਵਰਗੀ ਹੈ ਤੁਸੀਂ ਜਿਵੇਂ ਚਾਹੋ
ਉਵੇਂ ਖ਼ਰਚ ਸਕਦੇ ਹੋ ਪਰ ਸਿਰਫ਼ ਇੱਕ ਵਾਰ
ਲਿਲੀਅਨ ਡਿਕਸਨ
ਕੁਲਾਰਾ ਦੀ ਮਾਮੀ ਵਿਆਹ ਤੇ ਆਈ,
ਆਈ ਹੱਥ ਲਮਕਾਈ,
ਬਈ ਨਾ ਲੀੜਾ ਨਾ ਲੱਤਾ ਕੋਈ,
ਨਾ ਕੋਈ ਟੌਮ ਲਿਆਈ,
ਡਾਰ ਜੁਆਕਾ ਦੀ ਲੱਡੂ ਖਾਣ ਨੂੰ ਲਿਆਈ,
ਡਾਰ ਜੁਆਕਾ ……
ਦਰਾਣੀਆਂ ਜਠਾਣੀਆਂ ਨੇ ਚੜ੍ਹਾ ਲੀਆਂ ਚੂੜੀਆਂ
ਮੈਂ ਵੀ ਚੜਾ ਲੀਆਂ ਵੰਗਾਂ
ਜੇਠ ਦੇ ਅੱਗ ਲੱਗ ਜੇ,
ਜਦੋਂ ਕੋਲ ਦੀ ਲੰਘਾਂ
ਸੱਸ ਮੇਰੀ ਨੇ ਮੁੰਡੇ ਜੰਮੇ,
ਜੰਮੇ ਪੂਰੇ ਸੱਤ,
ਛੇ ਆਂਦੀ ਤਾਂ ਆਗੀ ਪੰਜੀਰੀ,
ਸੱਤਵੇ ਵਾਰੀ ਬੱਸ,
ਬਰੇਕਾਂ ਹੁਣ ਲੱਗੀਆ,
ਹੁਣ ਲੱਗੀਆਂ ਮੇਰੀ ਸੱਸ,
ਬਰੇਕਾ ………,