ਜੀ ਕਰੇ ਹੁਣ ਉਮਰ ਬਾਕੀ ਨਾਮ ਤੇਰੇ ਕਰ ਦਿਆਂ ਮੈਂ,
ਬਿਨ ਤੇਰੇ ਹੈ ਮਾਣ ਕਿੱਥੇ, ਬਿਨ ਤੇਰੇ ਸਨਮਾਨ ਕਿੱਥੇ।
Sandeep Kaur
ਠਾਰਾਂ ਚੱਕ ਦੇ ਚੋਬਰ ਸੁਣੀਂਦੇ
ਜਿਉਂ ਮਾਹਾਂ ਦੀ ਬੋਰੀ
ਦੁੱਧ ਮਲਾਈਆਂ ਖਾ ਕੇ ਪਲ ਗਏ
ਰੰਨ ਭਾਲਦੇ ਗੋਰੀ
ਗਿੱਟਿਓਂ ਮੋਟੀ ਪਿੰਜਣੀ ਪਤਲੀ
ਜਿਉਂ ਗੰਨੇ ਦੀ ਪੋਰੀ
ਕਾਲੀ ਨਾਲ ਵਿਆਹ ਨਾ ਕਰਾਉਂਦੇ
ਰੰਨ ਭਾਲਦੇ ਗੋਰੀ
ਰੋਂਦੀ ਚੁੱਪ ਨਾ ਕਰ
ਸਿਖਰ ਦੁਪਹਿਰੇ ਤੋਰੀ।
ਸਾਦਾ ਰਹਿਣ ਸਹਿਣ ਅਤੇ ਸਾਦਾ ਖਾਣਾ ਪੀਣਾ, ਬਿਮਾਰੀਆਂ ਤੇ
ਗ਼ਰੀਬੀ ਨੂੰ ਕਾਫੀ ਹੱਦ ਤੱਕ ਕਾਬੂ ਪਾ ਸਕਦੀਆਂ ਹਨ ,
ਮਨਜੀਤ ਕੁੱਸਾ
ਪਰਤ ਨਾ ਜਾਵੇ ਸੁਗੰਧੀ ਆਣ ਕੇ ਤੇਰੇ ਦਰੋਂ
ਜ਼ਿੰਦਗੀ ਦੇ ਬਾਰ ਨੂੰ ਏਨਾ ਕੁ ਖੁਲ੍ਹਾ ਰਹਿਣ ਦੇਬੂਟਾ ਸਿੰਘ ਚੌਹਾਨ
ਤੜਕੇ ਦੀ ਮੈਂ ਡੀਕਦੀ ਜੀਜਾ ਵੇ
ਵੇ ਤੂੰ ਆਇਉਂ ਪਿਛਲੀ ਵੇ ਰਾਤ
ਤੈਂ ਕਿੱਥੇ ਭੈਣਾਂ ਬੇਚੀਆਂ
ਵੇ ਦੱਲੀ ਮਾਂ ਦਿਆ ਸਰਬਣਾ
ਕੋਈ ਕਿੱਥੇ ਭਰੀ ਬੇ-ਜੁਗਾਤ
ਪੜ੍ਹਨ ਵਾਲੀਏ ਕੁੜੀਏ ਸੁਣ ਲੈ,
ਪੜ੍ਹ ਪੜ੍ਹ ਸਿੱਖਣ ਜਾਈਏ।
ਬਿਨਾਂ ਕ੍ਰਿਤ ਨਾ ਕੋਈ ਸਿੱਖਿਆ,
ਹੱਥੀਂ ਕ੍ਰਿਤ ਕਮਾਈਏ।
ਬਿਨਾਂ ਅਮਲ ਤੋਂ ਵਿਦਿਆ ਕੋਰੀ,
ਸਭਨਾਂ ਨੂੰ ਸਮਝਾਈਏ।
ਸਿੱਖਿਆ ਸਫਲੀ ਹੈ..
