ਸੁਣ ਵੇ ਚਾਚਾ,
ਸੁਣ ਵੇ ਤਾਇਆ,
ਸੁਣ ਵੇ ਬਾਬਲਾ ਮੋਢੀ,
ਦਾਰੂ ਪੀਣੇ ਦੇ,
ਧੀ ਵੇ ਕੂੰਜ ਕਿਉ ਡੋਬੀ,
ਦਾਰੂ ਪੀਣੇ…,
Sandeep Kaur
ਅੰਮਾਂ ਨੀ ਅੰਮਾਂ,
ਐ ਕਿ ਕੀਤਾ ਨੀ ਅੰਮਾਂ,
ਧੀ ਮਧਰੀ ਜਵਾਈ ਤੇਰਾ ਲੰਮਾਂ ਨੀ ਅੰਮਾਂ,
ਧੀ ਮਧਰੀ ………,
ਹੋਰਾਂ ਦੇ ਜੀਜੇ ਲੰਮ ਸਲੰਮੇ,
ਮੇਰਾ ਜੀਜਾ ਮੇਚ ਦਾ ਨੀ,
ਜੀ ਟੀ ਰੋਡ ਤੇ ਪਕੌੜੇ ਵੇਚਦਾ ਨੀ,
ਜੀ ਟੀ…
ਮੂਰਖ ਵਿਅਕਤੀ ਕਦੇ ਵੀ ਸੰਤੁਸ਼ਟ ਨਹੀਂ ਹੋ ਸਕਦਾ,
ਜਦਕਿ ਅਕਲਮੰਦ ਵਿਅਕਤੀ ਦੀ
ਸਭ ਤੋਂ ਵੱਡੀ ਪੂੰਜੀ ਸੰਤੁਸ਼ਟਤਾ ਹੀ ਹੈ।
ਓ ਪਹਿਲਾਂ ਨਾਮ ਗੁਰੂ ਧਿਆਈਏ
ਜਿਸ ਨੇ ਜਗਤ ਰਚਾਇਆ
ਬਾਈ ਭਾਂਤ ਭਾਂਤ ਦੇ ਫੁੱਲ ਸਜਾਕੇ
ਸੋਹਣਾ ਜਗਤ ਰਚਾਇਆ
ਓ ਕਦੇ ਕਿਸੇ ਦੀ ਕਹੀ ਨਾ ਕਰਦਾ
ਕਰਦਾ ਜੋ ਮਨ ਆਇਆ
ਬੋਲੀਆਂ ਪਾਓ ਮਿਤਰੋ
ਸਿਰ ਸਤਿਗੁਰ ਦੀ ਛਾਇਆ
ਛੰਨੇ ਤੇ ਛੰਨਾ,
ਛੰਨਾ ਭਰਿਆ ਜਵੈਣ ਦਾ,
ਵੇਖ ਲੈ ਸ਼ਕੀਨਾ, ਗਿੱਧਾ ਜੱਟੀ ਮਲਵੈਨ ਦਾ,
ਵੇਖ ਲੈ ਸ਼ਕੀਨਾ, ਗਿੱਧਾ ਜੱਟੀ ਮਲਵੈਨ ਦਾ,
ਦੰਗਲ ਤੋਂ ਪਹਿਲਾਂ ਦੋਵੇਂ ਭਲਵਾਨ ਫੜਾਂ ਮਾਰਦੇ ਹਨ, ਕੁਸ਼ਤੀ ਮਗਰੋਂ ਜਿੱਤਣ ਵਾਲਾ ਹੀ ਚੁੱਪ ਰਹਿੰਦਾ ਹੈ।
ਨਰਿੰਦਰ ਸਿੰਘ ਕਪੂਰ
ਦਾਣਾ-ਦਾਣਾ-ਦਾਣਾ
ਸਹੁਰੇ ਨਹੀਂ ਜਾਣਾ
ਮੇਰਾ ਹਾਲੇ ਕੰਤ ਨਿਆਣਾ
ਗੁੱਲੀ ਡੰਡਾ ਖੇਡਦਾ ਫਿਰੇ
ਪੱਟ ਦਾ ਲਵੇ ਸਰਾਹਣਾ ·
ਭੌ ਦਾ ਨਾਸ਼ ਕਰੂ
ਨਾ ਜਾਣਦਾ ਅਜੇ ਹਲ ਵਾਹੁਣਾ
ਜੇਠ ਦੀ ਨੀਤ ਬੁਰੀ
ਸੈਨਤਾਂ ਕਰੇ ਮਰ ਜਾਣਾ
ਸੱਸ ਮੇਰੀ ਮਿੰਨਤ ਕਰੋ
ਬਹੂ ਮੰਨ ਲੈ ਰਾਮ ਦਾ ਭਾਣਾ।
ਇੱਕ ਤਾਂ ਨਣਦੇ ਤੂੰ ਨੀ ਪਿਆਰੀ,
ਦੂਜਾ ਪਿਆਰਾ ਤੇਰਾ ਵੀਰ,
ਨੀ ਜਦ ਰੋਦਾ ਨਣਦੇ,
ਅੱਖਾਂ ਚੋ ਵਗਦਾ ਨੀਰ,
ਨੀ ਜਦ ……..,
ਨਾਨਕੀਆ ਕੁੜੀਆਂ ਉੱਚੀਆਂ ਤੇ ਲੰਮੀਆਂ
ਦਾਦਕੀਆ ਕੁੜੀਆਂ ਛੋਟੀਆਂ ਆਨੇ।
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਆ ਨੇ
ਮੂੰਹ ਦੀਆਂ ਮਿੱਠੀਆਂ
ਦਿਲਾਂ ਦੀਆਂ ਖੋਟੀਆ ਆ ਨੇ….
“ਇਹ ਨਾ ਸੋਚੋ ਕਿ ਤੁਸੀਂ ਇਕੱਲੇ ਹੋ, ਕੀ ਕਰੀਏ,
ਤੁਹਾਨੂੰ ਕਰਨਾ ਪਵੇਗਾ!! ਸੂਰਜ ਵੀ ਇਕੱਲਾ ਹੈ
ਪਰ ਇਸਦੀ ਚਮਕ ਸਾਰੀ ਦੁਨੀਆ ਲਈ ਕਾਫੀ ਹੈ
ਹੋਰ ਤੇ ਹੋਰ ਤੇ ਨੀ,
ਸੱਸ ਲੜਦੀ ਪੁੱਤਾਂ ਦੇ ਜੋਰ ਤੇ ਨੀ,
ਸੱਸ ਲੜਦੀ…….