ਓ ਸਾਕੀ ਤੇਰੀ ਮਹਿਫ਼ਲ ਵਿਚ ਓਵੇਂ ਹੀ ਘਾਲਾ ਮਾਲਾ ਏ
ਸਾਡੀ ਜੇ ਦਾਲ ਨਹੀਂ ਗਲਦੀ ਕੁਝ ਦਾਲ ‘ਚ ਕਾਲਾ ਕਾਲਾ ਏ
ਸਜਣਾਂ ਦੀਆਂ ਕਾਲੀਆਂ ਜੁਲਫ਼ਾਂ ਹਨ ਲਹਿਰਾ ਕੇ ਦਸਦੀਆਂ ਆਸ਼ਕ ਨੂੰ
ਸਜਣਾ ਦੇ ਨੈਣ ਵੀ ਕਾਲੇ ਨੇ, ਸਜਣਾਂ ਦਾ ਦਿਲ ਵੀ. ਕਾਲਾ ਏ
Sandeep Kaur
ਮਾਮੀ ਤਾਂ ਲੈਂਦੀ ਮਾਮੇ ਤੇ ਕਚੀਚੀਆਂ
ਮਾਮੇ ਨੇ ਫੜ ‘ਲੀਆਂ ਉਹਦੀਆਂ ਮਝੀਟੀਆਂ
ਮਾਮੀ ਨੇ ਗੋਦੀ ਚੁੱਕ ਲਿਆ ਮੁੰਡਾ
ਮਾਮੇ ਨੇ ਫੜ ਲਿਆ ਉਹਦਾ ਚੁੰਡਾ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਧਾਨੀ।
ਧਾਨੀ ਦਾ ਇੱਕ ਜੱਟ ਸੁਣੀਂਦਾ,
ਗਲ ਵਿੱਚ ਕਾਲੀ ਗਾਨੀ।
ਆਉਂਦੀ ਜਾਂਦੀ ਨੂੰ ਕਰਦਾ ਮਸ਼ਕਰੀ,
ਜੋ ਤੋਰ ਤੁਰੇ ਮਸਤਾਨੀ।
ਲੱਕ ਦੀ ਪਤਨੀ ਨੂੰ ….
ਦੇ ਗਿਆ ਤਵੀਤ ਨਿਸ਼ਨੀ।
ਮੈ ਵੇਖਿਆ ਸੀ ਮਰ ਕੇ,
ਫੁੱਲ ਵੇ ਗੁਲਾਬ ਦਿਆ,
ਆਜਾ ਨਦੀ ਵਿੱਚ ਤਰ ਕੇ,
ਫੁੱਲ ਵੇ …….,
ਪਿੰਡਾਂ ਵਿੱਚੋਂ ਪਿੰਡ ਛਾਂਟੀਏ
ਪਿੰਡ ਛਾਂਟੀਏ ਤਲਵੰਡੀ
ਉਥੋਂ ਦੀ ਇੱਕ ਨਾਰ ਸੁਣੀਂਦੀ
ਗਲ ਵਿੱਚ ਉਹਦੇ ਘੰਡੀ
ਬਾਰਾਂ ਸਾਲ ਦੀਏ
ਕਾਲੇ ਨਾਗ ਨੇ ਡੰਗੀ
ਭਾਈ ਕਨੱਈਆ ਸਮਝ ਕੇ ਮੰਗੀ ਸੀ ਮਰਹਮ ਓਸ ਤੋਂ,
ਜ਼ਖ਼ਮੀ ਨੂੰ ਐਪਰ ਹੋਰ ਵੀ ਜ਼ਖ਼ਮੀ ਸੀ ਉਹ ਕਰਦਾ ਰਿਹਾ।ਸੁੱਚਾ ਸਿੰਘ ਰੰਧਾਵਾ
