ਸਾਡੀ ਤਾਂ ਦੁਆ ਹੈ ਕੋਈ ਗਿਲਾ ਨਹੀ,
ਉਹ ਗੁਲਾਬ ਜੋ ਅੱਜ ਤਕ ਕਦੀ ਖਿਲਾ ਨਹੀਂ,
ਤੁਹਾਨੂੰ ਉਹ ਸਭ ਕੁਝ ਮਿਲੇ, ਜੋ ਅੱਜ ਤਕ ਕਦੇ ਮਿਲਿਆ ਨਹੀਂ
Happy Birthday
Sandeep Kaur
ਡਰਦਾ ਨਾਂ ਲੰਘੇ ਯਮਦੂਤ ਕੋਲ ਦੀ
ਤੂੰ ਜਿਹਦੇ ਉਤੇ ਵਾਰ-ਵਾਰ ਮਾਰੇ ਗੇੜੀਆਂ
ਕਾਕੇ! ਕਾਕੇ! ਕਾਕੇ!
ਜਾਨੀ ਚੜ੍ਹ ਗਏ ਵਾਹਣਾ ਉੱਤੇ,
ਚੜ੍ਹ ਗਏ ਹੁੰਮ ਹੁੰਮਾ ਕੇ।
ਜੰਨ ਉਤਾਰਾ ਦੇਖਣ ਆਈਆਂ,
ਕੁੜੀਆਂ ਹੁੰਮ ਹੁੰਮਾ ਕੇ।
ਲਾੜਾ ਫੁੱਲ ਵਰਗਾ..
ਦੇਖ ਲੈ ਪਟੋਲਿਆ ਆ ਕੇ।
ਹੋਰਾਂ ਨੇ ਪੀਤੀ ਕੌਲੀਆਂ ਗਲਾਸਾਂ ਨਾਲ,
ਜੀਜੇ ਨੇ ਪੀਤੀ ਪੀਪਾ ਪੀਪਾ,
ਹਾਏ ਪੀਪੇ ਨੇ ਕਮਲਾ ਕੀਤਾ,
ਹਾਏ ਪੀਪੇ
ਬਾਰਾਂ ਬਰਸ ਦੀ ਹੋ ਗਈ ਰਕਾਨੇ
ਬਰਸ ਤੇਰਵਾਂ ਚੜ੍ਹਿਆ
ਹੁੰਮ ਹੁੰਮਾ ਕੇ ਚੜ੍ਹੀ ਜਵਾਨੀ
ਨਾਗ ਇਸ਼ਕ ਦਾ ਲੜਿਆ
ਬਾਪ ਤੇਰੇ ਨੇ ਅੱਖ ਪਛਾਣੀ
ਜਾਂ ਪੰਡਤਾਂ ਦੇ ਖੜ੍ਹਿਆ
ਉੱਠੋ ਪੰਡਤੋਂ ਖੋਲ੍ਹੇ ਪੱਤਰੀ
ਲਾਗ ਦੇਊਂ ਜੋ ਸਰਿਆ
ਮਿੱਤਰਾਂ ਨੂੰ ਫਿਕਰ ਪਿਆ
ਵਿਆਹ ਸੋਹਣੀ ਦਾ ਧਰਿਆ |
ਜਦ ਬਾਂਸ ਖਹਿਣ ਲੱਗੇ,
ਸੜ ਕੇ ਸੁਆਹ ਹੋਣੈ,
ਤੂੰ ਬੰਸਰੀ ਨੂੰ ਆਪਣੀ,
ਹਿੱਕ ਨਾਲ ਲਾ ਕੇ ਰੱਖੀਂ।ਪਾਲੀ ਖ਼ਾਦਿਮ,
ਹਰੇਕ ਦਿਨ, ਤੁਹਾਡੇ ਜੀਵਨ ਨੂੰ ਬਦਲਣ
ਦਾ ਇੱਕ ਨਵਾਂ ਮੌਕਾ ਹੁੰਦਾ ਹੈ।
ਮੇਹਰ ਕੁਰ ਭੈਣੇ ਨੀ ਤੂੰ ਸੁੱਖਾਂ ਲੱਧੀ ਜਾਈ
ਨੀ ਆ ਜਾ ਭੈਣੇ ਸਰਦਲ ਤੇ
ਨਾਨਕੀ ਛੱਕ ਤਾਂ ਲਿਆਏ ਤੇਰੇ ਭਾਈ ਨੀ
ਹੇਠਾਂ ਨਦੀ ਤਿਰਹਾਈ ਮਰ ਰਹੀ ਹੈ
ਉਤੋਂ ਪਾਣੀ ਦਹਾਨਾ ਲੋਚਦਾ ਹੈਡਾ. ਪ੍ਰੀਤਮ ਸਿੰਘ ਰਾਹੀ
ਚਰਖਾ ਚਲਦਾ ਰਹੇ,
ਕਦੇ ਤੰਦ ਨਾ ਟੁੱਟੇ।
ਜਿੰਦਗੀ ਚਲਦੀ ਰਹੇ,
ਸਾਡਾ ਪਿਆਰ ਨਾ ਟੁੱਟੇ
ਜਨਮਦਿਨ ਦੀਆਂ ਵਧਾਈਆਂ।
ਪੱਥਰ ਚੱਟ ਕੇ ਮੁੜੇ ਆ ਭੇਦ ਹੈ ਸਾਰੇ ਧੰਦਿਆਂ ਦਾ,
ਕੌਣ ਕਿਵੇਂ ਤੇ ਕਿਥੇ ਜਾ ਬੈਠਾ ਪਤਾ ਹੈ ਸਾਰੇ ਬੰਦਿਆਂ ਦਾ
ਆਰੀ! ਆਰੀ! ਆਰੀ!
ਮੁੰਡਾ ਮੇਰਾ ਰੋਵੇ ਅੰਬ ਨੂੰ,
ਤੂੰ ਕਾਹਦਾ ਪਟਵਾਰੀ।
ਲੱਡੂਆਂ ਨੂੰ ਚਿੱਤ ਕਰਦਾ,
ਤੇਰੀ ਕੀ ਮੁੰਡਿਆ ਸਰਦਾਰੀ।
ਜੇਠ ਦੇਖੇ ਘੂਰ ਘੂਰ ਕੇ,
ਮੇਰੇ ਸਿਰ ਤੇ ਸੂਹੀ ਫੁਲਕਾਰੀ।
ਅੱਖ ਵਿਚ ਘਿਓ ਪੈ ਗਿਆ,
ਟੁੱਟ ਜਾਣੇ ਨੇ ਜਲੇਬੀ ਮਾਰੀ।
ਪੱਤਣਾਂ ਤੇ ਰੋਣ ਖੜ੍ਹੀਆਂ,
ਕੱਚੀ ਟੁੱਟ ਗੀ ਜਿੰਨ੍ਹਾਂ ਦੀ ਯਾਰੀ।