ਕੁਝ ਸਾਲ ਪਹਿਲਾਂ ਮੈਂ ਡਿਸਕਵਰੀ ਚੈਨਲ ‘ਤੇ ਇਕ ਪ੍ਰੋਗਰਾਮ ਦੇਖ ਰਿਹਾ ਸੀ ਜੋ ਖੁਰਾਕ ਅਤੇ ਖਾਣ ਪੀਣ ਆਦਿ ਤੇ ਅਧਾਰਤ ਸੀ। ਹਾਲਾਂਕਿ ਮੈਨੂੰ ਇਸ ਕਿਸਮ ਦੇ ਪ੍ਰੋਗਰਾਮਾਂ ਵਿਚ ਕੋਈ ਖਾਸ ਦਿਲਚਸਪੀ ਨਹੀਂ ਸੀ, ਫਿਰ ਵੀ ਮੈਂ ਦੇਖ ਰਿਹਾ ਸੀ। ਪ੍ਰੋਗਰਾਮ ਵਿਚ ਦਿਖਾਇਆ ਗਿਆ ਕਿ ਕੇਰਲ ਦੀ ਇਕ ਔਰਤ ਨੇ ਘਰ ਵਿੱਚ ਆਉਣ ਵਾਲੇ ਮਹਿਮਾਨ ਲਈ ਕਿਸੇ ਖ਼ਾਸ ਕਿਸਮ ਦਾ ਖਾਣਾ ਬਣਾਉਣ ਬਾਰੇ ਸੋਚਿਆ ਅਤੇ ਬਾਜ਼ਾਰ ਵਿਚ ਖਰੀਦਾਰੀ ਕਰਨ ਗਈ। ਉਹ ਮੀਟ ਮਾਰਕੀਟ ਗਈ ਅਤੇ ਦੁਕਾਨਦਾਰ ਨੂੰ ਪੁੱਛਿਆ: ਕੀ ਕੁਟੀਪਾਈ ਹੈ?
ਦੁਕਾਨਦਾਰ: ਨਹੀਂ
ਹੁਣ ਥੋੜੀ ਜਿਹੀ ਉਤਸੁਕਤਾ ਪੈਦਾ ਹੋ ਗਈ ਕਿ ਇਹ ਕੁਟੀਪਾਈ ਕੀ ਹੋਵੇਗੀ?
ਔਰਤ ਨੇ 10-12 ਦੁਕਾਨਾਂ ‘ਤੇ ਪੁੱਛਣ ਤੋਂ ਬਾਦ ਇਕ ਦੁਕਾਨਦਾਰ ਨੇ ਕਿਹਾ ਕਿ ਹਾਂ ਮੇਰੇ ਕੋਲ ਕੁਟੀਪਾਈ ਹੈ। ਅਤੇ ਜਦੋਂ ਚੈਨਲ ਵਾਲਿਆ ਨੇ ਕੁਟੀਪਾਈ ਬਾਰੇ ਵਿਸਥਾਰ ਨਾਲ ਦੱਸਿਆ ਤਾਂ ਮੈਂ ਹੈਰਾਨ ਹੋ ਗਿਆ। ਉਹਨਾਂ ਦੇ ਦੱਸਣ ਅਨੁਸਾਰ ਕਿ ਕੁਟੀਪਾਈ ਕੀ ਹੈ ?
ਇੱਕ ਗਰਭਵਤੀ ਬੱਕਰੀ ਜਿਸਦਾ ਜਣੇਪੇ ਦਾ ਸਮਾਂ ਨੇੜੇ ਹੁੰਦਾ ਹੈ ਭਾਵ ਭਰੂਣ ਪੂਰਾ ਹੋ ਜਾਦਾ ਹੈ, ਫਿਰ ਉਸ ਬੱਕਰੀ ਨੂੰ ਮਾਰ ਦਿੱਤਾ ਜਾਂਦਾ ਹੈ ਅਤੇ ਭਰੂਣ ਨੂੰ ਬਾਹਰ ਕੱਢ ਲਿਆ ਜਾਂਦਾ ਹੈ ਅਤੇ ਉਹ ਹੈ “ਕੁਟੀਪਾਈ”। ਉਹ ਔਰਤ ਦੇ ਦੱਸਣ ਅਨੁਸਾਰ ਕਿ ਕੁਟੀਪਾਈ ਬਹੁਤ ਸਵਾਦ ਅਤੇ ਨਰਮ ਬਣਦਾ ਹੈ। ਇਹ ਜਲਦੀ ਬਣ ਜਾਂਦਾ ਹੈ। ਚਬਾਉਣ ਅਤੇ ਹਜ਼ਮ ਕਰਨ ਵਿੱਚ ਅਸਾਨ ਹੁੰਦਾ ਹੈ।
ਮੈਂ ਹੈਰਾਨ ਹੋਇਆ ਕਿ ਮਨੁੱਖ ਅਤੇ ਸ਼ੈਤਾਨ ਵਿਚ ਕੀ ਅੰਤਰ ਰਹਿ ਗਿਆ ਹੈ?
ਕੁਝ ਸਮਾਂ ਪਹਿਲਾਂ ਇੱਕ ਵੀਡੀਓ ਸਾਹਮਣੇ ਆਈ ਸੀ ਕਿ ਇੱਕ ਸ਼ੇਰਨੀ ਨੇ ਇੱਕ ਬਾਂਦਰੀ ਦਾ ਸ਼ਿਕਾਰ ਕੀਤਾ ਜਦੋਂ ਪੰਜੇ ਨਾਲ ਬਾਂਦਰੀ ਦਾ ਪੇਟ ਪਾੜਿਆ ਤਾਂ ਇੱਕ ਬੱਚਾ ਪੇਟ ਵਿੱਚੋਂ ਬਾਹਰ ਆਇਆ, ਇਹ ਦੇਖ ਕੇ ਸ਼ੇਰਨੀ ਦੀ ਮਮਤਾ ਜਾਗ ਪਈ ਅਤੇ ਬੱਚੇ ਨੂੰ ਪਲੋਸਣਾ ਸ਼ੁਰੂ ਕਰ ਦਿੱਤਾ।
ਹਾਲ ਹੀ ਵਿਚ ਇਕ ਹੋਰ ਵੀਡੀਓ ਆਈ ਜਿਸ ਵਿਚ ਇਕ ਮਗਰਮੱਛ ਮਾਦਾ ਹਿਰਨ ਨੂੰ ਫੜ ਲੈਦਾ ਹੈ ਕੁਝ ਸਮੇਂ ਬਾਅਦ, ਮਗਰਮੱਛ ਨੂੰ ਅਹਿਸਾਸ ਹੁੰਦਾ ਹੈ ਕਿ ਮਾਦਾ ਹਿਰਨ ਗਰਭਵਤੀ ਹੈ, ਤਦ ਉਹ ਆਪਣਾ ਜਬਾੜਾ ਖੋਲ੍ਹ ਕੇ ਹਿਰਨ ਨੂੰ ਆਜ਼ਾਦ ਕਰ ਦਿੰਦਾ ਹੈ । ਇਹ ਸਭ ਵੇਖਣ ਤੋ ਬਾਅਦ ਮੈਂ ਸੋਚਾਂ ਵਿੱਚ ਉੱਤਰ ਗਿਆ।
ਮਨੁੱਖ ਮਨੁੱਖ ਨੂੰ ਭੁੱਲ ਰਿਹਾ ਹੈ, ਸਿਰਫ ਜੀਭ ਦਾ ਸੁਆਦ ਲੈਣ ਲਈ ਇੱਕ ਭਰੂਣ ਦੀ ਜ਼ਰੂਰਤ ਹੈ।
ਮਨੋਰੰਜਨ ਲਈ ਹਾਥੀ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਜਾਦਾ ਹੈ ਅਤੇ ਦੂਜੇ ਪਾਸੇ, ਵੇਖੋ ਕਿ ਜਾਨਵਰ ਕੀ ਦਿਖਾ ਰਹੇ ਹਨ । ਯਾਨੀ, ਇਕ ਤਰੀਕੇ ਨਾਲ ਜਾਨਵਰ ਅਤੇ ਮਨੁੱਖ ਇਕ ਦੂਜੇ ਨਾਲ ਆਪਣੇ ਵਿਹਾਰ ਦਾ ਆਦਾਨ-ਪ੍ਰਦਾਨ ਕਰ ਰਹੇ ਹਨ ?
ਕੀ ਧਰਤੀ ਦਾ ਅੰਤ ਨੇੜੇ ਹੈ?
ਇਹ ਕੋਰੋਨਾ, ਇਹ ਤੂਫਾਨ, ਭੂਚਾਲ, ਚੱਕਰਵਾਤ ਆਦਿ …ਇਹ ਸਭ ਕੁਦਰਤ ਦਾ ਸਬਕ ਹੈ ਇਨਸਾਨੀਅਤ ਲਈ।
ਆਸ ਕਰਦੇ ਹਾਂ ਕਿ ਮਨੁੱਖ ਸਬਕ ਲਵੇਗਾ ਤੇ ਇੱਕ ਨਵੀਂ ਧਰਤੀ ਦਾ ਆਗਾਜ਼ ਹੋਏਗਾ:-
ਨਵੀਂ ਧਰਤੀ ਤੇ ਨਵਾਂ ਅਸਮਾਨ ਹੋਵੇ,
ਜਿਥੇ ਇਨਸਾਨ ਦਾ ਮਤਲਬ ਸਿਰਫ ਇਨਸਾਨ ਹੋਵੇ।
ਡਾ਼ ਸੁਮਿਤ
Bachiter Singh
ਪਰੇਮ ਸਚਾ ਹੋਵੇ ਤਾ ਤੁਹਾਡੇ ਜੀਵਨ ਵਿਚ ਹਰ ਪਾਸੇ ਤੋ ਸਚਾਈ ਆਉਣੀ ਸ਼ੁਰੂ ਹੋ ਜਾਵੇਗੀ !
