ਬੋਹੇ ਬੁਢਲਾਡੇ ਟੁੱਟੀ ਗੱਡੀ
ਖਲਕਤ ਮਰ ਗਈ ਭਾਰੀ
ਪੰਜ ਸੌ ਤਾਂ ਉੱਥੇ ਮਰਿਆ ਬਾਣੀਆ
ਨੌਂ ਸੌ ਮਰੀ ਕਰਾੜੀ
ਚਿੱਟੇ ਦੰਦ ਕੌਡੀਆਂ ਵਰਗੇ
ਦੁੱਖ ਹੋ ਜਾਂਦੇ ਭਾਰੀ
ਜੀਜਾ ਨਾ ਮਿਲਣੀ .
ਰੋਗਣ ਕੀਤੀ ਸਾਲੀ।
Sandeep Kaur
ਸਿੱਖ ਲੈਂਦਾ ਤਰਨ ਦੀ ਤਰਕੀਬ ਜੇ ਹੁੰਦਾ ਪਤਾ,
ਇੱਕ ਨਦੀ ਦੇ ਨੈਣ ਮੇਰੇ ਲਈ ਸਮੁੰਦਰ ਹੋਣਗੇ।ਰਣਜੀਤ ਸਰਾਂਵਾਲੀ
ਮੰਜ਼ਿਲ ਦੀ ਵੀ ਆਪਣੀ ਖੁਸ਼ੀ ਹੈ।
ਪਰ ਰਸਤਿਆਂ ਦਾ ਵੱਖਰਾ ਲੁਤਫ ਹੈ
ਮਿਹਰਬਾਨੀਆਂ ਨਾਲ ਵਫ਼ਾਦਾਰੀਆਂ ਨਹੀਂ ਉਪਜਦੀਆਂ, ਮਿਹਰਬਾਨੀਆਂ ਬੰਦ ਹੋਣ ਤੇ ਅਜਿਹੇ ਵਫ਼ਾਦਾਰ ਸਭ ਤੋਂ ਪਹਿਲਾਂ ਬਗਾਵਤ ਕਰਦੇ ਹਨ।
ਨਰਿੰਦਰ ਸਿੰਘ ਕਪੂਰ
ਹਸਰਤ ਹੈ ਘਟਾ ਬਣ ਕੇ ਧਰਤੀ ਦਾ ਬਦਨ ਧੋਆਂ
ਸੂਰਜ ਦੀ ਤਰ੍ਹਾਂ ਡੁਬ ਕੇ ਮੈਂ ਫੇਰ ਉਦੈ ਹੋਵਾਂਅਮ੍ਰਿਤਾ ਪ੍ਰੀਤਮ
ਅੱਜ ਤੇਰਾ ਜਨਮ ਦਿਨ ਹੈ, ਮੇਰੀ ਹੀ ਦੁਆ ਹੈ,
ਜਿੰਨੇ ਚੰਨ ਤਾਰੇ ਨੇ ਓਨੀ ਤੇਰੀ ਉਮਰ ਹੋਵੇ ।
ਥੋਨੂੰ ਹਰ ਪਲ ਹਰ ਸਮਾ ਆਪਣੇ ਪਲਕਾ ਉੱਤੇ ਸਜਾਵਾਂ
ਦਿਨ ਤਾਂ ਰੋਜ ਆਂਦੇ ਪਰ ਖਵਾਇਸ਼ ਇਹ ਰਹਿੰਦੀ ਹੈ ਕਿ
ਤੁਹਾਡੇ ਨਾਲ ਹਰ ਇਕ ਦਿਨ ਜਨਮਦਿਨ ਵਾਂਗੂ ਬਿਤਾਵਾਨ,
ਜਨਮਦਿਨ ਮੁਬਾਰਕ ਸਵੀਟੀ ਪਾਈ,
ਰਾਈ! ਰਾਈ! ਰਾਈ!
ਅੱਖੀਆਂ ‘ਚ ਨੀਂਦ ਨਾ ਪਵੇ,
ਦਾਰੂ ਇਸ਼ਕ ਦੀ ਯਾਰ ਨੇ ਪਿਲਾਈ।
ਵੱਢ ਵੱਢ ਮੰਜਾ ਖਾਂਵਦਾ,
ਹੁਣ ਫੜ ਕੇ ਬੈਠ ਜਾ ਬਾਹੀ।
ਉਮਰ ਨਿਆਣੀ ਵਿਚ ਮੈਂ,
ਐਵੇਂ ਭੁੱਲ ਕੇ ਤੇਰੇ ਨਾਲ ਲਾਈ।
ਹੌਂਕਿਆਂ ‘ਚ ਮੈਂ ਰੁਲ ਗਈ,
ਜਿੰਦ ਸੁੱਕ ਕੇ ਤਬੀਤ ਬਣਾਈ।
ਵੇ ਇਕ ਵਾਰੀ ਫੜ ਮਿੱਤਰਾ,
ਜਿਹੜੀ ਛੱਡ ਗਿਆ ਨਰਮ ਕਲਾਈ।
ਜੋ ਨਾਲ ਰਹਿ ਕੇ ਕੁੱਝ ਸੁਆਰ ਨਾ ਸਕੇ
ਖਿਲਾਫ ਹੋਕੇ ਕੀ ਵਿਗਾੜ ਲੈਣਗੇ
ਕੱਚ ਦੇ ਗਲਾਸ ਉੱਤੇ ਨੂਠੀ,
ਨੀ ਐਡੀ ਕਿ ਤੂੰ ਜੈਲਦਾਰਨੀ,
ਕਾਹਤੋਂ ਪਈ ਏ ਮੜਕ ਨਾਲ ਫੂਕੀ,
ਨੀ ਐਦੀ ..
ਵਹਿਮ ਸੀ ਕਿ ਦਰਿਆ ਮਾਰੂਥਲ ਨੇ ਪੀ ਲਿਆ।
ਬਣ ਕੇ ਬਾਰਿਸ਼ ਜਨਮ ਉਸ ਨੇ ਪਰਬਤਾਂ ’ਤੇ ਸੀ ਲਿਆ।ਚਮਨਦੀਪ ਦਿਓਲ
ਰੜਕੇ-ਰੜਕੇ-ਰੜਕੇ
ਰਾਹ ਪਟਿਆਲੇ ਦਾ
ਫੇਰ ਜੱਟ ਤੇ ਬਾਣੀਆਂ ਲੜ ਪਏ
ਬਾਣੀਏ ਦੀ ਧੋਤੀ ਖੁੱਲ੍ਹ ਗਈ
ਫੇਰ ਜੱਟ ਦਾ ਚਾਦਰਾ ਖੜਕੇ
ਬਿਨ ਮੁਕਲਾਈਆਂ ਤੇ
ਬਿਜਲੀ ਸਮਾਨੋਂ ਕੜਕੇ।