ਛੱਲਾ ਓਏ,ਛੱਲਾ ਸੋਨੇ ਦੀਆਂ ਤਾਰਾਂ ਦਾ,
ਰਾਂਝਾ ਓਏ ਰਾਂਝਾ ਪੁੱਤ ਸਰਦਾਰਾਂ ਦਾ,
ਰਾਂਝਾ ਓਏ …….,
Sandeep Kaur
ਸਿਰ ਤਲੀ ’ਤੇ ਧਰਨ ਦਾ ਜੇ ਹੌਸਲਾ ਹੈ।
ਫਿਰ ਇਕੱਲਾ ਆਦਮੀ ਹੀ ਕਾਫ਼ਲਾ ਹੈ।ਕਰਮ ਸਿੰਘ ਜ਼ਖ਼ਮੀ
ਅੱਖਾਂ ਤੇਰੀਆਂ ਗੋਲ ਬੋਲਣੇ
ਮੂੰਹ ਤੇਰੇ ਤੇ ਛਾਈਆਂ
ਰੂਪ ਗਵਾ ਲਿਆ ਨੀ
ਪਿੰਡ ਦੇ ਮੁੰਡੇ ਨਾਲ ਲਾਈਆਂ।
ਜਿਨ੍ਹਾਂ ਵਿਅਕਤੀਆਂ ਨੂੰ ਆਪਣੀਆਂ ਕਮੀਆਂ ਸਵੀਕਾਰ ਅਤੇ ਸੁਧਾਰ ਕਰਨੀਆਂ ਆ ਜਾਣ,
ਉਹ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਲਈ ਕੋਸ਼ਿਸ਼ਾਂ ਕਦੇ ਬੰਦ ਨਹੀਂ ਕਰਦੇ।
ਮੀਂਹ ਬਰਸੇ ਬੀਂਡੇ ਬੋਲਦੇ
ਕੋਈ ਚੜ੍ਹਿਆ ਮਹੀਨਾ ਸੌਣ
ਮੇਰੇ ਲਾਏ ਦੋਹੇ ਦਾ
ਬੇ ਦੱਸ ਮੋੜ ਕਰੂਗਾ
ਬੇ ਸਮਝ ਗਿਆਨੀਆਂ ਬੇ ਕੌਣ
ਪਿਛਲੀ ਰਾਤ ਸੀ ਮਾਣੀ ਜਿਸ ਨੇ ਇਕ ਘੁੱਗੀ ਦੇ ਨਾਲ
ਦਿਨ ਚੜ੍ਹਦੇ ਨੂੰ ਓਸੇ ਨੇ ਦੁਰਕਾਰੀਆਂ ਘੁੱਗੀਆਂ
ਜਨਮ ਸਮੇਂ ਤਾਂ ਇਹ ਵੀ ਹੈ ਸਨ ਪਾਕ ਪਵਿੱਤਰ
ਭੁੱਖ ਬਿਠਾਈਆਂ ਕੋਠੇ ਕਰਮਾਂ ਮਾਰੀਆਂ ਘੁੱਗੀਆਂਪ੍ਰਕਾਸ਼ ਕੌਰ ਹਮਦਰਦ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਰਾਈਆ।
ਮਾਮੇ ਕੰਜਰਾਂ ਨੇ,
ਕੁੜੀਆਂ ਪੜ੍ਹਨ ਸਕੂਲੇ ਲਾਈਆਂ।
ਛੁੱਟੀ ਹੋਈ ਐਵਤਾਰ ਦੀ,
ਲੀੜੇ ਧੋਣ ਨਹਿਰ ਤੇ ਆਈਆਂ।
ਕੁੜਤੀ ਤੇ ਮੋਰਨੀਆਂ.
ਗੱਭਰੂ ਪੱਟਣ ਨੂੰ ਪਾਈਆਂ।
ਛੱਲਾ ਓਏ,ਛੱਲਾ ਗਲ ਦੀ ਗਾਨੀ ਆ,
ਰਾਂਝਾ ਓਏ,ਰਾਂਝਾ ਦਿਲ ਦਾ ਜਾਨੀ ਆ,
ਰਾਂਝਾ …….,
ਤੱਤਾ ਪਾਣੀ ਕਰਦੇ ਰਕਾਨੇ
ਧਰਦੇ ਬਾਲਟੀ ਭਰ ਕੇ
ਅਟਣ ਬਟਣ ਦੀ ਸਾਬਣ ਧਰ ਦੇ
ਨਾਲੇ ਤੇਲ ਦੀ ਸ਼ੀਸ਼ੀ
ਅੱਜ ਤੂੰ ਹੋ ਤਕੜੀ
ਦਾਰੂ ਭੌਰ ਦੀ ਪੀਤੀ।
ਕਿਸ ਖ਼ਤਾ ਬਦਲੇ ਰਿਸ਼ੀ ਗੌਤਮ ਨੇ ਦੇ ਦਿੱਤਾ ਸਰਾਪ,
ਜਿਸਮ ਇਕ ਔਰਤ ਦਾ ਮੁੜ ਕੇ ਫੇਰ ਪੱਥਰ ਹੋ ਗਿਆ।ਸਿਰੀ ਰਾਮ ਅਰਸ਼
ਕਈ ਵਾਰ ਆਪਣੀ ਪੁਰਖ ਹੁੰਦੀ ਹੈ, ਆਪਣੀਆਂ ਕਮਜ਼ੋਰੀਆਂ ਨੂੰ ਉਜਾਗਰ ਕਰਨ
ਲਈ ਨਹੀਂ ਬਲਕਿ ਆਪਣੇ ਅੰਦਰ ਲੁਕੀਆਂ ਤਾਕਤਾਂ ਦੀ ਪਛਾਣ ਕਰਨ ਲਈ।
ਦਿਲ ਦੀ ਨੁੱਕਰੇ ਦੱਬੇ ਪੈਰੀਂ ਚੇਤਾ ਤੇਰਾ ਆਣ ਬਹੇ
ਤੂੰ ਤਾਂ ਰਹਿੰਨੈਂ ਦੂਰ ਅਸਾਥੋਂ ਪਰ ਯਾਦ ਤੇਰੀ ਤਾਂ ਕੋਲ ਰਹੇਤਲਵਿੰਦਰ ਕੌਰ