ਅਸੀਂ ਉਹੀ ਹਾਂ ਜੋ ਸਾਨੂੰ ਸਾਡੇ ਵਿਚਾਰਾਂ ਨੇ ਬਣਾਇਆ ਹੈ।
ਇਸ ਲਈ ਆਪਣੇ ਵਿਚਾਰਾਂ ਦਾ ਖ਼ਿਆਲ ਰੱਖੋ।
Sandeep Kaur
ਮੇਰੇ ਆਪਣੇ ਤੱਕ ਵੀ
ਮੈਨੂੰ ਰੋਂਦਾ ਹੋਇਆ ਦੇਖ ਕੇ ਮੁਸਕਰਾਉਂਦੇ ਨੇ।
ਹੁਣ ਗੈਰਾਂ ਤੋਂ ਕੀ ਉਮੀਦ ਰੱਖਾਂ?
ਤੇ ਜ਼ਰੂਰਤ ਖਤਮ ਹੁੰਦੇ ਹੀ ਬਣੇ ਹੋਏ
ਰਿਸ਼ਤੇ ਤੋਂ ਵੀ ਮੂੰਹ ਮੋੜ ਲੈਂਦੇ ਨੇ
ਪੁਰਸ਼, ਇਸਤਰੀ ਲਈ ਤਾਂਘਦਾ ਹੈ ਅਤੇ ਇਸਤਰੀ ਨਿਰੰਤਰ ਚਾਹੁੰਦੀ ਹੈ ਕਿ ਪੁਰਸ਼ ਉਸ ਲਈ ਤਾਂਘੇ ਅਤੇ ਤਾਂਘਦਾ ਰਹੇ।
ਨਰਿੰਦਰ ਸਿੰਘ ਕਪੂਰ
ਅਜੋਕੇ ਦੌਰ ਵਿਚ ਕੁੱਖ ਕਿਰਾਏ ‘ਤੇ ਜਦੋਂ ਚੜ੍ਹਦੀ
ਦਿਨੋਂ ਦਿਨ ਮਰ ਰਹੀ ਮਮਤਾ ਬਚਾਵਾਂ ਕਿਸ ਤਰ੍ਹਾਂ ਦੱਸੋਮਹਾਂਵੀਰ ਸਿੰਘ ਦਰਦੀ
ਬੁਰੀ ਕਰੀ ਬਚੋਲਿਆ ਬੇ
ਤੈਂ ਮੇਲ ਮਲਾਇਆ ਅਣਜੋੜ (ਗਲਜੋੜ)
ਮੋਹਰੀ ਬੰਦੇ ਸੱਦ ਕੇ
ਤੇਰਾ ਬੂਥਾ ਦੇਮਾਂ
ਬੇ ਸਿਰੇ ਦਿਆ ਬੇਈਮਾਨਾਂ ਬੇ-ਤੋੜ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਦਾ, ਜੱਟਣਾ।
ਕੱਲਰ ਖੇਤੀ ਬੀਜ ਕੇ,
ਹੁੰਦਾ ਸੀ ਕੀ ਖੱਟਣਾ।
ਹੁਣ ਕੱਲਰ ਖੇਤੀ ਬੀਜ ਕੇ,
ਖੱਟਣਾ ਈ ਖੱਟਣਾ।
ਨਵੇਂ ਨਵੇਲਿਆਂ ਨੇ..
ਪੁਰਾਣਾ ਜੜੋਂ ਪੱਟਣਾ।
ਜੀਜਾ ਮੇਰਾ ਭਤੀਜਾ,
ਪੈਸੇ ਦਿੰਦਾ ਨੀ ਵੰਗਾਂ ਨੂੰ,
ਜੀਜਾ ਮੇਰਾ ……,
ਆਰਜ਼ੂ ਤੇਰੀ ਹੈ, ਤਾਂ ਹੀ ਜਿਊਣ ਦੀ ਹੈ ਆਰਜੂ,
ਤੇਰੇ ਬਿਨ ਹੋ ਜਾਵੇਗੀ ਇਹ ਜ਼ਿੰਦਗੀ ਕਬਰਾਂ ਜਿਹੀ।ਅਨੂ ਬਾਲਾ
ਕੱਠੀਆਂ ਹੋ ਕੇ ਚੱਲੀਆਂ ਕੁੜੀਆਂ
ਨਾਹੁਣ ਨਦੀ ਤੇ ਆਈਆਂ
ਅਗਲੇ ਲੀੜੇ ਲਾਹ ਲਾਹ ਸੁੱਟਣ
ਥਾਨ ਰੇਸ਼ਮੀ ਲਿਆਈਆਂ
ਨੀ ਘਰ ਬੋਗੇ ਦੇ
ਗੱਭਰੂ ਦੇਣ ਦੁਹਾਈਆਂ।
ਪਰਿਵਾਰ ਨੂੰ ਮਾਲਕ ਬਣ ਕੇ ਨਹੀਂ ਮਾਲੀ ਬਣ ਕੇ
ਸੰਭਾਲੋ ਜਿਹੜਾ ਧਿਆਨ ਸਭ ਦਾ ਰੱਖੇ ਪਰ
ਅਧਿਕਾਰ ਕਿਸੇ ਤੇ ਨਾ ਜਤਾਉਂਦਾ ਹੋਵੇ
ਮੇਰੇ ਆਪਣੇ ਤੱਕ ਵੀ
ਮੈਨੂੰ ਰੋਂਦਾ ਹੋਇਆ ਦੇਖ ਕੇ ਮੁਸਕਰਾਉਂਦੇ ਨੇ।
ਹੁਣ ਗੈਰਾਂ ਤੋਂ ਕੀ ਉਮੀਦ ਰੱਖਾਂ?
ਤੇ ਜ਼ਰੂਰਤ ਖਤਮ ਹੁੰਦੇ ਹੀ ਬਣੇ ਹੋਏ
ਰਿਸ਼ਤੇ ਤੋਂ ਵੀ ਮੂੰਹ ਮੋੜ ਲੈਂਦੇ ਨੇ
ਦਲੀਲਾਂ ਦੀ ਬਜਾਏ ਗੋਲੀਆਂ ਦਾ ਰਾਜ ਹੁੰਦੈ ਜਦੋਂ
ਉਦੋਂ ਹੀ ਕਿੰਗਰੇ ਮਹਿਲਾਂ ਦੇ ਨ੍ਹੇਰੀ ਨਾਲ ਢਹਿੰਦੇ ਨੇਡਾ. ਗੁਰਦਰਸ਼ਨ ਬਾਦਲ