ਲਾੜਿਆ ਬੇ ਸਿਹਰੇ ਵਾਲਿਆ
ਤੇਰੇ ਸਿਹਰੇ ਦਾ ਕੀ ਮੁੱਲ
ਜਰਾਬਾਂ ਪਾ ਕੇ ਚੁੱਕ ਗਿਆ
ਗਿਆ ਜੁੱਤੀ ਪਹਿਨਣੀ
ਬੇ ਮਨੀਮਾਜਰੇ ਦਿਆ ਜੱਗਰਾ ਬੇ-ਭੁੱਲ
Sandeep Kaur
ਬਾਹਲੀ ਵੱਲ ਵਧਾ ਨਾ ਮੇਲਣੇ,
ਐਥੇ ਡੱਕਾ ਲਾ ਦੇ।
ਤੇਰਾ ਕਿਹਾ ਕਦੇ ਨਾ ਮੋੜਾਂ,
ਦਿਲ ‘ਚੋਂ ਭਰਮ ਗੁਆ ਦੇ।
ਸੱਠ ਵਿੱਘੇ ਭੋਏਂ ਜੱਟ ਦੀ,
ਭਾਵੇਂ ਬੈ ਕਰਵਾ ਦੇ।
ਐਡੀ ਹਮਦਰਦੀ……,
ਆਪੇ ਸਾਕ ਲਿਆ ਦੇ।
ਧੇਲੇ ਦੀ ਮੈ ਤੂੰ ਕਰਾਈ,
ਉਹ ਵੀ ਚੜਗੀ ਛੱਤੇ,
ਦੇਖੋ ਨੀ ਮੇਰੇ ਹਾਣ ਦੀਓ,
ਮੇਰਾ ਜੇਠ ਪੂਣੀਆਂ ਵੱਟੇ,
ਦੇਖੋ ਨੀ ਮੇਰੇ …….,
ਵੇ ਜਰਗਾ-ਜਰਦਾ ਕਰਦੈ ਮੁੰਡਿਆ
ਕੀ ਜਰਦੇ ਦਾ ਖਾਣਾ
ਦੰਦਾਂ ਤੇਰਿਆਂ ਦੀ ਪੀਠ ਗਾਲ ਤੀ
ਬੁੱਲ੍ਹਾਂ ਦਾ ਨਜ਼ਾਰਾ
ਤੇਰੇ ਜਰਦੇ ਨੇ
ਘਰ ਵੇ ਗਾਲ ਤਾ ਸਾਰਾ।
ਡਿਗਦੇ ਪੱਤੇ ਟੁੱਟਦੇ ਤਾਰੇ ਕਿੱਧਰ ਜਾਣ।
ਵਖਤਾਂ ਮਾਰੇ ਬੁੱਢੇ ਵਾਰੇ ਕਿੱਧਰ ਜਾਣ।ਤ੍ਰੈਲੋਚਨ ਲੋਚੀ
ਗਿੱਲੇ ਸ਼ਿਕਵੇ ਸਿਰਫ ਸਾਹ ਚਲਣ ਤੱਕ ਹੁੰਦੇ ਨੇ,
ਉਸ ਤੋਂ ਬਾਅਦ ਤਾਂ ਬੱਸ ਪਛਤਾਵਾ ਹੀ ਰਹਿ ਜਾਂਦਾ ਹੈ !
ਵਡਿਆਉਣ ਅਤੇ ਭੰਡਣ ਵੇਲੇ ਸਾਧਾਰਨ ਸ਼ਬਦ ਸਫਲ ਨਹੀਂ ਹੁੰਦੇ, ਇਸ ਲਈ ਖੁਲ੍ਹ ਕੇ ਵਿਸ਼ੇਸ਼ਣ ਵਰਤੇ ਜਾਂਦੇ ਹਨ।
ਨਰਿੰਦਰ ਸਿੰਘ ਕਪੂਰ
ਤੁਸੀਂ ਵਾਂਗ ਝਖੜਾਂ ਮਿਲੇ ਕੀ ਕੀ ਨਾ ਕਹਿ ਗਏ
ਬੁੱਤਾਂ ਦੇ ਵਾਂਗ ਚੁੱਪ ਅਸੀਂ ਕੀ ਕੀ ਨਾ ਸਹਿ ਗਏ
ਕਾਗਜ਼ ਦੇ ਫੁੱਲ ਸਾਂ ਅਸੀਂ ਮਹਿਕਣਾ ਕੀ ਸੀ,
ਖ਼ੁਦ ਅਸੀਂ ਆਪਣੀ ਊਣ ਤੋਂ ਡਰੇ, ਸਹਿਮੇ, ਤੇ ਢਹਿ ਗਏਕ੍ਰਿਸ਼ਨ ਸੋਜ਼
ਤੇਰੀ ਬੇ ਮਾਂ ਨੇ ਦੋ ਕੀਤੇ ਲਾੜਿਆ
ਇਕ ਬਾਜੀਗਰ ਤੇ ਦੂਆ ਭੱਟ
ਤੀਆ ਕਰ ਲਿਆ ਬਾਣੀਆਂ
ਜੀਹਦੀ ਪਿੰਡ ਦੇ ਗੱਭੇ
ਬੇ ਸੁਣਦਿਆ ਕੰਨ ਕਰੀਂ ਬੇ-ਹੱਟ
ਜ਼ੋਰ ਪੱਟਾਂ ਦਾ ਲਾ ਕੇ ਸਾਰਾ,
ਪੱਤੇ ਨੂੰ ਹੱਥ ਪਾਵੇ।
ਮਾਰ ਕੇ ਝਪਟਾ, ਤੋੜ ਲਿਆ ਪੱਤਾ,
ਬਹਿਗੀ ਪੈਰ ਤੁੜਾਕੇ।
ਪੀਂਘ ਦੀ ਹੀਂਘ ਦਾ ਬੜਾ ਹੁਲਾਰਾ,
ਬਹਿ ਨਾ ਢੇਰੀ ਢਾਹ ਕੇ।
ਬਣ ਗੀ ਫੁੱਲ ਵਰਗੀ…..,
ਆਪਣਾ ਆਪ ਸਜਾ ਕੇ।
ਧੱਫਾ ਨਹੀਓ ਮਾਰਦਾ,
ਮੁੱਕਾ ਨਹੀਓ ਮਾਰਦਾ,
ਮਾਰਦਾ ਪੰਜਾਲੀ ਵਾਲਾ ਹੱਥਾ,
ਪੰਜਾਲੀ ਟੁੱਟ ਜਾਓਗੀ,
ਮੂਰਖਾ ਵੇ ਜੱਟਾ,
ਪੰਜਾਲੀ ਟੁੱਟ ……,
ਜਿਸ ਦਿਨ ਵੀ ਮੇਲ ਹੋਇਆ ਆਖਾਂਗੇ ‘ਨੂਰ’ ਉਸ ਨੂੰ,
ਇਸ ਵਾਰ ਫ਼ੈਸਲੇ ‘ਤੇ ਸੱਚ-ਝੂਠ ਨੂੰ ਨਿਤਾਰੇ।ਨੂਰ ਮੁਹੰਮਦ ਨੂਰ