ਕਿਉਂਕਿ ਪਰੇਮ ਤੁਹਾਨੂੰ ਵੱਡਾ ਕਰਦਾ ਹੈ ਤੁਹਾਨੂੰ ਵਧਾਉਦਾ ਹੈ ……
ਜਿਸ ਦਿਨ ਤੁਹਾਡਾ ਪਰੇਮ
ਅਸੀਮ ਹੋ ਜਾਵੇਗਾ ,ਅਚਾਨਕ ਤੁਸੀ ਪਾਉਗੇ
ਕਿ ਤੁਸੀ ਪ੍ਰਮਾਤਮਾ ਦੇ ਸਾਹਮਣੇ ਖੜੇ ਹੋ।
~ਓਸ਼ੋ
ਪ੍ਰੇਮ ਨੂੰ ਲਕਾਉਣਾ ਬੜਾ ਮੁਸ਼ਕਿਲ ਹੈ। ਤੁਸੀ ਸਭ ਕੁਝ ਲੁਕਾ ਲਵੋ ਪਰੇਮ ਨੂੰ ਤੁਸੀ ਨਹੀ ਲੁਕਾ ਸਕਦੇ।
ਤੁਹਾਨੂੰ ਕਿਸੇ ਨਾਲ ਪਰੇਮ ਹੋ ਗਿਆ ਤਾ ਉਹ ਪਰਗਟ ਹੋਵੇਗਾ ਹੀ ਉਸ ਨੂੰ ਲਕਾਉਣ ਦਾ ਕੋਈ ਵੀ ਉਪਾਅ ਨਹੀ ਹੈ। ਕਿਉਂਕਿ ਤੁਸੀ ਤੁਰੋ ਗਏ ਹੋਰ ਢੰਗ ਨਾਲ ਤੁਹਾਡੀਆ ਅੱਖਾ ਉਸ ਦੀ ਖਬਰ ਦੇਣਗੀਆ ਤੁਹਾਡਾ ਰੋਆ ਰੋਆ ਉਸਦੀ ਖਬਰ ਦੇਵੇਗਾ । ਕਿਉਂਕਿ ਪਰੇਮ ਇਕ ਯਾਦ ਹੈ ।
ਸਧਾਰਨ ਜੀਵਨ ਵਿਚ ਵੀ ਜੇਕਰ ਤੁਹਾਡਾ ਪ੍ਰੇਮੀ ਤੁਹਾਨੂੰ ਸਵੀਕਾਰ ਕਰ ਲਵੇ ਤਾ ਤੁਸੀ ਏਨੀ ਖੁਸ਼ੀ ਨਾਲ ਭਰ ਜਾਦੇ ਹੋ ਤੁਸੀ ਸੋਚੋ ਪੁਰੀ ਕੁਦਰਤ ਜੇ ਤੁਹਾਨੂੰ ਸਵੀਕਾਰ ਕਰ ਲਵੇ ਤਦ ਤੁਹਾਡੀ ਖੁਸ਼ੀ ਕਿਹੋ ਜਿਹੀ ਹੋਵੇਗੀ।
ਪੂਰੀ ਕੁਦਰਤ ਤੁਹਾਨੂੰ ਪਰੇਮ ਕਰੇ ਆਪਣੇ ਹਿਰਦੇ ਨਾਲ ਲਾ ਲਵੇ ਤੁਸੀ ਪੂਰੀ ਕੁਦਰਤ ਨਾਲ ਪਰੇਮ ਵਿਚ ਬੰਝ ਜਾਉ ਇਹੀ ਤਾ ਮੀਰਾ ਕਹਿ ਰਹੀ ਹੈ , ਕ੍ਰਿਸ਼ਨ ਕਦੋ ਤੁਸੀ ਮੇਰੀ ਸੇਜ ਉਤੇ ਆਉਗੇ ।
ਓਸ਼ੋ ।
ਇਕ ਵੇਸਵਾ ਜਿਸਤੇ ਸਾਰਾ ਮੁਲਤਾਨ ਸ਼ਹਿਰ ਮੋਹਿਤ ਸੀ, ਜਿਸ ਦੀ ਇਕ ਝਲਕ ਪਾਉਣ ਲਈ ਬੜੇ ਬੜੇ ਨਵਾਬ, ਸ਼ਹਿਜ਼ਾਦੇ, ਅਮੀਰ, ਉਲਮਾਹ ਤਰਸਦੇ ਸਨ।
ਇਕ ਦਿਨ ਕਿਧਰੇ ਉਸਦੀ ਗੋਲੀ ਨੇ, ਕੱਜ਼ਰ(ਸੁਰਮਾ) ਬਾਰੀਕ ਨਈਂ ਸੀ ਪੀਸਿਆ, ਅੌਰ ਜੈਸੇ ਉਸ ਕੱਜ਼ਰ ਨੂੰ ਇਸ ਵੇਸਵਾ ਨੇ ਆਪਣੀ ਅੱਖੀਂ ਪਾਇਆ, ਅੱਖਾਂ ਦੇ ਵਿਚ ਰੜਕ ਪੈਦਾ ਹੋਈ। ਗੋਲੀ ਨੂੰ ਡਾਂਟਿਆ, ਦੋ ਚਾਰ ਥੱਪੜ ਵੀ ਮਾਰੇ, ਉਹ ਰੋ ਪਈ। ਰੋਣਾ ਭਲਾ ਫ਼ਕੀਰਾਂ ਨੂੰ ਕਿਥੇ ਭਾਂਵਦਾ ਹੈ, ਦੂਸਰੇ ਦਾ ਰੋਣਾ ਫ਼ਕੀਰਾਂ ਨੂੰ ਵੀ ਰੁਲਾ ਕੇ ਰੱਖ ਦੇਂਦਾ ਹੈ, ਤੜਪਾ ਕੇ ਰੱਖ ਦੇਂਦਾ ਹੈ।
ਕਹਿੰਦੇ ਨੇ ਬਾਬਾ ਫ਼ਰੀਦ ਨੇ ਰੋਕਿਆ ਉਸ ਵੇਸਵਾ ਨੂੰ,
“ਨਾ ਮਾਰ, ਇਸ ਗੋਲੀ ਨੂੰ, ਨਾ ਮਾਰ, ਇਸ ਤੇ ਤਰਸ ਖਾਹ।”
ਇਕ ਦਿਨ ਅੈਸਾ ਹੋਇਆ, ਕਬਰਸਿਤਾਨ ਦੀ ਪਗਡੰਡੀ ਉਤੋਂ, ਬਾਬਾ ਫ਼ਰੀਦ ਜੀ ਲੰਘੇ ਜਾ ਰਹੇ ਨੇ, ਪੈਰ ਠੋਕਰ ਖਾ ਗਏ, ਇਕ ਖੋਪਰੀ ਨਾਲ। ਨਾਲ ਕਬਰ ਸੀ, ਨੰਗੀ ਪੈ ਗਈ ਸੀ, ਮੁੱਦਤਾਂ ਦੀ ਮਿੱਟੀ ਉੱਡ ਗਈ ਸੀ।
ਨਾਲ ਦੇ ਸਾਥੀਆਂ ਨੇ ਕਹਿ ਦਿੱਤਾ,
“ਬਾਬਾ ਜੀ ! ਇਹ ਤੇ ਉਸ ਵੇਸਵਾ ਦੀ ਕਬਰ ਹੈ, ਜਿਸ ਤੇ ਸਾਰਾ ਈ ਮੁਲਤਾਨ ਮੋਹਿਤ ਸੀ। ਜਿਸ ਦੀ ਇਕ ਝਲਕ ਪਾਉਣ ਲਈ, ਬੜੇ ਬੜੇ ਰਸਕ ਲੋਗ, ਧਨਾਢ, ਉਲਮਾਹ, ਉਮਰਾ ਤਰਸਦੇ ਸਨ।”
ਅੱਖਾਂ ਵਿਚ ਕੀੜੇ ਸਨ, ਕੁਰਬਲ ਕੁਰਬਲ ਪਏ ਕਰਨ, ਲਗਦੈ ਖੋਪਰੀ ਦੇ ਵਿਚ ਕਿਧਰੇ ਥੋੜ੍ਹਾ ਬਹੁਤਾ ਮਾਸ ਹੋਵੇਗਾ, ਤਾਹੀਂ ਇਹ ਕੀੜੇ ਮੌਜੂਦ ਸਨ।
ਫ਼ਰੀਦ ਨੂੰ ਕਹਿਣਾ ਪਿਆ,
“ਫਰੀਦਾ ਜਿਨ੍ ਲੋਇਣ ਜਗੁ ਮੋਹਿਆ ਸੇ ਲੋਇਣ ਮੈਂ ਡਿਠੁ॥
ਕਜਰ ਰੇਖ ਨ ਸਹਦੀਆ ਸੇ ਪੰਖੀ ਸੂਇ ਬਹਿਠੁ॥੧੪॥”
{ਅੰਗ ੧੩੭੮}
