ਵਾਪਿਸ ਆਉਂਦੀਆਂ ਨੇਂ ਮੁੜ ਉਹ ਤਰੀਕਾਂ
ਪਰ ਉਹ ਦਿਨ ਵਾਪਿਸ ਨਹੀ ਆਉਂਦੇ
Author
Sandeep Kaur
ਅਪਣਾਉਣਾ ਸਿੱਖੋ ਠੁਕਰਾਉਣਾ ਵੀ ਸਿੱਖੋ
ਜਿੱਥੇ ਇੱਜ਼ਤ ਨਾਂ ਹੋਵੇ ਉਥੋਂ ਉੱਠ ਕੇ ਜਾਣਾ ਵੀ ਸਿੱਖੋ
ਮੁਹੱਬਤ ਤੇ ਇਤਬਾਰ
ਹਰੇਕ ਨਾਲ ਨਹੀਂ ਹੁੰਦੇ
ਦੁਨੀਆਂ ‘ਚ ਪੈਸਾ ਇੰਨਾ ਕਮਾਓ ਕਿ
ਓਸ ਨੂੰ ਖ਼ਰਚ ਕਿਵੇਂ ਕਰੀਏ ਇਹ ਵੀ ਸੋਚਣਾ ਪਵੇ
ਰਾਹ ਦੇ ਕੰਢੇ ਚੁੱਭਦੇ ਨਹੀਂ
ਬਲਕਿ ਛਲਾਂਗ ਲਗਾਉਣਾ ਸਿਖਾਉਂਦੇ ਨੇਂ
ਕੁਝ ਰੂਹਾਂ ਚੁਪ-ਚਾਪ
ਦੁੱਖ ਝੱਲਦੀਆਂ ਰਹਿੰਦੀਆਂ ਨੇਂ
ਵੱਡਾ ਬਣਨਾ ਹੈ ਤਾਂ
ਛੋਟਾ ਸੋਚਣਾ ਛੱਡ ਦਿਓ
ਗੁੱਝੀ ਸੱਟ ਤੇ ਇਸ਼ਕ ਅਧੂਰਾ
ਰਹਿ ਰਹਿ ਕੇ ਤੜਪਾਉਣ ਸਦਾ
ਸ਼ਰਮ ਦੀ ਅਮੀਰੀ ਨਾਲੋਂ
ਇੱਜ਼ਤ ਦੀ ਗਰੀਬੀ ਚੰਗੀ ਹੁੰਦੀ ਆ
ਜ਼ਿੰਦਗੀ ‘ਚ ਹਰ ਤੂਫ਼ਾਨ ਨੁਕਸਾਨ ਕਰਨ ਹੀ ਨਹੀਂ ਆਉਂਦੇ
ਕੁੱਝ ਤੂਫ਼ਾਨ ਰਸਤਾ ਸਾਫ ਕਰਨ ਵੀ ਆਉਂਦੇ ਨੇਂ
ਅਸੀਂ ਅਧੂਰੇ ਲੋਕ ਆਂ
ਸਾਡੀ ਨਾਂ ਨੀਂਦ ਪੂਰੀ ਹੁੰਦੀ ਨਾਂ ਖ਼ਵਾਬ
ਚਰਚਾਵਾਂ ਖ਼ਾਸ ਹੋਣ ਤਾਂ ਕਿੱਸੇ ਵੀ ਜ਼ਰੂਰ ਹੁੰਦੇ ਨੇਂ
ਉਂਗਲੀਆਂ ਵੀ ਓਹਨਾ ਤੇ ਹੀ ਉੱਠਦੀਆਂ ਨੇਂ ਜੋ ਮਸ਼ਹੂਰ ਹੁੰਦੇ ਨੇਂ