• Daily Hukamnama
  • Shop
  • Quiz
Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari
  • 0




Author

Bachiter Singh

Bachiter Singh

ਤੂੰ ਤੇ ਜਵਾਂ ਮੇਰੇ ਵਰਗਾ ਹੀ ਹੈ

by Bachiter Singh October 15, 2018

ਯਹੂਦੀਅਾਂ ਦਾ ਰਹਿਬਰੀ ਪੁਰਸ਼ ਜੌ ਅੰਦਾਜ਼ਨ 3,500 ਸਾਲ ਪਹਿਲਾ ਹੌੲਿਅਾ। ੲਿਹ “ਕੌਹਤੂਰ” ਤੇ ਚੜਕੇ ੲਿਬਾਦਤ ਕਰਦਾ ਸੀ।
“ਕੌਹ” ਕਹਿੰਦੇ ਨੇ ਪਹਾੜ ਨੂੰ ਤੇ “ਤੂਰ” ਪਹਾੜ ਦਾ ਨਾਮ ਸੀ।
ਮੁਹੰਮਦ ਸਾਹਿਬ ਵੀ ੲਿਕ ਪਹਾੜ ਤੇ ਜਾਦੇਂ ਸਨ।
ਹੁਣ ਤਾਂ ਸਾੳੁਦੀ ਅਰਬ ਦੀ ਗੌਰਮਿੰਟ ਨੇ ਸੁਰੰਗ ਬਣਾ ਦਿੱਤੀ ਹੈ ।
ਪਹਿਲਾ ਤਾ ਹਾਜੀਅਾਂ ਨੂੰ 8-10 ਮੀਲ ਦਾ ਸਫਰ ਕਰਕੇ ਜਾਣਾ ਪੈਂਦਾ ਸੀ । ਹੁਣ ਤੇ ਸਿਰਫ 2 ਮੀਲ ਦਾ ਰਸਤਾ ਰਹਿ ਗਿਅਾ।
ਮੁਹੰਮਦ ਸਾਹਿਬ ਜਿੱਥੇੇ ਜਾਕੇ ਬੰਦਗੀ ਕਰਦੇ ਸਨ,ਅੱਲਾ ਹੂ ਦਾ ਜਪ ਕਰਦੇ ਸਨ। ਮੈਂ ਹੈਰਾਨ ਹੁੰਨਾ ਗੁਰੂ ਗੋਬਿੰਦ ਸਿੰਘ ਜੀ ਮਹਿਰਾਜ ਨੇ ਵੀ ਪਿਛੌਕੜ ਜੀਵਣ ਵਿੱਚ ਹੇਮਕੁੰਡ ਨੂੰ ਚੁਣਿਅਾ, ਪਹਾੜ।
ਹਿੰਦੌਸਤਾਨ ਦੇ ਜਿੰਨੇ ਵੀ ਚੌਟੀ ਦੇ ਰਿਸੀ ਮੁਨੀ ਹੌੲੇ ਨੇ,ੳੁਹ ਵੀ ਪਹਾੜਾਂ ਤੇ ਜਾਕੇ ਜਪ-ਤਪ ਕਰਦੇ ਰਹੇ ਨੇ, ਧਰਤੀ ਤੌ ਥੌੜਾ ਜਿਹਾ ਬੁਲੰਦ ੳੁਠਕੇ । ਖੈਰ ੲਿਸਦੀ ਲਮਕਾੲੀ ਤੇ ਮੈਂ ਨਾ ਜਾਵਾਂ।
ਕੌਹਤੂਰ ਤੇ ਜਾਦਾਂ ਸੀ ।

ੲਿਕ ਅੱਯਾਲੀ(ਭਾਵ ਭੇਡਾਂ ਚਾਰਣ ਵਾਲਾ) ਜਿਸ ਕੌਲ 100-150 ਦੇ ਕਰੀਬ ਭੇਡਾਂ ਸਨ, ਜੌ ਜੰਗਲ ਵਿੱਚ ਰਹਿੰਦਾ ਸੀ,ਜੰਗਲ ਵਿੱਚ ਹੀ ਚਰਾੳੁਦਾ ਸੀ,ਜੰਗਲ ਵਿੱਚ ਹੀ ਰਾਤ ਨੂੰ ਰਹਿ ਜਾਦਾਂ। ਭੇਡਾਂ ਦਾ ਦੁੱਧ ਵੇਚ ਕੇ ੳੁਨ ਵੇਚ ਕੇ ਗੁਜਾਰਾ ਕਰਦਾ ਸੀ।

ੲਿਕ ਦਿਨ ਮਨ ਵਿੱਚ ਖਿਅਾਲ ਅਾੲਿਅਾ ਸਹਿਰ ਤੇ ਵੇਖਾਂ,ਸੁਣਿਅਾ ਕਾਫੀ ਵੱਡਾ ਹੌ ਗਿਅਾ, ਕਾਫੀ ਵੱਧ ਗਿਅਾ, ਪਰ ਭੇਡਾਂ ਨੂੰ ੲਿਕਲਿਅਾ ਛੱਡਣ ਨੂੰ ਵੀ ਦਿਲ ਨਾ ਕਰੇ, ਭੇਡਾਂ ਨੂੰ ਵੀ ਨਾਲ ਹੀ ਲੈ ਗਿਅਾ।
ਜਿੳੁਂ ਸਹਿਰ ਵਿੱਚ ਦਾਖਲ ਹੌੲਿਅਾ,ੳੁਥੇ ੲਿਬਾਦਤਗਾਹ ਪੈਦੀ ਸੀ
ਉਥੇ ੲਿਕ ਵਾੲਿਜ਼(ਭਾਵ ਕਥਾ ਕਰਨ ਵਾਲਾ) ਕਹਿ ਰਿਹਾ ਸੀ,
“ਖ਼ੁਦਾ ਲਾ-ਸ਼ਰੀਕ ਹੈ। ਉਸ ਦਾ ਕੋਈ ਸ਼ਰੀਕ ਨਹੀਂ।
“ਖੁਦਾ ਲਾ-ਮਕਾਨ ਹੈ। ਉਸ ਦਾ ਕੋਈ ਥਾਂ ਟਿਕਾਣਾ ਨਹੀਂ।”
ੲਿਹ ਅੱਯਾਲੀ ਖੜ ਕੇ ਸੁਨਣ ਲੱਗ ਪਿਅਾ। ਸੀਮਤ ਜਿਹੀ ਸੌਚਣੀ ਸੀ ਵਿਚਾਰੇ ਦੀ, ੳੁਸ ਵਾੲਿਜ ਦੀ ਗੱਲ ਸੁਣ ਕੇ ਹੱਸ ਪਿਅਾ।
ਓੁਥੇ ਹੀ ਵਾਪਿਸ ਅਾ ਗਿਅਾ।

ਕਹਿਣ ਲੱਗਾ ਅੈ ਖੁਦਾ ਸੁਣਿਅਾ ਤਾ ਬੜਾ ਸੀ ਤੇਰੇ ਬਾਰੇ,ਅੱਜ ਪਹਿਲੀ ਦਫਾ ਪਤਾ ਚੱਲਿਅਾ ਤੂੰ ਤੇ ਜਵਾਂ ਮੇਰੇ ਵਰਗਾ ਹੀ ੲੇ ।
“ਹੇ ਖ਼ੁਦਾ ! ਤੂੰ ਲਾ- ਮਕਾਨ ਹੈਂ, ਤੇਰੇ ਕੋਲ ਕੌੲੀ ਘਰ-ਬਾਰ ਨਹੀਂ ।
ਆਪਣੇ ਕੋਲ ਵੀ ਕੋਈ ਥਾਂ ਟਿਕਾਣਾ ਨਹੀਂ।
ਤੂੰ ਲਾ-ਸ਼ਰੀਕ ਹੈਂ। ਆਪਣਾ ਵੀ ਕੌੲੀ ਸਰੀਕ(ਰਿਸਤੇਦਾਰ) ਨਹੀ,ਨਾ ਕੌੲੀ ਭਰਾ,ਨਾ ਕੌੲੀ ਭੈਣ,ਨਾ ਕੌੲੀ ਮਾਂ ਬਾਪ, ਆਪਣਾ ਵੀ ਕੋਈ ਸ਼ਰੀਕ ਨਹੀਂ।
ਤੂੰ ਵੀ ਯਤੀਮ ਹੈਂ ਅਤੇ ਅਾਪਾਂ ਵੀ ਯਤੀਮ ਹਾਂ।
ਇਸ ਹਿਸਾਬ ਨਾਲ ਅਾਪਣੀ ਬਰਾਬਰੀ ਹੈ।”
ਤੂੰ ਤੇ ਜਵਾਂ ਮੇਰੇ ਵਰਗਾ ਹੀ ਹੈ ।

ਪਤਾ ਸੰਧਿਅਾ ਹੌ ਚੁੱਕੀ ਸੀ । ੲਿਸਨੇ ਬਾਜ਼ਰੇ ਦੇ ਦੌ ਪੵਸਾਦੇ ਬਣਾੲੇ,ਨਾਲ ਦੁੱਧ ਗਰਮ ਕੀਤਾ। ਕਹਿਣ ਲੱਗਾ ਅੈ ਖੁਦਾ ਤੂੰ ਅਾ ਮੇਰੇ ਨਾਲ ਬੈਠਕੇ ਰੌਟੀ ਖਾ,ਮੈਂ ਦੁੱਧ ਗਰਮ ਕੀਤਾ । ਪਹਿਲਾਂ ਤੂੰ ਪੀ । ਜਦ ਤੂੰ ਰੱਜ ਜਾੲੇੰਗਾ। ਮੈਂ ਬਾਅਦ ਵਿੱਚ ਪੀਵਾਗਾਂ। ਖੁਦਾ ਤੂੰ ਅਾ ਤੇ ਸਹੀ,ਮੈਂ ਤੇਰੀ ਚਾਕਰੀ ਕਰਨੀ ੲੇ,ਤੇਰੀ ਗੁਲਾਮੀ ਕਰਨੀ ੲੇ
ਇਹ ਅੱਯਾਲੀ ਕਹਿਣ ਲੱਗਾ,
“ਹੇ ਖ਼ੁਦਾ! ਮੈਨੂੰ ਨਹੀ ਪਤਾ ਤੇਰੇ ਕੌਲ ਕੁਛ ਹੈ ਜਾਂ ਨਹੀ।
ਪਰ ਮੇਰੇ ਕੋਲ ਤਾਂ 100-150 ਦੇ ਕਰੀਬ ਭੇਡਾਂ ਵੀ ਹੈਨ । ਤੂੰ ਮੇਰੇ ਨਾਲ ਦੋਸਤੀ ਪਾ ਲਵੇਂ ਤਾਂ ਮੈਂ ਤੈਨੂੰ ਦੋਵੇਂ ਵਕਤ ਭੇਡਾਂ ਦਾ ਦੁੱਧ ਪਿਲਾਵਾਂਗਾ। ਭੇਡਾਂ ਦੀ ਉੱਨ ਨਾਲ ਤੈਨੂੰ ਸਰਦੀਆਂ ਵਿੱਚ ਇਕ ਚੌਲਾ ਵੀ ਬਣਾ ਦੇਵਾਂਗਾ। ਤੈਨੂੰ ਫਿਰ ਠੰਡ ਨਹੀਂ ਲੱਗੇਗੀ।
ਅੈ ਖ਼ੁਦਾ!ਮੇਰੀਆਂ ਹੋਰ ਖ਼ੂਬੀਆਂ ਵੀ ਸੁਣ ਲੈ,ਮੈਨੂੰ ਕੁਛ ਜੜੀੑ ਬੂਟੀਆਂ ਦਾ ਵੀ ਗਿਆਨ ਹੈ। ਜੌ ਮੈਨੂੰ ਅਾਪਣੇ ਪਿੳੁ ਤੌ ਮਿਲਿਅਾ ੲੇ।
ਜੇ ਤੈਨੂੰ ਬੁਖ਼ਾਰ ਚੜੇੑਗਾ, ਤੇਰਾ ਬੁਖਾਰ ਵੀ ਲਾ ਦਿਆਂਗਾ।
ਹੇ ਖ਼ੁਦਾ!ਮੈਂਨੂੰ ਮੁੱਠੀ-ਚਾਪੀ ਕਰਨ ਦੀ ਬੜੀ ਸੋਹਣੀ ਜਾਂਚ ਹੈ। ਅਗਰ ਤੂੰ ਥੱਕ ਜਾਇਆ ਕਰੇਂਗਾ,ਮੈਂ ਤੇਰੀ ਮੁੱਠੀ-ਚਾਪੀ ਕਰਕੇ ਤੇਰੀ ਥਕਾਵਟ ਵੀ ਲਾਹ ਦਿਆ ਕਰਾਗਾਂ।
ਅੈ ਖੁਦਾ ! ਜੇ ਕਿਧਰੇ ਤੇਰੀ ਜੁੱਤੀ ਪਾਟ ਜਾੲੇ,ਮੈ ਤੇਰੀ ਜੁੱਤੀ ਵੀ ਸੀਂ ਦਿਅਾਗਾਂ । ਮੇਰੇ ਕੌਲ ਸੂੲੀ-ਧਾਗਾ ਵੀ ਹੈ ।
ਉਸ ਵਾਈਜ਼ ਨੇ ਇਹ ਨਹੀਂ ਦੱਸਿਆ ਕਿ ਤੇਰੇ ਵਿਚ ਇਹ ਖ਼ੂਬੀਆਂ ਹੈਨ ਕਿ ਨਹੀਂ,ਸਾਡੇ ਕੋਲ ਤਾਂ ਇਹ ਖ਼ੂਬੀਆਂ,ਇਹ ਗੁਣ ਹੈਗੇ ਨੇ।

ਪਤਾ ਹੈ ਧਾਰਮਿਕ ਇਤਿਹਸਕਾਰ ਕੀ ਕਹਿੰਦੇ ਨੇ ੲਿਹ ਦੁਨੀਅਾ ਦਾ ਪਹਿਲਾ ਭਗਤ ਹੌੲਿਅਾ,ਜਿਸਨੇ ਪਰਮਾਤਮਾ ਸਾਹਮਣੇ ਅਾਪਣੇ ਗੁਣ ਰੱਖੇ ਨੇ, ਨਹੀ ਤੇ ਦੁਨੀਅਾ ਪਰਮਾਤਮਾ ਦੀ ਸਿਫਤੌ- ਸਲਾਹ ਕਰਦੀ ਰਹੀ ਹੈ, ਪਰਮਾਤਮਾ ਦੇ ਗੁਣ ਅੱਗੇ ਰੱਖਕੇ ।
ਇਕੋ ਹੀ ਇਸ ਅੱਯਾਲੀ ਨੇ ਰੱਬ ਦੇ ਅੱਗੇ ਆਪਣੇ ਗੁਣ ਰੱਖੇ ਨੇ।
ਇੰਝ ਆਪਣੀਆਂ ਖ਼ੂਬੀਆਂ ਦੱਸਦਾ ਪਿਆ ਸੀ।

ਕਹਿੰਦੇ ਨੇ ਉਸ ਵਕਤ ਹਜ਼ਰਤ ਮੂਸਾ ਕੋਲੋਂ ਲੰਘ ਰਹੇ ਸਨ।
ਓੁਨਾ ਨੇ ੲਿਹ ਬੌਲ ਸੁਣੇ ਤੇ ਪਹਿਲੀ ਵਾਰ ਸੁਣੇ। ਕੵੌਧ ਚੜਿਅਾ ਮੂਸਾ ਨੂੰ ਖਿੱਚ ਕੇ ੳੁਸ ਅੱਯਾਲੀ ਦੇ ਦੋ ਥੱਪੜ ਮਾਰੇ।
“ਖ਼ੁਦਾ ਨੂੰ ਭੁੱਖ ਲੱਗਦੀ ਹੈ,ਤੂੰ ਰੋਟੀ ਖਵਾਏਂਗਾ। ਤੂੰ ਖ਼ੁਦਾ ਦਾ ਬੁਖਾਰ ਉਤਾਰੇਂਗਾ, ਤੂੰ ਖੁਦਾ ਦੀ ਜੁੱਤੀ ਸੀਂੲੇਗਾਂ। ਮੂਰਖ ਨਾਦਾਨ, ਤੈਨੂੰ ਕੱਖ ਵੀ ਸਮਝ ਨਹੀ, ੳੁਹ ਤਾਂ ੲਿਕ ਵਿਅਾਪਕ ਸਤਾ,ੲਿਕ ਮਹਾਨ ਸਕਤੀ ਹੈ । ਦੁਬਾਰਾ ਕਦੀਂ ੲਿਹ ਬੌਲ ਨਾ ਬੌਲੀ।

ਇਹ ਕਹਿ ਕੇ ਹਜ਼ਰਤ ਮੂਸਾ ਕੋਹਤੂਰ ਤੇ ਚਲਾ ਗਿਅਾ।
ਉਹ ਅੱਯਾਲੀ ਜਾਰੌ-ਜਾਰ ਰੌਣ ਲੱਗ ਪਿਅਾ
ਕਹਿੰਦਾ “ਅੈ ਖ਼ੁਦਾ ਸਿਰਫ ਤੂੰ ਹੀ ਤੇ ਸੀ ਮੇਰੇ ਵਰਗਾ,ਪਰ ਇਹ ਪੈਗੰਬਰ ਤਾਂ ਕਹਿੰਦਾ ਹੈ ਕਿ ਤੂੰ ਮੇਰੇ ਵਰਗਾ ਨਹੀਂ ੲੇ।”
ਜ਼ਾਰੋ-ਜ਼ਾਰ ਰੋਂਦਾ ਰਿਹਾ।
ਕਹਿੰਦਾ”ਅੈ ਖ਼ੁਦਾ! ਇਕ ਤੂੰ ਹੀ ਤੇ ਸੀ ਮੇਰੇ ਵਰਗਾ।