ਕੱਜ਼ਰ ਦੀ ਰੇਖ ਦੀ ਰੜਕ ਤੇ ਸਹਾਰ ਨਾ ਸਕੀ, ਅੈਹ ਦੇਖੋ ,ਕੀੜੇ ਮਕੌੜਿਆਂ ਨੇ, ਉਨ੍ਹਾਂ ਹੀ ਅੱਖਾਂ ਦੇ ਵਿਚ ਘਰ ਬਣਾ ਕੇ ਰੱਖੇ ਨੇ, ਆਪਣੇ ਅਾਲੵਣੇ ਬਣਾ ਕੇ ਰੱਖੇ ਨੇ। ਇਹ ਅੱਖਾਂ ਜਿਨ੍ਹਾਂ ਤੇ ਜਗਤ ਮੋਹਿਤ ਸੀ, ਜੋ ਗੁਲਾਬ ਜੈਸੀਆਂ ਸਨ, ਮ੍ਰਿਗ ਜੈਸੀਆਂ ਸਨ, ਚੰਦਰਮਾ ਜੈਸੀਆਂ ਸਨ, ਅੱਜ ਕਰੂਪਤਾ ਦਾ ਇਕ ਦ੍ਰਿਸ਼ ਪੇਸ਼ ਕਰ ਰਹੀਆਂ ਨੇ।
ਗਿਅਾਨੀ ਸੰਤ ਸਿੰਘ ਜੀ ਮਸਕੀਨ
ਸੰਤ ਅਗਸ਼ਤੀਨ ਤੋ ਕਿਸੇ ਨੇ ਪੁਛਿਆ ਕਿ ਮੈਨੂੰ ਸੰਖੇਪ ਵਿੱਚ ਦੱਸ ਦਿਓ ਸਾਰ ਕੀ ਹੈ ਧਰਮ ਦਾ? ਪਾਪਾ ਤੋ ਕਿਵੇ ਬਚਾ ਤਾ ਸੰਤ ਅਗਸ਼ਤੀਨ ਨੇ ਕਿਹਾ ਕਿ ਫਿਰ ਜੇਕਰ ਇਕੋ ਹੀ ਕੁੰਜੀ ਚਾਹੀਦੀ ਹੈ ਤਾ ਪਰੇਮ ਤੁਸੀ ਪਰੇਮ ਕਰੋ ਤੇ ਬਾਕੀ ਚਿੰਤਾ ਛੱਡ ਦਿਓ।
ਕਿਉਂਕਿ ਜਿਸਨੇ ਪਰੇਮ ਕੀਤਾ ਉਸ ਕੋਲੋ ਪਾਪ ਨਹੀ ਹੋ ਸਕਦਾ। ਇਸ ਲਈ ਪਰੇਮ “ਮਾਸਟਰ ਕੀ” ਹੈ ਸਾਰੇ ਤਾਲੇ ਖੁੱਲ੍ਹ ਜਾਦੇ ਹਨ। ਤੁਸੀ ਚੋਰੀ ਕਰ ਸਕਦੇ ਹੋ ਬੇਈਮਾਨੀ ਕਰ ਸਕਦੇ ਹੋ ਸਿਰਫ ਇਸ ਲਈ ਕਿ ਪਰੇਮ ਦੀ ਕਮੀ ਹੈ ਸਾਰੇ ਪਾਪ ਪਰੇਮ ਦੀ ਗੇਰ ਹਾਜਰੀ ਵਿੱਚ ਪੈਦਾ ਹੁੰਦੇ ਹਨ। ਜਿਵੇ ਪਰਕਾਸ਼ ਨਾ ਹੋਵੇ ਤਾ ਹਨੇਰੇ ਘਰ ਵਿਚ ਚੋਰ, ਲੁਟੇਰੇ, ਸੱਪ, ਬਿਛੂ ਸਾਰਿਆ ਦਾ ਆਉਣਾ ਸੁਰੂ ਹੋ ਜਾਂਦਾ ਹੈ। ਮਕੜੀਆ ਜਾਲੇ ਬੁਣ ਲੈਦੀਆ ਹਨ । ਚਮਗਿੱਦੜ ਨਿਵਾਸ ਕਰ ਲੈਂਦੇ ਹਨ ਰੋਸ਼ਨੀ ਆ ਜਾਵੇ ਤਾ ਸਾਰੇ ਇਕ ਇਕ ਕਰ ਵਿਦਾ ਹੋਣ ਲਗਦੇ ਹਨ। ਪਰੇਮ ਰੋਸ਼ਨੀ ਹੈ ਅਤੇ ਤੁਹਾਡੇ ਜੀਵਨ ਵਿਚ ਪਰੇਮ ਦਾ ਕੋਈ ਵੀ ਦੀਵਾ ਨਹੀ ਬਲਦਾ ਇਸ ਲਈ ਪਾਪ ਹੈ। ਪਾਪ ਸਿਰਫ ਨਕਾਰਾਤਮਕ ਹੈ ਉਹ ਸਿਰਫ ਕਮੀ ਹੈ। ਜੇਕਰ ਤੁਹਾਡੀ ਜੀਵਨ ਊਰਜਾ ਦਾ ਬਹਾਉ ਪਰੇਮ ਵੱਲ ਹੋਏ ਤਾ ਸਿਰਜਣਾਤਮਕ ਹੋ ਸਕੇ। ਪਰੇਮ ਸਿਰਜਣ ਹੈ।
ਓਸ਼ੋ।
ਇਕ ਸ਼ੂਫੀ ਕਥਾ ਹੈ। ਇਕ ਪ੍ਰੇਮੀ ਨੇ ਆਪਣੀ ਪ੍ਰੇਮਿਕਾ ਦਾ ਦਰਵਾਜ਼ਾ ਖੜਕਾਇਆ ਅੰਦਰ ਤੋ ਅਵਾਜ ਆਈ ਕੋਣ ਹੈ? ਉਸ ਨੇ ਉਤਰ ਦਿੱਤਾ ਮੈ ਹਾ ਤੇਰਾ ਪ੍ਰੇਮੀ, ਜਵਾਬ ਆਇਆ ਇਸ ਘਰ ਚ ਦੋ ਜਾਣਿਆ ਲਈ ਥਾ ਨਹੀ ਹੈ।
ਬਹੁਤ ਦਿਨ ਬੀਤ ਗਏ ਕਈ ਸੂਰਜ ਚੜ੍ਹੇ ਕੋਈ ਡੁੱਬੇ ਕੋਈ ਚੰਦ ਆਏ ਕਈ ਗਏ। ਫਿਰ ਇਕ ਦਿਨ ਦਰਵਾਜ਼ਾ ਖੜਕਾਇਆ ਗਿਆ। ਫਿਰ ਉਹੀ ਸਵਾਲ ਕੋਣ ਹੈ ਇਸ ਵਾਰ ਪ੍ਰੇਮੀ ਨੇ ਕਿਹਾ ਤੂੰ ਹੀ ਹੈ ਤੇ ਦਰਵਾਜ਼ਾ ਖੋਲ੍ਹ ਗਿਆ।
ਪ੍ਰੇਮ ਦੇ ਦਵਾਰ ਸਿਰਫ ਉਹਨਾ ਲਈ ਹੀ ਖੁਲ੍ਹਦੇ ਨੇ ਜਿਹੜਾ “ਮੈ” ਨੂੰ ਛੱਡਣ ਲਈ ਤਿਆਰ ਹੋਵੇ। ਜਦੋ ਕੋਈ ਇਕ ਇਨਸਾਨ ਲਈ “ਮੈ” ਨੂੰ ਛੱਡਦਾ ਹੈ। ਤਾ ਉਸ ਨੂੰ ਪਰੇਮ ਕਿਹਾ ਜਾਂਦਾ ਹੈ। ਜਦੋ ਕੋਈ ਖੁਦ ਦੇ ਲਈ “ਮੈ” ਨੂੰ ਛੱਡਣ ਨੂੰ ਤਿਆਰ ਹੋ ਜਾਦਾ ਹੈ ਤਾ ਉਹੀ ਪਰੇਮ ਪ੍ਰਾਥਨਾ ਹੋ ਜਾਂਦਾ ਹੈ। ਇਹੋ ਜਿਹਾ ਪਰੇਮ ਹੀ ਭਗਤੀ ਹੈ।
ਓਸ਼ੋ।
ਮੈ ਸੁਣੇਆ ਹੈ ਕਿ ਇਕ ਆਦਮੀ ਪ੍ਰਦੇਸ਼ ਚਲਾ ਗਿਆ। ਉਹ ਉਥੇ ਦੀ ਭਾਸ਼ਾ ਨਹੀ ਸੀ ਜਾਣਦਾ। ਉਹ ਉਥੇ ਕਿਸੇ ਨੂੰ ਪਛਾਣਦਾ ਵੀ ਨਹੀ ਸੀ। ਉਹ ਬਿਲਕੁਲ ਅਣਜਾਣ ਸੀ ਉਹ ਭਟਦਾ ਹੋਇਆ ਬਹੁਤ ਵੱਡੇ ਮਹਿਲ ਦੇ ਦਰਵਾਜ਼ੇ ਤੇ ਸਾਹਮਣੇ ਪਹੁੰਚ ਗਿਆ।
