ਗੁਰਪ੍ਰੀਤ ਭਰ ਜਵਾਨ, ਸੋਹਣੀ ਸੁਨੱਖੀ ਅਤੇ ਗੋਰੀ ਚਿੱਟੀ ਔਰਤ ਸੀ। ਉੱਚੇ ਕੱਦ, ਮੋਟੀਆਂ ਅੱਖਾਂ ਅਤੇ ਲੰਮੇ ਵਾਲਾਂ ਵਾਲੀ ਉਹ ਸ਼ਹਿਰ ਦੀ ਜਾਣੀ ਪਹਿਚਾਣੀ ਹਸਤੀ ਸੀ। ਉਹ ਆਪਣੇ ਆਈ.ਏ.ਐਸ. ਅਫਸਰ ਪਤੀ ਦੇ ਪਹਿਲੇ ਸਫਲ ਪਿਆਰ ਦੀ ਪਤਨੀ ਸੀ। ਆਪਣੇ ਪਤੀ ਦੇ ਉੱਚ ਰੁਤਬੇ ਨਾਲ ਉਹ ਕਲੱਬਾਂ, ਮਹਿਫਲਾਂ ਅਤੇ ਸਮਾਗਮਾਂ ਦੀ ਸ਼ਾਨ ਸਮਝੀ ਜਾਂਦੀ ਸੀ।
ਉਸ ਦਾ ਪਤੀ ਮਹਿਮਾਨਾਂ ਨਾਲ ਉਸ ਦੀ ਜਾਣ ਪਹਿਚਾਦ ਪ੍ਰੀਤੀ ਕਹਿ ਕੇ । ਕਰਵਾਇਆ ਕਰਦਾ ਸੀ। ਪਤੀ ਆਪਣੇ ਦੋਸਤਾਂ ਨਾਲ ਖਾਣ ਪੀਣ ਵਿੱਚ ਰੁੱਝ ਜਾਂਦਾ ਸੀ ਅਤੇ ਪੀਤੀ ਆਪਣੇ ਮਨ ਪਸੰਦ ਮਹਿਮਾਨਾਂ ਨਾਲ ਮਹਿਫਲਾਂ ਰੰਗੀਨ ਕਰਦੀ ਰਹਿੰਦੀ ਸੀ। ਉਹ ਲੰਘ ਰਹਾ ਸਮਾਂ ਰੱਜਕੇ ਮਾਨ ਰਹੀ ਸੀ। ਉਸ ਨੂੰ ਯਾਦ ਚੇਤਾ ਵੀ ਨਹੀਂ ਸੀ ਕਿ ਉਸਦਾ ਭਵਿੱਖ ਕਦੇ ਪੁੱਠੀਆਂ ਕਰਵਟਾਂ ਵੀ ਲੈ ਸਕਦਾ ਏ।
ਦਿਲ ਦਾ ਦੌਰਾ ਪੈ ਜਾਣ ਕਰਕੇ ਉਸ ਦੇ ਪਤੀ ਦੀ ਅਚਾਨਕ ਮੌਤ ਹੋ ਗਈ। ਉਹ ਸਮਾਜਿਕ ਮਜ਼ਬੂਰੀਆਂ ਅਧੀਨ ਕੁਝ ਸਮਾਂ ਸੰਜਮ ਤੋਂ ਕੰਮ ਲੈਂਦੀ ਰਹੀ ਪਰ ਸਭ ਕੁਝ ਉਸ ਨੂੰ ਬੇ ਰਸ ਅਤੇ ਅਸਹਿ ਜਾਪ ਰਿਹਾ ਸੀ।
ਉਸ ਨੇ ਸੋਚ ਦੇ ਇੱਕੋ ਝਟਕੇ ਨਾਲ ਆਪਣੀ ਕੋਠੀ ਦੇ ਕੁਝ ਕਮਰਿਆਂ ਨੂੰ ਗੈਸਟ ਰੂਮ ਵਿੱਚ ਬਦਲ ਕੇ ਕੋਠੀ ਦੇ ਬਾਹਰ ‘‘ਪ੍ਰੀਤ ਗੈਸਟ ਹਾਊਸ” ਦਾ ਫੱਟਾ ਲਗਾ ਦਿੱਤਾ।
ਪੇਇੰਗ ਗੈਸਟਾਂ ਦਾ ਹੁਣ ਤਾਂਤਾਂ ਹੀ ਲੱਗਿਆ ਰਹਿੰਦਾ ਸੀ।
Sandeep Kaur
ਆਤੰਕਵਾਦ ਦਾ ਉਦੇਸ਼ ਜਿੱਤਣਾ-ਹਰਾਉਣਾ ਨਹੀਂ ਹੁੰਦਾ,
ਗੜਬੜ ਮਚਾਉਣਾ ਅਤੇ ਸਹਿਮ ਫੈਲਾਉਣਾ ਹੁੰਦਾ ਹੈ,
ਜਿਸ ਕਾਰਨ ਹਾਕਮ ਅਤੇ ਲੋਕ ਪਾਗਲਾਂ ਵਾਂਗ ਵਿਹਾਰ ਕਰਨ ਲੱਗ ਪੈਂਦੇ ਹਨ।ਨਰਿੰਦਰ ਸਿੰਘ ਕਪੂਰ