ਓਧਰ ਕੋਹਤੂਰ ਦੇ ਉੱਤੇ ਅੱਜ ਜੈਸੇ ਹੀ ਮੂਸਾ ਬੈਠਾ ਹੈ,ਮਨ ਨਹੀਂ ਜੁੜਦਾ।
ਅੱਧੀ ਰਾਤ ਤਕ ਤੜਪਦਾ ਰਿਹਾ। ਰਾਤ ਲੰਘਣ ਤਕ ਅਾ ਗੲੀ ।
ਮੂਸਾ ਨੇ ਫਰਿਆਦ ਕੀਤੀ,
“ਹੇ ਖ਼ੁਦਾ!ਮੇਰੇ ਕੋਲੋਂ ਕੀ ਗੁਨਾਹ ਹੋ ਗਿਆ ਹੈ,ਕੀ ਭੁੱਲ ਹੌ ਗੲੀ ਹੈ, ਮੇਰਾ ਮਨ ਤੇਰੇ ਨਾਲ ਕਿਉਂ ਨਹੀਂ ਜੁੜ ਰਿਹਾ?”
ਕਹਿੰਦੇ ਨੇ ਉਦੋਂ ਇਲਹਾਮ ਹੋਇਆ,
“ਨਹੀਂ ਜੁੜ ਸਕੇਂਗਾ। ਅੱਜ ਤੂੰ ਇਕ ਜੁੜੇ ਹੋਏ ਨੂੰ ਤੋੜ ਕੇ ਆਇਆ ਹੈਂ।

“ਤੂੰ ਬਰਾਏ ਵਸਲ ਕਰਦਨ ਆਮਦੀ॥
‘ ਨਿ ਬਰਾਏ ਫਸਲ ਕਰਦਮ ਆਮਦੀ॥”

“ਤੈਨੂੰ ਮੈਂ ਦੁਨੀਆਂ ਤੇ ਭੇਜਿਆ ਸੀ ਜੋੜਨ ਵਾਸਤੇ, ਤੂੰ ਤਾਂ ਤੋੜ ਕੇ ਆ ਗਿਆ ਹੈਂ। ਉਹ ਮੇਰੇ ਅੱਗੇ ਜੌ ਆਪਣੇ ਗੁਣ ਰੱਖ ਰਿਹਾ ਸੀ, ਮੈਨੂੰ ਬੜੇ ਪਿਅਾਰੇ ਲੱਗਦੇ ਸਨ । ਬੜੇ ਭੋਲੇ,ਬੜੇ ਪਵਿੱਤਰ।
ਜਾ ਜਾਕੇ ੳੁਸਨੂੰ ਜੌੜ। ਫਿਰ ਜੁੜੇਗਾਂ ਨਹੀ ਤਾਂ ਨਹੀ ਜੁੜ ਸਕੇਗਾਂ।
ੲਿਤਹਾਸ ਅੈ ਕਹਿੰਦੇ ਨੇ ਮੂਸਾ ਵਾਪਿਸ ਅਾੲਿਅਾ ਓੁਸ ਅੱਯਾਲੀ ਦੇ ਪੈਰੀਂ ਪੲਿਅਾ, ਮਾਫੀ ਮੰਗੀ ।
ਪਤਾ ਕੀ ਅਾਖਿਅਾ ਮੂਸਾ ਨੇ, ੲਿਹ ਅੱਯਾਲੀ ! ਖੁਦਾ ਕਹਿੰਦਾ,ਖੁਦਾ ਤੇਰੇ ਵਰਗਾ। ਸਾਡੇ ਗੁਣਾਂ ਤੇ ਵੀ ਨਹੀ ਰੀਝਿਅਾ,ਸਾਡੇ ਗਿਅਾਨ ਤੇ ਵੀ ਨਹੀ ਰੀਝਿਅਾ । ਤੇਰੇ ਭੌਲੇ-ਭਾ ਤੇ ਰਿਝ ਗਿਅਾ। ਖੁਦਾ ਕਹਿੰਦਾ ਖੁਦਾ ਤੇਰੇ ਵਰਗਾ ।

ਸੰਜੋਗੁ ਵਿਜੋਗੁ ਦੁਇ ਕਾਰਿ ਚਲਾਵਹਿ ਲੇਖੇ ਆਵਹਿ ਭਾਗ !

by Bachiter Singh October 15, 2018

ਹੁਸ਼ਿਆਰਪੁਰ ਦੇ ਇਕ ਸੋਹਣੇ ਪਿੰਡ ਵਿਚ ਜੁਨੇਤ ਚੜੀ । ਮਾ ਬਾਪ ਦਾ ਇਕਲੌਤਾ ਪੁੱਤ ਵਿਆਹੁਣ ਗਿਆ ਤੇ ਸੰਜੋਗ ਵੀ ਜਿਵੇਂ ਖੁਦਾ ਨੇ ਬਹਿ ਕੇ ਆਪ ਲਿਖੇ ਹੋਣ । ਜਿੰਨਾ ਉਹ ਆਪ ਸੰੁਦਰ ਨੌਜਵਾਨ ਸੀ ਉਸ ਤੋਂ ਵੀ ਸੋਹਣੀ ਉਹਦੇ ਨਾਲ ਉਹ ਭਾਗਾਂ ਵਾਲੀ ਨੇ ਘਰੇ ਆ ਪੈਰ ਪਾਏ
ਘਰ ਵਿੱਚ ਪਹਿਲਾਂ ਹੀ ਬਹੁਤ ਕੁਝ ਸੀ ਤੇ ਉਹਦੇ ਆਉਣ ਨਾਲ ਬਰਕਤਾਂ ਹੋਰ ਪੈਣ ਲਗੀਆਂ । ਪਿੰਡ ਵਿੱਚ ਹੀ ਹੋਰ ਜ਼ਮੀਨ ਖਰੀਦ ਲਈ ਗਈ ਤੇ ਪੰਜਾਹ ਏਕੜ ਜ਼ਮੀਨ ਵਿੱਚ ਕੁਝ ਅੰਬਾਂ ਦੇ ਬਾਗ਼ ਤੇ ਕੁਝ ਖੇਤੀ ਕਰਨ ਕਰਕੇ ਰੰਗ ਲੱਗੇ ਹੋਏ ਸਨ । ਕੁਦਰਤ ਨੇ ਹੋਰ ਬਖ਼ਸ਼ਿਸ਼ ਕੀਤੀ ਤੇ ਘਰ ਦੋ ਪੁੱਤਰਾਂ ਨੇ ਜਨਮ ਲਿਆ ।
ਹੁਣ ਦੋਨੋ ਪੁੱਤ ਜੁਆਨ ਹੋ ਚੁੱਕੇ ਸੀ । ਵੱਡੇ ਦਾ ਵਿਆਹ ਕਰ ਦਿੱਤਾ ਗਿਆ ਤੇ ਜਿੰਨੀ ਚੰਗੀ ਉਹ ਆਪ ਸੀ ਉਸ ਤੋਂ ਉਲਟ ਉਨੀ ਹੀ ਉਹਦੀ ਨੂੰਹ ਆਈ । ਆਉਂਦੀ ਨੇ ਹੀ ਇਹੋ ਜਿਹਾ ਕਲੇਸ਼ ਪਾਇਆ ਕਿ ਘਰ ਜੰਗ ਦਾ ਖਾੜਾ ਬਣ ਕੇ ਰਹਿ ਗਿਆ ।
ਛੋਟੇ ਪੁੱਤਰ ਨੇ ਲੜਾਈ ਤੋਂ ਦੁਖੀ ਹੋ ਕੇ ਕੈਨੇਡਾ ਦਾ ਰੁਖ ਕਰ ਲਿਆ । ਪਹਿਲਾਂ ਕੁਝ ਸਾਲ ਨੌਕਰੀ ਕੀਤੀ ਤੇ ਫੇਰ ਆਪ ਦਾ ਬਿਜਨਿਸ ਕਰ ਲਿਆ । ਜਦੋਂ ਰੱਬ ਮਿਹਰਬਾਨ ਹੋਵੇ ਉਦੋਂ ਪੂਰਬ ਕੀ ਪੱਛਮ ਕੀ ? ਬਿਜਨਿਸ ਵਿੱਚ ਖ਼ੂਬ ਪੈਸਾ ਕਮਾਇਆ । ਮਾ ਬਾਪ ਨੂੰ ਸੁਖ ਦੇਣ ਲਈ ਕੈਨੇਡਾ ਸੱਦ ਲਿਆ । ਵਿਆਹ ਤੋਂ ਬਾਅਦ ਤਿੰਨ ਬੱਚੇ ਬਾਬੇ ਨਾਲ ਤੇ ਦਾਦੀ ਨਾਲ ਖੇਡਦੇ ਜੁਆਨ ਹੋ ਗਏ ।
ਪਿੰਡ ਤੋਂ ਪਤਾ ਲੱਗਾ ਕਿ ਵੱਡਾ ਨਸ਼ੇ ਕਰਨ ਲੱਗ ਪਿਆ ਹੈ । ਘਰੇ ਉਲਾਦ ਪਹਿਲਾਂ ਹੀ ਨਹੀਂ ਸੀ ਦੂਜਾ ਮਾ ਬਾਪ ਕੈਨੇਡਾ ਜਾ ਵੜੇ । ਜਮੀਨ ਜੋ ਵੰਡਾ ਕੇ ਆਪਦਾ ਹਿੱਸਾ ਲਿਆ ਸੀ ਉਹ ਵਿਕਣੀ ਸ਼ੁਰੂ ਹੋ ਗਈ । ਤੇ ਅਖੀਰ ਉਹਦਾ ਵੱਡਾ ਮੁੰਡਾ ਸਰੀਰ ਤਿਅਾਗ ਗਿਆ
ਹੁਣ ਦੋਨੋ ਮੀਆਂ ਬੀਵੀ ਪਿਛੇ ਮੁੜਨ ਜੋਗੇ ਨਾ ਰਹੇ ਤੇ ਉਹ ਆਪ ਦਾ ਬੁਢਾਪਾ ਛੋਟੇ ਨਾਲ ਹੀ ਕੱਟਣ ਲਈ ਮਜਬੂਰ ਹੋ ਗਏ ।
ਛੋਟੇ ਨੇ ਆਪ ਦੇ ਮਾ ਬਾਪ ਦੀ ਸਹੂਲਤ ਲਈ ਵਧੀਆ ਜ਼ਮੀਨ ਦੇਖ ਕੇ ਵੱਡਾ ਘਰ ਪਾਇਆ
ਹੁਣ ਉਹਦੇ ਆਪ ਦੇ ਤਿੰਨੋਂ ਬੱਚੇ ਜੁਆਨ ਹੋ ਰਹੇ ਸੀ । ਕਮਰੇ ਵੰਡ ਲਏ ਗਏ ਤੇ ਜਦੋਂ ਤੱਕ ਬਾਬੇ ਦੀ ਵਾਰੀ ਆਈ ਉਦੋਂ ਤੱਕ ਕਮਰੇ ਮੱਲੇ ਜਾ ਚੁੱਕੇ ਸੀ ਤੇ ਛੋਟੀ ਨੂੰਹ ਨੂੰ ਪਰਾਈਵੇਸੀ ਜ਼ਿਆਦਾ ਪਿਆਰੀ ਸੀ ਤੇ ਉਹਨਾਂ ਦੋਨਾਂ ਲਈ ਬੇਸਮਿੰਟ ( ਘਰ ਦੇ ਥੱਲੇ ਬਣੇ ਕਮਰੇ ) ਵਿੱਚ ਸੋਫ਼ੇ ਰੱਖ ਦਿੱਤੇ ਗਏ । ਜਿੱਥੇ ਸਟੋਵ ਤੇ ਫ਼ਰਿੱਜ ਵੀ ਰੱਖੀ ਗਈ ਤਾਂ ਕਿ ਉਨਾਂ ਦੇ ਖਾਣ ਪੀਣ ਵਿੱਚ ਤਕਲੀਫ਼ ਨਾ ਹੋਵੇ । ਇਕ ਉਹ ਮੀਟ ਨਹੀਂ ਸੀ ਖਾਂਦੇ । ਜਾਂ ਇਉ ਕਹਿ ਲਉ ਨੂੰਹ ਨੇ ਬਹਾਨੇ ਨਾਲ ਅੱਡ ਕਰ ਦਿੱਤੇ ।
ਹੁਣ ਉਹ ਆਪਦੇ ਪੋਤੇ ਪੋਤੀਆਂ ਨੂੰ ਮਿਲਣ ਲਈ ਵੀ ਉੱਪਰ ਨਹੀਂ ਸੀ ਜਾ ਸਕਦੇ । ਕੈਨੇਡਾ ਦੀ ਸਵਰਗ ਦੀ ਧਰਤੀ ਦਾ ਇਕ ਇਹ ਵੀ ਹਿੱਸਾ ਹੈ ਕਿ ਤੁਸੀ ਬੁਢਾਪੇ ਵਿੱਚ ਕੱਲੇ ਹੋ ਜਾਂਦੇ ਹੋ । ਧੀਆਂ ਪੁੱਤ ਆਪ ਦੇ ਕੰਮਾਂ ਵਿੱਚ ਮਸਤ ਹੁੰਦੇ ਹਨ । ਇਹ ਵੀ ਇਵੇਂ ਆਪ ਦਾ ਜੀਵਨ ਕੱਟ ਰਹੇ ਸੀ ।
ਬਿਜਨਿਸ ਚ ਘਾਟਾ ਪੈਣਾ ਸ਼ੁਰੂ ਹੋ ਗਿਆ । ਵੱਡੇ ਘਰ ਦਾ ਕਰਜ਼ਾ ਮੋੜਨਾ ਔਖਾ ਹੋ ਗਿਆ
ਪੈਸਾ ਜਿਹਦੇ ਕਰਕੇ ਜੋੜ ਹੋਇਆ ਸੀ ਅੱਜ ਉਹੀ ਪੈਸਾ ਵਿਚਕਾਰ ਆਣ ਖੜੋਤਾ ਤੇ ਨੂੰਹ ਪੁੱਤ ਅੱਡ ਅੱਡ ਹੋ ਗਏ । ਨੂੰਹ ਨੇ ਤਿੰਨੇ ਨਿਆਣੇ ਲੈ ਕੇ ਘਰ ਸਾਂਭ ਲਿਆ ਤੇ ਘਰ ਵਾਲੇ ਨੂੰ ਤੇ ਦੋੋਨਾਂ ਸੱਸ ਸਹੁਰੇ ਨਾਲ ਬਾਹਰ ਕੱਢ ਦਿੱਤਾ ।
ਜੋ ਕਦੀ ਜੁਆਨੀ ਵੇਲੇ ਪਿੰਡ ਦਾ ਸ਼ਿੰਗਾਰ ਸੀ ਉਹਨੇ ਵੱਡੇ ਮੁੰਡੇ ਦਾ ਇੰਨਾ ਦੁੱਖ ਨਹੀਂ ਸੀ ਮੰਨਾਇਆ ਜਿੰਨਾ ਛੋਟੇ ਦਾ ਜਿਹਦੇ ਤਿੰਨੇ ਜੁਆਨ ਬੱਚੇ ਨੂੰਹ ਲੈ ਗਈ ਸੀ । ਉਹ ਦਿਨਾਂ ਵਿੱਚ ਹੀ ਆਪ ਦੇ ਸੁਆਸ ਪੂਰੇ ਕਰ ਗਿਆ । ਜਿਹੜੀ ਕਦੀ ਡੋਲੀ ਚੜ ਕੇ ਆਈ ਸੀ ਅੱਜ ਉਹ ਵੀ ਮਗਰੇ ਤੁਰ ਗਈ ਜਿਵੇਂ ਉਹਦਾ ਇਸ ਦੁਨੀਆਂ ਦੇ ਪੇਕੇ ਘਰ ਜੀਅ ਨਾ ਲੱਗਾ ਹੋਵੇ । ਪੁੱਤ ਦੁਨੀਆਂ ਦੀ ਭੀੜ ਵਿੱਚ ਗੁਆਚ ਗਿਆ ।
ਸੰਜੋਗੁ ਵਿਜੋਗੁ ਦੁਇ ਕਾਰਿ ਚਲਾਵਹਿ
ਲੇਖੇ ਆਵਹਿ ਭਾਗ !

