ਅਸੀਂ ਤੇ ਉਹਨਾਂ ਨੂੰ ਵੀ ਚਾਹ ਪਿਲਾ ਦਿੰਦੇ ਆ
ਜੋ ਜਹਿਰਦੇ ਕਾਬਿਲ ਵੀ ਨਹੀ
Sandeep Kaur
ਉੱਚੇ ਟਿੱਬੇ ਮੈ ਤਾਣਾ ਤਣਦੀ,
ਦੂਰ ਵੱਜੇ ਇੱਕ ਤਾਰਾ,
ਖੂਹ ਤੇ ਮਿੱਲ ਮੁੰਡਿਆਂ,
ਸ਼ੱਕ ਕਰਦਾ ਪਿੰਡ ਸਾਰਾ,
ਖੂਹ ਤੇ ….
ਜ਼ਿੰਦਗੀ ਇਕ ਸ਼ੀਸ਼ਾ ਹੈ,
ਇਹ ਉਦੋਂ ਹੀ ਮੁਸਕਰਾਏਗੀ
ਜਦੋਂ ਅਸੀਂ ਮੁਸਕਰਵਾਂਗੇ।’
ਤੁਸੀਂ ਉਦੋਂ ਤੱਕ ਹੀ ਚੰਗੇ ਹੋ ਜਦੋਂ ਤੱਕ ਕਿ ਤੁਸੀਂ ਸਾਹਮਣੇ ਵਾਲੇ ਦੇ ਦਿਲ ਦੀ ਕਰਦੇ ਹੋ,
ਆਪਣੇ ਮਨ ਦੀ ਕਰਦੇ ਹੀ ਤੁਹਾਡੀਆਂ। ਸਾਰੀਆਂ ਚੰਗਿਆਈਆਂ ਖਤਮ ਹੋ ਜਾਂਦੀਆਂ ਨੇ.
ਸੂਆ ਸੂਆ ਸੂਆ,
ਸਾਕ ਭਤੀਜੀ ਦਾ,
ਲੈਕੇ ਆਈ ਭੂਆ,
ਸਾਕ ਭਤੀਜੀ …..
ਬਹੁਤ ਇਕੱਲੇ ਹੁੰਦੇ ਨੇ ਉਹ ਲੋਕ,
ਜੋ ਆਪੇ ਰੁਸ ਕੇ ਆਪੇ ਮੰਨ ਜਾਂਦੇ
ਰੋਟੀ ਮਾਂ ਨੇ ਬਣਾਈ ਨਾਲ
ਛੰਨਾ ਭਰ ਤਾ ਸਾਗ ਦਾ
ਕਿਸੇ ਨੂੰ ਕਿ ਪਤਾ ਮਾਵਾਂ
ਧਿਆਂ ਦੇ ਵਰਾਗ ਦਾ
ਸੁਣ ਨੀ ਕੁੜੀਏ ਨੱਚਣ ਵਾਲੀਏ
ਨੱਚਦੇ ਨਾ ਸ਼ਾਰਮਾਈਏ
ਨੀ ਹਾਣ ਦੀਆਂ ਨੂੰ ਹਾਣ ਪਿਆਰਾ
ਹਾਣ ਬਿਨਾ ਨਾ ਲਈਏ
ਹੋ ਬਿਨ ਤਾਲੀ ਨਾ ਸਜਦਾ ਗਿੱਧਾ
ਤਾਲੀ ਖਹੂਬ ਵਜਾਈਏ
ਨੀ ਕੁੜੀਏ ਹਾਣ ਦੀਏ
ਖਿੱਚ ਕੇ ਬੋਲੀਆਂ ਪਾਈਏ
ਇਕ ਚਾਹ ਦੀ ਪੁੜੀ,
ਇਕ ਖੰਡ ਦੀ ਪੁੜੀ,
ਜੀਜਾ ਅੱਖੀਆਂ ਨਾ ਮਾਰ,
ਵੇ ਮੈ ਕੱਲ ਦੀ ਕੁੜੀ,
ਜੀਜਾ ……,
ਦੁਕਾਨ ਖੋਲ੍ਹਣੀ ਸੌਖੀ ਹੁੰਦੀ ਹੈ ਪਰ ਖੁਲ੍ਹੀ ਰਖਣੀ ਔਖੀ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਸਾਲ ਇਕ ਹੋਰ ਬੀਤ ਗਿਆ ,ਕਦੇ ਬਿਨਾ ਤੇਰੇ ,
ਇਕ ਪਲ ਵੀ ਕਢਣਾ ਔਖਾ ਸੀ
ਘਰ ਨੇ ਜਿੰਨਾ ਦੇ ਨੇੜੇ ਨੇੜੇ,
ਖੇਤ ਜਿੰਨਾ ਦੇ ਨਿਆਈਆਂ,
ਗਿੱਧਾ ਪਾ ਚੱਲੀਆਂ,
ਨਣਦਾਂ ਤੇ ਭਰਜਾਈਆਂ,
ਗਿੱਧਾ………,