ਖੋਜੀ ਦੀ ਨਿਰਾਸ਼ਤਾ ਭਾਗ 5 – ਭਾਈ ਰਘਬੀਰ ਸਿੰਘ ਜੀ ਬੀਰ

by Bachiter Singh

ਪਰਮ ਪੂਜਨੀਕ ਈਸ਼ਵਰ ਸਰੂਪ ਖੋਜੀ ਜੀਓ , ਅਸੀਂ ਇਹ ਗੱਲ ਕੋਈ ਦਿਖਾਵੇ ਦੇ ਤੌਰ ਤੇ ਨਹੀਂ ਆਖਦੇ, ਕਿਉਂਕਿ ਪਿਛੇ ਕਈ ਵਾਰੀ ਅਮਲੀ ਤੌਰ ਤੇ ਕਰ ਚੁੱਕੇ ਹਾਂ ਅਤੇ ਅੱਗੇ ਨੂੰ ਲੋੜ ਆਉਣ ਤੇ ਫਿਰ ਕਰਨ ਨੂੰ ਤਿਆਰ ਹਾਂ, ਕਿ ਆਪ ਦੇ ਨਾਮ ਉਤੋਂ ਅਸੀਂ ਤਨ ਮਨ ਧਨ ਵਾਰਨ ਤੇ ਲੜਨ ਮਰਨ ਲਈ ਤਿਆਰ ਹਾਂ। ਜੋ ਪੁਰਸ਼ ਆਪ ਨੂੰ ਪੂਰਾ ਪੂਰਾ ਸਤਿਕਾਰ ਨਾਂਹ ਦੇਵੇ, ਉਸ ਨੂੰ ਅੱਤ ਮਾੜਾ ਸਮਝਦੇ ਹਾਂ। ਜੋ ਪੁਰਸ਼ ਆਪ ਦੀ ਸ਼ਾਨ ਵਿਚ ਗੁਸਤਾਖੀ ਦਾ ਹਰਫ਼ ਆਖੇ, ਉਸ ਨੂੰ ਅਸੀਂ ਸਖ਼ਤ ਸਜ਼ਾ ਦੇਂਦੇ ਹਾਂ ਅਤੇ ਜੋ ਸ਼ਖਸ ਆਪ ਨੂੰ ਪੂਰਨ ਅਵਤਾਰ ਨਾ ਸਮਝੇ ਅਤੇ ਕਿਸੇ ਹੋਰ ਅਵਤਾਰ ਦੀ ਪੂਜਾ ਕਰਨੀ ਚਾਹੇ, ਉਸ ਨੂੰ ਅਸੀਂ ਆਪਣੇ ਦੇਸ਼ ਵਿਚ ਹੀ ਨਹੀਂ ਰਹਿਣ ਦਿੰਦੇ।

ਅੰਤ ਵਿਚ ਅਸੀਂ ਆਪ ਨੂੰ ਭਰੋਸਾ ਦਿਵਾਂਦੇ ਹਾਂ ਕਿ ਜਦੋਂ ਤਕ ਸਾਡਾ ਦੇਸ ਤੇ ਇਸ ਵਿਚ ਸਾਡੀ ਕੌਮ ਵਸਦੀ ਹੈ, ਤਦ ਤਕ ਅਸੀਂ ਸਿਵਾਏ ਤੁਹਾਡੇ ਹੋਰ ਕਿਸੇ ਨੂੰ ਆਪਣਾ ਪੂਜਨੀਕ ਨਹੀਂ ਬਣਾਵਾਂਗੇ, ਆਪ ਦੀ ਪਵਿੱਤਰ ਪੁਸਤਕ ਦੀ ਸਾਡੇ ਵਿਚ ਉਸੇ ਤਰ੍ਹਾਂ ਪੂਜਾ ਹੁੰਦੀ ਰਹੇਗੀ, ਜਿਸ ਤਰ੍ਹਾਂ ਕਿਸੇ ਦੇਹਧਾਰੀ ਅਵਤਾਰ ਦੀ ਹੋ ਸਕਦੀ ਹੈ। ਸਾਡਾ ਤਨ ਮਨ ਧਨ ਸਭ ਆਪ ਦੇ ਅਰਪਣ ਹੋਵੇਗਾ। ਸਾਡੇ ਧੰਨ ਭਾਗ ਹਨ ਜੋ ਆਪ ਨੇ ਆਪਣੀ ਪਿਛਲੀ ਉਮਰ ਵਿਚ ਸਾਨੂੰ ਦਰਸ਼ਨ ਦੇਣ ਦੀ ਕ੍ਰਿਪਾਲਤਾ ਕੀਤੀ ਹੈ। ਅਸੀਂ ਮੁਦਤਾਂ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਆਪ ਨੂੰ ਲੱਭ ਕੇ, ਪਬਲਿਕ ਵਿਚ ਲਿਆ ਕੇ , ਸਮੁੱਚੇ ਦੇਸ਼ ਵਲੋਂ ਸਤਿਕਾਰ ਕਰੀਏ ਪਰ ਸਾਡੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਆਪ ਦਾ ਅਸਥਾਨ ਅਸੀਂ ਨਾ ਲੱਭ ਸਕੇ। ਸ਼ੁਕਰ ਹੈ ਜੋ ਸਾਨੂੰ ਆਪ ਦੇ ਦਰਸ਼ਨ ਹੋ ਗਏ ਅਤੇ ਅਸੀਂ ਆਪਣੇ ਦਿਲਾਂ ਦੀ ਸ਼ਰਧਾ-ਭਗਤੀ ਆਪ ਦੇ ਚਰਨਾਂ ਵਿਚ ਪੇਸ਼ ਕਰ ਸਕੇ। ਆਪ ਦਾ ਪਰੇਮ ਤੇ ਸਤਿਕਾਰ ਆਪ ਦੇ ਦੇਸ਼ ਵਾਸੀਆਂ ਦੇ ਦਿਲਾਂ ਵਿਚ ਹਰ ਸਮੇਂ ਠਾਠਾਂ ਮਾਰਦਾ ਰਹੇਗਾ, ਸਾਡੇ ਲੈ ਲੈ ਵਿਚੋਂ ਸਦਾ ਇਹੋ ਧੁਨੀ ਨਿਕਲਦੀ ਰਹੇਗੀ – ‘ਸਾਡਾ ਖੋਜੀ ਧੰਨ ਹੈ, ਸਾਡੇ ਖੋਜੀ ਦੀ ਜੈ ਹੋਵੇ ।