ਲੋਕ ਅੰਦਰ ਆ ਜਾ ਰਹੇ ਸੀ। ਉਹ ਅੰਦਰ ਚੱਲਾ ਗਿਆ ਉਸ ਨੇ ਅੰਦਰ ਦੇਖਿਆ ਕਿ ਬੜਾ ਸਾਜ ਸਮਾਨ ਹੈ। ਲੋਕ ਭੋਜਨ ਲਈ ਬੈਠ ਰਹੇ ਹਨ। ੳੁਹ ਵੀ ਬੈਠ ਗਿਆ ਕਿਉਂਕਿ ਭੁੱਖ ਉਸ ਨੂੰ ਵੀ ਬਹੁਤ ਲੱਗੀ ਹੋਈ ਸੀ। ਉਹ ਬਹੁਤ ਦਿਨੋ ਤੋ ਭੁੱਖਾ ਪਿਆਸਾ ਹੀ ਭਟਕ ਰਹਿਆ ਸੀ। ਉਸ ਦੇ ਬੈਠਦੇ ਹੀ ਬਹੁਤ ਤਰ੍ਹਾ ਦੇ ਭੋਜਨਾ ਨਾਲ ਭਰੀ ਹੋਈ ਥਾਲੀ ਉਸ ਦੇ ਸਾਹਮਣੇ ਪਰੋਸ ਦਿੱਤੀ ਗਈ। ਉਸ ਨੇ ਭਰ ਪੇਟ ਰੋਟੀ ਖਾਂਦੀ ਉਸ ਨੂੰ ਇੰਝ ਲੱਗਾ ਕਿ ਜਿਵੇ ਕਿਸੇ ਸਮਰਾਟ ਦਾ ਮਹਿਲ ਹੈ ਤੇ ਭੋਜ ਚਲ ਰਹਿਆ ਹੈ ਅਥਿੱਤੀ ਆ ਜਾ ਰਹੇ ਨੇ ਭੋਜਨ ਦੇ ਬਾਅਦ ਉਹ ਉਠ ਕੇ ਧੰਨਵਾਦ ਦੇਣ ਲੱਗਾ। ਜਿਸ ਆਦਮੀ ਨੇ ਭੋਜਨ ਲਿਆ ਕੇ ਦਿੱਤਾ ਸੀ ਉਹ ਝੁਕ ਕੇ ਉਸ ਨੂੰ ਸਲਾਮ ਕਰਨ ਲੱਗਾ ਪਰ ਉਹ ਆਦਮੀ ਉਸ ਨੂੰ ਭੋਜਨ ਦਾ ਬਿੱਲ ਦੇਣ ਲੱਗਾ ਅਸਲ ਵਿਚ ਉਹ ਇਕ ਹੋਟਲ ਸੀ। ਉਸ ਬਹਿਰੇ ਨੇ ਉਸ ਨੂੰ ਬਿਲ ਦਿੱਤਾ ਕਿ ਪੈਸੇ ਅਦਾ ਕਰੋ ਪਰ ਉਹ ਬਿਲ ਆਪਣੀ ਜੇਬ ਵਿੱਚ ਰਖ ਕੇ ਫਿਰ ਉਸ ਦਾ ਧੰਨਵਾਦ ਕਰਦਾ ਹੈ। ਉਹ ਬਹੁਤ ਖੁਸ਼ ਹੁੰਦਾ ਹੈ ਕਿ ਇਕ ਅਜਨਾਬੀ ਵਿਆਕਤੀ ਨੂੰ ਉਹਨਾ ਨੇ ਐਨਾ ਸਨਮਾਨ ਦਿੱਤਾ ਐਨਾ ਵਧੀਆ ਭੋਜਨ ਦਿੱਤਾ। ਪਰ ਉਹ ਬਹਿਰਾ ਉਸ ਦੀ ਗੱਲ ਸਮਝ ਨਹੀ ਪਾਉਣਾ ਤੇ ਉਸ ਨੂੰ ਫੜ ਕੇ ਮੈਨੇਜਰ ਕੋਲ ਲੈ ਜਾਦਾ ਹੈ।
ਉਹ ਅਜਨਾਬੀ ਆਦਮੀ ਸਮਝਦਾ ਹੈ ਉਹ ਸਮਰਾਟ ਦਾ ਪ੍ਰਤੀਨਿਧੀ ਹੈ ਤੇ ਉਹ ਉਸ ਤੇ ਐਨਾ ਖੁਸ਼ ਹੈ ਕਿ ਉਸ ਨੂੰ ਕਿਸੇ ਵੱਡੇ ਅਧਿਕਾਰੀ ਨਾਲ ਮਿਲਾਉਣ ਲਈ ਲੈ ਆਇਆ ਹੈ। ਮੈਨੇਜਰ ਵੀ ਉਸ ਨੂੰ ਬਿਲ ਚੁਕਾਉਣ ਲਈ ਕਹਿੰਦਾ ਹੈ ਤਦ ਵੀ ਉਹ ਇਹੀ ਸਮਝਦਾ ਹੈ ਕਿ ਇਹ ਉਸ ਦੇ ਧੰਨਵਾਦ ਦਾ ਉਤਰ ਦੇ ਰਹਿਆ ਹੈ। ਫਿਰ ਮੈਨੇਜਰ ਉਸ ਨੂੰ ਅਦਾਲਤ ਵਿਚ ਭੇਜ ਦਿੰਦਾ ਹੈ ਤਦ ਉਹ ਇਹ ਸਮਝਦਾ ਹੈ ਕਿ ਉਹ ਸਮਰਾਟ ਦੇ ਸਾਹਮਣੇ ਮੌਜੂਦ ਹੈ। ਮੈਜਿਸਟ੍ਰੇਟ ਉਸ ਨੂੰ ਬਿਲ ਭਰਣ ਲਈ ਬਹੁਤ ਕਹਿੰਦਾ ਹੈ ਪਰ ਉਸ ਨੂੰ ਪਰਦੇਸੀ ਹੋਣ ਕਰਕੇ ਭਾਸ਼ਾ ਸਮਝ ਨਹੀ ਆਉਦੀ ਤੇ ਉਹ ਬਸ ਧੰਨਵਾਦ ਹੀ ਪਰਗਟ ਕਰੀ ਜਾਦਾ ਹੈ। ਅੰਤ ਮੈਜਿਸਟ੍ਰੇਟ ਹੁਕਮ ਸੁਣਾਉਣਾ ਹੈ ਕਿ ਇਹ ਵਿਅਕਤੀ ਬਹੁਤ ਚਾਲਬਾਜ ਹੈ। ਇਸ ਦਾ ਮੂੰਹ ਕਾਲਾ ਕਰਕੇ ਉਲਟਾ ਗਧੇ ਤੇ ਬੈਠਾ ਕੇ ਪਿੰਡ ਵਿੱਚ ਫੇਰਿਆ ਜਾਵੇ। ਉਸ ਦਾ ਮੂੰਹ ਕਾਲਾ ਕਰਕੇ ਉਸ ਨੂੰ ਪਿੰਡ ਵਿੱਚ ਫੇਰਿਆ ਜਾਦਾ ਹੈ। ਪਰ ਉਹ ਵਿਅਕਤੀ ਇਹ ਸਮਝ ਕੇ ਅਨੰਦਤ ਹੁੰਦਾ ਹੈ ਕਿ ਉਸ ਦਾ ਸਮਰਾਟ ਦੁਆਰਾ ਉਸ ਦੇ ਦੇਸ਼ ਵਿੱਚ ਸਵਾਗਤ ਕੀਤਾ ਜਾ ਰਹਿਆ ਹੈ।
ਭੀੜ ਵਿਚ ਗੁਜਰਦੇ ਹੋਏ ਉਸ ਦੀ ਨਜਰ ਉਸ ਵਿਅਕਤੀ ਤੇ ਪੈਦੇ ਜੋ ਉਸ ਦੇ ਦੇਸ਼ ਦਾ ਹੀ ਹੈ ਤੇ ਉਸ ਨੂੰ ਜਾਣਦਾ ਹੈ ਪਰ ਉਹ ਵਿਅਕਤੀ ਨਜਰ ਬਚਾ ਕੇ ਭੀੜ ਵਿੱਚ ਲੁੱਕ ਜਾਂਦਾ ਹੈ। ਗਧੇ ਤੇ ਸਵਾਰ ਆਦਮੀ ਇਹ ਸਮਝਦਾ ਹੈ ਉਹ ਵਿਅਕਤੀ ਈਰਖਾ ਵਸ ਉਸ ਦੇ ਸਵਾਗਤ ਤੇ ਸੜ ਰਹਿਆ ਹੈ। ਇੰਝ ਉਹ ਮਨ ਹੀ ਮਨ ਵਿੱਚ ਫੁਲਿਆ ਨਹੀ ਸਮਾਉਦਾ।
ਕਰੀਬ ਕਰੀਬ ਹੰਕਾਰ ਤੇ ਸਵਾਰ ਅਸੀ ਸਭ ਇਸੇ ਤਰ੍ਹਾ ਹੀ ਭਰਮਾ ਭੁਲੇਖੇਆ ਵਿਚ ਹੀ ਜੀਉਂਦੇ ਹਾ ਜਿਸ ਦਾ ਜੀਵਨ ਦੇ ਤੱਥਾ ਨਾਲ ਕੋਈ ਸੰਬੰਧ ਨਹੀ ਹੁੰਦਾ ਹੈ ਕਿਉਂਕਿ ਜੀਵਨ ਦੀ ਭਾਸ਼ਾ ਦਾ ਸਾਨੂੰ ਪਤਾ ਹੀ ਨਹੀ ਅਤੇ ਜੋ ਅਸੀ ਹੰਕਾਰ ਦੀ ਭਾਸ਼ਾ ਬੋਲਦੇ ਹਾ ਉਸ ਦਾ ਜੀਵਨ ਨਾਲ ਕਿਤੇ ਵੀ ਕੋਈ ਤਾਲ ਮੇਲ ਨਹੀ ਹੁੰਦਾ ਹੈ।
