ਸਮਝ ਵੀ, ਰੋਵੀਂ ਫੇਰ ਨਾ ਕੁੜੀਏ, ਹਰਨੀਆਂ ਦੇ ਮਿਤ ‘ਸ਼ੇਰ’ ਨਾ ਕੁੜੀਏ
ਹਰ ਕਿਸ਼ਤੀ ਤਾਂ ਲਹਿਰਾਂ ਚਹੁੰਦੀ, ਛੱਡਣ ਘੁੰਮਣਘੇਰ ਨਾ ਕੁੜੀਏ
ਜਿਸਮਾਂ ਤਕ ਮਹਿਦੂਦ ਵਾਪਰੀ, ਪਉਂਦਾ ਕਿਹੜਾ ਰੂਹ ਦੀ ਕੀਮਤ
ਜੋ ਕਿਰਨਾਂ ਦੇ ਕਾਤਿਲ, ਉਹਨਾਂ ਰਾਹਾਂ ਵਿਚ ਸਵੇਰ ਨਾ ਕੁੜੀਏ
Sandeep Kaur
“ਲਾੜ੍ਹਿਆ ਕੱਲੜਾ ਕਿਉਂ ਆਇਆ ਵੇ ਅੱਜ ਦੀ ਘੜੀ
ਨਾਲ ਬੇਬੇ ਕਿਉਂ ਨਾ ਲਿਆਇਆ ਵੇ ਅੱਜ ਦੀ ਘੜੀ”
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਕੋਟ।
ਬਾਬਾ ਤੁਰਿਆ, ਮੁੱਲ-ਤਾਨ ਤੋਂ,
ਆਇਆ ਫਰੀਦ-ਕੋਟ।
ਕੋਟ-ਕਪੂਰੇ ਹੋਏ ਫਤਵੇ,
ਮੁੱਲਾਂ-ਕਾਜ਼ੀ ਢੋਟ।
ਫਰੀਦ ਬਾਬਾ ਜੀ.. …
ਧੰਨ-ਧੰਨ, ਕੋਟ-ਕੋਟ।
ਆਉਣ ਜਾਣ ਨੂੰ ਨੌ ਦਰਵਾਜੇ,
ਖਿਸਕ ਜਾਣ ਨੂੰ ਮੋਰੀ,
ਕੱਢ ਕਾਲਜਾ ਤੈਨੂੰ ਦਿੱਤਾ,
ਮਾਂ ਬਾਪ ਤੋਂ ਚੋਰੀ,
ਲੈ ਜਾ ਹਾਣ ਦਿਆ,
ਨਾ ਡਾਕਾ ਨਾ ਚੋਰੀ,
ਲੈ ਜਾ
ਨੀ ਜੱਟਾਂ ਦੇ ਪੁੱਤ ਸਾਧੂ ਹੋ ਗੇ
ਸਿਰ ਤੇ ਜਟਾਂ ਰਖਾਈਆਂ
ਬਗਲੀ ਪਾ ਕੇ ਮੰਗਣ ਤੁਰ ਪਏ
ਖੈਰ ਨਾ ਪਾਉਂਦੀਆਂ ਮਾਈਆਂ
ਖੂਹ ਤੇ ਬਹਿ ਕੇ ਬੀਨ ਵਜਾਈ
ਚੁਟਕੀ-ਚੁਟਕੀ ਲਿਆਈਆਂ
ਅੱਖੀਆਂ ਪ੍ਰੀਤ ਦੀਆਂ
ਬੇ-ਕਦਰਿਆਂ ਨਾਲ ਲਾਈਆਂ।
ਗਲੀਆਂ ਤੇ ਬਾਜ਼ਾਰ ਨੇ ਉਹਨਾਂ ਨਾਵਾਂ ਉੱਤੇ ਲਗਦੇ,
ਤੇਰੇ ਜਾਣ ਦੇ ਪਿੱਛੋਂ ਸ਼ਹਿਰ ਬਦਲ ਚੁੱਕਾ ਹੈ ਮੇਰਾ।ਗੁਰਮੇਜ ਦੁੱਗਲ ਔੜ
ਉਹੀ ਸਭ ਤੋਂ ਖੁਸ਼ ਹੋ ਸਕਦਾ ਹੈ,
ਜਿਸ ਦੇ ਘਰ ਸਾਂਤੀ ਹੋਵੇ, ਫਿਰ
ਭਾਵੇਂ ਉਹ ਰਾਜਾ ਹੋਵੇ ਜਾਂ ਰੰਕ
ਜੌਹਨ ਵੌਲਫਰੈਂਗ
ਅਧੂਰਾ ਪਿਆਰ, ਅਧੂਰੇ ਚਾਅ,
ਟੁੱਟਿਆ ਦਿਲ, ਉਲਝ ਗਏ ਰਾਹ….
