ਜੇਠ ਜਠਾਣੀ ਘਿਉ ਖਾ ਜਾਂਦੇ
ਮੇਰੀ ਖਾਤਰ ਚਹੇੜੂ .
ਮੱਝੀਆਂ ਨਾ ਛੇੜੀ ਰਾਂਝਿਆ
ਆਪੇ ਜੇਠ ਜੀ ਛੋੜੁ।
Sandeep Kaur
ਤੇਰੀ ਮਾਂ ਬੜੀ ਕੁਪੱਤੀ,
ਸਾਨੂੰ ਪਾਉਣ ਨਾ ਦੇਵੇ ਜੁੱਤੀ,
ਮੈ ਵੀ ਜੁੱਤੀ ਪਾਉਨੀ ਆ,
ਮੁੰਡਿਆਂ ਰਾਜੀ ਰਿਹ ਜਾ ਗੁੱਸੇ,
ਤੇਰੀ ਮਾਂ ਬੜਕਾਉਨੀ ਆ,
ਮੁੰਡਿਆਂ ਰਾਜੀ ……..,
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿਡ ਸੁਣੀਦਾਰਾਣੀ।
ਘੁੰਡ ਦਾ ਏਥੇ ਕੰਮ ਕੀ ਗਿੱਧੇ ਵਿੱਚ,
ਏਥੇ ਤੇਰੇ ਹਾਣੀ।
ਜਾ ਘੁੰਡ ਕੱਢਦੀ ਬਹੁਤੀ ਸੋਹਣੀ,
ਜਾਂ ਘੁੰਡ ਕੱਢਦੀ ਕਾਣੀ।
ਤੂੰ ਤਾਂ ਮੈਨੂੰ ਦਿਸੇਂ ਸ਼ੁਕੀਨਣ,
ਘੁੰਡ ’ਚੋਂ ਅੱਖ ਪਛਾਣੀ।
ਖੁੱਲ੍ਹ ਕੇ ਨੱਚ ਲੈ ਨੀ…..
ਬਣ ਜਾ ਗਿੱਧੇ ਦੀ ਰਾਣੀ।
ਜੇ ਜੱਟੀਏ ਜੱਟ ਕੁੱਟਣਾ ਹੋਵੇ ਕੁੱਟੀਏ ਸੰਦੂਕਾਂ
ਓਹਲੇ ਪਹਿਲਾ ਜੱਟ ਤੋਂ ਦਾਲ ਦਲਾਈਏ ਫੇਰ ਦਲਾਈਏ
ਛੋਲੇ ਜੱਟੀਏ ਦੇ ਦਬਕਾ ਜੱਟ ਨਾ ਬਰਾਬਰ ਬੋਲੇ
ਪਿੰਡਾਂ ਵਿਚੋਂ ਪਿੰਡ ਸੁਣੀਂਦਾ,
ਪਿੰਡ ਸੁਣੀਦਾ ਚਾਵਾ।
ਚਾਵੇ ਦਾ ਇਕ ਅਮਲੀ ਸੁਣੀਂਦਾ,
ਛਕੇ ਫੀਮ ਦਾ ਮਾਵਾ।
ਛੋਗੇ ਉਹਨੂੰ ਜਿਹੜੀ ਵਿਆਹੀ,
ਉਹਨੂੰ ਉਮਰਾਂ ਦਾ ਪਛਤਾਵਾ।
ਮਰ ਜੇ ਅਮਲੀ ਜੇ
ਰੱਬ ਦਾ ਸ਼ੁਕਰ ਮਨਾਵਾਂ।
ਪੰਦਰਾਂ ਸਾਲ ਦੀ ਉਮਰ ਵਿਚ ਮੇਰਾ ਮਨ ਸਿੱਖਣ ‘ਚ ਲੱਗਿਆ ਹੋਇਆ ਸੀ।
ਤੀਹ ਸਾਲ ਦੀ ਉਮਰ ਵਿੱਚ ਮੈਂ ਸਥਿਰ ਸਾਂ ਅਤੇ ਚਾਲੀ ਸਾਲ ਦੀ ਉਮਰ ਵਿਚ ਸ਼ੰਕਿਆ ਸ਼ਭਿਆਂ ਤੋਂ ਮੁਕਤ ਸਾਂ।
Confucius
ਅਸੀਂ ਤੇ ਉਹਨਾਂ ਨੂੰ ਵੀ ਚਾਹ ਪਿਲਾ ਦਿੰਦੇ ਆ
ਜੋ ਜਹਿਰਦੇ ਕਾਬਿਲ ਵੀ ਨਹੀ
ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ ….
ਜ਼ਿੰਦਗੀ ਇਕ ਸ਼ੀਸ਼ਾ ਹੈ,
ਇਹ ਉਦੋਂ ਹੀ ਮੁਸਕਰਾਏਗੀ
ਜਦੋਂ ਅਸੀਂ ਮੁਸਕਰਵਾਂਗੇ।’
ਤੁਸੀਂ ਉਦੋਂ ਤੱਕ ਹੀ ਚੰਗੇ ਹੋ ਜਦੋਂ ਤੱਕ ਕਿ ਤੁਸੀਂ ਸਾਹਮਣੇ ਵਾਲੇ ਦੇ ਦਿਲ ਦੀ ਕਰਦੇ ਹੋ,
ਆਪਣੇ ਮਨ ਦੀ ਕਰਦੇ ਹੀ ਤੁਹਾਡੀਆਂ। ਸਾਰੀਆਂ ਚੰਗਿਆਈਆਂ ਖਤਮ ਹੋ ਜਾਂਦੀਆਂ ਨੇ.
ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ …..
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ,
ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