ਬ੍ਰਹਮ ਗਿਅਾਨੀ ਸਦੁ ਜੀਵੈ ਨਹੀ ਮਰਤਾ

by Bachiter Singh October 14, 2018

ਅੱਜ ਤੌਂ 12 ਸਾਲ ਪਹਿਲਾਂ 18 ਜੁਲਾਈ ਵਾਲੇ ਦਿਨ ਮਸਕੀਨ ਜੀ ਨੇ ਸ਼ਾਮ ਦੀ ਕਥਾ ਕੀਤੀ ਸੀ ।ਮਸਕੀਨ ਜੀ 4 ਲਾਂਵਾ ਦੀ ਕਥਾ ਕਰ ਰਹੇ ਸਨ । ਉਨਾ ਦੇ ਇਸ ਕਥਾ ਦੇ Last ਬੋਲ ੲਿਸ ਤਰਾਂ ਸਨ:
******************************
ਇਹ ਇੰਝ ਕਹਿ ਲਵੌ ਮੇਰਾ ਸਮਾ ਸਮਾਪਤ..ਮੇਰੀ ਕਥਨ ਸਕਤੀ ਸਮਾਪਤ..ਮੇਰੀ ਸੌਚਣ ਸਕਤੀ ਦੀ ਸਮਾਪਤੀ..ਇੰਨਾ 4 ਲਾਵਾਂ ਦੇ ਵਿਚਾਰਾਂ ਦੀ ਸਮਾਪਤੀ ਨਹੀ ਹੈ । ਇਹ ਮੈਂ ਅਰਜ਼ ਕਰਾਂ । ਜਿੱਥੇ ਵੀ ਮਨੁੱਖ ਕਥਾ ਸਮਾਪਤ ਕਰਦੇ ਇਹ ਕਥਾਵਾਚਕ ਦਾ ਸਮਾ ਸਮਾਪਤ ਹੁੰਦਾ,,..ਉਸਦੀ ਸੋਚਣ ਸਕਤੀ ਸਮਾਪਤ ਹੁੰਦੀ ਹੈ..ਉਸਦੀ ਕਥਨ ਸਕਤੀ ਸਮਾਪਤ ਹੁੰਦੀ ਹੈ..ਪਰ ਗੁਰੂ ਦਾ ਸਬਦ ਸਮਾਪਤ ਨਹੀ ਹੁੰਦਾ..ਸਬਦ ਦੀ ਵਿਚਾਰ ਦੀ ਸਮਾਪਤੀ ਨਹੀ ਹੁੰਦੀ ।
ਧੰਨ ਗੁਰੂ ਰਾਮਦਾਸ ਜੀ ਮਾਹਰਾਜ ਨੇ ਜਿਤਨੀ ਕਿਰਪਾ ਕੀਤੀ..ਜਿਤਨੀ ਬਖਸਿਸ ਕੀਤੀ..ਉਨੀ ਕਥਾ ਤੁਹਾਡੇ ਸਾਹਮਣੇ ਰੱਖੀ ਹੈ ।
ਅਰਦਾਸ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਿਰਾਜ ਦੇ ਚਰਨਾਂ ਵਿੱਚ ਸੁਣ ਕੇ ਨਿਸਕਰਮ ਅਵਸਥਾ ਨੂੰ ਤੁਸੀ ਪ੍ਰਾਪਤ ਕਰੌ..ਸੁਣਾ ਕੇ ਮੈਨੂੰ ਨਿਸਕਰਮ ਅਵਸਥਾ ਦੀ ਪ੍ਰਾਪਤੀ ਹੌਵੇ । ਮੈਂ ਤੁਹਾਡੇ ਲਈ ਅਰਦਾਸ ਕਰਾਂ..ਤੁਸੀ ਮੇਰੇ ਲਈ ਅਰਦਾਸ ਕਰੌ ।
ਔਰ ਇਸ ਤਰਾਂ ਸਾਰਿਆਂ ਦੀ ਜੀਵਣ ਯਾਤਰਾ ਸਫਲ ਹੋਵੇ…
ਵਾਰ ਵਾਰ ਸਾਰਿਆਂ ਦਾ ਧੰਨਵਾਦ..ਭੁੱਲ ਚੁੱਕ ਦੀ ਖਿਮਾ
ਵਾਹਿਗੁਰੂ ਜੀ ਕਾ ਖਾਲਸ਼ਾ ਵਾਹਿਗੁਰੂ ਜੀ ਕੀ ਫਤਿਹ
ਗਿਆਨੀ ਸੰਤ ਸਿੰਘ ਜੀ ਮਸਕੀਨ
((ਅਤੇ ਇਸ ਤੋਂ ਅਗਲੇ ਦਿਨ ਮਸਕੀਨ ਜੀ ਇਸ ਦੁਨੀਆ ਨੂੰ ਛੱਡ ਕੇ ਸੱਚਖੰਡ ਜਾ ਬਿਰਾਜੇ ਸਨ।))

ਦੋ ਘਰਾਂ ਦਾ ਚਿਰਾਗ਼

by Bachiter Singh October 12, 2018

ਸ਼ਹਿਰ ਦੇ ਲਾਗੇ ਹੀ ਪਿੰਡ ਵਿੱਚ ਕਿਹਰ ਸਿੰਘ ਕੋਲ 15 ਕੁ ਖੇਤ ਸੀ ਤੇ ਉਹਦੇ ਨਾਲ ਸਾਰੀ ਉਮਰ ਪਿੰਡ ਦਾ ਹੀ ਸੀਰੀ ਲਛਮਣ ਤੋਂ ਬਣਿਆ ਲੱਛੂ ਖੇਤੀ ਕਰਾਉਂਦਾ ਰਿਹਾ । ਖਾੜਕੂਵਾਦ ਵੇਲੇ ਇੱਕੋ ਇਕ ਪੁੱਤ ਦਾ ਨਾਂ ਜੁਝਾਰੂਆਂ ਵਿੱਚ ਵੱਜਣ ਲੱਗ ਪਿਆ ਤੇ ਘਰੇ ਪੁਲੀਸ ਕਈ ਵਾਰ ਗੇੜਾ ਮਾਰ ਚੁੱਕੀ ਸੀ । ਨਿੱਤ ਦੇ ਮਾਰੇ ਜਾ ਰਹੇ ਨੌਜਵਾਨਾਂ ਦੀਆਂ ਖ਼ਬਰਾਂ ਲੋਕਾਂ ਦੇ ਮਨਾ ਅੰਦਰ ਇਕ ਭੈਅ ਪੈਦਾ ਕਰ ਰਹੀਆਂ ਸਨ । ਕਿਹਰ ਸਿੰਘ ਨੇ ਆਪਣੇ ਪੁੱਤ ਨੂੰ ਮਨਾ ਕੇ ਕੈਨੇਡਾ ਚਾੜ ਦਿੱਤਾ ਜੋ ਰਿਫਿਊਅਜੀ ਬਣ ਕੇ ਵੈਨਕੋਵਰ ਸ਼ਹਿਰ ਵਿੱਚ ਆ ਉਤਰਿਆ ਤੇ ਥੋੜੀ ਦੇਰ ਮਗਰੋਂ ਹੀ ਵਿਆਹ ਕਰਾਕੇ ਪੱਕਾ ਹੋ ਗਿਆ । ਉਹਦੇ ਘਰੇ ਪੁੱਤਰ ਨੇ ਜਨਮ ਲਿਆ ਜੋ ਪੜਨ ਲਿਖਣ ਵਿੱਚ ਹੁਸ਼ਿਆਰ ਤੇ ਆਪ ਦੇ ਹਾਣੀਆਂ ਨਾਲ ਹਾਕੀ ਦੀ ਟੀਮ ਵਿੱਚ ਵੀ ਖੇਡਦਾ । ਕਿਹਰ ਸਿੰਘ ਦਾ ਪੁੱਤ ਪਹਿਲਾਂ ਨੌਕਰੀ ਕਰਦਾ ਸੀ ਫੇਰ ਕੰਨਸਟਰਕਸ਼ਨ ਵਿੱਚ ਪੈ ਗਿਆ ਤੇ ਕੁਦਰਤ ਨੇ ਸਾਥ ਦਿੱਤਾ । ਕੰਮ ਬਹੁਤ ਚੜ ਗਿਆ ਤੇ ਖ਼ੂਬ ਪੈਸਾ ਕਮਾਇਆ । ਕਹਿਰ ਸਿੰਘ ਦੀ ਨੂੰਹ ਬੈਂਕ ਵਿੱਚ ਮੈਨੇਜਰ ਲੱਗੀ ਹੋਈ ਹੈ ।
ਪਿੰਡ ਖੇਤੀ ਕਰਨੀ ਕਦੋਂ ਦੀ ਬੰਦ ਕੀਤੀ ਹੋਈ ਹੈ ਤੇ ਜ਼ਮੀਨ ਹੁਣ ਮਾਮਲੇ ਤੇ ਦਿੱਤੀ ਹੋਈ ਹੈ । ਇਧਰ ਦੋਨੋ ਜੀਅ ਕੰਮ ਵਿੱਚ ਇੰਨੇ ਬਿਜੀ ਨੇ ਪੁੱਤ ਦਾ ਪਤਾ ਹੀ ਨਹੀਂ ਲੱਗਾ ਕਿ ਉਹਨੇ ਕਦੋਂ ਗਲਤ ਪੈਰ ਪੁੱਟ ਲਏ । ਉਹ ਹਾਲੇ ਬਾਰ੍ਹਵੀਂ ਵਿੱਚ ਹੀ ਸੀ ਕਿ ਡਰਗਜ ਗੈਂਗ ਦੀ ਭੇਟ ਚੜ ਗਿਆ । ਇਕੋ ਇਕ ਪੋਤਰਾ ਤੇ ਉਹਦੀ ਲਾਸ਼ ਨੂੰ ਦੇਖਣ ਲਈ ਬਾਬਾ ਦਾਦੀ ਕੈਨੇਡਾ ਪਹੁੰਚੇ ਤੇ ਮੁੜ ਪਿੰਡ ਨਹੀਂ ਗਏ
ਲਛੂ ਦੇ ਵੀ ਇੱਕੋ ਇਕ ਪੁੱਤ ਹੈ ਤੇ ਜਿਸ ਦੇ ਅੱਗੇ ਇਕ ਕੁੜੀ ਹੈ ਜਿਸ ਨੂੰ ਕਿਹਰ ਸਿੰਘ ਪਹਿਲਾਂ ਪਿੰਡ ਵਿੱਚ ਪੜਾਉੰਦਾ ਰਿਹਾ ਤੇ ਫੇਰ ਨਾਲ ਹੀ ਸ਼ਹਿਰ ਵਿੱਚ ਪੜਾਉਣ ਦਾ ਖ਼ਰਚਾ ਦੇ ਰਿਹਾ ਜਿਵੇਂ ਉਹ ਲਛੂ ਨਾਲ ਸਾਰੀ ਉਮਰ ਦੀ ਦੋਸਤੀ ਦੀ ਸਾਂਝ ਪੁਗਾ ਰਿਹਾ ਹੋਵੇ । ਅਮੀਰ ਹੋਵੇ ਜਾਂ ਗਰੀਬ ਪੁੱਤ ਦਾ ਦੁੱਖ ਇੱਕੋ ਜਿਹਾ ਹੁੰਦਾ । ਲਛੂ ਦਾ ਪੁੱਤ ਕੈਂਸਰ ਦੀ ਬੀਮਾਰੀ ਨਾਲ ਘੁਲਦਾ ਪੂਰਾ ਹੋ ਗਿਆ । ਲਛੂ ਪਿੰਡ ਵਿੱਚ ਕਦੀ ਕਿਸੇ ਨਾਲ ਕਦੀ ਕਿਸੇ ਨਾਲ ਬੁੱਢੀ ਉਮਰ ਵਿੱਚ ਦਿਹਾੜੀ ਲਾ ਕੇ ਨੂੰਹ ਸਹੁਰਾ ਤੇ ਪੋਤੀ ਆਪ ਦਾ ਗੁਜ਼ਾਰਾ ਕਰ ਰਹੇ ਹਨ । ਲੱਛੂ ਦੇ ਘਰੋਂ ਕਦੋਂ ਦੀ ਗੁਜ਼ਰ ਚੁੱਕੀ ਹੈ
ਕਿਹਰ ਸਿੰਘ ਨੇ ਆਪ ਦੇ ਪੁਤਰ ਨਾਲ ਸੁਲਾਹ ਕਰਕੇ ਲੱਛੂ ਦੀ ਪੋਤੀ ਨੂੰ ਆਪ ਦੇ ਪੁੱਤਰ ਕੋਲੋਂ ਅਡਾਪਟ ਕਰਾਕੇ ਕੈਨੇਡਾ ਸੱਦ ਲਿਆ ਤੇ ਉਹਨੂੰ ਇੱਥੇ ਆਪ ਦੀ ਪੋਤਰੀ ਬਣਾ ਕੇ ਪੜਾ ਰਿਹਾ ।
ਲਛੂ ਦੀ ਪੋਤਰੀ ਕੈਨੇਡਾ ਵਿੱਚ ਪੜ ਰਹੀ ਸਤਵੀਰ ਨਾਲ ਗੱਲ-ਬਾਤ ਕਰ ਰਿਹਾ ਸੀ ਕਿ ਉਹਦੀ ਪੜਾਈ ਕਿਵੇਂ ਚੱਲ ਰਹੀ ਹੈ ਤਾਂ ਉਹਨੇ ਕਿਹਾ ਕਿ ਮਾਸਟਰ ਕਰ ਲਈ ਹੈ । ਕਿਹੜੇ ਫ਼ੀਲਡ ਵਿੱਚ ? Health Management ਵਿੱਚ ਤੇ ਮੈਂ ਕਿਹਾ ਅੱਗੇ ?ਹੁਣ ਵਿਆਹ ਕਦੋਂ ਕਰਾਉਣਾ ? ਮੈਂ ਹੱਸਦੇ ਨੇ ਪੁਛਿਆ ! ਅੰਕਲ ਮੈਂ ਵਿਆਹ ਨਹੀਂ ਕਰਾਉਣਾ । ਤਾਇਆ ਪਿੰਡ ਦੀ ਜ਼ਮੀਨ ਵਿੱਚ ਹਸਪਤਾਲ ਬਣਾਉਣਾ ਮੰਗਦਾ ਜਿੱਥੇ ਨਸ਼ਿਆਂ ਵਿੱਚ ਗਰਸਤ ਨੌਜਵਾਨਾਂ ਦਾ ਇਲਾਜ ਹੋ ਸਕੇ ਤੇ ਜਾਂ ਜੋ ਕੁੜੀਆਂ ਨਹੀਂ ਪੜ ਸਕਦੀਆਂ ਉਨਾਂ ਦੀ ਪੜਾਈ ਲਈ ਸਾਰਾ ਪੈਸਾ ਲਾ ਕੇ ਟਰਸਟ ਬਣਾਉਣਾ ਚਾਹੁੰਦਾ । ਤੇ ਤਾਇਆ ਚਾਹੁੰਦਾ ਕਿ ਉਸ ਟਰੱਸਟ ਨੂੰ ਮੈਂ ਚਲਾਵਾਂ । ਤੇ ਮੈਂ ਵੀ ਇਹ ਫੈਸਲਾ ਲਿਆ ਕਿ ਮੈਂ ਵਿਆਹ ਕਰਾਉਣ ਨਾਲ਼ੋਂ ਸਾਰੀ ਉਮਰ ਪੰਜਾਬ ਜਾ ਕੇ ਸੇਵਾ ਵਿੱਚ ਲਾਉਣੀ ਹੈ ।
ਮੈਨੂੰ ਇਹ ਕੁੜੀ ਦੋ ਘਰਾਂ ਦਾ ਚਿਰਾਗ਼ ਲੱਗੀ ਜੋ ਹਨੇਰ ਵਿੱਚ ਰੋਸ਼ਨੀ ਬਣ ਕੇ ਰਾਹ ਦਰਸੇਰਾ ਬਣਨ ਦਾ ਯਤਨ ਕਰ ਰਹੀ ਹੈ ।