ਹੱਥੀਂ ਕੰਮ ਕਰਾਈਏ।
ਬਹਿ ਕੇ ਸੁਣਨਗੀਆ ਇੰਦਰ ਲੋਕ ਦੀਆਂ ਪਰੀਆਂ.
ਟੋਟੇ ਜੋੜਾ ਕਈ ਲੋਟ ਦੇ ਕਈ ਲੋਟ ਦੀਆਂ ਲੜੀਆਂ
ਵੇਲੇ ਧਰਮ ਦੀਆਂ ਵਿਚ ਦਰਗਾਹ ਦੇ ਹਰੀਆ.
ਸਾਰਾ ਜੱਗ ਪਿਆ ਸੜਦਾ ‘ਆਸੀ’,
ਕ੍ਹੀਦੀ ਕ੍ਹੀਦੀ ਹਿੱਕ ਮੈਂ ਠਾਰਾਂ।ਆਸੀ ਖ਼ਾਨਪੁਰੀ (ਪਾਕਿਸਤਾਨ)
ਆਰੀ-ਆਰੀ-ਆਰੀ
ਬਾਹਮਣਾਂ ਦੀ ਬੰਤੋ ਦੀ
ਫੇਰ ਠੇਕੇਦਾਰ ਨਾਲ ਯਾਰੀ
ਅਧੀਏ ਦਾ ਮੁੱਲ ਪੁੱਛਦੀ
ਫੇਰ ਬੋਤਲ ਪੀ ਗਈ ਸਾਰੀ
ਪੀ ਕੇ ਗੁੱਟ ਹੋ ਗਈ
ਠਾਣੇਦਾਰ ਦੇ ਗੰਡਾਸੀ ਮਾਰੀ
ਦੇਖੀਂ ਧੀਏ ਮਰ ਨਾ ਜਾਈਂ
ਮੇਰੀ ਦੁੱਧ ਮੱਖਣਾਂ ਦੀ ਪਾਲੀ
ਦੇਖੀਂ ਧੀਏ ਮਰ ਨਾ ਜਾਈਂ
ਮੇਰੀ ਬੋਤੇ ਵਾਂਗੂੰ ਸ਼ਿੰਗਾਰੀ
ਸਾਹਿਬਾਂ ਮੂਨ ਬਣੀ
ਫੇਰ ਮਿਰਜ਼ਾ ਬਣਿਆ ਸ਼ਿਕਾਰੀ।
ਸੁਪਨਿਆਂ ‘ਚ ਦਿਨ ਕੱਟਣ ਵਾਲੇ ਲੋਕ ਹਕੀਕਤ ਘੱਟ ਤੇ ਕਲਪਨਾ ਜਿਆਦਾ ਸਿਰਜਦੇ ਨੇ।
ਜਦੋਂਕਿ ਮਿਹਨਤ ਕਰਨ ਵਾਲਿਆਂ ਲਈ ਦਿਨ ਤੇ ਰਾਤ ਮਾਇਨੇ ਨਹੀਂ ਰੱਖਦੇ।
ਮੈਂ ਦਰਦ ਕਹਾਣੀ ਰਾਤਾਂ ਦੀ ਮੈਨੂੰ ਕੋਈ ਸਵੇਰਾ ਕੀ ਜਾਣੇ
ਜੋ ਰਾਤ ਪਈ ਸੌਂ ਜਾਂਦਾ ਹੈ ਉਹ ਪੰਧ ਲੰਮੇਰਾ ਕੀ ਜਾਣੇਸੁਰਜੀਤ ਰਾਮਪੁਰੀ
ਲਾੜਾ ਪੜ੍ਹਿਆ ਸੁਣੀਂਦਾ ਗੁੜ੍ਹਿਆ ਸੁਣੀਂਦਾ
ਮੇਰੀ ਸਿੱਠਣੀ ਵਾਚ ਜਾ ਆਕੇ
ਨੀ ਝੂਠਾ ਜਾਰਨੀ ਦਾ ਗੱਪ ਮਾਰਨੀ ਦਾ
ਬੈਠਾ ਬਿੱਲ ਬਤੋਰੀ ਮੰਗਣਾਂ ਝਾਕੇ