ਏਸ ਨਵੇਂ ਸਾਲ ਵਿੱਚ ਜੋ ਤੂੰ ਚਾਹੇ ਉਹ ਤੇਰਾ ਹੋਵੇ,
ਹੋਹ ਦਿਨ ਖੂਬਸੂਰਤ ਤੇ ਰਾਤਾਂ ਰੌਸ਼ਨ ਹੋਣ
ਕਾਮਯਾਬੀ ਚੁੰਮਦੀ ਰਹੇ ਕਦਮ ਹਮੇਸ਼ਾ ਤੇਰੇ ਯਾਰ,
ਮੁਬਾਰਕ ਹੋਵੇ ਨਵਾਂ ਸਾਲ ਮੇਰੇ ਯਾਰ
ਹਥਿਆਰ ਖ਼ੁਦ ਖਤਰਨਾਕ ਨਹੀਂ ਹੁੰਦੇ
ਸਗੋਂ ਮਨੁੱਖ ਦੇ ਅੰਦਰ ਲੁਕਿਆ ਗੁੱਸਾ ਹੀ
ਉਨ੍ਹਾਂ ਨੁਕਸਾਨਦੇਹ ਬਣਾ ਦਿੰਦਾ ਹੈ।
ਜੇ ਅਚਾਨਕ ਬਹੁਤ ਧਨ ਮਿਲ ਜਾਵੇ ਤਾਂ ਉਤਨਾ ਕੁ ਹੀ ਬਚਦਾ ਹੈ, ਜਿਤਨੇ ਨੂੰ ਸੰਭਾਲਣ ਦੀ ਯੋਗਤਾ ਹੁੰਦੀ ਹੈ।
ਨਰਿੰਦਰ ਸਿੰਘ ਕਪੂਰ
ਅਸੀਂ ਨਵੀਂ ਕਿਤਾਬ ਖੋਲਣ ਲੱਗੇ ਹਾਂ,
ਜਿਸਦੇ ਸਾਰੇ ਸਫੇ ਖਾਲੀ ਨੇਂ,
ਫੇਰ ਅਸੀਂ ਨਵੀਂ ਸ਼ੁਰੂਆਤ ਕਰਾਂਗੇ…
ਨਵੇਂ ਲਫਜ਼ ਸਜਾਵਾਂਗੇ ਏਸ ਲਈ ਕਹਿੰਦੇ
ਨੇ ਗੁਜ਼ਰਿਆ ਵਕਤ ਮੁੜਕੇ ਨਹੀਂ ਆਉਂਦਾ,
ਸਾਡੀ ਦੁਆ ਹੈ ਤੁਹਾਡਾ ਆਉਣ ਵਾਲਾ ਸਮਾਂ ਲੱਕੀ ਹੋਵੇ
ਆ ਗਿਆ ਵਾੜਾ ਨਵਾਂ ਪਿੱਛਲਾ ਲੱਗਾ ਕੇ
ਕੱਟ ਜ਼ਿੰਦਗੀ ਦਾ ਇਹ ਸਾਲ ਖੁਸ਼ੀ ਯਾਰਾਂ ਚ ਹੰਢਾ ਕੇ
ਆਉਣ ਵਾਲਾ ਸਾਲ ਵੀ ਯਾਰਾਂ ਨਾਲ ਹੈ ਮਨਾਵਾਂਗੇ
ਜੇ ਮਿਲ ਗਈ ਉਸ ਸਚੇ ਰੱਬ ਤੋਂ ਅਗਵਾਈ ਆਪ
ਸਭ ਨੂੰ ਖਿੜ ਦੇ ਗੁਲਾਬ ਵਰਗੀ ਨਵੇਂ ਸਾਲ ਦੀ ਵਧਾਈ
‘/
ਪਤਾ ਨਹੀਂ ਉਹ ਕਿਹੜੇ ਸਕੂਲਾਂ ‘ਚ ਪੜੇ ਸੀ
ਜੋ ਲੱਖਾਂ ਨਾਲ ਲੜੇ ਸੀ
ਗੁਰੂ ਗੋਬਿੰਦ ਸਿੰਘ ਜੀ ਦੇ ਲਾਲ
ਜੋ ਨੀਂਹਾਂ ਵਿਚ ਖੜੇ ਸੀ
ਦੋਹ ਨੇ ਧਰਤੀ ਚਮਕੌਰ ਦੀ ਰੰਗ ਦਿੱਤੀ,
ਦੋ ਸਰਹੰਦ ਦੀ ਧਰਤੀ ਸ਼ਿੰਗਾਰ ਗਏ ਨੇ।
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਉੱਚੇ ਟਿੱਬੇ ਮੇਰੀ ਮੂੰਗੀ ਦਾ ਬੂਟਾ,
ਉਹਨੂੰ ਚਰ ਗਈ ਗਾਂ,
ਵੇ ਰੋਦਾ ਮੂੰਗੀ ਨੂੰ,
ਘਰ ਮਰਗੀ ਤੇਰੀ ਮਾਂ, ਵੇ ਰੋਦਾ ਮੂੰਗੀ