ਜ਼ਿੰਦਗੀ ਵੀ ਵੱਧ-ਪੱਤੀ ਵਾਲੀ ਚਾਹ ਵਰਗੀ ਹੋਈ ਪਈ ਆ
ਕੌੜੀ ਤਾਂ ਬਹੁ ਲੱਗਦੀ ਪਰ ਅੱਖਾਂ ਖੋਲ ਦਿੰਦੀ ਆ
Author
Sandeep Kaur
ਸਸਤੀਆਂ ਚਾਹਾਂ ਪੀ ਸਕਦੇ ਆ ਕੁੱਝ ਆਪਣਿਆਂ ਨਾਲ
ਮਹਿੰਗੀਆਂ ਕੌਫੀਆਂ ਨੀ ਪਸੰਦ ਨਿੱਤ ਨਵਿਆਂ ਨਾਲ
ਮੰਨਿਆ ਕਿ ਮੈਂ ਖ਼ਾਸ ਨਹੀਂ
ਪਰ ਮੇਰੇ ਵਰਗੀ ਕਿਸੇ ‘ਚ ਗੱਲ ਨਹੀਂ
ਸ਼ਾਂਤ ਰਹਿ ਕੇ ਮਿਹਨਤ ਕਰੋ ਯਾਦ ਰੱਖੋ
ਸ਼ਾਤ ਪਾਣੀ ਸੁਨਾਮੀ ਲਿਆਉਂਦਾ ਹੈ
ਤੇਰੀ ਬੋਲੀ ਦੀ ਮਿਠਾਸ ਸੱਜਣਾ
ਮੇਰੀ ਚਾਹ ਵੀ ਫਿੱਕੀ ਕਰ ਜਾਵੇ
ਸਾਡੀ ਖਾਮੋਸ਼ੀ ਤੇ ਨਾਂ ਜਾਵੀਂ ਸੱਜਣਾਂ
ਅਕਸਰ ਸਵਾਹ ਥੱਲੇ ਅੱਗ ਦੱਬੀ ਹੁੰਦੀ ਆ
ਉਹਦਾ ਸਵਾਲ ਸੀ ਚਾਹ ‘ਚ ਮਿੱਠਾ ਕਿੰਨਾ ਕੁ ਰੱਖਾਂ
ਮੇਰਾ ਜਵਾਬ ਸੀ ਇਕ ਘੁੱਟ ਪੀ ਕੇ ਦੇਦੇ ਮੈਨੂੰ
ਜ਼ਿੱਦ ਸਮਝਣੀ ਆ ਤਾਂ ਜ਼ਿੱਦ ਹੀ ਸਹੀ
ਪਰ ਆਤਮਸਨਮਾਨ ਨਾਲੋਂ ਵੱਧ ਕੇ ਕੁੱਝ ਵੀ ਨਹੀਂ
ਜ਼ਿੰਦਗੀ ‘ਚ attitute ਹੋਣਾਂ ਜ਼ਰੂਰੀ ਹੈ
ਨਹੀਂ ਤਾਂ ਲੋਕੀ ਹਲਕੇ ਚ ਲੈਣ ਲੱਗ ਪੈਂਦੇ ਨੇਂ
ਉਹ ਗੱਲਾਂ ਤਾਂ ਬਹੁਤ ਮਿੱਠੀਆਂ ਕਰਦੀ ਹੈ
ਪਰ ਚਾਹ ਦੇ ਅੱਗੇ ਸਭ ਫਿੱਕੀਆਂ ਨੇਂ
ਸਬਰ ਰੱਖ ਦਿਲਾ
ਰੱਬ ਸਭ ਦੇਖਦਾ ਏ
ਮੈਨੂੰ ਨੀਂ ਪਤਾ ਮੈਂ ਕਿਵੇਂ ਜਿੱਤਣਾ
ਬੱਸ ਮੈਨੂੰ ਇੰਨਾਂ ਜ਼ਰੂਰ ਪਤਾ ਕਿ
ਹਾਰਨ ਵਾਲਾ ਤੇ ਮੈਂ ਹੈ ਨੀਂ