ਓਸ਼ੋ ।
ਇਹ ਕਥਾ ਬਹੁਤ ਪਿਆਰੀ ਹੈ। ਸੋਨੇ ਦਾ ਮਿਰਗ ਕਦੀ ਹੁੰਦਾ ਹੀ ਨਹੀ। ਅਸੀ ਸਾਰੇ ਸੋਨੇ ਦੇ ਮਿਰਗ ਪਿਛੇ ਦੋੜਦੇ ਹਾ, ਅੰਦਰ ਦਾ ਰਾਮ ਸੋਨੇ ਦੇ ਮਿਰਗ ਵਾਸਤੇ ਹੀ ਤਾ ਭਟਕਦਾ ਹੈ ਤੇ ਸਾਡੇ ਅੰਦਰ ਦੀ ਸੀਤਾ ਵੀ ਸਾਨੂੰ ਉਕਸਾਉਂਦੀ ਹੈ, ਕਿ ਜਾਓ ਸੋਨੇ ਦੇ ਮਿਰਗ ਨੂੰ ਲੈ ਕੇ ਆਓ।
ਸਾਡੇ ਅੰਦਰ ਦੀਆ ਕਾਮਨਾਵਾ ਸਾਡੇ ਅੰਦਰ ਦੀ ਵਾਸਨਾ ਕਹਿੰਦੀ ਹੈ। ਸਾਡੇ ਅੰਦਰ ਦੀ ਸ਼ਕਤੀ ਨੂੰ ਉਸ ਊਰਜਾ ਨੂੰ, ਉਸ ਰਾਮ ਨੂੰ ਕਿ ਜਾਓ, ਇਛਾ ਹੈ ਸੀਤਾ, ਸ਼ਕਤੀ ਹੈ ਰਾਮ, ਸੋਨੇ ਦਾ ਮਿਰਗ ਹੱਥ ਨਾ ਆਵੇ ਤਾ ਲੱਗਦਾ ਹੈ ਕਿ ਕੁਝ ਕਮੀ ਰਹਿ ਗਈ ਕੋਸ਼ਿਸ਼ ਵਿੱਚ, ਪਰ ਇਹ ਖਿਆਲ ਹੀ ਨਹੀ ਆਉਦਾ ਕਿ ਸੋਨੇ ਦਾ ਮਿਰਗ ਹੁੰਦਾ ਹੀ ਨਹੀ। ਕਾਮਨਾ ਦੇ ਫੁੱਲ ਆਕਾਸ਼ ਕੁਸੁਮ ਨੇ ਕਦੀ ਹੁੰਦੇ ਹੀ ਨਹੀ, ਜਿਸ ਤਰ੍ਹਾ ਧਰਤੀ ਤੇ ਤਾਰੇ ਨਹੀ ਹੁੰਦੇ ਉਸੇ ਤਰ੍ਹਾ ਆਕਾਸ਼ ਵਿਚ ਫੁੱਲ ਨਹੀ ਹੁੰਦੇ। ਕਾਮਨਾ ਆਕਾਸ਼ ਕੁਸੁਮ ਨੇ ਜਾ ਧਰਤੀ ਦੇ ਤਾਰੇ ਨੇ ਜਾ ਆਕਾਸ਼ ਦੇ ਫੁੱਲਾ ਲਈ ਸਿਰਫ ਸਾਡੀ ਦੋੜ ਹੈ, ਵਾਰ ਵਾਰ ਡਿੱਗ ਕੇ ਕੰਡਿਆ ‘ਚ ਉਲਝ ਕੇ ਵੀ ਆਕਾਸ਼ੀ ਫੁੱਲਾ ਦੀ ਕਾਮਨਾ ਨਹੀ ਜਾਦੀ ਸਿਰਫ ਦੁੱਖ ਹੀ ਹੱਥ ਲੱਗਦਾ ਹੈ।
ਅਗਰ ਕੋਈ ਪੱਥਰ ਜਾਂ ਕੰਡੇ ਇਕੱਠੇ ਕਰ ਕੇ ਗੁਰੂ ਜਾਂ ਮੰਦਰ ਵਿਚ ਮੂਰਤੀ ਅੱਗੇ ਭੇਟ ਕਰੇ ਤਾਂ ਉਸ ਨੂੰ ਬੇਅਦਬ ਤੇ ਪਾਗ਼ਲ ਸਮਝਿਆ ਜਾਵੇਗਾ। ਪਰ ਜੇ ਓਹੋ ਤਰਕ ਖੜੀ ਕਰ ਦੇਵੇ ਕਿ ਫੁੱਲ ਭੇਟ ਹੋ ਸਕਦੇ ਹਨ,ਕੰਕਰ ਤੇ ਪੱਥਰ ਕਿਉਂ ਭੇਟ ਨਹੀਂ ਹੋ ਸਕਦੇ?
ਤਾਂ ਸਮਝਾਣਾ ਪਵੇਗਾ ਕਿ ਫੁੱਲ ਕੋਮਲ ਹੈ, ਸੁਗੰਧਿਤ ਹੈ, ਸੁੰਦਰ ਹੈ।ਪੱਥਰ ਕਰੂਪ ਹੈ, ਠੋਸ ਹੈ ਤੇ ਨਿਰਗੰਧ ਹੈ। ਸੋ ਜੇਕਰ ਪੱਥਰਾਂ ਵਾਸਤੇ ਗੁਰੂ ਦੇ ਚਰਨਾਂ ਵਿਚ ਕੋਈ ਥਾਂ ਨਹੀਂ ਤਾਂ ਪੱਥਰ ਵਾਸਤੇ ਦਿਲਾਂ ਵਿੱਚ ਵੀ ਕੋੲੀ ਜਗ੍ਹਾ ਨਹੀਂ। ਫੁੱਲਾਂ ਨੂੰ ਅਸੀਂ ਭੇਟ ਕਰਨ ਲਈ ਧਰਮ ਮੰਦਰਾਂ ਵਿਚ ਲੈ ਜਾਂਦੇ ਹਾਂ। ਪਰ ਜੇਕਰ ਕਿਸੇ ਦੀ ਜ਼ਿੰਦਗੀ ਹੀ ਫੁੱਲਾਂ ਵਰਗੀ ਹੋ ਗਈ ਹੈ ਤਾਂ ਗੁਰੂ ਆਪ ਆ ਕੇ ਦੁਆਰ ਤੇ ਦਸਤਕ ਦੇਦਾ ਹੈ।
ਇਕ ਬਹੁਤ ਪਿਆਰੀ ਕਥਾ ਹੈ—
ਅੰਮ੍ਰਿਤ ਵੇਲੇ ਤ੍ਰੇਤੇ ਯੁਗ ਦੇ ਅਵਤਾਰੀ ਪੁਰਸ਼ ਘਣੇ ਜੰਗਲ ਵਿਚੋਂ ਲੰਘੇ ਜਾ ਰਹੇ ਸਨ ਪਰ ਜਿਸ ਪਗਡੰਡੀ ਤੇ ਉਹ ਚਲ ਰਹੇ ਸਨ, ਉਸ ਤੇ ਫੁੱਲ ਵਿਛੇ ਹੋਏ ਸਨ।
ਲਛਮਣ ਕਹਿਣ ਲੱਗਾ,
“ਭਗਵਾਨ! ਜਿਸ ਨਗਰੀ ਅਸੀ ਜਾ ਰਹੇ ਹਾਂ, ਇਹ ਲੋਕ ਤਾਂ ਬਹੁਤ ਹੀ ਚੰਗੇ ਹਨ–ਵੇਖੋ ਸਾਡੇ ਰਸਤੇ ਵਿਚ ਫੁੱਲ ਵਿਛਾਏ ਹਨ।”
ਤਾਂ ਸ੍ਰੀ ਰਾਮ ਕਹਿਣ ਲੱਗੇ,
“ਨਹੀਂ ਲਛਮਣ! ਇਸ ਨਗਰੀ ਦੇ ਵਾਸੀਆਂ ਨੇ ਫੁੱਲ ਨਹੀਂ ਵਿਛਾਏ, ਉਨ੍ਹਾਂ ਦਾ ਵਸ ਚਲਦਾ ਤਾਂ ਕੰਡੇ ਹੀ ਵਿਛਾਂਦੇ, ਇਹ ਤਾਂ ਕਿਸੇ ਉਸ ਪ੍ਰੇਮ-ਭਿੱਜੀ ਆਤਮਾ ਨੇ ਵਿਛਾਏ ਹਨ, ਜਿਸ ਦਾ ਜੀਵਨ ਫੁੱਲਾਂ ਦਾ ਬਗ਼ੀਚਾ ਬਣ ਚੁੱਕਿਅਾ ਹੈ।”
“ਉਹ ਕੌਣ ਹੈ ਭਗਵਾਨ?”