ਆਪ ਦੇ ਦਰਸ਼ਨਾਂ ਨੂੰ ਮੁਦਤਾਂ ਤੋਂ ਤਰਸਣ ਵਾਲੇ, ਆਪ ਦੇ ਸ਼ਰਧਾਲੂ , ਆਪ ਦੇ ਭਗਤ ਅਤੇ ਆਪ ਉਤੇ ਸਦਾ ਮਾਣ ਕਰਨ ਵਾਲੇ ਅਸੀਂ ਹਾਂ, ਆਪ ਦੇ ਦੇਸ਼ ਵਾਸੀ।

ਜਦ ਇਹ ਮਾਨ-ਪੱਤਰ ਦੇਸ਼ ਦੇ ਪੰਡਤ ਵਲੋਂ ਪੜਿਆ ਗਿਆ ਤਾਂ ਪੰਡਾਲ ਦੇ ਦੋਹਾਂ ਪਾਸਿਆਂ ਤੋਂ “ਸਾਡੇ ਖੋਜੀ ਦੀ ਜੈ’ ਦੇ ਜੈਕਾਰੇ ਗੁੰਜੇ ਤੇ ਫੁੱਲਾਂ ਦੀ ਇਤਨੀ ਵਰਖਾ ਹੋਈ ਕਿ ਪੰਡਾਲ ਦਾ ਫਰਸ਼ ਫੁਲਾਂ ਦੀ ਸੁਹਾਵਣੀ ਸੇਜ ਬਣ ਗਿਆ। ਦੇਸ਼ ਦੇ ਰਾਜੇ ਨੇ ਹੁਣ ਉਠ ਕੇ ਖੋਜੀ ਨੂੰ ਸਾਰੇ ਦੇਸ਼ ਵਲੋਂ ਤੇ ਦੇਸ਼ ਦੀਆਂ ਅਨੇਕ ਸਭਾ ਸੁਸਾਇਟੀਆਂ ਵਲੋਂ ਜੀ ਆਇਆਂ ਆਖਿਆ ਅਤੇ ਬੇਨਤੀ ਕੀਤੀ ਕਿ ਖੋਜੀ ਵੀ ਦੇਸ ਵਾਸੀਆਂ ਦੇ ਮਾਨ ਪੱਤਰ ਦੇ ਉਤਰ ਵਿਚ ਆਪਣੇ ਪਵਿੱਤਰ ਮਹਾਂਵਾਕ ਸੁਣਾ ਕੇ ਦੇਸ਼ ਵਾਸੀਆਂ ਦੇ ਹਿਰਦਿਆਂ ਨੂੰ ਠੰਢ ਪਾਵੇ॥

ਰਾਜੇ ਦੀ ਇਸ ਬੇਨਤੀ ਦੇ ਨਾਲ ਹੀ ਸਾਰੇ ਪਾਸਿਆਂ ਤੋਂ ਆਵਾਜ਼ਾਂ ਔਣੀਆਂ ਸ਼ੁਰੂ ਹੋਈਆਂ ਕਿ ਜ਼ਰੂਰ ਜ਼ਰੂਰ, ਸਾਡੇ ਖੋਜੀ ਜੀ ਜ਼ਰੂਰ ਬੋਲਣ, ਅਸੀਂ ਖੋਜੀ ਜੀ ਦੀ ਗੱਲ ਸੁਣਨ ਲਈ ਤਰਸ ਰਹੇ ਹਾਂ।