ਦੁਆਵਾਂ ਇਸ ਬੱਚੀ ਲਈ

ਅੱਖਰਾਂ ਦੀ ਤਾਕਤ

by Bachiter Singh October 10, 2018

ਅੱਗ ! ਅੱਗ ਬੜੀ ਸੁੰਦਰ ਹੈ । ਪਰ ਸਾੜਨ ਲੱਗੀ ਕਦੀ ਮਿੱਤਰਤਾ ਨਹੀਂ ਕਰਦੀ । ਮੈਨੂੰ ਯਾਦ ਹੈ ਕਿਵੇਂ ਮੈਂ ਅੱਗ ਨਾਲ ਖੇਡਦੇ ਨੇ ਘਰ ਵਿੱਚ ਪਿੰਜੇ ਹੋਏ ਰੂੰ ਦੇ ਢੇਰ ਨੂੰ ਅੱਗ ਲਾ ਦਿੱਤੀ ਸੀ । ਇਹੋ ਜਿਹਾ ਹੀ ਹਾਲ ਇਕ ਜੌਹਨ ਨਾਮ ਦੇ ਬੱਚੇ ਨਾਲ ਹੋਇਆ । ਬਾਹਰ ਕੁਝ ਬੱਚੇ ਫ਼ੁੱਟ-ਪਾਥ ਤੇ ਥੋੜਾ ਥੋੜਾ ਲਾਈਨ ਵਿੱਚ ਪੈਟਰੋਲ ਛਿੜਕ ਕੇ ਬਾਅਦ ਵਿੱਚ ਅੱਗ ਲਾ ਦਿੰਦੇ ਸੀ । ਕਿੰਨਾ ਸੋਹਣਾ ਦ੍ਰਿਸ਼ ਲਗਦਾ ਸੀ । ਜੌਹਨ ਜਦੋਂ ਘਰੇ ਪਹੁੰਚਾ ਇਕੱਲਾ ਚੁਪਚਾਪ ਗੈਰਾਜ ਵਿੱਚ ਗਿਆ ਤੇ ਪੈਟਰੋਲ ਦੀ ਕੈਨੀ ਚੁੱਕੀ ਤੇ ਵਿੱਚ ਕਾਗ਼ਜ਼ ਨਾਲ ਅੱਗ ਲਾ ਦਿੱਤੀ । ਬੰਬ ਦੀ ਤਰਾਂ ਧਮਾਕਾ ਹੋਇਆ ਤੇ ਬੱਚੇ ਨੂੰ ਚੁੱਕ ਕੇ ਕੰਧ ਨਾਲ ਮਾਰਿਆ । ਸਾਰੇ ਪਾਸੇ ਅੱਗ ਦੇ ਭਾਂਬੜ ਮੱਚ ਰਹੇ ਸੀ ਤੇ ਡਰ ਕੇ ਘਰ ਅੰਦਰ ਨੂੰ ਭੱਜਿਆ ਤੇ ਅੰਦਰ ਆਉਣ ਤੱਕ ਸਾਰਾ ਸੜ ਚੁੱਕਾ ਸੀ ।
ਹਸਪਤਾਲ ਵਿੱਚ ਇਕ ਜੈਕ ਸਮਿਥ ਨਾਮ ਵਾਲਾ ਰਿਪੋਰਟਰ ਬੱਚੇ ਦੀ ਰਿਪੋਰਟ ਲਿਖਣ ਲਈ ਆਇਆ ਤੇ ਡਾਕਟਰ ਨੇ ਕਿਹਾ ਕਿ ਇਹਦਾ ਅੰਤ ਆ ਚੁੱਕਾ ਇਹ ਨਹੀਂ ਬਚਦਾ । ਜੈਕ ਘਰੇ ਗਿਆ ਰਿਪੋਰਟ ਲਿਖੀ ਅਰਦਾਸ ਕੀਤੀ ਤੇ ਦੂਜੇ ਦਿਨ ਹਸਪਤਾਲ ਗਿਆ ਤੇ ਬੱਚੇ ਦੇ ਕੋਲ ਜਾ ਕੇ ਕਹਿਣ ਲੱਗਾ ਕਿ ਜੌਹਨ । ਤੂੰ ਜੀਵੇਂਗਾ । ਤੂੰ ਉਠ । ਤੂੰ ਜੀਣ ਵਾਸਤੇ ਲੜ । ਅੰਦਰ ਵਿਸ਼ਵਾਸ ਧਾਰ ਕਿ ਤੂੰ ਜੀਵੇਂਗਾ । ਫੇਰ ਉਹ ਮਹੀਨੇ ਕੁ ਬਾਅਦ ਆਇਆ ਤੇ ਇਕ ਬੇਸਵਾਲ ਦੀ ਗੇਂਦ ਉਹਨੂੰ ਦੇ ਕੇ ਗਿਆ ਜਿਸ ਉੱਪਰ ਉਸ ਸਮੇਂ ਦੇ ਸਟਾਰ ਖਿਡਾਰੀ ਓਜੀ ਸਮਿਥ ਨੇ ਦਸਤਖ਼ਤ ਕੀਤੇ ਹੋਏ ਸਨ । ਜੈਕ ਨੇ ਚਿੱਠੀ ਲਿਖੀ ਕਿ ਐ ਬੱਚੇ ਜੇ ਤੂੰ ਇਹੋ ਜਿਹਾ ਹੋਰ ਗੇਂਦਬਾਲ ਲੈਣਾ ਤਾਂ ਤੈਨੂੰ ਖ਼ੁਦ ਓਜੀ ਦਾ ਧੰਨਵਾਦ ਕਰਨ ਲਈ ਚਿੱਠੀ ਲਿਖਣੀ ਪਵੇਗੀ । ਉਹ ਬੱਚਾ ਜਿਸ ਦੇ ਹੱਥ ਪੈਰ ਸੜ ਚੁੱਕੇ ਹਨ ਦੇ ਅੰਦਰ ਇਕ ਹੋਰ ਬਾਲ ਲੈਣ ਦੀ ਰੀਝ ਜਾਗੀ ਤੇ ਉਹਨੇ ਪੜਨ ਵਾਸਤੇ ਅੰਦਰ ਤਾਕਤ ਕੱਠੀ ਕਰਨੀ ਸ਼ੁਰੂ ਕੀਤੀ ।
ਜਦੋਂ ਉਹਨੇ ਚਿੱਠੀ ਲਿਖੀ ਤਾਂ ਹਰ ਵਾਰੀ ਜੈਕ ਉਹਨੂੰ ਇਕ ਨਵਾਂ ਚੈਲਿੰਜ ਕਰ ਦਿੰਦਾ । ਉਹ ਬਾਲ ਜਿੱਤਦਾ ਗਿਆ ਤੇ ਜਿਸ ਦਿਨ ਉਹ ਯੂਨੀਵਰਸਿਟੀ ਵਿੱਚ ਡਿਗਰੀ ਲੈ ਰਿਹਾ ਸੀ ਉਸ ਦਿਨ ਜੈਕ ਉਹਦੇ ਵਾਸਤੇ ਉਹ ਬਾਲ ਲੈ ਕੇ ਆਇਆ ਜਿਸ ਨਾਲ ਓਜੀ ਸਮਿਥ ਨੇ ਚੈਪੀਅਨਸ਼ਿਪ ਜਿੱਤੀ ਸੀ ।
ਜੌਹਨ ਦੇ ਦੱਸਣ ਅਨੁਸਾਰ ਉਹਨੂੰ ਮੌਤ ਦੇ ਦਰਵਾਜ਼ੇ ਤੋਂ ਮੋੜਨ ਵਾਲੇ ਉਸ ਰਿਪੋਰਟਰ ਜੈਕ ਸਮਿਥ ਦੇ ਬੋਲ ਸਨ ਕਿ ਤੂੰ ਉਠ । ਜੀਉਣ ਲਈ ਅੰਦਰ ਤਾਕਤ ਤੇ ਵਿਸ਼ਵਾਸ ਬਣਾ ।
ਇਹ ਹੁੰਦੀ ਹੈ ਬੋਲ ਦੀ ਤਾਕਤ ਜੋ ਮੁਰਦੇ ਨੂੰ ਉਠ ਕੇ ਜੀਉਣ ਲਈ ਖੜਾ ਕਰ ਦਿੰਦੀ ਹੈ ।
ਮੇਰੇ ਅਜ਼ੀਜ਼ ਦੋਸਤ ਦੀ ਧੀ ਜੋ 10 ਸਾਲ ਦੀ ਪਿਛਲੇ ਕੁਝ ਸਾਲਾਂ ਤੋਂ ਡਾਇਰੀ ਲਿਖਦੀ ਆ ਰਹੀ ਹੈ । ਅੱਜ ਮੈਂ ਆਪਣੇ ਬਾਪ ਨਾਲ ਪਾਰਕ ਗਈ ਅੱਜ ਮੈਂ ਮਾਂ ਨਾਲ ਸਟੋਰ ਗਈ । ਅੱਜ ਮੈਂ ਗੁਰਦੁਆਰੇ ਜਾ ਕੇ ਪਾਣੀ ਵਰਤਾਇਆ । ਬਾਪ ਨੂੰ ਡਾਇਰੀ ਪੜਨਾ ਮਨਾ ਹੈ । ਇਕ ਦਿਨ ਘਰ ਵਿੱਚ ਵਾਸ਼ਰੂਮ ਦੇ ਅੰਦਰ ਹੀ ਡਿਗ ਗਈ । ਹਸਪਤਾਲ ਜਾ ਕੇ ਪਤਾ ਲੱਗਾ ਕਿ ਬਰੇਨ ਸਟਰੋਕ ਹੋ ਗਈ ਹੈ ਤੇ ਹੁਣ ਇਹਦਾ ਅਖੀਰ ਆ ਗਿਆ । ਬਾਪ ਨੂੰ ਪੁੱਛਣ ਲੱਗੇ ਕਿ ਜੇ ਇਜਾਜ਼ਤ ਹੋਵੇ ਤਾਂ ਬਰੇਨ ਦੀ ਸਰਜਰੀ ਕਰ ਸਕਦੇ ਹਾਂ ਪਰ ਮੌਤ ਦੇ ਜ਼ੁੰਮੇਵਾਰ ਨਹੀਂ ਹੋਵਾਂਗੇ । ਬਾਪ ਨੇ ਇਜਾਜ਼ਤ ਦਿੱਤੀ ਕੇ ਮੇਰੀ ਬੱਚੀ ਨੂੰ ਕਿਸੇ ਹਾਲਤ ਵਿੱਚ ਬਚਾ ਲਉ ਮੈਂ ਸਾਰੀ ਜ਼ਿੰਦਗੀ ਉਹਨੂੰ ਜਿਵੇਂ ਵੀ ਹੋਊ ਉਹਦੀ ਸੰਭਾਲ਼ ਕਰਾਂਗਾ । ਡਾਕਟਰਾਂ ਨੂੰ ਪਤਾ ਲੱਗਾ ਕਿ ਕੁੜੀ ਦਾ ਦਿਲ ਫੱਟ ਚੁੱਕਾ ਤੇ ਦਿਲ ਦੇ ਫਟਣ ਨਾਲ ਦਿਮਾਗ ਨੂੰ ਖੂੰਨ ਨਹੀਂ ਗਿਆ ਤੇ ਬਰੇਨ ਸਟਰੋਕ ਹੋ ਗਈ । ਹੁਣ ਨਾਂ ਦਿਲ ਕੰਮ ਕਰਦਾ ਤੇ ਨਾਂ ਹੀ ਦਿਮਾਗ । ਬਾਪ ਚੁੱਪ-ਚਾਪ ਗੁਰਦੁਆਰੇ ਅਰਦਾਸ ਕਰਦਾ ਕਿ ਐ ਵਾਹਿਗੁਰੂ । ਸਿਰਫ ਸਾਹ ਚੱਲਦੇ ਰਹਿਣਦੇ ਮੈਂ ਸਾਰੀ ਉਮਰ ਉਹਦੀ ਸੇਵਾ ਵਿੱਚ ਲੇਖੇ ਲਾ ਦਊਂ ।
ਡਾਕਟਰ ਸਰਜਰੀ ਕਰਨ ਤੋਂ ਬਾਅਦ ਕਹਿੰਦੇ ਕਿ ਅਸੀਂ ਜੋ ਕਰ ਸਕਦੇ ਸੀ ਕਰ ਦਿੱਤਾ ਤੇ ਜੇ ਇਹਦੇ ਦਿਮਾਗ ਦੀ ਸੋਜ ਵੱਧ ਗਈ ਫੇਰ ਅੰਦਰ ਨਾੜਾਂ ਦੁਬਾਰਾ ਫਟ ਜਾਣਗੀਆਂ ਤੇ ਜੇ ਸੋਜ ਘੱਟ ਗਈ ਤਾਂ ਹੋ ਸਕਦਾ ਇਹ ਬਚ ਜਾਵੇ ਪਰ ਇਹ ਸਾਰੀ ਉਮਰ ਸ਼ਾਇਦ ਨਾਂ ਤੁਰ ਫਿਰ ਸਕੇ ਤੇ ਨਾਂ ਹੀ ਬੋਲ ਸਕੇ
ਬਾਪ ਉਹਦੀ ਡਾਇਰੀ ਲੈ ਕੇ ਕੋਲ ਬੈਠ ਗਿਆ । ਬੈਠਾ ਡਾਇਰੀ ਪੜੀ ਜਾਂਦਾ ਤੇ ਹਰ ਵਾਰ ਕਹਿੰਦਾ ਕਿ ਅੱਜ ਦਾ ਵਰਕਾ ਖਾਲ਼ੀਂ ਹੈ । ਉਠ ਤੇ ਉਠ ਕੇ ਲਿਖ । ਤਿੰਨ ਦਿਨ ਬਾਅਦ ਸੋਜ ਥੋੜਾ ਘੱਟ ਜਾਂਦੀ ਹੈ । 15 ਦਿਨ ਬਾਅਦ ਅੱਖ ਖੁਲਦੀ ਹੈ । 6 ਮਹੀਨੇ ਬਾਅਦ ਘਰੇ ਆ ਜਾਂਦੀ ਹੈ । ਭਾਵੇਂ ਹਾਲੇ ਬੋਲਣ ਨਹੀਂ ਲੱਗੀ ਪਰ ਤੁਰ ਫਿਰ ਸਕਦੀ ਹੈ । ਸਾਰੀ ਯਾਦਦਾਸ਼ਤ ਵਾਪਸ ਆ ਗਈ ਹੈ । ਉਹਦੇ ਬਾਪ ਨੂੰ ਪੂਰਨ ਯਕੀਨ ਹੈ ਕਿ ਜਲਦੀ ਹੀ ਉਹਦੀ ਧੀ ਡਾਇਰੀ ਦਾ ਅਗਲਾ ਪੰਨਾ ਲਿਖੇਗੀ

