ਧਾਈਆਂ! ਧਾਈਆਂ! ਧਾਈਆਂ!
ਕੇਹਾ ਵੇਲਾ ਆਇਆ ਮਿੱਤਰੋ,
ਪੜ੍ਹ ਲਿਖ ਮੁਕਲਾਵੇ ਆਈਆਂ।
ਮੁਖੜੇ ਤੋਂ ਘੁੰਡ ਚੁੱਕ ਕੇ,
ਲਾਹ ਚੁੰਨੀਆਂ ਗਲਾਂ ਵਿਚ ਪਾਈਆਂ।
ਫੈਸ਼ਨਾਂ ਨੇ ਅੱਤ ਚੁੱਕ ਲਈ,
ਮੈਥੋਂ ਖਰੀਆਂ ਜਾਣ ਸੁਣਾਈਆਂ।
ਲੰਬੜਾਂ ਦੀ ਬੰਤੋ ਨੇ,
ਪੈਰੀਂ ਝਾਂਜਰਾਂ ਪਾਈਆਂ।
Sandeep Kaur
ਰੱਬ ਕਰੇ ਤੈਨੂੰ ਹਰ ਖੁਸ਼ੀ ਮਿਲ ਜਾਵੇ
ਅਸੀ ਤੇਰੇ ਲਈ ਜੋ ਦੁਆ ਕਰੀਏ
ਕਬੂਲ ਹੋ ਜਾਵੇ ਖੁਸ਼ੀਆਂ ਮਾਣੇ ਤੇ ਤਰੱਕੀ ਪਾਵੇ
ਜਨਮ ਦਿਨ ਦੀਆ ਮੁਬਾਰਕਾਂ ਸਾਡੇ ਵਲੋਂ
ਕੋਈ ਸੋਨਾ,ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਧਰਤੀ ਨੂੰ ਕਲੀ ਕਰਾਂਦੇ,
ਨੱਚੂਗੀ ਸਾਰੀ ਰਾਤ,
ਧਰਤੀ ਨੂੰ
ਮਾਂ ਦੀ ਲੋਰੀ ਸੁਣ ਸੁਣ ਕੇ ਹੀ ਜੋ ਸੌਂਦਾ ਸੀ,
ਬੁੱਢੀ ਮਾਂ ਦੀ ਖੰਘ ਤੋਂ ਹੁਣ ਤੰਗ ਆਇਆ ਹੈ।ਅਮਰਜੀਤ ਸਿੰਘ ਵੜੈਚ
ਚਾਂਦੀ-ਚਾਂਦੀ-ਚਾਂਦੀ
ਉੱਠ ਖੜ੍ਹ ਬੇਫਿਕਰਿਆ
ਤੇਰੇ ਕੋਲ ਦੀ ਕੁਆਰੀ ਜਾਂਦੀ
ਲੰਘਦੀ ਨੂੰ ਲੰਘ ਜਾਣ ਦੇ
ਇਹਦੇ ਹੈ ਨੀ ਹੁਸਨ ਦਾ ਬਾਲੀ
ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ।
ਪਰੇਸ਼ਾਨੀਆਂ ਚਿੰਤਾ ਕਰਨ ਨਾਲ ਜਿਆਦਾ ,ਚੁੱਪ ਰਹਿਣ ਨਾਲ ਘੱਟ ,ਸਬਰ ਕਰਨ ਨਾਲ ਖਤਮ ਹੋ ਜਾਂਦੀਆਂ ਨੇ |
ਅਤੇ ਪਰਮਾਤਮਾ ਦਾ ਸ਼ੁੱਕਰ ਕਰਨ ਨਾਲ ਇਹੋ ਪਰੇਸ਼ਾਨੀਆ ਖਤਮ ਹੋ ਜਾਂਦੀਆਂ ਹਨ | ਸੋ ਹਰ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ।
ਨਿਰਾਸ਼ਾਵਾਦੀ ਕਦੇ ਮਹੱਤਵਪੂਰਨ ਨਹੀਂ ਹੁੰਦੇ ਅਤੇ ਮਹੱਤਵਪੂਰਨ ਕਦੇ ਨਿਰਾਸ਼ਾਵਾਦੀ ਨਹੀਂ ਹੁੰਦੇ।
ਨਰਿੰਦਰ ਸਿੰਘ ਕਪੂਰ
ਲੰਘਿਆ, ਇਸ ਰਾਹ ਪਾਣੀ ਕਿੰਨਾ,
ਇਸ ਗਲ ਦਾ ਰਤਾ ਖ਼ਿਆਲ ਨਹੀਂ
ਪਰ ਜਿਸ ਥਾਂ ਮਿਲੇ ਸਾਂ ਤੂੰ ਤੇ ਮੈਂ,
ਬਸ ਚੇਤੇ ਓਸੇ ਪੁਲ ਦੇ ਰਹੇਸੁੱਚਾ ਸਿੰਘ ਰੰਧਾਵਾ
ਝਾਵਾਂ! ਝਾਵਾਂ! ਝਾਵਾਂ!
ਮਾਹੀ ਪਰਦੇਸ ਗਿਆ,
ਕਿਹੜੇ ਦਰਦੀ ਨੂੰ ਹਾਲ ਸੁਣਾਵਾਂ।
ਸੱਸੇ ਮੇਰੀ ਮਾਰੇ ਬੋਲੀਆਂ,
ਘੁੰਡ ਕੱਢ ਕੇ ਕੀਰਨੇ ਪਾਵਾਂ।
ਪਤਾ ਨਾ ਟਿਕਾਣਾ ਦੱਸਿਆ,
ਵੇ ਮੈਂ ਚਿੱਠੀਆਂ ਕਿੱਧਰ ਨੂੰ ਪਾਵਾਂ।
ਮੁੜਿਆ ਲਾਮਾਂ ਤੋਂ,
ਆ ਜਾ ਕਟਾ ਕੇ ਨਾਮਾਂ।
ਮੇਰੀ ਛੋਟੀ ਭੈਣ ਨੂੰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ
ਰੱਬ ਤੇਰੀ ਉਮਰ ਲੰਬੀ ਕਰੇ ਤੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ
ਕੋਈ ਸੋਨਾ, ਕੋਈ ਚਾਂਦੀ,
ਕੋਈ ਪਿੱਤਲ ਭਰੀ ਪਰਾਂਤ,
ਵੇ ਜਾ ਝਾਂਜਰ ਕਿਤੋ ਲਿਆਦੇ,
ਨੱਚੂਗੀ ਸਾਰੀ ਰਾਤ ਵੇ,
ਵੇ ਜਾ ……….
ਜੇ ਇਹ ਤੱਕ ਕੇ ਲਹੂ ਨਾ ਖੌਲਿਆ, ਮੁੱਠੀ ਨਾ ਕਸ ਹੋਈ,
ਤਾਂ ਇਸ ਦਾ ਅਰਥ ਮਨ ਕਬਰਾਂ ਬਰਾਬਰ ਆਣ ਪਹੁੰਚਾ ਹੈ।ਜਗਵਿੰਦਰ ਜੋਧਾ