ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਪਾਉਣਾ।
ਸੰਗਤ ਦੀ ਹੁੰਦੀ ਹੈ ਰੰਗਤ,
ਕੀ ਬੁਰੇ ਤੋਂ ਪਾਉਣਾ।
ਨੇਕੀ ਜਾਏ, ਬਦੀ ਆਏ,
ਪੁੱਠੇ ਰਾਹ ਹੀ ਪਾਏ।
ਕੀਤੀ ਉਮਰਾਂ ਦੀ…..,
ਪਲਾਂ ਵਿੱਚ ਮਿਟਾਏ।
Sandeep Kaur
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਮੈ ਕਰਲੂ,
ਤੂੰ ਜਾ ਤੇਲਣ ਦੇ ਨਾਲੇ,
ਕੁਤਰਾ …….,
ਇੱਕ ਲੱਡੂਆ ਕੋਈ ਦੋ ਲੱਡੂਆ
ਲੱਡੂਆਂ ਦੀ ਝੋਲੀ ਭਰ ਗਿਆ
ਸੱਸੇ ਨੀ ਤੇਰਾ ਲਾਡਲਾ
ਕੁਛ ਕਹਿ ਕੇ ਅੰਦਰ ਵੜ ਗਿਆ
ਜਾਂ
ਮੈਂ ਨਾ ਅੰਗਰੇਜ਼ੀ ਜਾਣਦੀ
ਮੰਡਾ ਹੈਲੋ-ਹੈਲੋ ਕਰ ਗਿਆ।
‘ਦਰਸ਼ਨ ਬੇਦੀ’ ਹੁਣ ਦੁਨੀਆ ਵਿੱਚ ਤੇਰੇ ਵਰਗੇ ਉਦਮੀ ਕਿੱਥੇ।
ਜੀਵਨ ਸੰਗ ਜੋ ਟੱਕਰ ਲੈਂਦੇ ਐਸੇ ਐਸੇ ਜ਼ੁਲਮੀ ਕਿੱਥੇ।
ਅੱਜ ਦੇ ਟੀ. ਵੀ. ਕਲਚਰ ਨੇ ਹੈ ਹਰ ਇਕ ਰਿਸ਼ਤਾ ਮਿੱਟੀ ਕੀਤਾ,
ਧੀਆਂ ਪੁੱਤ ਹੁਣ ਸ਼ਰਮੋਂ ਸੱਖਣੇ, ਹੁਣ ਉਹ ਬਾਬਲ ਧਰਮੀ ਕਿੱਥੇ।ਦਰਸ਼ਨ ਬੇਦੀ
ਅਸੀਂ ਇਹ ਨਹੀਂ ਕਹਿ ਸਕਦੇ ਕਿ ਅਸੀਂ ਧਰਤੀ ਨੂੰ ਪਿਆਰ ਕਰਦੇ ਹਾਂ ਅਤੇ ਫਿਰ ਆਉਣ ਵਾਲੀਆਂ
ਪੀੜੀਆਂ ਦੀ ਵਰਤੋਂ ਤੋਂ ਪਹਿਲਾਂ ਇਸ ਨੂੰ ਨਸ਼ਟ ਕਰਨ ਵਾਲੇ ਕਦਮ ਚੁੱਕੀਏ
ਸਾਉਣ ਦਾ ਮਹੀਨਾ ਬਾਗ਼ਾਂ ਵਿੱਚ ਬੋਲਣ ਮੋਰ ਵੇ
ਸਾਉਣ ਦਾ ਮਹੀਨਾ ਬਾਗ਼ਾਂ ਵਿੱਚ ਬੋਲਣ ਮੋਰ ਵੇ
ਜਾਂ ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਤੋਰ ਵੇ
ਜਾ ਮੈਂ ਨਹੀਂ ਸਹੁਰੇ ਜਾਣਾ ਗੱਡੀ ਨੂੰ ਖਾਲੀ ਤੋਰ ਵੇ
ਕਿਸੇ ਕਵੀ ਦਾ ਕਹਿਣਾ ਕਿ ਉਸ ਨੂੰ ਹਰ ਨਵੀਂ ਕਵਿਤਾ ਲਈ ਨਵੇਂ ਪਿਆਰ ਦੀ ਲੋੜ ਹੈ, ਉਵੇਂ ਹੀ ਹੈ ਜਿਵੇਂ ਸੰਗੀਤਕਾਰ ਕਹੇ ਕਿ ਉਸ ਨੂੰ ਹਰ ਨਵੀਂ ਧੁਨ ਲਈ ਨਵੇਂ ਹਾਰਮੋਨੀਅਮ ਦੀ ਲੋੜ ਹੈ।
ਨਰਿੰਦਰ ਸਿੰਘ ਕਪੂਰ
ਉਮਰ ਭਰ ਇਕ ਦੂਸਰੇ ਦੀ ਬਾਂਹ ਫੜੀ ਤੁਰਦੇ ਰਹੇ
ਫਿਰ ਵੀ ਰਿਸ਼ਤਾ ਬਣ ਨਾ ਸਕਿਆ ਪਿਆਰ ਦਾ ਅਹਿਸਾਸ ਦਾਸਤੀਸ਼ ਗੁਲਾਟੀ
ਮੂੰਹ ਚੋਂ ਦੋਹਾ ਜਰਮਿਆ ਭੈਣੇ
ਮੈਂ ਤਾਂ ਬਣਾਇਆ ਏਹਨੂੰ ਆਪ
ਜੀਭ ਤਾਂ ਏਹਦੀ ਮਾਈ ਐ
ਕੋਈ ਬੋਲ ਨੀ ਏਹਦਾ
ਨੀ ਜਾਨੋ ਪਿਆਰੀਏ ਨੀ-ਬਾਪ
ਅੱਖਾਂ ਤਾਂ ਟੀਰਮ ਟੀਰੀਆਂ
ਨੀ ਲਾੜਾ ਝਾਕੇ ਟੇਢਾ ਟੇਢਾ
ਉਹਦਾ ਬੂਥਾ ਤਾਂ ਚੱਪਣੀ ਬਰਗਾ
ਨੀ ਅੱਖ ਬੋਤੀ ਦਾ ਲੇਡਾ
ਗੋਡੇ ਭਨਾ ਲਏ ਤੁਰਦੇ ਨੇ
ਨੀ ਖਾ ਲਿਆ ਖੁਰਲੀ ਨਾਲ ਠੇਡਾ
ਨੀ ਵੱਜਿਆ ਖੁਰਲੀ ਨਾਲ ਠੇਡਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ ਖਾਰੇ।
ਖਾਰੇ ਦਾ ਇੱਕ ਛੜਾ ਸੁਣੀਂਦਾ,
ਦਿਨੇ ਦਖਾਉਂਦਾ ਤਾਰੇ।
ਠੇਕੇ ਤੋਂ ਦਾਰੂ ਡੱਫ ਆਉਂਦਾ,
ਬੀਹੀ ਵਿੱਚ ਲਲਕਾਰੇ।
ਤੜਥੂ ਪਾਂਵਦਿਆ……
ਕਹਿਰ ਖੁਦਾ ਦਾ ਮਾਰੇ।
ਟੁੱਟੀ ਮੰਜੀ ਬਾਣ ਪੁਰਾਣਾ,
ਵਿੱਚਦੀ ਦਿਹਦੇ ਤਾਰੇ,
ਕੁਤਰਾ ਕਰਦੇ ਨੂੰ,
ਤੇਲਣ ਅੱਖੀਆਂ ਮਾਰੇ,
ਕੁਤਰਾ ……..,