ਕੁਝ ਕੁ ਪੱਥਰ ਰਹਿ ਜਾਣੇ ਨੇ ਜਾਂ ਫਿਰ ਜਹਿਰੀ ਬਰਛੇ
ਇਸ ਦੁਨੀਆ ‘ਚੋਂ ਮੁੱਕ ਗਈਆਂ ਜੇ ਕੁੜੀਆਂ ਤੇ ਕਵਿਤਾਵਾਂ
Sandeep Kaur
ਛੋਲੇ! ਛੋਲੇ! ਛੋਲੇ!
ਨਣਦੇ ਪੁਆੜੇ ਹੱਥੀਏ,
ਜਾ ਕੇ ਭੇਦ ਸਹੁਰੇ ਕੋਲ ਖੋਲ੍ਹੇ।
ਕੱਚਾ ਰੰਗ ਪੀਲਾ ਪੈ ਗਿਆ,
ਦਿਲ ਧੜਕੇ ਕਾਲਜਾ ਡੋਲੇ।
ਦਿਲ ਦੀਆਂ ਸੱਧਰਾਂ ਨੂੰ,
ਕਦੇ ਬੈਠ ਨਾ ਕਿਸੇ ਕੋਲ ਖੋਲ੍ਹੇ।
ਮਾਹੀ ਜੀਹਦਾ ਲਾਮ ਨੂੰ ਗਿਆ,
ਓਹੋ ਬੈਠ ਕੇ ਦੁੱਖਾਂ ਨੂੰ ਫੋਲੇ।
ਹਰੇ ਹਰੇ ਘਾਹ ਉੱਤੇ,
ਸੱਪ ਫੂਕਾਂ ਮਾਰਦਾ,
ਭੱਜੋ ਵੀਰੋ ਵੇ,
ਬਾਪੂ ਕੱਲਾ ਮੱਝਾਂ ਚਾਰਦਾ,
ਭੱਜੋ ਵੀਰੋ
ਧਰੋ ਪਾਣੀ, ਖਿਲਾਰੋ ਚੋਗ,
‘ਸੂਫ਼ੀ’ ਰੁੱਖ ਵੀ ਲਾਵੋ,
ਬਣਾ ਕੇ ਆਲ੍ਹਣੇ ਪੰਛੀ,
ਦੁਬਾਰਾ ਚਹਿਕਦੇ ਵੇਖੋ।ਅਮਰ ਸੂਫ਼ੀ
ਪੀ ਕੇ ਸ਼ਰਾਬ ਜੇਠ ਬੋਲਦਾ ਮੰਦਾ
ਖਾਲੀ ਬੋਤਲਾਂ ਕੌਲਿਆਂ
ਦੇ ਨਾਲ ਫੋਟਦਾ ਨੀ
ਸਾਡੇ ਬਿਨਾਂ ਪੁੱਛੇ
ਬੈਠਕ ਖੋਦਾ ਨੀ।
ਨਿੱਕੀ-ਨਿੱਕੀ ਕਣੀ ਦਾ ਮੀਂਹ ਵਰਸੇਂਦਾ
ਛੜਿਆਂ ਦਾ ਢਹਿ ਗਿਆ ਕੋਠਾ
ਛੜਿਆ ਪੁੰਨ ਕਰ ਵੇ
ਤੇਰਾ ਭਰਿਆ ਜਹਾਜ਼ ਖਲੋਤਾ
ਮਧਰੋਂ ਐਂ ਤੁਰਦੀ
ਜਿਵੇਂ ਤੁਰਦਾ ਸੜਕ ਤੇ ਬੋਤਾ
ਵਿੱਚ ਦਰਿਆਵਾਂ ਦੇ
ਖਾ ਗੀ ਸੋਹਣੀਏ ਗੋਤਾ।
ਕਿਸੇ ਵੀ ਲੜਾਈ ਝਗੜੇ ਦਾ ਆਖਰੀ ਸਹੀ ਹੱਲ ਮਾਫੀ ਹੀ ਹੈ।
ਮਾਫ ਕਰ ਦਿਓ ਜਾਂ ਫਿਰ ਮਾਫੀ ਮੰਗ ਲਵੋ।
ਤੇਰੀਆਂ ਬਾਹਾਂ ‘ਚ ਜਿਹੜਾ ਸਿਮਟਿਆ ਸੀ ਮੈਂ ਹੀ ਸਾਂ
ਦੂਰ ਪਰ ਜੋ ਅੰਬਰਾਂ ਤਕ ਫੈਲਿਆ ਸੀ ਮੈਂ ਹੀ ਸਾਂ
ਲਾਟ ਲਾਗੇ ਆਣ ਕੇ ਵੀ ਮੋਮ ਨਾ ਪੰਘਰੀ ਜਦੋਂ
ਤਦ ਜੋ ਪੱਥਰ ਪਾਣੀ ਪਾਣੀ ਹੋ ਗਿਆ ਸੀ ਮੈਂ ਹੀ ਸਾਂਸਰਹੱਦੀ
ਰਾਇਆ, ਰਾਇਆ, ਰਾਇਆ,
ਸੁਰਮਾ ਪੰਜ ਰੱਤੀਆਂ,
ਡਾਕ ਗੱਡੀ ਵਿਚ ਆਇਆ।
ਮੁੰਡੇ ਪੱਟਣ ਨੂੰ,
ਤੂੰ ਐ ਵੈਰਨੇ ਪਾਇਆ।
ਲਹਿੰਗਾ ਮਲਮਲ ਦਾ,
ਜਾਣ ਕੇ ਹਵਾ ‘ਚ ਉਡਾਇਆ।
ਨਖਰੇ ਨਾ ਕਰ ਨੀ,
ਕੋਈ ਲੈ ਜੂ ਅੰਮਾਂ ਦਾ ਜਾਇਆ।
ਕੁੜੀਏ ਕਦਰ ਕਰੀਂ।
ਮੁੜ ਕੇ ਕੋਈ ਨੀ ਆਇਆ।
ਹੀਰ ਕੇ,ਹੀਰ ਕੇ,ਹੀਰ ਕੇ ਵੇ,
ਅੱਖਾਂ ਜਾ ਲੜੀਆਂ ਘੁੰਡ ਚੀਰ ਕੇ ਵੇ,
ਅੱਖਾਂ ਜਾ ਲੜੀਆਂ
ਸੁਪਨੇ, ਸੱਧਰਾਂ, ਆਸਾਂ ਵੰਡੀਆਂ,
ਜਿਊਣਾ ਮਰਨਾ ਹੋਇਆ,
ਫਿਰ ਵੀ ਬੰਦਾ ਤੁਰਦਾ ਆਇਆ,
ਚੁੱਕ ਪੀੜਾਂ ਦੀ ਪੰਡ।ਸਿਮਰਨ ਅਕਸ
ਦਿਉਰ ਮੇਰੇ ਦਾ ਪਵੇ ਚੁਬਾਰਾ
ਤਿੰਨ ਭਾਂਤ ਦੀ ਇੱਟ ਲੱਗ ਜਾਂਦੀ
ਚਹੁੰ ਭਾਤ ਦਾ ਗਾਰਾ
ਅੰਦਰੋਂ ਡਰ ਲੱਗਦਾ
ਬੁਰਛਾ ਦਿਉਰ ਕਮਾਰਾ।