ਮੰਜ਼ਿਲ ‘ਤੇ ਪੁੱਜ ਗਏ ਜਦੋਂ ਰਹਿਬਰ ਕਈ ਮਿਲੇ
ਰਸਤਾ ਜਦੋ ਪਤਾ ਨ ਸੀ ਰਹਿਬਰ ਕੋਈ ਨ ਸੀ
Sandeep Kaur
ਅਰਬੀ! ਅਰਬੀ! ਅਰਬੀ!
ਚੂਹੇ ਦਾ ਵਿਆਹ ਧਰਿਆ,
ਉਥੋਂ ਜੰਝ ਬਿੱਲਿਆਂ ਦੀ ਚੜਦੀ।
ਘੋਗੜ ਰੁੱਸ ਚੱਲਿਆ,
ਇੱਲ੍ਹ ਰੋਟੀ ਨੀ ਕਰਦੀ।
ਏਸ ਪਟੋਲੇ ਨੂੰ,
ਝਾਕ ਬਿਗਾਨੇ ਘਰ ਦੀ।
ਸਾਉਣ ਦੇ ਮਹੀਨੇ,ਜੀ ਨਾ ਕਰਦਾ ਸੌਹਰੇ ਜਾਣ ਨੂੰ,
ਮੁੰਡਾ ਫਿਰੇ ,ਗੱਡੀ ਜੋੜ ਕੇ ਲਿਜਾਣ ਨੂੰ,
ਮੁੰਡਾ ਫਿਰੇ
ਮਸੀਹੇ ਸ਼ਹਿਰ ਦੇ ਖ਼ਾਮੋਸ਼ ਨੇ ਸਭ , ਰਹਿਨੁਮਾ ਚੁੱਪ ਨੇ,
ਪਿਆਲੀ ਜ਼ਹਿਰ ਦੀ ਹਰ ਮੋੜ ‘ਤੇ ਸੁਕਰਾਤ ਪੁੱਛਦੀ ਹੈ।ਜਗਵਿੰਦਰ ਜੋਧਾ
ਡੁੱਬੜੀ ਦੇ ਨੈਣ ਤਿੱਖੇ
ਕਰਕੇ ਛੱਡਣ ਸ਼ੁਦਾਈ
ਭਾਬੀ ਦਿਉਰ ਨੂੰ ਆਖਣ ਲੱਗੀ
ਮਗਰੇ ਨਾ ਤੁਰ ਜਾਈਂ
ਤੇਰੇ ਵਰਤਣ ਨੂੰ
ਫੁੱਲ ਵਰਗੀ ਭਰਜਾਈ।
ਬਹੁਤੇ ਲੋਕ ਪੈਸਿਆਂ ਬਾਝੋ ਨਹੀਂ,
ਇਰਾਦਿਆਂ ਬਾਝੋ ਗ਼ਰੀਬ ਹੁੰਦੇ ਹਨ।
ਆਸ਼ਾਵਾਦੀ ਹਨੇਰੇ ਵਿਚ ਵੀ ਵੇਖ ਲੈਂਦਾ ਹੈ, ਨਿਰਾਸ਼ਾਵਾਦੀ ਦੀਵੇ ਨੂੰ ਫੂਕ ਮਾਰ ਕੇ ਬਝਾ ਦਿੰਦਾ ਹੈ।
ਨਰਿੰਦਰ ਸਿੰਘ ਕਪੂਰ
ਅੱਖੀਆਂ ਸਾਹਵੇਂ ਨਾ ਮੁੜ ਮੁੜ ਰਾਂਗਲੀ ਸੂਰਤ ਲਿਆ
ਮੁੜ ਮੁੜ ਕੇ ਉਸਦੀ ਮੁਹੱਬਤ ਉਸਦਾ ਨਾਂ ਨਾ ਯਾਦ ਕਰਗੁਰਦਿਆਲ ਰੌਸ਼ਨ
ਝਾਵਾਂ! ਝਾਵਾਂ! ਝਾਵਾਂ!
ਦਿਉਰ ਜੁਆਨ ਹੋ ਗਿਆ
ਉਹਨੂੰ ਅੱਖੀਆਂ ਨਾਲ ਪਰਚਾਵਾਂ।
ਨੀਤ ਉਹਦੀ ਦਿਸੇ ਫਿੱਟਦੀ,
ਕਦੇ ਕੱਲੀ ਨਾ ਖੇਤ ਨੂੰ ਜਾਵਾਂ।
ਕਹਿੰਦਾ ਭਾਬੀ ਆਈਂ ਕੱਲ੍ਹ ਨੂੰ ,
ਹੋਲਾਂ ਭੁੰਨ ਕੇ ਤੈਨੂੰ ਖੁਆਵਾਂ।
ਨਿੱਕੀ ਭੈਣ ਵਿਆਹ ਦੇ ਨੀ,
ਤੈਨੂੰ ਨੱਤੀਆਂ ਸੋਨੇ ਦੀਆਂ ਪਾਵਾਂ।
ਮੈਨੂੰ ਲੈ ਜਾਵੇ ਤੈਨੂੰ
ਦਿਲ ਦਾ ਹਾਲ ਸੁਣਾਵਾਂ।
ਸਾਉਣ ਦਾ ਮਹੀਨਾ,
ਬਾਗਾ ਵਿੱਚ ਬੋਲਣ ਮੋਰ ਵੇ,
ਅਸਾਂ ਨੀ ਸੌਹਰੇ ਜਾਣਾ,
ਗੱਡੀ ਨੂੰ ਖਾਲੀ ਮੋੜ ਵੇ,
ਅਸਾਂ ਨੀ
ਲੰਮੀ ਧੌਣ ਤੇ ਸਜੇ ਤਵੀਤੀ
ਮਧਰੀ ਧੌਣ ਤੇ ਵਾਲੇ
ਰੋਟੀ ਲੈ ਕੇ ਚੱਲ ਪਈ ਖੇਤ ਨੂੰ
ਦਿਉਰ ਮੱਝੀਆਂ ਚਾਰੇ
ਆਉਂਦੀ ਨੂੰ ਕਹਿੰਦਾ ਜੀ ਨੀ ਭਾਬੀਏ
ਜਾਂਦੀ ਨੂੰ ਅੱਖੀਆਂ ਮਾਰੇ
ਟੁੱਟ ਪੈਣਾ ਵਿਗੜ ਗਿਆ
ਬਿਨ ਮੁਕਲਾਈਆਂ ਭਾਲੇ।
ਮੋਹ, ਮੁਹੱਬਤ, ਹਾਦਸੇ,
ਦੁਸ਼ਵਾਰੀਆਂ ਤੇ ਨਾਬਰੀ,
ਬਸ ਇਨ੍ਹਾਂ ਦਾ ਜੋੜ ਯਾਰੋ,
ਇਹ ਮੇਰੀ ਤਾਜ਼ੀ ਕਿਤਾਬ।ਸ਼ਮਸ਼ੇਰ ਸਿੰਘ ਮੋਹੀ