ਖੋਜੀ ਦੀ ਨਿਰਾਸ਼ਤਾ ਭਾਗ 6 – ਭਾਈ ਰਘਬੀਰ ਸਿੰਘ ਜੀ ਬੀਰ

by Bachiter Singh October 10, 2018

ਮੈਂਨੂੰ ਦਿੱਤਾ, ਉਸ ਦਾ ਵੀ ਮੈਂ ਅਤੀ ਧੰਨਵਾਦੀ ਹਾਂ। ਇਸ ਮਾਨ ਪੱਤਰ ਦੇ ਉਤਰ ਵਿਚ ਆਪ ਨੇ ਜੋ ਮੰਗ ਕੀਤੀ ਹੈ ਕਿ ਮੈਂ ਆਪਣੇ ਹਿਰਦੇ ਦੇ ਖ਼ਿਆਲ ਪ੍ਰਗਟ ਕਰਾਂ, ਇਹ ਮੰਗ ਜੇ ਨਾ ਕਰਦੇ ਤਾਂ ਚੰਗਾ ਸੀ, ਕਿਉਂਕਿ ਮੈਂ ਆਪਣੇ ਖ਼ਿਆਲ ਆਪਣੇ ਨਾਲ ਹੀ ਵਾਪਸ ਲੈ ਜਾਣੇ ਚਾਹੁੰਦਾ ਸੀ, ਪਰ ਹੁਣ ਤੁਹਾਡੀ ਮੰਗ ਉਤੇ ਅਤੇ ਉਸ ਸਬੰਧੀ ਤੁਹਾਡੇ ਨਾਲ ਕੀਤੇ ਇਕਰਾਰ ਮੂਜਬ ਮੈਨੂੰ ਆਪਣੇ ਦਿਲੀ ਖ਼ਿਆਲ ਪ੍ਰਗਟ ਕਰਨੇ ਪਏ ਹਨ। ਜੇਕਰ ਇਹ ਖ਼ਿਆਲ ਆਪ ਨੂੰ ਖੁਸ਼ ਨਾ ਕਰ ਸਕਣ, ਤਾਂ ਮੈਨੂੰ ਇਸ ਲਈ ਖਿਮਾਂ ਬਖਸ਼ਣੀ ਕਿਉਂਕਿ ਇਹ ਖ਼ਿਆਲ ਉਸ ਹਿਰਦੇ ਵਿਚੋਂ ਨਿਕਲੇ ਹਨ, ਜੋ ਆਪਣੇ ਦੇਸ਼ ਵਾਸੀਆਂ ਦੀ ਸੇਵਾ ਤੇ ਉਨਤੀ ਲਈ ਸਦਾ ਤੜਫਦਾ ਰਿਹਾ ਹੈ। ਮੈਂ ਜਦ ਜਵਾਨੀ ਦੀ ਉਮਰ ਵਿਚ ਅਮੁੱਕ ਖਜ਼ਾਨਾ ਲੱਭਿਆ ਤਾਂ ਮੇਰੇ ਦਿਲ ਵਿਚ ਇਹ ਸੱਧਰ ਉਠੀ ਕਿ ਬਜਾਏ ਆਪਣੀ ਔਲਾਦ ਦੇ ਕਿਉਂ ਨਾ ਇਹ ਖਜ਼ਾਨਾ ਆਪਣੇ ਦੇਸ਼ ਵਾਸੀਆਂ ਦੀ ਭੇਟਾ ਕੀਤਾ ਜਾਵੇ, ਜਿਸ ਨਾਲ ਉਹਨਾਂ ਦੀ ਸਦੀਆਂ ਦੀ ਗਰੀਬੀ ਦੂਰ ਹੋਵੇ ਅਤੇ ਦੁਨਿਆਵੀ ਜ਼ਰੂਰਤਾਂ ਤੋਂ ਆਜ਼ਾਦ , ਹੋ ਕੇ ਉਹ ਸਦਾ ਅਮੀਰ ਤੇ ਸੁਖੀ ਬਣਜਾਣ। ਇਸ ਆਸ਼ੇ ਨੂੰ ਅੱਖਾਂ ਅੱਗੇ ਰੱਖ ਕੇ ਮੈਂ ਕਈ ਵਰ੍ਹਿਆਂ ਦੀ ਲਗਾਤਾਰ ਮਿਹਨਤ ਨਾਲ ਆਪਣੇ ਦੇਸ ਤੋਂ ਉਕਤ ਖਜ਼ਾਨੇ ਤਕ ਸੜਕ ਤਿਆਰ ਕਰਵਾਈ ਅਤੇ ਇਸ ਸੜਕ ਸਬੰਧੀ ਪੂਰੇ ਹਾਲ ਆਪਣੀ ਪੁਸਤਕ ਵਿਚ ਦਰਜ ਕਰ ਕੇ , ਨੀਵੇ, ਉਚੇ ਆਪਣੇ ਪਰਾਏ ਦਾ ਖ਼ਿਆਲ ਨਾ ਕਰਦਿਆਂ, ਸਭ ਦੇਸ ਵਾਸੀਆਂ ਤਕ ਇਹ ਪੁਸਤਕ ਪਹੁੰਚਾਈ। ਮੇਰੀ ਸਾਰੀ ਕੋਸ਼ਿਸ਼ ਦਾ ਮਨੋਰਥ ਆਪਣੇ ਦੇਸ਼ ਨੂੰ ਗਰੀਬੀ ਤੇ ਦੁਖਾਂ ਤੋਂ ਆਜ਼ਾਦ ਕਰ ਕੇ ਅਮੀਰੀ ਤੇ ਬੇਪਰਵਾਹੀ ਦੀ ਟੀਸੀ ਤੇ ਚੜਿਆ ਦੇਖਣਾ ਸੀ। ਇਹ ਸਭ ਕਰਨ ਮਗਰੋਂ ਮੈਂ ਅਮੁੱਕ ਖਜ਼ਾਨੇ ਦੇ ਨਜ਼ਦੀਕ ਦੇ ਪਹਾੜਾਂ ਵਿਖੇ ਰਹਿਣ ਦਾ ਅਸਥਾਨ ਬਣਾਇਆ ਤਾਕਿ ਬਾਕੀ ਦੀ ਆਯੂ ਉਥੇ ਹੀ ਬਤੀਤ ਕਰਾਂ, ਪੂਰਨ ਸੁੱਖਾਂ ਦੇ ਕਾਰਨ ਮੈਨੂੰ ਆਯੂ ਦੀਆਂ ਘੜੀਆਂ ਗੁਜ਼ਰਦਿਆਂ ਦਾ ਪਤਾ ਨਾ ਲੱਗਾ। ਹੁਣ ਜਦ ਸਰੀਰ ਛੱਡ ਕੇ ਪਹਾੜਾਂ ਦੀ ਸਹਿਜ ਭਰੀ ਇਕਾਂਤ ਵਿਚ ਸਮਾਅ ਜਾਣ ਦੀ ਇਛਿਆ ਮੇਰੇ ਦਿਲ ਵਿਚ ਤੀਬਰ ਹੋਈ ਤਾਂ ਕੇਵਲ ਇਕ ਸੰਕਲਪ ਸੀ, ਜਿਸ ਨੇ ਮੈਨੂੰ ਅਜਿਹਾ ਕਰਨੋਂ ਰੋਕਿਆ ਅਤੇ ਉਹ ਸੀ ਕਿ ਆਪਣੇ ਦੇਸ ਦੀ ਸੁਧਰੀ ਤੇ ਸੁਖੀ ਹਾਲਤ ਨੂੰ ਸਰੀਰ ਤਿਆਗਣ ਤੋਂ ਪਹਿਲੇ ਇਕ ਵਾਰ ਆਪਣੀਆਂ ਅੱਖਾਂ ਨਾਲ ਆ ਕੇ ਦੇਖਾਂ, ਪਰ ਮੈਂ ਆ ਕੇ ਦੇਸ਼ ਦੀ ਹਾਲਤ ਉਸ ਦੀ ਉਸੇ ਤਰ੍ਹਾਂ ਦੇਖੀ ਹੈ। ਭੁੱਖ , ਥੋੜ , ਚਿੰਤਾ, ਫਿਕਰ , ਬੀਮਾਰੀ, ਅਵਿਦਿਆ, ਵੈਰ-ਵਿਰੋਧ, ਈਰਖਾ, ਝਗੜੇ ਜੋ ਗਰੀਬੀ ਦੀਆਂ ਨਿਸ਼ਾਨੀਆਂ ਹਨ, ਉਹ ਜਿਉਂ ਦੀਆਂ ਜਿਉਂ ਪਹਿਲੇ ਦੀ ਤਰ੍ਹਾਂ ਦੇਸ ਵਿਚ ਮੌਜੂਦ ਦਿਸੀਆਂ ਹਨ। ਖੁਸ਼ਹਾਲੀ, ਬੇ-ਫ਼ਿਕਰੀ, ਸੰਤੋਖ, ਅਰੋਗਤਾ, ਵਿਦਿਆ, ਪਰੇਮ, ਮਿਲਾਪ ਅਤੇ ਇਤਫਾਕ ਜੋ ਗਰੀਬੀ ਦੇ ਨਾ ਹੋਣ ਦੇ ਚਿੰਨ ਹਨ, ਉਹਨਾਂ ਨੂੰ ਕਿਤੇ ਕਿਤੇ ਡਾਢੀ ਡਾਵਾਂਡੋਲ ਹਾਲਤ ਵਿਚ ਵਕਤ ਕੱਟੀ ਕਰਦੇ ਵੇਖਿਆਂ ਹੈ। ਇਸ ਦੇ ਉਲਟ ਮੈਂ ਕਈ, ਇਕ ਐਸੀਆਂ ਨਵੀਆਂ ਗੱਲਾਂ ਆਪਣੇ . ਦੇਸ਼ ਵਾਸੀਆਂ ਵਿਚ ਆ ਕੇ ਵੇਖੀਆਂ ਨੇ। ਮੇਰੀ ਅਮੁੱਕ ਖਜ਼ਾਨੇ ਸਬੰਧੀ ਪੁਸਤਕ ਨੂੰ ਪੜ ਕੇ, ਉਥੋਂ ਦੌਲਤ ਲਿਆ ਲਿਆ ਕੇ ਅਮੀਰ ਤੇ ਸੁਖੀ ਬਣਨ ਦੀ ਉਸ ਵਿਚ ਦਸੇ ਰਸਤੇ ਤੇ ਤੁਰਨ ਦੀ ਬਜਾਏ ਉਸ ਤੇ ਫੁੱਲ ਚੜਾਨੇ ਸ਼ੁਰੂ ਕਰ ਦਿੱਤੇ ਹਨ। ਮੇਰੇ ਅਤੇ ਮੇਰੀ ਪੁਸਤਕ ਦੇ ਨਾਮ ਉਤੇ ਕਈ ਸੰਸਥਾਵਾਂ ਸੁਸਾਇਟੀਆਂ ਕਾਇਮ ਹੋ ਗਈਆਂ ਹਨ, ਜਿਨ੍ਹਾਂ ਦਾ ਮਨੋਰਥ ਮੇਰੇ ਦੱਸੇ ਖਜ਼ਾਨੇ ਤੋਂ ਲਾਭ ਉਠਾਣ ਦੀ ਬਜਾਏ , ਇਹ ਕਰਨਾ ਹੈ ਕਿ ਮੈਂ ਇਕ ਆਮ ਆਦਮੀ ਨਹੀਂ, ਸਗੋਂ ਅਵਤਾਰ ਹਾਂ, ਈਸ਼ਵਰ ਹਾਂ ਅਤੇ ਮੇਰੀ ਖੁਸ਼ੀ ਵਾਸਤੇ ਮੇਰੀ ਪੂਜਾ ਹੋਣੀ ਚਾਹੀਦੀ ਹੈ। ਜੋ ਸ਼ਖਸ ਮੈਨੂੰ ਇਨਸਾਨ ਆਖੇ, ਜਾਂ ਪੂਜਾ ਕਰਨੀ ਪਸੰਦ ਨਾ ਕਰੋ , ਉਸ ਦਾ ਸਿਰ ਤੋੜਨ ਲਈ ਮੇਰੇ ਦੇਸ ਵਾਸੀ ਤਿਆਰ ਹਨ, ਪਰ ਜੋ ਦੌਲਤ ਹਾਸਲ ਕਰ ਕੇ ਸੁਖੀ ਵਸਣ ਦਾ ਤਰੀਕਾ ਮੈਂ ਸਾਰੀ ਉਮਰ ਦੀ ਘਾਲਣਾ ਘਾਲਣ ਮਗਰੋਂ ਦੇਸ਼ ਵਾਸੀਆਂ ਦੀ ਸੇਵਾ ਵਿਚ ਪੇਸ਼ ਕੀਤਾ ਸੀ, ਉਸ ਵਲ ਕਿਸੇ ਨੇ ਧਿਆਨ ਨਹੀਂ ਦਿਤਾ। ਕੀ ਮੈਂ ਇਹ ਸਾਰੀ ਘਾਲਣਾ ਇਸ ਵਾਸਤੇ ਘਾਲੀ ਸੀ ਕਿ ਮੇਰੀ ਪੁਸਤਕ ਜਾਂ ਮੇਰੀ ਮੂਰਤੀ ਪੂਜਾ ਹੋਣੀ ਸ਼ੁਰੂ ਹੋ ਜਾਵੇ? ਇਸ ਪੂਜਾ ਤੋਂ ਮੈਨੂੰ, ਮੇਰੇ ਦੇਸ਼ ਨੂੰ, ਮੇਰੇ ਦੇਸ਼ ਵਾਸੀਆਂ ਨੂੰ ਕਿਸੇ ਨੂੰ ਲਾਭ ਪਹੁੰਚ ਸਕਦਾ ਹੈ? ਮੇਰੀ ਖੁਸ਼ੀ ਆਪਣੇ ਦੇਸ਼ ਵਾਸੀਆਂ ਨੂੰ ਅਮੀਰ ਤੇ ਸੁਖੀ ਵੇਖਣ ਵਿਚ ਸੀ, ਆਪਣੀ ਪੂਜਾ ਕਰਾਣ ਵਿਚ ਨਹੀਂ ਸੀ। ਮੇਰੇ ਦੇਸ਼ ਵਾਸੀਆਂ ਨੇ ਅਮੀਰ ਤੇ ਸੁਖੀ ਬਣਨ ਦੀ ਥਾਂ ਮੇਰੀ ਪੂਜਾ ਅਰੰਭ ਕੇ ਕਿਸ ਨੂੰ ਖੁਸ਼ ਕੀਤਾ ਹੈ? ਮੈਂ ਇਸ ਗੱਲ ਤੋਂ ਇਨਕਾਰ ਨਹੀਂ ਕਰ ਸਕਦਾ ਕਿ ਮੇਰੇ ਦੇਸ ਵਾਸੀਆਂ ਨੂੰ ਮੇਰੇ ਨਾਲ ਪਿਆਰ ਹੈ ਅਤੇ ਉਹਨਾਂ ਦੇ ਦਿਲ ਵਿਚ ਮੇਰੀ ਇਜ਼ਤ ਹੈ, ਪਰ ਮੈਂ ਇਹ ਵੀ ਕਹਿਣੋਂ ਨਹੀਂ ਰਹਿ ਸਕਦਾ ਕਿ ਉਹਨਾਂ ਨੇ ਇਸ ਪਿਆਰ ਤੇ ਇਜ਼ਤ ਨੂੰ ਐਸੇ ਤਰੀਕੇ ਵਿਚ ਜ਼ਾਹਿਰ ਕੀਤਾ ਹੈ, ਜਿਸ ਤੋਂ ਨਾ ਮੈਨੂੰ ਤੇ ਨਾ ਉਹਨਾਂ ਨੂੰ ਕੋਈ ਲਾਭ ਪਹੁੰਚਿਆ ਹੈ।

ਮੈਂ ਹੁਣ ਮੁੜ ਆਪਣੇ ਅਮੁੱਕ ਖਜ਼ਾਨੇ ਦੇ ਨੇੜੇ ਪਹਾੜਾਂ ਵਲ ਜਾ ਰਿਹਾ ਹਾਂ, ਮੈਂ ਆਪਣੇ ਬਿਰਧ ਸਰੀਰ ਨੂੰ ਹੋਰ ਜ਼ਿਆਦਾ ਅਰਸੇ ਵਾਸਤੇ ਕਾਇਮ ਨਹੀਂ ਰੱਖਣਾ ਚਾਹੁੰਦਾ। ਇਸ ਨੂੰ ਪਹਾੜਾਂ ਦੀ ਅਕਹਿ ਸ਼ਾਂਤੀ ਵਿਚ ਅਲੋਪ ਕਰ ਦੇਵਾਂਗਾ, ਪਰ ਮੇਰੀ ਆਤਮਾ, ਸ਼ਿਸ਼ਟੀ ਦੀ ਪਰਮ-ਆਤਮਾ ਨਾਲ ਇਕ ਮਿਕ ਹੋ ਕੇ , ਆਪਣੇ ਦੇਸ਼ ਤੇ ਛਾ ਜਾਵੇਗੀ ਅਤੇ ਇਸ ਉਡੀਕ ਵਿਚ ਰਹੇਗੀ ਕਿ ਕਦੇ ਮੇਰੇ ਦੇਸ਼ ਵਾਸੀ ਅਮੀਰ ਤੇ ਸੁਖੀ ਬਣਦੇ ਹਨ। ਅਗਰ ਮੇਰੇ ਦੇਸ਼ ਵਾਸੀਆਂ ਦੇ ਦਿਲ ਵਿਚ ਸੱਚੀ ਮੁੱਚੀ ਮੇਰੇ ਸਬੰਧੀ ਪਿਆਰ ਤੇ ਇਜ਼ਤ ਹੈ, ਤਾਂ ਉਨ੍ਹਾਂ ਨੂੰ ਮੇਰੀ ਲਿਖੀ ਪੁਸਤਕ ਨੂੰ ਪੜ੍ਹਨਾ, ਵਿਚਾਰਨਾ, ਉਸ ਵਿਚ ਦੱਸੀਆਂ ਹਦਾਇਤਾਂ ਅਨੁਸਾਰ ਸਫ਼ਰ ਕਰਕੇ ਅਮੁੱਕ ਖਜ਼ਾਨੇ ਤਕ ਪਹੁੰਚਣਾ, ਉਸ ਖਜ਼ਾਨੇ ਵਿਚੋਂ ਜ਼ਰੂਰਤ ਅਨੁਸਾਰ ਦੌਲਤ ਲਿਆ ਕੇ ਅਮੀਰ ਤੇ ਸੁਖੀ ਬਣਨਾ ਚਾਹੀਦਾ ਹੈ। ਮੇਰੀ ਆਤਮਾ ਆਪਣੀ ਜਾਂ ਆਪਣੀ ਪੁਸਤਕ ਦੀ ਪੂਜਾ ਕਰਵਾ ਕੇ ਕਦੀ ਸੁਖੀ ਨਹੀਂ ਹੋ ਸਕਦੀ, ਉਹ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਵਰਗਾ ਅਮੀਰ ਤੇ ਸੁਖੀ ਵਸਦਿਆਂ ਵੇਖ ਕੇ ਹੀ ਸੁਖੀ ਹੋਵੇਗੀ ਅਤੇ ਉਸ ਦਿਨ ਤਕ ਆਪਣੇ ਦੇਸ਼ ਨਮਿਤ ਕੀਤੀ ਸੇਵੀ ਤੇ ਘਾਲਣਾ ਨੂੰ ਸਫਲ ਨਹੀਂ ਸਮਝੇਗੀ, ਜਦ ਤਕ ਸਾਰਾ ਦੇਸ ਅਮੀਰ ਤੇ ਸੁਖੀ ਨਾ ਹੋ ਜਾਵੇ।

ਦੇਸ ਵਾਸੀਆਂ ਦਾ ਸੇਵਕ ਤੇ ਸ਼ੁਭਚਿੰਤਕ

ਖੋਜੀ

ਗਿ: ਦਿਤ ਸਿੰਘ ਜੀ ਦੀ ਸ਼ਖਸੀਅਤ

by Bachiter Singh October 8, 2018

ਗਿਆਨਵਾਨ: ਗਿਆਨੀ ਦਿਤ ਸਿੰਘ ਜੀ ਪੂਰਨ ਵਿਦਵਾਨ ਸਨ। ਉਹਨਾਂ ਦੀ ਤੀਖਰ ਬੁਧੀ ਤੇ ਹਾਜਰ ਜੁੳਾਬੀ ਤੋਂ ਵਡੇ ਵਡੇ ਧੁਰੰਧਰ ਵਿਦਵਾਨ ਵੀ ਖੰਮ ਖਾਂਦੇ ਸਨ। ਦਇਆ ਨੰਦ, ਆਰੀਆ ਸਮਾਜ ਦਾ ਮੋਢੀ ਜੋ ਬਾਕੀ ਮਤਾਂ ਨੂੰ ਬਿਨਾਂ ਕਿਸੇ ਦਲੀਲ ਦੇ ਛੁਟਿਆਉਣ ਵਿਚ ਕਾਫੀ ਮਾਹਿਰ ਆਪਣੇ ਆਪ ਨੂੰ ਸਮਝਦਾ ਸੀ, ਆਪ ਜੀ ਅਗੇ ਇਉਂ ਡਰਦਾ ਸੀ, ਜਿਵੇਂ ਸ਼ੇਰ ਤੋਂ ਭੇਡਾਂ ਡਰਦੀਆਂ ਹਨ।

ਦੂਰੰਦੇਸ਼ ਆਗੂ: ਕੌਮ ਦੀ ਨਿਘਰਦੀ ਹਾਲਤ ਨੂੰ ਕਿਵੇਂ ਤੇ ਕਿਸ ਤਰ੍ਹਾਂ ਸੁਧਾਰਨਾ ਹੈ, ਇਸ ਲਈ ਦੂਰਅੰਦੇਸੀ ਦਾ ਜੋ ਸਬੂਤ ਉਨ੍ਹਾਂ ਨੇ ਦਿਤਾ, ਉਹ ਇਕ ਆਗੂ ਵਿੱਚ ਹੋਣਾ ਜ਼ਰੂਰੀ ਹੈ. ਉਹਨਾਂ ਨੂੰ ਪਤਾ ਸੀ ਕਿ ਕੌਮ ਨੂੰ ਜੇ ਇਕ ਵਾਰੀ ਗੁਰਬਾਣੀ ਦੇ ਲੜ ਲਾ ਦਿਤਾ ਗਿਆ ਤਾਂ ਉਹ ਦਿਨ ਦੂਰ ਨਹੀਂ, ਜਦੋਂ ਕੌਮ ਆਜ਼ਾਦੀ ਦੇ ਸੁਫਨੇ ਲਵੇਗੀ। ਭਾਵੇਂ ਆਪ ਜੀ ਨੂੰ ਇਸ ਮਨੋਰਥ ਦੀ ਪੂਰਤੀ ਲਈ ਅੰਗਰੇਜਾਂ ਨਾਲ ਗੰਢ-ਤੁਪ ਵੀ ਕਰਨੀ ਪਈ, ਪਰ ਅਸੂਲਾਂ ਤੇ ਕਾਇਮ ਰਹਿ ਕੇ ਹੀ ਐਸਾ ਕੀਤਾ ਗਿਆ।

ਨਿਡਰ, ਨਿਰਭੈ: ਆਪ ਸੱਚੀ ਗੱਲ ਕਹਿਣ ਲਗਿਆਂ ਝਿਜਕਦੇ ਨਹੀਂ ਸਨ, ਭਾਵੇਂ ਉਸਦਾ ਆਪ ਨੂੰ ਕਿੰਨਾ ਵੀ ਮੁਆਮਜ਼ਾ ਦੇਣਾ ਪਵੇ। ਬੇਦੀ ਖੇਮ ਸਿੰਘ, ਮਹੰਤ ਸੁਮੈਰ ਸਿੰਘ ਪਟਨਾ ਸਾਹਿਬ ਆਦਿ ਦੀ ਖੁਲ੍ਹੇ ਆਮ ਵਿਰੋਧਤਾ ਕੀਤੀ; ਜੋ ਆਪਣੇ ਆਪ ਨੂੰ ਸਿੱਖ ਪੰਥ ਦੇ ਵਾਹਿਦ ਨੇਤਾ ਅਖਵਾਉਂਦੇ ਸਨ। ਪ੍ਰੋ; ਗੁਰਮੁਖ ਸਿੰਘ ਜੀ ਦੇ ਵਿਰੁਧ ਨਿਕਲੇ ਹੁਕਮਨਾਮੇ ਦੀਆਂ ਧਜੀਆਂ ਉਡਾ ਦਿਤੀਆਂ। ਇਥੋਂ ਤਕ ਕਿ ਇਤਿਹਾਸਿਕ ਗੁਰਦੁਆਰਿਆਂ ਦੇ ਪੁਜਾਰੀਆਂ ਨੂੰ, ਜਿਨ੍ਹਾਂ ਕੋਲ ਗੁੰਡੇ ਵੀ ਸਨ, ਦੀ ਖੇਹ ਉਡਾਈ।