“ਲਛਮਣ,ਅਸੀਂ ਉਥੇ ਹੀ ਚਲੇ ਹਾਂ।”
ਵਾਕਈ ਰਾਮ ਉਥੇ ਹੀ ਜਾ ਸਕਦੇ ਹਨ, ਜੋ ਮਨੁੱਖਾਂ ਦੇ ਰਸਤੇ ਦਾ ਫੁੱਲ ਬਣੇ। ਜੋ ਮਨੁੱਖ ਦੇ ਰਸਤੇ ਦਾ ਕੰਡਾ ਬਣੇ, ਉਥੋਂ ਤਾਂ ਸ਼ੈਤਾਣ ਵੀ ਡਰਦਾ ਹੈ।
ਰਸਤੇ ਨੂੰ ਫੁੱਲਾਂ ਨਾਲ ਸਜਾਵਣ ਵਾਲੀ ਇਹ ਭੀਲਣੀ ਸੀ, ਜੋ ਸਾਰੀ ਰਾਤ ਫੁੱਲ ਤੋੜ ਕੇ ਰਸਤੇ ਵਿਚ ਵਿਛਾਂਦੀ ਰਹੀ। ਇਸ ਗ਼ਰੀਬ ਅਛੂਤ ਨੇ ਝੁੱਗੀ ਸ਼ਹਿਰੋਂ ਬਾਹਰ ਬਣਾਈ ਹੋਈ ਸੀ। ਰਾਮ ਨੇ ਦੁਆਰ ਤੇ ਦਸਤਕ ਦਿੱਤੀ। ਦਸਤਕ ਸੁਣ, ਜਦ ਦੁਆਰ ਖੋਲੵਿਆ ਤਾਂ ਆਪਣੀ ਦ੍ਰਿਸ਼ਟੀ ਤੇ ਯਕੀਨ ਨਾ ਆਇਆ। ਫੇਰ ਸੰਭਲ ਕੇ ਸੋਚਣ ਲੱਗੀ ਜੇ ਦੁਆਰ ਤੇ ਰਾਮ ਹੀ ਆਏ ਹਨ ਤਾਂ ਕੀ ਭੇਟ ਕਰਾਂ? ਰਾਤ ਦੇ ਜੰਗਲ ਵਿਚੋਂ ਤੋੜੇ ਬੇਰ ਭੇਟ ਕਰਣ ਲੱਗੀ। ਫਿਰ ਖ਼ਿਆਲ ਆਇਆ ਕਿਧਰੇ ਖੱਟੇ ਨਾ ਹੋਣ ਤਾਂ ਇਕ ਚੱਖਿਆ, ਖੱਟਾ ਸੀ, ਆਪ ਖਾ ਗਈ। ਦੂਜਾ ਚੱਖਿਆ ਮਿੱਠਾ ਸੀ, ਰਾਮ ਨੂੰ ਭੇਟ ਕੀਤਾ। ਦਰਅਸਲ ਭਗਤ ਆਪਣੇ ਕੋਲ ਖਟਾਸ ਰੱਖ ਲੈਂਦਾ ਹੈ, ਮਿਠਾਸ ਦੂਜੇ ਨੂੰ ਭੇਟ ਕਰਦਾ ਹੈ। ਦੁਖ ਆਪਣੀ ਝੋਲੀ ਵਿਚ ਪਾ ਲੈਂਦਾ ਹੈ, ਸੁਖ ਜਗਤ ਦੀ ਝੋਲੀ ਭੇਟ ਕਰ ਦੇਂਦਾ ਹੈ।
ਜੇਕਰ ਮਨੁੱਖ ਕਿਸੇ ਦੇ ਰਸਤੇ ਵਿਚ ਫੁੱਲ ਨਾ ਵਿਛਾ ਸਕੇ ਤਾਂ ਕਮ-ਸੇ-ਕਮ ਕੰਡੇ ਤਾਂ ਬਿਲਕੁਲ ਨਹੀਂ ਵਿਛਾਣੇ ਚਾਹੀਦੇ। ਬਲਕਿ ਵਿਛੇ ਹੋਏ ਕੰਡਿਆਂ ਨੂੰ ਚੁਣਨ ਦੀ ਕੋਸ਼ਿਸ਼ ਕਰੇ :
‘ਮਾਨਾ ਕਿ ਇਸ ਜ਼ਮੀਂ ਕੋ ਨ ਗੁਲਜ਼ਾਰ ਕਰ ਸਕੇ,
ਕੁਛ ਖ਼ਾਰ ਕਮ ਹੀ ਕਰ ਗਏ ਗੁਜ਼ਰੇ ਜਿਧਰ ਸੇ ਹਮ।’
ਗਿਅਾਨੀ ਸੰਤ ਸਿੰਘ ਜੀ ਮਸਕੀਨ
ਇਬਰਾਹੀਮ ਨੇ ਇਕ ਬਜ਼ਾਰ ਚੋ ਇਕ ਗੁਲਾਮ ਖਰੀਦਿਆ! ਗੁਲਾਮ ਬੜਾ ਸਿਹਤਮੰਦ ਤੇ ਤੇਜਾਸਵੀ ਸੀ! ਇਬਰਾਹੀਮ ਉਸ ਨੂੰ ਘਰ ਲੈ ਆਇਆ! ਇਬਰਾਹੀਮ ਉਸਦੇ ਪਿਆਰ ਚ ਹੀ ਪੈ ਗਿਆ! ਆਦਮੀ ਬੜਾ ਪ੍ਭਾਵਸ਼ਾਲੀ ਸੀ! ਇਬਰਾਹੀਮ ਨੇ ਪੁੱਛਿਆ ਤੂੰ ਕਿਵੇ ਰਹਿਣਾ ਪਸੰਦ ਕਰੇ਼ਗਾ! ਤਾਂ ਉਸ ਗੁਲਾਮ ਨੇ ਮੁਸਕਰਾ ਕੇ ਕਿਹਾ, “ਮਾਲਕ ਦੀ ਜੋ ਮਰਜੀ “! ਮੇਰਾ ਕੀ ਮੇਰਾ ਹੋਣ ਦਾ ਕੀ ਅਰਥ? ਤੁਸੀ ਜਿਵੇ ਰੱਖੋਗੇ ਉਵੇਂ ਰਹੂੰਗਾ! ਇਬਰਾਹੀਮ ਨੇ ਪੁੱਛਿਆ, ਤੂੰ ਕੀ ਪਹਿਨਣਾ, ਕੀ ਖਾਣਾ ਪਸੰਦ ਕਰਦਾ ? ਉਸ ਨੇ ਕਿਹਾ ਮੇਰੀ ਕੀ ਪਸੰਦ ? ਮਾਲਕ ਜਿਹੋ ਜਿਹਾ ਪਵਾਵੇਗਾ,ਪਾ ਲਵਾਂਗਾ! ਮਾਲਕ ਜਿੱਦਾਂ ਦਾ ਖਵਾਵੇ ਗਾ, ਖਾ ਲਵਾਂਗਾ!
ਇਬਰਾਹੀਮ ਨੇ ਪੁੱਛਿਆ ਤੇਰਾ ਨਾਉਂ ਕੀ ਹੈ, ਕੀ ਨਾਂ ਲੈ ਕੇ ਤੇਨੂੰ ਬੁਲਾਵਾਂ ? ਉਸ ਨੇ ਕਿਹਾ ਮਾਲਕ ਦੀ ਜੋ ਮਰਜੀ, ਮੇਰਾ ਕੀ ਨਾਉਂ ? ਦਾਸ ਦਾ ਕੋਈ ਨਾਉਂ ਹੁੰਦਾ ਹੈ? ਜੋ ਨਾਉਂ ਤੁਸੀ ਦਿਓ!
ਕਹਿੰਦੇ ਹਨ, ਇਬਰਾਹੀਮ ਦੇ ਜੀਵਨ ਵਿੱਚ ਕ੍ਂਤੀ ਆ ਗਈ! ਉਹ ਗੁਲਾਮ ਦੇ ਪੈਰੀਂ ਪੈ ਗਿਆ , ਤੇ ਕਿਹਾ ਤੁੰ ਮੇਨੂੰ ਭੇਦ ਦੱਸ ਦਿੱਤਾ ਜਿਸ ਦੀ ਮੈ ਭਾਲ ਵਿੱਚ ਸੀ! ਤੂੰ ਮੇਰਾ ਗੁਰੂ ਹੈ!
ਤਦ ਤੋਂ ਇਬਰਾਹੀਮ ਸ਼ਾਂਤ ਹੋ ਗਿਆ! ਜੋ ਬਹੁਤੇ ਦਿਨਾਂ ਦੇ ਧਿਆਨ ਨਾਲ ਨਹੀ ਸੀ ਹੋਇਆ! ਜੋ ਬਹੁਤ ਦਿਨ ਨਮਾਜ਼ ਪੜੵਣ ਨਾਲ ਨਹੀ ਸੀ ਹੋਇਆ! ਉਹ ਉਸ ਗੁਲਾਮ ਦੇ ਸੂਤਰ ਨਾਲ ਮਿਲ ਗਿਆ!
ਸ਼ੇਖ ਸਾਦੀ ਫ਼ਾਰਸੀ ਦਾ ਮਹਾਨ ਵਿਦਵਾਨ ਸੀ। ਇੱਕ ਵਾਰ ਰਾਜੇ ਨੇ ਉਸਨੂੰ ਬੁਲਾਇਆ। ਰਾਜੇ ਦਾ ਦਰਬਾਰ ਬਹੁਤ ਦੂਰ ਸੀ,ਰਸਤੇ ‘ਵਿਚ ਰਾਤ ਨੂੰ ਉਸਨੇ ਇੱਕ ਅਮੀਰ ਆਦਮੀ ਦੇ ਘਰ ਵਿੱਚ ਸ਼ਰਨ ਲਈ।
ਸਾਦੀ ਦਾ ਪਹਿਰਾਵਾ ਚੰਗੀ ਨਹੀਂ ਸੀ, ਇਸ ਕਰਕੇ ਅਮੀਰ ਵਿਅਕਤੀ ਨੇ ਉਸਨੂੰ ਚੰਗਾ ਭੋਜਨ ਨਹੀਂ ਦਿੱਤਾ. ਪਰ ਅਗਲੇ ਦਿਨ, ਸਾਦੀ ਨੇ ਅਮੀਰਾਂ ਦੇ ਘਰ ਨੂੰ ਛੱਡ ਦਿੱਤਾ ਅਤੇ ਰਾਜੇ ਦੇ ਦਰਬਾਰ ਵਿਚ ਗਿਆ।
ਰਾਜੇ ਨੇ ਉਸ ਨੂੰ ਬਹੁਤ ਸਨਮਾਨ ਦਿੱਤਾ ਅਤੇ ਪਹਿਨਣ ਲਈ ਸੋਹਣਾ ਪਹਿਰਾਵਾ ਦਿੱਤਾ , ਸ਼ੇਖ ਸਾਦੀ ਨੇ ਉਹਨਾਂ ਵਿਚੋਂ ਇਕ ਨੂੰ ਪਹਿਨਿਆ।
ਫਿਰ , ਉਸ ਨੇ ਰਾਜੇ ਦੀ ਜਗ੍ਹਾ ਤੋਂ ਵਾਪਸੀ ਯਾਤਰਾ ਸ਼ੁਰੂ ਕੀਤੀ. ਦੁਬਾਰਾ ਫਿਰ, ਰਾਤ ਆਈ ਸਾਦੀ ਨੇ ਉਸੇ ਘਰ ਵਿੱਚ ਪਨਾਹ ਲਈ।
ਹੁਣ ਚੰਗੇ ਕੱਪੜੇ ਦੇਖ ਕੇ, ਅਮੀਰਾਂ ਨੇ ਉਨ੍ਹਾਂ ਨੂੰ ਚੰਗਾ ਖਾਣਾ ਦਿੱਤਾ ਅਤੇ ਬਹੁਤ ਸਤਿਕਾਰ ਦਿਖਾਇਆ। ਹੁਣ ਸ਼ੇਖ ਸਾਦੀ ਨੇ ਨਹੀਂ ਖਾਧਾ। ਇਸ ਦੀ ਬਜਾਇ, ਉਸ ਨੇ ਉਹ ਆਪਣੀ ਜੇਬ ਵਿਚ ਪਾ ਲਿਆ ਘਰ ਦੇ ਲੋਕ ਹੈਰਾਨ ਸਨ। ਉਹਨਾਂ ਨੇ ਇਸ ਬਾਰੇ ਉਸ ਨੂੰ ਪੁੱਛਿਆ
ਸ਼ੇਖ ਸਾਦੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਦੋਂ ਉਹ ਰਾਜਾ ਦੇ ਕੋਲ ਜਾ ਰਿਹਾ ਸੀ ਤਾਂ ਉਹਨੇ ਇਸ ਘਰ ਵਿੱਚ ਪਨਾਹ ਲਈ ਸੀ । ਪਰ ਉਸ ਸਮੇਂ ਉਸਨੇ ਚੰਗੇ ਕੱਪੜੇ ਨਹੀਂ ਪਹਿਨੇ ਸਨ। ਇਸ ਲਈ, ਉਹ ਇਸ ਭੋਜਨ ਲਈ ਫਿੱਟ ਨਹੀਂ ਸੀ, ਪਰ ਇਹ ਪਹਿਰਾਵਾ ਇਸ ਚੰਗੇ ਭੋਜਨ ਦਾ ਹੱਕਦਾਰ ਹੈ ਇਸ ਲਈ, ਉਹ ਇਸ ਤਰ੍ਹਾਂ ਕਰ ਰਿਹਾ ਸੀ.
