ਕੋਈ ਸੋਨਾ, ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਜਾ ਝਾਂਜਰ ਕਿਤੋ ਲਿਆਦੇ,
ਨੱਚੂਗੀ ਸਾਰੀ ਰਾਤ ਵੇ,
ਵੇ ਜਾ ……….
Sandeep Kaur
ਕੋਈ ਪਰਬਤ ਹੈ ਅੰਦਰ ਕਿਧਰੇ ਜਾਂ ਫਿਰ ਪੀੜਾਂ ਦਾ ਘਰ ਕਿਧਰੇ,
ਨਿੱਤ ਦਰਦ ਦੇ ਝਰਨੇ ਰਿਸਦੇ ਨੇ, ਜਦ ਜਦ ਵੀ ਛਾਲੇ ਫਿਸਦੇ ਨੇ।ਅਰਤਿੰਦਰ ਸੰਧੂ
ਕਾਲੀ ਚੁੰਨੀ ਲੈਨੀ ਏਂ ਕੁੜੀਏ
ਡਰ ਕੇ ਰਹੀਏ ਜਹਾਨੋਂ
ਚੰਗੇ ਬੰਦਿਆਂ ਨੂੰ ਲੱਗਣ ਤੂਹਮਤਾਂ
ਗੋਲੇ ਡਿੱਗਣ ‘ਸਮਾਨੋਂ
ਪਿਆਰੀ ਤੂੰ ਲੱਗਦੀ
ਕੇਰਾਂ ਬੋਲ ਜ਼ਬਾਨੋਂ।
ਇਹ ਗੱਲਾਂ ਯਾਦ ਰੱਖੋ… ਮਜ਼ਬੂਤ ਰਹੋ,
ਪਰ ਆਕੜ ਵਿੱਚ ਨਹੀਂ।
ਦਿਆਲੂ ਬਣੋ, ਪਰ ਕਮਜੋਰ ਨਹੀਂ।
ਮਾਣ ਕਰੋ, ਪਰ ਹੰਕਾਰ ਨਹੀਂ।
ਨਿਮਰ ਰਹੋ, ਪਰ ਡਰਪੋਕ ਨਹੀਂ।
ਨਾਚ, ਗੀਤ ਅਤੇ ਸੰਗੀਤ, ਕੰਮ ਮੁੱਕਣ ਦੀ ਖੁਸ਼ੀ ਵਿਚੋਂ ਉਪਜਦੇ ਹਨ ਅਤੇ ਇਹ ਸਾਰੇ ਹੋਰ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ।
ਨਰਿੰਦਰ ਸਿੰਘ ਕਪੂਰ
ਇਕੋ ਰੰਗ ਰਹਿ ਗਿਆ ਬਾਕੀ ਚਿੱਟਾ ਮੇਰੀ ਗਠੜੀ ਵਿਚ
ਹੋਰ ਮੈਂ ਸੱਭੇ ਵੰਡ ਆਇਆ ਹਾਂ ਜਿਥੇ ਜਿਥੇ ਠਾਹਰਾਂ ਸਨਮੇਦਨ ਸਿੰਘ ਮੇਦਨ
ਸਾਗਰ ਚ ਜਿੰਨੇ ਮੋਤੀ, ਅੰਬਰ ਚ ਜਿੰਨੇ ਤਾਰੇ,
ਰੱਬ ਤੇ ਉਨੀ ਖੁਸ਼ਿਆ ਬਕਸ਼ੇ,
ਤੇ ਖਵਾਬ ਤੇਰੇ ਪੂਰੇ ਹੋਣ ਸਾਰੇ ਦੇ ਸਾਰੇ,
ਜਨਮਦਿਨ ਮੁਬਾਰਕ ਮੇਰੇ ਵੀਰ
ਤੂੰ ਪਹਿਲਾਂ ਆਪਣਾ Attitude ਸੇਟ ਕਰ..
ਇਨੀ ਦੇਰ ਤੱਕ ਮੇ ਆਪਣੀਆਂ ਮੁੱਸ਼ਾਂ set ਕਰਲਾ
ਥਰੀਆਂ! ਥਰੀਆਂ! ਥਰੀਆਂ!
ਯਾਰੀ ਵਿਚ ਭੰਗ ਪੈ ਗਈ,
ਗੱਲਾਂ ਕਰ ਲੈ ਮਜਾਜਣੇ ਖਰੀਆਂ।
ਹੁਸਨ ਦਾ ਮਾਣ ਨਾ ਕਰੀਂ,
ਲੱਖਾਂ ਤੇਰੇ ਜਿਹੀਆਂ ਨੇ ਪਰੀਆਂ।
ਤੇਰੇ ਪਿੱਛੇ ਲੱਗ ਸੋਹਣੀਏਂ,
ਅਸੀਂ ਜੱਗ ਤੋਂ ਲਾਹਣਤਾਂ ਜਰੀਆਂ।
ਜੇ ਹੱਸਦੀ ਨੇ ਫੁੱਲ ਮੰਗਿਆ,
ਅਸੀਂ ਦਿਲ ਦੀਆਂ ਸੱਧਰਾਂ ਧਰੀਆਂ।
ਵੇਲਾਂ ਧਰਮ ਦੀਆਂ
ਵਿਚ ਦਰਗਾਹ ਦੇ ਹਰੀਆਂ।
ਕਦੇ ਨਾ ਖਾਧੇ ਤੇਰੇ ਖੱਟੇ ਜਾਮਨੁ,
ਕਦੇ ਨਾ ਖਾਧੇ ਤੇਰੇ ਰਸ ਪੇੜੇ,
ਤੂੰਬਾ ਵੱਜਦਾ ਜਾਲਮਾ ਵਿੱਚ ਵੇਹੜੇ,
ਤੂੰਬਾ …….,
ਜਦ ਗ਼ਮ ਦੇ ਹਨੇਰੇ ‘ਚ ਕੋਈ ਰਾਹ ਨਹੀਂ ਲੱਭਦਾ,
ਪਲਕਾਂ ‘ਤੇ ਚਿਰਾਗਾਂ ਦੀ ਤਰ੍ਹਾਂ ਬਲਦੇ ਨੇ ਹੰਝੂਮਹਿੰਦਰ ਮਾਨਵ
ਰਾਤੀਂ ਤਾਂ ਮੈਥੋਂ ਪੜ੍ਹਿਆ ਨਾ ਜਾਂਦਾ
ਚੜ੍ਹਿਆ ਮਾਘ ਮਹੀਨਾ
ਰਾਤੀਂ ਆ ਮੁੰਡਿਆ
ਬਣ ਕੇ ਕਬੂਤਰ ਚੀਨਾ
ਜਾਂ
ਆ ਕੇ ਠੰਢ ਪਾ ਜਾ
ਸੜਦਾ ਸਾਡਾ ਸੀਨਾ।