ਮਿਤਰਤਾ ਨਿਭਾਉਣੀ: ਗਿਆਨੀ ਜੀ, ਪੁਰਨ ਗੁਰਸਿੱਖਾਂ ਵਾਂਗ ਸੱਚੇ ਮਿੱਤਰ ਸਨ ਤੇ ਜਿਨ੍ਹਾਂ ਨੂੰ ਆਪਨੇ ਆਪਣੇ ਮਿੱਤਰ ਬਣਾਇਆਂ, ਉਹਨਾਂ ਨਾਲ ਮਿੱਤਰਤਾ ਪੂਰੀ ਨਿਭਾਈ। ਜਦੋਂ ਪ੍ਰੋ: ਗੁਰਮਖ ਸਿੰਘ ਜੀ ਨੂੰ ਅਕਾਲ ਤਖਤ ਸਾਹਿਬ ਦੀ ਕੁਰਵਤੋਂ ਕਰਕੇ ਕਾਬਜ ਪੁਜਾਰੀਆਂ, ਬੇਦੀ ਸਾਹਿਬਜ਼ਾਦਿਆਂ, ਸਨਾਤਨੀ ਗਿਆਨੀਆਂ ਸਦਕਾ ਜਦੋਂ ਛੇਕਿਆ ਗਿਆ ਤਾਂ ਆਪਨੇ ਉਹਨਾਂ ਮਹੰਤਾਂ ਵਿਰੁਧ ਧੂਆਂਧਾਰ ਪ੍ਰਚਾਰ ਕੀਤਾ ਤੇ ਉਹਨਾਂ ਦੇ ਪੈਰ ਉਖੇੜ ਕੇ ਰਖ ਦਿਤੇ। ਕਿਥੇ ਸ੍ਰੀ ਅਕਾਲ ਤਖਤ ਸਾਹਿਬ ਦਾ ਹੁਕਮਨਾਮਾਂ ਕੌਮ ਨੇ ਹਰ ਹਾਲਤ ਪਾਲਣਾ ਕਰਨਾ ਸੀ ਤੇ ਕਿਥੇ ਇਹ ਹੁਕਮਨਾਮਾ ਗਿਆਨੀ ਜੀ ਦੀਆਂ ਲਿਖਤਾਂ, ਲੈਕਚਰਾਂ ਆਦਿ ਨਾਲ ਉਂਵੇ ਨਪਿਆ ਗਿਆ।

ਦ੍ਰਿੜ ਇਰਾਦਾ: ਗੁਰਬਾਣੀ ਗੁਰਸਿੱਖ ਲਈ ਜੀਵਨ ਦਾ ਰਾਹ ਹੈ। ਇਸ ਦੇ ਤੁਰਨ ਨਾਲ ਮਨੁੱਖ ਦ੍ਰਿੜ ਇਰਾਦੇ ਵਾਲਾ ਹੋ ਜਾਂਦਾ ਹੈ।ਸਾਰਾ ਇਤਿਹਾਸ ਗਵਾਹੀ ਦਿੰਦਾ ਹੈ ਕਿ ਗੁਰਮਤਿ ਵਿੱਚ ਦ੍ਰਿੜ ਮਨੁੱਖ ਆਪਣਾ ਸਭ ਕੁਝ ਵਾਰਕੇ ਵੀ ਦਿਲ ਨਹੀਂ ਹਾਰਦੇ।ਗਿਆਨੀ ਜੀ ਵੀ ਇਸੇ ਲੋਰੀਆਂ ਵਿਚ ਪੱਲੇ ਸਨ। ਇਹੋ ਹੀ ਕਾਰਨ ਹੈ ਕਿ ਬਾਵਜੂਦ ਇਨੀਆਂ ਮੁਸੀਬਤਾਂ, ਮੁਕਦਮਿਆਂ, ਗਰੀਬੀ ਆਦਿ ਹੋਣ ਤੇ ਦਿਲ ਨਹੀਂ ਹਾਰਿਆ।

ਸੁਧਾਰਕ: ਗਿਆਨੀ ਜੀ ਅਨਮਤੀਆਂ ਦੇ ਕਰਮ-ਕਾਂਡਾਂ ਤੇ ਕੁਰੀਤੀਆਂ ਦੇ ਵਡੇ ਸੁਧਾਰਕ ਸਨ।ਆਪ ਦੀਆਂ ਦਲੀਲਾਂ, ਉਕਤੀਆਂ, ਯੁਕਤੀਆਂ ਦਾ ਕਿਸੇ ਨੇ ਵੀ ਮੁਕਾਬਲਾ ਨਾ ਕੀਤਾ ਤੇ ਆਪ ਜੀ ਦੀ ਇਸ ਕਾਮਯਾਬੀ ਨੇ ਹੀ ਆਪ ਦੀ ਪ੍ਰਸਿਧਤਾ ਨੂੰ ਵਧਾਇਆ। ਪਛੜੀਆਂ ਸ਼ਰੇਣੀਆਂ ਨੂੰ , ਜੋ ਉਸ ਸਮੇਂ ਵੀਸਾਈ ਪਾਦਰੀਆਂ ਦੀ ਪ੍ਰੇਰਨਾ ਸਦਕਾ ਈਸਾਈ ਮਤ ਧਾਰਨ ਕਰ ਰਹੀਆਂ ਸਨ, ਨੂੰ ਗੁਰਮਤਿ ਸਮਝਾ ਕੇ ਗੁਰਸਿੱਖੀ ਦੀ ਫੁਲਵਾੜੀ ਅੰਦਰ ਸ਼ਾਮਲ ਕੀਤਾ।

ਆਪ ਜੀ ਨੇ ਅੰਨਦ ਵਿਆਹ ਦਾ ਜ਼ੋਰਦਾਰ ਪ੍ਰਚਾਰ ਕੀਤਾ। ਬ੍ਰਾਹਮਣਵਾਦ ਵਲੋਂ ਪਾਏ ਗਏ ਭੁਲੇਖਿਆਂ ਨੂੰ ਦੂਰ ਕਰਨ ਲਈ ਰਚਨਾਵਾਂ ਰਚੀਆਂ, ਲੈਕਚਰ ਦਿਤੇ।

ਗੁਰੂ ਪੰਥ ਦਾ ਦਾਸ,
ਗੁਰਸ਼ਰਨ ਸਿੰਘ ਕਸੇਲ, ਕਨੇਡਾ

ਹਵਾਲਾ-ਸਿੱਖ ਮਿਸ਼ਨਰੀ ਕਾਲਜ ਲੁਧਿਆਣੀ ਵੱਲੋਂ ਛਾਪੀ ਕਿਤਾਬ ਵਿੱਚੋਂ

ਮਜਾਕ

by Bachiter Singh October 8, 2018

ਅਕਸਰ ਮਜਾਕ ਅਸੀਂ ਉਸਦਾ ਉਡਾਉਣੇ ਹਾ ਜਿਸ ਨਾਲ ਸਾਨੂੰ ਈਰਖਾ ਹੁੰਦੀ ਹੈ। ਜਿਵੇਂ ਤੁਸੀਂ ਪਾਉਗੇ ਸਰਦਾਰਾਂ ਦਾ ਮਜਾਕ ਪੂਰੇ ਦੇਸ਼ ਵਿੱਚ ਉਡਾਇਆ ਜਾਦਾ ਹੈ।ਇਸਦੇ ਪਿੱਛੇ ਗਹਿਰਾ ਕਾਰਨ ਹੈ।ਸਰਦਾਰਾਂ ਨਾਲ ਸਾਨੂੰ ਈਰਖਾ ਹੈ । ਈਰਖਾ ਦੇ ਕਾਰਨ ਵੀ ਸਾਫ ਹਨ। ਸਰਦਾਰ ਸਾਡੇ ਤੋ ਮਜਬੂਤ ਹੈ , ਸਾਹਸੀ ਹੈ , ਬਹਾਦੁਰ ਹੈ। ਹਰ ਖੇਤਰ ਵਿੱਚ ਭਾਰਤੀਆਂ ਤੋ ਅੱਗੇ ਹੈ। ਤੋ ਪੂਰਾ ਭਾਰਤ ਸਿੱਖਾਂ ਪ੍ਰਤੀ ਗਹਿਰੀ ਈਰਖਾ ਨਾਲ ਭਰਿਆ ਪਿਆ ਹੈ। ਸਰਦਾਰ ਕੋਲ ਖੜਾ ਹੋਵੇ ਤਾਂ ਸਾਨੂੰ ਬੇਚੈਨੀ ਹੁੰਦੀ ਹੈ ਕਿ ਇਸ ਤੋਂ ਬਦਲਾ ਕਿਵੇਂ ਲਿਆ ਜਾਵੇ ਤਾ ਅਸੀਂ ਮਜਾਕ ਉਠਾਕੇ ਬਦਲਾ ਲੈਦੇ ਹਾ । ਇਹ ਮਜਾਕ ਝੂਠ ਹੈ ਇਹ ਸਿੱਖਾਂ ਪ੍ਰਤੀ ਗਹਿਰੀ ਈਰਖਾ ਦੇ ਕਾਰਨ ਹੈ।ਜਿਵੇਂ ਪੱਛਮ ਵਿੱਚ ਯਹੂਦੀਆਂ ਦਾ ਮਜਾਕ ਉਡਾਇਆ ਜਾਦਾ ਹੈ ਉਸਦੇ ਪਿੱਛੇ ਵੀ ਕਾਰਨ ਹੈ। ਯਹੂਦੀਆਂ ਦੀ ਪ੍ਰੀਤਿਭਾ ਨਾਲ ਬਹੁਤ ਈਰਖਾ ਹੈ।ਜਿਥੇ ਯਹੂਦੀ ਪੈਰ ਰੱਖ ਦੇਵੇ ਉਥੋਂ ਪਿੱਛੇ ਹੱਟਣਾ ਪੈਦਾ ਹੈ। ਜਿੰਨੇ ਨੋਬੇਲ ਪ੍ਰਾਈਜ ਯਹੂਦੀਆਂ ਨੂੰ ਮਿਲੇ ਹਨ ਉਹਨੇ ਦੁਨੀਆਂ ਵਿੱਚ ਕਿਸੇ ਨੂੰ ਨਹੀਂ ਮਿਲੇ। ਇਸ ਸਦੀ ਨੂੰ ਜਿੰਨਾ ਤਿੰਨ ਆਦਮੀਆਂ ਨੇ ਪ੍ਰਭਾਵਿਤ ਕੀਤਾ ਹੈ ਤਿੰਨੋਂ ਯਹੂਦੀ ਸਨ । ਮਾਰਕਸ, ਫਰਾਇਡ , ਤੇ ਐਲਬਰਟ ਆਈਨਸਟਾਈਨ । ਮਾਰਕਸ ਨੇ ਅੱਧੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ , ਫਰਾਇਡ ਨੇ ਸਾਰੇ ਮਨੋਵਿਗਿਆਨ ਤੇ ਕਬਜਾ ਕਰ ਲਿਆ ਤੇ ਆਇਨਸਟਾਈਨ ਤੇ ਸਾਰੇ ਵਿਗਿਆਨ ਤੇ । ਯਹੂਦੀ ਜਿਥੇ ਪੈਰ ਰੱਖ ਦੇਵੇ ਸਭ ਨੂੰ ਪ੍ਰਾਜਿਤ ਕਰ ਦਿੱਦਾ ਹੈ। ਯਹੂਦੀ ਕੋਲ ਪ੍ਰਤਿਭਾ ਹੈ । ਉਸ ਪ੍ਰਤਿਭਾ ਨਾਲ ਬੇਚੈਨੀ ਹੁੰਦੀ ਹੈ। ਈਰਖਾ ਹੁੰਦੀ ਹੈ। ਤੇ ਮਜਾਕ ਨਾਲ ਅਸੀਂ ਬਦਲਾ ਲੈਦੇ ਹਾ । ਤੋ ਪੂਰਾ ਭਾਰਤ ਸਿੱਖਾਂ ਪ੍ਰਤੀ ਈਰਖਾ ਨਾਲ ਭਰਿਆ ਪਿਆ ਹੈ ਕਿਉਂਕਿ ਸਿੱਖ ਸਾਹਸੀ ਹੈ ਸਾਡੇ ਤੋ ਅੱਗੇ ਹੈ । ਅਸੀਂ ਮਜਾਕ ਉਡਾ ਕੇ ਉਸ ਨੂੰ ਆਪਣੇ ਲੈਵਲ ਤੇ ਲਿਆਉਣਾ ਚਾਹੁੰਦੇ ਹਾ।

ਬ੍ਰਹਮ ਵਿਚਾਰ

by Bachiter Singh October 8, 2018

ਜਿਸ ਵੇਲੇ ਦੇਸ਼ ਦਸੰਤਰਾਂ ਦਾ ਰਟਨ ਕਰਦੇ ਹੋਏ , ਗੂਰੂ ਨਾਨਕ ਪਾਤਸ਼ਾਹ ਮੱਕਾ ਕਾਬਾ ਗਏ |
ਗੂਰੂ ਸਾਹਿਬ ਕਹਿੰਦੇ ; ਮਰਦਾਨਿਆ ਮੱਕੇ ਦੇ ਦਰਸ਼ਨ ਕਰਕੇ ਉਮਰਾ ਕਰਲੈ , ਤੂੰ ਮੁਸਲਮਾਨ ਏ ਭਾਈ , ਹੱਜ ਕਰਲੈ ,
ਰਬਾਬੀ ਭਾਈ ਮਰਦਾਨਾ ਜੀ ਕਹਿਣ ਲੱਗੇ ; ਬਾਬਾ ਤੇਰੀਆਂ ਰਮਜ਼ਾਂ ਮੇਰੀ ਸਮਝ ਚੋਂ ਬਾਹਰ ਨੇ , ਇਹ ਸੱਚ ਹੈ ਇਸਲਾਮ ਧਰਮ ਚ ਹੱਜ ਕਰਨਾ , ਬਹੁਤ ਵੱਡਾ ਸਬਾਬ ਹੈ , ਇਹ ਅੱਲਾ ਦਾ ਘਰ ਹੈ , ਇਥੇ ਦਰਸ਼ਨ ਕਰਨ ਦੀ ,ਹਰੇਕ ਮੁਸਲਮਾਨ ਦੀ ਰੀਝ ਹੁੰਦੀ ਹੈ | ਪਰ ਸਤਿਗੁਰੂ ਜੋ ਮੈਂ ਕਹਿਣ ਜਾ ਰਿਹਾ ਹਾਂ , ਇਹ ਵੀ ਤਾਂ ਸੱਚ ਹੈ , ਗਰੀਬ ਨਿਵਾਜ ਮੈਂ ਤਾਂ ਹਰ ਰੋਜ ਹੱਜ ਕਰਦਾ ਹਾਂ ਤੁਹਾਡੇ ਚਰਨਾਂ ਵਿਚ ਰਹਿ ਕੇ !
ਬਾਬਾ ਤੇਰੇ ਨਾਲ ਰਹਿ ਕੇ ਮੇਰੀਆਂ ਸਾਰੀਆਂ ਰੀਝਾਂ ਪੂਰੀਆਂ ਹੋ ਚੁੱਕੀਆਂ ਹਨ ।
ਤੁਹਾਡਾ ਇਲਾਹੀ ਮੁੱਖੜਾ ਦੇਖ ਕੇ , ਮੈਨੂੰ ਹਰ ਰੋਜ਼ ਅੱਲਾ- ਤਾਲਾ ਦੇ ਵਸਲ ਹੁੰਦੇ ਨੇ |
ਭਾਈ ਮਰਦਾਨਾ ਜੀ ਕਹਿੰਦੇ ; ਗਰੀਬ ਨਿਵਾਜ ਪਹਿਲਾਂ ਤਾਂ ਮੇਰੇ ਅੰਦਰ ਕਈ ਤਰਾਂ ਦੇ ਸ਼ੰਕੇ ਆਉਦੇ ਰਹਿੰਦੇ ਸਨ |
ਪਰ ਜਦੋਂ ਦੀ ਮੈਨੂੰ ਖ਼ਾਕਸਾਰ ਨੂੰ ਤੇਰੇ ਚਰਨਾਂ ਵਿਚ ਜਗਾ ਮਿਲੀ ਐ , ਤੇਰੀ ਰਹਿਮਤ ਹੋਈ ਐ , ਐਸਾ ਕਰਮ ਕਰ ਦਿੱਤਾ ਦਾਤਾ, ਹਿਰਦੇ ਚ ਗਿਆਨ ਦਾ ਪ੍ਰਕਾਸ਼ ਹੋ ਗਿਆ | ਬਾਬਾ ਤੇਰੇ ਨਾਲ ਰਹਿ ਕੇ ਸਾਰੀ ਦੁਨੀਆਂ ਡਿੱਠੀ ਏ,
ਪਰ ਤੇਰੇ ਤੋਂ ਵੱਡਾ ਕੋਈ ਰਹਿਬਰ ਨਹੀ ਡਿੱਠਾ !
ਤੂੰ ਤੇ ਗਰੀਬਾਂ ਦਾ ਯਾਰ ਏਂ
ਪੀਰਾਂ ਦਾ ਪੀਰ ਏਂ…….
ਗੁਰੂ ਨਾਨਕ ਤੇਰੇ ਵਾਜੋਂ
ਸਾਡਾ ਕੌਣ ਗਰੀਬਾਂ ਦਾ …..ਰਬਾਬੀ