ਮਾਲਕ ਅਤੇ ਘਰ ਦੇ ਲੋਕਾਂ ਨੇ ਉਨ੍ਹਾਂ ਦੇ ਕਰਮਾਂ ਲਈ ਸ਼ਰਮਸਾਰ ਹੋ ਗਏ. ਉਨ੍ਹਾਂ ਨੇ ਬੇਨਤੀ ਕੀਤੀ ਕਿ ਉਹ ਉਨ੍ਹਾਂ ਨੂੰ ਇਹ ਲਈ ਮਾਫ਼ ਕਰ ਦੇਣ.
ਕਹਿੰਦੇ ਇਕ ਵਾਰੀ ਅਕਬਰ ਬਾਦਸ਼ਾਹ ਪਾਣੀ ਪੀਣ ਲਗਾ ਤਾਂ ਬੀਰਬਲ ਨੇ ਪੁਛਿਆ ਕਿ ਰਾਜਨ ਤੈਨੂੰ ਪਤਾ ਇਸ ਪਾਣੀ ਦੇ ਗਲਾਸ ਦੀ ਕੀ ਕੀਮਤ ਹੈ ? ਉਹ ਕਹਿੰਦਾ ਇਹਦੀ ਕੀ ਕੀਮਤ ਹੈ ? ਪਾਣੀ ਬੇਹਿਸਾਬਾ ਹੈ ਦੁਨੀਆਂ ਤੇ । ਬੀਰਬਲ ਕਹਿੰਦਾ ਜੇ ਕਿਤੇ ਤੂੰ ਰੇਗਿਸਤਾਨੀ ਇਲਾਕੇ ਵਿੱਚ ਫਸ ਜਾਵੇਂ ਤੇ ਤੂੰ ਤਿਰਹਾਇਆ ਮਰ ਰਿਹਾ ਹੋਵੇਂ ਤੇ ਤੈਨੂੰ ਕੋਈ ਪਾਣੀ ਦਾ ਗਲਾਸ ਦੇਵੇ ਤੂੰ ਉਹਨੂੰ ਪਾਣੀ ਦਾ ਕੀ ਮੁੱਲ ਦੇਵੇਂਗਾ ? ਰਾਜਾ ਕਹਿੰਦਾ ਮੈ ਅੱਧਾ ਰਾਜ-ਭਾਗ ਦੇ ਦਊੰ
ਬੀਰਬਲ ਦੁਬਾਰਾ ਕਹਿੰਦਾ ਤੇ ਫੇਰ ਜੇ ਤੇਰੇ ਅੰਦਰ ਬੰਨ ਪੈ ਜਾਵੇ ਤੇ ਇਹ ਪਾਣੀ ਪਿਸ਼ਾਬ ਬਣ ਕੇ ਬਾਹਰ ਨਾ ਆਵੇ ਤੇ ਤੇਰਾ ਕੋਈ ਇਲਾਜ ਕਰਕੇ ਤੇਰੀ ਜਾਨ ਬਚਾ ਲਵੇ ਤਾਂ ਤੂੰ ਆਪ ਦੀ ਜਾਨ ਬਚਾਈ ਦਾ ਕੀ ਮੁੱਲ ਦੇਵੇਂਗਾ ? ਉਹ ਫੇਰ ਕਹਿੰਦਾ ਅੱਧਾ ਰਾਜ-ਭਾਗ । ਬੀਰਬਲ ਕਹਿੰਦਾ ਇਹਦਾ ਮਤਲਬ ਇਹ ਹੋਇਆ ਕਿ ਪਾਣੀ ਦੇ ਗਲਾਸ ਦਾ ਮੁੱਲ ਤੇਰਾ ਸਾਰਾ ਰਾਜ ਹੈ ।
ਮੈ ਖ਼ੁਦ ਦੇਖਿਆ ਜਦੋਂ ਪਾਣੀ ਪੀਣ ਲਈ ਨਾ ਮਿਲੇ ਲੋਕ ਸਾਰਾ ਕੁਝ ਦੇਣ ਲਈ ਤਿਆਰ ਹੋ ਜਾਂਦੇ ਹਨ । ਪਾਣੀ ਮਨੁੱਖ ਦੀ ਹਵਾ ਤੋਂ ਬਾਅਦ ਜ਼ਿੰਦਗੀ ਦੀ ਦੂਜੀ ਜ਼ਰੂਰਤ ਹੈ ਤੇ ਖਾਣਾ ਤੀਜੀ
ਸਾਇੰਸ ਵਾਲੇ ਬਾਹਰ ਅਸਮਾਨ ਵਿੱਚ ਜੇ ਕਿਸੇ ਚੀਜ ਦੀ ਖੋਜ ਕਰ ਰਹੇ ਹਨ ਤਾਂ ਉਹ ਹੈ ਪਾਣੀ । ਦੂਜੇ ਗ੍ਰਿਹ ਦੀ ਧਰਤੀ ਦਾ ਤਾਂ ਪਤਾ ਹੈ ਕਿ ਕਿੱਡੀ ਹੈ ਕਿੱਥੇ ਹੈ ਕਿੰਨੀ ਦੂਰ ਹੈ ਪਰ ਪਾਣੀ ਦਾ ਨਹੀਂ ਪਤਾ । ਸਾਇੰਸ ਨੂੰ ਪਤਾ ਕਿ ਜਿੱਥੇ ਪਾਣੀ ਹੈ ਉੱਥੇ ਹੀ ਜ਼ਿੰਦਗੀ ਹੈ । ਇਸੇ ਕਰਕੇ ਬਾਬਾ ਬਹੁਤ ਦੇਰ ਪਹਿਲਾਂ ਲਿਖ ਗਿਆ ।
( ਪਾਣੀ ਪਿਤਾ ਜਗਤ ਕਾ ਫਿਰਿ ਪਾਣੀ ਸਭੁ ਖਾਇ ! )
ਇਸ ਧਰਤੀ ਨੂੰ ਪਾਣੀ ਦਾ ਗ੍ਰਹਿ ਵੀ ਕਿਹਾ ਜਾਂਦਾ ਹੈ ਕਿਉਂਕਿ ਧਰਤੀ ਦਾ 71% ਪਾਣੀ ਹੈ । ਜਿਹਦੇ ਵਿੱਚੋਂ 96% ਸਮੁੰਦਰ ਵਿੱਚ ਪੀਣ ਯੋਗ ਨਹੀਂ ਹੈ । 25 ਲੰਬੇ ਦਰਿਆ ਦੁਨੀਆਂ ਵਿੱਚ ਵਗਦੇ ਹਨ ਤੇ ਹੋਰ ਵੀ ਬਹੁਤ ਦਰਿਆ ਹਨ ਜਿਨਾ ਵਿੱਚੋਂ ਪੰਜਾਂ ਦੇ ਵਿਚਾਲੇ ਵਸਦੀ ਧਰਤੀ ਦੇ ਲੋਕਾਂ ਨੰੂ ਪੰਜਾਬੀ ਕਿਹਾ ਗਿਆ ਤੇ ਪੰਜਾਬ ਦਾ ਨਾਮ ਵਗਦੇ ਦਰਿਆਵਾਂ ਦੇ ਪਾਣੀ ਤੋਂ ਪਿਆ ।
ਬਾਹਰਲੇ ਮੁਲਖਾਂ ਵਿੱਚ ਪਾਣੀ ਨੂੰ ਬਹੁਤ ਸਾਵਧਾਨੀ ਨਾਲ ਵਰਤਿਆ ਜਾਂਦਾ । ਤੇ ਜੇ ਮੈ ਕੈਨੇਡਾ ਦੇਸ਼ ਦੀ ਗੱਲ ਕਰਾਂ ਤਾਂ ਇੱਥੇ ਜਿੰਨੀਆਂ ਝੀਲਾਂ ਸਾਰੀ ਦੁਨੀਆਂ ਵਿੱਚ ਹਨ ਉਹਦੇ ਤੋਂ ਵੱਧ ਕੱਲੇ ਕੈਨੇਡਾ ਦੇਸ਼ ਵਿੱਚ ਹਨ । ਫੇਰ ਵੀ ਪਾਣੀ ਦੀ ਦੁਰਵਰਤੋਂ ਨੂੰ ਰੋਕਣ ਲਈ ਹਰ ਘਰ ਵਿੱਚ ਮੀਟਰ ਲੱਗ ਗਏ ਹਨ ਜਾਂ ਲੱਗ ਰਹੇ ਹਨ । ਜਿੰਨਾ ਪਾਣੀ ਵਰਤੋਗੇ ਉਹਦੇ ਹਿਸਾਬ ਨਾਲ ਪਾਣੀ ਦਾ ਖ਼ਰਚਾ ਲਿਆ ਜਾਂਦਾ ਤੇ ਇਹਦੇ ਨਾਲ ਨਾਲ ਉਨਾਂ ਹੀ ਬਾਹਰ ਜਾ ਰਹੇ ਪਾਈਪ ਵਿੱਚ ਪਾਣੀ ਦਾ ਖ਼ਰਚਾ ਲਿਆ ਜਾਂਦਾ ਕਿਉਂਕਿ ਉਸ ਬਾਹਰ ਜਾ ਰਹੇ ਪਾਣੀ ਨੂੰ ਦੁਬਾਰਾ ਸਾਫ਼ ਕਰਕੇ ਸਮੁੰਦਰ ਜਾਂ ਦਰਿਆ ਵਿੱਚ ਪਾਇਆ ਜਾਂਦਾ ।
