ਵੱਡੇ ਬੰਦਿਆਂ ਦੀਆਂ ਸਵੈਜੀਵਨੀਆਂ ਸੰਖੇਪ ਹੁੰਦੀਆਂ ਹਨ।
Sandeep Kaur
ਤੀਆਂ ਦੇ ਵਿੱਚ ਨੱਚੀਂ ਜੱਟੀ ਨੱਚੀ ਲਲਕਾਰ ਕੇ
ਤੀਆਂ ਦੇ ਵਿੱਚ ਨੱਚੀਂ ਜੱਟੀ ਨੱਚੀ ਲਲਕਾਰ ਕੇ
ਚੜ੍ਹਦੀ ਜਵਾਨੀ ਵਿੱਚ ਅੱਡੀ ਮਾਰ ਮਾਰ ਕੇ
ਬੁਝ ਗਈ ਹੱਥਾਂ ‘ਚ ਹੀ ਜਿਸਦੀ ਕਿਤਾਬ
ਕੀ ਕਰਨਗੇ ਚਮਕਦੇ ਉਸਦੇ ਖ਼ਿਤਾਬ
ਜਿਸ ਦੀਆਂ ਅੱਖਾਂ ‘ਚ ਕਾਲੇ ਖ਼ਾਬ ਹਨ
ਹੱਥ ਵਿਚਲਾ ਕੀ ਕਰਾਂ ਸੂਹਾ ਗੁਲਾਬਸੀਮਾਂਪ
ਜੈਸੀ ਬਿੰਦੀ ਜੱਥੇਦਾਰ ਵੈਸਾ ਟਿੱਕਾ ਨਾ ਘੜਿਆ
ਜੈਸੀ ਦੁਲਹਨ ਸਲੀਕੇਦਾਰ ਵੈਸਾ ਦੁਲਹਾ ਨਾ ਜੁੜਿਆ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਭਾਲੇ।
ਦਿਲ ਦਾ ਹਾਣੀ ਕਦ ਮਿਲਿਆ,
ਜੁੱਗ ਬਥੇਰੇ ਭਾਲੇ।
ਤਨ ਮਿਲਦਾ, ਮਨ ਨੀ ਮਿਲਦਾ,
ਜੀਭ ਨੂੰ ਲਗਦੇ ਤਾਲੇ।
ਰੂਹਾਂ ਭਾਲਦੀਆਂ……
ਹਾਣ ਨੀ ਮਿਲਦੇ ਭਾਲੇ।
ਝੋਨੇ ਵਾਲੇ ਪਿੰਡੀ ਨਾ ਵਿਆਹੀ ਮੇਰੇ ਬਾਬਲਾ,
ਉਹ ਤਾਂ ਹੱਥ ਵਿੱਚ ਗੁਛੀਆਂ ਫੜਾ ਦੇਣਗੇ,
ਸਾਨੂੰ ਝੋਨਾ ਲਾਉਣ ਲਾ ਦੇਣਗੇ,
ਸਾਨੂੰ ਝੋਨਾ ……..,
ਦੁੱਖ ਦੇ ਆਉਣ ਤੇ ਜੋ ਮੁਸਕਰਾ ਨਹੀਂ ਸਕਦਾ,
ਉਹ ਆਪਣੇ ਆਪ ਨੂੰ ਕਦੇ ਸੁਖੀ ਬਣਾ ਨਹੀਂ ਸਕਦਾ
ਇਸ ਤੋਂ ਬਿਹਤਰ ਹੈ ਕਿ ਤੇਰੇ ਹਿਜ਼ਰ ਵਿਚ ਘੁਲ ਘੁਲ ਮਰਾਂ,
ਸਾਕੀਆ ਤੂੰ ਜ਼ਹਿਰ ਦੇ ਦੇ ਮੈਅ ’ਚ ਮੈਨੂੰ ਘੋਲ ਕੇ।ਤਰਸੇਮ ਸਫ਼ਰੀ
ਆਲੇ-ਆਲੇ-ਆਲੇ
ਬੁੜ੍ਹੀ ਦੀ ਮੌਜ ਬੜੀ
ਸੁੱਥਣ ਭਾਲਦੀ ਨਾਲੇ
ਰੰਗ ਰਹਿੰਦਾ ਸਾੜ੍ਹੀ ਦਾ
ਰੋਜ਼ ਨਵਾਂ ਰੰਗ ਭਾਲੇ
ਰਕਾਬੀ ਨਾਲੋਂ ਜੁੱਤੀ ਚੰਗੀ ਐ
ਰਕਾਬੀ ਦੇ ਮੂਹਰੇ ਹਾਲੇ
ਪਾਲਸ਼ ਨਿੱਤ ਭਾਲਦੀ
ਪੌਂਚੇ ਕਰੇ ਤੰਬੀਆਂ ਦੇ ਕਾਲੇ
ਪਿੰਡ ਹੁਣ ਛੱਡ ਮੁੰਡਿਆ
ਤੂੰ ਘਰ ਪਾ ਲੈ ਬਰਨਾਲੇ
ਫਿਰ ਨੀ ਜਵਾਨੀ ਲੱਭਣੀ
ਬੁੜ੍ਹਿਆਂ ਨੂੰ ਦੇਸ਼ ਨਿਕਾਲੇ।
ਬੱਗਾ ਕਬੂਤਰ ਅੱਖੀਆਂ ਸ਼ਰਬਤੀ
ਬੱਗਾ ਕਬੂਤਰ ਅੱਖੀਆਂ ਸ਼ਰਬਤੀ
ਵਿੱਚ ਕੱਜਲ ਏ ਦਾ ਡੋਰਾ ਵੀ ਨਛੱਤਰ
ਨੱਚ ਦਾ ਜੋੜਾ ਜੋੜਾ ਵੇ ਨਛੱਤਰ
ਨੱਚ ਦਾ ਜੋੜਾ ਜੋੜਾ ਵੇ ਨਛੱਤਰ
ਸ਼ਹਿਰ ਹੈ ਤੇ ਸ਼ਹਿਰ ਵਿਚ ਹੈ ਵਾਕਫ਼ਾਂ ਦੀ ਭੀੜ, ਪਰ
ਤਨ ਦੇ ਨੇੜੇ ਬਹੁਤ ਦਿਲ ਦੇ ਕੋਲ ਦਾ ਕੋਈ ਨਹੀਂਖੁਸ਼ਵੰਤ ਕੰਵਲ
ਲਾੜੇ ਭੈਣਾਂ ਨੇ ਕੁੜਤੀ ਸੰਮਾਈ
ਗਲਮਾ ਰਖਾ ਲਿਆ ਤੰਗ ਕੁੜੇ
ਜਦ ਕੁੜਤੀ ਨੂੰ ਪਹਿਨਣ ਲੱਗੀ
ਕੁੜਤੀ ਨੇ ਦੁਖਾਏ ਰੰਗ ਕੁੜੇ
ਨਾ ਇਹ ਫਸਦੀ ਨਾ ਉਤਰਦੀ
ਬੈਤਲ ਕੱਢਦੀ ਦੰਦ ਕੁੜੇ
ਖਿਚ ਕੇ ਮੁੰਡਿਆਂ ਨੇ ਕੁੜਤੀ ਲਾਹੀ
ਹੋ ਗਈ ਨੰਗ ਮਨੰਗ ਕੁੜੇ
ਇਹ ਤਾਂ ਡਾਰੀ ਬੜੀਓ ਬਸ਼ਰਮੀ
ਧੇਲੇ ਦੀ ਨਾ ਸੰਗ ਕੁੜੇ