ਕਿਤਾਬਾਂ ਦਾ ਚੰਗਾ ਇਸਤੇਮਾਲ

by Bachiter Singh October 8, 2018

ਸ਼ੇਖ ਸਾਦੀ ਇੱਕ ਸਮੂਹ ਦੇ ਨਾਲ ਬਗਦਾਦ ਜਾ ਰਹੇ ਸਨ ਉਹਨਾਂ ਕੋਲ ਕਿਤਾਬਾਂ ਦਾ ਇਕ ਸਮੂਹ ਅਤੇ ਕੁਝ ਪੈਸਾ ਸੀ।  ਵਪਾਰੀਆਂ ਕੋਲ ਆਪਣਾ ਸਾਮਾਨ ਅਤੇ ਬਹੁਤ ਸਾਰਾ ਪੈਸਾ ਸੀ।  ਉਹ ਬਾਰਾਂ ਦਿਨਾਂ ਤਕ ਬਿਨਾਂ ਕਿਸੇ ਮੁਸ਼ਕਲ ਦੇ ਸਫ਼ਰ ਕਰਦੇ ਰਹੇ ।  ਤੇਰ੍ਹਵੇਂ ਦਿਨ ਤੇ ਲੁਟੇਰਿਆਂ ਨੇ ਉਨ੍ਹਾਂ ‘ਤੇ ਹਮਲਾ ਕੀਤਾ ਤੇ ਸਾਰਾ ਸਾਮਾਨ ਅਤੇ ਪੈਸਾ ਲੈ ਗਏ । ਫਿਰ ਲੁਟੇਰਿਆਂ ਦਾ ਆਗੂ ਸ਼ੇਖ ਸਾਦੀ ਕੋਲ ਆਇਆ. ਉਸ ਨੇ ਉਸ ਨੂੰ ਆਪਣਾ ਸਭ ਕੁਝ ਦੇਣ ਲਈ ਕਿਹਾ।

ਬਿਨਾਂ ਕਿਸੇ ਡਰ ਦੇ ਸ਼ੇਖ ਸਾਦੀ ਨੇ ਕਿਤਾਬਾਂ ਅਤੇ ਉਸ ਕੋਲ ਜਿਹੜਾ ਪੈਸਾ ਸੀ ਦੇ ਦਿੱਤਾ. ਫਿਰ ਸ਼ੇਖ ਸਾਦੀ ਨੇ ਕਿਹਾ, “ਮੈਂ ਆਸ ਕਰਦਾ ਹਾਂ ਕਿ ਤੁਸੀਂ ਇਹਨਾਂ ਕਿਤਾਬਾਂ ਦਾ ਚੰਗਾ ਇਸਤੇਮਾਲ ਕਰੋਗੇ। ”

ਲੁਟੇਰਿਆਂ ਦਾ ਆਗੂ ਇਹ ਦੇਖ ਕੇ ਹੈਰਾਨੀ ਵਿਚ ਆਇਆ ਕਿ ਸ਼ੇਖ ਸਾਦੀ ਨੇ ਉਨ੍ਹਾਂ ਕੋਲੋਂ ਬਿਲਕੁਲ ਨਹੀਂ ਡਰਿਆ।  ਫਿਰ ਉਹ ਇਹ ਜਾਣਨਾ ਚਾਹੁੰਦਾ ਸੀ ਕਿ ਇਹ ਕਿਤਾਬਾਂ ਕਿਵੇਂ ਸਹੀ ਢੰਗ ਨਾਲ ਵਰਤੀਆਂ ਜਾ ਸਕਦੀਆਂ ਹਨ।  ਜਵਾਬ ਵਿੱਚ ਸ਼ੇਖ ਸਾਦੀ ਨੇ ਕਿਹਾ, “ਇਹਨਾਂ ਪੋਥੀਆਂ ਨੂੰ ਆਪਣੇ ਬੱਚਿਆਂ ਨੂੰ ਸਿਖਾਉਣ ਲਈ ਪਵਿੱਤਰ ਅਤੇ ਚੰਗੇ ਵਿਦਵਾਨ ਨੂੰ ਨਿਯੁਕਤ ਕਰੋ। ਫਿਰ ਤੁਹਾਡੇ ਬੱਚੇ ਤੁਹਾਨੂੰ ਦੱਸ ਦੇਣਗੇ ਕਿ ਲੁੱਟਣਾ ਕਿੰਨਾ ਵੱਡਾ ਪਾਪ ਹੈ  ਹੋਰ ਵੀ ਕਈ ਪਾਪ ਹਨ । ਅੱਲ੍ਹਾ ਸਾਨੂੰ ਇਨ੍ਹਾਂ ਸਾਰੇ ਪਾਪਾਂ ਲਈ ਸਜ਼ਾ ਦੇਵੇਗਾ।  ”

ਸ਼ੇਖ ਸਾਦੀ ਦੇ ਇਹਨਾਂ ਸ਼ਬਦਾਂ ਨੇ ਲੁਟੇਰਿਆਂ ਦੇ ਮਨ ਬਦਲ ਦਿੱਤੇ।  ਉਨ੍ਹਾਂ ਨੇ ਸਮਾਨ ਅਤੇ ਪੈਸੇ ਵਪਾਰੀਆਂ ਨੂੰ ਵਾਪਸ ਕੀਤੇ ਅਤੇ ਉਸਤੋਂ ਬਾਅਦ ਉਨ੍ਹਾਂ ਨੇ ਲੁੱਟ ਖੋਹ ਕਰਨੀ ਬੰਦ ਕਰ ਦਿੱਤੀ।

ਉਚੀਆਂ ਕੰਧਾਂ

by Bachiter Singh October 8, 2018

ਕੰਧਾਂ ਸਿਰਫ ਜੇਲ ਦੀਆਂ ਹੀ ਨਹੀਂ ਉਚੀਆਂ ਹੁੰਦੀਆਂ ਇਹ ਘਰ ਦੀਆਂ ਵੀ ਹੁੰਦੀਆਂ । ਇਕ ਵਿੱਚ ਕੈਦੀ ਬਣਾ ਕੇ ਰੱਖਿਆ ਜਾਂਦਾ ਤੇ ਘਰ ਵਿੱਚ ਕੰਧਾਂ ਉਚੀਆਂ ਹਿਫ਼ਾਜ਼ਤ ਵਾਸਤੇ ਕੀਤੀਆਂ ਜਾਂਦੀਆਂ । ਇਹ ਕੰਧਾਂ ਵਿੱਚੋਂ ਬਾਹਰ ਹੋਣ ਦੇ ਤਿੰਨ ਤਰੀਕੇ ਹਨ । ਇਕ ਟੱਪ ਕੇ ਇਕ ਪਾੜ੍ਹ ਲਾ ਕੇ ਤੇ ਇਕ ਸਹੀ ਸਮੇਂ ਤੇ ਦਰਵਾਜ਼ੇ ਰਾਹੀਂ ।
ਪਹਿਲਾਂ ਜੇਲ ਦੀ ਗੱਲ ਕਰੀਏ । ਜੋ ਕੰਧ ਟੱਪ ਕੇ ਬਾਹਰ ਨਿਕਲਦੇ ਹਨ ਬਹੁਤੀ ਵਾਰੀ ਗੋਲੀ ਦਾ ਸ਼ਿਕਾਰ ਹੋ ਜਾਂਦੇ ਹਨ ਤੇ ਜੋ ਪਾੜ੍ਹ ਲਾ ਕੇ ਭੱਜਦੇ ਹਨ ਉਹ ਫੜੇ ਜਾਣ ਤੇ ਦੁਗਣੀ ਸਜ਼ਾ ਜਾਂ ਉਹ ਵੀ ਮੌਤ ਦੇ ਮੂੰਹ ਜਾ ਪੈਂਦੇ ਹਨ ।
ਹਰ ਜੂਨ ਆਪ ਦੀ ਪੈਦਾਇਸ਼ ਨੂੰ ਪਾਲਦੀ ਹੈ ਉਹਨੂੰ ਚੁਗਣਾ ਜਾਂ ਖਾਣ ਲਈ ਸ਼ਿਕਾਰ ਕਰਨਾ ਸਿਖਾਉਂਦੇ ਹਨ । ਜਦੋਂ ਅਗਲੀ ਨਸਲ ਆਪਣੇ ਪੈਰਾਂ ਤੇ ਖੜ ਜਾਵੇ ਫੇਰ ਉਹ ਉਹਦੀ ਪ੍ਰਵਾਹ ਨਹੀਂ ਕਰਦੇ । ਉਨਾਂ ਨੂੰ ਆਪ ਦੀ ਹਿਫ਼ਾਜ਼ਤ ਵੀ ਆਪ ਕਰਨੀ ਪੈਂਦੀ ਹੈ ਤੇ ਆਪ ਦਾ ਖਾਣਾ ਖ਼ੁਦ ਲੱਭਣਾ ਪੈਂਦਾ । ਮਨੁੱਖ ਹੀ ਇਕ ਜੂਨ ਹੈ ਜੋ ਆਪ ਦੇ ਬੱਚਿਆਂ ਨੂੰ ਇੰਨਾਂ ਚਿਰ ਪਾਲਦੀ ਤੇ ਸੰਭਾਲ਼ਦੀ ਹੈ
ਇਕ ਅੰਗਰੇਜ਼ ਗੋਰਾ ਲਿਖਦਾ ਕਿ ਮੈਂ ਜਦੋਂ ਆਪ ਦੀ ਧੀ ਨੂੰ ਸਾਈਕਲ ਸਿਖਾ ਰਿਹਾ ਸੀ ਤੇ ਉਹ ਕਹੇ ਕਿ ਡੈਡੀ ਫੜ ਕੇ ਰੱਖੀਂ ਤੇ ਹੱਥ ਨਾਂ ਛੱਡੀ ਪਰ ਮੈਂ ਚਾਹੁੰਦਾ ਸੀ ਕਿ ਛੇਤੀ ਛੱਡਾਂ । ਤੇ ਫੇਰ ਜਦੋਂ ਉਹ ਸਿੱਖ ਗਈ ਤੇ ਉਹ ਕਹੇ ਡੈਡੀ ਹੱਥ ਛੱਡ ਦੇ ਤੇ ਮੈਂ ਛੱਡਾਂ ਨਾਂ ਕਿ ਕਿਤੇ ਡਿਗ ਨ ਪਵੇ । ਬੱਸ ਆਹੀ ਗੱਲ ਅੱਜ-ਕੱਲ੍ਹ ਦੇ ਨੌਜੁਆਨ ਬਚਿਆਂ ਨੂੰ
ਸਮਝਣ ਦੀ ਲੋੜ ਹੈ ਕਿ ਘਰ ਦੀ ਚਾਰ-ਦਿਵਾਰੀ ਤੁਹਾਡੇ ਲਈ ਕੈਦ ਨਹੀਂ ਉਸਾਰੀ ਗਈ । ਇਹ ਸ਼ਰਮ ਇਹ ਇਜ਼ਤ ਇਹ ਮਾਂ ਬਾਪ ਦਾ ਸਤਿਕਾਰ ਇਹ ਉਹ ਕੰਧਾਂ ਨੇ ਜੋ ਤੁਹਾਡੀ ਹੀ ਹਿਫ਼ਾਜ਼ਤ ਵਾਸਤੇ ਬਣੀਆਂ ਨੇ । ਜੇ ਇਹ ਕੰਧਾਂ ਨੂੰ ਚੋਰੀ ਦੀ ਪਾੜ੍ਹ ਲਾਵੋਂਗੇ ਉੱਪਰ ਦੀ ਅਜ਼ਾਦੀ ਦੀ ਪੌੜੀ ਨਾਲ ਟੱਪੋਗੇ ਤਾਂ ਥੋੜੇ ਸਮੇਂ ਲਈ ਅਨੰਦ ਮਾਣ ਸਕੋਗੇ ਪਰ ਫੇਰ ਸਾਰੀ ਉਮਰ ਦੇ ਪਛੁਤਾਵੇ ਗਲ੍ਹ ਪੈਣਗੇ । ਸਹੀ ਸਮੇਂ ਤੇ ਮਾਂ ਬਾਪ ਵੀ ਚਾਹੁੰਦੇ ਨੇ ਹੁਣ ਸਾਡਾ ਧੀ ਪੁੱਤ ਆਪ ਦੀ ਜ਼ਿੰਦਗੀ ਵਾਲਾ ਸਾਈਕਲ ਖ਼ੁਦ ਚਲਾਵੇ ਤੇ ਅਸੀਂ ਪਿਛਿਉਂ ਸਿਰਫ ਹੱਥ ਨਾਲ ਫੜ ਕੇ ਰੱਖੀਏ ਕਿ ਡਿਗ ਨਾਂ ਪੈਣ ।
ਹਰ ਮਾਂ ਬਾਪ ਸਹੀ ਸਮੇਂ ਤੇ ਚਾਹੁੰਦਾ ਕਿ ਉਹਦਾ ਧੀ ਪੁੱਤ ਆਪ ਦਾ ਕਾਰੋਬਾਰ ਕਰੇ ਨੌਕਰੀ ਤੇ ਲੱਗੇ ਬਿਜਨਿਸ ਕਰੇ ਵਪਾਰ ਕਰੇ । ਕੁਝ ਵੀ ਕਰ ਕੇ ਆਪ ਦਾ ਭਾਰ ਖ਼ੁਦ ਚੁੱਕੇ ਤੇ ਜੋ ਸਮਾਂ ਆਉਣ ਤੇ ਇਹ ਨਹੀਂ ਕਰਦੇ ਉਹ ਮਾਂ ਬਾਪ ਤੇ ਭਾਰ ਬਣ ਜਾਂਦੇ ਹਨ । ਮਾਪਿਆਂ ਨੂੰ ਬਚਿਆਂ ਦੇ ਵਿਆਹ ਦਾ ਵੀ ਫਿਕਰ ਹੁੰਦੇ ਤੇ ਉਹ ਚਾਹੁੰਦੇ ਹਨ ਕਿ ਉਨਾਂ ਦੀ ਉਲਾਦ ਸਹੀ ਸਮੇਂ ਤੇ ਆਪ ਦਾ ਸਾਥੀ ਲੱਭ ਕੇ ਜ਼ਿੰਦਗੀ ਦੀ ਖ਼ੁਦ ਮੰਜ਼ਲ ਤਹਿ ਕਰਨ ।
ਇਸ ਸਮੇਂ ਲਈ ਨਾਂ ਕੰਧਾ ਭੰਨਣ ਦੀ ਲੋੜ ਹੈ ਨਾਂ ਹੀ ਚੋਰੀ ਕਰਕੇ ਪਾੜ੍ਹ ਲਾਉਣ ਦੀ । ਜਿਵੇਂ ਕੈਦ ਪੂਰੀ ਹੋਣ ਤੇ ਕੈਦੀ ਲਈ ਦਰਵਾਜ਼ੇ ਖੁੱਲ ਜਾਂਦੇ ਹਨ ਜਿਵੇਂ ਦੁਜੀਆ ਜੂਨਾਂ ਆਪ ਦੀ ਉਲ਼ਾਦ ਨੂੰ ਅਜ਼ਾਦ ਕਰ ਦਿੰਦੀਆਂ ਇਵੇਂ ਮਨੁੱਖ ਜਾਤੀ ਨੂੰ ਵੀ ਆਪ ਦੀ ਉਲ਼ਾਦ ਲਈ ਸਹੀ ਸਮੇਂ ਤੇ ਬੂਹੇ ਖੋਲ ਦੇਣ ਚਾਹੀਦੇ ਹਨ । ਤੇ ਉਲ਼ਾਦ ਨੂੰ ਵੀ ਫੇਰ ਘਰੇ ਬੈਠੇ ਰਹਿਣ ਦਾ ਹੱਕ ਨਹੀਂ ਹੋਣਾ ਚਾਹੀਦਾ ਕਿ ਉਹ ਆਪ ਦੇ ਵੱਡਿਆਂ ਦੇ ਘਨੇੜੇ ਹੀ ਚੜ੍ਹੇ ਰਹਿਣ
ਹੋਰ ਦੇਸ਼ਾਂ ਦਾ ਤਾਂ ਪਤਾ ਨਹੀਂ ਪਰ ਕੈਨੇਡਾ ਅਮਰੀਕਾ ਵਿੱਚ ਬੱਚੇ ਨੂੰ 18 ਸਾਲ ਦੀ ਉਮਰ ਤੱਕ ਪਾਲਣ ਲਈ ਦੋ ਲੱਖ ਡਾਲਰ ਤੋਂ ਵੱਧ ਲਗਦਾ । ਜੋ ਮਾਂ ਖਾਣਾ ਬਣਾ ਬਣਾ ਕੇ ਖੁਆਉੰਦੀ ਰਹੀ ਹੈ ਉਹ ਵੱਖਰਾ । ਸਾਰਾ ਹਿਸਾਬ ਨਹੀਂ ਲਾਇਆ ਜਾ ਸਕਦਾ । ਅਫ਼ਰੀਕਾ ਦਾ ਇਕ ਅਖਾਣ ਹੈ ਕਿ ਇਕ ਬੱਚੇ ਨੂੰ ਪਾਲਣ ਲਈ ਪੂਰਾ ਪਿੰਡ ਚਾਹੀਦਾ ।
ਹਰ ਮਨੁੱਖ ਨੂੰ ਆਪ ਦੀ ਮੰਜ਼ਲ ਖ਼ੁਦ ਤਹਿ ਕਰਨੀ ਪੈਂਦੀ ਹੈ ਤੇ ਜੋ ਪਛੜ ਗਏ ਉਹ ਸਾਰੀ ਉਮਰ ਪਛਤਾਉਂਦੇ ਦੇਖੇ ਹਨ ।