ਜਦ ਤੋਂ ਖੋਜੀ ਆਪਣੇ ਦੋਸ ਵਿਚ ਆਇਆ ਸੀ, ਉਸ ਨੇ ਆਪਣੀ ਜ਼ੁਬਾਨ ਤੋਂ ਬਹੁਤ ਥੋੜੇ ਸ਼ਬਦ ਨਿਕਲਣ ਦਿਤੇ ਹਨ, ਉਹ ਸਭ ਮਾਮਲੇ ਨੂੰ ਗਹੁ ਨਾਲ ਦੇਖ ਕੇ ਵਿਚਾਰ ਰਿਹਾ ਸੀ। ਤੇ

ਹੁਣ ਸਾਰਿਆਂ ਪਾਸਿਆਂ ਤੋਂ ਜਦ ਜ਼ੋਰ ਦਿਤਾ ਗਿਆ ਕਿ ਖੋਜੀ ਵੀ ਦੇਸ਼ ਵਾਸੀਆਂ ਨੂੰ ਸੰਬੋਧਨ ਕਰ ਕੇ ਆਪਣੇ ਦਿਲ ਦੇ ਖ਼ਿਆਲ ਪ੍ਰਗਟ ਕਰੇ ਤਾਂ ਖੋਜੀ ਨੇ ਆਪਣੇ ਨਾਲ ਦੇ ਇਕ ਮਿੱਤਰ ਰਾਹੀਂ ਇਹ ਅਖਵਾਇਆ –

ਪਿਆਰੇ ਦੇਸ਼ ਵਾਸੀਓ!

ਆਪ ਵਲੋਂ ਕੀਤੀ ਗਈ ਆਓ ਭਗਤ ਨੂੰ ਦੇਖ ਕੇ ਮੇਰੇ ਦਿਲ ਵਿਚ ਅਨੇਕ ਪ੍ਰਕਾਰ ਦੇ ਖ਼ਿਆਲ ਉਪਜ ਰਹੇ ਹਨ, ਜਿਨ੍ਹਾਂ ਨੂੰ ਮੈਂ ਚਾਹੁੰਦਾ ਹਾਂ ਕਿ ਚੰਗੀ ਤਰਾਂ ਲਿਖ ਕੇ ਆਪ ਦੀ ਸੇਵਾ ਵਿਚ ਪੇਸ਼ ਕਰਾਂ, ਇਸ ਵਾਸਤੇ ਕਿਰਪਾ ਕਰਕੇ ਮੈਨੂੰ ਕੁਝ ਦਿਨਾਂ ਦੀ ਮੁਹਲਤ ਦੇ ਕੇ ਕਿਤਾਰਥ ਕਰੋ , ਧੰਨਵਾਦੀ ਹੋਵਾਂਗਾ।

ਸਭ ਪਾਸਿਆਂ ਤੋਂ ਆਵਾਜ਼ਾਂ ਆਈਆਂ, ਸਾਡਾ ਤਨ, ਮਨ, ਧਨ ਖੋਜੀ ਲਈ ਹਾਜ਼ਰ ਹੈ, ਇਹ ਜੋ ਆਖੇ ਪਰਵਾਨ ਹੈ। ਉਸ ਦਿਨ ਦਾ ਸਮਾਗਮ ਖੋਜੀ ਦੇ ਜਲੁਸ ਨੂੰ ਬੜੀ ਸਜ ਧਜ ਤੇ ਜੈਕਾਰਿਆਂ ਨਾਲ ਮੁੜ ਰਾਜ ਮਹਿਲ ਤਕ ਪੁਚਾਣ ਉਤੇ ਸਮਾਪਤ ਹੋਇਆ।

ਕੁਝ ਦਿਨਾਂ ਮਗਰੋਂ ਦੇਸ਼ ਦੇ ਲੱਖਾਂ ਵਸਨੀਕਾਂ ਦੇ ਹੱਥਾਂ ਵਿਚ ਖੋਜੀ ਦਾ ਇਹ ਲਿਖਤੀ ਬਿਆਨ ਫੜਿਆ ਦਿਸਦਾ ਸੀ –

ਮੇਰੇ ਪਿਆਰੇ ਦੇਸ ਵਾਸੀਓ –

ਮੇਰੇ ਆਉਣ ਉਤੇ ਤੁਸੀਂ ਜੋ ਮੇਰਾ ਸਤਿਕਾਰ ਕੀਤਾ, ਉਸ ਦਾ ਮੈਂ ਧੰਨਵਾਦੀ ਹਾਂ। ਉਸ ਮਾਨ-ਪੱਤਰ ਦਾ ਜੋ ਆਪ ਨੇ ਸਮੁੱਚੇ ਦੇਸ਼ ਵਲੋਂ ਖਾਸ ਪੰਡਾਲ ਵਿਖੇ ਲੱਖਾਂ ਦੀ ਗਿਣਤੀ ਵਿਚ ਇਕੱਤਰ ਹੋ ਕੇ

You may also like