ਪਿੰਡਾਂ ਵਿੱਚੋ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਘਰੀਆਂ।
ਰੰਗ ਵਿੱਚ ਭੰਗ ਪੈ ਗਿਆ,
ਗੱਲਾਂ ਕਰ ਗੀ ਨਹੋਰਨ ਖਰੀਆਂ।
ਹੱਸਦੀ ਨੇ ਫੁੱਲ ਮੰਗਿਆ,
ਦਿਲ ਦੀਆਂ ਸੱਧਰਾਂ ਧਰੀਆਂ।
ਤੇਰੇ ਪਿੱਛੇ ਲੱਗ ਭਾਬੀਏ…….,
ਲਾਹਣਤਾਂ ਦਿਓਰ ਨੇ ਜਰੀਆਂ।
Author
Sandeep Kaur
ਕੌਣ ਦਸੇ ਗਾ ਤੈਨੂੰ
ਤੇਰਾ ਜਿਕਰ ਤੇਰੇ ਜਾਣ ਮਗਰੋ ਕਿੰਨਾ ਹੋਏਆ ਏ
ਕੰਨਾ ਦੇ ਵਿੱਚ ਮਿੱਤਰਾ ਤੇਰੀ ਅਵਾਜ ਰੜਕਦੀ ਰਹਿਣੀ ਏ
ਸਾਨੂੰ ਸਾਰੀ ਜਿੰਦਗੀ ਤੇਰੀ ਘਾਟ ਰੜਕਦੀ ਰਹਿਣੀ ਏ ।
ਨਫਰਤਾ ਦੀਆ ਗੋਲੀਆ ਪਾੜ ਜਾਦੀਆ ਵੱਖੀਆ ਨੂੰ
ਕਿੱਥੇ ਲੁਕਾ ਕੇ ਰੱਖਣ ਮਾਵਾਂ, ਪੁੱਤਾ ਦੀਆਂ ਤਰੱਕੀਆ ਨੂੰ
ਕੌਣ ਸਿੱਖਦਾ ਏ ਸਿਰਫ ਗੱਲਾ ਨਾਲ
ਸਭ ਨੂੰ ਇੱਕ ਹਾਦਸਾ ਜਰੂਰੀ ਹੁੰਦਾ ਏ
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ
ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,
ਦਿਲ ਵੱਡਾ ਰੱਖ ਉਸਤਾਦ
ਦੁਨੀਆਂ ਦੀ ਸੋਚ ਬਹੁਤ ਛੋਟੀ ਆ
ਸਭ ਕੁਝ ਖਤਮ ਨਹੀ ਹੁੰਦਾ
ਸਬ ਕੁਝ ਖਤਮ ਕਹਿਣ ਨਾਲ
ਜਿਉਦੇ ਜੀ ਕਦਰ ਕਰੋ ਜੇ ਕਰਨੀ ਹੈ।
ਮਰਨ ਵਾਲਾ ਇਨਸਾਨ ਅਪਣੀ ਤਾਰੀਫ ਨਹੀਂ ਸੁਣ ਸਕਦਾ
ਗੁਆ ਦੇਣ ਤੋਂ ਬਾਅਦ ਖਿਆਲ ਆਉਦਾਂ ਹੈ
ਕਿੰਨਾ ਕੀਮਤੀ ਸੀ ਉਹ ਵਕਤ, ਇਨਸਾਨ ਤੇ ਰਿਸ਼ਤਾ
ਰਾਜਨੀਤੀ ਬੁੱਢਿਆਂ ਦੀ ਉਹ ਖੇਡ ਹੈ
ਜੋ ਨੌਜਵਾਨਾਂ ਦੀਆਂ ਲਾਸ਼ਾਂ ਤੇ ਖੇਡੀ ਜਾਂਦੀ ਹੈ
ਜ਼ਿੰਦਗੀ ਬਹੁਤ ਛੋਟੀ ਆ ਯਾਰੋ
ਜਦੋ ਤੱਕ ਰਾਹ ਸਮਝ ਆਉਂਦਾ
ਓਦੋ ਤੱਕ ਸਫਰ ਮੁੱਕ ਜਾਂਦੇ