ਖੋਜੀ ਦੀ ਨਿਰਾਸ਼ਤਾ ਭਾਗ 5 – ਭਾਈ ਰਘਬੀਰ ਸਿੰਘ ਜੀ ਬੀਰ

by Bachiter Singh October 8, 2018

ਪਰਮ ਪੂਜਨੀਕ ਈਸ਼ਵਰ ਸਰੂਪ ਖੋਜੀ ਜੀਓ , ਅਸੀਂ ਇਹ ਗੱਲ ਕੋਈ ਦਿਖਾਵੇ ਦੇ ਤੌਰ ਤੇ ਨਹੀਂ ਆਖਦੇ, ਕਿਉਂਕਿ ਪਿਛੇ ਕਈ ਵਾਰੀ ਅਮਲੀ ਤੌਰ ਤੇ ਕਰ ਚੁੱਕੇ ਹਾਂ ਅਤੇ ਅੱਗੇ ਨੂੰ ਲੋੜ ਆਉਣ ਤੇ ਫਿਰ ਕਰਨ ਨੂੰ ਤਿਆਰ ਹਾਂ, ਕਿ ਆਪ ਦੇ ਨਾਮ ਉਤੋਂ ਅਸੀਂ ਤਨ ਮਨ ਧਨ ਵਾਰਨ ਤੇ ਲੜਨ ਮਰਨ ਲਈ ਤਿਆਰ ਹਾਂ। ਜੋ ਪੁਰਸ਼ ਆਪ ਨੂੰ ਪੂਰਾ ਪੂਰਾ ਸਤਿਕਾਰ ਨਾਂਹ ਦੇਵੇ, ਉਸ ਨੂੰ ਅੱਤ ਮਾੜਾ ਸਮਝਦੇ ਹਾਂ। ਜੋ ਪੁਰਸ਼ ਆਪ ਦੀ ਸ਼ਾਨ ਵਿਚ ਗੁਸਤਾਖੀ ਦਾ ਹਰਫ਼ ਆਖੇ, ਉਸ ਨੂੰ ਅਸੀਂ ਸਖ਼ਤ ਸਜ਼ਾ ਦੇਂਦੇ ਹਾਂ ਅਤੇ ਜੋ ਸ਼ਖਸ ਆਪ ਨੂੰ ਪੂਰਨ ਅਵਤਾਰ ਨਾ ਸਮਝੇ ਅਤੇ ਕਿਸੇ ਹੋਰ ਅਵਤਾਰ ਦੀ ਪੂਜਾ ਕਰਨੀ ਚਾਹੇ, ਉਸ ਨੂੰ ਅਸੀਂ ਆਪਣੇ ਦੇਸ਼ ਵਿਚ ਹੀ ਨਹੀਂ ਰਹਿਣ ਦਿੰਦੇ।

ਅੰਤ ਵਿਚ ਅਸੀਂ ਆਪ ਨੂੰ ਭਰੋਸਾ ਦਿਵਾਂਦੇ ਹਾਂ ਕਿ ਜਦੋਂ ਤਕ ਸਾਡਾ ਦੇਸ ਤੇ ਇਸ ਵਿਚ ਸਾਡੀ ਕੌਮ ਵਸਦੀ ਹੈ, ਤਦ ਤਕ ਅਸੀਂ ਸਿਵਾਏ ਤੁਹਾਡੇ ਹੋਰ ਕਿਸੇ ਨੂੰ ਆਪਣਾ ਪੂਜਨੀਕ ਨਹੀਂ ਬਣਾਵਾਂਗੇ, ਆਪ ਦੀ ਪਵਿੱਤਰ ਪੁਸਤਕ ਦੀ ਸਾਡੇ ਵਿਚ ਉਸੇ ਤਰ੍ਹਾਂ ਪੂਜਾ ਹੁੰਦੀ ਰਹੇਗੀ, ਜਿਸ ਤਰ੍ਹਾਂ ਕਿਸੇ ਦੇਹਧਾਰੀ ਅਵਤਾਰ ਦੀ ਹੋ ਸਕਦੀ ਹੈ। ਸਾਡਾ ਤਨ ਮਨ ਧਨ ਸਭ ਆਪ ਦੇ ਅਰਪਣ ਹੋਵੇਗਾ। ਸਾਡੇ ਧੰਨ ਭਾਗ ਹਨ ਜੋ ਆਪ ਨੇ ਆਪਣੀ ਪਿਛਲੀ ਉਮਰ ਵਿਚ ਸਾਨੂੰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕੀਤੀ ਹੈ। ਅਸੀਂ ਮੁਦਤਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਆਪ ਨੂੰ ਲੱਭ ਕੇ, ਪਬਲਿਕ ਵਿਚ ਲਿਆ ਕੇ , ਸਮੁੱਚੇ ਦੇਸ਼ ਵਲੋਂ ਸਤਿਕਾਰ ਕਰੀਏ ਪਰ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪ ਦਾ ਅਸਥਾਨ ਅਸੀਂ ਨਾ ਲੱਭ ਸਕੇ। ਸ਼ੁਕਰ ਹੈ ਜੋ ਸਾਨੂੰ ਆਪ ਦੇ ਦਰਸ਼ਨ ਹੋ ਗਏ ਅਤੇ ਅਸੀਂ ਆਪਣੇ ਦਿਲਾਂ ਦੀ ਸ਼ਰਧਾ-ਭਗਤੀ ਆਪ ਦੇ ਚਰਨਾਂ ਵਿਚ ਪੇਸ਼ ਕਰ ਸਕੇ। ਆਪ ਦਾ ਪਰੇਮ ਤੇ ਸਤਿਕਾਰ ਆਪ ਦੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਹਰ ਸਮੇਂ ਠਾਠਾਂ ਮਾਰਦਾ ਰਹੇਗਾ, ਸਾਡੇ ਲੈ ਲੈ ਵਿਚੋਂ ਸਦਾ ਇਹੋ ਧੁਨੀ ਨਿਕਲਦੀ ਰਹੇਗੀ – ‘ਸਾਡਾ ਖੋਜੀ ਧੰਨ ਹੈ, ਸਾਡੇ ਖੋਜੀ ਦੀ ਜੈ ਹੋਵੇ ।

ਆਪ ਦੇ ਦਰਸ਼ਨਾਂ ਨੂੰ ਮੁਦਤਾਂ ਤੋਂ ਤਰਸਣ ਵਾਲੇ, ਆਪ ਦੇ ਸ਼ਰਧਾਲੂ , ਆਪ ਦੇ ਭਗਤ ਅਤੇ ਆਪ ਉਤੇ ਸਦਾ ਮਾਣ ਕਰਨ ਵਾਲੇ ਅਸੀਂ ਹਾਂ, ਆਪ ਦੇ ਦੇਸ਼ ਵਾਸੀ।

ਜਦ ਇਹ ਮਾਨ-ਪੱਤਰ ਦੇਸ਼ ਦੇ ਪੰਡਤ ਵਲੋਂ ਪੜਿਆ ਗਿਆ ਤਾਂ ਪੰਡਾਲ ਦੇ ਦੋਹਾਂ ਪਾਸਿਆਂ ਤੋਂ “ਸਾਡੇ ਖੋਜੀ ਦੀ ਜੈ’ ਦੇ ਜੈਕਾਰੇ ਗੁੰਜੇ ਤੇ ਫੁੱਲਾਂ ਦੀ ਇਤਨੀ ਵਰਖਾ ਹੋਈ ਕਿ ਪੰਡਾਲ ਦਾ ਫਰਸ਼ ਫੁਲਾਂ ਦੀ ਸੁਹਾਵਣੀ ਸੇਜ ਬਣ ਗਿਆ। ਦੇਸ਼ ਦੇ ਰਾਜੇ ਨੇ ਹੁਣ ਉਠ ਕੇ ਖੋਜੀ ਨੂੰ ਸਾਰੇ ਦੇਸ਼ ਵਲੋਂ ਤੇ ਦੇਸ਼ ਦੀਆਂ ਅਨੇਕ ਸਭਾ ਸੁਸਾਇਟੀਆਂ ਵਲੋਂ ਜੀ ਆਇਆਂ ਆਖਿਆ ਅਤੇ ਬੇਨਤੀ ਕੀਤੀ ਕਿ ਖੋਜੀ ਵੀ ਦੇਸ ਵਾਸੀਆਂ ਦੇ ਮਾਨ ਪੱਤਰ ਦੇ ਉਤਰ ਵਿਚ ਆਪਣੇ ਪਵਿੱਤਰ ਮਹਾਂਵਾਕ ਸੁਣਾ ਕੇ ਦੇਸ਼ ਵਾਸੀਆਂ ਦੇ ਹਿਰਦਿਆਂ ਨੂੰ ਠੰਢ ਪਾਵੇ॥

ਰਾਜੇ ਦੀ ਇਸ ਬੇਨਤੀ ਦੇ ਨਾਲ ਹੀ ਸਾਰੇ ਪਾਸਿਆਂ ਤੋਂ ਆਵਾਜ਼ਾਂ ਔਣੀਆਂ ਸ਼ੁਰੂ ਹੋਈਆਂ ਕਿ ਜ਼ਰੂਰ ਜ਼ਰੂਰ, ਸਾਡੇ ਖੋਜੀ ਜੀ ਜ਼ਰੂਰ ਬੋਲਣ, ਅਸੀਂ ਖੋਜੀ ਜੀ ਦੀ ਗੱਲ ਸੁਣਨ ਲਈ ਤਰਸ ਰਹੇ ਹਾਂ।

ਜਦ ਤੋਂ ਖੋਜੀ ਆਪਣੇ ਦੋਸ ਵਿਚ ਆਇਆ ਸੀ, ਉਸ ਨੇ ਆਪਣੀ ਜ਼ੁਬਾਨ ਤੋਂ ਬਹੁਤ ਥੋੜੇ ਸ਼ਬਦ ਨਿਕਲਣ ਦਿਤੇ ਹਨ, ਉਹ ਸਭ ਮਾਮਲੇ ਨੂੰ ਗਹੁ ਨਾਲ ਦੇਖ ਕੇ ਵਿਚਾਰ ਰਿਹਾ ਸੀ। ਤੇ

ਹੁਣ ਸਾਰਿਆਂ ਪਾਸਿਆਂ ਤੋਂ ਜਦ ਜ਼ੋਰ ਦਿਤਾ ਗਿਆ ਕਿ ਖੋਜੀ ਵੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਕੇ ਆਪਣੇ ਦਿਲ ਦੇ ਖ਼ਿਆਲ ਪ੍ਰਗਟ ਕਰੇ ਤਾਂ ਖੋਜੀ ਨੇ ਆਪਣੇ ਨਾਲ ਦੇ ਇਕ ਮਿੱਤਰ ਰਾਹੀਂ ਇਹ ਅਖਵਾਇਆ –

ਪਿਆਰੇ ਦੇਸ਼ ਵਾਸੀਓ!

ਆਪ ਵਲੋਂ ਕੀਤੀ ਗਈ ਆਓ ਭਗਤ ਨੂੰ ਦੇਖ ਕੇ ਮੇਰੇ ਦਿਲ ਵਿਚ ਅਨੇਕ ਪ੍ਰਕਾਰ ਦੇ ਖ਼ਿਆਲ ਉਪਜ ਰਹੇ ਹਨ, ਜਿਨ੍ਹਾਂ ਨੂੰ ਮੈਂ ਚਾਹੁੰਦਾ ਹਾਂ ਕਿ ਚੰਗੀ ਤਰਾਂ ਲਿਖ ਕੇ ਆਪ ਦੀ ਸੇਵਾ ਵਿਚ ਪੇਸ਼ ਕਰਾਂ, ਇਸ ਵਾਸਤੇ ਕਿਰਪਾ ਕਰਕੇ ਮੈਨੂੰ ਕੁਝ ਦਿਨਾਂ ਦੀ ਮੁਹਲਤ ਦੇ ਕੇ ਕਿਤਾਰਥ ਕਰੋ , ਧੰਨਵਾਦੀ ਹੋਵਾਂਗਾ।

ਸਭ ਪਾਸਿਆਂ ਤੋਂ ਆਵਾਜ਼ਾਂ ਆਈਆਂ, ਸਾਡਾ ਤਨ, ਮਨ, ਧਨ ਖੋਜੀ ਲਈ ਹਾਜ਼ਰ ਹੈ, ਇਹ ਜੋ ਆਖੇ ਪਰਵਾਨ ਹੈ। ਉਸ ਦਿਨ ਦਾ ਸਮਾਗਮ ਖੋਜੀ ਦੇ ਜਲੁਸ ਨੂੰ ਬੜੀ ਸਜ ਧਜ ਤੇ ਜੈਕਾਰਿਆਂ ਨਾਲ ਮੁੜ ਰਾਜ ਮਹਿਲ ਤਕ ਪੁਚਾਣ ਉਤੇ ਸਮਾਪਤ ਹੋਇਆ।

ਕੁਝ ਦਿਨਾਂ ਮਗਰੋਂ ਦੇਸ਼ ਦੇ ਲੱਖਾਂ ਵਸਨੀਕਾਂ ਦੇ ਹੱਥਾਂ ਵਿਚ ਖੋਜੀ ਦਾ ਇਹ ਲਿਖਤੀ ਬਿਆਨ ਫੜਿਆ ਦਿਸਦਾ ਸੀ –

ਮੇਰੇ ਪਿਆਰੇ ਦੇਸ ਵਾਸੀਓ –

ਮੇਰੇ ਆਉਣ ਉਤੇ ਤੁਸੀਂ ਜੋ ਮੇਰਾ ਸਤਿਕਾਰ ਕੀਤਾ, ਉਸ ਦਾ ਮੈਂ ਧੰਨਵਾਦੀ ਹਾਂ। ਉਸ ਮਾਨ-ਪੱਤਰ ਦਾ ਜੋ ਆਪ ਨੇ ਸਮੁੱਚੇ ਦੇਸ਼ ਵਲੋਂ ਖਾਸ ਪੰਡਾਲ ਵਿਖੇ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋ ਕੇ

  • 1
  • 2
  • 3
  • 4
  • 5
  • 6
  • 7

Punjabi Status

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

Punjabi Boliyan

  • Punjabi Boliyan
  • Bari Barsi Boliyan
  • Bhangra Boliyan
  • Dadka Mail
  • Deor Bharjayii
  • Desi Boliyan
  • Funny Punjabi Boliyan
  • Giddha Boliyan
  • Jeeja Saali
  • Jeth Bhabhi
  • Kudi Vallo Boliyan
  • Maa Dhee
  • Munde Vallo Boliyan
  • Nanaan Bharjayi
  • Nanka Mail
  • Nooh Sass
  • Punjabi Tappe

Punjabi Stories

  • Funny Punjabi Stories
  • Sad Stories
  • General
  • Kids Stories
  • Long Stories
  • Mix
  • Moments
  • Motivational
  • Punjabi Virsa
  • Religious
  • Short Stories
  • Social Evils
  • Spirtual

Wallpapers

  • Ajj Da Vichar
  • Attitude Status in Punjabi
  • Funny punjabi status
  • Motivational Status Punjabi
  • Punjabi Dharmik Status
  • Punjabi Love status
  • Punjabi Song Status
  • Punjabi Status for Boys
  • Punjabi Status for Girls
  • Punjabi Status Sardari
  • Punjabi Status Yaari

About Us

Punjabi stories is providing hand picked and unique punjabi stories for the users all around the world. We also publish stories send by our users related to different categories such as motivational, religious, spirtual, emotional, love and of general.

Download Application

download punjabi stories app

download punjabi stories app
  • Facebook
  • Instagram
  • Pinterest
  • Youtube
  • Quiz
  • Sachian Gallan
  • Punjabi Status
  • Punjabi Kids Stories
  • Punjabi Motivational Kahanian
  • Punjabi Short Stories
  • Shop
  • Punjabi Wallpapers
  • Refund and Cancellation Policy
  • Terms and conditions
  • Refund policy
  • About
  • Contact Us
  • Privacy Policy

@2021 - All Right Reserved. Designed and Developed by PunjabiStories

Punjabi Stories
  • All Kahaniyan
    • General
    • Religious
    • Motivational
    • Sad Stories
    • Funny Punjabi Stories
    • Kids Stories
    • Long Stories
    • Love Stories
    • Punjabi Virsa
    • Mix
  • Punjabi Status
    • Attitude Status in Punjabi
    • Motivational Status Punjabi
    • Wallpapers – Image Status
    • Punjabi Love status
    • Punjabi Love Shayari
    • Punjabi Whatsapp Status
    • Punjabi Status for Boys
    • Punjabi Status for Girls
    • Punjabi Status Yaari
    • Ajj Da Vichar
    • Sad Status Punjabi
    • Punjabi Song Status
    • Sachian Gallan
    • Punjabi Dharmik Status
    • Shayari
    • Punjabi Status Sardari
    • Funny punjabi status
  • Blog
  • Punjabi Boliyan
    • Bhangra Boliyan
    • Desi Boliyan
    • Dadka Mail
    • Nanka Mail
    • Munde Vallo Boliyan
    • Bari Barsi Boliyan
    • Kudi Vallo Boliyan
    • Jeeja Saali
    • Jeth Bhabhi
    • Maa Dhee
    • Nanaan Bharjayi
    • Nooh Sass
    • Punjabi Tappe
    • Deor Bharjayii
    • Funny Punjabi Boliyan
    • Giddha Boliyan
    • Munde Vallo Boliyan
  • Wishes
    • Birthday Wishes
      • Birthday Wishes for Brother
      • Birthday Wishes for Sister
      • Birthday Wishes for Friend
      • Birthday Wishes for Father
      • Birthday Wishes for Mother
      • Birthday Wishes for Wife
      • Birthday Wishes for Husband
      • Birthday Wishes for Son
      • Birthday Wishes for Daughter
    • Festival Wishes
      • Baisakhi Wishes
  • Wallpapers
    • Sad Status Images
    • Love Status Images
    • Motivational Status Images
    • Gurbani Status Images
    • Sachian Gallan Status
    • Funny Status Images
    • Ajj Da Vichar
    • Image Status
  • Punjabi Shayari

Shopping Cart

Close

No products in the cart.

Close