ਅੱਜਕੱਲ ਚਾਰ ਰਿਸ਼ਤੇਦਾਰ ਨਾਲ ਉਦੋਂ ਹੀ ਚੱਲਦੇ ਨੇਂ
ਜਦੋਂ ਪੰਜਵਾਂ ਮੋਢਿਆਂ ਤੇ ਹੋਵੇ
Author
Sandeep Kaur
ਆਪਣੇ ਪਿਉ ਦਾ ਗੁਰੂਰ ਆਂ ਤੂੰ
ਦੇਖੀਂ ਕਿਸੇ ਹੋਰ ਲਈ ਮਿੱਟ ਨਾਂ ਜਾਵੀਂ ਕਿਤੇ
ਅੱਖੀਆਂ ਦਾ ਓਹਲਾ ਹੀ ਆ ਸੱਜਣਾਂ
ਸੂਰਜ ਡੁੱਬਦਾ ਨਈਂ ਬਸ ਕਿਤੇ ਹੋਰ ਜਾ ਚੜ੍ਹਦਾ
ਜਿੰਨੀ ਜ਼ਰੂਰਤ ਓਹਨਾਂ ਰਿਸ਼ਤਾ ਵਾ ਇੱਥੇ
ਬਿਨਾਂ ਮੱਤਲਬ ਕੌਣ ਫਰਿਸ਼ਤਾ ਵਾ ਇੱਥੇ
ਸਰਮਾਏਦਾਰਾਂ ਦੀ ਐਨੀ ਔਕਾਤ ਕਿੱਥੇ
ਕਿ ਉਹ ਫਕੀਰਾਂ ਨੂੰ ਕੁਝ ਦਾਨ ਕਰ ਸਕਣ
ਜਿੱਤਣਾ ਇਸ ਲਈ ਵੀ ਆ ਸੱਜਣਾਂ
ਕਿਉਂਕਿ ਸਭ ਚਾਹੁੰਦੇ ਆ ਅਸੀਂ ਹਾਰ ਜਾਈਏ
ਸਲਾਹ ਨਾਲ ਰਸਤੇ ਮਿਲਦੇ ਮੰਜ਼ਿਲ ਨਹੀਂ
ਹੱਥ ਮਿਲਾਉਣ ਨਾਲ ਲੋਕ ਮਿਲਦੇ ਦਿਲ ਨਹੀਂ
ਲੋਕ ਤੁਹਾਡੇ ਨਾਲ ਨਹੀਂ
ਤੁਹਾਡੇ ਹਾਲਾਤਾਂ ਨਾਲ ਹੱਥ ਮਿਲਾਉਂਦੇ ਨੇਂ
ਨਵੇਂ ਦਰਦ ਉਹਨਾਂ ਤੋ ਹੀ ਮਿਲੇ
ਜਿਹਨਾਂ ਨੂੰ ਮੈਂ ਪੁਰਾਣੇ ਦੱਸੇ ਸੀ
ਹਰ ਉਸ ਚੀਜ਼ ‘ਚ ਰਿਸਕ ਲਵੋ
ਜੌ ਤੁਹਾਡੇ ਸੁਪਨੇ ਸੱਚ ਕਰਨ ‘ਚ ਮਦਦ ਕਰੇ
ਜਿੱਤਿਆ ਜਿਸ ਦਿਨ, ਹਰਾਉਣ ਵਾਲੇ ਦੇਖਣਗੇ
ਨਾ ਮਿਲਿਆ ਜਿਸ ਦਿਨ, ਠੁਕਰਾਉਣ ਵਾਲੇ ਦੇਖਣਗੇ
ਪਰਵਾਹ ਨਾਂ ਕਰੋ ਕਿ ਕੋਈ ਕੀ ਕਹਿੰਦਾ ਵਾਂ
ਆਪਣੇ ਘਰ ਦਾ ਖ਼ਰਚਾ ਤੁਸੀਂ ਚੁੱਕਣਾ ਏ ਲੋਕਾਂ ਨੇਂ ਨਹੀਂ