ਗੰਦੇ ਪਾਣੀ ਨੂੰ ਕੱਠਾ ਕਰਕੇ ਪਹਿਲਾਂ ਉਹਦੇ ਵਿੱਚੋਂ ਵੱਡੀਆਂ ਚੀਜ਼ਾਂ ਜਿਵੇਂ ਲੱਕੜ ਪੇਪਰ ਜਾਂ ਕੋਈ ਲੀਰਾਂ ਵਗੈਰਾ ਕੱਡੀਆਂ ਜਾਂਦੀਆਂ ਤੇ ਉਹ ਸਾਰਾ ਗੰਦ ਸਪੈਸ਼ਲ ਥਾਂ ਤੇ ਲਿਜਾਇਆ ਜਾਂਦਾ
ਪਾਣੀ ਨੂੰ ਵੱਡੇ ਵੱਡੇ ਟੈਂਕਾਂ ਵਿੱਚ ਰੱਖ ਕੇ ਗਾਰ ਥੱਲੇ ਬਹਿ ਜਾਂਦੀ ਹੈ ਉਹਨੰੂ ਬਾਹਰ ਕੱਢ ਲਿਆ ਜਾਂਦਾ ਤੇ ਫੇਰ ਇਸ ਗੰਦੇ ਪਾਣੀ ਵਿੱਚ ਆਕਸੀਜਨ ਰਲਾਈ ਜਾਂਦੀ ਹੈ ਤਾਂ ਕਿ Microbes ਵੱਧ ਜਾਣ । ਇਹ ਬਿਕਟੇਰੀਆ ਹੁੰਦਾ ਜੋ ਗੰਦ ਨੂੰ ਖਾ ਜਾਂਦਾ । ਇਹ ਖਾ ਖਾ ਕੇ ਗੈਸ ਛੱਡਦੇ ਹਨ ਜਿੱਥੋਂ ਗੈਸ ਨੂੰ ਬਾਲ ਕੇ ਸਟੀਮ ਵੀ ਬਣਾ ਕੇ ਜਨਰੇਟਰ ਚਲਾ ਕੇ ਬਿਜਲੀ ਬਣਾਈ ਜਾਂਦੀ ਹੈ ( ਇੰਜੀਨੀਅਰ ਦੇ ਦੱਸਣ ਅਨੁਸਾਰ ) ਫੇਰ ਜੋ ਟੈਂਕ ਦੇ ਥੱਲੇ ਬਹਿ ਜਾਂਦਾ ਫੇਰ ਉਹ ਬਾਹਰ ਕੱਢ ਲਿਆ ਜਾਂਦਾ ਤੇ ਸਾਫ਼ ਪਾਣੀ ਸਮੁੰਦਰ ਜਾਂ ਦਰਿਆਵਾਂ ਵਿੱਚ ਚਲੇ ਜਾਂਦਾ ।ਤੇ ਜੋ ਗੰਦ ਬਚਦਾ ਹੈ ਉਹਨੂੰ ਸੁੱਕਾ ਕੇ ਖੇਤੀ ਕਰਨ ਲਈ ਫ਼ਾਰਮਾਂ ਵਿੱਚ ਵਰਤਿਆ ਜਾਂਦਾ ।
ਘਰਾਂ ਵਿੱਚ ਜੋ ਮੀਂਹ ਦਾ ਪਾਣੀ ਹੁੰਦਾ ਉਹਨੰੂ ਵੱਖਰੇ ਪਾਈਪਾਂ ਰਾਹੀਂ ਲੈ ਜਾ ਕੇ ਦਰਿਆ ਜਾਂ ਨਹਿਰ ਵਿੱਚ ਪਾਇਆ ਜਾਂਦਾ । ਇਸ ਪਾਣੀ ਵਿੱਚ ਮਿੱਟੀ ਦਾ ਕਿਣਕਾ ਤੇਲ ਜਾਂ ਕਿਸੇ ਵੀ ਕਿਸਮ ਦਾ ਹੋਰ ਪਾਣੀ ਨੂੰ ਖ਼ਰਾਬ ਕਰਨ ਵਾਲਾ ਪਲੂਸ਼ਨ ਨਹੀਂ ਜਾਣ ਦਿੱਤਾ ਜਾਂਦਾ । ਸੜਕ ਦੇ ਪਾਣੀ ਨੂੰ ਪਹਿਲਾਂ ਥਾਂ ਥਾਂ ਤੇ ਲੱਗੇ ਟੈਂਕਾਂ ਵਿੱਚ ਨਿਤਾਰਿਆ ਜਾਂਦਾ ਤੇ ਇਵੇਂ ਹੀ ਹਰ ਘਰ ਦੇ ਬਾਹਰ ਧਰਤੀ ਵਿੱਚ ਟੈਂਕ ਦੱਬੇ ਹੁੰਦੇ ਹਨ ਜਿੱਥੇ ਪਾਣੀ ਨਿੱਤਰ ਕੇ ਬਾਹਰ ਸਿਟੀ ਦੇ ਪਾਈਪ ਵਿੱਚ ਜਾਂਦਾ ।
ਘਾਹ ਨੂੰ ਪਾਣੀ ਲਾਉਣ ਲਈ ਖ਼ਾਸ ਸਮਾਂ ਨਿਸ਼ਚਿਤ ਹੈ । ਜੇ ਪਾਣੀ ਘਟਦਾ ਲੱਗੇ ਤਾਂ ਇਕ ਦਮ ਬੰਦਸ਼ ਲਾ ਦਿੱਤੀ ਜਾਂਦੀ ਹੈ । ਮਜਾਲ ਹੈ ਕੋਈ ਲਾਪਰਵਾਹੀ ਕਰ ਜਾਵੇ । ਸਾਡੇ ਬੱਸਾਂ ਵਿੱਚ ਰੰੂ ਦੇ ਬਣੇ ਪੈਡ ਹੁੰਦੇ ਹਨ ਤੇ ਜੇ ਕਿਤੇ ਤੇਲ ਲੀਕ ਕਰ ਜਾਵੇ ਤਾਂ ਉਹ ਪੈਡ ਥੱਲੇ ਰੱਖ ਦਿੱਤੇ ਜਾਂਦੇ ਹਨ ਤਾਂ ਕਿ ਸੜਕ ਤੇ ਡਿਗ ਨਾ ਪਵੇ ਤੇ ਉਹ ਮੀਂਹ ਦੇ ਪਾਣੀ ਵਿੱਚ ਰਲ ਜਾਵੇ ।
ਛੋਟੇ ਤੇ ਨਵੇ ਦਰਖ਼ਤਾਂ ਨੂੰ ਪਾਣੀ ਲੋਹੇ ਦੇ ਪਾਈਪ ਨਾਲ ਗੱਡ ਕੇ ਜੜਾਂ ਵਿੱਚ ਦੋ ਫੁੱਟ ਥੱਲੇ ਦਿੱਤਾ ਜਾਂਦਾ ਤਾਂ ਕਿ ਪਾਣੀ ਬਾਹਰ ਨਾ ਡੁੱਲੇ ਜਾਂ ਹੁਣ ਪਲਾਸਟਿਕ ਦੇ ਵੱਡੇ ਵੱਡੇ ਬੈਗ ਬੰਨ ਕੇ ਭਰ ਦਿੱਤੇ ਜਾਂਦੇ ਹਨ ਜਿਨਾ ਵਿੱਚ ਥੱਲੇ ਬਰੀਕ ਬਰੀਕ ਗਲ਼ੀਆਂ ਹਨ ਜਿੱਥੋਂ ਪਾਣੀ ਰਿਸਦਾ ਰਹਿੰਦਾ ਹੌਲੀ ਹੌਲੀ । ਇਉਂ ਪਾਣੀ ਬਾਹਰ ਨਹੀਂ ਡੁੱਲਦਾ । ਪਾਣੀ ਨੂੰ ਲੋਕ ਪੂਜਦੇ ਨਹੀਂ ਪਰ ਪੂਜਣ ਵਾਲ਼ਿਆਂ ਨਾਲ਼ੋਂ ਕਿਤੇ ਵੱਧ ਸਾਫ਼ ਰੱਖਦੇ ਹਨ ਤੇ ਪਾਣੀ ਨੂੰ ਸਹੀ ਰੂਪ ਵਿੱਚ ਪਿਉ ਮੰਨਦੇ ਹਨ ।