ਆਉਂਦੀ ਕੁੜੀਏ ਜਾਂਦੀ ਕੁੜੀਏ
ਤੁਰਦੀ ਪਿਛਾ ਨੂੰ ਜਾਵੇਂ
ਨੀ ਕਾਹਲੀ ਕਾਹਲੀ ਪੈਰ ਪੱਟ ਲੈ
ਤੀਆਂ ਲੱਗੀਆਂ ਪਿੱਪਲ ਦੀ ਛਾਵੇਂ
ਨੀ ਕਾਹਲੀ ਕਾਹਲੀ ਪੈਰ ਪੱਟ ਲੈ
ਸ਼ਹਿਰ ਮੇਰੇ ਦਾ ਹਾਲ ਨਾ ਐਵੇਂ ਹਰ ਖ਼ਤ ਵਿਚ ਹੀ ਪੁਛਿਆ ਕਰ ਤੂੰ
ਸ਼ਹਿਰ ਤੇਰੇ ਵੀ ਮਜ੍ਹਬ ਦੇ ਨਾਂ ‘ਤੇ ਝਗੜ ਹੁੰਦਾ ਨਿੱਤ ਹੋਵੇਗਾਅਮਰਦੀਪ ਸੰਧਾਵਾਲੀਆ
ਚੀਰਿਆਂ ਵਾਲੇ ਮੇਰੇ ਬੀਰਨ ਆਏ
ਕਲਗੀਆਂ ਆਏ ਸਜਾਏ
ਪੰਜੇ ਬੀਰਨ ਆਏ ਛੱਕਾਂ ਪੂਰਨ
ਨਿੱਗਰ ਭਾਤ ਲਿਆਏ
ਪੰਜ ਤੇਵਰ ਮੇਰੀ ਸੱਸ ਰਾਣੀ ਦੇ
ਦਰਾਣੇ ਜਠਾਣੇ ਵੀ ਨਾਲ ਮਨਾਏ
ਨਣਦੀ ਦਾ ਤਾਂ ਘੂੰਮ ਘਾਗਰਾ
ਲਾਗਣਾਂ ਨੂੰ ਕੁੜਤੀ ਝੋਨੇ ਆਏ (ਦੁਪੱਟੇ)
ਮੈਨੂੰ ਤਾਂ ਨੌਂ ਲੱਖਾਂ ਹਾਰ ਨੀ
ਕੰਤ ਜੀ ਨੂੰ ਕੈਂਠਾ ਘੜਵਾਏ
ਗੱਡਾ ਤਾਂ ਆਇਆ ਭਾਤ ਦਾ ਭਰਿਆ
ਵੀਰਨ ਮਾਂ ਜਾਏ ਆਏ………
ਪਿੰਡਾ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਡੇਰਾ।
ਆਉਂਦੇ ਜਾਂਦੇ ਬਾਬੇ ਦਾ,
ਲੱਗਦਾ ਰਹਿੰਦਾ ਫੇਰਾ।
ਧਰਮੀ-ਅਧਰਮੀ ਕੱਠੇ ਹੋ ਹੋ,
ਪਾਉਂਦੇ ਰਹਿੰਦੇ ਘੇਰਾ।
ਬਾਬਾ ਸਾਂਝਾ ਸੀ……,
ਕੀ ਤੇਰਾ ? ਕੀ ਮੇਰਾ ??