ਨਾਮੁਮਕਿਨ’ ਦੀਆਂ ਹੱਦਾਂ ਲੱਭਣ ਦਾ ਇੱਕੋ-ਇੱਕ ਤਰੀਕਾ ਹੈ,
ਉਨ੍ਹਾਂ ਤੋਂ ਅੱਗੇ ਵੱਧ ਕੇ ‘ਨਾਮੁਮਕਿਨ’ ਕੰਮ ਕਰੋ
ਆਰਥਰ ਸੀ. ਕਲਾਰਕ
ਚਰਖੇ ਨੂੰ ਚੱਕ ਲਾ ਤ੍ਰਿੰਝਣਾਂ ਚੋਂ ਛੇਤੀ ਛੇਤੀ
ਭੱਜ ਲੈ ਜੇ ਭੱਜਿਆ ਜਾਵੇ
ਨੀ ਰੇਸ਼ਮੀ ਗਰਾਰੇ ਵਾਲੀਏ
ਜੱਟ ਬੱਕਰਾ ਬੁਲਾਉਦਾ ਆਵੇ
ਨੀ ਰੇਸ਼ਮੀ ਗਰਾਰੇ ਵਾਲੀਏ
ਜੱਟ ਬੱਕਰੇ ਬੁਲਾਉਂਦਾ ਆਵੇ
ਪਤਨੀ ਚਾਹੁੰਦੀ ਹੈ, ਜਿਤਨਾ ਚਿਰ ਉਹ ਚਾਹਵੇ, ਪਤੀ ਉਸ ਕੋਲ ਰਹੇ; ਪਤੀ ਚਾਹੁੰਦਾ ਹੈ, ਜਿਤਨਾ ਚਿਰ ਉਹ ਚਾਹੇ, ਘਰੋਂ ਬਾਹਰ ਰਹਿ ਸਕੇ।
ਨਰਿੰਦਰ ਸਿੰਘ ਕਪੂਰ
ਦਿੱਲੀਏ ਤੇਰਾ ਦਿਲ ਟੁੱਟ ਜਾਵੇ ਜਿਉਂ ਪੱਥਰ ਤੋਂ ਸ਼ੀਸ਼ਾ ਨੀ
ਚਿੜੀ-ਜਨੌਰ ਪਿੰਡਾਂ ਨੂੰ ਸਮਝੇਂ ਆਪ ਤੂੰ ਮੋਨਾਲੀਜ਼ਾ ਨੀਸੰਤ ਰਾਮ ਉਦਾਸੀ
ਨੀ ਨਿੱਕੀ ਜਹੀ ਕੋਠੜੀਏ
ਤੇਰੇ ਵਿਚ ਮੇਰੇ ਦਾਣੇ
ਮਾਮੀ ਕੰਜਰੀ ਉਧਲ ਚੱਲੀ
ਲੈ ਕੇ ਨਿੱਕੇ ਨਿਆਣੇ
ਨੀ ਨਿੱਕੀ ਜਹੀ ਕੋਠੜੀਏ
ਤੈਂ ਵਿਚ ਮੇਰੀ ਚੰਗੇਰ
ਮਾਮੀ ਕੰਜਰੀ ਜੰਮਦੀ ਨਾ ਥੱਕਦੀ
ਜੰਮ ਜੰਮ ਲਾਇਆ ਢੇਰ
ਪਿੰਡਾਂ ਵਿੱਚੋਂ, ਪਿੰਡ ਸੁਣੀਂਦਾ,
ਪਿੰਡ ਸੁਣੀਂਦਾ, ਮੀਨਾ।
ਜੇ ਮੁੰਡਿਓ ਤੁਸੀਂ ਕੰਮ ਨਾ ਕੀਤਾ,
ਔਖਾ ਹੋ ਜੂ ਜੀਣਾ।
ਹਲ ਤਵੀਆਂ ਦੇ ਬਾਝੋਂ ਮੁੰਡਿਓ,
ਲੰਘੀਆਂ ਵੱਤ ਜ਼ਮੀਨਾਂ।
ਮੁੰਡਿਆਂ ਦੀ ਬੈਠਕ ਨੇ…….,
ਪੱਟ ’ਤਾ ਕਬੂਤਰ ਚੀਨਾ।